ਰਈਆ ( ਪੱਤਰ ਪ੍ਰੇਰਕ ) ਡੀਐਸਪੀ ਬਾਬਾ ਬਕਾਲਾ ਸਾਹਿਬ ਧਰਮਿੰਦਰ ਕਲਿਆਣ ਨੇ ਨਸ਼ਿਆਂ ਖਿਲਾਫ ਮਤੇ ਪਾਸ ਕਰਨ ਵਾਲੀਆਂ ਪੰਚਾਇਤ ਦੀ ਪਰਸੰਸਾਂ ਕੀਤੀ ਹੈ।
ਉਪ ਪੁਲੀਸ ਕਪਤਾਨ ਬਾਬਾ ਬਕਾਲਾ ਸ਼੍ਰੀ ਧਰਮਿੰਦਰ ਕਲਿਆਣ ਨਾਲ ਪੁਲੀਸ-ਪਬਲਿਕ ਸੰਪਰਕ ਮੁਹਿੰਮ ਤਹਿਤ ਅੱਜ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਅਤੇ ਟੀਮ ਨੇ ਉਚੇਚੇ ਤੌਰ ਤੇ ਮੁਲਾਕਾਤ ਕੀਤੀ।
ਮੀਟਿੰਗ ‘ਚ ਸਮਾਜਿਕ ਬੁਰਾਈਆਂ, ਵੱਧ ਰਹੀਆਂ ਅਪਰਾਧਿਕ ਘਟਨਾਵਾਂ ਅਤੇ ਨਸ਼ਿਆ ਦੇ ਮੁੱਦੇ ਤੇ ਵਿਚਾਰ ਚਰਚਾ ਕੀਤੀ ਗਈ।
ਰਾਜ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨੂੰ ਸਫ਼ਲ ਕਰਨ ਲਈ ਸਤਨਾਮ ਸਿੰਘ ਗਿੱਲ ਨੇ ਸਮਾਜਿਕ ਸੱਥ ਵੱਲੋਂ ਸੰਭਵ ਸਹਿਯੋਗ ਦੀ ਪੇਸਕਸ਼ ਵੀ ਕੀਤੀ।
ਇਸ ਮੀਟਿੰਗ ਦੀ ਇਹ ਵਿਸੇਸ਼ਤਾਂ ਰਹੀ ਹੈ ਕਿ
ਦਾਜ-ਦਹੇਜ ਦੀ ਸਮਾਜਿਕ ਪ੍ਰਥਾ,ਫ਼ਿਰਕੂ ਤਾਕਤਾਂ ਵਿਰੁੱਧ ਝੰਡਾਂ ਬਰਦਾਰ ਕਰਨ ਲਈ ਸਹਿਮਤੀ ਬਣੀ।
ਇਸ ਵਿਸ਼ੇਸ ਅਤੇ ਪਲੇਠੀ ਮਿਲਣੀ ‘ਚ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਡੀਐਸਪੀ ਬਾਬਾ ਬਕਾਲਾ ਨੂੰ ਭਰੋਸਾ ਦਿਤਾਹੈ ਕਿ ਕਿ ਸਮੁੱਚੀ ਸਮਾਜ ਸੈਵੀ ਜਥੇਬੰਦੀਆਂ ਪੁਲੀਸ ਦੇ ਮਿਸ਼ਨ ਨੂੰ ਸਫ਼ਲ ਬਣਾਉਂਣ ਲਈ ਸੰਭਵ ਸਹਿਯੋਗ ਕਰਨ ਲਈ ਬਿਲਕੁਲ ਤਿਆਰ ਬਰ ਤਿਆਰ ਹਨ।
ਉਪ ਪੁਲੀਸ ਕਪਤਾਨ ਸ੍ਰੀ ਧਰਮਿੰਦਰ ਕਲਿਆਣ ਨੇ ਕਿਹਾ ਕਿ ਗੁਰੁ ਨਗਰੀ ਦਾ ਚੱਪਾ ਚੱਪਾ ਨਸ਼ਾ ਮੁਕਤ ਕਰਨ ਲਈ ਅਸੀਂ ਐਸ.ਐਸ.ਪੀ ਪੁਲੀਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡਾਂ ‘ਚ ਜਾ ਕੇ ਮਾਪਿਆਂ ਨੂੰ ਜਾਗਰੂਪ ਕਰ ਰਹੇ ਹਾਂ, ਨਸ਼ੇ ਦਾ ਸੇਵਨ ਕਰਨ ਦੇ ਸ਼ਿਕਾਰ ਬੱਚਿਆ ਦਾ ਇਲਾਜ਼ ਕਰਵਾ ਰਹੇ ਹਾਂ,
ਉਨਾਂ ਨੇ ਉਨਾਂ ਗ੍ਰਾਮ ਪੰਚਾਇਤਾਂ ਦੀ ਪ੍ਰਸੰਸਾ ਕੀਤੀ ਜਿੰਨਾਂ ਨੇ ਨਸ਼ਿਆਂ ਵਿੱਰੁਧ ਮਤੇ ਪਾਸ ਕਰਕੇ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਸੰਕਲੰਪ ਲਿਆ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸ੍ਰੀ ਕਲਿਆਣ ਨੇ ਦੱਸਿਆ ਕਿ ਪੁਲੀਸ ਥਾਣਿਆਂ ਅਤੇ ਚੌਕੀ ਇੰਚਾਰਜਾਂ ਨੂੰ ਮਿਸ਼ਨ ‘ਚ ਨਾਲ ਲੈਕੇ ਸਬ ਡਵੀਜਨ ਨੂੰ ਨਸ਼ਾ ਮੁਕਤ ਕਰਨ ਲਈ ਯਤਨਸ਼ੀਲ ਹਾਂ,ਉਨਾਂ ਨੇ ਲੋਕਾਂ ਨੂੰ ਪੁਲੀਸ ਦੀ ਮਦਦ ਦਾ ਸੱਦਾ ਦਿੱਤਾ।
ਇਸ ਮੌਕੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਸਟੇਟ ਕਮੇਟੀ ਮੈਂਬਰ ਸ੍ਰ ਰਾਜਵਿੰਦਰ ਸਿੰਘ ਜੋਧੇ,ਸਾਯਤ ਰਈਆ, ਅਤੇ ਪੀਏ ਗੁਰਪ੍ਰੀਤ ਸਿੰਘ ਖਾਲਸਾ ਆਦਿ ਹਾਜਰ ਸਨ।
Leave a Reply