ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਸ਼ਖ਼ਸੀਅਤ ਨੂੰ ਕਿਸੇ ਵੀ ਵਲਗਣ ਵਿੱਚ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ ।

ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਪਹਿਚਾਣ ਤੱਕ ਸੀਮਤ ਨਹੀਂ ਸਗੋਂ ਸਮੂਹ ਭਾਰਤ ਦੀ ਸਾਂਝੀ ਵਿਰਾਸਤ ਹੈ।

( ਪ੍ਰੋ. ਸਰਚਾਂਦ ਸਿੰਘ ਖਿਆਲਾ)

ਕਿਸੇ ਵੀ ਮਹਾਨ ਸ਼ਖ਼ਸੀਅਤ ਨੂੰ ਕਿਸੇ ਇਕ ਧਾਰਮਿਕ, ਸਭਿਆਚਾਰਕ ਜਾਂ ਭੂਖੰਡ ਦੇ ਵਲਗਣ ਵਿੱਚ ਸੀਮਤ ਨਹੀਂ ਕੀਤਾ ਜਾ ਸਕਦਾ। ਮਹਾਨਤਾ ਉਹ ਗੁਣ ਹੈ ਜੋ ਸਿਰਫ਼ ਕਿਸੇ ਵਿਅਕਤੀ ਦੀ ਜਾਤ, ਧਰਮ ਜਾਂ ਭੂਖੰਡ ਦੇ ਆਧਾਰ ‘ਤੇ ਨਹੀਂ, ਸਗੋਂ ਉਸ ਦੀ ਸੋਚ, ਕਰਮ ਅਤੇ ਮਨੁੱਖਤਾ ਲਈ ਕੀਤੇ ਯਤਨਾਂ ਰਾਹੀਂ ਉਜਾਗਰ ਹੁੰਦਾ ਹੈ। ਜਦੋਂ ਕੋਈ ਵਿਅਕਤੀ ਆਪਣੇ ਆਦਰਸ਼ਾਂ, ਉੱਚ ਵਿਚਾਰਾਂ ਅਤੇ ਜੀਵਨ ਜਿਊਣ ਦੇ ਢੰਗ ਰਾਹੀਂ ਸਮਾਜ ਨੂੰ ਸਿਖਾਉਣ ਲੱਗ ਪੈਂਦਾ ਹੈ, ਤਾਂ ਉਹ ਸਿਰਫ਼ ਕਿਸੇ ਇਕ ਭੂਖੰਡ ਜਾਂ ਧਾਰਮਿਕ- ਰਾਜਨੀਤਿਕ ਜਥੇਬੰਦੀ ਤੱਕ ਸੀਮਤ ਨਹੀਂ ਰਹਿੰਦਾ। ਇਸ ਪ੍ਰਕਾਰ ਮਹਾਨ ਵਿਅਕਤੀਆਂ ਦੀ ਵਿਸ਼ਾਲਤਾ ਇਹ ਹੈ ਕਿ ਉਹ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝਦੇ ਹਨ। ਉਨ੍ਹਾਂ ਨੂੰ ਕਿਸੇ ਧਰਮ, ਰਾਜਨੀਤਿਕ ਲਕੀਰ ਜਾਂ ਜਾਤੀ ਦੀ ਹੱਦ ਵਿਚ ਨਹੀਂ ਬੰਨ੍ਹਿਆ ਜਾ ਸਕਦਾ।  ਸੱਚੀ ਮਹਾਨਤਾ ਹਮੇਸ਼ਾ ਹੱਦਾਂ ਤੋਂ ਪਰੇ ਹੁੰਦੀ ਹੈ। ਅਜਿਹੀਆਂ ਸ਼ਖ਼ਸੀਅਤਾਂ ਸਿਰਫ਼ ਆਪਣੀ ਕੌਮ ਜਾਂ ਧਰਮ ਦੀ ਨਹੀਂ, ਸਗੋਂ ਸਾਰੀ ਦੁਨੀਆ ਦੀ ਵਿਰਾਸਤ ਹੁੰਦੀਆਂ ਹਨ। ਅਸੀਂ ਉਹਨਾਂ ਨੂੰ ਕਿਸੇ ਇੱਕ ਪਰਿਭਾਸ਼ਾ ਵਿਚ ਨਹੀਂ ਬੰਨ੍ਹ ਸਕਦੇ।

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਗੁਰਦੇਵ ਹਨ, ਪਰ ਉਨ੍ਹਾਂ ਦੀ ਬਾਣੀ ਅਤੇ ਵਿਚਾਰ ਸਿਰਫ਼ ਸਿੱਖਾਂ ਲਈ ਨਹੀਂ, ਉਨ੍ਹਾਂ ਵੱਲੋਂ ਮਨੁੱਖਤਾ, ਸੇਵਾ, ਨਾਮ-ਸਿਮਰਨ ਅਤੇ ਸਚਾਈ ਦਾ ਪੈਗ਼ਾਮ ਲੁਕਾਈ ’ਚ ਪਹੁੰਚਾਉਣ ਕਾਰਨ ਹਰ ਜੀਵ ਤੇ ਧਾਰਮਿਕ ਜਗਿਆਸੂ, ਕੌਮਾਂ ਅਤੇ ਭੂਖੰਡ ਦੇ ਸਥਾਨਕ ਲੋਕਾਂ ਦੀਆਂ ਸਿਮ੍ਰਿਤੀਆਂ ਵਿਚ ਅੱਜ ਤਕ ਜਗਾ ਰੱਖਦਾ ਆਇਆ ਹੈ। ਇਹੀ ਕਾਰਨ ਹੈ ਕਿ ਉਹਨਾਂ ਨੂੰ ਵੱਖ ਵੱਖ ਦੇਸ਼ਾਂ ਅਤੇ ਭਾਈਚਾਰਿਆਂ ਵਿਚ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ। ਰਿਸ਼ੀਆਂ ਦੀ ਪਰੰਪਰਾ ਵਿੱਚ ਆਪ ਜੀ ਨਾਨਕ ਰਿਸ਼ੀ ਜਾਂ ਭਗਤ ਨਾਨਕ, ਮੁਸਲਿਮ ਭਾਈਚਾਰਾ ਬਾਬਾ ਨਾਨਕ ਤੇ ਵਲੀ ਹਿੰਦ, ਅਉਲੀਆ ਸੂਫੀ ਸੰਪਰਦਾ ਲਈ ਨਾਨਕ ਸ਼ਾਹ ਸੂਫੀ ਦਰਵੇਸ਼, ਤੁਰਕ ਤੇ ਅਰਬ ਵਾਸੀਆਂ ’ਚ ਨਾਨਕ ਪੀਰ ਅਤੇ ਦਰਵੇਸ਼ ਵਜੋਂ ਸਨਮਾਨ ਹੈ ਤਾਂ ਤਿੱਬਤ ’ਚ ਨਾਨਕ ਲਾਮਾ ਦੇ ਰੂਪ ’ਚ ਅਤੇ ਚੀਨ ’ਚ ਨਾਨਕ ਫਾਸੀ ਹਨ, ਇਹ ਕੁਝ ਉਦਾਹਰਨਾਂ ਹਨ।
ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਵਸ 25 ਜੂਨ ’ਤੇ ਉਹਨਾਂ ਨੂੰ ਸ਼ਰਧਾਂਜਲੀ ਅਤੇ ਕੋਟਿਨ ਕੋਟਿ ਪ੍ਰਣਾਮ ਕਰਨ ਲਈ ਹਰਿਆਣਾ ਸਰਕਾਰ ਵੱਲੋਂ ਜਾਰੀ ਇਸ਼ਤਿਹਾਰ ਵਿੱਚ ਉਨ੍ਹਾਂ ਨੂੰ ’’ਵੀਰ ਬੰਦਾ ਵੈਰਾਗੀ’’ ਦਰਸਾਏ ਜਾਣ ’ਤੇ, ਹਾਲਾਂਕਿ ਇਸ ਗੱਲ ਨੂੰ ਅੱਖੋਂ ਪਰੋਖੇ ਕਰਦਿਆਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸੇ ਇਸ਼ਤਿਹਾਰ ’ਚ ਸੰਦੇਸ਼ ਵਿੱਚ ਕਿਹਾ ਕਿ ’’ਬੰਦਾ ਸਿੰਘ ਬਹਾਦਰ ਇੱਕ ਮਹਾਨ ਯੋਧਾ ਸੀ, ਉਸ ਦਾ ਜੀਵਨ ਸਾਡੇ ਸਭ ਲਈ ਪ੍ਰੇਰਣਾ ਸਰੋਤ ਹੈ। ਮੈਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਬਲੀਦਾਨ ਲਈ ਨਮਨ ਕਰਦਾ ਹਾਂ’’ ਨੂੰ ਅੱਖੋਂ ਪਰੋਖੇ ਕਰਦਿਆਂ ਅਕਾਲੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬਿਠਾਏ ਗਏ ਗਿਆਨੀ ਕੁਲਦੀਪ ਸਿੰਘ ਗੜਗੱਜ ਹਰਿਆਣਾ ਸਰਕਾਰ ਦੀ ਨਿੰਦਾ ਕਰਨ ਤੱਕ ਚਲੇ ਗਏ ਅਤੇ ਇਸ ਨੂੰ ਸਿੱਖ ਵਿਰੋਧੀ ਗਰਦਾਨਦਿਆਂ ਸੁਚੇਤ ਰਹਿਣ ਲਈ ਤਾਕੀਦ ਕੀਤੀ। ਸ਼੍ਰੋਮਣੀ ਕਮੇਟੀ ਨੇ ਹਰਿਆਣਾ ਸਰਕਾਰ ਉੱਤੇ ਸਿੱਖ ਪਹਿਚਾਣ ਨੂੰ ਕਮਜ਼ੋਰ ਕਰਨ ਦੀ ਗੱਲ ਕੀਤੀ ਅਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ। ਉਨ੍ਹਾਂ ਦਾ ਦਾਅਵਾ ਹੈ ਕਿ ਬੰਦਾ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ’’ਬੈਰਾਗੀ ਪਹਿਚਾਣ’’ ਨੂੰ ਤਿਆਗ ਦਿੱਤੀ ਸੀ।
ਸ਼੍ਰੋਮਣੀ ਕਮੇਟੀ ਦੇ ਦਾਅਵੇ ਨੂੰ ਬੇਸ਼ੱਕ ਗ਼ਲਤ ਨਹੀਂ ਮੰਨਿਆ ਜਾ ਸਕਦਾ।  ਜੇਕਰ ਸਹੀ ਇਤਿਹਾਸਕ ਅਤੇ ਸਿੱਖ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ, ਤਾਂ ਉਹਨਾਂ ਨੂੰ “ਬਾਬਾ ਬੰਦਾ ਸਿੰਘ ਬਹਾਦਰ” ਕਹਿਣਾ ਉਚਿਤ ਅਤੇ ਸਤਿਕਾਰਯੋਗ ਹੈ।
ਪਰ ਸਵਾਲ ਪੈਦਾ ਹੁੰਦਾ ਹੈ ਕਿ ਹਰਿਆਣਾ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ “ਵੀਰ ਬੰਦਾ ਬੈਰਾਗੀ” ਕਿਉਂ ਕਿਹਾ? ਇਥੇ ਮੇਰਾ ਮੰਨਣਾ ਹੈ ਕਿ ਬੰਦਾ ਬਹਾਦਰ ਦੀਆਂ ਪ੍ਰਾਪਤੀਆਂ ਇਕ ਧਰਮ ਅਤੇ ਰਾਜਨੀਤਿਕ ਖੇਤਰ ’ਚ ਮਹਾਨ ਕ੍ਰਾਂਤੀ ਸੀ, ਉਨ੍ਹਾਂ ਦੀ ਮਹਾਨਤਾ, ਇਕ ਮਹਾਨ ਤੇ ਇਤਿਹਾਸਕ ਸ਼ਖ਼ਸੀਅਤ ਵਜੋਂ ਕਿਸੇ ਵੀ ਦਾਇਰੇ ’ਚ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ। ’ਕੇਵਲ ਸਾਡਾ’ ਹੋਣ ਦਾ ਦਾਅਵਾ ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਨਾਲ ਇਨਸਾਫ਼ ਨਹੀਂ ਹੋਵੇਗਾ। ਉਨ੍ਹਾਂ ’ਤੇ ਹੱਕ ਰਾਖਵਾਂ ਨਹੀਂ ਹੋਣਾ ਚਾਹੀਦਾ, ਹਰੇਕ ਦਾ ਹੱਕ ਹੈ, ਜਿਨ੍ਹਾਂ ਨਾਲ ਉਹ ਕਿਸੇ ਤਰਾਂ ਵੀ ਸੰਪਰਕ ਵਿਚ ਆਏ ਹਨ।
ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨੇ ਹਿੰਦੁਸਤਾਨ ਦੀ ਧਰਤੀ ‘ਤੇ ਸਮਾਜਿਕ ਨਿਆਂ ਵਾਲਾ ਪਹਿਲਾ ਕਲਿਆਣਕਾਰੀ ਰਾਜ ਸਥਾਪਤ ਕੀਤਾ। ਇਸ ਸ਼ਹੀਦ ਦਾ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ। ਉਨ੍ਹਾਂ ਮੁਗ਼ਲ ਸਾਮਰਾਜ ਵਿਰੁੱਧ ਲੜਾਈ ਵਿੱਚ ਖ਼ਾਲਸਾ ਫ਼ੌਜ ਦੀ ਅਗਵਾਈ ਕੀਤੀ ਅਤੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕਰਦਿਆਂ ਜਾਗੀਰੂ ਜ਼ਮੀਨੀ ਪ੍ਰਣਾਲੀ ਨੂੰ ਖ਼ਤਮ ਕਰਨ ਕੇ ਗ਼ਰੀਬ ਕਿਸਾਨਾਂ ਨੂੰ ਜ਼ਮੀਨਾਂ ਦਾ ਮਾਲਕਾਨਾ ਹੱਕ ਦਿੱਤਾ।
ਬਾਬਾ ਬੰਦਾ ਸਿੰਘ ਬਹਾਦਰ 17 ਅਕਤੂਬਰ 1670 ਨੂੰ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁੰਛ ’ਚ ਪਿੰਡ ਰਾਜੌਰੀ ਵਿਖੇ ਇਕ ਰਾਜਪੂਤ ਕਿਸਾਨ ਨਾਮ ਦੇਵ ਦੇ ਘਰ ਜਨਮ ਹੋਇਆ। ਨਾਮ ਲਛਮਣ ਦਾਸ ਰੱਖਿਆ ਗਿਆ ਸੀ। ਪਰ ਸ਼ਿਕਾਰ ਦੀ ਇਕ ਘਟਨਾ ਉਪਰੰਤ ਉਨ੍ਹਾਂ ਵੈਰਾਗੀ ਤੇ ਤਿਆਗੀ ਜੀਵਨ ਅਪਣਾ ਲਿਆ ਅਤੇ ਨਾਮ ਮਾਧੋ ਦਾਸ ਬੈਰਾਗੀ ਰੱਖ ਲਿਆ। ਦੱਖਣ ਵਿਚ ਗੋਦਾਵਰੀ ਨਦੀ ਕੰਢੇ ਨਾਸਕ ’ਚ ਅਮਰ ਜੋਗੀ ਦਾ ਚੇਲਾ ਬਣਿਆ ਅਤੇ ਬਾਅਦ ’ਚ ਨਾਂਦੇੜ ਸਾਹਿਬ ਪੁੱਜ ਕੇ ਆਪਣੇ ਮੱਠ ਨੂੰ ਸਥਾਪਿਤ ਕੀਤਾ, ਜਿੱਥੇ 1708 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮੇਲ ਤੋਂ ਬਾਅਦ ਅੰਮ੍ਰਿਤ ਛਕਿਆ ਅਤੇ “ਬੰਦਾ ਸਿੰਘ ਬਹਾਦਰ” ਨਾਮ ਪ੍ਰਾਪਤ ਕੀਤਾ।  ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਗ਼ਲ ਸ਼ਾਸਨ ਦੇ ਅੱਤਿਆਚਾਰਾਂ ਵਿਰੁੱਧ ਲੜਨ ਅਤੇ ਲੋਕਾਂ ਨੂੰ ਨਿਆਂ ਪ੍ਰਦਾਨ ਕਰਨ ਲਈ ਪੰਜਾਬ ਭੇਜਿਆ।
ਹਰਿਆਣਾ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ “ਵੀਰ ਬੰਦਾ ਬੈਰਾਗੀ” ਕਹਿਣਾ ਦੇ ਪਿੱਛੇ ਕੁਝ ਕਾਰਨ ਹੋ ਸਕਦੇ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਜਿਵੇਂ ਕਿ, ਖੇਤਰੀ ਦਾਅਵਾ ਅਤੇ ਸਭਿਆਚਾਰਕ ਵਿਰਾਸਤ : ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗ਼ਲ ਸ਼ਾਸਨ ਵਿਰੁੱਧ ਜੋ ਲੜਾਈ ਲੜੀ ਉਹ ਹਰਿਆਣਾ ਅਤੇ ਪੰਜਾਬ ਵਿੱਚ ਕੇਂਦਰਿਤ ਸੀ। ਉਨ੍ਹਾਂ ਨੇ ਸਮਾਣਾ, ਥਾਨੇਸਰ, ਕੁਰੂਕਸ਼ੇਤਰ, ਸੋਨੀਪਤ ਵਰਗੇ ਖੇਤਰਾਂ ਨੂੰ ਮੁਗ਼ਲਾਂ ਤੋਂ ਆਜ਼ਾਦ ਕਰਵਾਇਆ। ਇਹ ਸਾਰੇ ਮੌਜੂਦਾ ਹਰਿਆਣਾ ਵਿੱਚ ਪੈਂਦੇ ਹਨ। ਹਰਿਆਣਾ ਸਰਕਾਰ ਇਹ ਦਿਖਾਉਣਾ ਚਾਹੁੰਦੀ ਹੋਵੇਗੀ ਕਿ ਉਹ ਹਰਿਆਣਾ ਦੀ ਇਤਿਹਾਸਕ ਧਰਤੀ ‘ਤੇ ਲੜੇ ਗਏ ਸੰਘਰਸ਼ਾਂ ਲਈ ਉਨ੍ਹਾਂ ਦਾ ਸਤਿਕਾਰ ਕਰਦੀ ਹੈ।
ਹਰਿਆਣਾ ਸਰਕਾਰ ਬੰਦਾ ਸਿੰਘ ਬਹਾਦਰ ਨੂੰ ਧਾਰਮਿਕ ਹੀ ਨਹੀਂ ਰਾਸ਼ਟਰੀ ਨੇਤਾ ਵਜੋਂ ਦੇਖ ਦੀ ਹੈ।  ਉਨ੍ਹਾਂ ਨੂੰ ਸਿਰਫ਼ ਇੱਕ ਸਿੱਖ ਯੋਧੇ ਵਜੋਂ ਹੀ ਨਹੀਂ, ਸਗੋਂ ਇੱਕ ਰਾਸ਼ਟਰੀ ਆਜ਼ਾਦੀ ਘੁਲਾਟੀਏ ਵਜੋਂ ਪੇਸ਼ ਕਰਦੀ ਹੈ। ਉਨ੍ਹਾਂ ਨੂੰ “ਵੀਰ ਬੰਦਾ ਬੈਰਾਗੀ” ਕਹਿ ਕੇ, ਉਨ੍ਹਾਂ ਨੂੰ ਧਾਰਮਿਕ ਪਛਾਣ ਤੋਂ ਉੱਪਰ ਉਠਾਇਆ ਗਿਆ ਹੈ ਅਤੇ ਇੱਕ ਲੋਕ ਨਾਇਕ, ਇੱਕ ਸੰਯੁਕਤ ਸਭਿਆਚਾਰਕ ਪ੍ਰਤੀਕ ਵਜੋਂ ਦਿਖਾਇਆ ਗਿਆ ਹੈ। ਹਰਿਆਣਾ ਸਰਕਾਰ ਦਾ ਕਦਮ ਕਿਸੇ ਵੀ ਤਰਾਂ ਬਾਬਾ ਬੰਦਾ ਬਹਾਦਰ ਦੀ ਸਿੱਖ ਪਛਾਣ ਨੂੰ ਨਕਾਰਨ ਜਾਂ ਘਟਾਉਣ ਦੀ ਕੋਸ਼ਿਸ਼ ਨਹੀਂ ਹੈ। ਸਗੋਂ, ਇਹ ਉਨ੍ਹਾਂ ਦੇ ਪੂਰੇ ਜੀਵਨ ਨੂੰ ਇੱਕ ਵਿਸ਼ਾਲ, ਸਰਬ-ਸੰਮਲਿਤ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਕੋਸ਼ਿਸ਼ ਹੈ।
ਭਾਜਪਾ ਸ਼ਾਸਿਤ ਹਰਿਆਣਾ ਅਤੇ ਕੇਂਦਰ ਸਰਕਾਰਾਂ ਦਾ ਰਾਜਨੀਤਿਕ ਦ੍ਰਿਸ਼ਟੀਕੋਣ: ਸਾਂਝੇ ਭਾਰਤੀ ਸਵੈਮਾਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ। “ਬੈਰਾਗੀ” ਸ਼ਬਦ ਹਿੰਦੂ ਵੈਸ਼ਨਵ ਪਰੰਪਰਾ ਨੂੰ ਵੀ ਦਰਸਾਉਂਦਾ ਹੈ, ਜੋ ਹਿੰਦੂ ਸਮਾਜ ਦੀਆਂ ਭਾਵਨਾਵਾਂ ਨਾਲ ਵੀ ਜੁੜਦਾ ਹੈ। ਇਹ ਨਾਮਕਰਨ ਉਹਨਾਂ ਨੂੰ ਸਿੱਖਾਂ ਅਤੇ ਹਿੰਦੂਆਂ ਦੇ ਸਾਂਝੇ ਨਾਇਕ ਵਜੋਂ ਪੇਸ਼ ਕਰਦਾ ਹੈ।
ਇੱਕ ਸਮਾਵੇਸ਼ੀ ਇਤਿਹਾਸਕ ਦ੍ਰਿਸ਼ਟੀਕੋਣ ਨੂੰ ਦਰਸਾਉਣ ਲਈ “ਵੀਰ ਬੰਦਾ ਬੈਰਾਗੀ” ਨਾਮ ਹਰਿਆਣਾ ਸਰਕਾਰ ਦੁਆਰਾ ਅਪਣਾਇਆ ਗਿਆ ਹੈ।
ਬਾਬਾ ਬੰਦਾ ਬਹਾਦਰ ਦਾ ਮੁੱਢਲਾ ਜੀਵਨ ਇੱਕ ਤਪੱਸਵੀ ਅਤੇ ਬੈਰਾਗੀ ਸੰਨਿਆਸੀ ਵਜੋਂ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਲ ਹੋਣ ਤੋਂ ਬਾਅਦ ਇੱਕ ਨਵਾਂ ਅਧਿਆਇ ਨੇ ਜਨਮ ਲਿਆ। ਹਰਿਆਣਾ ਸਰਕਾਰ ਉਨ੍ਹਾਂ ਦੀਆਂ ਦੋਵਾਂ ਪਛਾਣਾਂ ਦਾ ਸਨਮਾਨ ਉਨ੍ਹਾਂ ਨੂੰ “ਵੀਰ ਬੰਦਾ ਬੈਰਾਗੀ”, ਇੱਕ ਅਧਿਆਤਮਿਕ ਸੰਤ ਅਤੇ ਧਰਮਵੀਰ ਯੋਧਾ ਕਹਿ ਕਰਨਾ ਸਿਰਫ਼ ਧਾਰਮਿਕ ਦ੍ਰਿਸ਼ਟੀਕੋਣ ਨਾਲ ਹੀ ਨਹੀਂ, ਸਗੋਂ ਸੱਭਿਆਚਾਰ ਅਤੇ ਭੂਗੋਲ ਨਾਲ ਵੀ ਸੰਬੰਧਿਤ ਹੈ।
ਉਨ੍ਹਾਂ ਦੁਆਰਾ ਹਰਿਆਣਾ ਦੀ ਧਰਤੀ ‘ਤੇ ਸਮਾਣਾ, ਥਾਨੇਸਰ, ਸੋਨੀਪਤ, ਕੁਰੂਕਸ਼ੇਤਰ ਆਦਿ ਖੇਤਰਾਂ ਨੂੰ ਮੁਗ਼ਲ ਰਾਜ ਤੋਂ ਆਜ਼ਾਦ ਕਰਵਾਇਆ ਜਾਣਾ ਅਤੇ ਇਤਿਹਾਸ ’ਚ ਪਹਿਲੀ ਵਾਰ ਕਿਸਾਨ ਨੂੰ ਜ਼ਮੀਨ ਦਾ ਮਾਲਕ ਬਣਾਇਆ ਜਾਣਾ , ਇਸ ਸਭ ਨੇ ਹਰਿਆਣਾ ਦੀ ਧਰਤੀ ‘ਤੇ ਇੱਕ ਕਲਿਆਣਕਾਰੀ ਰਾਜ ਦੀ ਨੀਂਹ ਰੱਖੀ। ਹਰਿਆਣਾ ਸਰਕਾਰ ਦਾ ਉਨ੍ਹਾਂ ਨੂੰ “ਵੀਰ ਬੰਦਾ ਬੈਰਾਗੀ” ਕਹਿਣਾ ਸਿਰਫ਼ ਇੱਕ ਨਾਮ ਨਹੀਂ, ਸਗੋਂ ਇੱਕ ਵਿਰਾਸਤ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੂੰ ਇੱਕ ਮਹਾਨ ਸਿੱਖ ਯੋਧੇ ਵਜੋਂ, ਅਤੇ ਇੱਕ ਲੋਕ ਨੇਤਾ ਵਜੋਂ, ਭਾਰਤ ਦੀ ਸਾਂਝੀ ਵਿਰਾਸਤ ਦੇ ਪ੍ਰਤੀਕ ਵਜੋਂ ਵੀ ਮਾਨਤਾ ਦਿੱਤੀ ਗਈ ਹੈ। ਇਹ ਕਿਸੇ ਵੀ ਤਰਾਂ ਸਿੱਖੀ ਪਛਾਣ ਨੂੰ ਕਮਜ਼ੋਰ ਕਰਨਾ ਨਹੀਂ ਸਗੋਂ ਉਨ੍ਹਾਂ ਦੀ ਮਹਾਨਤਾ ਨੂੰ ਹਰ ਭਾਰਤੀ ਤੱਕ ਪਹੁੰਚਾਉਣਾ ਹੈ, ਧਰਮ, ਜਾਤ ਜਾਂ ਪ੍ਰਾਂਤ ਦੀ ਸੀਮਾ ਤੋਂ ਪਾਰ। ਇਸ ਲਈ ਮੈਂ ਸਮਝਦਾ ਹਾਂ ਕਿ  ਇਸ ਵਿਸ਼ੇ ’ਤੇ ਰਾਜਨੀਤੀ ਨਹੀਂ, ਸਗੋਂ ਸਮਝ ਅਤੇ ਸਮਰਪਣ ਨਾਲ ਚਰਚਾ ਕਰਦਿਆਂ ਅਸੀਂ ਆਪਣੇ ਇਤਿਹਾਸ ਨੂੰ ਵੰਡ ਦੇ ਦ੍ਰਿਸ਼ਟੀਕੋਣ ਤੋਂ ਨਹੀਂ, ਸਗੋਂ ਏਕਤਾ ਦੇ ਦ੍ਰਿਸ਼ਟੀਕੋਣ ਤੋਂ ਯਾਦ ਕਰੀਏ। ਸਾਨੂੰ ਅਜਿਹੀਆਂ ਵਿਅਕਤੀਆਂ ਦੀ ਵਿਸ਼ਾਲਤਾ ਨੂੰ ਮੰਨ ਕੇ, ਉਹਨਾਂ ਦੇ ਅਸੂਲਾਂ ‘ਤੇ ਚੱਲਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਹ ਇਕ ਸੱਚੀ ਸ਼ਰਧਾਂਜਲੀ ਹੈ।
( ਪ੍ਰੋ ਸਰਚਾਂਦ ਸਿੰਘ ਖਿਆਲਾ) ਬੁਲਾਰਾ, ਪੰਜਾਬ ਭਾਜਪਾ। 9781455522

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin