Women: India’s Silent Powerhouses Taking Us Into the Future
ਡਾ: ਕਿਰਨ ਮਜ਼ੂਮਦਾਰ-ਸ਼ਾਅ
ਜਦੋਂ ਅਸੀਂ ਆਪਣੇ ਪ੍ਰਧਾਨ ਮੰਤਰੀ ਦੇ ਜੀਵਨ ਦੇ 75 ਵਰ੍ਹੇ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ, ਤਾਂ ਸਾਨੂੰ
ਉਨ੍ਹਾਂ ਦੀ ਇਹ ਪ੍ਰਤਿਗਿਆ ਯਾਦ ਆਉਂਦੀ ਹੈ ਕਿ ਮਹਿਲਾਵਾਂ ਦੀ ਪੂਰੀ ਭਾਗੀਦਾਰੀ ਦੇ ਬਿਨਾ ਭਾਰਤ
ਇੱਕ ਵਿਕਸਿਤ ਰਾਸ਼ਟਰ ਨਹੀਂ ਬਣ ਸਕਦਾ। ਉਨ੍ਹਾਂ ਦਾ ‘ਸਵਸਥ ਨਾਰੀ, ਸਸ਼ਕਤ ਪਰਿਵਾਰ’ ਅਭਿਆਨ
ਇੱਕ ਗਹਿਰੀ ਸੱਚਾਈ ਨੂੰ ਦਰਸਾਉਂਦਾ ਹੈ। “ਜੇਕਰ ਮਾਂ ਸਿਹਤਮੰਦ ਰਹਿੰਦੀ ਹੈ ਤਾਂ ਪੂਰਾ ਘਰ ਸਿਹਤਮੰਦ
ਰਹਿੰਦਾ ਹੈ। ਜੇਕਰ ਮਾਂ ਬਿਮਾਰ ਪੈ ਜਾਂਦੀ ਹੈ, ਤਾਂ ਪੂਰਾ ਪਰਿਵਾਰ ਬਿਖਰ ਜਾਂਦਾ ਹੈ।” ਇਹ ਮੰਨਣਾ ਕਿ
ਮਹਿਲਾਵਾਂ ਦੀ ਸਿਹਤ ਹੀ ਸਾਡੀ ਰਾਸ਼ਟਰੀ ਪ੍ਰਗਤੀ ਦੀ ਨੀਂਹ ਹੈ, ਭਾਰਤ ਦੀ ਵਿਕਾਸ ਯਾਤਰਾ ਦਾ ਮੁੱਖ
ਅਧਾਰ ਹੈ।
ਭਾਰਤ ਦੀ ਵਿਕਾਸ ਗਾਥਾ ਦੇ ਕੇਂਦਰ ਵਿੱਚ ਮਹਿਲਾਵਾਂ
ਮਹਿਲਾਵਾਂ ਸਿਰਫ਼ ਇਸ ਯਾਤਰਾ ਦੀ ਭਾਗੀਦਾਰ ਨਹੀਂ ਹਨ, ਸਗੋਂ ਇਸ ਦੀ ਅਸਲੀ ਸੰਚਾਲਕ ਹਨ।
ਲੈਬਸ, ਹਸਪਤਾਲਾਂ, ਖੇਤਾਂ ਅਤੇ ਬਾਇਓਟੈਕ ਸਟਾਰਟਅੱਪਸ ਵਿੱਚ ਉਨ੍ਹਾਂ ਦੇ ਮੌਨ ਪਰ ਪ੍ਰਭਾਵਸ਼ਾਲੀ
ਕਾਰਜ ਸਾਡੇ ਭਵਿੱਖ ਨੂੰ ਗੜ੍ਹ ਰਹੇ ਹਨ। ਉਨ੍ਹਾਂ 10 ਲੱਖ ਆਸ਼ਾ ਵਰਕਰਾਂ ਬਾਰੇ ਸੋਚੋ, ਜੋ ਭਾਰਤ ਦੇ
ਪ੍ਰਾਇਮਰੀ ਹੈਲਥ ਕੇਅਰ ਸਿਸਟਮ ਦੀ ਰੀੜ੍ਹ ਦੀ ਹੱਡੀ ਹਨ, ਜੋ ਅਕਸਰ ਔਖੇ ਸਮੇਂ ਦੌਰਾਨ ਸਭ ਤੋਂ
ਪਹਿਲਾਂ ਮਦਦ ਪਹੁੰਚਾਉਂਦੀਆਂ ਹਨ ਜਾਂ ਫਿਰ ਆਈਸੀਐੱਮਆਰ, ਐੱਨਆਈਵੀ ਅਤੇ ਏਮਸ ਦੀਆਂ
ਮਹਿਲਾ ਵਿਗਿਆਨਿਆਂ ‘ਤੇ ਵਿਚਾਰ ਕਰੋ, ਜਿਨ੍ਹਾਂ ਨੇ 2020 ਵਿੱਚ SARS-CoV-2 ਵਾਇਰਸ ਨੂੰ ਵੱਖ
ਕਰਨ ਵਿੱਚ ਮਦਦ ਕੀਤੀ ਅਤੇ ਭਾਰਤ ਦੀਆਂ ਸਵਦੇਸ਼ੀ ਵੈਕਸੀਨਾਂ ਦਾ ਮਾਰਗ ਪੱਧਰਾ ਕੀਤਾ, ਜਿਸ ਦੇ
ਕਾਰਨ ਦੁਨੀਆ ਦੇ ਸਭ ਤੋਂ ਵੱਡੇ ਵੈਕਸੀਨੇਸ਼ਨ ਅਭਿਆਨ ਵਿੱਚ 2 ਅਰਬ ਤੋਂ ਵੱਧ ਵੈਕਸੀਨੇਸ਼ਨ ਕੀਤੇ
ਗਏ।
ਭਾਰਤ ਦੀਆਂ 62.9% ਮਹਿਲਾ ਵਰਕਰਾਂ ਖੇਤੀਬਾੜੀ ਵਿੱਚ ਹਨ, ਅਤੇ ਹੁਣ ਇਨ੍ਹਾਂ ਵਿੱਚੋਂ ਕਈਆਂ ਨੂੰ ਸੋਕੇ
ਦੀ ਲਚਕਤਾ ਅਤੇ ਫਸਲ ਸੁਰੱਖਿਆ ਜਿਹੇ ਬਾਇਓਟੈਕ ਸਮਾਧਾਨ ਅਪਣਾਉਣ ਦੀ ਟ੍ਰੇਨਿੰਗ ਦਿੱਤੀ ਗਈ
ਹੈ। ਬਾਇਓਟੈਕ ਉੱਦਮਤਾ ਵਿੱਚ ਵੀ ਮਹਿਲਾਵਾਂ ਕਿਫਾਇਤੀ ਡਾਇਗਨੌਸਟਿਕਸ, ਜੀਨੋਮਿਕਸ ਅਤੇ
ਵੈਕਸੀਨ ਇਨੋਵੇਸ਼ਨ ਜਿਹੇ ਖੇਤਰਾਂ ਵਿੱਚ ਸਟਾਰਟਅੱਪਸ ਦੀ ਅਗਵਾਈ ਕਰ ਰਹੀਆਂ ਹਨ। ਇਹ ਕੋਈ
ਇਕੱਲੀਆਂ ਕਹਾਣੀਆਂ ਨਹੀਂ ਹਨ; ਇਹ ਭਾਰਤ ਦੀ ਨਾਰੀ ਸ਼ਕਤੀ ਦਾ ਜਿਊਂਦਾ ਜਾਗਦਾ ਸਬੂਤ ਹਨ।
ਨੀਤੀਗਤ ਅਤੇ ਸੰਸਥਾਗਤ ਸਮਰਥਨ
ਮਹਿਲਾਵਾਂ ਦੀ ਸਮਰੱਥਾ ਨੂੰ ਉਭਾਰਨ ਵਿੱਚ ਸਰਕਾਰੀ ਪਹਿਲਕਦਮੀਆਂ ਨਿਰਣਾਇਕ ਰਹੀਆਂ ਹਨ।
‘ਬੇਟੀ ਬਚਾਓ, ਬੇਟੀ ਪੜ੍ਹਾਓ’ ਤੋਂ ਲੈ ਕੇ ‘ਮਿਸ਼ਨ ਸ਼ਕਤੀ’ ਤੱਕ, ਸੰਸਦ ਵਿੱਚ ਮਹਿਲਾਵਾਂ ਦੀ ਭਾਗੀਦਾਰੀ
ਨੂੰ ਯਕੀਨੀ ਬਣਾਉਣ ਵਾਲਾ ਇਤਿਹਾਸਿਕ ‘ਨਾਰੀ ਸ਼ਕਤੀ ਵੰਦਨ’ ਅਧਿਨਿਯਮ ਹੋਵੇ, ਜਾਂ ਪ੍ਰਧਾਨ ਮੰਤਰੀ
ਮੁਦ੍ਰਾ ਯੋਜਨਾ, ਸਟੈਂਡ-ਅੱਪ ਇੰਡੀਆ ਅਤੇ ਜਨ ਧਨ ਯੋਜਨਾ ਦੇ ਜ਼ਰੀਏ ਆਰਥਿਕ ਸਸ਼ਕਤੀਕਰਣ-
ਮਹਿਲਾ- ਪ੍ਰਧਾਨ ਵਿਕਾਸ ਦੀ ਮਜ਼ਬੂਤ ਰੂਪਰੇਖਾ ਤਿਆਰ ਹੋ ਚੁੱਕੀ ਹੈ।
* 54 ਕਰੋੜ ਤੋਂ ਵੱਧ ਜਨ ਧਨ ਖਾਤੇ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚ ਲਗਭਗ 56% ਖਾਤੇ ਮਹਿਲਾਵਾਂ ਦੇ
ਹਨ। ਵਿੱਤੀ ਸਮਾਵੇਸ਼ਨ ਦਾ ਅਜਿਹਾ ਪੱਧਰ ਦੁਨੀਆ ਭਰ ਵਿੱਚ ਸ਼ਾਇਦ ਹੀ ਕਦੇ ਦੇਖਿਆ ਗਿਆ ਹੋਵੇ।
* ਮੁਦ੍ਰਾ ਯੋਜਨਾ ਦੇ ਤਹਿਤ 43 ਕਰੋੜ ਲੋਨਸ ਵਿੱਚੋਂ ਲਗਭਗ 70% ਲੋਨ ਮਹਿਲਾ ਉੱਦਮੀਆਂ ਨੂੰ ਦਿੱਤੇ
ਗਏ ਹਨ।
- ਨਾਰੀ ਸ਼ਕਤੀ ਵੰਦਨ ਅਧਿਨਿਯਮ ਜਲਦੀ ਹੀ ਇਹ ਯਕੀਨੀ ਬਣਾਏਗਾ ਕਿ ਸੰਸਦ ਦੀ ਇੱਕ-ਤਿਹਾਈ
ਸੀਟਾਂ ਮਹਿਲਾਵਾਂ ਦੇ ਲਈ ਰਿਜ਼ਰਵਡ ਹੋਣ। ਜਿਸ ਨਾਲ ਨੀਤੀ-ਨਿਰਮਾਣ ਵਿੱਚ ਉਨ੍ਹਾਂ ਦੀ ਆਵਾਜ
ਯਕੀਨੀ ਹੋਵੇਗੀ।
ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ: ਗਲੋਬਲ ਸੰਦਰਭ ਵਿੱਚ ਭਾਰਤ
ਵਿਗਿਆਨ ਅਤੇ ਟੈਕਨੋਲੋਜੀ ਵਿੱਚ ਭਾਰਤੀ ਮਹਿਲਾਵਾ ਸੱਚਮੁੱਚ ਸਿਤਾਰਿਆਂ ਤੱਕ ਪਹੁੰਚ ਰਹੀਆਂ ਹਨ।
ਇਸਰੋ ਵਿੱਚ ਮਹਿਲਾਵਾਂ ਨੇ ਚੰਦ੍ਰਯਾਨ-2 ਅਤੇ ਮੰਗਲਯਾਨ ਜਿਹੇ ਮਿਸ਼ਨਾਂ ਵਿੱਚ ਡਾਇਰੈਕਟਰ ਦੀ
ਭੂਮਿਕਾ ਨਿਭਾਈ, ਜਿਸ ਨਾਲ ਭਾਰਤ ਦੀ ਪੁਲਾੜ ਸ਼ਕਤੀ ਦੇ ਰੂਪ ਵਿੱਚ ਉਭਰਦੀ ਛਵੀ ਸਾਹਮਣੇ ਆਈ।
ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ, ਐੱਸਟੀਈਐੱਮ (ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ
ਅਤੇ ਗਣਿਤ) ਸਿੱਖਿਆ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦੇ ਮਾਮਲੇ ਵਿੱਚ ਦੁਨੀਆ ਵਿੱਚ ਮੋਹਰੀ ਹੈ:
* ਭਾਰਤ ਵਿੱਚ 43% ਐੱਸਟੀਈਐੱਮ ਗ੍ਰੈਜੂਏਟ ਮਹਿਲਾਵਾਂ ਹਨ, ਜਦਕਿ ਅਮਰੀਕਾ ਵਿੱਚ 34%,,
ਯੂਰੋਪੀਅਨ ਸੰਘ ਵਿੱਚ 32% ਅਤੇ ਓਈਸੀਡੀ ਦੇਸ਼ਾਂ ਵਿੱਚ ਔਸਤਨ 33%
* ਫਿਰ ਵੀ, ਵਿਗਿਆਨਿਕ ਸੰਸਥਾਨਾਂ ਵਿੱਚ ਸਿਰਫ਼ 19% ਵਿਗਿਆਨਿਕ, ਇੰਜੀਨੀਅਰ ਅਤੇ
ਟੈਕਨੋਲੋਜਿਸਟ ਹੀ ਸਿੱਧੇ ਖੋਜ ਅਤੇ ਵਿਕਾਸ ਨਾਲ ਜੁੜੇ ਹਨ, ਜਿਸ ਨਾਲ ਇਹ ਜ਼ਰੂਰੀ ਹੋ ਜਾਂਦਾ ਹੈ ਕਿ
ਸਿੱਖਿਆ ਵਿੱਚ ਮਿਲੀ ਸਫ਼ਲਤਾ ਨੂੰ ਕੰਮ ਵਾਲੀ ਥਾਂ ‘ਤੇ ਵੀ ਪ੍ਰਤੀਨਿਧਤਾ ਵਿੱਚ ਬਦਲਿਆ ਜਾਵੇ।
ਸਰਕਾਰ ਦੇ ਬਾਇਓਕੇਅਰ (BioCARe) ਅਤੇ ਵਾਈਜ਼ ਕਿਰਨ (WISE-KIRAN) ਜਿਹੇ ਪ੍ਰੋਗਰਾਮਾਂ ਨੇ
ਕਰੀਅਰ ਬ੍ਰੇਕ ਦੇ ਬਾਅਦ ਵਾਪਸ ਆਈਆਂ ਮਹਿਲਾ ਵਿਗਿਆਨਿਆਂ ਨੂੰ ਮੁੜ ਤੋਂ ਇਨੋਵੇਸ਼ਨ ਸ਼ੁਰੂ ਕਰਨ
ਦਾ ਮੌਕਾ ਦਿੱਤਾ ਹੈ। ਹਾਲ ਹੀ ਵਿੱਚ ਬੀਆਈਆਰਏਸੀ ਨੇ 75 ਤੋਂ ਵੱਧ ਮਹਿਲਾ ਬਾਇਓਟੈਕ ਉੱਦਮੀਆਂ
ਨੂੰ ਸਨਮਾਨਿਤ ਕੀਤਾ, ਜੋ ਨਵੀਂ ਪੀੜ੍ਹੀ ਦੀ ਮਹਿਲਾ ਅਗਵਾਈ ਦਾ ਸੰਕੇਤ ਹੈ। ਗਲੋਬਲ ਪੱਧਰ ‘ਤੇ
ਬਾਇਓਟੈਕ ਲੀਡਰਸ਼ਿਪ ਅਹੁਦਿਆਂ ‘ਤੇ ਮਹਿਲਾਵਾਂ 20% ਤੋਂ ਵੀ ਘੱਟ ਹਨ, ਅਜਿਹੇ ਵਿੱਚ ਭਾਰਤ ਦੀ
ਇਹ ਤਰੱਕੀ ਵਿਗਿਆਨ ਉੱਦਮਤਾ ਵਿੱਚ ਸਮਾਵੇਸ਼ਿਤਾ ਦੇ ਨਵੇਂ ਮਾਪਦੰਡ ਤੈਅ ਕਰ ਸਕਦੀ ਹੈ।
ਭਵਿੱਖ ਵੱਲ: ਮੋਹਰੀ ਮਹਿਲਾਵਾਂ
ਵਿਗਿਆਨ-ਅਧਾਰਿਤ ਵਿਕਾਸ ਦਾ ਭਵਿੱਖ ਉਨ੍ਹਾਂ ਮਹਿਲਾਵਾਂ ਦੁਆਰਾ ਗੜ੍ਹਿਆਂ ਜਾਵੇਗਾ ਜੋ ਜੀਨੋਮਿਕਸ,
ਮੌਲੀਕਿਊਲਰ ਡਾਇਗਨੌਸਟਿਕਸ, ਬਾਇਲੌਜਿਕਸ ਅਤੇ ਵਧੀਆ ਇਲਾਜ ਲਈ ਅੱਗੇ ਵਧਾਉਣਗੀਆਂ।
ਉਹ ਬਾਇਓਟੈਕਨੋਲੋਜੀ ਸਪਲਾਈ ਚੇਨਾਂ, ਰੈਗੂਲੇਟਰੀ ਈਕੋਸਿਸਟਮ ਅਤੇ ਜ਼ਮੀਨੀ ਪੱਧਰ 'ਤੇ ਹੈਲਥ
ਡਿਲੀਵਰੀ ਨੈੱਟਵਰਕਾਂ ਦੀ ਅਗਵਾਈ ਕਰਨਗੀਆਂ ਅਤੇ ਇਹ ਯਕੀਨੀ ਬਣਾਉਣਗੀਆਂ ਕਿ ਕਿਫਾਇਤੀ
ਥੈਰੇਪੀਆਂ ਦੂਰ-ਦੁਰਾਡੇ ਦੇ ਪਿੰਡਾਂ ਤੱਕ ਵੀ ਪਹੁੰਚਣ। ਇੱਕ ਗੈਰਾਜ ਲੈਬ ਤੋਂ ਲੈ ਕੇ ਇੱਕ ਗਲੋਬਲ
ਬਾਇਓਲੌਜਿਸਟਿਕਸ ਕੰਪਨੀ ਬਣਾਉਣ ਤੱਕ ਦੀ ਮੇਰੀ ਆਪਣੀ ਯਾਤਰਾ ਨੇ ਮੈਨੂੰ ਸਿਖਾਇਆ ਹੈ ਕਿ
ਇਨੋਵੇਸ਼ਨ ਸਿਰਫ਼ ਬੋਰਡਰੂਮ ਵਿੱਚ ਹੀ ਜਨਮ ਨਹੀਂ ਲੈਂਦਾ। ਇਹ ਜ਼ਮੀਨੀ ਪੱਧਰ ਤੋਂ ਜਨਮ ਲੈਂਦਾ ਹੈ
ਅਤੇ ਮਿਹਨਤ ਅਤੇ ਧੀਰਜ ਨਾਲ ਅੱਗੇ ਵਧਦਾ ਹੈ, ਭਾਵੇਂ ਉਹ ਟੈਕਨੀਸ਼ੀਅਨ ਹੋਵੇ, ਖੋਜਕਰਤਾ
(ਪੋਸਟ-ਡਾਕ) ਜਾਂ ਹੈਲਥ ਵਰਕਰ। ਜਦੋਂ ਉਨ੍ਹਾਂ ਨੂੰ ਮੌਕਾ ਅਤੇ ਪਹਿਚਾਣ ਮਿਲਦੀ ਹੈ, ਤਾਂ ਉਨ੍ਹਾਂ ਦਾ
ਪ੍ਰਭਾਵ ਕਈ ਗੁਣਾ ਵਧ ਜਾਂਦਾ ਹੈ।
ਭਾਰਤ ਲਈ ਇੱਕ ਅਹਿਮ ਮੋੜ
ਬਾਇਓ-ਟੈਕਨੋਲੋਜੀ ਕ੍ਰਾਂਤੀ, ਸਿਹਤ ਸੁਰੱਖਿਆ, ਖੁਰਾਕ ਸੁਰੱਖਿਆ ਬਣਾਏ ਰੱਖਣ ਅਤੇ ਪੁਲਾੜ ਅਤੇ
ਡਿਜੀਟਲ ਟੈਕਨੋਲੋਜੀ ਦੇ ਨਵੇਂ ਆਯਾਮ ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਦੀ ਪ੍ਰਗਤੀ ਨੂੰ
ਪਰਿਭਾਸ਼ਿਤ ਕਰਨਗੇ। ਪ੍ਰਧਾਨ ਮੰਤਰੀ ਦੀ ਦ੍ਰਿਸ਼ਟੀ ਸਪਸ਼ਟ ਹੈ: ਮਹਿਲਾਵਾਂ ਨੂੰ ਸਿਰਫ਼ ਲਾਭਾਰਥੀ
ਨਹੀਂ, ਸਗੋਂ ਇਸ ਭਵਿੱਖ ਦੀ ਸਹਿ-ਨਿਰਮਾਤਾ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ।
ਸੱਦਾ
ਹੁਣ ਸਮਾਂ ਆ ਗਿਆ ਹੈ ਕਿ ਸਾਰੇ ਖੇਤਰਾਂ ਵਿੱਚ ਅਗਵਾਈ ਇਹ ਯਕੀਨੀ ਬਣਾਏ ਕਿ ਮਹਿਲਾ
ਵਿਗਿਆਨਿਕ, ਨਰਸਾਂ, ਹੈਲਥ ਵਰਕਰਾਂ ਅਤੇ ਉੱਦਮੀ ਪੂਰੀ ਤਰ੍ਹਾਂ ਨਾਲ ਦਿਖਾਈ ਦੇਣ, ਉਨ੍ਹਾਂ ਨੂੰ ਲੋੜੀਂਦੇ
ਸੰਸਾਧਨ ਮਿਲਣ ਅਤੇ ਉਹ ਪੂਰੀ ਤਰ੍ਹਾਂ ਸਸ਼ਕਤ ਹੋਣ। ਜਦੋਂ ਅਜਿਹਾ ਹੋਵੇਗਾ, ਤਾਂ ਭਾਰਤ ਨਾ ਸਿਰਫ਼
ਆਪਣਾ ਵਾਅਦਾ ਪੂਰਾ ਕਰੇਗਾ ਸਗੋਂ ਦੁਨੀਆ ਦੀਆਂ ਉਮੀਦਾਂ ਤੋਂ ਵੀ ਅੱਗੇ ਵਧ ਜਾਵੇਗਾ। ਕਿਉਂਕਿ ਸਾਡੇ
ਸਾਰਿਆਂ ਦੁਆਰਾ ਨਿਰਮਿਤ ਅਤੇ ਮਹਿਲਾਵਾਂ ਦੀ ਅਗਵਾਈ ਵਾਲਾ ਭਵਿੱਖ ਅਜਿੱਤ ਹੋਵੇਗਾ
Leave a Reply