ਲੁਧਿਆਣਾ (ਗੁਰਦੀਪ ਸਿੰਘ)
ਸੱਚ ਕਹੂੰ ਅਖਬਾਰ ਦੀ 23ਵੀਂ ਵਰ੍ਹੇਗੰਢ ਮੌਕੇ ਅੱਜ ਲੁਧਿਆਣਾ ਦੀ ਸੱਚ ਕਹੂੰ ਟੀਮ ਅਤੇ ਇਸ ਦੇ ਪਾਠਕਾਂ ਨੇ ਏਥੋਂ ਦੇ ਮਿਨੀ ਰੋਜ਼ ਗਾਰਡਨ ਵਿੱਚ ਇੱਕ ਸਾਦਾ ਸਮਾਗਮ ਕਰਕੇ ਲੋਕਾਂ ਨੂੰ150 ਮਿੱਟੀ ਦੇ ਕਟੋਰੇ ਵੰਡੇ ਅਤੇ ਲੋਕਾਂ ਨੂੰ ਬੇਜ਼ੁਬਾਨ ਪੰਛੀਆਂ ਲਈ ਦਾਣੇ ਪਾਣੀ ਦਾ ਰੋਜਾਨਾ ਪ੍ਰਬੰਧ ਕਰਨ ਦੀ ਅਪੀਲ ਕੀਤੀ। ਇਸ ਸਮਾਗਮ ਵਿੱਚ ਪ੍ਰੀਤਮ ਸਿੰਘ ਭਰੋਵਾਲ ਚੇਅਰਮੈਨ ਬਾਬਾ ਫ਼ਰੀਦ ਫਾਊਂਡੇਸ਼ਨ ਇੰਟਰਨੈਸ਼ਨਲ, ਡਾ. ਨਿਰਮਲ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ ਬੋਰਡ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਸਾਹਿਤਕ ਸਖਸ਼ੀਅਤ ਅਤੇ ਵਾਰਡ ਨੰਬਰ 75 ਤੋਂ ਕੌਂਸਲਰ ਰਾਜੂ ਬਾਬਾ, ਸੱਚ ਕਹੂੰ ਦੇ ਪੱਤਰਕਾਰ ਵਨਰਿੰਦਰ ਮਣਕੂ, ਸਾਹਿਲ ਅਗਰਵਾਲ, ਲਾਲ ਚੰਦ ਸਿੰਗਲਾ ਸਮੇਤ ਸੱਚ ਕਹੂੰ ਦੇ ਪਾਠਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ! ਇਸ ਮੌਕੇ ਵੱਡੀ ਗਿਣਤੀ ਵਿਚ ਪਾਰਕ ਵਿੱਚ ਆਏ ਲੋਕਾਂ ਨੂੰ 150 ਮਿੱਟੀ ਦੇ ਕਟੋਰੇ ਦਾਣਾ ਪਾ ਕੇ ਵੰਡੇ ਗਏ ਅਤੇ ਪਾਰਕ ਵਿੱਚ ਵੱਖ ਵੱਖ ਸਥਾਨਾਂ ਤੇ ਰੱਖੇ ਗਏ।ਇਸ ਮੌਕੇ ਪਾਠਕ ਕ੍ਰਿਸ਼ਨ ਜੁਨੇਜਾ, ਹਰੀਸ਼ ਚੰਦਰ ਸ਼ੰਟਾ, ਪਰੇਮ ਕੁਮਾਰ ਸਮੇਤ ਹੋਰਾਂ ਨੇ ਕਟੋਰੇ ਵੰਡਦਿਆਂ ਲੋਕਾਂ ਨੂੰ ਬੇਜ਼ੁਬਾਨ ਪੰਛੀਆਂ ਲਈ ਛਾਂ ਵਾਲੇ ਸਥਾਨਾਂ ਤੇ ਪਾਣੀ ਅਤੇ ਚੋਗੇ ਦਾ ਪਰਬੰਧ ਕਰਨ ਦੀ ਅਪੀਲ ਕੀਤੀ ।
ਪ੍ਰੀਤਮ ਸਿੰਘ ਭਰੋਵਾਲ ਨੇ ਵਰੇਗੰਢ ਤੇ ਸਮੂਹ ਟੀਮ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਬੇਜੁਬਾਨ ਪੰਛੀਆਂ ਲਈ ਦਾਣੇ ਪਾਣੀ ਦਾ ਪਰਬੰਧ ਕਰਨ ਲਈ ਸੱਚ ਕਹੂੰ ਸ਼ਲਾਘਾ ਦਾ ਪਾਤਰ ਹੈ । ਡਾ. ਨਿਰਮਲ ਜੌੜਾ ਨੇ ਵੀ ਸੱਚ ਕਹੂੰ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੱਤਰਕਾਰੀ ਦੇ ਨਾਲ ਨਾਲ ਸੱਚ ਕਹੂੰ ਕੁਦਰਤ ਦੇ ਨਾਲ ਜੁੜਿਆ ਹੋਇਆ ਹੈ। ਕੌਂਸਲਰ ਰਾਜੂ ਬਾਬਾ ਨੇ ਕਿਹਾ ਕਿ ਸੱਚ ਕਹੂੰ ਟੀਮ ਵਧਾਈ ਦਾ ਪਾਤਰ ਹੈ ਜੋ ਕੁਦਰਤ ਅਤੇ ਕੁਦਰਤ ਦਾ ਬਣਾਏ ਜੀਵਾਂ ਨਾਲ ਪਿਆਰ ਕਰ ਰਹੀ ਹੈ, ਉਨਾਂ ਦੀ ਫਿਕਰ ਕਰ ਰਹੀ ਹੈ।
ਇਹਨਾਂ ਤੋਂ ਇਲਾਵਾ ਹੋਰ ਕਈ ਪਤਵੰਤੇ ਸੱਜਣਾ ਨੇ ਕਿਹਾ ਅੱਤ ਦੀ ਗਰਮੀ ਵਿੱਚ ਸਾਨੂੰ ਸਾਰਿਆਂ ਨੂੰ ਛੱਤਾਂ ਤੇ ਅਤੇ ਗੇਟ ਦੇ ਬਾਹਰ ਕਟੋਰੇ ਵਿੱਚ ਪਾਣੀ ਅਤੇ ਦਾਣਾ ਜਰੂਰ ਰੱਖਣਾ ਚਾਹੀਦਾ ਹੈ, ਉਹਨਾਂ ਵੇਖਿਆ ਹੈ ਕਿ ਪੰਛੀ ਇਹਨਾਂ ਕਟੋਰਿਆਂ ਵਿੱਚ ਰੱਖੇ ਪਾਣੀ ਵਿੱਚ ਡੁਬਕੀਆਂ ਵੀ ਲਾਉਂਦੇ ਹਨ ਅਤੇ ਪਾਣੀ ਪੀ ਕੇ ਪਿਆਸ ਬੁਝਾਉਦੇ ਹਨ।ਫੋਟੋ ਤੇ ਵੇਰਵਾ-ਸਿੰਗਲਾ
Leave a Reply