ਚੰਡੀਗੜ੍ਹ  ( ਗੁਰਭਿੰਦਰ ਗੁਰੀ )
ਇਡਿਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਅੱਜ ਇੱਕ ਮਹੱਤਵਪੂਰਕ ਘੋਸ਼ਣਾ ਕੀਤੀ ਗਈ ਹੈ, ਜਿਸ ਅਧੀਨ ਸਿੱਖਿਆ, ਸਾਹਿਤ, ਕਲਾ, ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ ਪੀ.ਜੀ.ਟੀ. ਰਾਜਬੀਰ ਕੌਰ ਗਰੇਵਾਲ ਨੂੰ ਅੰਮ੍ਰਿਤਸਰ ਜ਼ਿਲ੍ਹਾ ਦੇ ਭਾਸ਼ਾ ਤੇ ਸਾਹਿਤ ਸੈੱਲ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਰਾਜਬੀਰ ਕੌਰ ਗਰੇਵਾਲ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਇੱਕ ਹਰਫਨਮੌਲਾ ਅਧਿਆਪਿਕਾ  ਹੋਣ ਦੇ ਨਾਲ- ਨਾਲ ਧਾਰਮਿਕ, ਸੱਭਿਆਚਾਰਕ, ਲਾਇਬ੍ਰੇਰੀ, ਸਪੋਰਟਸ, ਐਡਮਿਸ਼ਨ ਸੈੱਲ ਅਤੇ ਟਰਾਂਸਪੋਰਟ ਦੀ ਇੰਚਾਰਜ, ਐਜੂਕੇਟਰ, ਕਵਿਤਰੀ, ਲੇਖਿਕਾ, ਐਂਕਰ ਅਤੇ ਸੋਸ਼ਲ ਵਰਕਰ ਦੇ ਤੌਰ ‘ਤੇ ਪਿਛਲੇ 18 ਸਾਲਾਂ ਤੋਂ ਬੇਮਿਸਾਲ ਸੇਵਾ ਨਿਭਾ ਰਹੇ ਹਨ।
ਰਾਜਬੀਰ ਕੌਰ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਈ ਸੰਸਥਾਵਾਂ ਵਿੱਚ ਸੰਯੁਕਤ ਅਹੁਦੇ ਸੰਭਾਲੇ ਹਨ, ਜਿਵੇਂ ਕਿ – ਸੀਨੀਅਰ ਮੀਤ ਪ੍ਰਧਾਨ (ਅੰਤਰਰਾਸ਼ਟਰੀ ਪੰਜਾਬੀ ਸੁਰ ਸੰਗਮ, ਫਰਾਂਸ), ਜਨਰਲ ਸਕੱਤਰ (ਮਹਿਕਦੇ ਅਲਫਾਜ਼ ਸਾਹਿਤ ਸਭਾ), ਮੈਂਬਰ (ਆਲ ਇੰਡੀਆ ਪੋਇਟਸ ਕਾਨਫਰੰਸ, ਕੇਂਦਰੀ ਲੇਖਕ ਸਭਾ ਚੰਡੀਗੜ੍ਹ, ਵਿਸ਼ਵ ਪੰਜਾਬੀ ਸਭਾ ਕੈਨੇਡਾ, ਐਗਜੀਕਿਊਟਿਵ  ਲਾਇਲਪੁਰ ਖ਼ਾਲਸਾ ਕਾਲਜ ਜਲੰਧਰ
ਉਨ੍ਹਾਂ ਦੀ ਅਗਵਾਈ ‘ਚ ਵਿਦਿਆਰਥੀਆਂ ਨੇ ਇੰਟਰ-ਸਕੂਲ ਕਲਚਰਲ, ਖੇਡ ਅਤੇ ਸਾਹਿਤਕ ਮੁਕਾਬਲਿਆਂ ਵਿੱਚ ਕਈ ਟਰਾਫੀਆਂ, ਮੈਡਲ ਅਤੇ ਨਕਦ ਇਨਾਮ ਪ੍ਰਾਪਤ ਕੀਤੇ। ਰਾਜਬੀਰ ਕੌਰ ਨੇ ਆਪਣੀ ਰਚਨਾਤਮਕਤਾ ਰਾਹੀਂ ‘ਲਿਖ ਨੀ ਕਲਮੇ ਮੇਰੀਏ’ ਵਰਗੀ ਕਿਤਾਬ ਰਾਹੀਂ ਸਾਹਿਤ ਜਗਤ ਵਿੱਚ ਵੀ ਆਪਣੀ ਪਹਿਚਾਣ ਬਣਾਈ ਹੈ। ਉਨ੍ਹਾਂ ਦੀਆਂ ਰਚਨਾਵਾਂ ਮੈਗਜ਼ੀਨਾਂ ਅਤੇ ਰਾਸ਼ਟਰੀ ਅਖਬਾਰਾਂ ਵਿੱਚ ਨਿਰੰਤਰ ਛਪਦੀਆਂ ਰਹਿੰਦੀਆਂ ਹਨ।
ਉਨ੍ਹਾਂ ਨੂੰ ਕਈ ਐਵਾਰਡ ਮਿਲ ਚੁੱਕੇ ਹਨ, ਜਿਵੇਂ ਕਿ ਬੈਸਟ ਟੀਚਰ ਐਵਾਰਡ (ਬਾਬਾ ਫ਼ਰੀਦ ਇੰਸਟੀਚਿਊਟ 2023-24), ਨੈਸ਼ਨਲ ਬੈਸਟ ਟੀਚਰ ਐਵਾਰਡ ਐਫ. ਏ. ਪੀ(ਚੰਡੀਗੜ੍ਹ ਯੂਨੀਵਰਸਿਟੀ), ਭਾਸ਼ਾ ਵਿਭਾਗ ਵੱਲੋਂ ਵਿਸ਼ੇਸ਼ ਸਨਮਾਨ, ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਭਿੰਨ ਸਥਾਨਾਂ ਤੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਮਾਣ ਸਨਮਾਨ
ਇਸ ਮੌਕੇ ਤੇ ਇਡਿਕ ਆਰਟਸ ਵੈਲਫੇਅਰ ਕੌਂਸਲ ਦੇ ਚੇਅਰਮੈਨ ਪ੍ਰੋਫੈਸਰ ਭੋਲਾ ਯਮਲਾ (State Awardee, World Record Holder, Raj Darbari Gayak Punjab) ਨੇ ਰਾਜਬੀਰ ਕੌਰ ਗਰੇਵਾਲ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਕਿਹਾ, “ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਇੱਕ ਵਿਦਵਾਨ, ਕਰਮਠ ਅਤੇ ਸਮਰਪਿਤ ਕਵਿਤਰੀ ਨੂੰ ਅਸੀਂ ਭਾਸ਼ਾ ਤੇ ਸਾਹਿਤ ਸੈੱਲ ਦੀ ਅਗਵਾਈ ਲਈ ਚੁਣਿਆ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਸਾਨੂੰ ਨਵੀਆਂ ਉਚਾਈਆਂ ਹਾਸਲ ਕਰਨ ਦੀ ਉਮੀਦ ਹੈ।”

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin