ਜੋਗਾ ਸਿੰਘ
ਰਾਘਵ ਅਰੋੜਾ
ਅੰਮ੍ਰਿਤਸਰ ///////ਅਜੋਕੇ ਸਮੇਂ ਪੰਜਾਬ ਭਾਰੀ ਮੀਂਹ ਅਤੇ ਹੜਾਂ ਦੀ ਮਾਰ ਦਾ ਸਾਹਮਣਾਂ ਕਰ ਰਿਹਾ ਹੈ। ਇਸ ਕਾਰਨ ਲੱਖਾਂ ਏਕੜ ਫ਼ਸਲ ਬਰਬਾਦ ਹੋ ਚੁੱਕੀ ਹੈ ਅਤੇ ਹਜ਼ਾਰਾਂ ਕਿਸਾਨ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਹੜ ਪੀੜਤਾਂ ਲਈ ਪੰਜਾਬ ਸਰਕਾਰ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਰਾਹਤ ਸਮੱਗਰੀ ਪਹੁੰਚਾਉਣ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਇਸ ਦੇ ਨਾਲ ਹੀ ਕਈ ਪਿੰਡਾਂ ਵਿੱਚ ਰਾਹਤ ਸਮੱਗਰੀ ਨੂੰ ਲੈ ਕੇ ਝਗੜਿਆਂ ਦੀਆਂ ਖ਼ਬਰਾਂ ਵੀ ਸਾਹਮਣੇਂ ਆ ਰਹੀਆਂ ਹਨ।
ਅਜਿਹੀ ਇੱਕ ਘਟਨਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਜੱਸਰਾਊਰ ਵਿੱਚ ਸਾਹਮਣੇਂ ਆਈ ਹੈ। ਇੱਥੇ ਆਮ ਆਦਮੀ ਪਾਰਟੀ ਦੀ ਹਲਕਾ ਰਾਜਾਸਾਂਸੀ ਦੀ ਇੰਚਾਰਜ਼ ਮੈਡਮ ਸੋਨੀਆ ਮਾਨ ਵੱਲੋਂ ਪੀੜਤਾਂ ਲਈ ਰਾਹਤ ਸਮੱਗਰੀ ਵੰਡਣ ਲਈ “ਰਾਹਤ ਹੜ ਸਹਾਇਤਾ ਕੇਂਦਰ” ਸਥਾਪਿਤ ਕੀਤਾ ਗਿਆ ਹੈ।
ਅੱਜ ਦੁਪਹਿਰ ਕਰੀਬ 12:30 ਵਜ਼ੇ ਮਲੇਰਕੋਟਲੇ ਤੋਂ ਮੁਸਲਿਮ ਭਾਈਚਾਰਾ ਵੱਡੀ ਮਾਤਰਾ ਵਿੱਚ ਰਾਹਤ ਸਮੱਗਰੀ ਲੈ ਕੇ ਪਿੰਡ ਜੱਸਰਾਊਰ ਪਹੁੰਚਿਆ।
ਇਸ ਦੌਰਾਨ ਪੱਤਰਕਾਰ ਰਣਜੀਤ ਸਿੰਘ ਮਸੌਣ ਪ੍ਰਧਾਨ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ (ਰਜਿ.) ਵੱਲੋਂ ਉਹਨਾਂ ਨੂੰ ਦੱਸਿਆ ਗਿਆ ਕਿ ਇਸ ਖੇਤਰ ਵਿੱਚ ਪਾਣੀ ਜ਼ਿਆਦਾ ਮਾਰ ਨਹੀਂ ਪਈ ਹੈ, ਇਸ ਲਈ ਇਹ ਰਾਹਤ ਸਮੱਗਰੀ ਉਹਨਾਂ ਇਲਾਕਿਆਂ ਵਿੱਚ ਪਹੁੰਚਾਈ ਜਾਵੇ, ਜਿੱਥੇ ਜ਼ਿਆਦਾ ਲੋੜ ਹੈ। ਇਸ ਗੱਲ ਤੋਂ ਬਾਅਦ ਪਿੰਡ ਦੇ ਕੁੱਝ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਹਲਕਾ ਇੰਚਾਰਜ ਮੈਡਮ ਸੋਨੀਆਂ ਮਾਨ ਦੇ ਅਤਿ ਨਜ਼ਦੀਕੀ ਰੇਸ਼ਮ ਸਿੰਘ ਵਚੈੜ ਅਤੇ ਹੋਰ ਵਲੰਟੀਅਰਾਂ ਵੱਲੋਂ ਪ੍ਰਧਾਨ ਰਣਜੀਤ ਸਿੰਘ ਮਸੌਣ ਉੱਤੇ ਹਮਲਾ ਕਰ ਦਿੱਤਾ ਗਿਆ ਅਤੇ ਗਾਲੀ ਗਲੋਚ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਪੱਤਰਕਾਰ ਭਾਈਚਾਰੇ ਨੂੰ ਵੀ ਬਹੁਤ ਅੱਪ ਸ਼ਬਦ ਬੋਲੇ ਗਏ।
ਇਸ ਮਾਮਲੇ ਸਬੰਧੀ ਜਦੋਂ ਸੋਨੀਆ ਮਾਨ ਦੇ ਮੋਬਾਇਲ ਨੰਬਰ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦਾ ਫ਼ੋਨ ਉਹਨਾਂ ਦੇ ਨਾਲ ਰਹਿੰਦੇ ਰੇਸ਼ਮ ਸਿੰਘ ਵੜੈਚ ਨੇ ਅਟੈਂਡ ਕੀਤਾ। ਉਹਨਾਂ ਦੋਸ਼ ਪੱਤਰਕਾਰ ਉੱਤੇ ਲਗਾਇਆ ਕਿ ਉਸਨੇ ਰਾਹਤ ਸਮੱਗਰੀ ਪਹੁੰਚਾਉਣ ਵਾਲਿਆਂ ਨੂੰ ਗੁਮਰਾਹ ਕੀਤਾ ਹੈ। ਵੜੈਚ ਨੇ ਕਿਹਾ ਕਿ ਕੁੱਝ ਰਾਜਨੀਤਿਕ ਪਾਰਟੀਆਂ ਰਾਹਤ ਪਹੁੰਚਾਉਣ ਵਾਲੇ ਸਮਾਜ ਸੇਵੀਆਂ ਨੂੰ ਭਟਕਾ ਰਹੀਆਂ ਹਨ, ਜਦਕਿ ਉਹਨਾਂ ਵੱਲੋਂ ਸਮੱਗਰੀ ਬਿਨਾਂ ਕਿਸੇ ਪੱਖਪਾਤ ਦੇ ਲੋੜਵੰਦਾਂ ਤੱਕ ਪਹੁੰਚਾਈ ਜਾ ਰਹੀ ਹੈ।
ਦੂਜੇ ਪਾਸੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਦੱਸਿਆ ਕਿ ਉਹਨਾਂ ਸਿਰਫ਼ ਇਹੀ ਗੱਲ ਕਹੀ ਸੀ ਕਿ ਰਾਹਤ ਸਮੱਗਰੀ ਉਸ ਥਾਂ ਪਹੁੰਚਾਈ ਜਾਵੇ, ਜਿੱਥੇ ਹੜ ਕਾਰਨ ਲੋਕ ਜ਼ਿਆਦਾ ਪ੍ਰਭਾਵਿਤ ਹੋਏ ਹਨ। ਇਸ ਉੱਤੇ ਹੀ ਰੇਸ਼ਮ ਸਿੰਘ ਵਚੈੜ ਅਤੇ ਆਪ ਪਾਰਟੀ ਵਰਕਰਾਂ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਅਤੇ ਧਮਕੀਆਂ ਵੀ ਦਿੱਤੀਆਂ।
ਇਸ ਸਾਰੇ ਮਾਮਲੇ ਸਬੰਧੀ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ (ਰਜਿ.) ਵੱਲੋਂ ਮੁੱਖ ਮੰਤਰੀ ਪੰਜਾਬ, ਡੀਜੀਪੀ ਪੰਜਾਬ ਅਤੇ ਐਸਐਸਪੀ ਦਿਹਾਤੀ ਨੂੰ ਸ਼ਿਕਾਇਤ ਈਮੇਲ ਉੱਤੇ ਦਰਜ ਕਰਵਾਈ ਜਾ ਰਹੀ ਹੈ, ਜਿਸ ਵਿੱਚ ਪੱਤਰਕਾਰ ਰਣਜੀਤ ਸਿੰਘ ਮਸੌਣ ਉੱਤੇ ਹਮਲਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਆਉਂਣ ਸਮੇਂ ਵਿੱਚ ਜੇ ਇਨਸਾਫ਼ ਨਾ ਮਿਲਿਆ ਤਾਂ ਇਹਨਾਂ ਆਪ ਆਗੂ ਵਿਰੁੱਧ ਸਖ਼ਤ ਐਕਸ਼ਨ ਲੈਣ ਦੀ ਰਣਨੀਤੀ ਬਣਾਈ ਜਾਵੇਗੀ ਅਤੇ ਇਹਨਾਂ ਆਪ ਆਗੂ ਦੇ ਹਲਕਾ ਰਾਜਾਸਾਂਸੀ ਅਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ ਪੁਤਲੇ ਵੀ ਫੂਕੇ ਜਾਣਗੇ।
Leave a Reply