ਨਰੇਂਦਰ ਮੋਦੀ: ਭਾਰਤ ਦੇ ਰਾਜਨੀਤਿਕ ਕੁਲੀਨ ਵਰਗ ਨੂੰ ਚੁਣੌਤੀ ਦੇਣ ਵਾਲੇ ਲੋਕ ਨੇਤਾ

Narendra Modi: The grassroots leader who challenged India’s political elite

ਭਾਰਤੀ ਰਾਜਨੀਤੀ ਵਿੱਚ ਨਰੇਂਦਰ ਮੋਦੀ ਦੇ ਉਭਾਰ ਨੂੰ ਵਿਸ਼ੇਸ਼ ਅਧਿਕਾਰ ਦੇ ਰਵਾਇਤੀ ਦ੍ਰਿਸ਼ਟੀਕੋਣ ਤੋਂ ਨਹੀਂ ਸਮਝਿਆ ਜਾ ਸਕਦਾ। ਰਾਜਨੀਤਿਕ ਰਾਜਵੰਸ਼ਾਂ ਵਿੱਚ ਪਲੇ-ਵਧੇ ਬਹੁਤ ਸਾਰੇ
ਨੇਤਾਵਾਂ ਦੇ ਉਲਟ, ਮੋਦੀ ਅਤੇ ਉਨ੍ਹਾਂ ਦੀ ਲੀਡਰਸ਼ਿਪ ਸ਼ੈਲੀ ਮਿੱਟੀ ਤੋਂ ਉੱਭਰੀ ਹੈ, ਜਿਸ ਨੇ ਉਨ੍ਹਾਂ ਦੇ ਸੰਘਰਸ਼, ਸਾਲਾਂ ਦੇ ਜ਼ਮੀਨੀ ਪੱਧਰ ਦੇ ਕੰਮ ਅਤੇ ਸਰਕਾਰ ਦੇ ਵੱਖ-ਵੱਖ ਪੱਧਰਾਂ 'ਤੇ ਪ੍ਰਾਪਤ
ਕੀਤੇ ਵਿਹਾਰਕ ਤਜ਼ਰਬਿਆਂ ਤੋਂ ਆਕਾਰ ਲਿਆ ਹੈ।। ਉਨ੍ਹਾਂ ਦਾ ਕਰੀਅਰ ਨਾ ਸਿਰਫ਼ ਇੱਕ ਆਦਮੀ ਦੇ ਉਭਾਰ ਨੂੰ ਦਰਸਾਉਂਦਾ ਹੈ, ਸਗੋਂ ਭਾਰਤ ਵਿੱਚ ਕੁਲੀਨ ਵਰਗ ਵੱਲੋਂ ਸੰਚਾਲਿਤ
ਰਾਜਨੀਤੀ ਦੀ ਨੀਂਹ ਲਈ ਇੱਕ ਚੁਣੌਤੀ ਹੈ।

ਵਡਨਗਰ ਦੇ ਇੱਕ ਆਮ ਘਰ ਵਿੱਚ ਜੰਮੇ, ਮੋਦੀ ਦਾ ਬਚਪਨ ਜ਼ਿੰਮੇਵਾਰੀ ਅਤੇ ਸਾਦਗੀ ਨਾਲ ਭਰਿਆ ਰਿਹਾ। ਹੜ੍ਹ ਪੀੜਤਾਂ ਦੀ ਸਹਾਇਤਾ ਲਈ ਚੈਰਿਟੀ ਸਟਾਲ ਲਗਾਉਣ ਤੋਂ ਲੈ ਕੇ ਸਕੂਲੀ
ਵਿਦਿਆਰਥੀ ਵਜੋਂ ਜਾਤੀ ਵਿਤਕਰੇ 'ਤੇ ਇੱਕ ਨਾਟਕ ਲਿਖਣ ਤੱਕ, ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਸੰਗਠਨਾਤਮਕ ਸੂਝ-ਬੂਝ ਅਤੇ ਸਮਾਜਿਕ ਚਿੰਤਾ ਦਾ ਇੱਕ ਅਸਾਧਾਰਣ ਮਿਸ਼ਰਣ
ਪ੍ਰਦਰਸ਼ਿਤ ਕੀਤਾ। ਉਨ੍ਹਾਂ ਨੇ ਗਰੀਬ ਸਹਿਪਾਠੀਆਂ ਲਈ ਵਰਤੀਆਂ ਹੋਈਆਂ ਕਿਤਾਬਾਂ ਅਤੇ ਵਰਦੀਆਂ ਇਕੱਠੀਆਂ ਕਰਨ ਲਈ ਮੁਹਿੰਮਾਂ ਵੀ ਚਲਾਈਆਂ, ਜੋ ਇਸ ਗੱਲ ਦਾ ਸ਼ੁਰੂਆਤੀ ਸੰਕੇਤ
ਸੀ ਕਿ ਉਹ ਅਗਵਾਈ ਨੂੰ ਕਿਸੇ ਵਿਸ਼ੇਸ਼ ਅਧਿਕਾਰ ਵਜੋਂ ਨਹੀਂ, ਸਗੋਂ ਸੇਵਾ ਦੇ ਰੂਪ ਵਿੱਚ ਦੇਖਦੇ ਹਨ। ਇਨ੍ਹਾਂ ਛੋਟੇ-ਛੋਟੇ ਯਤਨਾਂ ਨੇ ਉਨ੍ਹਾਂ ਵੱਲੋਂ ਜਨਤਕ ਜੀਵਨ ਵਿੱਚ ਅਪਣਾਏ ਜਾਣ ਵਾਲੇ
ਦ੍ਰਿਸ਼ਟੀਕੋਣ ਨੂੰ ਦਰਸਾਇਆ।

ਰਾਸ਼ਟਰੀਯ ਸਵੈਮਸੇਵਕ ਸੰਘ (ਆਰਐੱਸਐੱਸ) ਵਿੱਚ ਉਨ੍ਹਾਂ ਦੀਆਂ ਜ਼ਮੀਨੀ ਪ੍ਰਵਿਰਤੀਆਂ ਹੋਰ ਵੀ ਤਿੱਖੀਆਂ ਹੋ ਗਈਆਂ ਸਨ, ਜਿੱਥੇ ਆਮ ਵਰਕਰਾਂ ਨੂੰ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਨ,
ਉਨ੍ਹਾਂ ਵਾਂਗ ਰਹਿਣ ਅਤੇ ਆਪਣੇ ਆਚਰਣ ਰਾਹੀਂ ਵਿਸ਼ਵਾਸ ਅਰਜਿਤ ਕਰਨ ਦੀ ਹਦਾਇਤ ਦਿੱਤੀ ਜਾਂਦੀ ਸੀ। ਇੱਕ ਨੌਜਵਾਨ ਪ੍ਰਚਾਰਕ ਹੋਣ ਦੇ ਨਾਤੇ, ਮੋਦੀ ਨੇ ਬਿਲਕੁਲ ਅਜਿਹਾ ਹੀ
ਕੀਤਾ। ਅਕਸਰ ਬੱਸ ਜਾਂ ਸਕੂਟਰ ਰਾਹੀਂ ਗੁਜਰਾਤ ਭਰ ਵਿੱਚ ਯਾਤਰਾ ਕਰਦੇ ਹੋਏ, ਅਤੇ ਭੋਜਨ ਅਤੇ ਆਸਰੇ ਲਈ ਪਿੰਡ ਵਾਸੀਆਂ 'ਤੇ ਨਿਰਭਰ ਰਹਿੰਦੇ ਹੋਏ, ਉਨ੍ਹਾਂ ਨੇ ਸਾਂਝੀਆਂ ਮੁਸ਼ਕਿਲਾਂ
ਅਤੇ ਸੰਘਰਸ਼ਾਂ ਰਾਹੀਂ ਸਾਰੇ ਵਰਗਾਂ ਦਾ ਵਿਸ਼ਵਾਸ ਜਿੱਤਿਆ। ਇਸ ਅਨੁਸ਼ਾਸਨ ਨੇ ਉਨ੍ਹਾਂ ਲੋਕਾਂ ਦੀਆਂ ਰੋਜ਼ਾਨਾ ਚਿੰਤਾਵਾਂ ਵਿੱਚ ਜੁੜੇ ਰਹਿਣ ਵਿੱਚ ਮਦਦ ਕੀਤੀ, ਜਿਨ੍ਹਾਂ ਦੀ ਉਹ ਸੇਵਾ ਕਰਨਾ
ਚਾਹੁੰਦੇ ਸਨ, ਅਤੇ ਇਸੇ ਅਨੁਸ਼ਾਸਨ ਨੇ ਉਨ੍ਹਾਂ ਨੂੰ ਸੰਕਟਾਂ ਵਿੱਚ ਸੰਗਠਿਤ, ਵੱਡੇ ਪੈਮਾਨੇ ‘ਤੇ ਕਦਮ ਚੁੱਕਣ ਦੀ ਜ਼ਰੂਰਤ ਪੈਣ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਕਰਨ ਲਈ ਤਿਆਰ
ਕੀਤਾ।

ਅਜਿਹਾ ਹੀ ਇੱਕ ਸੰਕਟ 1979 ਵਿੱਚ ਮਛੂ ਡੈਮ ਢਹਿਣ ਕਾਰਨ ਆਇਆ ਸੀ, ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। 29 ਸਾਲਾਂ ਮੋਦੀ ਨੇ ਤੁਰੰਤ ਵਲੰਟੀਅਰਾਂ ਨੂੰ ਸ਼ਿਫਟਾਂ ਵਿੱਚ ਲਾਮਬੰਦ
ਕੀਤਾ, ਰਾਹਤ ਸਮੱਗਰੀ ਦਾ ਪ੍ਰਬੰਧ ਕੀਤਾ, ਲਾਸ਼ਾਂ ਕੱਢੀਆਂ ਅਤੇ ਪਰਿਵਾਰਾਂ ਨੂੰ ਦਿਲਾਸਾ ਦਿੱਤਾ। ਕੁਝ ਸਾਲਾਂ ਬਾਅਦ, ਗੁਜਰਾਤ ਵਿੱਚ ਸੋਕੇ ਦੌਰਾਨ, ਉਨ੍ਹਾਂ ਨੇ ਸੁਖਦੀ ਮੁਹਿੰਮ ਦੀ ਅਗਵਾਈ
ਕੀਤੀ, ਜਿਸ ਨੇ ਪੂਰੇ ਸੂਬੇ ਵਿੱਚ ਅਤੇ ਲਗਭਗ 25 ਕਰੋੜ ਰੁਪਏ ਦਾ ਭੋਜਨ ਵੰਡਿਆ। ਦੋਨਾਂ ਹੀ ਆਫ਼ਤਾਂ ਵਿੱਚ, ਉਨ੍ਹਾਂ ਨੇ ਸ਼ੁਰੂ ਤੋਂ ਹੀ ਵੱਡੇ ਪੱਧਰ 'ਤੇ ਰਾਹਤ ਯਤਨ ਸ਼ੁਰੂ ਕੀਤੇ, ਜਿਸ ਨਾਲ
ਉਨ੍ਹਾਂ ਦੇ ਉਦੇਸ਼ ਦੀ ਸਪਸ਼ਟਤਾ, ਉਨ੍ਹਾਂ ਦੇ ਫੌਜੀ-ਸ਼ੈਲੀ ਦੇ ਸੰਗਠਨ ਦਾ ਪਤਾ ਚੱਲਿਆ ਅਤੇ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਲੀਡਰਸ਼ਿਪ ਦਾ ਅਰਥ ਸਿਰਫ ਪ੍ਰਤੀਕਵਾਦ ਨਹੀਂ, ਸਗੋਂ
ਸੇਵਾ ਹੈ।

ਜਦੋਂ ਇਨ੍ਹਾਂ ਸ਼ੁਰੂਆਤੀ ਘਟਨਾਵਾਂ ਨੇ ਲੋਕਾਂ ਨੂੰ ਸੰਗਠਿਤ ਕਰਨ ਦੀ ਉਨ੍ਹਾਂ ਦੀ ਯੋਗਤਾ ਦੀ ਪਰਖ ਕੀਤੀ, ਐਮਰਜੈਂਸੀ ਨੇ ਦਮਨ ਦੇ ਸਾਹਮਣੇ ਉਨ੍ਹਾਂ ਦੀ ਹਿੰਮਤ ਦੀ ਪਰਖ ਕੀਤੀ। ਸਿਰਫ਼ 25
ਸਾਲ ਦੀ ਉਮਰ ਵਿੱਚ, ਇੱਕ ਸਿੱਖ ਦੇ ਭੇਸ ਵਿੱਚ, ਉਨ੍ਹਾਂ ਨੇ ਪੁਲਿਸ ਨਿਗਰਾਨੀ ਤੋਂ ਬਚਣ ਦੀ ਕੋਸ਼ਿਸ਼ ਕਰਨ ਵਾਲੇ ਕਾਰਕੁਨਾਂ ਅਤੇ ਨੇਤਾਵਾਂ ਵਿਚਕਾਰ ਸੰਚਾਰ ਬਣਾਈ ਰੱਖਿਆ। ਇਸ ਜ਼ਮੀਨੀ
ਪੱਧਰ ਦੇ ਨੈੱਟਵਰਕ ਨੇ ਜ਼ਾਲਮ ਸ਼ਾਸਨ ਦੇ ਖਿਲਾਫ ਵਿਰੋਧ ਨੂੰ ਜ਼ਿੰਦਾ ਰੱਖਿਆ, ਜਿਸ ਨਾਲ ਉਨ੍ਹਾਂ ਨੂੰ ਇੱਕ ਹੁਨਰਮੰਦ ਪ੍ਰਬੰਧਕ ਵਜੋਂ ਪ੍ਰਸਿੱਧੀ ਮਿਲੀ।

ਇਨ੍ਹਾਂ ਹੁਨਰਾਂ ਨੂੰ ਜਲਦੀ ਹੀ ਚੋਣ ਰਾਜਨੀਤੀ ਵਿੱਚ ਵਰਤਿਆ ਗਿਆ। ਭਾਜਪਾ-ਗੁਜਰਾਤ ਦੇ ਸੰਗਠਨ ਮੰਤਰੀ ਦੇ ਤੌਰ 'ਤੇ, ਉਨ੍ਹਾਂ ਨੇ ਪਾਰਟੀ ਨੂੰ ਨਵੇਂ ਭਾਈਚਾਰਿਆਂ ਤੱਕ ਫੈਲਾਇਆ, ਜਿਨ੍ਹਾਂ
ਵਿੱਚ ਰਾਜਨੀਤਿਕ ਭਾਸ਼ਣ ਵਿੱਚ ਹਾਸ਼ੀਏ 'ਤੇ ਪਏ ਲੋਕ ਵੀ ਸ਼ਾਮਲ ਸਨ। ਉਨ੍ਹਾਂ ਨੇ ਵੱਖ-ਵੱਖ ਪਿਛੋਕੜਾਂ ਦੇ ਨੇਤਾਵਾਂ ਨੂੰ ਤਿਆਰ ਕੀਤਾ, ਜ਼ਮੀਨੀ ਪੱਧਰ 'ਤੇ ਸਮਰਥਨ ਜੁਟਾਇਆ, ਅਤੇ
ਗੁਜਰਾਤ ਭਰ ਵਿੱਚ ਲਾਲ ਕ੍ਰਿਸ਼ਨ ਅਡਵਾਣੀ ਦੀ ਸੋਮਨਾਥ-ਅਯੋਧਿਆ ਰੱਥ ਯਾਤਰਾ ਜਿਹੇ ਵੱਡੇ ਸਮਾਗਮਾਂ ਦੀ ਯੋਜਨਾ ਬਣਾਉਣ ਵਿੱਚ ਮਦਦ ਕੀਤੀ। ਬਾਅਦ ਵਿੱਚ, ਵੱਖ-ਵੱਖ ਰਾਜਾਂ ਦੇ
ਇੰਚਾਰਜ ਵਜੋਂ, ਉਨ੍ਹਾਂ ਨੇ ਬੂਥ ਪੱਧਰ ਤੱਕ ਮਜ਼ਬੂਤ ​​ਪਾਰਟੀ ਨੈੱਟਵਰਕ ਬਣਾਏ।

ਜਦੋਂ ਉਨ੍ਹਾਂ ਨੇ 2001 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ, ਤਾਂ ਉਨ੍ਹਾਂ ਨੇ ਇਨ੍ਹਾਂ ਸਬਕਾਂ ਨੂੰ ਸ਼ਾਸਨ ਵਿੱਚ ਲਾਗੂ ਕੀਤਾ। ਉਦਾਹਰਣ ਵਜੋਂ, ਅਹੁਦਾ ਸੰਭਾਲਣ ਤੋਂ ਕੁਝ ਘੰਟਿਆਂ
ਬਾਅਦ, ਉਨ੍ਹਾਂ ਨੇ ਨਰਮਦਾ ਦੇ ਪਾਣੀ ਨੂੰ ਸਾਬਰਮਤੀ ਤੱਕ ਲਿਆਉਣ ਬਾਰੇ ਵਿਚਾਰ ਕਰਨ ਲਈ ਇੱਕ ਮੀਟਿੰਗ ਬੁਲਾਈ, ਜਿਸ ਨਾਲ ਇਹ ਸੰਕੇਤ ਮਿਲਿਆ ਕਿ ਫੈਸਲਾਕੁੰਨ ਕਾਰਵਾਈ ਉਨ੍ਹਾਂ
ਦੇ ਪ੍ਰਸ਼ਾਸਨ ਨੂੰ ਪਰਿਭਾਸ਼ਿਤ ਕਰੇਗੀ। ਉਨ੍ਹਾਂ ਦਾ ਦ੍ਰਿਸ਼ਟੀਕੋਣ ਸ਼ਾਸਨ ਨੂੰ ਇੱਕ ਲੋਕ ਲਹਿਰ ਵਿੱਚ ਬਦਲਣਾ ਸੀ, ਜਿੱਥੇ ਪ੍ਰਵੇਸ਼ੋਤਸਵ (Praveshotsav) ਨੇ ਸਕੂਲ ਦਾਖਲੇ ਨੂੰ ਉਤਸ਼ਾਹਿਤ
ਕੀਤਾ, ਕੰਨਿਆ ਕੇਲਵਾਨੀ (Kanya Kelavani) ਨੇ ਬੇਟੀਆਂ ਦੀ ਸਿੱਖਿਆ ਦਾ ਸਮਰਥਨ ਕੀਤਾ, ਗਰੀਬ ਕਲਿਆਣ ਮੇਲਿਆਂ ਨੇ ਨਾਗਰਿਕਾਂ ਦੀ ਭਲਾਈ ਲਿਆਂਦੀ, ਅਤੇ ਕ੍ਰਿਸ਼ੀ ਰੱਥ ਨੇ
ਕਿਸਾਨਾਂ ਦੇ ਖੇਤਾਂ ਵਿੱਚ ਖੇਤੀਬਾੜੀ ਸਹਾਇਤਾ ਲਿਆਂਦੀ। ਨੌਕਰਸ਼ਾਹਾਂ ਨੂੰ ਦਫ਼ਤਰਾਂ ਤੋਂ ਬਾਹਰ ਕੱਢ ਕੇ ਕਸਬਿਆਂ ਅਤੇ ਪਿੰਡਾਂ ਵਿੱਚ ਭੇਜਿਆ ਗਿਆ। ਉਨ੍ਹਾਂ ਦਾ ਮੰਨਣਾ ਸੀ ਕਿ ਸ਼ਾਸਨ ਉਨ੍ਹਾਂ
ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਜਿੱਥੇ ਉਹ ਰਹਿੰਦੇ ਹਨ, ਨਾ ਕਿ ਸਿਰਫ ਮੀਟਿੰਗ ਰੂਮਾਂ ਤੱਕ ਸੀਮਤ ਰਹੇ।

ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ, ਗੁਜਰਾਤ ਵਿੱਚ ਕੀਤੇ ਗਏ ਪ੍ਰਯੋਗ ਰਾਸ਼ਟਰੀ ਮਾਡਲ ਬਣ ਗਏ। ਸਵੱਛਤਾ ਮੁਹਿੰਮਾਂ ਨੇ ਉਨ੍ਹਾਂ ਦੇ ਤਜਰਬੇ ਨੇ ਸਵੱਛ ਭਾਰਤ ਮਿਸ਼ਨ ਦਾ
ਰੂਪਲਿਆ, ਜਿੱਥੇ ਉਨ੍ਹਾਂ ਨੇ ਪ੍ਰਤੀਕਾਤਮਕਤਾ ਨੂੰ ਸਮੂਹਿਕ ਕਾਰਵਾਈ ਵਿੱਚ ਬਦਲਣ ਲਈ ਨਿੱਜੀ ਤੌਰ 'ਤੇ ਝਾੜੂ ਚੁੱਕਿਆ। ਡਿਜੀਟਲ ਇੰਡੀਆ, ਜਨ ਧਨ ਯੋਜਨਾ, ਅਤੇ ਹੋਰ ਪਹਿਲਕਦਮੀਆਂ
ਸਿਖਰ ਤੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ਨਹੀਂ ਸਨ, ਸਗੋਂ ਜ਼ਮੀਨੀ ਪੱਧਰ 'ਤੇ ਬਿਤਾਏ ਉਨ੍ਹਾਂ ਦੀ ਸਾਲਾਂ ਤੋਂ ਪ੍ਰਾਪਤ ਸਿੱਖਿਆ ‘ਤੇ ਅਧਾਰਿਤ ਜਨ ਅੰਦੋਲਨ ਸਨ। ਉਨ੍ਹਾਂ ਨੇ ਜਨਤਕ ਭਾਗੀਦਾਰੀ ਦੇ
ਉਨ੍ਹਾਂ ਦੇ ਦਰਸ਼ਨ ਨੂੰ ਮੂਰਤੀਮਾਨ ਕੀਤਾ, ਜਿੱਥੇ ਸ਼ਾਸਨ ਸਿਰਫ਼ ਉਦੋਂ ਪ੍ਰਭਾਵਸ਼ਾਲੀ ਹੁੰਦਾ ਹੈ ਜਦੋਂ ਨਾਗਰਿਕ ਪੈਸਿਵ ਪ੍ਰਾਪਤਕਰਤਾਵਾਂ ਦੀ ਬਜਾਏ ਭਾਈਵਾਲ ਬਣ ਜਾਂਦੇ ਹਨ। ਮੋਦੀ ਜਿਹੇ ਨੇਤਾ
ਅਤੇ ਜਨਤਾ ਵਿਚਕਾਰ ਦਹਾਕਿਆਂ ਤੋਂ ਵਿਕਸਿਤ ਇਸ ਵਿਸ਼ਵਾਸ ਨੇ ਅੱਜ ਦੇ ਭਾਰਤ ਵਿੱਚ ਨੀਤੀ ਨੂੰ ਭਾਈਵਾਲੀ ਵਿੱਚ ਬਦਲ ਦਿੱਤਾ ਹੈ।

ਦਹਾਕਿਆਂ ਤੋਂ, ਮੋਦੀ ਮੀਟਿੰਗਾਂ ਵਿੱਚ ਹੋਣ ਵਾਲੀਆਂ ਬਹਿਸਾਂ ਨਾਲ ਨਹੀਂ, ਸਗੋਂ ਜ਼ਮੀਨੀ ਪੱਧਰ ‘ਤੇ ਜੀਵੰਤ ਸੰਪਰਕ ਰਾਹੀਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੇ
ਤਰੀਕੇ ਲੱਭਣ ਦੀ ਇੱਕ ਦੁਰਲੱਭ ਸਹਿਜ ਪ੍ਰਵਿਰਤੀ ਦਿਖਾਈ ਹੈ। ਇਹ ਪ੍ਰਵਿਰਤੀ ਸਖ਼ਤ ਪ੍ਰਸ਼ਾਸਨਿਕ ਤਜਰਬੇ ਦੇ ਨਾਲ ਮਿਲੇ ਕੇ ਉਨ੍ਹਾਂ ਦੀ ਰਾਜਨੀਤੀ ਨੂੰ ਪਰਿਭਾਸ਼ਿਤ ਕਰਦੀ ਹੈ।

ਬੁਨਿਆਦੀ ਤੌਰ 'ਤੇ, ਉਨ੍ਹਾਂ ਦੇ ਜੀਵਨ ਅਤੇ ਲੀਡਰਸ਼ਿਪ ਨੇ ਭਾਰਤੀ ਰਾਜਨੀਤੀ ਦੇ ਸਿਰਫ਼ ਕੁਲੀਨ ਵਰਗ ਨਾਲ ਸਬੰਧਿਤ ਹੋਣ ਦੀ ਧਾਰਨਾ ਨੂੰ ਨਵੇਂ ਸਿਰੇ ਤੋਂ ਮੁੜ-ਪਰਿਭਾਸ਼ਿਤ ਕੀਤਾ ਹੈ। ਉਹ
ਯੋਗਤਾ ਅਤੇ ਸਖ਼ਤ ਮਿਹਨਤ ਦਾ ਪ੍ਰਤੀਕ ਬਣ ਗਏ ਹਨ, ਅਤੇ ਉਨ੍ਹਾਂ ਨੇ ਸ਼ਾਸਨ ਨੂੰ ਆਮ ਲੋਕਾਂ ਦੇ ਨੇੜੇ ਲਿਆਂਦਾ ਹੈ। ਉਨ੍ਹਾਂ ਦੀ ਰਾਜਨੀਤਿਕ ਤਾਕਤ ਸੱਤਾ ਨੂੰ ਲੋਕਾਂ ਨਾਲ ਜੋੜਨ ਵਿੱਚ ਹੈ।
ਅਜਿਹਾ ਕਰਕੇ, ਉਨ੍ਹਾਂ ਨੇ ਭਾਰਤੀ ਰਾਜਨੀਤੀ ਨੂੰ ਇੱਕ ਨਵਾਂ ਰੂਪ ਦਿੱਤਾ ਹੈ, ਜੋ ਆਮ ਨਾਗਰਿਕ ਦੇ ਸੰਘਰਸ਼ਾਂ ਅਤੇ ਭਾਵਨਾਵਾਂ 'ਤੇ ਅਧਾਰਿਤ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin