ਸੰਗਰੂਰ ( ਜਸਟਿਸ ਨਿਊਜ਼ ) – ਆਮ ਆਦਮੀ ਦੀ ਨੁਮਾਇੰਦਗੀ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਇਸ ਸਮੇਂ ਪੂਰੀ ਤਰ੍ਹਾਂ ਸਮਗਲਰਾਂ ਅਤੇ ਰਜਵਾੜਾਸ਼ਾਹੀ ਦੇ ਨਾਲ ਖੜ੍ਹੀ ਦਿਖਾਈ ਦੇ ਰਹੀ ਹੈ। ਪੰਜਾਬ ਸਰਕਾਰ ਦਾ ਡੰਡਾ ਗਰੀਬ ਅਤੇ ਲਿਤਾੜੇ ਲੋਕਾਂ ਦੀ ਰਾਖੀ ਕਰਨ ਦੀ ਬਜਾਏ ਧਨਾਢ ਲੋਕਾਂ ਦੀ ਹਮਾਇਤ ਵਿੱਚ ਖੜ੍ਹਾ ਦਿਖ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਸਥਾਨਕ ਰੈਸਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਦਾ ਹਰ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੈ। ਇਸ ਸਰਕਾਰ ਨੇ ਮਜ਼ਦੂਰਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ, ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਡੰਡੇ ਦੇ ਜ਼ੋਰ ਨਾਲ ਧਰਨੇ ਤੋਂ ਉਠਾਇਆ, ਨੌਕਰੀਆਂ ਮੰਗਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਡਾਂਗਾਂ ਨਾਲ ਕੁੱਟਿਆ ਅਤੇ ਧੀਆਂ ਭੈਣਾਂ ਦੀਆਂ ਚੁੰਨੀਆਂ ਰੋਲੀਆਂ। ਪੰਜਾਬ ਵਿੱਚ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਸਮਗਲਰ ਕਹਿ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਅਤੇ ਸਮਗਲਰਾਂ ਨੂੰ ਬਚਾਇਆ ਜਾ ਰਿਹਾ ਹੈ। ਦਲਿਤਾਂ ਦੀਆਂ ਬਸਤੀਆਂ ਵਿੱਚ ਜ਼ਹਿਰੀਲੇ ਨਸ਼ਿਆਂ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਜ਼ਮੀਨ ਦੀ ਮੰਗ ਕਰਨਾ ਕੋਈ ਅਪਰਾਧ ਨਹੀਂ ਹੈ ਪਰ ਸਰਕਾਰ ਨੇ ਜ਼ਮੀਨ ਦੀ ਮੰਗ ਕਰਦੇ ਮਜ਼ਦੂਰਾਂ ਨੂੰ ਪੁਲਿਸ ਲਗਾ ਕੇ ਰੋਕਿਆ ਅਤੇ ਜੇਲ੍ਹਾਂ ਵਿੱਚ ਬੰਦ ਕੀਤਾ। ਜੇਲ੍ਹਾਂ ਵਿੱਚ ਬੰਦ ਕੀਤੇ ਸਾਥੀਆਂ ਦੀ ਮਦਦ ਲਈ ਬਹੁਜਨ ਸਮਾਜ ਪਾਰਟੀ ਤੋਂ ਬਿਨਾਂ ਕਿਸੇ ਵੀ ਹੋਰ ਪਾਰਟੀ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ। ਉਹਨਾਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਸਮੇਂ ਪੁਲਿਸ ਮਜ਼ਦੂਰਾਂ ਨੂੰ ਜ਼ਮੀਨ ਵਿੱਚ ਜਾਣ ਤੋਂ ਰੋਕਣ ਲਈ ਡੰਡਾ ਲੈ ਕੇ ਖੜ੍ਹੀ ਸੀ ਪਰ ਉੱਤਰ ਪ੍ਰਦੇਸ਼ ਵਿੱਚ ਭੈਣ ਮਾਇਆਵਤੀ ਜੀ ਦੀ ਸਰਕਾਰ ਸਮੇਂ ਪੁਲਿਸ ਦਾ ਡੰਡਾ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੇਣ ਲਈ ਵਰਤਿਆ ਗਿਆ ਸੀ। ਉਹਨਾਂ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨ ‘ਤੇ ਉੱਤਰ ਪ੍ਰਦੇਸ਼ ਵਾਂਗ ਪੁਲਿਸ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੇ ਕਬਜ਼ੇ ਦਿਵਾਉਣ ਲਈ ਖੜ੍ਹੀ ਦਿਖਾਈ ਦੇਵੇਗੀ।
ਉਹਨਾਂ ਕਿਹਾ ਕਿ “ਪੰਜਾਬ ਬਚਾਓ ਪੰਜਾਬ ਸੰਭਾਲੋ” ਮੁਹਿੰਮ ਤਹਿਤ 22 ਜੂਨ ਨੂੰ ਦਾਣਾ ਮੰਡੀ ਸੰਗਰੂਰ ਵਿਖੇ ਪੰਜਾਬ ਸਰਕਾਰ ਦੇ ਖ਼ਿਲਾਫ਼ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ। ਇਹ ਰੈਲੀ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਸਪਾ ਦੀ ਸਰਕਾਰ ਬਣਾਉਣ ਲਈ ਸਾਰੇ ਵਰਗ ਸਹਿਯੋਗ ਦੇਣ ਤਾਂ ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ, ਚਮਕੌਰ ਸਿੰਘ ਵੀਰ, ਡਾਕਟਰ ਮੱਖਣ ਸਿੰਘ, ਲੈਕਚਰਾਰ ਅਮਰਜੀਤ ਸਿੰਘ ਝਲੂਰ (ਤਿੰਨੇ ਸੂਬਾ ਜਨਰਲ ਸਕੱਤਰ), ਡਾਕਟਰ ਸਰਬਜੀਤ ਸਿੰਘ ਖੇੜੀ, ਸਤਗੁਰ ਸਿੰਘ ਕੌਹਰੀਆਂ, ਜਗਤਾਰ ਸਿੰਘ ਨਾਰੀਕੇ (ਤਿੰਨੇ ਜ਼ਿਲ੍ਹਾ ਪ੍ਰਧਾਨ) ਅਮਰੀਕ ਸਿੰਘ ਕੈਂਥ, ਸੂਬੇਦਾਰ ਰਣਧੀਰ ਸਿੰਘ ਨਾਗਰਾ, ਪਵਿੱਤਰ ਸਿੰਘ ਸੰਗਰੂਰ, ਡਾਕਟਰ ਸੋਮਾ ਸਿੰਘ ਗੰਡੇਵਾਲ, ਦਰਸ਼ਨ ਸਿੰਘ ਤਪਾ, ਡਾਕਟਰ ਜਗਜੀਵਨ ਸਿੰਘ ਡੀ ਐਚ ਓ, ਬਲਜੀਤ ਕੌਰ ਵਿਰਕ, ਸ਼ਮਸ਼ਾਦ ਅਨਸਾਰੀ, ਡਾਕਟਰ ਮਿੱਠੂ ਸਿੰਘ, ਰਾਮ ਸਿੰਘ ਲੌਂਗੋਵਾਲ, ਨਿਰਮਲ ਸਿੰਘ ਮੱਟੂ, ਹਰਮੇਲ ਸਿੰਘ, ਦਰਸ਼ਨ ਸਿੰਘ ਨਦਾਮਪੁਰ, ਹਰਬੰਸ ਸਿੰਘ ਛੀਨੀਵਾਲ, ਸੱਤਪਾਲ ਸਿੰਘ ਸੰਘੇੜਾ, ਅਮਨ ਬੁੱਕਲ ਬੌਧ, ਹਰਦੀਪ ਸਿੰਘ ਚੁੰਬਰ, ਭੋਲਾ ਸਿੰਘ ਧਰਮਗੜ੍ਹ, ਰਾਮ ਸਿੰਘ ਮਹਿਲਾਂ, ਦਰਸ਼ਨ ਸਿੰਘ ਬਾਜਵਾ, ਪ੍ਰਗਟ ਸਿੰਘ ਖੇੜੀ, ਮੇਜ਼ਰ ਸਿੰਘ ਖੇੜੀ, ਜੋਗਿੰਦਰ ਸਿੰਘ ਪੁੰਨਾਵਾਲ, ਗੁਰਮੇਲ ਸਿੰਘ ਰੰਗੀਲਾ, ਗੁਰਦੇਵ ਸਿੰਘ ਘਾਬਦਾਂ, ਗੁਰਮੇਲ ਸਿੰਘ ਧੂਰੀ, ਓਮ ਪ੍ਰਕਾਸ਼ ਸਰੋਏ, ਸੰਤੋਖ ਸਿੰਘ ਅਮਰਗੜ੍ਹ, ਤਰਸੇਮ ਸਿੰਘ, ਲਾਭ ਸਿੰਘ, ਮੇਵਾ ਸਿੰਘ, ਪ੍ਰੀਤਮ ਸਿੰਘ ਆਦਿ ਆਗੂ ਵੀ ਹਾਜ਼ਰ ਸਨ।
Leave a Reply