ਡੀ.ਬੀ.ਈ.ਈ. ਵੱਲੋਂ ਸੀਸੂ ਕੰਪਲੈਕਸ ‘ਚ ਮੈਗਾ ਰੋਜ਼ਗਾਰ ਮੇਲਾ 01 ਜੁਲਾਈ ਨੂੰ

ਲੁਧਿਆਣਾ ( ਹਰਜਿੰਦਰ ਸਿੰਘ/ਰਾਹੁਲ ਘਈ) – ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜ਼ੈਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਵੱਲੋਂ ਭਲਕੇ 01 ਜੁਲਾਈ ਨੂੰ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਜੈਨ ਨੇ ਦੱਸਿਆ ਕਿ ਇਹ ਮੈਗਾ ਰੋਜ਼ਗਾਰ ਮੇਲਾ ਸਥਾਨਕ ਸੀਸੂ ਕੰਪਲੈਕਸ, ਫੋਕਲ ਪੋਆਇੰਟ, ਫੇਜ਼-5 ਵਿਖੇ ਲਗਾਇਆ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 9.00 ਵਜੇ ਤੋਂ ਦੁਪਹਿਰ 4 ਵਜੇ ਤੱਕ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਲਗਭਗ 30 ਵੱਖ-ਵੱਖ ਨਾਮੀ ਕੰਪਨੀਆਂ ਭਾਗ ਲੈ ਰਹੀਆਂ ਹਨ ਜਿਨ੍ਹਾਂ ਵੱਲੋਂ ਕੰਪਿਊਟਰ ਓਪਰੇਟਰ, ਦਫਤਰੀ ਸਹਾਇਕ, ਸਹਾਇਕ ਲੇਖਾਕਾਰ, ਐਡਮਿਨ ਏਗਜ਼ੀਕਿਊਟਿਵ, ਡਿਜ਼ੀਟਲ ਮਾਰਕੀਟਰ, ਐਚ.ਆਰ.ਮੈਨੇਜਰ, ਵੇਲਡਰ, ਹੈਲਪਰ, ਫਿਟਰ, ਟਰਨਰ, ਮਸ਼ੀਨਿਸਟ, ਸੀ.ਐਨ.ਸੀ/ਵੀ.ਐਮ.ਸੀ. ਓਪਰੇਟਰ, ਇਲੈਕਟ੍ਰੀਸ਼ਨ, ਐਮ.ਐਮ.ਵੀ. ਅਤੇ ਡੀਜ਼ਲ ਮਕੈਨਿਕ, ਡਰਾਫਟਸਮੈਨ, ਇਲੈਕਟ੍ਰੋਪਲੇਟਰ, ਸੋਲਰ ਟੈਕਨੀਸ਼ਨ, ਬਾਇਲਰ ਅਟੈਂਡੈਂਟ, ਕਾਰਪੈਂਟਰ, ਦਰਜ਼ੀ, ਡਿਜ਼ਾਈਨਰਜ਼, ਮਰਚਨਡਾਈਜ਼ਰਜ਼, ਉਤਪਾਦਨ ਨਿਗਰਾਨ, ਗੁਣਵੱਤਾ ਨਿਯੰਤਰਣ ਕਰਮਚਾਰੀ, ਸੇਲਜ਼ ਏਗਜ਼ੀਕਿਊਟਿਵਜ਼ ਅਤੇ ਸਟੋਰ ਮੈਨੇਜਰਾਂ ਦੀ ਭਰਤੀ ਕੀਤੀ ਜਾਣੀ ਹੈ।
ਡੀ.ਬੀ.ਈ.ਈ. ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਰੁਪਿੰਦਰ ਕੋਰ ਨੇ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। ਪ੍ਰਾਰਥੀਆਂ ਦੀ ਉਮਰ ਘੱਟ ਤੋਂ ਘੱਟ 18 ਸਾਲ ਹੋਵੇ ਅਤੇ ਯੋਗਤਾ ਵਿੱਚ 10ਵੀਂ, 12ਵੀਂ, ਡਿਪਲੋਮਾ, ਆਈ.ਟੀ.ਆਈ., ਗ੍ਰੇਜ਼ੂਏਟ, ਪੋਸਟ ਗ੍ਰੇਜ਼ੂੲੈਟ, ਬੀ.ਟੈਕ ਅਤੇ ਐਮ.ਬੀ.ਏ. ਤਾਜ਼ਾ ਪਾਸ ਆਉਟ ਅਤੇ ਤਜਰਬੇਦਾਰ ਦਰਖਾਸਤਕਰਤਾ ਨੂੰ ਆਪਣੀ ਅਕਾਦਮਿਕ ਯੋੋਗਤਾਵਾਂ ਅਤੇ ਸਰਟੀਫਿਕੇਟਾਂ ਸਮੇਤ ਰੇਜ਼ਿਊਮ ਦੀਆਂ 5 ਕਾਪੀਆਂ ਨਾਲ ਲਿਆਉਣੀਆਂ ਲਾਜ਼ਮੀ ਹਨ।
ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।
ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ. ਦਫਤਰ ਦੇ ਹੈਲਪਲਾਈਨ ਨੰਬਰ 77400-01682 ਅਤੇ 9814473583 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin