2035 ਤੱਕ ਭਾਰਤ ਦਾ ਸੁਪਨਾ ਪੁਲਾੜ ਸਟੇਸ਼ਨ ਹੋਵੇਗਾ’

  • ਲੇਖਕ- ਡਾ. ਜਿਤੇਂਦਰ ਸਿੰਘ, ਕੇਂਦਰੀ ਮੰਤਰੀ

ਪੇਸ਼ਕਸ਼ – ਜਸਟਿਸ ਨਿਊਜ਼

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ ਗਗਨਯਾਨ ਭਾਰਤ ਦੀਆਂ ਪੁਲਾੜ ਇੱਛਾਵਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ
ਮੋੜ ਸਾਬਤ ਹੋਵੇਗਾ, ਜੋ ਉਸ ਦੀ ਮਨੁੱਖੀ ਪੁਲਾੜ ਉਡਾਣ ਸਮਰੱਥਾਵਾਂ ਦੀ ਮੁੜ-ਪੁਸ਼ਟੀ ਕਰੇਗਾ ਅਤੇ ਪ੍ਰਿਥਵੀ ਦੇ ਲਈ ਲਾਭਕਾਰੀ ਐਪਲੀਕੇਸ਼ਨਾਂ ਸਮੇਤ ਵਿਗਿਆਨਕ ਗਿਆਨ ਵਿੱਚ ਵਾਧਾ
ਕਰੇਗਾ।

ਸਵਾਲ: ਭਾਰਤ ਦੇ ਪੁਲਾੜ ਭਵਿੱਖ ਲਈ ਗਗਨਯਾਨ ਦਾ ਸਭ ਤੋਂ ਵੱਡਾ ਨਤੀਜਾ ਕੀ ਹੋਵੇਗਾ?
ਜਵਾਬ: ਭਾਰਤ ਦਾ ਪੁਲਾੜ ਖੇਤਰ ਵਿੱਚ ਅੱਗੇ ਵੱਧਣਾ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਨੂੰ ਵਿਸ਼ਵ ਪੱਧਰ 'ਤੇ ਸਵੀਕਾਰ ਕੀਤਾ ਗਿਆ ਹੈ। ਹੁਣ ਅਸੀਂ ਚੇਲੇ ਨਹੀਂ ਹਾਂ ਸਗੋਂ
ਅੰਤਰਰਾਸ਼ਟਰੀ ਸਹਿਯੋਗ ਵਿੱਚ ਬਰਾਬਰ ਦੇ ਭਾਈਵਾਲ ਹਾਂ। ਗਗਨਯਾਨ ਮਿਸ਼ਨ ਇੱਕ ਹੋਰ ਨਿਰਣਾਇਕ ਮੋੜ ਦਾ ਪ੍ਰਤੀਕ ਹੋਵੇਗਾ। ਇਹ ਨਾ ਸਿਰਫ਼ ਮਨੁੱਖੀ ਪੁਲਾੜ ਉਡਾਣ ਵਿੱਚ ਭਾਰਤ
ਦੀਆਂ ਸਮਰੱਥਾਵਾਂ ਦੀ ਪੁਸ਼ਟੀ ਕਰੇਗਾ, ਸਗੋਂ ਸਾਡੇ ਵਿਗਿਆਨਕ ਗਿਆਨ ਵਿੱਚ ਵੀ ਵਾਧਾ ਕਰੇਗਾ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਵਿੱਚ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੁਆਰਾ
ਮਾਈਕ੍ਰੋਗ੍ਰੈਵਿਟੀ, ਖੇਤੀਬਾੜੀ ਅਤੇ ਜੀਵਨ ਵਿਗਿਆਨ 'ਤੇ ਕੀਤੇ ਗਏ ਪ੍ਰਯੋਗਾਂ ਦੇ ਨਾਲ-ਨਾਲ, ਇਹ ਮਿਸ਼ਨ ਧਰਤੀ 'ਤੇ ਐਪਲੀਕੇਸ਼ਨਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ। ਇਹ ਭਾਰਤ ਨੂੰ
ਪੁਲਾੜ ਖੋਜ ਵਿੱਚ ਮੋਹਰੀ ਰਾਸ਼ਟਰ ਵਜੋਂ ਸਥਾਪਿਤ ਕਰੇਗਾ, ਜਦ ਕਿ ਅਸੀਂ ਬੁਨਿਆਦੀ ਢਾਂਚੇ, ਵਿਕਾਸ ਅਤੇ ਜੀਵਨ ਨੂੰ ਸੁਗਮ ਬਣਾਉਣ ਲਈ ਪੁਲਾੜ ਟੈਕਨੋਲੋਜੀ ਦਾ ਉਪਯੋਗ ਜਾਰੀ
ਰੱਖਣਗੇ।

ਸਵਾਲ: ਸ਼ੁਕਲਾ ਜਿਹੇ ਨੌਜਵਾਨ ਪੁਲਾੜ ਯਾਤਰੀਆਂ ਦੇ ਆਉਣ ਨਾਲ, ਸਾਡੀ ਮਨੁੱਖੀ ਪੁਲਾੜ ਯਾਤਰਾ ਨੂੰ ਆਕਾਰ ਦੇਣ ਵਿੱਚ ਨੌਜਵਾਨਾਂ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਹੈ?
ਜਵਾਬ: ਭਾਰਤ ਦੇ ਭਵਿੱਖ ਲਈ ਪੁਲਾੜ ਸਣੇ ਹਰ ਖੇਤਰ ਵਿੱਚ ਨੌਜਵਾਨ ਬਹੁਤ ਜ਼ਰੂਰੀ ਹਨ। ਸਾਡੀ 70 ਪ੍ਰਤੀਸ਼ਤ ਤੋਂ ਵੱਧ ਆਬਾਦੀ 40 ਸਾਲ ਤੋਂ ਘੱਟ ਉਮਰ ਦੀ ਹੈ, ਇਸ ਲਈ ਕੁਦਰਤੀ
ਤੌਰ 'ਤੇ, ਉਹ ਵਿਕਸਿਤ ਭਾਰਤ ਦੇ ਮਾਰਗਦਰਸ਼ਕ ਹਨ। ਪੁਲਾੜ ਵਿੱਚ,ਸਰੀਰਕ ਅਤੇ ਮਾਨਸਿਕ ਅਨੁਕੂਲਤਾ ਦੀ ਜ਼ਰੂਰਤ ਦੇ ਕਾਰਨ ਨੌਜਵਾਨਾਂ ਨੂੰ ਇੱਕ ਫਾਇਦਾ ਹੁੰਦਾ ਹੈ। ਉਦਾਹਰਣ
ਵਜੋਂ, ਗਗਨਯਾਨ ਲਈ ਟ੍ਰੇਨਿੰਗ ਪ੍ਰਾਪਤ ਚਾਰ ਪੁਲਾੜ ਯਾਤਰੀਆਂ ਵਿੱਚੋਂ, ਸ਼ੁਭਾਂਸ਼ੂ ਸਭ ਤੋਂ ਛੋਟੀ ਉੱਮਰ ਦੇ ਸਨ ਅਤੇ ਇਹ ਗੱਲ ਉਨ੍ਹਾਂ ਦੇ ਲਈ ਫਾਇਦੇਮੰਦ ਰਹੀ। ਪੁਲਾੜ ਮਿਸ਼ਨਾਂ ਲਈ ਤੇਜ਼
ਅਨੁਕੂਲਤਾ ਦੀ ਜ਼ਰੂਰਤ ਹੁੰਦੀ ਹੈ, ਜਿਸ ਨੂੰ ਨੌਜਵਾਨ ਵਧੇਰੇ ਕੁਸ਼ਲਤਾ ਨਾਲ ਸੰਭਾਲ ਸਕਦੇ ਹਨ।

ਸਵਾਲ: ਕੀ ਤੁਹਾਨੂੰ ਲੱਗਦਾ ਹੈ ਕਿ ਗਗਨਯਾਨ ਵਿਗਿਆਨੀਆਂ, ਇੰਜੀਨੀਅਰਾਂ ਅਤੇ ਮਹਿਲਾ ਪੁਲਾੜ ਯਾਤਰੀਆਂ ਲਈ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹੇਗਾ?
ਜਵਾਬ: ਹਾਂ, ਬਿਲਕੁਲ। ਪੁਲਾੜ ਵਿਗਿਆਨ ਵਿੱਚ ਪੁਰਸ਼ਾਂ ਅਤੇ ਮਹਿਲਾਵਾਂ ਵਿੱਚ ਕੋਈ ਵਿਤਕਰਾ ਨਹੀਂ ਹੈ। 15 ਅਗਸਤ, 2018 ਨੂੰ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲੀ ਵਾਰ
ਗਗਨਯਾਨ ਦਾ ਐਲਾਨ ਕੀਤਾ ਸੀ, ਤਾਂ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਦਾ ਇੱਕ ਬੇਟਾ ਜਾਂ ਬੇਟੀ ਪੁਲਾੜ ਵਿੱਚ ਜਾਣਗੇ। ਵਰਤਮਾਨ ਵਿੱਚ, ਚੁਣੇ ਗਏ ਚਾਰ ਪੁਲਾੜ ਯਾਤਰੀ ਪੁਰਸ਼ ਹਨ, ਉਹ
ਹਵਾਈ ਸੈਨਾ ਤੋਂ ਹਨ ਅਤੇ ਇਹ ਮੁੱਖ ਤੌਰ 'ਤੇ ਇਸ ਲਈ ਹੈ ਕਿਉਂਕਿ ਉਨ੍ਹਾਂ ਨੇ ਐਡਵਾਂਸਡ ਟ੍ਰੇਨਿੰਗ ਪ੍ਰਾਪਤ ਕੀਤੀ ਹੈ। ਪਰ ਅੱਗੇ ਵਧਦੇ ਹੋਏ, ਹਵਾਈ ਸੈਨਾ ਤੋਂ ਬਾਹਰ ਦੇ ਪੁਲਾੜ ਯਾਤਰੀਆਂ

ਨੂੰ ਵੀ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਹੋਣਗੀਆਂ। ਵਿਸ਼ਵ ਪੱਧਰ 'ਤੇ, ਮਹਿਲਾਵਾਂ ਪੁਲਾੜ ਖੋਜ ਦੀ ਅਗਵਾਈ ਕਰ ਰਹੀਆਂ ਹਨ। ਭਾਰਤ ਵਿੱਚ ਵੀ, ਇਸਰੋ ਦੇ
ਕਈ ਪ੍ਰੋਜੈਕਟਾਂ ਦੀ ਭਾਵੇਂ ਉਹ ਚੰਦਰਯਾਨ, ਆਦਿੱਤਯ ਜਾਂ ਹੋਰ ਹੋਣ, ਅਗਵਾਈ ਮਹਿਲਾ ਵਿਗਿਆਨੀਆਂ ਨੇ ਕੀਤੀ ਹੈ।

ਸਵਾਲ: ਕੀ ਗਗਨਯਾਨ ਭਾਰਤ ਲਈ ਅੰਤਰਰਾਸ਼ਟਰੀ ਮਨੁੱਖੀ ਪੁਲਾੜ ਮਿਸ਼ਨਾਂ ਵਿੱਚ ਸ਼ਾਮਲ ਹੋਣ ਜਾਂ ਆਪਣਾ ਖੁਦ ਦਾ ਪੁਲਾੜ ਸਟੇਸ਼ਨ ਸਥਾਪਿਤ ਕਰਨ ਦਾ ਰਾਹ ਪੱਧਰਾ ਕਰੇਗਾ?
ਉੱਤਰ: ਭਾਰਤ 2035 ਤੱਕ ਭਾਰਤੀਯ ਅੰਤਰਿਕਸ਼ ਸਟੇਸ਼ਨ ਨਾਮਕ ਆਪਣਾ ਪੁਲਾੜ ਸਟੇਸ਼ਨ ਸਥਾਪਿਤ ਕਰਨ ਵਾਲਾ ਹੈ। ਪ੍ਰਧਾਨ ਮੰਤਰੀ ਨੇ "ਸੁਦਰਸ਼ਨ ਸੁਰਕਸ਼ਾ ਚੱਕਰ" ਦਾ ਵੀ ਜ਼ਿਕਰ
ਕੀਤਾ ਹੈ, ਜਿੱਥੇ ਪੁਲਾੜ ਟੈਕਨੋਲੋਜੀ ਰਾਸ਼ਟਰੀ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਸ ਲਈ, 2035 ਇੱਕ ਇਤਿਹਾਸਕ ਵਰ੍ਹਾ ਹੋਵੇਗਾ… ਉਸ ਤੋਂ ਪੰਜ ਸਾਲ ਬਾਅਦ,
ਭਾਰਤ ਦਾ ਟੀਚਾ ਮਨੁੱਖਾਂ ਨੂੰ ਲੈ ਕੇ ਚੰਨ ਦੀ ਸਤ੍ਹਾ 'ਤੇ ਮਿਸ਼ਨ ਭੇਜਣਾ ਹੈ।
ਸਵਾਲ: ਭਾਰਤ ਸੈਮੀਕੰਡਕਟਰ ਅਤੇ ਏਆਈ ਟੈਕਨੋਲੋਜੀਆਂ ਵਿੱਚ ਤਰੱਕੀ ਕਰ ਰਿਹਾ ਹੈ, ਅਜਿਹੇ ਵਿੱਚ ਸਰਕਾਰ ਭਾਰਤੀ ਪੁਲਾੜ ਸਟੇਸ਼ਨ ਜਿਹੇ ਪ੍ਰੋਜੈਕਟਾਂ ਲਈ ਸੈਮੀਕੰਡਕਟਰ ਮਿਸ਼ਨ ਨੂੰ
ਪੁਲਾੜ-ਪੱਧਰੀ ਜ਼ਰੂਰਤਾਂ ਦੇ ਨਾਲ ਕਿਵੇਂ ਜੋੜ ਰਹੀ ਹੈ?
ਜਵਾਬ: ਸੈਮੀਕੰਡਕਟਰਾਂ ਦੀਆਂ ਵਿਆਪਕ ਐਪਲੀਕੇਸ਼ਨਾਂ ਹੋਣਗੀਆਂ, ਜਿਨ੍ਹਾਂ ਵਿੱਚ ਪੁਲਾੜ ਮਿਸ਼ਨ ਵੀ ਸ਼ਾਮਲ ਹਨ। ਇਸੇ ਤਰ੍ਹਾਂ, ਛੋਟੇ ਮੌਡਿਊਲਰ ਰਿਐਕਟਰ ਨਾ ਸਿਰਫ਼ ਧਰਤੀ ਦੇ ਸੰਘਣੇ
ਜਾਂ ਪਹੁੰਚ ਤੋਂ ਬਾਹਰਲੇ ਖੇਤਰਾਂ ਵਿੱਚ ਮਹੱਤਵਪੂਰਨ ਹੋਣਗੇ, ਸਗੋਂ ਲੰਬੇ ਸਮੇਂ ਦੇ ਪੁਲਾੜ ਮਿਸ਼ਨਾਂ ਲਈ ਵੀ ਮਹੱਤਵਪੂਰਨ ਹੋਣਗੇ। ਇਹ ਟੈਕਨੋਲੋਜੀਆਂ ਪੁਲਾੜ ਸਟੇਸ਼ਨ ਜਿਹੇ ਭਵਿੱਖ ਦੇ
ਪ੍ਰੋਜੈਕਟਾਂ ਨੂੰ ਕਾਇਮ ਰੱਖਣ ਲਈ ਮਹੱਤਵਪੂਰਨ ਹੋਣਗੀਆਂ।
ਸਵਾਲ: ਚੰਨ ਜਾਂ ਮੰਗਲ ਮਿਸ਼ਨ ਦੌਰਾਨ ਤੁਸੀਂ ਭਾਰਤੀ ਪੁਲਾੜ ਯਾਤਰੀਆਂ ਨੂੰ ਕਿਸ ਤਰ੍ਹਾਂ ਦੇ ਪ੍ਰਯੋਗ ਕਰਦੇ ਦੇਖਣਾ ਚਾਹੋਗੇ?
ਜਵਾਬ: ਹਾਲ ਹੀ ਦੇ ਮਿਸ਼ਨ ਵਿੱਚ, ਪ੍ਰਯੋਗਾਂ ਨੂੰ ਸੱਤ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ। ਜੀਵਨ ਵਿਗਿਆਨ ਖਾਸ ਤੌਰ 'ਤੇ ਮਹੱਤਵਪੂਰਨ ਰਿਹਾ। ਉਦਾਹਰਣ ਵਜੋਂ, ਮਾਇਓਜੇਨੇਸਿਸ –
ਮਾਈਕ੍ਰੋਗ੍ਰੈਵਿਟੀ ਵਿੱਚ ਮਾਸਪੇਸ਼ੀਆਂ ਦੀ ਵੇਸਟਿੰਗ ਅਤੇ ਰਿਜਨਰੇਸ਼ਨ – ਦਾ ਅਧਿਐਨ ਕੈਂਸਰ, ਸ਼ੂਗਰ ਜਾਂ ਇੱਥੋਂ ਤੱਕ ਕਿ ਧਰਤੀ ‘ਤੇ ਫ੍ਰੈਕਚਰ ਤੋਂ ਰਿਕਵਰੀ ਜਿਹੀਆਂ ਸਥਿਤੀਆਂ ਨਾਲ ਸਿੱਧੇ
ਤੌਰ ‘ਤੇ ਪ੍ਰਾਸੰਗਿਕ ਹੈ। ਇੱਕ ਹੋਰ ਸਮੂਹ ਨੇ ਲੰਬੇ ਸਮੇਂ ਤੱਕ ਸਕ੍ਰੀਨ ਐਕਸਪੋਜਰ ਦੇ ਬੋਧਾਤਮਕ ਪ੍ਰਭਾਵਾਂ ਦਾ ਅਧਿਐਨ ਕੀਤਾ, ਜੋ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਬਹੁਤ ਢੁਕਵਾਂ ਹੈ। ਅਸੀਂ
ਮਾਈਕ੍ਰੋਗ੍ਰੈਵਿਟੀ ਵਿੱਚ ਮੇਥੀ ਜਿਹੇ ਪੌਦੇ ਉਗਾਉਣ ਦਾ ਵੀ ਪ੍ਰਯੋਗ ਕੀਤਾ, ਜੋ ਕਿ ਪੁਨਰਜਨਮ ਜੀਵ ਵਿਗਿਆਨ ਅਤੇ ਜੈਨੇਟਿਕ ਐਪਲੀਕੇਸ਼ਨਾਂ ਨਾਲ ਸਬੰਧਿਤ ਖੋਜ ਵਿੱਚ ਮਦਦਗਾਰ ਹੋ
ਸਕਦਾ ਹੈ।

ਮੁੱਖ ਗੱਲ ਇਹ ਹੈ ਕਿ ਪੁਲਾੜ ਪ੍ਰਯੋਗ ਸਿਰਫ਼ ਓਰਬਿਟ ਵਿੱਚ ਮੌਜੂਦ ਪੁਲਾੜ ਯਾਤਰੀਆਂ ਤੱਕ ਹੀ ਸੀਮਿਤ ਨਹੀਂ ਹਨ, ਸਗੋਂ ਇਹ ਧਰਤੀ ਦੇ ਲੋਕਾਂ ਲਈ ਵੀ ਲਾਭਦਾਇਕ ਹਨ ਅਤੇ
'ਵਿਸ਼ਵਗੁਰੂ ਭਾਰਤ' ਦੇ ਵਿਚਾਰ ਨੂੰ ਅੱਗੇ ਵਧਾਉਂਦੇ ਹਨ।
ਸਵਾਲ: ਸਪੈਡੇਕਸ ਤੋਂ ਬਾਅਦ, ਭਾਰਤ ਵਿਸ਼ਵਵਿਆਪੀ ਗ੍ਰਾਹਕਾਂ ਲਈ ਸਪੇਸ ਡੌਕਿੰਗ ਅਤੇ ਸੈਟੇਲਾਈਟ ਸਰਵਿਸਿੰਗ ਦਾ ਮੁਦਰੀਕਰਣ ਕਦੋਂ ਸ਼ੁਰੂ ਕਰੇਗਾ?
ਜਵਾਬ: ਅਸੀਂ ਸਪੈਡੇਕਸ ਰਾਹੀਂ ਡੌਕਿੰਗ ਅਤੇ ਅਣਡੌਕਿੰਗ ਵਿੱਚ ਤਜ਼ਰਬਾ ਹਾਸਲ ਕਰਨਾ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲਾ ਚੰਦਰਯਾਨ-4 ਮਿਸ਼ਨ, ਜਿਸ ਦੀ ਉਮੀਦ 2028 ਦੇ
ਆਸਪਾਸ ਹੋਣ ਦੀ ਹੈ, ਵਿੱਚ ਗੁੰਝਲਦਾਰ ਡੌਕਿੰਗ ਅਤੇ ਅਨਡੌਕਿੰਗ ਪ੍ਰਕਿਰਿਆਵਾਂ ਕਰਨ ਵਾਲੇ ਕਈ ਮੌਡਿਊਲ ਸ਼ਾਮਲ ਹੋਣਗੇ। ਇਸ ਨਾਲ ਸਾਨੂੰ ਸਪੇਸ ਸਟੇਸ਼ਨ ਜਿਹੇ ਵੱਡੇ ਪ੍ਰੋਜੈਕਟਾਂ ਲਈ
ਲੋੜੀਂਦੀ ਮੁਹਾਰਤ ਪ੍ਰਾਪਤ ਹੋਵੇਗੀ। ਪੁਲਾੜ ਟੂਰਿਜ਼ਮ ਵਿਵਹਾਰਕ ਹੁੰਦੇ ਹੀ, ਡੌਕਿੰਗ ਟੈਕਨੋਲੋਜੀ ਯਾਤਰੀ ਸੁਰੱਖਿਆ ਲਈ ਵੀ ਮਹੱਤਵਪੂਰਨ ਹੋਵੇਗੀ। ਸਮੇਂ ਦੇ ਨਾਲ, ਭਾਰਤ ਵੱਲੋਂ ਗ੍ਰਾਹਕਾਂ
ਲਈ ਡੌਕਿੰਗ, ਸਰਵਿਸਿੰਗ ਅਤੇ ਟੂਰਿਜ਼ਮ ਸਬੰਧੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੇ ਨਾਲ ਹੀ ਮੁਦਰੀਕਰਣ ਵੀ ਹੋਵੇਗਾ।

ਸਵਾਲ: ਭਾਰਤ ਪੰਜ ਵਰ੍ਹਿਆਂ ਵਿੱਚ ਜਨਤਕ-ਨਿੱਜੀ ਭਾਈਵਾਲੀ ਰਾਹੀਂ 52 ਜਾਸੂਸੀ ਉਪਗ੍ਰਹਿ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਜਿਹੇ ਸਹਿਯੋਗਾਂ ਨਾਲ ਰਾਸ਼ਟਰੀ ਸੁਰੱਖਿਆ ਕਿਵੇਂ
ਯਕੀਨੀ ਹੋਵੇਗੀ?
ਜਵਾਬ: ਸੁਰੱਖਿਆ ਉਪਾਅ ਪਹਿਲਾਂ ਤੋਂ ਹੀ ਮੌਜੂਦ ਹਨ। ਅਸੀਂ ਇਨ-ਸਪੇਸ (ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਅਥੋਰਾਈਜ਼ੇਸ਼ਨ ਸੈਂਟਰ) ਬਣਾਇਆ ਹੈ, ਜੋ ਪੁਲਾੜ ਵਿੱਚ ਜਨਤਕ-
ਨਿੱਜੀ ਭਾਈਵਾਲੀ ਨੂੰ ਨਿਯੰਤਰਿਤ ਕਰਦਾ ਹੈ। ਇਹ ਸੁਰੱਖਿਆ ਸਬੰਧੀ ਚਿੰਤਾਵਾਂ ਦਾ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਣਾ ਯਕੀਨੀ ਬਣਾਉਂਦੇ ਹੋਏ ਸਹਿਯੋਗ ਦੇ ਪੈਮਾਨੇ ਅਤੇ ਪ੍ਰਕਿਰਤੀ ਨੂੰ
ਨਿਰਧਾਰਿਤ ਕਰਦਾ ਹੈ। ਇਸ ਦੇ ਨਾਲ ਹੀ, ਅਸੀਂ ਸਿੱਧੇ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦੇ ਕੇ ਇਸ ਖੇਤਰ ਨੂੰ ਉਦਾਰ ਬਣਾਇਆ ਹੈ। ਰੈਗੂਲੇਟਰੀ ਅਤੇ ਖੁੱਲ੍ਹੇਪਣ ਦਾ ਇਹ ਸੰਤੁਲਨ ਰਾਸ਼ਟਰੀ
ਹਿਤਾਂ ਨਾਲ ਸਮਝੌਤਾ ਕੀਤੇ ਬਿਨਾਂ ਇਨੋਵੇਸ਼ਨ ਨੂੰ ਸਮਰੱਥ ਬਣਾਉਂਦਾ ਹੈ।
ਸਵਾਲ: 1,000 ਕਰੋੜ ਰੁਪਏ ਦੇ ਵੈਂਚਰ ਕੈਪੀਟਲ ਫੰਡ ਨੂੰ ਮਨਜ਼ੂਰੀ ਮਿਲ ਗਈ ਹੈ, ਪਰ ਪਿਛਲੇ ਸਾਲ ਸਪੇਸ-ਟੈੱਕ ਫੰਡਿੰਗ ਵਿੱਚ ਕਮੀ ਆਈ ਹੈ। ਇਹ ਫੰਡ ਸਟਾਰਟਅੱਪਸ ਦੀ ਕਿਵੇਂ
ਮਦਦ ਕਰੇਗਾ?
ਜਵਾਬ: ਕੁਝ ਸਾਲ ਪਹਿਲਾਂ ਤੱਕ, ਪੁਲਾੜ ਖੇਤਰ ਵਿੱਚ ਸਟਾਰਟਅੱਪਸ ਦਾ ਹੋਣਾ ਲਗਭਗ ਅਸਧਾਰਨ ਸੀ। ਅੱਜ, ਸਾਡੇ ਕੋਲ ਲਗਭਗ 400 ਸਟਾਰਟਅੱਪਸ ਹਨ, ਜਿਨ੍ਹਾਂ ਵਿੱਚੋਂ ਕੁਝ ਪਹਿਲਾਂ
ਹੀ ਸਫਲ ਉੱਦਮੀ ਬਣ ਚੁੱਕੇ ਹਨ। ਸਟਾਰਟਅੱਪ ਸਿਰਫ਼ ਰੌਕੇਟ ਲਾਂਚ ਤੱਕ ਸੀਮਿਤ ਨਹੀਂ ਹਨ, ਸਗੋਂ ਇਹ ਮੈਪਿੰਗ, ਸਮਾਰਟ ਸਿਟੀਜ਼, ਖੇਤੀਬਾੜੀ, ਟੈਲੀਮੈਡੀਸਿਨ ਅਤੇ ਟੈਲੀਕੌਮ ਜਿਹੇ
ਖੇਤਰਾਂ ਵਿੱਚ ਵੀ ਫੈਲੇ ਹੋਏ ਹਨ।

ਇਸ ਫੰਡ ਦਾ ਉਦੇਸ਼ ਉਨ੍ਹਾਂ ਨੂੰ ਅੱਗੇ ਵਧਣ ਲਈ ਲੋੜੀਂਦੀ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਪੁਲਾੜ ਅਚਾਨਕ ਕਰੀਅਰ ਦਾ ਇੱਕ ਆਕਰਸ਼ਕ ਵਿਕਲਪ ਬਣ ਗਿਆ ਹੈ। ਏਅਰੋਸਪੇਸ
ਇੰਜੀਨੀਅਰਿੰਗ, ਜੋ ਕਦੇ ਇੱਕ ਵਿਸ਼ੇਸ਼ ਖੇਤਰ ਹੋਇਆ ਕਰਦਾ ਸੀ, ਹੁਣ ਆਈਆਈਟੀ ਵਿੱਚ ਸਭ ਤੋਂ ਵੱਧ ਮੰਗ ਵਾਲੀਆਂ ਸ਼ਾਖਾਵਾਂ ਵਿੱਚੋਂ ਇੱਕ ਹੈ। ਇਹ ਤਬਦੀਲੀ ਆਪਣੇ ਆਪ ਵਿੱਚ ਇਸ
ਖੇਤਰ ਵਿੱਚ ਵਧ ਰਹੇ ਅਵਸਰਾਂ ਨੂੰ ਦਰਸਾਉਂਦੀ ਹੈ।
ਸਵਾਲ: ਭਾਰਤ ਨੇ 2033 ਤੱਕ ਗਲੋਬਲ ਸਪੇਸ ਮਾਰਕਿਟ ਦਾ 8 ਪ੍ਰਤੀਸ਼ਤ ਹਿੱਸਾ ਹਾਸਲ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ। ਸੈਟੇਲਾਈਟ ਲਾਂਚ ਤੋਂ ਇਲਾਵਾ, ਕਿਹੜੀਆਂ
ਟੈਕਨੋਲੋਜੀਆਂ ਭਾਰਤ ਨੂੰ ਸਪੇਸਐਕਸ ਅਤੇ ਚੀਨ ਨਾਲ ਮੁਕਾਬਲਾ ਕਰਨ ਵਿੱਚ ਮਦਦ ਕਰਨਗੀਆਂ?
ਜਵਾਬ: ਜ਼ਿਆਦਾਤਰ ਧਿਆਨ ਰੌਕੇਟਾਂ ਅਤੇ ਲਾਂਚਾਂ 'ਤੇ ਹੈ, ਪਰ ਲਗਭਗ ਅੱਧੇ ਸਪੇਸ ਐਪਲੀਕੇਸ਼ਨ ਧਰਤੀ 'ਤੇ ਹਨ। ਪੁਲਾੜ ਟੈਕਨੋਲੋਜੀ ਖੇਤੀਬਾੜੀ, ਬੁਨਿਆਦੀ ਢਾਂਚੇ ਅਤੇ ਇੱਥੋਂ ਤੱਕ ਕਿ
ਯੁੱਧ ਵਿੱਚ ਵੀ ਏਕੀਕ੍ਰਿਤ ਹੈ। ਪ੍ਰਧਾਨ ਮੰਤਰੀ ਗਤੀ ਸ਼ਕਤੀ ਯੋਜਨਾ ਦੀ ਹੀ ਉਦਾਹਰਣ ਲਵੋ; ਇਹ ਸਮਾਂ, ਪੈਸਾ ਅਤੇ ਕਾਗਜ਼ੀ ਕਾਰਵਾਈ ਬਚਾਉਣ ਲਈ ਸੈਟੇਲਾਈਟ ਚਿੱਤਰਾਂ ਦੀ ਵਰਤੋਂ
ਕਰਦਾ ਹੈ, ਜਿਸ ਨਾਲ ਸਿੱਧੇ ਤੌਰ 'ਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਇਆ ਜਾਂਦਾ ਹੈ। ਇਸੇ ਤਰ੍ਹਾਂ, ਸਪੇਸ ਇਨਪੁਟ ਕਿਸਾਨਾਂ ਨੂੰ ਬਿਜਾਈ ਅਤੇ ਫਸਲਾਂ ਉਗਾਉਣ ਦਾ ਸਮਾਂ ਤੈਅ
ਕਰਨ ਵਿੱਚ ਮਦਦ ਕਰਦੇ ਹਨ। ਇਹ ਬੱਚਤ ਧਨ ਸਿਰਜਣ ਜਿੰਨੀਆਂ ਹੀ ਮੁੱਲਵਾਨ ਹਨ। ਇਸ ਲਈ ਸਾਨੂੰ ਉਮੀਦ ਹੈ ਕਿ ਭਾਰਤ ਦੀ ਪੁਲਾੜ ਅਰਥਵਿਵਸਥਾ, ਜੋ ਕਿ ਇਸ ਸਮੇਂ ਲਗਭਗ 8
ਬਿਲੀਅਨ ਡਾਲਰ ਹੈ, ਅਗਲੇ ਦਹਾਕੇ ਵਿੱਚ ਪੰਜ ਗੁਣਾ ਵਧ ਕੇ 40-45 ਬਿਲੀਅਨ ਡਾਲਰ ਹੋ ਜਾਵੇਗੀ, ਜਿਸ ਨਾਲ ਭਾਰਤ ਨੂੰ ਵਿਸ਼ਵ ਰੈਂਕਿੰਗ ਵਿੱਚ ਉੱਪਰ ਉਠਣ ਵਿੱਚ ਮਦਦ ਮਿਲੇਗੀ।

ਸਵਾਲ: ਕੀ ਤੁਸੀਂ ਸਿਰਫ਼ ਹਵਾਈ ਸੈਨਾ ਦੇ ਪਾਇਲਟਾਂ ਨੂੰ ਹੀ ਨਹੀਂ, ਸਗੋਂ ਆਮ ਨਾਗਰਿਕਾਂ ਨੂੰ ਵੀ ਭਾਰਤ ਦੇ ਪੁਲਾੜ ਯਾਤਰੀ ਸਮੂਹ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰੋਗੇ?
ਜਵਾਬ: ਬਿਲਕੁਲ। ਫਿਲਹਾਲ, ਹਵਾਈ ਸੈਨਾ ਦੇ ਪਾਇਲਟ ਹਾਈ-ਐਲਟੀਟਿਊਡ ਵਾਲੇ ਜੈੱਟਸ ਵਿੱਚ ਟ੍ਰੇਨਿੰਗ ਦੇ ਕਾਰਨ ਬਿਹਤਰ ਢੰਗ ਨਾਲ ਤਿਆਰ ਹਨ, ਪਰ ਇਹ ਸਿਰਫ਼ ਸ਼ੁਰੂਆਤ ਹੈ।
ਭਵਿੱਖ ਵਿੱਚ, ਸਾਡੇ ਪੁਲਾੜ ਯਾਤਰੀ ਸਮੂਹ ਦਾ ਵਿਸਤਾਰ ਹੋਵੇਗਾ ਅਤੇ ਇਸ ਵਿੱਚ ਆਮ ਨਾਗਰਿਕ, ਮਹਿਲਾਵਾਂ, ਬਾਇਓਟੈਕਨੋਲੋਜਿਸਟ, ਪੁਲਾੜ ਚਿਕਿਤਸਕ ਅਤੇ ਇੱਥੋਂ ਤੱਕ ਕਿ ਮੀਡੀਆ

ਪੇਸ਼ੇਵਰ ਵੀ ਸ਼ਾਮਲ ਹੋਣਗੇ ਤਾਂ ਜੋ ਮਿਸ਼ਨਾਂ ਨੂੰ ਅਸਲ ਸਮੇਂ ਵਿੱਚ ਰਿਕਾਰਡ ਕੀਤਾ ਜਾ ਸਕੇ। ਜਿਵੇਂ-ਜਿਵੇਂ ਇਹ ਪ੍ਰਣਾਲੀ ਵਿਕਸਿਤ ਹੋਵੇਗੀ, ਭਾਰਤ ਨੂੰ ਆਪਣੀਆਂ ਮਹੱਤਵਾਕਾਂਖੀ ਯੋਜਨਾਵਾਂ
ਨੂੰ ਪੂਰਾ ਕਰਨ ਲਈ ਪੁਲਾੜ ਯਾਤਰੀਆਂ ਦੇ ਇੱਕ ਵੱਡੇ ਅਤੇ ਵਧੇਰੇ ਵਿਭਿੰਨ ਸਮੂਹ ਦੀ ਜ਼ਰੂਰਤ ਹੋਵੇਗੀ।


Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin