ਫਿਰੋਜ਼ਪੁਰ ( ਜਸਟਿਸ ਨਿਊਜ਼ )
ਨਿੱਜੀ ਸਕੂਲਾਂ ‘ਚ ਕੋਟੇ ਦੀਆਂ ਸੀਟਾਂ ਦੀ ਬਹਾਲੀ ਲਈ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ਼ ਦੀ ਸੰਂਭਾਵਨਾ ਪੈਦਾ ਕਰਨ ਲਈ ਪਟੀਸ਼ਨਰ ਸਤਨਾਮ ਸਿੰਘ ਗਿੱਲ ਨੇ ਕਮਿਸ਼ਨ ਤੱਕ ਪਹੁੰਚ ਕਰ ਲਈ ਹੈ।
ਐਲਾਨੀਆਂ ਤੌਰ ਤੇ ਖੁਲਾਸਾ ਕਰਦਿਆਂ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਅਨੁਸੂਚਿਤ ਜਾਤੀ ਵਰਗ ਦੇ ਬੱਚਿਆਂ ਨੂੰ 5% ਕੋਟੇ ਦੀਆਂ ਸੀਟਾਂ ਦੀ ਬਹਾਲੀ ਲਈ ਸਕੂਲਾਂ ਦੇ ਨਿਰੀਖਣ ਕਰਨ ਲਈ ਸਾਡੇ ਵਫਦ ਨੇ ਕਮਿਸ਼ਨ ਤੱਕ ਪੱਤਰ ਵਿਹਾਰ ਕਰਕੇ ਪਹੁੰਚ ਕੀਤੀ ਹੈ।
ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਤੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨਰ ਸ੍ਰ ਸਤਨਾਮ ਸਿੰਘ ਗਿੱਲ ਨੇ ਅਲਾਨੀਆ ਤੌਰ ਤੇ ਰਸਮੀਂ ਐਲਾਨ ਕੀਤਾ ਹੈ ਕਿ ਪੰਜਾਬ ਦੇ ਸਮੂਹ ਨਿੱਜੀ ਸਕੂਲਾਂ ‘ਚ 25% ਕੋਟੇ ਦੀਆਂ ਰਾਖਵੀਆਂ ਸੀਟਾਂ ਜੋ ਕਿ ਆਰਥਿਕ ਪੱਖੋਂ ਕਮਜੋਰ ਪ੍ਰੀਵਾਰਾਂ ਦੇ ਬੱਚਿਆਂ ਲਈ ਰੱਖੀਆਂ ਸਨ ਉਨਾਂ ਚੋਂ 5% ਕੋਟੇ ਦੀਆਂ ਸੀਟਾਂ ਦੀ ਬਹਾਲੀ ਦਾ ਸਟੇਟਸ ਪਤਾ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਤਕ ਪਹੁੰਚ ਕੀਤੀ ਗਈ ਹੈ।
ਉਨਾ ਨੇ ਦੱਸਿਆ ਕਿ ਸਾਡੇ ਧਿਆਨ ‘ਚ ਆਇਆ ਹੈ ਕਿ ਨਿੱਜੀ ਸਕੂਲ ਪੰਜਾਬ ਸਰਕਾਰ ਦੁਆਰਾ ਰੱਖੀਆਂ ਗਈਆਂ ਕੋਟੇ ਦੀਆਂ ਸੀਟਾਂ ਵਿੱਤੀ ਲਾਂਭ ਖਾਤਰ ਰਸੂਖਦਾਰਾਂ ਅਤੇ ਅਮੀਰ ਲੋਕਾਂ ਨੂੰ ਵੇਚਣ ਦਾ ਸੰਗੀਨ ਅਪਰਾਧ ਕਰ ਰਹੇ ਹਨ।
ਉਨ੍ਹਾ ਨੇ ਕਿਹਾ ਕਿ ਸਕੂਲਾਂ ਨੂੰ ਜਾਂਚ ਦੇ ਘੇਰੇ ਹੇਠ ਲਿਆਉਂਣ ਲਈ ਘੱਟ ਗਿਣਤੀ ਲੋਕ ਭਲਾਈ ਸੰਸਥਾ ਡਾਇਰੈਕਟਰ ਵਿਜੀਲੈਂਸ ਬਿਯੂਰੋ ਨੂੰ ਸ਼ਿਕਾਇਤ ਭੇਜ ਚੁੱਕੀ ਹੈ।ਹੁਣ ਅਸੀਂ ਇਸ ਹਫਤੇ ਖੁਦ ਵਿਜੀਲੈਂਸ ਦਫਤਰ ਪਹੁੰਚ ਕਰਕੇ ਕਾਰਵਾਈ ਨੂੰ ਅਮਲ ‘ਚ ਲਿਆਉਂਣ ਲਈ ਲੋੜੀਂਦੇ ਯਤਨ ਕਰਾਂਗੇ।
Leave a Reply