ਫਗਵਾੜਾ (ਸ਼ਿਵ ਕੌੜਾ)
ਨਗਰ ਨਿਗਮ ਕਰਮਚਾਰੀ ਯੂਨੀਅਨ ਫਗਵਾੜਾ ਦੇ ਉਪ ਪ੍ਰਧਾਨ ਨਰਿੰਦਰ ਦੱਤ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੀਨੀਅਰ ਨਾਗਰਿਕਾਂ ਲਈ ਰੇਲ ਕਿਰਾਏ ਵਿੱਚ ਰਿਆਇਤਾਂ ਬਹਾਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ, ਹਰ ਸਰਕਾਰ ਦੁਆਰਾ ਸੀਨੀਅਰ ਨਾਗਰਿਕਾਂ ਨੂੰ ਵਾਜਬ ਰਿਆਇਤਾਂ ਦਿੱਤੀਆਂ ਜਾਂਦੀਆਂ ਸਨ, ਜਿਸ ਵਿੱਚ ਪੁਰਸ਼ ਯਾਤਰੀਆਂ ਲਈ 45% ਅਤੇ 40% ਕਿਰਾਏ ਵਿੱਚ ਰਿਆਇਤ ਸ਼ਾਮਲ ਸੀ।
ਹਾਲਾਂਕਿ, ਕੋਵਿਡ-19 ਮਹਾਂਮਾਰੀ ਦੌਰਾਨ, ਮੋਦੀ ਸਰਕਾਰ ਨੇ ਇਨ੍ਹਾਂ ਰਿਆਇਤਾਂ ਨੂੰ ਬੰਦ ਕਰ ਦਿੱਤਾ, ਜੋ ਕਿ ਸੀਨੀਅਰ ਨਾਗਰਿਕਾਂ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਇੱਕ ਪੱਤਰ ਵੀ ਲਿਖਿਆ ਹੈ ਜਿਸ ਵਿੱਚ ਸੀਨੀਅਰ ਨਾਗਰਿਕਾਂ ਦੇ ਕਿਰਾਏ ਵਿੱਚ ਰਿਆਇਤਾਂ ਬਹਾਲ ਕਰਨ ਦੀ ਬੇਨਤੀ ਕੀਤੀ ਗਈ ਹੈ। ਇਸ ਮੌਕੇ ਰਾਜਕੁਮਾਰ, ਜਨਕ ਰਾਜ ਸ਼ਰਮਾ, ਰਮੇਸ਼ ਬਹਿਲ, ਹਰੀਦੇਵ ਬੇਰੀ, ਰਮਨ ਅਗਰਵਾਲ, ਚੈਨ ਸਿੰਘ, ਕੁਲਵੰਤ ਰਾਏ ਕਾਲੀ, ਛਿੰਦਾ, ਰਮੇਸ਼ ਘੁੱਗੀ, ਯਸ਼ਪਾਲ, ਤਰਸੇਮ ਲਾਲ, ਜਸਵਿੰਦਰ ਭੱਲਾ, ਪਰਵੀਨ ਕੁਮਾਰੀ, ਨਸੀਬ ਕੌਰ, ਜੁਗਲ ਕਿਸ਼ੋਰ, ਬਲਵੀਰ, ਪੰਬੀ, ਰਾਜੇਸ਼ ਅਤੇ ਹੋਰ ਹਾਜ਼ਰ ਸਨ।
Leave a Reply