ਹਰਿਆਣਾ ਵਿੱਚ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੇ ਵੱਡੇ ਐਲਾਨ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਵਿੱਚ ਕੁਦਰਤੀ ਖੇਤੀ ਨੂੰ ਵਿਆਪਕ ਪੱਧਰ ‘ਤੇ ਪ੍ਰੋਤਸਾਹਨ ਦੇਣ ਅਤੇ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਜਾਗਰੁਕ ਕਰਨ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਕੁਦਰਤੀ ਖੇਤੀ ਅਤੇ ਜੈਵਿਕ ਖੇਤੀ ਤੋਂ ਉਤਪਾਦਤ ਕਣਕ, ਝੋਨਾ, ਦਾਲਾਂ ਆਦਿ ਉਤਪਾਦਾਂ ਲਈ ਕੁਦਰਤੀ ਅਤੇ ਜੈਵਿਕ ਮੰਡੀ ਦੀ ਸਥਾਪਨਾ ਗੁਰੂਗ੍ਰਾਮ ਵਿੱਚ ਕੀਤੀ ਜਾਵੇਗੀ। ਨਾਲ ਹੀ, ਕੁਦਰਤੀ ਅਤੇ ਜੈਵਿਕ ਖੇਤੀ ਤੋਂ ਉਤਪਾਦਿਤ ਫੱਲ, ਸਬਜੀਆਂ ਲਈ ਹਿਸਾਰ ਵਿੱਚ ਵੀ ਕੁਦਰਤੀ ਖੇਤੀ ਅਤੇ ਜੈਵਿਕ ਮੰਡੀ ਦੀ ਸਥਾਪਨਾ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਹਰਿਆਣਾ ਕਿਸਾਨ ਭਲਾਈ ਅਥਾਰਿਟੀ ਤਹਿਤ ਕੁਦਰਤੀ ਅਤੇ ਜੈਵਿਕ ਖੇਤੀ ਦੇ ਉਤਪਾਦਕਾਂ ਨੂੰ ਉਨ੍ਹਾਂ ਦੀ ਉਪਜ ਦੇ ਮੁੱਲ ਨਿਰਧਾਰਣ ਲਈ ਹਰਿਆਣਾ ਵਿੱਚ ਇੱਕ ਕਮੇਟੀ ਦਾ ਚੋਣ ਕੀਤਾ ਜਾਵੇਗਾ।
ਮੁੱਖ ਮੰਤਰੀ ਅੱਜ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿੱਚ ਵਿਸ਼ਵ ਵਾਤਾਵਰਣ ਦਿਵਸ ਮੌਕੇ ‘ਤੇ ਪ੍ਰਬੰਧਿਤ ਕੁਦਰਤੀ ਖੇਤੀ ਸਮੇਲਨ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਕੁਦਰਤੀ ਖੇਤੀ ਤੋਂ ਪ੍ਰਾਪਤ ਉਤਪਾਦਾਂ ਦੀ ਬ੍ਰਾਂਡਿੰਗ ਅਤੇ ਪੈਕੇਜਿੰਗ ਲਈ ਪ੍ਰਤੀ ਕਿਸਾਨ 20 ਹਜਾਰ ਰੁਪਏ ਪ੍ਰਦਾਨ ਕੀਤੇ ਜਾਣਗੇ। ਊਨ੍ਹਾ ਨੇ ਐਲਾਨ ਕਰਦੇ ਹੋਏ ਕਿਹਾ ਕਿ ਕੁਦਰਤੀ ਅਤੇ ਜੈਵਿਕ ਖੇਤੀ ਦੀ ਉਪਜ ਦੀ ਜਾਂਚ ਤਹਿਤ ਲੈਬਾਂ ਵੀ ਸਥਾਪਿਤ ਕੀਤੀਆਂ ਜਾਣਗੀਆਂ। ਇਹ ਲੈਬਾਂ ਕਿਸਾਨਾਂ ਦੀ ਫਸਲ ਦੀ ਮੁਫਤ ਜਾਂਚ ਕਰਣਗੀਆਂ।
ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਬਲਾਕ ਪੁੰਡਰੀ, ਜਿਲ੍ਹਾ ਕੈਥਲ ਵਿੱਚ ਖੇਤੀਬਾੜੀ ਵਿਭਾਗ ਦੀ 53 ਏਕੜ ਭੂਮੀ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਨੀਲਾਮੀ ਦੇ ਆਧਾਰ ‘ਤੇ ਪੱਟੇ ‘ਤੇ ਦਿੱਤੀ ਜਾਵੇਗੀ। ਊਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਹਰੇਕ ਪੰਚਾਇਤ ਵਿੱਚ ਪੰਚਾਇਤੀ ਭੂਮੀ ਵਿੱਚੋਂ 10 ਫੀਸਦੀ ਭੂਮੀ ਜਾਂ ਘੱਟ ਤੋਂ ਘੱਟ ਇੱਕ ਏਕੜ ਭੁਮੀ ਕੁਦਰਤੀ ਖੇਤੀ ਲਈ ਰਾਖਵਾਂ ਕੀਤੀ ਜਾਵੇਗੀ। ਇਹ ਭੂਮੀ ਸਿਰਫ ਭੂਮੀਹੀਨ ਕਿਸਾਨਾਂ ਨੂੰ ਨੀਲਾਮੀ ਰਾਹੀਂ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਸਰਕਾਰੀ ਅਤੇ ਪੰਚਾਇਤੀ ਜਮੀਨ ‘ਤੇ ਜੋ ਵੀ ਕਿਸਾਨ ਕੁਦਰਤੀ ਖੇਤੀ ਕਰੇਗਾ, ਉਨ੍ਹਾਂ ਕਿਸਾਨਾਂ ਨੂੰ ਵੀ ਕੁਦਰਤੀ ਖੇਤੀ ਯੋਜਨਾ ਤਹਿਤ ਵਿੱਤੀ ਪ੍ਰੋਤਸਾਹਨ ਵਜੋ ਕੱਚੇ ਮਾਲ ਦੇ ਸਟੋਰੇਜ ਅਤੇ ਸੰਸਕਰਣ ਲਈ ਚਾਰ ਡਰੱਮ ਦੀ ਖਰੀਦ ਲਈ 3 ਹਜਾਰ ਰੁਪਏ ਪ੍ਰਤੀ ਕਿਸਾਨ ਦਿੱਤਾ ਜਾਵੇਗਾ। ਇੱਕ ਦੇਸੀ ਗਾਂ ਦੀ ਖਰੀਦ ‘ਤੇ 30 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।
ਕੁਦਰਤੀ ਖੇਤੀ ਨਾ ਸਿਰਫ ਹਰਿਆਣਾ ਦੀ ਖੇਤੀ ਨੂੰ ਨਵੀਂ ਦਿਸ਼ਾ ਦਵੇਗੀ, ਸਗੋ ਪੂਰੇ ਦੇਸ਼ ਦੇ ਲਈ ਪ੍ਰੇਰਣਾ ਦਾ ਸਰੋਤ ਵੀ ਬਣੇਗੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਮੌਕੇ ‘ਤੇ ਪੂਰੀ ਦੁਨੀਆ ਦੇ ਲੋਕ ਹਵਾ, ਜਲ ਤੇ ਮਿੱਟੀ ਦੇ ਸਰੰਖਣ ਦਾ ਸੰਕਲਪ ਲੈ ਰਹੇ ਹਨ ਅਤੇ ਇੰਨ੍ਹਾਂ ਨੂੰ ਹਰ ਤਰ੍ਹਾ ਨਾਲ ਪ੍ਰਦੂਸ਼ਣ ਮੁਕਤ ਕਰਨ ਦੇ ਉਪਾਅ ‘ਤੇ ਵਿਚਾਰ ਕਰ ਰਹੇ ਹਨ। ਇਸ ਸਮੇਂ ਕੁਦਰਤੀ ਖੇਤੀ ਇੰਨ੍ਹਾਂ ਸਾਰੀ ਸਮਸਿਆਵਾਂ ਦਾ ਹੱਲ ਹੈ। ਕੁਦਰਤੀ ਖੇਤੀ ਨਾ ਸਿਰਫ ਹਰਿਆਣਾ ਦੀ ਖੇਤੀਬਾੜੀ ਨੂੰ ਨਵੀਂ ਦਿਸ਼ਾ ਦਵੇਗੀ, ਸਗੋ ਦੂਰੇ ਦੇਸ਼ ਲਈ ਇਹ ਪ੍ਰੇਰਣਾ ਦੀ ਇੱਕ ਸਰੋਤ ਬਣੇਗੀ।
ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਅਸੀਂ ਅਨਾਜਾਂ ਦੇ ਮਾਮਲੇ ਵਿੱਚ ਆਤਮਨਿਰਭਰ ਤਾਂ ਹੈ, ਪਰ ਇਸ ਦੇ ਲਈ ਸਾਨੂੰ ਬਹੁਤ ਵੱਡੀ ਕੀਮਤ ਵੀ ਚੁਕਾਉਂਣੀ ਪਈ ਹੈ। ਰਸਾਇਨਿਕ ਖਾਦਾਂ ਦੀ ਵਰਤੋ ਨਾਲ ਭੂਮੀ, ਜਲ ਅਤੇ ਹਵਾ ਦੂਸ਼ਿਤ ਹੁੰਦੇ ਹਨ। ਇਸ ਲਈ ਸਾਡੀ ਆਉਣ ਵਾਲੀ ਪੀੜੀਆਂ ਮਜਬੂਤ ਹੋਣ, ਇਸ ਦੇ ਲਈ ਅਸੀਂ ਕੁਦਰਤੀ ਖੇਤੀ ਵੱਲ ਵੱਧ ਣਾ ਹੈ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਸਾਲ 2022 ਵਿੱਚ ਕੁਦਰਤੀ ਖੇਤੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਵਿੱਚ ਲਗਭਗ 97 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਅਤੇ ਇਸ ਨੁੰ ਹਰ ਸਾਲ ਲਗਾਤਾਰ ਵਧਾਇਆ ਜਾ ਰਿਹਾ ਹੈ। ਕੁਦਰਤੀ ਖੇਤੀ ਲਈ ਸਰਕਾਰ ਨੇ ਪੋਰਟਲ ਵੀ ਸ਼ੁਰੂ ਕੀਤਾ ਹੈ, ਹੁਣ ਤੱਕ ਇਸ ਪੋਰਟਲ ‘ਤੇ ਲਗਭਗ 1,84,665 ਕਿਸਾਨਾਂ ਨੈ 2,73,955 ਏਕੜ ਖੇਤਰ ਦਾ ਰਜਿਸਟ੍ਰੇਸ਼ਣ ਕਰਾਇਆ ਹੈ। ਇਸ ਵਿੱਚੋਂ, 17,087 ਏਕੜ ਖੇਤਰ ਵਿੱਚ ਕੁਦਰਤੀ ਖੇਤੀ ਅਪਨਾਉਣ ਲਈ 10,550 ਕਿਸਾਨਾਂ ਦੀ ਤਸਦੀਕ ਵੀ ਕੀਤੀ ਜਾ ਚੁੱਕੀ ਹੈ।
ਸਾਲ 2025-26 ਦੌਰਾਨ ਸੂਬੇ ਵਿੱਚ ਇੱਕ ਲੱਖ ਏਕੜ ਭੂਮੀ ਨੂੰ ਕੁਦਰਤੀ ਖੇਤੀ ਦੇ ਅਧੀਨ ਲਿਆਉਣ ਦਾ ਟੀਚਾ
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2025-26 ਦੌਰਾਨ ਸੂਬੇ ਵਿੱਚ ਇੱਕ ਲੱਖ ਏਕੜ ਭੂਮੀ ਨੂੰ ਕੁਦਰਤੀ ਖੇਤੀ ਦੇ ਅਧੀਨ ਲਿਆਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਸਾਲ 2022 ਤੋਂ ਹੁਣ ਤੱਕ 720 ਕਿਸਾਨ ਸੈਮੀਨਾਰਾਂ, 22 ਵਰਕਸ਼ਾਪਾਂ, ਇੱਕ ਰਾਜ ਪੱਧਰੀ ਮੇਲੇ ਕਰ ਅਰਸਰੇਜਲ ਕੀਤਾ ਗਿਆ। ਇੰਨ੍ਹਾਂ ਪ੍ਰੋਗਰਾਮਾਂ ਵਿੱਚ 35 ਹਜਾਰ ਤੋਂ ਵੱਧ ਕਿਸਾਨਾਂ ਨੈ ਹਿੱਸਾ ਲਿਆ। ਕੁਦਰਤੀ ਖੇਤੀ ਅਪਨਾਉਣ ਤਹਿਤ ਸਿਖਲਾਈ ਪ੍ਰਦਾਨ ਕਰਨ ਲਈ ਕੁਰੂਕਸ਼ੇਤਰ ਦੇ ਗੁਰੂਕੁੱਲ, ਜੀਂਦ ਦੇ ਹਮੇਟੀ, ਸਿਰਸਾ ਦੇ ਮੰਗਿਯਾਨਾ ਅਤੇ ਕਰਨਾਲ ਦੇ ਘਰੌਂਡਾ ਵਿੱਚ ਸਿਖਲਾਈ ਕੇਂਦਰ ਸਥਾਪਿਤ ਕੀਤੇ ਹਨ। ਗੁਰੂਕੁੱਲ ਕੁਰੂਕਸ਼ੇਤਰ ਦੇ ਸਿਖਲਾਈ ਕੇਂਦਰ ਵਿੱਚ ਪ੍ਰਗਤੀਸ਼ੀਲ ਕਿਸਾਨਾਂ ਨੂੰ ਸਿਖਲਾਈ ਦੇਣ ਲਈ ਰਾਜ ਸਲਾਹਕਾਰ ਦੀ ਵੀ ਨਿਯੁਕਤੀ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤੀ ਖੇਤੀ ਲਈ ਦੇਸੀ ਗਾਂ ਦੀ ਖਰੀਦ ‘ਤੇ ਸਰਕਾਰ 30 ਹਜਾਰ ਰੁਪਏ ਦੀ ਸਬਸਿਡੀ ਦੇ ਰਹੀ ਹੈ। ਹੁਣ ਤੱਕ 492 ਦੇਸੀ ਗਾਂਵਾਂ ਦੀ ਖਰੀਦ ਲਈ 1 ਕਰੋੜ 23 ਲੱਖ ਰੁਪਏ ਸਿੱਧ ਕਿਸਾਨਾਂ ਨੂੰ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਹੁਣ ਤੱਕ 2500 ਕਿਸਾਨਾਂ ਨੂੰ ਡਰੱਮ ਖਰੀਦਣ ਲਈ 75 ਲੱਖ ਰੁਪਏ ਦੀ ਰਕਮ ਦਿੱਤੀ ਜਾ ਚੁੱਕੀ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਸੂਬੇ ਵਿੱਚ ਵਿਕਸਿਤ ਖੇਤੀਬਾੜੀ ਸੰਕਲਪ ਮੁਹਿੰਮ ਦੀ ਸ਼ੁਰੂਆਤ 29 ਮਈ ਨੂੰ ਕੁਰੂਕਸ਼ੇਤਰ ਕੀਤੀ ਗਈ ਅਤੇ ਇਹ ਮੁਹਿੰਮ 12 ਜੂਨ ਤੱਕ ਚੱਲੇਗੀ। ਇਸ ਮੁਹਿੰਮ ਦਾ ਉਦੇਸ਼ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਜਾਗਰੁਕ ਕਰਨਾ, ਨਵੀਂ ਤਕਨੀਕ ਦੇ ਨਾਲ ਜੋੜਨਾ, ਯੋਜਨਾ ਅਤੇ ਇਨੋਵੇਸ਼ਨ ਦੇ ਨਾਲ ਖੇਤੀਬਾੜੀ ਖੇਤਰ ਵਿੱਚ ਸੁਧਾ ਲਿਆਉਣਾ ਹੈ। ਇੰਨ੍ਹਾਂ ਸੁਧਾਰਾਂ ਵਿੱਚ ਕੁਦਰਤੀ ਖੇਤੀ ਦੀ ਮਹਤੱਵਪੂਰਣ ਭੁਮਿਕਾ ਹੋਵੇਗੀ।
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕੀਤੀ ਅਪੀਲ, ਹਰਿਆਣਾ ਨੂੰ ਕੁਦਰਤੀ ਖੇਤੀ ਦਾ ਇੱਕ ਨਵਾਂ ਮਾਡਲ ਬਨਾਉਣ ਲਈ ਲੈਣ ਸੰਕਲਪ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜਪਾਲ ਅਚਾਰਿਆ ਦੇਵਵ੍ਰਤ ਕੁਦਰਤੀ ਖੇਤੀ ਨੂੰ ਲਗਾਤਾਰ ਪ੍ਰੋਤਸਾਹਨ ਦੇਣ ਦਾ ਕੰਮ ਕਰ ਰਹੇ ਹਨ ਅਤੇ ਹਰਿਆਣਾ ਸਰਕਾਰ ਵੀ ਉਨ੍ਹਾਂ ਦੇ ਇਸ ਯਤਨ ਵਿੱਚ ਸਹਿਯੋਗ ਕਰਦੇ ਹੋਏ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਪ੍ਰਤੀ ਜਾਗਰੁਕਤਾ ਲਿਆਉਣ ਦਾ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਰੇ ਮਿਲ ਕੇ ਹਰਿਆਣਾਂ ਨੂੰ ਕੁਦਰਤੀ ਖੇਤੀ ਦਾ ਇੱਕ ਨਵਾਂ ਮਾਡਲ ਬਨਾਉਣ ਦਾ ਸੰਕਲਪ ਲੈਣ।
ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਤਿਆਰ ਦੋ ਕਿਤਾਬਾਂ ਦੀ ਘੁੰਡ ਚੁਕਾਈ ਵੀ ਕੀਤੀ।
ਅਚਾਰਿਆ ਦੇਵਵ੍ਰਤ ਨੇ ਕੁਦਰਤੀ ਖੇਤੀ ਨੂੰ ਦਸਿਆ ਸਮੇਂ ਦੀ ਜਰੂਰਤ, ਰਸਾਇਨਿਕ ੇਤੀ ਨਾਲ ਵੱਧ ਰਹੀ ਬੀਮਾਰੀਆਂ ‘ਤੇ ਜਤਾਈ ਚਿੰਤਾ
ਗੁਜਰਾਤ ਦੇ ਰਾਜਪਾਲ ਅਤੇ ਕੁਦਰਤੀ ਖੇਤੀ ਦੇ ਪ੍ਰਬਲ ਸਮਰਥਕ ਅਚਾਰਿਆ ਦੇਵਵ੍ਰਤ ਨੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਟਿਕਾਊ ਖੇਤੀਬਾੜੀ ਦੇ ਵੱਲ ਵਧਾਉਣ ਲਈ ਕੁਦਰਤੀ ਖੇਤੀ ਨੂੰ ਅਪਨਾਉਣਾ ਹੁਣ ਸਮੇਂ ਦੀ ਮੰਗ ਬਣ ਚੁੱਕੀ ਹੈ। ਉਨ੍ਹਾਂ ਨੇ ਰਸਾਇਨਿਕ ਖੇਤੀ ਦੀ ਗਲਤ ਨਤੀਜਿਆਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਬਹੁਤ ਵੱਧ ਰਸਾਇਨਿਕ ਖਾਦ ਅਤੇ ਕੀਟਨਾਸ਼ਕਾਂ ਦੀ ਵਰਤੋ ਨਾਲ ਨਾ ਸਿਰਫ ਮਿੱਟੀ ਦੀ ਉਪਜਾਊ ਸ਼ਕਤੀ ਖਤਮ ਹੋ ਰਹੀ ਹੈ, ਸਗ ਇਸ ਦੇ ਕਾਰਨ ਸਿਹਤ ‘ਤੇ ਵੀ ਗੰਭੀਰ ਪ੍ਰਭਾਵ ਪੈ ਰਿਹਾ ਹੈ ਜਿਸ ਨਾਂਲ ਕੈਂਸਰ, ਸ਼ੂਗਰ ਅਤੇ ਹਾਰਟ ਅਟੈਕ ਵਰਗੀ ਬੀਮਾਰੀਆਂ ਦੀ ਿਗਣਤੀ ਵੀ ਵੱਧ ਰਹੀ ਹੈ।
ਅਚਾਰਿਆ ਦੇਵਵ੍ਰਤ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਖੁਦ ਕੁਦਰਤੀ ਖੇਤੀ ਨੂੰ ਅਪਨਾਉਣ ਦੇ ਕਈ ਯਤਨ ਕੀਤੇ ਅਤੇ ਇਸ ਦੇ ਨਤੀਜੇ ਬਹੁਤ ਸਕਾਰਤਮਕ ਰਹੇ। ਊਨ੍ਹਾਂ ਨੇ ਕਿਸਾਨਾਂ ਨੂੰ ਦਸਿਆ ਕਿ ਕੁਦਰਤੀ ਖੇਤੀ ਨਾ ਸਿਰਫ ਸਿਹਤਮੰਦ ਫਸਲ ਉਤਪਾਦਨ ਦਾ ਸਰੋਤ ਹੈ, ਸਗੋ ਇਹ ਮਿੱਟੀ ਨੂੰ ਉਪਜਾਊ ਬਣਾਏ ਰੱਖਦੀ ਹੈ, ਜਲ ਸਰੰਖਣ ਵਿੱਚ ਸਹਾਇਕ ਹੁੰਦੀ ਹੈ ਅਤੇ ਉਤਪਾਦਨ ਦੀ ਲਾਗਤ ਨੂੰ ਵੀ ਕਾਫੀ ਹੱਦ ਤੱਕ ਘੱਟ ਕਰ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਹੁੰਦਾ ਹੈ, ਸਗੋ ਖਪਤਕਾਰਾਂ ਨੂੰ ਵੀ ਸੁਰੱਖਿਅਤ ਅਤੇ ਪੋਸ਼ਨਮੁਕਤ ਭੋ੧ਨ ਮਿਲਦਾ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕੁਦਰਤੀ ਖੇਤੀ ਅਪਨਾਉਣ ਨਾਲ ਉਤਪਾਦਨ ਬਿਲਕੁੱਲ ਨਹੀਂ ਘਟਦਾ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਕੌਮੀ ਕੁਦਰਤੀ ਖੇਤੀ ਮਿਸ਼ਨ ਦਾ ਵੀ ਵਰਨਣ ਕਰਦੇ ਹੋਏ ਕਿਹਾ ਕਿ ਇਸ ਦੇ ਤਹਿਤ ਕੇਂਦਰ ਸਰਕਾਰ ਦਾ ਟੀਚਾ ਹੈ ਕਿ ਦੇਸ਼ ਦੇ ਇੱਕ ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜਿਆ ਜਾਵੇ। ਇਸ ਮਿਸ਼ਨ ਦੇ ਤਹਿਤ ਸਾਲ 2025-26 ਲਈ 1481 ਕਰੋੜ ਰੁਪਏ ਦਾ ਬਜਟ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਲਾਭ ਲੈਣ ਅਤੇ ਸਿਖਲਾਈ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਕੁਦਰਤੀ ਖੇਤੀ ਦੀ ਤਕਨੀਕਾਂ ਨੂੰ ਅਪਨਾਉਣ।
ਇਸ ਸਮੇਲਨ ਤੋਂ ਕਿਸਾਨ ਪੇ੍ਰਰਣਾ ਲੈ ਕੇ ਜਾਣ ਕਿ ਉਹ ਕੁਦਰਤੀ ਖੇਤੀ ਕਰਣਗੇ ਅਤੇ ਸਿਹਤਮੰਦ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਦੇਣਗੇ – ਸ਼ਿਆਮ ਸਿੰਘ ਰਾਣਾ
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੈ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਚਾਰਿਆ ਦੇਵਵ੍ਰਤ ਨੇ ਆਪਣੇ ਜੀਵਨ ਦੇ ਤਜਰਬਿਆਂ ਨੂੰ ਹੋਰ ਕਿਸਾਨਾਂ ਨਾਂਲ ਸਾਂਝਾ ਕਰ ਕੁਦਰਤੀ ਖੇਤੀ ਨੂੰ ਲਗਾਤਾਰ ਪ੍ਰੋਤਸਾਹਨ ਦੇਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਕਰਮਸ਼ੀਲ, ਮਿਹਨਤੀ ਅਤੇ ਇਮਾਨਦਾਰ ਹਨ ਅਤੇ ਉਨ੍ਹਾਂ ਦੇ ਯਤਨਾਂ ਨਾਲ ਯਕੀਨੀ ਤੌਰ ‘ਤੇ ਸੂਬੇ ਵਿੱਚ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਮਿਲੇਗਾ।
ਉਨ੍ਹਾਂ ਨੇ ਕਿਹਾ ਕਿ ਵੱਧ ਖਾਦ ਪਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਘੱਟ ਹੋਣ ਲੱਗੀ, ਜਿਸ ਨਾਲ ਕਈ ਬੀਮਾਰੀਆਂ ਵੀ ਹੋ ਰਹੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਇਸ ਸਮੇਲਨ ਤੋਂ ਕਿਸਾਨ ਪੇ੍ਰਰਣਾ ਲੈ ਕੇ ਜਾਣ ਕਿ ਊਹ ਕੁਦਰਤੀ ਖੇਤੀ ਕਰਣਗੇ ਅਤੇ ਸਿਹਤਮੰਦ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣਗੇ।
ਇਸ ਮੌਕੇ ‘ਤੇ ਕੇਬੀਨੇਟ ਮੰਤਰੀ ਸ੍ਰੀ ਰਣਬੀਰ ਗੰਗਵਾ, ਵਿਧਾਇਕ ਸ੍ਰੀਮਤੀ ਸਾਵਿਤਰੀ ਜਿੰਦਲ, ਸ੍ਰੀ ਰਣਧੀਰ ਪਨਿਹਾਰ, ਸ੍ਰੀ ਵਿਨੋਦ ਭਿਯਾਨਾ, ਸਾਬਕਾ ਮੰਤਰੀ ਡਾ. ਕਮਲ ਗੁਪਤਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੁੰਡਰੂ, ਨਿਦੇਸ਼ਕ ਸ੍ਰੀ ਰਾਜਨਰਾਇਣ ਕੌਸ਼ਿਕ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।
ਪਿੰਡਵਾਸੀਆਂ ਨੇ ਪ੍ਰਗਟਾਇਆ ਮੁੱਖ ਮੰਤਰੀ ਦਾ ਧੰਨਵਾਦ, ਕਿਹਾ-ਨੌਜੁਆਨਾਂ ਨੂੰ ਯੋਗਤਾ ਆਧਾਰ ‘ਤੇ ਮਿਲ ਰਹੀ ਨੋਕਰੀ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਹਿਸਾਰ ਜਾਂਦੇ ਸਮੇਂ ਅਚਾਨਕ ਰੋਹਤਕ ਜਿਲ੍ਹੇ ਦੇ ਪਿੰਡ ਭੈਣੀ ਮਹਾਰਾਜਪੁਰ ਵਿੱਚ ਪਹੁੰਚੇ। ਇਸ ਤਰ੍ਹਾ ਮੁੱਖ ਮੰਤਰੀ ਨੂੰ ਅਚਾਨਕ ਆਪਣੇ ਵਿੱਚ ਪਾ ਕੇ ਪਿੰਡਵਾਸੀ ਬਹੁਤ ਖੁਸ਼ ਨਜਰ ਆਏ। ਮੁੱਖ ਮੰਤਰੀ ਨੇ ਪਿੰਡਵਾਸੀਆਂ ਨਾਲ ਸੰਵਾਦ ਕੀਤਾ ਅਤੇ ਹਾਲਚਾਲ ਜਾਣਿਆ। ਪਿੰਡਵਾਸੀਆਂ ਨੇ ਮੁੱਖ ਮੰਤਰੀ ਦਾ ਰਿਵਾਇਤੀ ਢੰਗ ਨਾਲ ਸਵਾਗਤ ਕੀਤਾ। ਪਿੰਡਵਾਸੀਆਂ ਨੇ ਮੁੱਖ ਮੰਤਰੀ ਦੇ ਸਹਿਜ ਅਤੇ ਮੁਹੱਬਤੀ ਸੁਭਾਅ ਦੀ ਸ਼ਲਾਘਾ ਕੀਤੀ।
ਮੁੱਖ ਮੰਤਰੀ ਨੇ ਪਿੰਡਵਾਸੀਆਂ ਨਾਲ ਲਗਭਗ 10 ਮਿੰਟ ਤੱਕ ਰੁੱਕ ਕੇ ਸਿੱਧੇ ਸੰਵਾਦ ਕੀਤਾ ਅਤੇ ਸਥਾਨਕ ਸਮਸਿਆਵਾਂ ਅਤੇ ਜਨਭਲਾਈ ਯੋਜਨਾਵਾਂ ਦੀ ਵੀ ਜਾਣਕਾਰੀ ਲਈ। ਪਿੰਡਵਾਸੀਆਂ ਨੇ ਮੁੱਖ ਮੰਤਰੀ ਨਾਲ ਗਲਬਾਤ ਕਰ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਜਨਾਵਾਂ ਦੀ ਸ਼ਲਾਘਾ ਕੀਤੀ। ਪਿੰਡਵਾਸੀਆਂ ਨੇ ਵਿਸ਼ੇਸ਼ ਰੂਪ ਨਾਲ ਇਸ ਗੱਲ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਕਿ ਰਾਜ ਵਿੱਚ ਨੌਜੁਆਨਾਂ ਨੂੰ ਯੋਗਤਾ ਆਧਾਰ ‘ਤੇ ਪਾਰਦਰਸ਼ੀ ਢੰਗ ਨਾਲ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ। ਪਿੰਡਵਾਸੀਆਂ ਨੇ ਦਸਿਆ ਕਿ ਭੈਣੀ ਮਹਾਰਾਜਪੁਰ ਪਿੰਡ ਦੇ ਲਗਭਗ 50 ਨੌਜੁਆਨਾਂ ਨੂੰ ਉਨ੍ਹਾਂ ਦੀ ਯੋਗਤਾ ਆਧਾਰ ‘ਤੇ ਸਰਕਾਰੀ ਨੌਕਰੀਆਂ ਮਿਲੀਆਂ ਹਨ।
ਇਸ ਦੌਰਾਨ ਪਿੰਡ ਦੇ ਅਨੇਕ ਪ੍ਰਮੁੱਖ ਨਾਗਰਿਕ ਵੀ ਮੌਜੂਦ ਰਹੇ, ਜਿਨ੍ਹਾਂ ਵਿੱਚ ਪਿੰਡ ਦੇ ਸਾਬਾਕ ਸਰਪੰਚ ਸ੍ਰੀ ਸ਼ੈਲੇਂਦਰ ਧਤਰਵਾਲ, ਸ੍ਰੀ ਚਰਣ ਸਿੰਘ, ਸਾਬਕਾ ਡਿਵੀਜਨਲ ਪ੍ਰਧਾਨ ਸ੍ਰੀ ਰੋਹਤਾਸ ਪਹਿਲਵਾਨ, ਸ੍ਰੀ ਰਿੰਕੂ ਰਾਪੜਿਆ, ਸ੍ਰੀ ਪ੍ਰਦੀਪ ਹਵਲਦਾਰ, ਸ੍ਰੀ ਅਰਮਜੀਤ ਸੂਬੇਦਾਰ ਅਤੇ ਸ੍ਰੀ ਕਰਮਵੀਰ ਪ੍ਰਮੁੱਖ ਰੂਪ ਨਾਲ ਸ਼ਾਮਿਲ ਹਨ।
ਹਰਿਆਣਾ ਕੌਮਾਂਤਰੀ ਯੋਗ ਦਿਵਸ 2025 ਦੇ ਆਲੀਸ਼ਾਨ ਸਮਾਰੋਹ ਲਈ ਤਿਆਰ
ਹਰਿਆਂਣਾ ਵਿੱਚ ਰਾਸ਼ਟਰਵਿਆਪੀ ਯੋਗ ਮਹੋਤਸਵ ਲਈ 70,000 ਤੋਂ ਵੱਧ ਨਾਗਰਿਕਾਂ ਨੇ ਰਜਿਸਟ੍ਰੇਸ਼ਣ ਕਰਾਇਆ
ਚੰਡੀਗੜ੍ਹ( ਜਸਟਿਸ ਨਿਊਜ਼ ) ਹਰਿਆਣਾ ਆਯੂਸ਼ ਵਿਭਾਗ ਨੇ 21 ਜੂਨ ਨੂੰ ਪੂਬੇ ਸੂਬੇ ਵਿੱਚ ਕੌਮਾਂਤਰੀ ਯੋਗ ਦਿਵਸ, 2025 ਦੇ ਆਲੀਸ਼ਾਨ ਰੂਪ ਨਾਲ ਪ੍ਰਬੰਧਿਤ ਕਰਨ ਦਾ ਐਲਾਨ ਕੀਤਾ ਹੈ। ਇਸ ਸਾਲ ਦਾ ਪ੍ਰਬੰਧ ਵੱਡੇ ਪੈਮਾਨੇ ‘ਤੇ ਕੀਤਾ ਜਾ ਰਿਹਾ ਹੈ, ਜੋ ਲੋਕਾਂ ਵਿੱਚ ਉਤਸਾਹ ਅਤੇ ਸਿਹਤ ਦੇ ਪ੍ਰਤੀ ਵੱਧਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਦੇ ਦੂਰਦਰਸ਼ੀ ਅਗਵਾਈ ਵਿੱਚ, ਇਸ ਸਾਲ ਦਾ ਕੌਮਾਂਤਰੀ ਯੋਗ ਦਿਵਸ ਸਿਰਫ ਇੱਕ ਦਿਨ ਦਾ ਪ੍ਰੋਗਰਾਮ ਵਜੋ ਨਹੀਂ ਸਗੋ ਰਾਜਵਿਆਪੀ ਸਿਹਤ ਅੰਦੋਲਨ ਵਜੋ ਮਨਾਇਆ ਜਾ ਰਿਹਾ ਹੈ।
ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਹ ਸਮਾਰੋਹ ਯੋਗ ਮੁਕਤ, ਨਸ਼ਾ ਮੁਕਤ ਥੀਮ ‘ਤੇ ਕੇਂਦ੍ਰਿਤ ਹੈ, ਜੋ ਸਮੂਚੇ ਸਿਹਤ ਨੂੰ ਪ੍ਰੋਤਸਾਹਨ ਦੇਣ ਅਤੇ ਨਸ਼ਾ ਮੁਕਤ ਸਮਾਜ ਬਨਾਉਣ ਦੇ ਦੋਹਰੇ ਉਦੇਸ਼ਾਂ ਨੂੰ ਪੁਸ਼ਟ ਕਰਦਾ ਹੈ। ਇਹ ਨਾਰਾ ਸਰਕਾਰ ਦੇ ਸਿਹਤਮੰਦ, ਜਾਗਰੁਕ ਅਤੇ ਵਾਤਾਵਰਣ ਦੇ ਪ੍ਰਤੀ ਜਾਗਰੁਕ ਜੀਵਨਸ਼ੈਲੀ ਨੂੰ ਪ੍ਰੋਤਸਾਹਿਤ ਕਰਨ ਦੇ ਵਿਆਪਕ ਦ੍ਰਿਸ਼ਟੀਕੋਣ ਨਾਲ ਵੀ ਮੇਲ ਖਾਂਦਾ ਹੈ। ਉਨ੍ਹਾਂ ਨੇ ਦਸਿਆ ਕਿ ਹੁਣ ਤੱਕ ਹਰਿਆਣਾ ਦੇ ਸਾਰੇ ਜਿਲ੍ਹਿਆਂ ਤੋਂ 70,000 ਤੋਂ ਵੱਧ ਲੋਕਾਂ ਨੇ ਯੋਗ ਮਹੋਤਸਵ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਣ ਕਰਾਇਆ ਹੈ, ਜਿਸ ਨਾਲ ਇਹ ਦੇਸ਼ ਵਿੱਚ ਸੱਭ ਤੋਂ ਵੱਡੇ ਯੋਗ ਦਿਵਸ ਸਮਾਰੋਹਾਂ ਵਿੱਚੋਂ ਇੱਕ ਬਣ ਗਿਆ ਹੈ। ਇਸ ਸਾਲ ਦੇ ਪ੍ਰੋਗਰਾਮ ਵਿੱਚ ਸਮੂਹਿਤ ਯੋਗ ਸੈਸ਼ਨ, ਨਸ਼ਾ ਮੁਕਤੀ ਮੁਹਿੰਮ ਤਹਿਤ ਜਾਗਰੁਕਤਾ ਮੁਹਿੰਮ ਅਤੇ ਹਰਿਤ ਯੋਗ ਰੁੱਖ ਰੋਪਣ ਮੁਹਿੰਮ ਸ਼ਾਮਿਲ ਹਨ, ਜੋ ਇੱਕ ਵਿਸ਼ੇਸ਼ ਪਹਿਲ ਹੈ ੧ੋ ਯੋਗ ਪ੍ਰੋਗਰਾਮਾਂ ਦੌਰਾਨ ਰੁੱਖ ਰੋਪਣ ਨੂੰ ਪ੍ਰੋਤਸਾਹਿਤ ਕਰ ਕੇ ਸ਼ਰੀਰਿਕ ਸਿਹਤ ਦੀ ਵਾਤਾਵਰਣੀ ਜਿਮੇਵਾਰੀ ਨਾਲ ਜੋੜਦੀ ਹੈ। ਉਨ੍ਹਾਂ ਨੇ ਦਸਿਆ ਕਿ ਸਰਕਾਰ ਨੇ ਨਾਗਰਿਕਾਂ ਨਾਲ ਸਰਗਰਮ ਰੂਪ ਨਾਲ ਹਿੱਸਾ ਲੈਣ ਅਤੇ ਇਸ ਪ੍ਰਬੰਧ ਨੂੰ ਇੱਕ ਜਨ ਅੰਦੋਲਨ ਬਨਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸੀ ਪ੍ਰੋਗਰਾਮ ਲਈ ਇਛੁੱਕ ਪ੍ਰਤੀਭਾਗੀ ਰਜਿਸਟ੍ਰੇਸ਼ਣ ਅਥੋਰਾਇਜਡ ਵੈਬਸਾਇਟ www.internationalyogadayhry.in‘ਤੇ +91-9501131800 ‘ਤੇ ਮਿਸਡ ਕਾਲ ਦੇ ਕੇ ਵੀ ਰਜਿਸਟ੍ਰੇਸ਼ਣ ਕਰਾ ਸਕਦੇ ਹਨ।
ਹਰਿਆਣਾ ਨੂੰ ਮਾਤਰਤਵ ਦੇਖਭਾਂਲ ਵੰਡ ਵਿੱਚ ਆਦਰਸ਼ ਸੂਬਾ ਬਨਾਉਣ ਲਈ ਸਰਕਾਰ ਕਰ ਰਹੀ ਹੈ ਲਗਾਤਾਰ ਯਤਨ – ਆਰਤੀ ਸਿੰਘ ਰਾਓ
ਚੰਡੀਗੜ੍ਹ( ਜਸਟਿਸ ਨਿਊਜ਼ ) ਹਰਿਆਣਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਦੀ ਅਗਵਾਈ ਹੇਠ ਸਿਹਤ ਵਿਭਾਗ, ਮਾਤਰਤਵ ਦੇਖਭਾਲ ਪ੍ਰਸਵ ਵਿੱਚ ਹਰਿਆਣਾ ਨੂੰ ਇੱਕ ਆਦਰਸ਼ ਸੂਬਾ ਬਨਾਉਣ ਅਤ ਇਹ ਯਕੀਨੀ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ ਕਿ ਜੀਵਨ ਨੂੰ ਜਨਮ ਦਿੰਦੇ ਸਮੇਂ ਕਿਸੇ ਵੀ ਮਹਿਲਾ ਦੀ ਮੌਤ ਨਾ ਹੋਵੇ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਹਰ ਰੋਕੀ ਜਾ ਸਕਣ ਵਾਲੀ ਮਾਤਰ ਮੌਤ ਇੱਕ ਤਰਾਸਦੀ ਹੈ ਜਿਸ ਨੂੰ ਸਮੇਂ ‘ਤੇ ਦੇਖਭਾਲ, ਕੁਸ਼ਲ ਪ੍ਰਸਵ ਪ੍ਰਬੰਧਨ ਅਤੇ ਅੱਪਡੇ੍ਰਟ ਗਿਆਨ ਰਾਹੀਂ ਟਾਲਿਆ ਜਾ ਸਕਦਾ ਹੈ। ਇਸ ਸਬੰਧ ਵਿੱਚ ਬੁੱਧਵਾਰ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ ਦੀ ਅਗਵਾਈ ਹੇਠ ਸਿਹਤ ਸਿਖਲਾਈ ਕੇਂਦਰ (ਰਾਜ ਸਿਹਤ ਅਤੇ ਪਰਿਵਾਰ ਭਲਾਈ ਸੰਸਥਾਨ) ਦੀ ਗਵਰਨਿੰਗ ਬਾਡੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਫ੍ਰੰਟਲਾਇਨ ਮੈਡੀਕਲ ਕਰਮਚਾਰੀਆਂ ਦੀ ਸਮਰੱਥਾ ਨਿਰਮਾਣ ਰਾਹੀਂ ਹਰਿਆਣਾਂ ਮਾਤਰ ਸਿਹਤ ਸੇਵਾਵਾਂ ਨੂੰ ਮਜਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਵਧੀਕ ਮੁੱਖ ਸਕੱਤਰ ਨੇ ਮਾਤਰ ਸਿਹਤ ਸੰਕੇਤਕਾਂ ‘ਤੇ ਪ੍ਰਗਤੀ ਵਿੱਚ ਤੇਜੀ ਲਿਆਉਣ ਦੇ ਉਦੇਸ਼ ਨਾਲ ਮੈਡੀਕਲ ਅਧਿਕਾਰੀਆਂ ਅਤੇ ਨਰਸਿੰਗ ਅਧਿਕਾਰੀਆਂ ਲਈ ਇੱਕ ਰਾਜਵਿਆਪੀ ਰਿਫੇ੍ਰਸ਼ਰ ਸਿਖਲਾਈ ਪ੍ਰੋਗਰਾਮ ਦੀ ਜਰੂਰਤ ‘ਤੇ ਜੋਰ ਦਿੱਤਾ, ਵਿਸ਼ੇਸ਼ ਰੂਪ ਨਾਲ ਸੁਰੱਖਿਅਤ ਪ੍ਰਸਵ ਅਤੇ ਪ੍ਰਸਵ ਪ੍ਰਥਾਵਾਂ ਨੂੰ ਟਾਰਗੇਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੂਰੀ ਸਿਖਲਾਈ ਛੇ ਮਹੀਨੇ ਦੇ ਅੰਦਰ ਪੂਰੀ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਮਾਤਰਤਵ ਦੇਖਭਾਲ ਵਿੱਚ ਸ਼ਾਮਿਲ ਹਰੇਕ ਡਾਕਟਰ ਅਤੇ ਨਰਸ ਨਵੀਨਤਮ ਪ੍ਰੋਟੋਕਾਲ, ਕਲੀਨੀਕਲ ਸਕਿਲ ਅਤੇ ਡਾਇਗਨੋਸਟਿਕ ਜਾਗਰੁਕਤਾ ਨਾਲ ਲੈਸ ਹੋਣ।
ਉਨ੍ਹਾਂ ਨੇ ਹਰਿਆਣਾ ਵਿੱਚ ਮਾਤਰ ਮੌਤ ਦਰ ਨੂੰ ਘੱਟ ਕਰਨ ਲਈ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ‘ਤੇ ਕਿਹਾ ਕਿ, ਪ੍ਰਸਵ ਦੌਰਾਨ ਸਮੇਂ ‘ਤੇ ਅਤੇ ਕੁਸ਼ਲ ਦਖਲਅੰਦਾਜੀ ਜੀਵਨ ਅਤੇ ਮੌਤ ਦੇ ਵਿੱਚ ਅੰਤਰ ਲਿਆ ਸਕਦਾ ਹੈ। ਇਹੀ ਕਾਰਨ ਹੈ ਕਿ ਅਸੀਂ ਆਪਣੇ ਫ੍ਰੰਟਲਾਇਨ ਕਰਮਚਾਰੀਆਂ ਲਈ ਵਿਵਹਾਰਕ ਸਿਖਲਾਈ ਨੂੰ ਪ੍ਰਾਥਮਿਕਤਾ ਦੇ ਰਹੇ ਹਨ। ਰਿਫ੍ਰੇਸ਼ਰ ਸਿਖਲਾਈ ਵਿੱਚ ਆਮ ਅਤੇ ਜਟਿਲ ਪ੍ਰਸਵ ਦਾ ਪ੍ਰਬੰਧਨ, ਖਤਰੇ ਦੇ ਸੰਕੇਤਾਂ ਦੀ ਪਹਿਚਾਣ, ਰੇਡਰਲ ਪ੍ਰੋਟੋਕਾਲ ਅਤੇ ਆਧੁਨਿਕ ਸਮੱਗਰੀਆਂ ਦੀ ਵਰੋਤ ਵਰਗੇ ਮਹਤੱਵਪੂਰਣ ਪਹਿਲੂਆਂ ਨੂੰ ਸ਼ਾਮਿਲ ਕੀਤਾ ਜਾਵੇਗਾ।
ਵਧੀਕ ਮੁੱਖ ਸਕੱਤਰ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੌਮੀ ਦਿਸ਼ਾ-ਨਿਰਦੇਸ਼ਾਂ ਦੇ ਨਾਲ ਸਰੇਖਣ ਦੀ ਵੀ ਅਪੀਲ ਕੀਤੀ ਅਤੇ ਇਸ ਗੱਲ ‘ਤੇ ਚਾਨਣ ਪਾਇਆ ਕਿ ਜਮੀਨੀ ਪੱਧਰ ‘ਤੇ ਸਕਿਲ ਨੂੰ ਮਜਬੂਤ ਕਰਨ ਨਾਲ ਲੰਬੇ ਸਮੇਂ ਲਈ ਪ੍ਰਣਾਲੀਗਤ ਸੁਧਾਰ ਹੋਣਗੇ।
ਬ੍ਰਹਮ ਪ੍ਰਕਾਸ਼ ਯਾਦਵ ਨੂੰ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਦਾ ਵਿਸ਼ੇਸ਼ ਸਹਾਇਕ ਨਿਯੁਕਤ ਕੀਤਾ
ਚੰਡੀਗੜ੍ਹ ( ਜਸਟਿਸ ਨਿਊਜ਼)ਹਰਿਆਣਾ ਸਰਕਾਰ ਨੇ ਹਰਿਆਣਾਂ ਸਿਵਲ ਸਕੱਤਰੇਤ ਵਿੱਚ ਅਸਥਾਈ ਤੌਰ ‘ਤੇ ਗੁਰੂਗ੍ਰਾਮ ਜਿਲ੍ਹੇ ਦੇ ਕਾਦੀਪੁਰ ਪਿੰਡ ਦੇ ਵਾਰਡ-22 ਨਿਵਾਸੀ ਬ੍ਰਹਮਪ੍ਰਕਾਸ਼ ਯਾਦਵ ਨੂੰ ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਦਾ ਵਿਸ਼ੇਸ਼ ਸਹਾਇਕ ਨਿਯੁਕਤ ਕੀਤਾ ਗਿਆ ਹੈ।
ਵਿਸ਼ਵ ਵਾਤਾਵਰਣ ਦਿਵਸ ਮੌਕੇ ‘ਤੇ ਮੁੱਖ ਮੰਤਰੀ ਨੇ ਸੂਬਾਵਾਸੀਆਂ ਨੂੰ ਕੀਤੀ ਪੌਧਾਰੋਪਣ ਕਰਨ ਦੀ ਅਪੀਲ
ਚੰਡੀਗੜ੍ਹ (ਜਸਟਿਸ ਨਿਊਜ਼ ) ਵਿਸ਼ਵ ਵਾਤਾਵਰਣ ਦਿਵਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬਾਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੁਦਰਤੀ ਸਰੰਖਣ ਅਤੇ ਸਵੱਛ ਵਾਤਾਵਰਣ ਦੀ ਦਿਸ਼ਾ ਵਿੱਚ ਯੋਗਦਾਨ ਦੇਣ ਤਹਿਤ ਇੱਕ ਪੇੜ ਜਰੂਰ ਲਗਾਉਣ ਅਤੇ ਪਲਾਸਟਿਕ ਮੁਕਤ ਸੂਬਾ ਬਨਾਉਣ ਲਈ ਪਲਾਸਟਿਕ ਦੀ ਵਰਤੋ ਬੰਦ ਕਰਨ ਦਾ ਸੰਕਲਪ ਲੈਣ।
ਮੁੱਖ ਮੰਤਰੀ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ‘ਤੇ ਜਿਲ੍ਹਾ ਚਰਖੀ ਦਾਦਰੀ ਵਿੱਚ ਪ੍ਰਬੰਧਿਤ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਦੇ ਦੂਜੇ ਪੜਾਅ, ਹਰਿਤ ਅਰਾਵਲੀ ਕਾਰਜ ਯੋਜਨਾ ਅਤੇ ਮਿਯਾਵਾਕੀ ਪੌਧਾਰੋਪਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ 5 ਇਲੈਕਟ੍ਰਿਕ ਬੱਸਾਂ ਨੂੰ ਵੀ ਹਵਾ ਪ੍ਰਦੂਸ਼ਣ ਮੁਕਤ ਦੇ ਸੰਦੇਸ਼ ਦੇ ਨਾਲ ਝੰਡੀ ਦਿਖਾ ਕੇ ਰਵਾਨਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਵਿਸ਼ਵ ਵਾਤਾਵਰਣ ਦਿਵਸ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਿੰਨ੍ਹਾਂ ਸਨਮਾਨ ਅਸੀਂ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਦਿੰਦੇ ਹਨ, ਉਨ੍ਹਾਂ ਹੀ ਸਨਮਾਨ, ਸਾਡੀ ਧਰਤੀ ਮਾਤਾ ਨੂੰ ਵੀ ਦੇਣ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਬਣਾਈ ਗਈ ਹਰਿਤ ਅਰਾਵਲੀ ਕਾਰਜ ਯੋਜਨਾ ਤਹਿਤ ਚਾਰ ਸੂਬਿਆਂ ਵਿੱਚ ਫੈਲੇ ਅਰਾਵਲੀ ਖੇਤਰ ਨੂੰ ਹਰਾ-ਭਰਿਆ ਬਨਾਉਣਾ ਹੈ। ਇਸ ਵਿੱਚ ਚਾਰੋਂ ਸੂਬਿਆਂ ਦੇ 29 ਜਿਲ੍ਹਿਆਂ ਨੁੰ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿੱਚ ਹਰਿਆਣਾ ਦੇ 5 ਜਿਲ੍ਹੇ ਸ਼ਾਮਿਲ ਹਨ।
ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਹਵਾ, ਜੋਤ ਤੇ ਮਿੱਟੀ ਹਰ ਤਰ੍ਹਾ ਦੇ ਪ੍ਰਦੂਸ਼ਣ ਦੀ ਸਮਸਿਆ ਦੇ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨਾ ਹੈ। ਇਸ ਵਾਰ ਦੇ ਵਿਸ਼ਵ ਵਾਤਾਵਰਣ ਦਿਵਸ ਦਾ ਥੀਮ ਹੈ- ਪਲਾਸਟਿਕ ਮੁਕਤ ਧਰਤੀ। ਉਨ੍ਹਾਂ ਨੇ ਕਿਹਾ ਕਿ ਅੱਜ ਪਲਾਸਟਿਕ ਨਾਲ ਵਾਤਾਵਰਣ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਸਾਨੂੰ ਇਸ ਦੇ ਪ੍ਰਤੀ ਵੀ ਸਚੇਤ ਹੋਣ ਦੀ ਜਰੂਰਤ ਹੈ, ਕਿ ਉੱਕਿ ਆਉਣ ਵਾਲੀ ਪੀੜੀਆਂ ਨੂੰ ਵੀ ਇਸ ਤੋਂ ਨੁਕਸਾਨ ਹੋਵੇਗਾ। ਵਾਤਾਵਰਣ ਨੂੰ ਸਾਫ ਰੱਖਣਾ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਦੋਂ ਅਸੀਂ ਵਿਕਸਿਤ ਭਾਰਤ ਅਤੇ ਵਿਕਸਿਤ ਹਰਿਆਣਾ ਦੀ ਦਿਸ਼ਾ ਵਿੱਚ ਵੱਧ ਰਹੇ ਹਨ ਤਾਂ ਇਸ ਯਾਤਰਾ ਵਿੱਚ ਸੱਭਤੋਂ ਮਹਤੱਵਪੂਰਣ ਜਰੂਰਤ ਹੈਕਿ ਸਾਡਾ ਵਾਤਾਵਰਣ ਸਾਫ ਹਵੇ। ਇਸ ਦੇ ਲਈ ਸਾਨੂੰ ਪੇੜਾਂ ਨੂੰ ਕੱਟਣ ਨਾਲ ਬਚਾਉਣਾ ਹੋਵੇਗਾ ਅਤੇ ਨਾਲ ਹੀ ਪਲਾਸਟਿਕ ਦੀ ਵਰਤੋ ਨੂੰ ਵੀ ਬੰਦ ਕਰਨਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਅਸੀਂ ਪਲਾਸਟਿਕ ਕੂੜੇ ‘ਤੇ ਵਿਸ਼ਵ ਪੱਧਰ ‘ਤੇ ਹੋ ਰਹੇ ਬੁਰੇ ਪ੍ਰਭਾਵਾਂ ਦੇ ਬਾਰੇ ਵਿੱਚ ਨਹੀਂ ਜਾਣਾਗੇ ਉਦੋਂ ਤੱਕ ਉਸ ਦੇ ਨਿਪਟਾਨ ਦੇ ਬਾਰੇ ਵਿੱਚ ਵੀ ਅਸੀਂ ਨਹੀਂ ਸੋਚ ਸਕਾਂਗੇ। ਇਸੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਦਰਤ ਨੂੰ ਪਲਾਸਟਿਕ ਮੁਕਤ ਬਨਾਉਣ ਦਾ ਟੀਚਾ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਅਤੇ ਇਸ ਪਲਾਸਟਿਕ ਪ੍ਰਦੂਸ਼ਣ ਨੁੰ ਖਤਮ ਕਰਨ ਲਈ ਵੱਖ-ਵੱਖ ਕਦਮ ਵੀ ਚੁੱਕੇ ਜਾ ਰਹੇ ਹਨ। ਹਰਿਆਣਾ ਵਿੱਚ ਸੂਬਾ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ ਦੇ ਆਈਟਮ ‘ਤੇ ਬੈਨ ਲਗਾਇਆ ਹੈ। ਨਾਲ ਹੀ , 120 ਐਮਐਮ ਦੀ ਪਲਾਸਟਿਕ ਥੈਲੀਆਂ ‘ਤੇ ਵੀ ਬੈਨ ਲਗਾਇਆ ਹੈ।
ਰੋਡਵੇਜ਼ ਦੇ ਬੇੜੇ ਵਿੱਚ ਲਗਭਗ 30 ਫੀਸਦੀ ਇਲੈਕਟ੍ਰਿਕ ਬੱਸਾਂ ਸ਼ਾਮਿਲ ਕਰਨ ਦਾ ਟੀਚਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ 5 ਇਲੈਕਟ੍ਰਿਕ ਬੱਸਾਂ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ। ਸਰਕਾਰ ਨੇ ਆਪਣੇ ਸੰਕਲਪ ਪੱਤਰ ਵਿੱਚ 11 ਨਗਰ ਨਿਗਮਾਂ ਵਿੱਚ 375 ਇਲੈਕਟ੍ਰਿਕ ਬੱਸ ਦੇਣ ਦਾ ਟੀਚਾ ਰੱਖਿਆ ਸੀ, ਜਿਸ ‘ਤੇ ਲਗਾਤਾਰ ਅੱਗੇ ਵੱਧ ਰਹੇ ਹਨ। ਇਸ ਤੋਂ ਪਹਿਲਾਂ ਵੀ, ਨੌ ਸ਼ਹਿਰਾਂ ਵਿੱਚ ਸਿਟੀ ਬੱਸ ਸੇਵਾ ਤਹਿਤ ਲਗਭਗ 45 ਬੱਸਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਤਹਿਤ ਲਗਭਗ 450 ਹੋਰ ਬੱਸਾਂ ਸਾਲ 2026 ਤੱਕ ਖਰੀਦ ਕੇ ਰੋਡਵੇਜ ਦੇ ਬੇੜੇ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਹ ਬੱਸ ਗੁਰੂਗ੍ਰਾਮ, ਫਰੀਦਾਬਾਦ, ਪਾਣੀਪਤ, ਯਮੁਨਾਨਗਰ, ਰੋਹਤਕ ਅਤੇ ਹਿਸਾਰ ਵਿੱਚ ਭੇਜੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਅਗਲੇ 5 ਸਾਲਾਂ ਵਿੱਚ ਸਰਕਾਰ ਦਾ ਟੀਚਾ ਰੋਡਵੇਜ਼ ਦੇ ਬੇੜੇ ਵਿੱਚ ਲਗਭਗ 30 ਫੀਸਦੀ ਇਲੈਕਟ੍ਰਿਕ ਬੱਸਾਂ ਸ਼ਾਮਿਲ ਕਰਨ ਦਾ ਹੈ। ਇਸ ਨਾਲ ਡੀਜ਼ਲ ਦੀ ਖਪਤ ਵਿੱਚ ਵੀ ਕਮੀ ਆਵੇਗੀ ਅਤੇ ਹਵਾ ਪ੍ਰਦੂਸ਼ਣ ਵੀ ਨਹੀਂ ਹੋਵੇਗਾ। ਇਲੈਕਟ੍ਰਿਕ ਵਾਹਨਾਂ ਦੀ ਖਰੀਦ ਨੂੰ ਪ੍ਰੋਤਸਾਹਿਤ ਕਰਨ ਲਈ ਸਰਕਾਰ ਵੱਲੋਂ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਦੀ ਖਰੀਦ ‘ਤੇ ਸਬਸਿਡੀ ਦਾ ਵੀ ਪ੍ਰਾਵਧਾਨ ਕੀਤਾ ਅਿਗਾ ਹੈ।
ਪਰਾਲੀ ਪ੍ਰਬੰਧਨ ‘ਤੇ ਸੁਪਰੀਮ ਕੋਰਟ ਨੇ ਹਰਿਆਣਾ ਦੀ ਕਰੀ ਸ਼ਲਾਘਾ, ਪੰਜਾਬ ਨੂੰ ਸਬਕ ਲੈਣ ਦੀ ਨਸੀਅਤ
ਵਾਤਾਵਰਣ ਸਰੰਖਣ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਵਰਨਣ ਕਰਦੇ ਹੋਏ ਮੁੱਖ ਮੰਤਰੀ ਨੈ ਕਿਹਾ ਕਿ ਹਰਿਆਣਾ ਸਰਕਾਰ ਨੈ ਹਵਾ ਪ੍ਰਦੂਸ਼ਣ ‘ਤੇ ਕੰਟਰੋਲ ਕਰਨ ਲਈ ਪਰਾਲੀ ਜਲਾਉਣ ਦੀ ਘਟਨਾਵਾਂ ਵਿੱਚ ਕਮੀ ਲਿਆਉਣ ਦਾ ਕੰਮ ਕੀਤਾ ਹੈ। ਪਰਾਲੀ ਦੇ ਸਹੀ ਪ੍ਰਬੰਧਨ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ।
ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਸਾਬਕਾ ਸਰਕਾਰ ਹਰ ਬਾਰੇ ਇਹ ਕਹਿੰਦੀ ਸੀ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਆਪਣੀ ਪਰਾਲੀ ਜਲਾਉਂਦੇ ਹਨ, ਜਿਸ ਦਾ ਧੁੰਆਂ ਇਕੱਠਾ ਹੋ ਕੇ ਦਿੱਲੀ ਦੇ ਵੱਲ ਆ ਜਾਂਦਾ ਹੈ ਅਤੇ ਦਿੱਲੀ ਦਾ ਵਾਤਾਵਰਣ ਖਰਾਬ ਹੁੰਦਾ ਹੈ। ਸੁਪਰੀਮ ਕੋਰਟਲ ਨੈ ਵੀ ਹਰਿਆਣਾ ਦੀ ਸ਼ਲਾਘਾ ਕਰਦੇ ਹੋਏ ਆਪਣੀ ਪ੍ਰਤੀਕ੍ਰਿਆ ਵਿੱਚ ਕਿਹਾ ਕਿ ਹਰਿਆਣਾ ਸਰਕਾਰ ਨੇ ਪਰਾਲੀ ਪ੍ਰਬੰਧਨ ‘ਤੇ ਬਿਹਤਰੀਨ ਕੰਮ ਕੀਤਾ ਅਤੇ ਪੰਜਾਬ ਨੂੰ ਵੀ ਹਰਿਆਣਾ ਤੋਂ ਸਿੱਖਣ ਦੀ ਜਰੂਰਤ ਹੈ।
ਸਾਰੇ ਨਾਗਰਿਕ ਆਪਣੇ ਘਰ ਜਾਂ ਪਬਲਿਕ ਥਾਵਾਂ ‘ਤੇ ਇੱਕ ਪੌਧਾ ਜਰੂਰ ਲਾਗਉਣ ਦਾ ਲੈਣ ਸੰਕਲਪ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਬਾਇਓਮੈਡੀਕਲ ਕੂੜਾ, ਪਲਾਸਟਿਕ ਵਰਤੋ ਅਤੇ ਹਾਨੀਕਾਰਕ ਪਦਾਰਥਾਂ ਦੇ ਨਿਪਟਾਨ, ਸਾਲਿਡ ਵੇਸਟ ਆਦਿ ਦੇ ਕੰਟਰੋਲ ਤਹਿਤ ਵੀ ਵੱਖ-ਵੱਖ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ। ਵਿਦਿਆਰਥੀਆਂ ਨੂੰ ਵਾਤਾਵਰਣ ਸਬੰਧੀ ਮੁੱਦਿਆਂ ਦੇ ਬਾਰੇ ਵਿੱਚ ਜਾਗਰੁਕ ਕਰਨ ਲਈ ਸੂਬੇ ਦੇ ਸਾਰੇ ਜਿਲ੍ਹਿਆਂ ਵਿੱਚ 5250 ਇਕੋ ਕਲੱਬ ਵੀ ਸਥਾਪਿਤ ਕੀਤੇ ਹਨ।
ਉਨ੍ਹਾਂ ਨੇ ਕਿਹਾ ਕਿ ਸੂਬੇ ਨੂੰ ਹਰਾ-ਭਰਾ ਬਨਾਉਣ ਲਈ ਜਿਲ੍ਹਾ ਮੁੱਖ ਦਫਤਰ ‘ਤੇ ਪੰਜ ਤੋਂ 100 ਏਕੜ ਖੇਤਰ ਵਿੱਚ ਆਕਸੀ ਵਨ ਯਥਾਪਿਤ ਕਰਨ ਦੀ ਯੋਜਨਾ ਵੀ ਸ਼ੁਰੂ ਕੀਤੀ ਹੈ। ਕਰਨਾਲ ਵਿੱਚ ਪਿਛਲੇ ਸਾਲ ਆਕਸੀ ਵਨ ਦੀ ਸਥਾਪਨਾ ਕੀਤੀ ਗਈ ਹੈ ਅਤੇ ਪੰਚਕੂਲਾ ਵਿੱਚ ਇਸ ‘ਤੇ ਕੰਮ ਚੱਲ ਰਿਹਾ ਹੈ।
ਉਨ੍ਹਾਂ ਨੈ ਕਿਹਾ ਕਿ ਅੱਜ ਇਸ ਮੌਕੇ ‘ਤੇ ਸਾਰੇ ਨਾਗਰਿਕ ਸੰਕਲਪ ਲੈਣ ਕਿ ਆਪਣੇ ਘਰ ਦੇ ਆਂਗਨ ਵਿੱਚ ਜਾਂ ਪਬਲਿਕ ਥਾਵਾਂ ‘ਤੇ ਵੀ ਕਿਸੇ ਖੇਤ ਵਿੱਚ ਇੱਕ ਪੌਧਾ ਜਰੂਰ ਲਗਾਉਣਗੇ।
ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਵਾਤਾਵਰਣ, ਵਨ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਤਿਆਰ ਕਿਤਾਬਾਂ- ਇੱਕ ਪੇੜ ਮਾਂ ਦੇ ਨਾਮ ਨਰਸਰੀ ਅਤੇ ਹਰਿਤ ਅਰਾਵਲੀ ਕਾਰਜ ਯੋਜਨਾ ਦੀ ਵੀ ਘੁੰਡ ਚੁਕਾਈ ਕੀਤੀ। ਇਸ ਤੋਂ ਇਲਾਵਾ, ਪਲਾਸਟਿਕ ਮੁਕਤ ਵਾਤਾਵਰਣ ਦਾ ਸੰਦੇਸ਼ ਦੇਣ ਦੇ ਉਦੇਸ਼ਾਂ ਨਾਲ ਜੂਟ ਨਾਲ ਬਣੇ ਬੈਗ ਦੀ ਵਰਤੋ ਨੂੰ ਪ੍ਰੋਤਸਾਹਨ ਦੇਣ ਲਈ ਜੂਟ ਬੈਗ ਦਾ ਵੀ ਪ੍ਰਮੋਟ ਕੀਤਾ।
ਹਰ ਵਿਅਕਤੀ ਨੂੰ ਵੱਧ ਤੋਂ ਵੱਧ ਪੇੜ ਲਗਾਉਣ ਅਤੇ ਪਾਲੀਥੀਨ ਦੀ ਵਰਤੋ ਨੂੰ ਤਿਆਗਣ ਦਾ ਲੈਣਾ ਚਾਹੀਦਾ ਸੰਕਲਪ – ਰਾਓ ਨਰਬੀਰ ਸਿੰਘ
ਵਾਤਾਵਰਣ, ਵਨ ਅਤੇ ਜੰਗਲੀ ਜੀਵ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਮਹਤੱਵ ‘ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਇਸ ਦੀ ਸ਼ੁਰੂਆਤ ਸਾਲ 1972 ਵਿੱਚ ਹੋਈ ਸੀ ਅਤੇ ਪਹਿਲੀ ਵਾਰ ਇਸ ਨੂੰ ਸਾਲ 1973 ਵਿੱਚ ਮਨਾਇਆ ਗਿਆ ਸੀ। ਉਨ੍ਹਾਂ ਨੇ ਦਸਿਆ ਕਿ ਇਸ ਸਾਲ ਦਾ ਵਿਸ਼ਾ ਪਲਾਸਟਿਕ ਮੁਕਤ ਧਰਤੀ ਹੈ, ਜੋ ਬਹੁਤ ਪ੍ਰਾਸੰਗਿਕ ਹੈ, ਕਿਉਂਕਿ ਅੱਜ ਦੇ ਸਮੇਂ ਵਿੱਚ ਸੱਭ ਤੋਂ ਵੱਡੀ ਪ੍ਰਦੂਸ਼ਣ ਪਲਾਸਟਿਕ ਦੇ ਕਾਰਨ ਹੋ ਰਿਹਾ ਹੈ।
ਮੰਤਰੀ ਨੇ ਕਿਹਾ ਕਿ ਪਲਾਸਟਿਕ ਮੁਕਤ ਵਾਤਾਵਰਣ ਉਨ੍ਹਾਂ ਦਾ ਨਿਜੀ ਵਿਜਨ ਵੀ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਜਿਮੇਵਾਰ ਨਾਗਰਿਕ ਵਜੋ ਪਲਾਸਟਿਕ ਦੀ ਵਰਤੋ ਪੂਰੀ ਤਰ੍ਹਾ ਬੰਦ ਕਰਨ ਅਤੇ ਸਾਫ, ਸੁਰੱਖਿਅਤ ਵਾਤਾਵਰਣ ਦੀ ਦਿਸ਼ਾ ਵਿੱਚ ਕਦਮ ਵਧਾਉਣ, ਤਾਂ ਜੋ ਸਾਡੀ ਆਉਣ ਵਾਲੀ ਪੀੜੀਆਂ ਸਾਫ-ਸੁਥਰੀ ਹਵਾ ਵਿੱਚ ਸਾਹ ਲੈ ਸਕਣ
Leave a Reply