ਵਨ ਮਹੋਤਸਵ ਕੁਦਰਤ ਦੇ ਪ੍ਰਤੀ ਸਾਡੀ ਸ਼ੁਕਰਗੁਜਾਰੀ, ਸਾਡੀ ਜਿੰਮੇਵਾਰੀ ਅਤੇ ਆਉਣ ਵਾਲੀ ਪੀੜੀਆਂ ਦੇ ਸਿਹਤਮੰਦ ਭਵਿੱਖ ਨੂੰ ਯਕੀਨੀ ਕਰਨ ਦੇ ਸਾਡੇ ਸੰਕਲਪ ਦਾ ਪ੍ਰਤੀਕ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗਡ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜੀਵਨ ਦਾ ਆਧਾਰ ਕੁਦਰਤ ਹੈ ਅਤੇ ਕੁਦਰਤ ਦਾ ਸਰੰਖਣ ਸਾਡੀ ਸਰਵੋਚ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਅੱਜ ਅਸੀਂ ਆਧੁਨਿਕਤਾ ਦੀ ਦੌੜ ਵਿੱਚ ਤੇਜੀ ਨਾਲ ਅੱਗੇ ਵੱਧ ਰਹੇ ਹਨ, ਵਨ ਮਹੋਤਸਵ ਸਾਨੂੰ ਇਸੇ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਵਿਕਾਸ ਦੀ ਅੰਨੀ ਦੌੜ ਵਿੱਚ ਅਸੀਂ ਕੁਦਰਤ ਦਾ ਸੋਸ਼ਨ ਨਾ ਕਰਨ, ਸਗੋ ਉਸ ਦੇ ਨਾਲ ਮਿਲ ਕੇ ਰਹਿਣਾ ਸਿੱਖਣ। ਜਦੋਂ ਅਸੀਂ ਇੱਕ ਦਰਖਤ ਲਗਾਉਂਦੇ ਹਾਂ ਤਾਂ ਅਸੀਂ ਜੀਵਨ ਦਾ ਇੱਕ ਸਰੋਤ ਰੋਪਿਤ ਕਰਦੇ ਹਾਂ, ਇੱਕ ਨਵੀਂ ਉਮੀਦ ਪੈਦਾ ਕਰਦੇ ਹਾਂ।
ਮੁੱਖ ਮੰਤਰੀ ਅਂੈਤਵਾਰ ਨੂੰ ਯਮੁਨਾਨਗਰ ਦੇ ਕਲੇਸਰ ਵਿੱਚ ਵਨ ਵਿਭਾਗ ਵੱਲੋਂ ਆਯੋਜਿਤ ਰਾਜ ਪੱਧਰੀ ਵਨ ਮਹੋਤਸਵ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਸਨ। ਉਨ੍ਹਾਂ ਨੇ ਰਾਜ ਪੱਧਰੀ ਵਨ ਮਹੋਤਸਵ ਵਿੱਚ ਪੌਧਾਰੋਪਣ ਵੀ ਕੀਤਾ, ਨਾਲ ਹੀ ਵਨ ਵਿਭਾਗ ਦੇ ਨਵੇਂ ਬਣੇ ਰੇਸਟ ਹਾਊਸ ਦਾ ਉਦਘਾਟਨ ਵੀ ਕੀਤਾ। ਪ੍ਰੋਗਰਾਮ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਾਲੇਸ਼ਵਰ ਮਹਾਦੇਵ ਮੱਠ ਮੰਦਿਰ ਵਿੱਚ ਜਾ ਕੇ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਕੀਤੀ ਅਤੇ ਸੂਬੇ ਦੀ ਸੁੱਖ ਖੁਸ਼ਹਾਲੀ ਲਈ ਕਾਮਨਾ ਕੀਤੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਨ ਮਹੋਤਸਵ ਕੁਦਰਤ ਦੇ ਪ੍ਰਤੀ ਸਾਡੀ ਸ਼ੁਕਰਗੁਜਾਰੀ, ਸਾਡੀ ਜਿੰਮੇਵਾਰੀ ਅਤੇ ਆਉਣ ਵਾਲੀ ਪੀੜੀਆਂ ਦਾ ਸਿਹਤਮੰਦ ਭਵਿੱਖ ਯਕੀਨੀ ਕਰਨ ਦੇ ਸਾਡੇ ਸੰਕਲਪ ਦਾ ਪ੍ਰਤੀਕ ਹੈ। ਕਾਲੇਸਰ ਦਾ ਜਿਕਰ ਕਰਦੇ ਹੋਏ ਉਨ੍ਹਾ ਨੇ ਕਿਹਾ ਕਿ ਇਹ ਨਾ ਸਿਰਫ ਵਾਤਾਵਰਣ ਦੇ ਮੱਦੇਨਜਰ ਨਾਲ ਮਹਤੱਵਪੂਰਣ ਹੈ, ਸਗੋ ਸੈਲਾਨੀਆਂ, ਕੁਦਰਤ ਦੇ ਪ੍ਰੇਮੀਆਂ ਅਤੇ ਟ੍ਰੈਕਿੰਗ ਕਰਨ ਵਾਲਿਆਂ ਲਈ ਵੀ ਬੇਹੱਦ ਦਿਲਖਿੱਚ ਸਥਾਨ ਹੈ। ਸਰਕਾਰ ਕਾਲਕਾ ਤੋਂ ਲੈ ਕੇ ਕਾਲੇਸਰ ਤੱਕ ਦੇ ਪੂਰੇ ਖੇਤਰ ਨੂੰ ਸੈਰ-ਸਪਾਟਾ ਹੱਬ ਵਜੋ ਵਿਕਸਿਤ ਕਰ ਰਹੀ ਹੈ।
ਸੂਬੇ ਵਿੱਚ 2 ਕਰੋੜ 10 ਲੱਖ ਪੌਧੇ ਲਗਾਏ ਜਾਣਗੇ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਨ ਖੇਤਰਾਂ ਨੂੰ ਵਧਾਉਣ ਲਈ ਕਈ ਯੋਜਨਾਵਾਂ ਬਣਾਈਆਂ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ 5 ਜੂਨ, 2024 ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ‘ਤੇ ਦਿੱਲੀ ਦੇ ਬੁੱਧ ਜੈਯੰਤੀ ਪਾਰਕ ਵਿੱਚ ਪੌਧਾਰੋਪਣ ਕਰਦੇ ਹੋਏ ਇੱਕ ਪੇੜ ਮਾਂ ਦੇ ਨਾਮ ਨਾਲ ਇੱਕ ਅਨੋਖੀ ਮੁਹਿੰਮ ਸ਼ੁਰੂ ਕੀਤੀ ਸੀ। ਇਸੇ ਲੜੀ ਵਿੱਚ ਇੱਕ ਪੇੜ ਮਾਂ ਦੇ ਨਾਮ ਦੇ ਪਹਿਲੇ ਪੜਾਅ ਵਿੱਚ ਹਰਿਆਣਾ ਨੇ 1 ਕਰੋੜ 60 ਲੱਖ ਪੌਧੇ ਲਗਾਉਣ ਦਾ ਟੀਚਾ ਰੱਖਿਆ ਸੀ, ਅਸੀਂ ਟੀਚੇ ਤੋਂ ਵੱਧ ਕੇ 1 ਕਰੋੜ 87 ਲੱਖ ਪੌਧੇ ਲਗਾਏ। ਇਸ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ‘ਤੇ ਇੱਕ ਪੇੜ ਮਾਂ ਦੇ ਨਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਦੂਜੇ ਪੜਾਅ ਵਿੱਚ 90 ਲੱਖ ਧੌਧੇ ਲਗਾਉਣ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ, ਇਸ ਸਾਲ ਹੋਰ ਯੋਜਨਾਵਾਂ ਵਿੱਚ ਸੂਬੇ ਵਿੱਚ ਕੁੱਲ 1 ਕਰੋੜ 20 ਲੱਖ ਪੌਧੇ ਹੋਰ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਐਦਾਂ ਹੀ ਸੂਬੇ ਵਿੱਚ 2 ਕਰੋੜ 10 ਲੱਖ ਪੌਧੇ ਲਗਾਏ ਜਾਣਗੇ।
ਅਵੈਧ ਕਟਾਈ ਨੂੰ ਰੋਕਨ ਅਤੇ ਜੰਗਲੀ ਜੀਵਾਂ ਦੇ ਸਰੰਖਣ ਲਈ ਸਖਤ ਕਦਮ ਚੁੱਕੇ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਸ਼ਹਿਰੀ ਜੰਗਲਾਤ ਨੂੰ ਪ੍ਰੋਤਸਾਹਨ ਦੇਣ ਲਈ ਵੀ ਵਿਸ਼ੇਸ਼ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਤਾਂ ਜੋ ਸ਼ਹਿਰਾਂ ਵਿੱਚ ਵੀ ਹਰਿਆਲੀ ਵਧਾਈ ਜਾ ਸਕੇ। ਇਸ ਦੇ ਨਾਲ ਹੀ, ਅਵੈਧ ਕਟਾਈ ਨੂੰ ਰੋਕਨ ਅਤੇ ਜੰਗਲੀ ਜੀਵਾਂ ਦੇ ਸਰੰਖਣ ਲਈ ਸਖਤ ਕਦਮ ਚੁੱਕੇ ਹਨ। ਵਨ ਵਿਭਾਗ ਨੂੰ ਇਸ ਦਿਸ਼ਾ ਵਿੱਚ ਹੋਰ ਵੱਧ ਸਰਗਰਮ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਕਾਲੇਸਰ ਨੈਸ਼ਨਲ ਪਾਰਕ ਵਿੱਚ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇੱਥੇ ਅਵੈਧ ਸ਼ਿਕਾਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸੇ ਦਾ ਨਤੀਜਾ ਹੈ ਕਿ ਪਿਛਲੇ ਸਾਲ ਅਪ੍ਰੈਲ, ਅਕਤੂਬਰ ਅਤੇ ਫਰਵਰੀ ਮਹੀਨੇ ਵਿੱਚ 8 ਤੋਂ 10 ਹਾਥੀਆਂ ਦਾ ਸਮੂਹ ਇੱਥੇ ਦੇਖਿਆ ਗਿਆ। ਬਨਸੰਤੋਰ ਵਿੱਚ ਹਾਥੀਆਂ ਦਾ ਪੁਨਰਵਾਸ ਕੀਤਾ ਗਿਆ ਹੈ। ਅਸੀਂ ਜੰਗਲਾਂ ਅਤੇ ਜੰਗਲੀ ਜੀਵਾਂ ਦੇ ਪ੍ਰਤੀ ਸਮਾਜ ਨੂੰ ਸੰਵੇਦਨਸ਼ੀਲ ਬਨਾਉਣ ਲਈ ਇੱਥੇ ਜੀਪ ਸਫਾਰੀ ਤੇ ਬੱਚਿਆਂ ਦੇ ਸਟੱਡੀ ਟੂਰ ਆਦਿ ਦੀ ਵਿਵਸਥਾ ਵੀ ਕੀਤੀ ਹੈ।
ਜੰਗਲੀ ਜੀਵਾਂ ਲਈ ਪੀਣ ਦਾ ਪਾਣੀ ਉਪਲਬਧ ਕਰਾਉਣ ਦੇ ਬਣਾਏ ਬੰਨ੍ਹ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਦੱਖਣ ਹਰਿਆਣਾ ਵਿੱਚ ਹਰਿਤ ਅਰਾਵਲੀ ਕਾਰਜ ਯੋਜਨਾ ਦੀ ਵੀ ਸ਼ੁਰੂਆਤ ਕੀਤੀ। ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਬਣਾਈ ਗਈ ਇਹ ਪਰਿਯੋਜਨਾ ਅਰਾਵਲੀ ਪਹਾੜੀਆਂ ਦੇ ਚਾਰ ਸੂਬਿਆਂ ਵਿੱਚ ਲਾਗੂ ਕੀਤੀ ਜਾਵੇਗੀ, ਜਿਸ ਵਿੱਚ ਹਰਿਆਣਾ ਵੀ ਸ਼ਾਮਲ ਹੈ। ਇਨ੍ਹਾਂ ਚਾਰ ਸੂਬਿਆਂ ਵਿੱਚ 29 ਜ਼ਿਲ੍ਹਿਆਂ ਦਾ ਚੋਣ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪੰਜ ਜ਼ਿਲ੍ਹੇ ਹਰਿਆਣਾ ਦੇ ਹਨ। ਸੂਬੇ ਦੇ ਪਹਾੜੀ ਖੇਤਰਾਂ ਵਿਸ਼ੇਸ਼ਕਰ ਸ਼ਿਵਾਲਿਕ ਏਰਿਆ ਵਿੱਚ ਜਲ ਸਰੰਖਣ ਕਰਨ ਲਈ ਬੰਨ੍ਹ ਬਣਾਏ ਗਏ ਹਨ, ਜੋ ਜੰਗਲੀ ਜੀਵਾਂ ਲਈ ਪੀਣ ਦੇ ਪਾਣੀ ਉਪਲਬਧ ਕਰਾਉਣ ਦੇ ਨਾਲ-ਨਾਲ ਭੂਮੀਗਤ ਜਲ ਪੱਧਰ ਨੂੰ ਵੀ ਸੁਧਾਰਣ ਵਿੱਚ ਮਹਤੱਵਪੂਰਣ ਭੁਮਿਕਾ ਨਿਭਾ ਰਹੇ ਹਨ।
2014 ਤੋਂ ਹੁਣ ਤੱਕ ਸੂਬੇ ਵਿੱਚ ਲਗਭਗ 18 ਕਰੋੜ ਪੌਧੇ ਲਗਾਏ ਜਾ ਚੁੱਕੇ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ 75 ਸਾਲ ਤੋਂ ਵੱਧ ਉਮਰ ਦੇ ਰੁੱਖਾਂ ਦੇ ਪ੍ਰਤੀ ਸ਼ੁਕਰਗੁਜਾਰੀ ਵਿਅਕਤ ਕਰਦੇ ਹੋਏ ਪ੍ਰਾਣਵਾਯੂ ਦੇਵਤਾ ਪੈਂਸ਼ਨ ਸਕੀਮ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ 75 ਸਾਲ ਤੋਂ ਵੱਧ ਉਮਰ ਦੇ ਰੁੱਖਾਂ ਦੇ ਰੱਖ-ਰਖਾਵ ਲਈ 3000 ਰੁਪਏ ਹਰ ਸਾਲ ਪ੍ਰਤੀ ਪੇੜ ਪੈਂਸ਼ਨ ਦਾ ਪ੍ਰਾਵਧਾਨ ਕੀਤਾ ਹੈ। ਇਸ ਯੋਜਨਾ ਤਹਿਤ 3800 ਰੁੱਖਾਂ ਦੇ ਸਰੰਖਕਾਂ ਦੇ ਖਾਤਿਆਂ ਵਿੱਚ 1 ਕਰੋੜ ਰੁਪਏ ਦੀ ਰਕਮ ਪਾਈ ਜਾ ਚੁੱਕੀ ਹੈ। ਅਕਤੂਬਰ 2014 ਤੋਂ ਹੁਣ ਤੱਕ ਸੂਬੇ ਵਿੱਚ ਲਗਭਗ 18 ਕਰੋੜ ਪੌਧੇ ਲਗਾਏ ਜਾ ਚੁੱਕੇ ਹਨ। ਜੰਗਲਾਤ ਵਿਭਾਗ ਵੱਲੋਂ ਪਹਿਲਾਂ ਤੋਂ ਲੱਗੇ ਹੋਏ ਅਤੇ ਹਰ ਸਾਲ ਹੋਣ ਵਾਲੇ ਪੌਧਾਰੋਪਣ ਦੀ ਜੀਓ ਟੈਗਿੰਗ ਡਰੋਨ ਵੱਲੋਂ ਨਿਯਮਤ ਮੈਪਿੰਗ ਕੀਤੀ ਜਾਵੇਗੀ ਅਤੇ 5 ਸਾਲ ਤੱਕ ਹੋਈ ਉਨ੍ਹਾਂ ਦੀ ਗ੍ਰੋਥ ‘ਤੇ ਨਜਰ ਰੱਖੀ ਜਾਵੇਗੀ ਤਾਂ ਜੋ ਹਰਿਆਣਾ ਵਿੱਚ ਵਨ ਖੇਤਰ ਨੂੰ ਵਧਾਇਆ ਜਾ ਸਕੇ।
ਪੁਸਤਕਾਂ ਦੀ ਕੀਤੀ ਘੁੰਡ ਚੁਕਾਈ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਫਾਰੇਸਟ ਨਿਯੂਜ਼ ਅਤੇ ਪ੍ਰਾਣ ਵਾਯੂ ਦੇਵਤਾ ਪੁਸਤਕਾਂ ਦੀ ਘੁੰਡ ਚੁਕਾਈ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਪੁਸਤਕਾਂ ਸਿਰਫ ਸੂਚਨਾ ਦੇ ਸਰੋਤ ਨਹੀਂ ਹਨ, ਸਗੋ ਇਹ ਵਨ ਸਰੰਖਣ ਦੇ ਪ੍ਰਤੀ ਜਾਗਰੁਕਤਾ ਫੈਲਾਉਣ ਦੇ ਸਾਡੇ ਯਤਨਾਂ ਦਾ ਅਭਿੰਨ ਅੰਗ ਹਨ। ਹਰਿਆਣਾ ਫਾਰੇਸਟ ਨਿਯੂਜ਼ ਕਿਤਾਬ ਵਨ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ, ਨਵੀਂ ਪਹਿਲਾਂ, ਉਪਲਬਧੀਆਂ ਅਤੇ ਚਨੌਤੀਆਂ ਨਾਲ ਜਾਣੂ ਕਰਾਏਗੀ। ਪ੍ਰਾਣ ਵਾਯੂ ਦੇਵਤਾ, ਪੁਸਤਕਾ ਰੁੱਖਾਂ ਦੇ ਮਹਤੱਵ, ਵੱਖ-ਵੱਖ ਪ੍ਰਜਾਤੀਆਂ ਦੇ ਲਾਭ ਅਤੇ ਉਨ੍ਹਾਂ ਨੂੰ ਕਿਵੇ ਸਰੰਖਤ ਕੀਤਾ ਜਾਵੇ, ਇਸ ਦੇ ਬਾਰੇ ਵਿੱਚ ਵਿਸਤਾਰ ਜਾਣਕਾਰੀ ਪ੍ਰਦਾਨ ਕਰੇਗੀ।
ਪ੍ਰੋਗਰਾਮ ਵਿੱਚ ਵਾਤਾਵਰਣ ਅਤੇ ਵਨ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਦੇ ਦੂਰਗਾਮੀ ਨਤੀਜੇ ਸਾਹਮਣੇ ਆਉਣਗੇ। ਅਸੀਂ ਇਸ ਮੁਹਿੰਮ ਵਿੱਚ ਸ਼ਾਮਲ ਹੁੰਦੇ ਹੋਏ ਵਾਤਾਵਰਣ ਨੂੰ ਸਾਫ ਰੱਖਣ ਲਈ ਵੱਧ ਤੋਂ ਵੱਧ ਪੌਧੇ ਲਗਾਉਣੇ ਚਾਹੀਦੇ ਹਨ। ਪੌਧੇ ਲਗਾਉਣ ਦੇ ਨਾਲ ਸਾਨੂੰ ਉਨ੍ਹਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਵਿਧਾਇਕ ਸ੍ਰੀ ਘਨਸ਼ਾਮ ਦਾਸ ਅਰੋੜਾ ਨੇ ਵੀ ਆਮਜਨਤਾ ਨੂੰ ਪੇੜ-ਪੌਧਿਆਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੀ ਘੱਟ ਤੋਂ ਘੱਟ ਇੱਕ ਸਾਲ ਤੱਕ ਦੇਖਭਾਲ ਕਰਨੀ ਚਾਹੀਦੀ ਹੈ। ਪੇੜ ਪੌਧਿਆਂ ਸਾਡੇ ਜੀਵਨ ਦਾਤਾ ਹੈ ਅਤੇ ਜੇਕਰ ਅਸੀਂ ਆਪਣੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪੌਧੇ ਲਗਾਉਣੇ ਹੋਣਗੇ।
ਰਾਜ ਪੱਧਰੀ ਵਨ ਮਹੋਤਸਵ ਵਿੱਚ ਪਹੁੰਚਣ ‘ਤੇ ਵਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਆਨੰਦ ਮੋਹਨ ਸ਼ਰਣ ਅਤੇ ਸਥਾਨਕ ਨੇਤਾਵਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ।
ਇਸ ਮੌਕੇ ‘ਤੇ ਵਾਤਾਵਰਣ ਅਤੇ ਵਨ ਵਿਭਾਗ ਦੇ ਪ੍ਰਧਾਨ ਮੁੱਖ ਵਨ ਸੰਰਖਣ ਅਤੇ ਬੱਲ ਪ੍ਰਮੁੱਖ ਸ੍ਰੀ ਵਿਨੀਤ ਗਰਗ, ਸਾਬਕਾ ਕੈਬੀਨੇਟ ਮੰਤਰੀ ਸ੍ਰੀ ਕੰਵਰਪਾਲ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੁਸ਼ਣ ਭਾਰਤੀ, ਜਿਲ੍ਹਾ ਡਿਪਟੀ ਕਮਿਸ਼ਨਰ ਸ੍ਰੀ ਪਾਰਥ ਗੁਪਤਾ ਸਮੇਤ ਹੋਰ ਮਾਣਯੋਗ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਮੋਦੀ ਦੀ ਮਨ ਦੀ ਗੱਲ ਪ੍ਰੋਗਰਾਮ ਨਾਲ ਦੇਸ਼ਵਾਸਿਆਂ ਦਾ ਵੱਧਦਾ ਹੈ ਹੌਂਸਲਾ- ਡਾ. ਅਰਵਿੰਦ ਸ਼ਰਮਾ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਸਹਿਕਾਰਤਾ, ਕਾਰਾਗਾਰ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਮਨ ਦੀ ਗੱਲ ਪ੍ਰੋਗਰਾਮ ਨਾਲ ਦੇਸ਼ਵਾਸਿਆਂ ਦਾ ਹੌਂਸਲਾ ਵੱਧਦਾ ਹੈ ਅਤੇ ਨਵੀਂ ਤਾਕਤ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਨੀਤੀਆਂ ਦੇ ਚਲਦੇ ਅੱਜ ਭਾਰਤ ਨੂੰ ਦੁਨਿਆ ਵਿੱਚ ਨਵੀਂ ਪਛਾਣ ਮਿਲੀ ਹੈ। ਪ੍ਰਧਾਨ ਮੰਤਰੀ ਵੱਲੋਂ ਪੁਲਾੜ ਤੋਂ ਵਾਪਸ ਪਰਤੇ ਸ਼ੁਭਾਂਸ਼ੁ ਸ਼ੁਕਲਾ ਦਾ ਜਿਕਰ ਕੀਤਾ ਹੈ, ਇਹ ਸਾਡੇ ਸਾਰੀਆਂ ਲਈ ਮਾਣ ਦੀ ਗੱਲ ਹੈ।
ਐਂਤਵਾਰ ਨੂੰ ਕੈਬੀਨੇਟ ਮੰਤਰੀ ਨੇ ਗੋਹਾਣਾ ਵਿੱਚ ਆਪਣੇ ਕੈਂਪ ਦਫਤਰ ਵਿੱਚ ਕਰਮਚਾਰੀਆਂ ਨਾਲ ਮਨ ਦੀ ਗੱਲ ਪ੍ਰੋਗਰਾਮ ਨੂੰ ਸੁਣਿਆ। ਉਨ੍ਹਾਂ ਨੇ ਇਸ ਤੋਂ ਬਾਅਦ ਚਰਚਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਂਤਵਾਰ ਨੂੰ ਭਾਰਤ ਦੀ ਖੁਸ਼ਹਾਲੀ ਗਿਆਨ ਪਰੰਪਰਾ ਅਤੇ ਜੈਵ-ਵਿਵਧਤਾ ਨੂੰ ਸੁਰੱਖਿਅਤ ਕਰਨ ਦੇ ਦੋ ਮਹੱਤਵਪੂਰਨ ਯਤਨਾਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਮਨ ਦੀ ਗੱਲ ਪ੍ਰੋਗਰਾਮ ਜਨ ਜਨ ਨੂੰ ਸਰਗਰਮੀ ਢੰਗ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਨੇ ਇਸ ਅਭਿਆਨ ਦੀ ਦੁਨਿਆਭਰ ਵਿੱਚ ਚਰਚਾ ਹੈ।
ਹਰਿਆਣਾ ਸਰਕਾਰ ਨੇ 4 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਕੀਤੇ ਜਾਰੀ
ਚੰਡੀਗੜ੍ਹ (ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਚਾਰ ਐਚਸੀਐਸ ( ਹਰਿਆਣਾ ਸਿਵਿਲ ਸੇਵਾ ) ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਅਤੇ ਨਿਯੁਕਤੀ ਦੇ ਆਦੇਸ਼ ਜਾਰੀ ਕੀਤੇ ਹਨ।
ਜਾਰੀ ਆਦੇਸ਼ਾਂ ਅਨੁਸਾਰ, ਸਤੀਂਦਰ ਸਿਵਾਚ, ਜ਼ਿਲ੍ਹਾ ਨਗਰ ਕਮੀਸ਼ਨਰ, ਕੁਰੂਕਸ਼ੇਤਰ, ਨੂੰ ਹੁਣ ਸਭ-ਡਿਵਿਜ਼ਨਲ ਅਧਿਕਾਰੀ (ਨਾਗਰਿਕ) ਬਰਾੜਾ ਨਿਯੁਕਤ ਕੀਤਾ ਗਿਆ ਹੈ।
ਭਾਰਤ ਭੂਸ਼ਣ, ਮੁੱਖ ਕਾਰਜਕਾਰੀ ਅਧਿਕਾਰੀ, ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀ ਨੂੰ ਗ੍ਰਹਿ ਵਿਭਾਗ ਵਿੱਚ ਉਪ ਸਕੱਤਰ ਦਾ ਕਾਰਜਭਾਰ ਵਧੀਕ ਤੌਰ ‘ਤੇ ਸੌਪਿਆ ਗਿਆ ਹੈ।
ਅਮਨ ਕੁਮਾਰ, ਸਭ-ਡਿਵਿਜ਼ਨਲ ਅਧਿਕਾਰੀ (ਨਾਗਰਿਕ) ਬਰਾੜਾ, ਨੂੰ ਹੁਣ ਜ਼ਿਲ੍ਹਾ ਨਗਰ ਕਮੀਸ਼ਨਰ, ਕੁਰੂਕਸ਼ੇਤਰ ਨਿਯੁਕਤ ਕੀਤਾ ਗਿਆ ਹੈ।
ਹਰਪ੍ਰੀਤ ਕੌਰ, ਸੰਯੁਕਤ ਨਿਦੇਸ਼ਕ (ਪ੍ਰਸ਼ਾਸਣ) ਅਤੇ ਉਪ ਸਕੱਤਰ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਨੂੰ ਹੁਣ ਸੰਯੁਕਤ ਨਿਦੇਸ਼ਕ, ਮਾਡਲ ਸਭਿਆਚਾਰ ਸਕੂਲਸ ਨਿਯੁਕਤ ਕੀਤਾ ਗਿਆ ਹੈ। ਇਹ ਅਹੁਦਾ ਮੌਜ਼ੂਦਾ ਵਿੱਚ ਖਾਲੀ ਚੱਲ ਰਿਹਾ ਸੀ।
ਜ਼ਿਲ੍ਹਾ ਪਰਿਵਾਦ ਅਤੇ ਦੁੱਖ ਨਿਵਾਰਣ ਕਮੇਟੀ ਦੀ ਮਹੀਨੇਵਾਰ ਮੀਟਿੰਗ ਵਿੱਚ 24 ਵਿੱਚੋਂ 14 ਸ਼ਿਕਾਇਤਾਂ ਦਾ ਮੌਕੇ ‘ਤੇ ਕੀਤਾ ਸਮਾਧਾਨ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਖੇਡ, ਯੁਵਾ ਸਸ਼ਕਤੀਕਾਰਣ ਅਤੇ ਉਦਮੀਤਾ ਅਤੇ ਕਾਨੂੰਨ ਰਾਜਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਅਧਿਕਾਰੀਗਣ ਜਨਸਮੱਸਿਆਵਾਂ ਦੇ ਸਮਾਧਾਨ ਵਿੱਚ ਨਿਯਮਾਂ ਦੀ ਪਾਲਨਾ ਨਾਲ ਆਪਣੇ ਵਿਵੇਕ ਦਾ ਵੀ ਪ੍ਰਯੋਗ ਕਰਨ, ਤਾਂ ਜੋ ਸਮੇ ਸਿਰ ਅਤੇ ਪ੍ਰਭਾਵੀ ਸਮਾਧਾਨ ਯਕੀਨੀ ਕੀਤਾ ਜਾ ਸਕੇ। ਉਨ੍ਹਾਂ ਨੇ ਸਪਸ਼ਟ ਤੌਰ ‘ਤੇ ਨਿਰਦੇਸ਼ ਦਿੱਤੇ ਗਏ ਕਿ ਸ਼ਿਕਾਇਤਾਂ ਦੇ ਸਮਾਧਾਨ ਵਿੱਚ ਕਿਸੇ ਵੀ ਤਰਾਂ ਦੀ ਲਾਪਰਵਾਈ ਸਵੀਕਾਰ ਨਹੀਂ ਕੀਤੀ ਜਾਵੇਗੀ।
ਇਹ ਗੱਲ ਉਨ੍ਹਾਂ ਨੇ ਅੱਜ ਸੋਨੀਪਤ ਦੇ ਲਘੁ ਸਕੱਤਰੇਤ ਵਿੱਚ ਆਯੋਜਿਤ ਜ਼ਿਲ੍ਹਾ ਪਰਿਵਾਦ ਅਤੇ ਦੁੱਖ ਨਿਵਾਰਣ ਕਮੇਟੀ ਦੀ ਮਹੀਨੇਵਾਰ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਹੀ। ਮੀਟਿੰਗ ਵਿੱਚ ਕੁੱਲ੍ਹ 24 ਸ਼ਿਕਾਇਤਾਂ ਦੀ ਸੁਣਵਾਈ ਕੀਤੀ ਗਈ ਜਿਨ੍ਹਾਂ ਵਿੱਚੋਂ 14 ਦਾ ਮੌਕੇ ‘ਤੇ ਹੀ ਸਮਾਧਾਨ ਕੀਤਾ ਗਿਆ। ਇੱਕ ਸ਼ਿਕਾਇਤ ਨੂੰ ਦੋ ਮਹੀਨੇ ਬਾਅਦ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ।
ਮੀਟਿੰਗ ਵਿੱਚ ਪਿੰਡ ਨੂਰਨਖੇੜਾ ਦੇ ਵਸਨੀਕਾਂ ਵੱਲੋਂ ਸ਼ਰਾਬ ਦੇ ਠੇਕੇ ਨੂੰ ਹਟਾਉਣ ਦੀ ਮੰਗ ‘ਤੇ ਤੁਰੰਤ ਐਕਸ਼ਨ ਲੈਂਦੇ ਹੋਏ ਖੇਡ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਤਿੰਨ ਦਿਨਾਂ ਅੰਦਰ ਸ਼ਰਾਬ ਦਾ ਠੇਕਾ ਪਿੰਡ ਤੋਂ ਹਟਾਇਆ ਜਾਵੇ।
ਇਸ ਮੌਕੇ ‘ਤੇ ਵਿਧਾਹਿਕ ਨਿਖਿਲ ਮਦਾਨ, ਜ਼ਿਲ੍ਹਾ ਪਰਿਸ਼ਦ ਚੇਅਰਪਰਸਨ ਮੋਨਿਕਾ ਦਹਿਯਾ, ਪੁਲਿਸ ਕਮੀਸ਼ਨਰ ਮਮਤਾ ਸਿੰਘ, ਡਿਪਟੀ ਕਮੀਸ਼ਨਰ ਸੁਸ਼ੀਲ ਸਾਰਵਾਨ, ਵਧੀਕ ਡਿਪਟੀ ਕਮੀਸ਼ਨਰ ਲੱਸ਼ਿਤ ਸਰੀਨ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਮੌਜ਼ੂਦ ਰਹੇ।
ਹਰਿਆਣਾ ਵਿੱਚ ਹੁਣ ਹਰ ਮਹੀਨੇ ਦੇ ਆਖਰੀ ਕਾਰਜ ਦਿਵਸ ‘ਤੇ ਵਿਸਤਾਰਿਤ ਪੀਐਮਐਸਐਮਏ ਸੇਵਾਵਾਂ ਉਪਲਬਧ ਰਹਿਣਗੀਆਂ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਰਾਜ ਵਿੱਚ ਮਾਂ ਲਈ ਸਿਹਤ ਸੇਵਾਵਾਂ ਨੂੰ ਮਜਬੂਤ ਬਨਾਉਣ ਲਈ ਈ-ਪੀਐਮਐਸਐਮਏ ਤਹਿਤ ਇੱਕ ਵਧੀਕ ਦਿਵਸ ਦੀ ਸ਼ੁਰੂਆਤ ਕੀਤੀ ਹੈ। ਈ-ਪੀਐਮਐਸਐਮਏ ਇੱਕ ਕੌਮੀ ਪਹਿਲ ਹੈ ਜਿਸ ਦਾ ਟੀਚਾ ਗਰਭਵਤੀ ਮਹਿਲਾਵਾਂ ਨੂੰ ਯਕੀਨੀ, ਵਿਆਪਕ ਪ੍ਰਸਵ ਤੋਂ ਪਹਿਲਾਂ ਦੇਖਭਾਲ ਸੇਵਾਵਾਂ ਪ੍ਰਦਾਨ ਕਰਨਾ ਹੈ। ਇਹ ਪ੍ਰੋਗਰਾਮ ਵਿਸ਼ੇਸ਼ ਤੌਰ ‘ਤੇ ਨੈਦਾਨਿਕ ਜਾਂਚ, ਨਿਦਾਨ, ਦਵਾਈ, ਸਲਾਹ ਅਤੇ ਪ੍ਰਬੰਧਨ ‘ਤੇ ਕੇਂਦ੍ਰਿਤ ਹੈ-ਇਹ ਸਾਰੀ ਸਹੂਲਤਾਂ ਸਿਵਿਲ ਸਿਹਤ ਸੁਵਿਧਾਵਾਂ ‘ਤੇ ਫ੍ਰੀ ਪ੍ਰਦਾਨ ਕੀਤੀ ਜਾਂਦੀਆਂ ਹਨ।
ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋੋਏ ਕਿਹਾ ਕਿ ਉਕਤ ਯਤਨਾਂ ਨੂੰ ਹੋਰ ਤੇਜ਼ ਕਰਨ ਦੀ ਲੋੜ ਨੂੰ ਸਮਝਦੇ ਹੋਏ ਹਰਿਆਣਾ ਸਰਕਾਰ ਨੇ ਵਿਸਤਾਰਿਤ ਪੀਐਮਐਸਐਮਏ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਹਰ ਮਹੀਨੇ ਦੀ 9,10 ਅਤੇ 23 ਮਿਤੀ ਤੱਕ ਸੇਵਾਵਾਂ ਮੁਹੱਈਆ ਕਰਾਈ ਜਾਂਦੀਆਂ ਹਨ। ਈ-ਪੀਐਮਐਸਐਮਏ ਨੂੰ ਪੂਰੇ ਹਰਿਆਣਾ ਵਿੱਚ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ। ਇਸ ਸਰਗਰਮੀ ਦ੍ਰਿਸ਼ਟੀਕੋਣ ਨਾਲ ਮਾਂਵਾਂ ਦੀ ਮਰਣ ਦਰ ਵਿੱਚ ਪ੍ਰਮੁੱਖ ਯੋਗਦਾਨ ਦੇਣ ਵਾਲੀ ਐਚਆਰਪੀ ਦੀ ਪਛਾਣ ਅਤੇ ਪ੍ਰਬੰਧਨ ਵਿੱਚ ਸਲਾਂਘਾਯੋਗ ਸੁਧਾਰ ਹੋਇਆ ਹੈ। ਐਚਆਰਪੀ ਮਾਰਗਦਰਸ਼ਨ ਨੋਟ ਦੇ ਲਾਗੂ ਹੋਣ ਸਮੇਤ ਲਗਾਤਾਰ ਯਤਨਾਂ ਦੇ ਨਤੀਜੇ ਵੱਜੋਂ ਰਾਜ ਦਾ ਮਾਂਵਾਂ ਦਾ ਮਰਣ ਅਨੁਪਾਤ 110 ਤੋਂ ਘੱਟ ਕੇ 89 ਹੋ ਗਿਆ ਹੈ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਮਾਂਵਾਂ ਦੀ ਮਰਣ ਦਰ ਨੂੰ ਹੋਰ ਘੱਟ ਕਰਨ ਅਤੇ ਪ੍ਰਸਵ ਤੋਂ ਪਹਿਲਾਂ ਦੇਖਭਾਲ ਦੀ ਗੁਣਵੱਤਾ ਨੂੰ ਬੇਹਤਰ ਬਨਾਉਣ ਲਈ ਸਿਹਤ ਵਿਭਾਗ ਦੇ ਤਹਿਤ ਕੌਮੀ ਸਿਹਤ ਮਿਸ਼ਨ ਨੇ ਇੱਕ ਵਧੀਕ ਈ-ਪੀਐਮਐਸਐਮਏ ਸੇਵਾਵਾਂ ਪ੍ਰਦਾਨ ਕੀਤੀ ਜਾਣਗੀਆਂ ਜਿਸ ਵਿੱਚ ਐਚਆਰਪੀ ਦੀ ਪਛਾਣ ਅਤੇ ਪ੍ਰਬੰਧਨ ‘ਤੇ ਲਗਾਤਾਰ ਧਿਆਨ ਦਿੱਤਾ ਜਾਵੇਗਾ। ਇਸ ਨਵੇਂ ਈ- ਪੀਐਮਐਸਐਮਏ ਦਿਵਸ ਦਾ ਪਹਿਲਾ ਆਯੋਜਨ ਰਾਜ ਭਰ ਵਿੱਚ 30 ਜੁਲਾਈ 2025 ਨੂੰ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਵੱਧ ਗਰਭਵਤੀ ਮਹਿਲਾਵਾਂ ਨੂੰ ਸਮੇ ‘ਤੇ ਗੁਣਵੱਤਾਪੂਰਨ ਦੇਖਭਾਲ ਪ੍ਰਾਪਤ ਹੋ ਸਕੇ।
ਉਨ੍ਹਾਂ ਨੇ ਦੱਸਿਆ ਕਿ ਇਹ ਵਧੀਕ ਦਿਨ ਗਰਭਵਤੀ ਮਾਵਾਂ ਲਈ ਪਹੁੰਚ ਨੂੰ ਵਧਾਵੇਗਾ। ਹੁਣ ਜਾਂਚ ਦੇ ਵੱਧ ਮੌਕਿਆਂ ਨਾਲ ਖਾਸਕਰ ਪੇਂਡੂ ਖੇਤਰਾਂ ਵਿੱਚ ਜਟਿਲਤਾਵਾਂ ਦਾ ਜਲਦੀ ਪਤਾ ਲਗਾਉਣਾ ਅਤੇ ਸਮੇ ਸਿਰ ਰੇਫਰਲ ਯਕੀਨੀ ਕੀਤਾ ਜਾ ਸਕਦਾ ਹੈ।
ਗੁਰੂਗ੍ਰਾਮ ਦੀ ਸਫਾਈ ਵਿਵਸਥਾ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ-ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ
ਚੰਡੀਗੜ੍ਹ (ਜਸਟਿਸ ਨਿਊਜ਼ )
ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਗੁਰੂਗ੍ਰਾਮ ਦੀ ਸਫਾਈ ਵਿਵਸਥਾ ਨੂੰ ਨਿਰਧਾਰਿਤ ਟੀਚਿਆਂ ਅਨੁਸਾਰ ਪੂਰਾ ਕਰਾਉਣਾ ਰਾਜ ਸਰਕਾਰ ਦੀ ਸਭ ਤੋਂ ਪਹਿਲੀ ਪ੍ਰਾਧਮਿਕਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਨੂੰ ਮੁਹਿੰਮ ਵੱਜੋਂ ਲੈਂਦੇ ਹੋਏ ਆਪਣੀ ਜਿੰਮੇਦਾਰੀਆਂ ਦਾ ਸੌ ਫੀਸਦੀ ਪੂਰਾ ਕਰਨ ਅਤੇ ਗੁਰੂਗ੍ਰਾਮ ਨੂੰ ਇੱਕ ਸੋਹਣਾ ਅਤੇ ਸਾਫ ਸੁਥਰਾ ਸ਼ਹਿਰ ਬਨਾਉਣ ਵਿੱਚ ਸਰਗਰਮੀ ਯੋਗਦਾਨ ਦੇਣ।
ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਸੋਮਵਾਰ ਨੂੰ ਗੁਰੂਗ੍ਰਾਮ ਸਥਿਤ ਬੱਧਵਾੜੀ ਪਲਾਂਟ ਦਾ ਨਿਰੀਖਣ ਕਰਨ ਤੋਂ ਬਾਅਦ ਪੀਡਬਲੂਡੀ ਰੇਸਟ ਹਾਉਸ ਵਿੱਚ ਆਯੋਜਿਤ ਸਮੀਖਿਆ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਸ਼ਹਿਰ ਦੀ ਸਫਾਈ ਵਿਵਸਥਾ ਲੈਅ ਕੇ ਹੁਣ ਤੱਕ ਕੀਤੇ ਗਏ ਕੰਮਾਂ ਦੀ ਵਿਸਥਾਰ ਰਿਪੋਰਟ ਲਈ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਇੱਕ ਗਲੋਬਲ ਸਿਟੀ ਹੈ ਅਤੇ ਇੱਥੇ ਕੀਤੇ ਜਾਣ ਵਾਲੇ ਯਤਨਾਂ ਦਾ ਸੰਦੇਸ਼ ਕੌਮਾਂਤਰੀ ਪੱਧਰ ਤੱਕ ਜਾਂਦਾ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗ੍ਰਰੂਗ੍ਰਾਮ ਦੀ ਸਫਾਈ ਵਿਵਸਥਾ ਦੀ ਸਥਿਤੀ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਆਪ ਲਗਾਤਾਰ ਨਿਗਰਾਨੀ ਰੱਖ ਰਹੇ ਹਨ। ਅਜਿਹੇ ਵਿੱਚ ਜਰੂਰੀ ਹੈ ਕਿ ਅਧਿਕਾਰੀ ਪਹਿਲਾਂ ਤੋਂ ਵੀ ਵੱਧ ਸਮਰਪਣ ਅਤੇ ਗਤੀ ਦੇ ਨਾਲ ਕੰਮ ਕਰਦੇ ਹੋਏ ਜਨਤਾ ਦੀ ਉਮੀਦਾਂ ‘ਤੇ ਖਰਾ ਉਤਰੇ।
ਸ੍ਰੀ ਵਿਪੁਲ ਗੋਇਲ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਫਾਈ ਵਿਵਸਥਾ ਨੂੰ ਵਾਰਡ ਪੱਧਰ ‘ਤੇ ਲਾਗੂ ਕਰਨ। ਪਹਿਲਾਂ ਤੋਂ ਤੈਅ ਪ੍ਰਕਿਰਿਆ ਵਿੱਚ ਬਦਲਾਓ ਕਰਦੇ ਹੋਏ ਹਰੇਕ ਵਾਰਡ ਨੂੰ ਸੁਤੰਤਰ ਇਕਾਈ ਮੰਨ ਦੇ ਕੰਮ ਕੀਤਾ ਜਾਵੇ, ਜਿਸ ਵਿੱਚ ਕਿਸੇ ਪ੍ਰਕਾਰ ਦੇ ਸਰੋਤਾਂ ਦੀ ਕਮੀ ਨਹੀਂ ਹੋਣੀ ਚਾਹੀਦੀ। ਹਰੇਕ ਵਾਰਡ ਵਿੱਚ ਇੱਕ ਜੇਸੀਬੀ ਮਸ਼ੀਨ, ਤਿੰਨ ਟ੍ਰੈਕਟਰ ਅਤੇ ਚਾਰ ਤੋਂ ਪੰਜ ਕਰਮਚਾਰੀਆਂ ਦੀ ਟੀਮ ਨੂੰ ਸਬੰਧਿਤ ਵਾਰਡ ਪਾਰਸ਼ਦ ਨਾਲ ਅਟੈਚ ਕੀਤਾ ਜਾਵੇ। ਹਰ ਵਾਰਡ ਵਿੱਚ ਇੱਕ ਮਹੀਨੇ ਤੱਕ ਸਘਨ ਸਫਾਈ ਅਭਿਆਨ ਚਲਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਅਭਿਆਨ ਦੌਰਾਨ ਸਭ ਤੋਂ ਵੱਧਿਆ ਕੰਮ ਕਰਨ ਵਾਲੇ ਵਾਰਡ ਨੂੰ ਮੁੱਖ ਮੰਤਰੀ ਦੇ ਹੱਥਾਂ ਨਕਦ ਇਨਾਮ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ।
ਸ਼ਹਿਰੀ ਸਥਾਨਕ ਸਰਕਾਰ ਮੰਤਰੀ ਨੇ ਨਿਰਦੇਸ਼ ਦਿੱਤ ਕਿ ਗੁਰੂਗ੍ਰਾਮ ਦੇ ਅੰਦਰੂਨੀ ਇਲਾਕਿਆਂ ਵਿੱਚ ਜਲਭਰਾਵ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ 20 ਸਾਲ ਪੁਰਾਣੀ ਸੀਵਰ ਲਾਇਨਾਂ ਦਾ ਸਰਵੇ ਕਰਾਇਆ ਜਾਵੇ। ਸਰਵੇਖਣ ਦੇ ਅਧਾਰ ‘ਤੇ ਇਹ ਤੈਅ ਕੀਤਾ ਜਾਵੇਗਾ ਕਿ ਨਵੀ ਸੀਵਰ ਲਾਇਨ ਦੀ ਲੋੜ ਹੈ। ਇਸ ਕੰਮ ਲਈ ਇੱਕ ਮਹੀਨੇ ਦਾ ਸਮਾਂ ਤੈਅ ਕੀਤਾ ਹੈ।
ਉਨ੍ਹਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱਚ ਸਥਿਤ ਕਚਰਾ ਸੰਗ੍ਰਹਿਣ ਦੇ ਸੇਕੰਡਰੀ ਪਵਾਇੰਟ ਨੂੰ ਯਕੀਨੀ ਉੱਚਾਈ ਤੱਕ ਢਕਿਆ ਜਾਵੇ, ਜਿਸ ਨਾਲ ਬਾਹਰ ਤੋਂ ਸਿਰਫ਼ ਵਾਹਨਾਂ ਦੀ ਆਵਾਜਾਹੀ ਵੀ ਵਿਖਾਈ ਦੇਵੇ। ਮੰਤਰੀ ਨੇ ਮੀਟਿੰਗ ਵਿੱਚ ਇਹ ਵੀ ਨਿਰਦੇਸ਼ ਦਿੱਤੇ ਕਿ ਮੌਨਸੂਨ ਕਾਰਨ ਸ਼ਹਿਰ ਦੀ ਸੜਕਾਂ ‘ਤੇ ਬਣੇ ਗੱਡਿਆਂ ਨੂੰ ਭਰਿਆਂ ਜਾਵੇ।
ਇਸ ਦੌਰਾਨ ਮੀਟਿੰਗ ਵਿੱਚ ਗੁਰੂਗ੍ਰਾਮ ਦੇ ਡੀਸੀ ਅਜੈ ਕੁਮਾਰ, ਗੁਰੂਗ੍ਰਾਮ ਨਗਰ ਨਿਗਮ ਕਮੀਸ਼ਨਰ ਪ੍ਰਦੀਪ ਦਹਿਯਾ, ਫਰੀਦਾਬਾਦ ਨਗਰ ਨਿਗਮ ਕਮੀਸ਼ਨਰ ਧੀਰੇਂਦਰ ਖੜਗਟਾ ਸਮੇਤ ਨਗਰ ਨਿਗਮ ਅਤੇ ਜੀਐਸਡੀਏ ਦੇ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।
Leave a Reply