ਭਾਰਤੀ ਸੰਸਕ੍ਰਿਤੀ ਨੂੰ ਅਲਵਿਦਾ ਕਹਿ ਰਹੇ ਵਿਦੇਸ਼ਾਂ ਵਿੱਚ ਗਏ ਭਾਰਤੀ ਬੱਚੇ

ਲੇਖਕ: ਡਾ ਸੰਦੀਪ ਘੰਡ ਲਾਈਫ ਕੋਚ

ਸਮੇਂ ਦੀ ਤਬਦੀਲੀ ਅਤੇ ਸਮੇਂ ਸਮੇਂ ਤੇ ਆਈਆਂ ਜਿੰਦਗੀ ਦੀਆ ਮੁਸ਼ਿਕਲਾਂ, ਕੋਵਿਡ ਵਰਗੀਆਂ ਭਿਆਨਕ ਬਿਮਾਰੀਆਂ ਅਤੇ ਕੁਦਰਤੀ ਆਫਤਾਂ ਇੱਕ ਵਾਰ ਤਾਂ ਸਾਨੂੰ ਚਣੋਤੀ ਦਿੰਦੀਆਂ ਪਰ ਸਮਾਂ ਬੀਤਣ ਤੇ ਇਹ ਸਾਨੂੰ ਜਿੰਦਗੀ ਜਿਉਣ ਦਾ ਸਬਕ ਸਿਖਾਉਦੀਆਂ ਹਨ।ਇਸ ਤੋਂ ਇਲਾਵਾ ਜਿਵੇਂ ਜਿਵੇਂ ਨਵੀਂ ਤੋਂ ਨਵੀ ਤਕਨੀਕ ਆ ਰਹੀ ਉਹ ਨਵੀਂ ਨੌਜਵਾਨ ਪੀੜੀ ਲਈ ਜੀਵਨ  ਨੂੰ ਸੁਖਾਲਾ ਕਰ ਰਹੀ ਹੈ ਉਥੇ ਹੀ ਉਹ ਪਿਛਲੀ ਪੀੜੀ ਲਈ ਨਵੀਂ ਚਣੋਤੀ ਪੈਦਾ ਕਰ ਰਹੀ ਹੈ।ਕਿਉਕਿ ਉਨਾਂ ਨੇ ਅਜੇ ਉਹ ਤਕਨੀਕ ਸਿੱਖੀ ਹੁੰਦੀ ਉਸ ਵਿੱਚ ਉਹ ਆਪਣੇ ਆਪ ਨੂੰ ਮਾਹਿਰ ਸਮਝਣ ਲੱਗਦਾ ਨਵੀ ਤਕਨੀਕ ਉਸ ਲਈ ਚਣੋਤੀ ਬਣ ਜਾਦੀ।ਕਿਉਕਿ ਉਹ ਜਾਣਦਾ ਕਿ ਜੇਕਰ ਉਸ ਨੇ ਇਸ ਨਵੀ ਤਕਨੀਕ ਦਾ ਗਿਆਨ ਨਹੀ ਲਿਆ ਤਾਂ ਉਹ ਅੱਗੇ ਨਹੀ ਵੱਧ ਸਕੇਗਾ।ਇਸੇ ਕਾਰਣ ਅੱਜ ਅਸੀਂ ਦੇਖਦੇ ਹਾਂ ਕਿ 1970 ਅਤੇ 1980 ਦੇ ਦਾਹਕੇ ਵਿੱਚ ਜਨਮੇ ਲੋਕ ਹੁਣ ਵਾਲੀ ਪੀੜੀ ਨਾਲੋਂ ਬਹੁਤ ਪਿੱਛੇ ਮੰਨਦੇ।ਸਮੇਂ ਦੇ ਬਦਲਣ ਨਾਲ ਜੀਵਨ ਸ਼ੈਲੀ ਦੇ ਨਾਲ ਨਾਲ ਸਾਡੇ ਰਹਿਣ ਸਹਿਣ ਅਤੇ ਸੰਸਕਾਰਾਂ ਨੂੰ ਵੀ ਸਦਮਾ  ਲੱਗਦਾ।ਵਿਸ਼ੇਸ ਤੋਰ ਤੇ ਅੱਜ ਜਦੋਂ ਉਹ ਲੋਕ ਉਸ ਸਮੇਂ ਨੂੰ ਯਾਦ ਕਰਦੇ ਜਦੋਂ ਲੜਕੇ/ਲੜਕੀਆਂ ਦੀ ਪੜਾਈ ਵੱਖੋ ਵੱਖਰੀ ਹੁੰਦੀ ਸੀ।ਇਥੋਂ ਤੱਕ ਟਿਊਸਨ ਦੀਆਂ ਕਲਾਸਾਂ ਵੀ ਲੜਕੇ/ਲੜਕੀਆਂ ਦੀਆਂ ਵੱਖ ਵੱਖ ਹੁੰਦੀਆਂ ਸਨ।ਲੜਕਾ/ਲੜਕੀ ਦੀ ਦੋਸਤੀ ਨੂੰ ਕਦੇ ਵੀ ਪ੍ਰਵਾਨ ਨਹੀ ਕੀਤਾ ਜਾ ਸਕਦਾ ਸੀ।ਉਸ ਤੋਂ ਬਾਅਦ ਹੋਲੀ ਹੋਲੀ ਤਬਦੀਲੀ ਨਾਲ ਫਰਕ ਪੈਣ ਲੱਗਾ ਅਤੇ ਅੱਜ ਇਸ ਤਬਦੀਲੀ ਨੂੰ ਦੇਖ ਰਹੇ ਹਾਂ।ਅੱਜਕਲ ਹਲਾਤ ਇਹ ਹਨ ਕਿ ਲੜਕੀ ਬਾਰੇ ਤੁਸੀ ਵਖਰੇਵਂੇ ਦੀ ਕੋਈ ਗੱਲ ਕਰਦੇ ਹੋ ਤਾਂ ਤਹਾਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾਂ।ਉਹ ਸਮਾਂ ਬੀਤ ਗਿਆ ਜਦੋਂ ਮਾਪੇ ਆਪਣਾ ਹੁਕਮ ਮਨਵਾ ਲੈਂਦੇਂ ਸਨ।ਪਰ ਅੱਜ ਸਮਾਂ ਅਜਿਹਾ ਕਿ ਬੱਚੇ ਮਾਂ-ਬਾਪ ਤੋਂ ਆਪਣੀ ਗੱਲ ਮਨਵਾ ਲੈਂਦੇਂ ਹਨ।ਫੇਰ ਉਹ ਭਾਵੇਂ ਹਰ ਵਿਅਕਤੀ ਕੋਲ ਆਪਣੀ ਮਹਬੂਰੀ ਦਾ ਇਜਹਾਰ ਕਰਨ।

ਜਦੋਂ ਤੋਂ ਸਾਡੇ ਨੌਜਵਾਨਾਂ ਨੇ ਵਿਦੇਸ਼ ਵਿੱਚ ਜਾਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਆਈ ਤਬਦੀਲੀ ਨੇ ਤਾਂ ਮਰਦ ਔਰਤ ਦਾ ਇਕੱਠਾ ਰਹਿਣਾ ਵੀ  ਜਾਇਜ ਲੱਗਦਾ।ਵਿਦੇਸ਼ਾ ਦੀ ਤਰਜ ਤੇ ਲੜਕਾ/ਲੜਕੀ ਦਾ ਲਿਵ ਇੰਨ ਰਿਲੇਸ਼ਨ ਵਿੱਚ ਰਹਿਣਾ ਜਾਇਜ ਲੱਗਣ ਲੱਗ ਪਿਆ।ਅੱਜਕਲ ਦੀ ਪੀੜੀ ਲਈ ਵਿਆਹ ਇੱਕ ਰਸਮ ਜਾਂ ਰੀਤੀ ਰਿਵਾਜ ਨਹੀ ਰਹਿ ਗਿਆ ਇਹ ਇੱਕ ਇਕੱਠੇ ਰਹਿਣ ਦਾ ਪੱਕਾ/ਕੱਚਾ ਪ੍ਰਬੰਧ ਬਣ ਗਿਆ।ਜਿਵੇਂ ਕਿਹਾ ਜਾਦਾਂ ਕਿ ਸਾਰੇ ਧਾਰਮਿਕ ਗ੍ਰੰਥਾਂ ਵਿੱਚ ਵਿਆਹ ਬਾਰੇ ਤਾਂ ਲਿਿਖਆ ਗਿਆ ਪਰ ਤਲਾਕ ਸ਼ਬਦ ਕਿਤੇ ਨਹੀ ਮਿਲਦਾ।ਇਸ ਲਈ ਵੱਡੀ ਪੱਧਰ ਤੇ ਆਈ ਸਮਾਜਿਕ ਤਬਦੀਲੀ ਨੇ ਸਾਡੇ ਰੀਤੀ ਰਿਵਾਜ,ਰਸਮਾਂ ਨੂੰ ਖਤਮ ਕਰ ਦਿੱਤਾ।ਵਿਦੇਸ਼ਾਂ ਵਿੱਚ ਅਸੀ ਦੇਖਦੇ ਹਾਂ ਕਿ ਜਿਵੇਂ ਹੀ ਲੜਕਾ ਜਾਂ ਲੜਕੀ 18 ਸਾਲ ਦੀ ਉਮਰ ਪੂਰੀ ਕਰ ਲੈਂਦੇ ਉਹ ਮਾਪਿਆਂ ਤੋਂ ਵੱਖ ਰਹਿਣ ਲੱਗ ਜਾਦੇ ਅਤੇ ਮਾਪੇ ਵੀ ਉਸ ਨੂੰ ਬੋਝ ਸਮਝਦੇ ਹੋਏ ਵੱਖਰੇ ਰਹਿਣ ਲਈ ਕਹਿ ਦਿੰਦੇ।ਇਹ ਜੋ ਵਰਤਾਰਾ ਵਿਦੇਸ਼ਾਂ ਵਿੱਚ ਸੁਣਦੇ ਸੀ ਹੁਣ ਇਸ ਦਾ ਸਾਹਮਣਾ ਸਾਨੂੰ ਕਰਨਾ ਪੈਣਾ।ਜੇਕਰ ਅਸੀ ਇਸ ਨੂੰ ਪ੍ਰੀਵਾਰਾਂ ਵਿੱਚ ਲਾਗੂ ਨਾ ਕੀਤਾ ਤਾਂ ਇਸ ਦੇ ਨਤੀਜੇ ਭਗਤਣੇ ਪੈਣਗੇ।ਵਿਦੇਸ਼ਾਂ ਵਿੱਚ ਜਾਕੇ ਸਾਡੇ ਬੱਚੇ ਵਿਦੇਸ਼ੀ ਸੰਸਕ੍ਰਿਤੀ ਅਤੇ ਉਨਾਂ ਵਾਂਗ ਰਹਿਣਾ ਚਾਹੁੰਦੇ ਪਰ ਮਾਂ-ਬਾਪ ਅਜੇ ਇਸ ਲਈ ਤਿਆਰ ਨਹੀਂ।ਪੱਛਮੀ ਦੇਸ਼ਾਂ ਵਿੱਚ ਪਾਪਾ ਦਾ ਘਰ ਕਹਿਣਾ ਆਮ ਗੱਲ ਹੈ।ਪਿੱਛਲੇ ਦਿਨੀ ਮੈਂ ਪੜਿਆ ਕਿ ਆਪਣੇ ਦੇਸ਼ ਵਾਂਗ ਬਾਪ ਨੇ ਬੱਚਿਆਂ ਦੇ ਘਰ ਬਣਾਏ ਪਰ ਬੱਚੇ ਕਿਰਾਏ ਦੇ ਮਕਾਨ ਵਿਚ ਰਹਿਣ ਨੂੰ ਤਰਜੀਹ ਦੇ ਰਹੇ।ਮਾਂ-ਬਾਪ ਦੇ ਘਰ ਜਾਂ ਉਨਾਂ ਵੱਲੋਂ ਬਣਾਏ ਘਰਾਂ ਵਿੱਚ ਰਹਿਣ ਨਾਲ ਉਹ ਹੀਣ ਭਾਵਨਾ ਮਹਿਸੂਸ ਕਰਦੇ।ਅੱਜ ਮਾਂ-ਬਾਪ ਆਪਣਾ ਵੀਜਾ ਲਗਾਕੇ ਬੱਚਿਆਂ ਦੀ ਸਲਾਨਾ ਕੰਨਵੋਕੇਸ਼ਨ ਸਮੇਂ ਆ ਜਾਦੇਂ ਹਨ ਪਰ ਜਿਸ ਤੇਜੀ ਨਾਲ ਬੱਚਿਆਂ ਦੇ ਰਹਿਣ ਸਹਿਣ ਵਿੱਚ ਤਬਦੀਲੀ ਆ ਰਹੀ ਹੈ ਹੋ ਸਕਦਾ ਬੱਚੇ ਮਾਪਿਆਂ ਨੂੰ ਨਾ ਸੱਦਣ ਜਾਂ ਮਾਪੇ ਹੀ ਨਾ ਜਾਣ ਦਾ ਬਹਾਨਾ ਬਣਾ ਲੈਣ।ਕਿਉਕਿ ਕਿਸੇ ਵੀਮਾਂ-ਬਾਪ ਨੇ ਵਿਆਹ ਤੋਂ ਪਹਿਲਾਂ ਲੜਕਾ/ਲੜਕੀ ਨੂੰ ਇਕੱਠੇ ਰਹਿਣ ਦੀ ਸਹਿਮਤੀ ਨਹੀ ਦੇਣੀ ਅਤੇ ਅੱਜ ਇਹ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਆਮ ਹੁੰਦਾਂ ਜਾ ਰਿਹਾ ਹੈ।ਸਾਡੀ ਭਾਰਤੀ ਸੰਸਕ੍ਰਿਤੀ ਤਾਂ ਅਜਿਹੀ ਹੈ ਕਿ ਵਿਆਹ ਤੋਂ ਬਾਅਦ ਵੀ ਜਵਾਈ ਸੁਹਰੇ ਘਰ ਜਾਕੇ ਲੜਕੀ ਦੇ ਕੋਲ ਨਹੀ ਸੋਂ ਸਕਦਾ। ਪਰ ਅੱਜ ਸਮਾਜ ਵਿੱਚ ਜਦੋਂ ਸੁਣਦੇ ਹਾਂ ਕਿ ਵੱਡੇ ਸ਼ਹਿਰਾਂ ਵਿੱਚ ਕੁਝ ਲੜਕੀਆਂ ਆਪਣੇ ਐਸ਼ੋਅਰਾਮ ਲਈ ਮਾਪਿਆਂ ਨੂੰ ਗੁੰਮਰਾਹ ਕਰਦੀਆਂ ਅਤੇ ਦੇਖਦੇ ਹਾਂ ਕਿ ਵੱਡੀ ਉਮਰ ਦੇ ਪੈਸੇ ਵਾਲੇ ਬੰਦੇ ਛੋਟੀ ਉਮਰ ਦੀਆਂ ਲੜਕੀਆਂ ਨੂੰ ਉਹਨਾਂ ਦੇ ਖਰਚੇ ਪੂਰਾ ਕਰਨ ਹਿੱਤ ਪੇਸੇ ਦਿੰਦੇ ਹਨ ਅਤੇ ਬਦਲੇ ਵਿੱਚ ਉਹ ਵੱਡੀ ਉਮਰ ਦੇ ਵਿਅਕਤੀ ਇਹ ਵੀ ਨਹੀ ਦੇਖਦੇ ਕਿ ਇਹ ਲੜਕੀ ਮੇਰੀ ਬੇਟੀਆਂ ਵਰਗੀ ਹੈ।ਉਧਰ ਲੜਕੀ ਵੀ ਉਸ ਨੂੰ ਲੋਕਾਂ ਵਿੱਚ ਸ਼ੂਗਰ ਡੈਡੀ ਕਹਿ ਕਿ ਪਹਿਚਾਣ ਕਰਵਾਉਦੀ ਹੈ।ਇੰਝ ਰਿਿਸ਼ਤਆਂ ਨੂੰ ਵੀ ਗਲਤ ਨਾਮ ਦਿਤਾ ਜਾਦਾਂ।ਸਿੱਖਿਆ ਸ਼ਾਸ਼ਤਰੀਆਂ,ਬੁੱਧੀਜੀਵੀ ਅਤੇ ਸਮਾਜ ਸੁਧਾਰਕਾਂ ਨੂੰ ਮਿਲ ਬੈਠਕੇ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ।ਇਹ ਨਾ ਹੋਵੇ ਕਿ ਬਹੁਤ ਦੇਰੀ ਹੋ ਜਾਵੇ ਅਤੇ ਅਸੀ ਆਪਣੀ ਸੰਸਕ੍ਰਿਤੀ ਦੇ ਨਾਲ ਨਾਲ ਆਪਣੀਆਂ ਪੀੜੀਆਂ ਅਤੇ ਵਿਰਾਸਤ ਨੂੰ ਵੀ ਖਤਮ ਕਰ ਲਈਏ।ਜਿਸ ਮੁਲਕ ਕੋਲ ਆਪਣੀ ਭਾਸ਼ਾਂ ਆਪਣੀ ਸੰਸਕ੍ਰਿਤੀ ਅਤੇ ਵਿਰਾਸਤ ਨਾਂ ਹੋਈ ਤਾਂ ਅਸੀ ਗੁਲਾਮਾਂ ਵਾਂਗ ਹੀ ਰਹਿ ਰਹੇ ਹੋਵਾਂਗੇ।

ਕੁਝ ਦਿਨ ਪਹਿਲਾਂ ਕੈਨੇਡਾ ਦੇ ਬਰਿਮਪੈਟਨ ਸ਼ਹਿਰ ਦੇ ਇੱਕ ਮਸ਼ਹੂਰ ਪੰਜਾਬੀ ਪ੍ਰੀਵਾਰ ਨਾਲ ਵਾਪਰੀ ਸੱਚੀ ਘਟਨਾ ਦਾ ਜਿਕਰ ਕਰਕੇ ਆਰਟੀਕਲ ਨੂੰ ਸਮਾਪਤੀ ਵੱਲ ਲੇਕੇ ਜਾਵਾਂਗਾ ਅਤੇ ਕੀ ਹੋਣਾ ਚਾਹੀਦਾ,ਸਾਨੂੰ ਕੀ ਕਰਨਾ ਚਾਹੀਦਾ ਦਾ ਫੈਸਲਾ ਤੁਹਾਡੇ ਤੇ ਛੱਡਾਂਗਾ।ਘਟਨਾ ਕੀ ਵਾਪਰੀ ਕੈਨੇਡਾ ਵਿੱਚ ਰਹਿ ਰਿਹਾ ਸਮੱੁਚਾ ਭਾਈਚਾਰਾ ( ਪੰਜਾਬੀਆਂ ਸਮੇਤ ਸਾਰੇ ਲੋਕ) ਚਿੰਤਤ ਹਨ।

ਇਹ ਘਟਨਾ ਪੰਜਾਬੀ ਪ੍ਰੀਵਾਰ ਦੀ ਹੈ।ਹੋਇਆ ਇੰਝ ਕੇ ਇੱਕ ਪੰਜਾਬੀ ਪ੍ਰੀਵਾਰ ਅੱਜ ਤੋਂ 14-15 ਸਾਲ ਪਹਿਲਾਂ ਸਿੱਧੇ ਹੀ ਪੀਆਰ ਹੋਕੇ ਕੈਨੇਡਾ ਗਿਆ।ਜਿਵੇ ਪੰਜਾਬੀ ਮਿਹਨਤ ਕਰਨ ਲਈ ਮੰਨੇ ਜਾਦੇ ਉਸ ਪ੍ਰੀਵਾਰ ਨੇ ਵੀ ਰੀਅਲ ਅਸਟੈਟ ਵਿੱਚ ਕੰਮ ਕਰਦੇ ਹੋਏ ਬਹੁਤ ਤਰੱਕੀ ਕਰ ਲਈ ਅਤੇ ਕੈਨੇਡਾ ਦੀ ਨਾਗਰਿਕਤਾ ਵੀ ਹਾਸਲ ਕਰ ਲਈ।ਉਹਨਾਂ ਦੀ ਬੇਟੀ ਜੋ ਉਸ ਸਮੇ 5 ਸਾਲ ਦੀ ਸੀ ਅਤੇ ਬੇਟਾ ਕੈਨੇਡਾ ਵਿੱਚ ਆਉਣ ਤੋਂ ਬਾਅਦ ਹੋਇਆ ਉਹ ਅਜੇ 13-14 ਸਾਲ ਦਾ।ਵਿੱਤੀ ਤੋੋਰ ਤੇ ਪੂਰਨ ਤੋਰ ਤੇ ਸਥਾਪਿਤ ਪ੍ਰੀਵਾਰ ਸੀ।ਲੜਕੀ ਆਪਣੀ ਪੜਾਈ ਦੇ ਨਾਲ ਫਾਰਮੇਸੀ ਵਿੱਚ ਪਾਰਟ ਟਾਈਮ ਕੰਮ ਕਰਦੀ ਸੀ।ਉਸ ਦੇ ਸਾਥੀ ਲੜਕੇ/ਲੜਕੀਆਂ ਜਿਵੇਂ ਹੀ 18 ਸਾਲ ਦੇ ਹੋਏ ਉਹ ਵੱਖੋ ਵੱਖਰੇ ਸ਼ਹਿਰਾਂ ੱਿਚ ਜਾਕੇ ਰਹਿਣ ਲੱਗੇ ਉਸ ਲੜਕੀ ਦੇ ਮਨ ਵਿੱਚ ਉਸ ਦੇ ਦੋਸਤਾਂ ਨੇ ਇਸ ਗੱਲ ਨੂੰ ਬਿਠਾ ਦਿੱਤਾ ਕਿ ਜੇਕਰ ਅੱਗੇ ਵੱਧਣ ਲਈ ਤੈਨੂੰ ਆਪਣੇ ਮਾਂ-ਬਾਪ ਛੱਡ ਕੇ ਵੱਖਰਾ ਰਹਿਣਾ ਚਾਹੀਦਾ।

ਲੜਕੀ ਦੇ ਮਾਂ-ਬਾਪ ਅਜਿਹਾ ਬਿਲਕੁੱਲ ਨਹੀ ਸੀ ਚਾਹੁੰਦੇ ਜਿਸ ਕਾਰਣ ਬਾਪ/ਬੇਟੀ ਵਿੱਚ ਕਦੇ ਕਦੇ ਬੋਲ-ਬਲਾਈ ਵੀ ਹੋ ਜਾਦੀ।ਆਖਰ ਇੱਕ ਦਿਨ ਉਸ ਨੇ ਘਰ ਤੋਂ ਜਾਣ ਦਾ ਫੈਸਲਾ ਕਰ ਲਿਆ ਜਿਸ ਦਾ ਉਸ ਦੇ  ਬਾਪ ਨੂੰ ਪਤਾ ਚੱਲ ਗਿਆ।ਬਾਪ ਬੇਟੀ ਨੂੰ ਇੰਨਾਪਿਆਰ ਕਰਦਾ ਸੀ ਕਿ ਉਹ ਕਿਸੇ ਵੀ ਕੀਮਤ ਤੇ ਆਪਣੀ ਬੇਟੀ ਨੂੰ ਆਪਣੇ ਨਾਲੋਂ ਵੱਖ ਨਹੀ ਸੀ ਕਰਨਾ ਚਾਹੁੰਦਾ।ਅੱਜ ਜਿਵੇਂ ਹੀ ਲੜਕੀ ਆਪਣੇ ਕੰਮ ਤੋਂ ਵਾਪਸ ਆਈ ਤਾਂ ਰੋਜਾਨਾਂ ਵਾਂਗ ਬਾਪ/ਬੇਟੀ ਵਿੱਚ ਫਿਰ ਲੜਾਈ ਹੋਈ ਕਿ ਬਾਪ ਨੇ ਗੁੱਸੇ ਵਿੱਚ ਆਕੇ ਕਮਰੇ ਵਿੱਚ ਪਿਆ ਬੇਸਬਾਲ ਪੁਰੇ ਜੋਰ ਨਾਲ ਲੜਕੀ ਦੇ ਮਾਰਿਆ ਲੜਕੀ ਉਥੇ ਹੀ ਡਿੱਗ ਪਈ ਅਤੇ ਮਰ ਗਈ।ਇੰਝ ਉਸ ਬਾਪ ਨੇ ਆਪਣੀ ਬੇਟੀ ਗਵਾ ਲਈ ਜਿਸ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਆਪਣੇ ਤੋਂ ਵੱਖ ਨਹੀ ਸੀ ਕਰਨਾ ਚਾਹੁੰਦਾ। ਲੜਕੀ ਦੇ ਮਾਂ-ਬਾਪ ਭਾਰਤੀ ਸੰਸਕ੍ਰਿਤੀ ਨੂੰ ਛੱਡ ਨਹੀ ਸਕੇ।

ਲ਼ੜਕੀ ਨਵੀਂ ਪੀੜੀ ਨਾਲ ਰਹਿ ਕੇ ਉਥੋਂ ਦੀ ਸੰਸਕ੍ਰਿਤੀ ਨੂੰ ਅਪਨਾ ਲਿਆ ਪਰ ਮਾਂ-ਬਾਪ ਪਿੱਛੇ ਆਪਣੇ ਖਾਨਦਾਨ ਅਤੇ ਵਿਰਾਸਤ ਨਾਲ ਜੁੜੇ ਹੋਏ ਸੀ ਉਹਨਾਂ ਨੇ ਇਹ ਪ੍ਰਵਾਨ ਨਹੀ ਕੀਤਾ।ਹੁਣ ਮਾਂ-ਬਾਪ ਪੁਲੀਸ ਦੀ ਕੱਸਟਡੀ ਵਿੱਚ ਹਨ।ਬੇਟਾ ਇਕੱਲਾ ਚੰਗੇ ਭਵਿੱਖ ਲਈ ਦੇਸ਼ ਛੱਡਿਆ ਪਰ ਆਖਰ ਕੀ ਪੱਲੇ ਪਿਆ।ਪਰ ਸਮਾਜਿਕ ਤੋਰ ਤੇ ਕੈਨੇਡਾ ਵੱਚ ਉਸ ਨੂੰ ਸਬ ਤੋਂ ਭੈੜਾ ਬਾਪ ਕਿਹਾ ਗਿਆ।ਹੁਣ ਸਵਾਲ ਉੱਠਦਾ ਕਿ ਜਦੋਂ ਇੰਨੇ ਦਿਨ ਤੋਂ ਇਹ ਗੱਲਾਂ ਹੋ ਰਹੀਆਂ ਸਨ ਤਾਂ ਕਿਸੇ ਨਾਲ ਜਰੂਰ ਚਰਚਾ ਕਰਨੀ ਚਾਹੀਦੀ ਸੀ।ਬਾਪ-ਬੇਟੀ ਦੀ ਕਾਊਸਲੰਿਗ ਨਾਲ ਹੋ ਸਕਦਾ ਮੱਸਲਾ ਹੋ ਸਕਦਾ ਸੀ।ਪਰ ਇਥੇ ਆਕੇ ਅਸੀ ਪਿਛਲਆਂ ਨੂੰ ਭੁੱਲ ਜਾਦੇ ਜਿਸ ਕਾਰਣ ਸਾਡਾ ਕੋਈ ਸਲਾਹਕਾਰ ਨਹੀ ਰਹਿ ਜਾਦਾਂ।

ਇਹ ਸਬ ਕੁਝ ਕਹਿਣ ਦਾ ਭਾਵ ਹੈ ਕਿ ਸਾਡੇ ਬੱਚਿਆਂ ਦਾ ਵਿਦੇਸ਼ਾਂ ਵਿੱਚ ਜਾਣਾ ਬੱਚਿਆਂ ਨਾਲੋਂ ਉਹਨਾਂ ਦੇ ਮਾਪਿਆਂ ਲਈ ਜਿਆਦਾ ਚਣੋਤੀ ਵਾਲਾ ਹੈ।ਖਾਸਕਰ ਉਸ ਪੀੜੀ ਲਈ ਜਿਸ ਦਾ ਜਨਮ 70-80 ਦੇ ਦਾਹਕੇ ਵਿੱਚ ਹੋਇਆ।ਇਸ ਲਈ ਅੱਜ ਅਜਿਹੇ ਪ੍ਰੀਵਾਰਾਂ ਨੂੰ ਇੱਕ ਅਜਿਹੇ ਪੇਸ਼ਾਵਰ ਵਿਅਕਤੀ ਦੀ ਜਰੂਰਤ ਹੈ ਜੋ ਸਮੇਂ ਦੀ ਆਈ ਤਬਦੀਲੀ ਬਾਰੇ ਉਹਨਾਂ ਨੂੰ ਜਾਣਕਾਰੀ ਦੇ ਸਕੇ।ਜਿਵੇਂ ਬਹੁਤ ਪ੍ਰੀਵਾਰਾਂ ਵਿੱਚ ਫੈਮਲੀ ਡਾਕਟਰ ਹੁੰਦਾ ਉਸ ਨੂੰ ਪ੍ਰੀਵਾਰ ਦੀ ਮੈਡੀਕਲ ਹਿਸਟਰੀ ਬਾਰੇ ਜਾਣਕਾਰੀ ਹੁੰਦੀ ਉਸੇ ਤਰਾਂ ਹੁਣ ਇਕ ਅਜਿਹੇ ਪੇਸ਼ਾਵਰ ਕੋਚ ਦੀ ਜਰੂਰਤ ਹੈ ਜੋ ਪ੍ਰੀਵਾਰ ਦੇ ਮੈਬਰਾਂ ਦੇ ਸੁਭਾਉ ਅੁਨਸਾਰ ਸਲਾਹ ਦੇ ਸਕੇ।ਪਰ ਅਸੀ ਇਸ ਲਈ ਤਿਆਰ ਨਹੀ ਲੱਗਦੇ।ਮਾਨਸਿਕ ਤਣਾਅ ਅਤੇ ਚਿੰਤਾ ਨੂੰ ਦੂਰ ਕਰਨ ਹਿੱਤ ਅਸੀ ਦਵਾਈਆਂ ਖਾ ਸਕਦੇ ਹਾਂ ਬਾਬਿਆਂ ਦੀ ਮਦਦ ਲੇ ਸਕਦੇ ਹਾਂ ਪਰ ਕਿਸੇ ਪੜੇ-ਲਿਖੇ ਲਾਈਫ ਕੋਚ ਕੋਲ ਜਾਣਾ ਚੰਗਾ ਨਹੀ ਸਮਝਦੇ।

ਮੇਰੇ ਵਿਚਾਰ ਅੁਨਸਾਰ ਹੁਣ ਮਾਂ-ਬਾਪ ਦਾ ਫਰਜ ਕੇਵਲ ਬੱਚਿਆਂ ਲਈ ਸਾਧਨ ਮਹੁੱਈਆ ਕਰਵਾਉੁਣਾ।ਹਾਂ ਉਹਨਾਂ ਬੱਚਿਆਂ ਲਈ ਸੀਸਟੀਵੀ ਦਾ ਕੰਮ ਕਰਨਾ ਜੋ ਬੱਚੇ ਮਾਂ-ਬਾਪ ਕੋਲ ਰਹਿ ਕੇ ਆਪਣੀ ਪੜਾਈ ਪੂਰੀ ਕਰਦੇ।ਇਹ ਵੀ ਤਾਂ ਹੀ ਸੰਭਵ ਹੈ ਜੇਕਰ ਉਨਾਂ ਨੂੰ ਨਵੀ ਤਕਨੀਕ,ਨਵੀ ਸਮਾਜਿਕ ਸੋਚ ਦੀ ਜਾਣਕਾਰੀ ਹੋਵੇਗੀ।ਉਹ ਬੱਚੇ ਖੁਸ਼ਕਿਸਮਤ ਹਨ ਜਿੰਨਾਂ ਨੂੰ ਮਾ-ਬਾਪ ਦੇ ਤਜਰਬੇ ਦਾ ਲਾਭ  ਉਠਾਉਣ ਦਾਮੋਕਾ ਮਿਲਦਾ।ਜਿਵੇਂ ਕਿਹਾ ਜਾਦਾਂ ਕਿ ਬੱਚਿਆਂ ਨਾਲੋਂ ਮਾਂ-ਬਾਪ ਦਾ ਤਜਰਬਾ ਅਤੇ ਜਾਣਕਾਰੀ ਬੱਚਿਆਂ ਨਾਲੋਂ ਕਾਫੀ ਵੱਧ ਹੁੰਦੀ।ਕੇਵਲ ਬੱਚਿਆਂ ਲਈ ਹੀ ਨਹੀ ਮਾਂ-ਬਾਪ ਲਈ ਵੀ ਜੀਵਨ ਸ਼ੈਲੀ ਕੋਚ ਕਾਮਯਾਬ ਅਤੇ ਲੋੜੀਦਾਂ ਹੋ ਸਕਦਾ।ਮਾਂ-ਬਾਪ ਦਾ ਫਰਜ ਕੇਵਲ ਬੱਚਿਆਂ ਦੀ ਜਰੂਰਤਾਂ ਪੂਰੀਆਂ ਕਰਨਾ ਹੀ ਨਹੀ ਸਗੋਂ ਬੱਚਿਆਂ ਦੇ ਲਾਈਫ ਸਟਾਈਲ,ਜੀਵਨ ਜਾਚ ਦੀ ਸਕਿੱਲ ਭਾਵ ਜਿਵੇਂ ਸਹਿਣਸ਼ੀਲਤਾ,ਚੰਗਾ ਵਿਵਹਾਰ,ਚੰਗੀਆਂ ਆਦਤਾਂ,ਅੁਨਸਾਸ਼ਨ,ਜਿੰਮੇਵਾਰੀ,ਸਮੇਂ ਦੇ ਪਾਬੰਦ ਅਤੇ ਸਮਾਜ ਵਿੱਚ ਵਿਚਰਣ ਹਿੱਤ ਜੋ ਵੀ ਲੋੜੀਦਾਂ ਹੈ ਦੀ ਜਾਣਕਾਰੀ ਦੇਣਾ ਵੀ ਉਹਨਾਂ ਦੀ ਜੰਮੇਵਾਰੀ ਹੈ।
ਮਾਪਿਆਂ ਨੂੰ ਚਾਹੀਦਾ ਕਿ ਬੱਚਿਆਂ ਨੂੰ ਸਮੇ ਅਨੁਕੁਲ ਅਤੇ ਸਮੇਂ ਦਾ ਹਾਣੀ ਬਣਾਉਣ ਹਿੱਤ ਕਿਸੇ ਪੇਸ਼ਾਵਰ ਵਿਅਕਤੀ ਦੀ ਮਦਦ ਲਈ ਜਾਵੇ ਤਾਂ ਜੋ ਬੱਚਾ ਆਪਣੇ ਆਪ ਨੂੰ ਦਿਸ਼ਾਹੀਣ ਅਤੇ ਟੀਚਾ ਰਹਿਤ ਮਹਿਸੂਸ ਨਾ ਕਰੇ।ਜਿੰਦਗੀ ਵਿੱਚ ਨਿਸ਼ਾਨਾ ਮਿੱਥਣਾ ਨਿਸ਼ਾਨੇ ਦੀ ਪੂਰਤੀ ਨਾਲੋਂ ਵੀ ਅਹਿਮ ਹੈ ਕਿਉਕਿ ਜਦੋਂ ਤੱਕ ਅਸੀ ਨਿਸ਼ਾਨਾ ਮਿੱਥਦੇ ਹੀ ਨਹੀਂ ਤਾਂ ਪ੍ਰਾਪਤ ਕਿਵੇਂ ਕਰ ਸਕਦੇ।

ਲੇਖਕ: ਡਾ.ਸੰਦੀਪ ਘੰਡ ਲਾਈਫ ਕੋਚ
ਮਾਨਸਾ 9815139576

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin