ਲੁਧਿਆਣਾ (ਗੁਰਦੀਪ ਸਿੰਘ)
ਸੀਨੀਅਰ ਐਡਵੋਕਟ ਗਗਨਪ੍ਰੀਤ ਸਿੰਘ ਨੇ ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕੀ ਲਗਭਗ ਪਿਛਲੇ 20 ਸਾਲਾ ਤੋਂ ਪੰਜਾਬ ਦੇ ਲੱਖਾਂ ਲੋਕਾਂ ਨੂੰ ਮੁਫਤ ਵਿੱਚ ਖੂਨ ਦਾਨ ਕਰਨ ਵਾਲੀ ਤੇ ਪੰਜਾਬ ਸਰਕਾਰ ਵਲੋਂ 9 ਵਾਰ ਸਟੇਟ ਐਵਾਰਡ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਕਰਨ ਵਾਲੀ ਸਨਮਾਨਿਤ ਸੰਸਥਾ ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ ਕੇਵਲ ਇੱਕ ਸੰਸਥਾ ਨਹੀ ਬਲਕਿ ਪੂਰੀ ਨਿੱਡਰਤਾ ਤੇ ਸੁਹਿਰਦਤਾ ਨਾਲ ਸੇਵਾ ਕਰਨ ਵਾਲੇ ਵੀਰਾਂ ਦਾ ਕਾਫਲਾ ਹੈ! ਜੋ ਕਿ ਸੰਸਥਾ ਦੇ ਮੁੱਖ ਸੇਵਾਦਾਰ ਸਟੇਟ ਐਵਾਰਡੀ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਯੋਗ ਅਗਵਾਈ ਹੇਠ ਨਿਰੰਤਰ ਸੇਵਾ ਕਾਰਜਾਂ ਨੂੰ ਅੱਗੇ ਤੌਰ ਰਿਹਾ ਹੈ!ਪਰ ਪਿਛਲੇ ਸਮੇਂ ਦੌਰਾਨ ਜਿਸ ਮਾੜੀ ਸੋਚ ਨਾਲ ਉਨਾਂ ਦੇ ਪੁਰਾਣੇ ਰਹੇ ਸਾਥੀ ਮਨਜੀਤ ਸਿੰਘ ਅਰੋੜਾ ਵੱਲੋ ਜੱਥੇ. ਤਰਨਜੀਤ ਸਿੰਘ ਨਿਮਾਣਾ ਦੇ ਖਿਲਾਫ਼ ਖੂਨ ਦਾ ਕਾਰੋਬਾਰ ਕਰਨ ਦੇ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਗਾਏ ਗਏ ਅਤੇ ਪੰਜਾਬ ਦੀ ਹਰਮਨ ਪਿਆਰੀ ਸੰਸਥਾ ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਅਕਸ ਨੂੰ ਢਾਹ ਲਗਾਉਣ ਦੀ ਕੋਸਿਸ਼ ਕੀਤੀ ਗਈ!
ਜਿਸ ਤੋਂ ਬਾਅਦ ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ ਅਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਵੱਲੋਂ ਮਾਨਹਾਨੀ ਦਾ ਇੱਕ ਅਦਾਲਤੀ ਕੇਸ ਮਿਤੀ 11.6.2024 ਨੂੰ ਮਨਜੀਤ ਸਿੰਘ ਅਰੋੜਾ ਖਿਲਾਫ ਮਾਨਯੋਗ ਸ੍ਰੀ ਕੇਸ਼ਵ ਅਗਨੀਹੋਤਰੀ ਜੇ.ਐਮ.ਆਈ.ਸੀ ਲੁਧਿਆਣਾ ਦੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੀ ਇਸ ਕੇਸ ਵਿੱਚ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੇ ਹੱਕ ਵਿੱਚ ਵੱਖ-ਵੱਖ ਹਸਪਤਾਲਾਂ ਅਤੇ ਬਲੱਡ ਬੈਂਕ ਦੇ ਕਰਮਚਾਰੀਆਂ ਨੇ ਆਪਣੀਆਂ ਗਵਾਹੀਆਂ ਦਿੱਤੀਆਂ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਹਸਪਤਾਲਾਂ ਨੂੰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਉਹਨਾਂ ਦੀ ਸੰਸਥਾ ਵੱਲੋਂ ਮੁਫਤ ਵਿੱਚ ਖੂਨ ਮੁਹਈਆ ਕਰਵਾਉਂਦੀ ਹੈ ਜੋ ਕੀ ਬਾਅਦ ਵਿੱਚ ਪੰਜਾਬ ਦੇ ਲੱਖਾਂ ਲੋੜਵੰਦ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਕੰਮ ਆਉਂਦਾ ਹੈ ਮਾਨਯੋਗ ਅਦਾਲਤ ਸ੍ਰੀ ਕੇਸ਼ਵ ਅਗਨੀਹੋਤਰੀ ਜੇ.ਐਮ.ਆਈ.ਸੀ ਲੁਧਿਆਣਾ ਨੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਹਸਪਤਾਲਾਂ ਦੇ ਬਲੱਡ ਬੈਂਕ ਦੀ ਗਵਾਹੀ ਤੋਂ ਸਹਿਮਤ ਹੁੰਦੇ ਹੋਏ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਕੀ ਮਨਜੀਤ ਸਿੰਘ ਅਰੋੜਾ ਪੁੱਤਰ ਚੰਨਣ ਸਿੰਘ ਵਾਸੀ ਮਾਡਲ ਟਾਊਨ ਲੁਧਿਆਣਾ ਵੱਲੋਂ ਜਥੇਦਾਰ ਤਰਨਜੀਤ ਨਿਮਾਣਾ ਦੀ ਮਾਨਹਾਨੀ ਕੀਤੀ ਗਈ ਹੈ ਜਿਸ ਕਰ ਕੇ ਮਾਨਯੋਗ ਅਦਾਲਤ ਵੱਲੋਂ ਮਨਜੀਤ ਸਿੰਘ ਅਰੋੜਾ ਨੂੰ ਧਾਰਾ 500 ਆਈ.ਪੀ.ਸੀ ਅਧੀਨ ਨੋਟਿਸ ਜਾਰੀ ਕਰਦਿਆਂ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ!ਐਡਵੋਕੇਟ ਗਗਨਪ੍ਰੀਤ ਸਿੰਘ ਨੇ ਇਹ ਵੀ ਦੱਸਿਆ ਕਿ ਮਨਜੀਤ ਸਿੰਘ ਅਰੋੜਾ ਤੋਂ ਇਲਾਵਾ ਇੱਕ ਚਰਨਜੀਤ ਸਿੰਘ ਬੈਂਕ ਵਾਲਾ ਪੁੱਤਰ ਗਿਆਨੀ ਤੇਜਾ ਸਿੰਘ ਨਾਮਕ ਵਿਅਕਤੀ ਵੱਲੋਂ ਵੀ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਸਾਫ ਸੁਥਰੀ ਅਤੇ ਬੇਦਾਗ ਛਵੀ ਨੂੰ ਖਰਾਬ ਕਰਨ ਲਈ ਝੂਠੇ ਇਲਜਾਮ ਲਗਾਏ ਜਾ ਰਹੇ ਹਨ ਜਿਸ ਦੇ ਖਿਲਾਫ ਵੀ ਜਲਦੀ ਹੀ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ।
Leave a Reply