ਕੌਮਾਂਤਰੀ ਯੋਗ ਦਿਵਸ ‘ਤੇ ਯੋਗ ਯੁਕਤ ਹਰਿਆਣਾ – ਨਸ਼ਾਮੁਕਤ ਹਰਿਆਣਾ ਦਾ ਵੀ ਹੋਵੇਗਾ ਆਗਾਜ਼
ਚੰਡੀਗੜ੍ਹ ( ਜਸਟਿਸ ਨਿਊਜ਼ ) 11ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ‘ਤੇ 21 ਜੂਨ ਨੂੰ ਪੂਰਾ ਹਰਿਆਣਾ ਯੋਗਮਯ ਨਜਰ ਆਵੇਗਾ। ਇਸ ਮੌਕੇ ‘ਤੇ ਜਿਲ੍ਹਾ ਕੁਰੂਕਸ਼ੇਤਰ ਵਿੱਚ ਰਾਜ ਪੱਧਰੀ ਸਮਾਰੋਹ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਵਿੱਚ ਲਗਭਗ ਇੱਕ ਲੱਖ ਲੋਕਾਂ ਦੀ ਭਾਗੀਦਾਰੀ ਹੋਵੇਗੀ। ਇਸ ਪ੍ਰੋਗਰਾਮ ਵਿੱਚ ਯੋਗ ਗੁਰੂ ਬਾਬਾ ਰਾਮਦੇਵ ਜੀ ਵੀ ਸ਼ਿਰਕਤ ਕਰਣਗੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਯਤਨਾਂ ਨਾਲ ਸਾਲ 2015 ਤੋਂ ਹਰ ਸਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜਦੋਂ ਯੂਐਨਓ ਵਿੱਚ ਪ੍ਰਸਤਾਵ ਰੱਖਿਆ, ਉਸ ਸਮੇਂ 177 ਦੇਸ਼ਾਂ ਨੇ ਸਮਰਥਨ ਕੀਤਾ ਸੀ। ਅੱਜ ਪੂਰੀ ਦੁਨੀਆ ਨੇ ਯੋਗ ਨੂੰ ਅਪਣਾਇਆ ਹੈ।
ਉਨ੍ਹਾਂ ਨੇ ਕਿਹਾ ਕਿ 11ਵੇਂ ਕੌਮਾਂਤਰੀ ਯੋਗ ਦਿਵਸ ਦੇ ਪ੍ਰਬੰਧ ਦੀ ਤਿਆਰੀਆਂ ਲਈ ਅੱਜ ਆਯੂਸ਼ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਤਿਆਰੀਆਂ ਨੂੰ ਆਖੀਰੀ ਰੂਪ ਦਿੱਤਾ ਗਿਆ। ਪੂਰਾ ਹਰਿਆਣਾ ਯੋਗਮਯ ਹੋਵੇ, ਅਜਿਹਾ ਮਾਹੌਲ ਬਨਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਸਾਡੇ ਦੇਸ਼ ਦੀ ਪੁਰਾਣੀ ਪਰੰਪਰਾ ਹੈ। ਇਹ ਸਿਰਫ ਸ਼ਰੀਰਿਕ ਕਸਰਤ ਨਹੀਂ, ਸਗੋ ਇੱਕ ਸੰਪੂਰਣ ਜੀਵਨਸ਼ੈਲੀ ਹੈ। ਯੋਗ ਨੇ ਸਿਹਤ ਦੇ ਪ੍ਰਤੀ ਸਾਨੂੰ ਜਾਗਰੁਕ ਰਹਿਣ ਦਾ ਸਰੋਤ ਪ੍ਰਦਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਰੇ ਆਪਣੇ ਜੀਵਨ ਵਿੱਚ ਯੋਗ ਨੂੰ ਆਪਣੀ ਰੋਜਾਨਾ ਜਿੰਦਗੀ ਦਾ ਹਿੱਸਾ ਬਨਾਉਣ ਅਤੇ ਸਿਹਤਮੰਦ ਭਾਰਤ ਦੇ ਵੱਲ ਇੱਕ ਹੋਰ ਕਦਮ ਵਧਾਉਣ।
ਉਨ੍ਹਾਂ ਨੇ ਕਿਹਾ ਕਿ ਸੂਬਾ ਪੱਧਰੀ ਪ੍ਰੋਗਰਾਮ ਤੋਂ ਇਲਾਵਾ, ਜਿਲ੍ਹਾ ਪੱਧਰੀ ਪ੍ਰੋਗਰਾਮ ਵੀ ਸਾਰੇ ਜਿਲ੍ਹਿਆਂ ਵਿੱਚ ਹੋਣਗੇ। ਇੰਨ੍ਹਾਂ ਹੀ ਨਹੀਂ ਬਲਾਕ ਪੱਧਰੀ ਪ੍ਰੋਗਰਾਮ ਵੀ ਸੂਬੇ ਦੇ 121 ਬਲਾਕਾਂ ਵਿੱਚ ਪ੍ਰਬੰਧਿਤ ਹੋਣਗੇ। ਇੰਨ੍ਹਾਂ ਪ੍ਰੋਗਰਾਮਾਂ ਦੇ ਪ੍ਰਬੰਧ ਦੇ ਲਈ ਆਯੂਸ਼ ਵਿਭਾਗ ਵੱਲੋਂ ਪੂਰੀ ਰੂਪਰੇਖਾ ਤਿਆਰ ਕਰ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਮਨਾਏ ਜਾਣ ਵਾਲੇ ਇੰਟਰਨੈਸ਼ਨਲ ਯੋਗਾ ਡੇ ਦੀ ਥੀਮ Yoga for one Earth, one Health ਯਾਨੀ ਇੱਕ ਪ੍ਰਥਵੀ, ਇੱਕ ਸਿਹਤ ਦੇ ਲਈ ਯੋਗ ਹੈ।
ਸਿਖਲਾਈ ਪ੍ਰੋਗਰਾਮ ਹੋਣਗੇ ਪ੍ਰਬੰਧਿਤ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੌਮਾਂਤਰੀ ਯੋਗ ਦਿਵਸ ਲਈ ਸਿਖਲਾਈ ਪ੍ਰੋਗਰਾਮ ਦੇ ਨਾਲ-ਨਾਲ ਯੋਗ ਮੈਰਾਥਨ, ਯੋਗ ਜਾਗਰਣ ਯਾਤਰਾ ਸਮੇਤ ਹੋਰ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਵੇਗਾ। ਸਕੂਲੀ ਬੱਚਿਆਂ ਤੋਂ ਲੈ ਕੇ ਸਮਾਜ ਦੇ ਸਾਰੇ ਵਰਗਾਂ ਨੁੰ ਯੋਗ ਦਿਵਸ ਪ੍ਰੋਗਰਾਮ ਨਾਲ ਜੋੜਿਆ ਜਾਵੇਗਾ। ਇਹ ਪ੍ਰੋਗਰਾਮ ਅੱਜ ਤੋਂ 21 ਜੂਨ ਤੱਕ ਚੱਲਣਗੇ। ਯੋਗ ਪ੍ਰੋਗਰਾਮਾਂ ਦੇ ਨਾਲ ਸਵੱਛਤਾ ਪ੍ਰੋਗਰਾਮ ਨੂੰ ਵੀ ਜੋੜਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਯੋਗ ਦੇ 3 ਦਿਨਾਂ ਦੇ ਸਿਖਲਾਈ ਪ੍ਰੋਗਰਾਮ ਪ੍ਰਬੰਧਿਤ ਕੀਤੇ ਜਾਣਗੇ। ਸਾਰੇ ਮੰਤਰੀ, ਸਾਂਸਦ, ਵਿਧਾਇਕ, ਅਧਿਕਾਰੀ, ਕਰਮਚਾਰੀ ਅਤੇ ਹੋਰ ਜਨਪ੍ਰਤੀਨਿਧੀਆਂ ਲਈ ਵੀ ਸਿਖਲਾਈ ਪ੍ਰੋਗਰਾਮ ਪ੍ਰਬੰਧਿਤ ਕੀਤੇ ਜਾਣਗੇ।
ਕੌਮਾਂਤਰੀ ਯੋਗ ਦਿਵਸ ‘ਤੇ ਯੋਗ ਮੁਕਤ ਹਰਿਆਣਾ – ਨਸ਼ਾਮੁਕਤ ਹਰਿਆਣਾ ਦਾ ਵੀ ਹੋਵੇਗਾ ਆਗਾਜ਼
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੌਮਾਂਤਰੀ ਯੋਗ ਦਿਵਸ ‘ਤੇ ਸਿਹਤਮੰਦ ਭਾਰਤ-ਸਿਹਤਮੰਦ ਹਰਿਆਣਾ ਦੇ ਨਾਲ-ਨਾਲ ਅਸੀਂ ਯੋਗ ਯੁਕਤ ਹਰਿਆਣਾ-ਨਸ਼ਾਮੁਕਤ ਹਰਿਆਣਾ ਦਾ ਵੀ ਆਗਾਜ਼ ਕਰਨ, ਤਾਂ ਜੋ ਸਮਾਜ ਤੋਂ ਨਸ਼ੇ ਨੁੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਹਰਿਤ ਯੋਗ ਰਾਹੀਂ ਕੁਦਰਤ ਦੀ ਰੱਖਿਆ ਦਾ ਸੰਕਲਪ ਲੈ ਕੇ 10 ਲੱਖ ਪੌਧੇ ਲਗਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਯੋਗ ਦਿਵਸ ਲਈ ਰਜਿਸਟ੍ਰੇਸ਼ਣ ਲਈ ਪੋਰਅਲ ਖੋਲਿਆ ਗਿਅ ਹੈ ਅਤੇ 10 ਲੱਖ ਨੌਜੁਆਨਾਂ ਨੂੰ ਜੋੜਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਸ ਯੋਗ ਦਿਵਸ ਨੂੰ ਯੋਗ ਮਹੋਤਸਵ ਵਜੋ ਮਨਾਉਣ ਅਤੇ ਲੋਕ ਕਿਸੇ ਵੀ ਪਾਰਕ, ਸਟੇਡੀਅਮ, ਘਰ ਦੀ ਛੱਤ ਜਾ ਖੁੱਲੀ ਥਾਂ ‘ਤੇ ਯੋਗ ਕਰ ਪੂਰੇ ਵਿਸ਼ਵ ਵਿੱਚ ਸੰਦੇਸ਼ ਦੇਣ ਦਾ ਕੰਮ ਕਰਨ। ਊਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਸੰਕਲਪ ਹੈ ਕਿ ਯੋਗ ਨੂੰ ਜਨ-ਜਨ ਤੱਕ ਪਹੁੰਚਾਇਆ ਜਾਵੇ ਅਤੇ ਹਰਿਆਣਾ ਨੂੰ ਸੋਗਮਯ ਸੂਬਾ ਬਣਾਇਆ ਜਾਵੇ।
ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਸਬੰਧ ਵਿੱਚ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ। ਇਸ ਸਬੰਧ ਵਿੱਚ ਸਿਹਤ ਵਿਭਾਗ ਦੀ ਪੂਰੀ ਤਿਆਰੀ ਹੈ।
ਇਸ ਮੌਕੇ ‘ਤੇ ਆਯੂਸ਼ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਹਰਿਆਣਾ ਯੋਗ ਕਮਿਸ਼ਨ ਦੇ ਚੇਅਰਮੈਨ ਡਾ. ਜਗਦੀਪ ਆਰਿਆ, ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੂਰੰਗ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਮੌਜੂਦ ਰਹੇ।
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਸਬ ਕਮੇਟੀ ਦੀ ਮੀਟਿੰਗ ਵਿੱਚ ਚਾਰ ਮੁੱਖ ਫੈਸਲੇ ਕੀਤੇ ਗਏ। ਕਮੇਟੀ ਨੇ ਜਿਲ੍ਹਾ ਯਮੁਨਾਨਗਰ ਵਿੱਚ ਪਿੰਡ ਚਾਹੜਵਾਲਾ ਨੂੰ ਸਬ-ਤਹਿਸੀਲ ਸਰਸਵਤੀ ਨਗਰ ਤੋਂ ਤਹਿਸੀਲ ਬਿਲਾਸਪੁਰ ਵਿੱਚ ਸ਼ਾਮਿਲ ਕਰਨ ਅਤੇ ਪਿੰਡ ਰੁਪੋਲੀ ਨੂੰ ਤਹਿਸੀਲ ਰਾਦੌਰ ਵਿੱਚ ਸਬ-ਤਹਿਸਲੀ ਸਰਸਵਤ ਨਗਰ ਵਿੱਚ ਸ਼ਾਮਿਲ ਕਰਨ ਦੀ ਸਿਫਾਰਿਸ਼ ਕੀਤੀ।
ਇਸ ਦੇ ਨਾਲ ਹੀ, ਜਿਲ੍ਹਾ ਸਿਰਸਾ ਦੇ ਪਿੰਡ ਮਲਿਕਪੁਰ, ਕਿੰਗਰੇ, ਨੌਰੰਗ, ਬਨਵਾਲਾ ਅਤੇ ਮਿਠੜੀ ਨੂੰ ਤਹਿਸੀਲ ਕਾਲਾਂਵਾਲੀ ਤੋਂ ਤਹਿਸੀਲ ਡਬਵਾਲੀ ਵਿੱਚ ਸ਼ਾਮਿਲ ਕਰਨ ਦੀ ਵੀ ਸਿਫਾਰਿਸ਼ ਕੀਤੀ ਗਈ। ਇਸੀ ਤਰ੍ਹਾ ਜਿਲ੍ਹਾ ਝੱਜਰ ਵਿੱਚ ਪਿੰਡ ਬਿਲੋਚਪੁਰਾ, ਭਿੰਡਾਵਾਸ ਅਤੇ ਸ਼ਾਹਜਹਾਂਪੁਰ ਨੂੰ ਮਾਨਨਹੇਲ ਤੋਂ ਝੱਜਰ ਤਹਿਸੀਲ ਵਿੱਚ ਸ਼ਾਮਿਲ ਕਰਨ ਦੀ ਸਿਫਾਰਿਸ਼ ਕੀਤੀ।
ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ, ਮਾਲ ਡਾ. ਸੁਮਿਤਾ ਮਿਸ਼ਰਾ ਮੌਜੂਦ ਰਹੇ।
ਮੀਟਿੰਗ ਦੇ ਬਾਅਦ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਨਵੇਂ ਜਿਲ੍ਹੇ, ਤਹਿਸੀਲ, ਸਬ-ਤਹਿਸੀਲ ਦੇ ਸਬੰਧ ਵਿੱਚ ਸਬ-ਕਮੇਟੀ ਗਠਨ ਕੀਤੀ ਹੋਈ ਹੈ। ਇਸ ਕਮੇਟੀ ਦੇ ਸਾਹਮਣੇ ਸਮੇਂ-ਸਮੇਂ ‘ਤੇ ਜਨਪ੍ਰਤੀਨਿਧੀਆਂ ਅਤੇ ਨਾਗਰਿਕਾਂ ਵੱਲੋਂ ਉਨ੍ਹਾਂ ਦੇ ਪਿੰਡਾਂ ਨੂੰ ਤਹਿਸੀਲ ਤੇ ਸਬ-ਤਹਿਸਲੀ ਵਿੱਚ ਟ੍ਰਾਂਸਫਰ ਕਰਨ ਦੇ ਸਬੰਧ ਵਿੱਚ 69 ਪ੍ਰਸਤਾਵ ਪ੍ਰਾਪਤ ਹੋਏ ਹਨ। ਅੱਜ ਦੀ ਮੀਟਿੰਗ ਵਿੱਚ ਕੁੱਝ ਪ੍ਰਸਤਾਵਾਂ ‘ਤੇ ਸਹਿਮਤੀ ਬਣੀ ਹੈ ਅਤੇ ਕਮੇਟੀ ਨੇ ਉਪਰੋਕਤ ਸਿਫਾਰਿਸ਼ਾਂ ਕੀਤੀਆਂ ਹਨ।
ਉਨ੍ਹਾਂ ਨੇ ਇੱਕ ਹੋਰ ਸੁਆਲ ਦਾ ਜਵਾਬ ਦਿੰਦੇ ਹੋਏ ਦਸਿਆ ਕਿ ਬਾਕੀ ਪ੍ਰਸਤਾਵਾਂ ਦੇ ਸਬੰਧ ਵਿੱਚ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਮੁੜ ਰਿਪੋਰਟ ਤਿਆਰ ਕਰ ਕੇ ਅਕਾਮੀ ਮੀਟਿੰਗ ਤੱਕ ਭੇ੧ਣ ਦੇ ਨਿਰਦੇਸ਼ ਦਿੱਤੇ ਹਨ। ਸਬੰਧਿਤ ਜਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਭੇਜੀ ਗਈ ਸਿਫਾਰਿਸ਼ਾਂ ਦੇ ਆਧਾਰ ‘ਤੇ ਜੇਕਰ ਮਾਨਦੰਡ ਸਹੀ ਪਾਏ ਜਾਣਗੇ ਤਾਂ ਉਸ ਦੀ ਰਿਪੋਰਟ ਤਿਆਰ ਕਰ ਕੇ ਅਖੀਰੀ ਮੰਜੂਰੀ ਲਈ ਮੁੱਖ ਮੰਤਰੀ ਦੇ ਸਾਹਮਣੇ ਭੇਜੀ ਜਾਵੇਗੀ।
ਸ੍ਰੀ ਪੰਵਾਰ ਨੇ ਦਸਿਆ ਕਿ ਸਬ-ਤਹਿਸੀਲ ਬਨਾਉਣ ਲਈ ਨਿਰਧਾਰਿਤ ਮਾਣਦੰਡਾਂ ਵਿੱਚ 10 ਤੋਂ ਵੱਧ ਪਿੰਡ, 5 ਤੋਂ 10 ਪਟਵਾਰ ਸਰਕਲ, 60 ਹਜਾਰ ਤੋਂ ਵੱਧ ਆਬਾਦੀ, 15 ਹਜਾਰ ਹੈਕਟੇਅਰ ਜਾਂ ਇਸ ਤੋਂ ਵੱਧ ਖੇਤਰਫਲ ਅਤੇ ਸਬ-ਡਿਵੀਜਨਲ ਮੁੱਖ ਦਫਤਰ 15 ਕਿਲੋਮੀਟਰ ਦੀ ਦੂਰੀ ‘ਤੇ ਹੋਣ ਚਾਹੀਦਾ ਹੈ।
ਇਸੀ ਤਰ੍ਹਾ ਤਹਿਸੀਲ ਲਈ ਨਿਰਧਾਰਿਤ ਮਾਪਦੰਡਾਂ ਵਿੱਚ 20 ਜਾਂ ਇਸ ਤੋਂ ਵੱਧ ਪਿੰਡ, ਦੋ ਸਬ-ਤਹਿਸੀਲ, ਪੰਜ ਤੋਂ ਵੱਧ ਪੱਟਵਾਰ ਸਰਕਲ, 80 ਹਜਾਰ ਜਾਂ ਵੱਧ ਆਬਾਦੀ, 15 ਹਜਾਰ ਹੈਕਟੇਅਰ ਜਾਂ ਵੱਧ ਖੇਤਰਫੱਲ ਅਤੇ ਇੱਕ ਸਬ-ਡਿਵੀਜਨਲ ਤੋਂ ਦੂਰੀ 15 ਕਿਲੋਮੀਟਰ ਹੋਣੀ ਚਾਹੀਦੀ ਹੈ।
ਇਸ ਤਰ੍ਹਾ ਸਬ-ਡਿਵੀਜਨਲ ਲਈ ਇਹ ਮਾਪਦੰਡ 40 ਜਾਂ ਇਸ ਤੋਂ ਵੱਧ ਪਿੰਡ, ਇੱਕ ਜਾਂ ਉਸ ਤੋਂ ਵੱਧ ਤਹਿਸੀਲ/ਸਬ-ਤਹਿਸੀਲ, 15 ਜਾਂ ਇਸ ਤੋਂ ਵੱਧ ਪਟਵਾਰ ਸਰਕਲ, ਢਾਈ ਲੱਖ ਜਾਂ ਇਸ ਤੋਂ ਵੱਧ ਆਬਾਕੀ, 15 ਹਜਾਰ ਹੈਕਟੇਅਰ ਜਾਂ ਇਸ ਤੋਂ ਵੱਧ ਖੇਤਰਫੱਲ ਤੇ ਜਿਲ੍ਹਾ ਮੁੱਖ ਦਫਤਰ ਤੋਂ ਦੂਰੀ 10 ਕਿਲੋਮੀਟਰ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦਸਿਆ ਕਿ ਨਵੇਂ ਜਿਲ੍ਹਿਆਂ ਦੇ ਮਾਮਲਿਆਂ ਵਿੱਚ ਇਹ ਮਾਨਦੰਡ 125 ਤੋਂ 200 ਪਿੰਡ, ਇੱਕ ੧ਾਂ ਦੋ ਸਬ-ਡਿਵੀਜਨਲ, ਇੱਕ ਤੋਂ ਤਿੰਨ ਤਹਿਸੀਲ ਜਾਂ ਸਬ-ਤਹਿਸੀਲ, ਚਾਰ ਲੱਖ ਜਾਂ ਇਸ ਤੋਂ ਵੱਧ ਦੀ ਆਬਾਦੀ, 80 ਹਜਾਰ ਹੈਕਟੇਅਰ ਜਾਂ ਇਸ ਤੋਂ ਵੱਧ ਖੇਤਰਫੱਲ ਅਤੇ ਕਿਸੇ ਹੋਰ ਜਿਲ੍ਹਾ ਮੁੱਖ ਦਫਤਰ ਤੋਂ ਦੂਰੀ 25 ਤੋਂ 40 ਕਿਲੋਮੀਟਰ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦਸਿਆ ਕਿ ਕਮੇਟੀ ਦੇ ਕੋਲ ਹੁਣ ਤੱਕ ਗੋਹਾਨਾ, ਹਾਂਸੀ, ਅਸੰਧ, ਸਫੀਦੋ ਡਬਵਾਲੀ ਨੂੰ ਨਵੇਂ ਜਿਲ੍ਹਾ ਬਨਾਉਣ ਦੇ ਪ੍ਰਸਤਾਵ ਆ ਚੁੱਕੇ ਹਨ, ਜਿਸ ‘ਤੇ ਕੰਮ ਚੱਲ ਰਿਹਾ ਹੈ।
ਚੰਡੀਗੜ੍ਹ ( ਜਸਟਿਸ ਨਿਊਜ਼ )- ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ 2025-26 ਮਾਰਕਟਿੰਗ ਸੀਜਨ ਲਈ 14 ਖਰੀਫ ਫਸਲਾਂ ਦੇ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ਵਿੱਚ ਵਰਨਣਯੋਗ ਵਾਧੇ ਦੀ ਮੰਜੂਰੀ ਦੇਣ ਲਈ ਕੇਂਦਰੀ ਕੈਬੀਨੇਟ ਦੇ ਫੈਸਲੇ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਨਾਲ ਕੇਂਦਰ ਸਰਕਾਰ ਦੀ ਕਿਸਾਨਾਂ ਦੀ ਭਲਾਈ ਅਤੇ ਭਾਰਤ ਦੇ ਖੇਤੀਬਾੜੀ ਖੇਤਰ ਨੂੰ ਮਜਬੂਤ ਕਰਨ ਦੀ ਅਟੁੱਟ ਪ੍ਰਤੀਬੱਧਤਾ ਝਲਕਦੀ ਹੈ।
ਸ੍ਰੀ ਰਾਣਾ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਐਮਐਸਪੀ ਵਿੱਚ ਵਾਧਾ ਹਰਿਆਣਾ ਅਤੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਕਾਫੀ ਵਿੱਤੀ ਸੁਰੱਖਿਆ ਪ੍ਰਦਾਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਮੋਦੀ ਸਰਕਾਰ ਦੀ ਸਾਡੇ ਮਿਹਨਤੀ ਕਿਸਾਨਾਂ ਨੂੰ ਸਹੀ ਮੁਆਵਜਾ ਯਕੀਨੀ ਕਰਨ ਦੀ ਪ੍ਰਤੀਬੱਧਤਾ ਦਾ ਨਤੀਜਾ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਸੂਬੇ ਦੇ ਕਿਸਾਨਾਂ ਦੀ ਭਲਾਈ ਲਈ ਪ੍ਰਤੀਬੱਧ ਹੈ, ਕਿਉਂਕਿ ਹਰਿਆਣਾ ਦੇਸ਼ ਦਾ ਇੱਕਲੌਤਾ ਸੂਬਾ ਹੈ ਜੋ ਸਾਰੇ ਨੌਟੀਫਾਇਡ ਫਸਲਾਂ ‘ਤੇ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ਪ੍ਰਦਾਨ ਕਰਦਾ ਹੈ।
ਉਨ੍ਹਾਂ ਨੇ ਦਸਿਆ ਕਿ ਵਧਿਆ ਹੋਇਆ ਐਮਸਐਸਪੀ ਅਤੇ ਮਜਬੂਤ ਖਰੀਦ ਸਿਸਟਮ ਹਰਿਆਣਾ ਦੀ ਖੇਤੀਬਾੜੀ ਜਰੂਰਤਾਂ ਨੂੰ ਮਜਬੂਤ ਕਰੇਗਾ। ਉਨ੍ਹਾਂ ਨੈ ਕਿਹਾ ਕਿ ਇਹ ਕਿਸਾਨਾਂ ਦੀ ਆਮਦਨ ਨੂੰ ਦੁਗਣਾ ਕਰਨ ਦੀ ਦਿਸ਼ਾ ਵਿੱਚ ਇੱਕ ਬਦਲਾਅਕਾਰੀ ਕਦਮ ਹੈ।
ਮੁੱਖ ਸਕੱਤਰ ਨੇ ਕੀਤੀ ਯਮੁਨਾ ਕੈਚਮੈਂਟ ਏਰਿਆ ਦੀ ਪਰਿਯੋਜਨਾਵਾਂ ਦੀ ਸਮੀਖਿਆ
ਚੰਡੀਗੜ੍ਹ (ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅੱਜ ਇੱਥੇ ਯਮੁਨਾ ਕੈਚਮੈਂਟ ਏਰਿਆ ਵਿੱਚ ਇਸ ਸਮੇ ਚਲ ਰਹੀ ਅਤੇ ਨਜਦੀਕ ਭਵਿੱਖ ਵਿੱਚ ਸ਼ੁਰੂ ਹੋਣ ਵਾਲੀ ਪਰਿਯੋਜਨਾਵਾਂ ਦੀ ਤਰੱਕੀ ਦੀ ਸਮੀਖਿਆ ਲਈ ਇੱਕ ਉੱਚ ਪੱਧਰ ਦੀ ਮੀਟਿੰਗ ਦੀ ਅਗਵਾਈ ਕੀਤੀ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਕੜੀ ਨਿਗਰਾਨੀ ਦੀ ਲੋੜ ‘ਤੇ ਜੋਰ ਦਿੰਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਮੇ ‘ਤੇ ਤਰੱਕੀ ਯਕੀਨੀ ਕਰਨ ਲਈ ਉਹ ਸਾਰੇ ਸੀਵੇਜ ਟ੍ਰੀਟਮੈਂਟ ਪਲਾਂਟ ਅਤੇ ਕਾਮਨ ਏਫਲੁਐਂਟ ਟ੍ਰੀਟਮੈਂਟ ਪ੍ਰੋਜੈਕਟਾਂ ਦੀ ਸਥਿਤੀ ਦੀ ਹਰ 2 ਹਫ਼ਤੇ ਵਿੱਚ ਜਾਂਚ ਕਰਨ।
ਪ੍ਰਦੂਸ਼ਣ ਕੰਟ੍ਰੋਲ ਉਪਾਹਾਂ ਨੂੰ ਮਜਬੂਤ ਕਰਨ ਲਈ ਹਰਿਆਣਾ ਰਾਜ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਚੇਅਰਮੈਨ ਦੀ ਅਗਵਾਈ ਹੇਠ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਉਦਯੋਗ, ਜਨ ਸਿਹਤ ਇੰਜੀਨਿਅਰਿੰਗ ਵਿਭਾਗ, ਸਿੰਚਾਈ, ਸ਼ਹਿਰੀ ਸਥਾਨਕ ਸੰਸਥਾ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ ਅਤੇ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਜਿਹੇ ਪ੍ਰਮੁੱਖ ਵਿਭਾਗਾਂ ਦੇ ਪ੍ਰਤੀਨਿਧੀ ਇਸ ਟਾਸਕ ਫੋਰਸ ਦੇ ਮੈਂਬਰ ਹੋਣਗੇ ਜਦੋਂਕਿ ਐਚਐਸਬੀਪੀਬੀ ਦੇ ਮੈਂਬਰ ਸਕੱਤਰ ਟਾਸਕ ਫੋਰਸ ਦੇ ਮੈਂਬਰ ਸਕੱਤਰ ਹੋਣਗੇ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਯਮੁਨਾ ਕੈਚਮੈਂਟ ਏਰਿਆ ਵਿੱਚ ਸੂਬੇ ਵਿੱਚ ਸੀਵੇਜ ਇਲਾਜ ਦਾ ਸੁਵਿਵਸਥਿਤ ਢਾਂਚਾ ਹੈ। ਮੌਜ਼ੂਦਾ ਵਿੱਚ 1518 ਮਿਲਿਅਨ ਲੀਟਰ ਹਰ ਰੋਜ ਦੀ ਸਾਂਝੀ ਸਮਰਥਾ ਵਾਲੇ 90 ਫੀਸਦੀ ਚਾਲੂ ਹਨ। ਇਸ ਦੇ ਇਲਾਵਾ, 184.5 ਐਮਐਲਡੀ ਦੀ ਸਮਰਥਾ ਵਾਲੇ 17 ਸੀਈਟੀਪੀ ਪ੍ਰਭਾਵੀ ਤੌਰ ‘ਤੇ ਉਦਯੋਗਿਕ ਕਚਰੇ ਦਾ ਪ੍ਰਬੰਧਨ ਕਰਕੇ ਵਾਤਾਵਰਨ ਸਰੰਖਣ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ।
ਸੂਬੇ ਵਿੱਚ ਸੀਵੇਜ ਉਪਚਾਰ ਸਮਰਥਾਵਾਂ ਨੂੰ ਹੋਰ ਵਧਾਉਣ ਲਈ ਕਈ ਪਹਿਲ ਕੀਤੀ ਜਾ ਰਹੀ ਹੈ। ਇਸ ਸਮੇ 29 ਐਮਐਲਡੀ ਦੀ ਸਾਂਝੀ ਸਮਰਥਾ ਵਾਲੇ ਤਿੰਨ ਨਵੇਂ ਐਸਟੀਪੀ ਨਿਰਮਾਣ ਅਧੀਨ ਹਨ, ਜਿਨ੍ਹਾਂ ਦੇ 31 ਮਾਰਚ,2026 ਤੱਕ ਪੂਰਾ ਹੋਣ ਦੀ ਉਂਮੀਦ ਹੈ। ਇਸ ਦੇ ਇਲਾਵਾ, 213 ਐਮਐਲਡੀ ਦੀ ਸਮਰਥਾ ਵਾਲੇ 7 ਮੌਜ਼ੂਦਾ ਐਸਟੀਪੀ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਨਾਲ ਹੀ ਵੱਖ ਵੱਖ ਵਿਭਾਗਾਂ ਤਹਿਤ 587 ਐਮਐਲਡੀ ਦੀ ਕੁਲ੍ਹ ਸਮਰਥਾ ਵਾਲੇ 10 ਨਵੇਂ ਐਸਟੀਪੀ ਪ੍ਰਸਤਾਵਿਤ ਹਨ। ਮੁੱਖ ਪ੍ਰੇਜੈਕਟਾਂ ਵਿੱਚ ਗੁਰੂਗ੍ਰਾਮ ਦੇ ਧਨਵਾਪੁਰ, ਬਹਰਾਮਪੁਰ ਅਤੇ ਸੈਕਟਰ-107 ਵਿੱਚ 100 ਐਮਐਲਡੀ ਐਸਟੀਪੀ, ਫਰੀਦਾਬਾਦ ਦੇ ਬਾਦਸ਼ਾਹਪੁਰ ਵਿੱਚ 45 ਐਮਐਲਡੀ ਅਤੇ ਮਿਰਜਾਪੁਰ ਵਿੱਚ 20 ਐਮਐਲਡੀ ਪਲਾਂਟ ਅਤੇ ਰਾਦੌਰ ਰੋਡ ਯਮੁਨਾਨਗਰ 77 ਐਮਐਲਡੀ,ਰੋਹਤੱਕ ਵਿੱਚ 60 ਐਮਐਲਡੀ ਅਤੇ ਸੋਨਪਤ ਵਿੱਚ 30 ਐਮਐਲਡੀ ਦੀਆਂ ਵਧੀਕ ਸਹੂਲਤਾਂ ਸ਼ਾਮਲ ਹਨ।
ਮੀਟਿੰਗ ਵਿੱਚ ਉਦਯੋਗਿਕ ਕਚਰੇ ਦੇ ਉਪਚਾਰ ਦੇ ਬੁਨਿਯਾਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜੋਰ ਦਿੱਤਾ ਗਿਆ। ਕੁਤਾਨਾ ਅਤੇ ਬੜੀ ਵਿੱਚ 19 ਐਮਐਲਡੀ ਦੀ ਸਾਂਝੀ ਸਮਰਥਾ ਵਾਲੇ 2 ਸੀਈਟੀਪੀ ਨੂੰ ਤੁਰੰਤ ਅਪਗ੍ਰੇਡ ਕਰਨ ਲਈ ਪ੍ਰਾਥਮਿਕਤਾ ‘ਤੇ ਰੱਖਿਆ ਗਿਆ ਹੈ। ਇਸ ਦੇ ਇਲਾਵਾ, ਵੱਧਦੇ ਉਦਯੋਗਿਕ ਡਿਸਚਾਰਜ ਨਾਲ ਨਜਿੱਠਨ ਲਈ ਐਚਐਸਆਈਆਈਡੀਸੀ ਅਤੇ ਜਨ ਸਿਹਤ ਇੰਜੀਨਿਅਰਿੰਗ ਵਿਭਾਗ ਵੱਲੋਂ 146 ਐਮਐਲਡੀ ਦੀ ਸਮਰਥਾ ਵਾਲੇ 8 ਨਵੇਂ ਸੀਈਟੀਪੀ ਪ੍ਰਸਤਾਵਿਤ ਹਨ। ਫਰੀਦਾਬਾਦ ਦੇ ਪ੍ਰਤਾਪਗੜ੍ਹ ਵਿੱਚ 50 ਐਮਐਲਡੀ ਸੀਈਟੀਪੀ ਦੀ ਸਥਾਪਨਾ ਲਈ 824 ਕਰੋੜ ਰੁਪਏ ਦੀ ਵਿਸਥਾਰ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾ ਚੁੱਕੀ ਹੈ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਉਦਯੋਗਾਂ ਵਿੱਚ ਅਨੁਪਾਲਨ ਯਕੀਨੀ ਕਰਨ ਅਤੇ ਉਲੰਘਨਾਵਾਂ ਦਾ ਹੱਲ ਕਰਨ ਦੇ ਟੀਚੇ ਨਾਲ ਐਚਐਸਪੀਸੀਬੀ, ਜਨ ਸਿਹਤ ਇੰਜੀਨਿਅਰਿੰਗ ਵਿਭਾਗ, ਸਿੰਚਾਈ ਵਿਭਾਗ ਅਤੇ ਐਚਐਸਆਈਐਈਡੀਸੀ ਦੇ ਮੈਂਬਰਾਂ ਦੀ ਇੱਕ ਸਾਂਝੀ ਟੀਮ ਅਗਲੇ 10 ਦਿਨਾਂ ਅੰਦਰ ਨਿਰੀਖਣ ਕਰੇਗੀ।
ਮੀਟਿੰਗ ਵਿੱਚ ਪਾਤਾਵਰਣ, ਵਨ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਆਨੰਦ ਮੋਹਨ ਸ਼ਰਣ, ਨਗਰ ਅਤੇ ਪਿੰਡ ਆਯੋਜਨਾ ਅਤੇ ਸ਼ਹਿਰੀ ਸੰਪਦਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ.ਕੇ.ਸਿੰਘ, ਸ਼ਹਿਰੀ ਸਥਾਨਕ ਨਿਗਮ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਵਿਕਾਸ ਗੁਪਤਾ, ਜਨ ਸਿਹਤ ਇੰਜੀਨਿਅਰਿੰਗ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਮੁਹੱਮਦ ਸ਼ਾਇਨ ਅਤੇ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜ਼ੂਦ ਸਨ।
ਮੁੱਖ ਮੰਤਰੀ ਦੇ ਸਖ਼ਤ ਨਿਰਦੇਸ਼, ਸਫਾਈ ਸਾਡੀ ਪਹਿਲੀ ਪ੍ਰਾਥਮਿਕਤਾ, ਸਾਰੇ ਅਧਿਕਾਰੀ ਜਿੰਮੇਦਾਰੀ ਨਾਲ ਕਰਨ ਕੰਮ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਫਾਈ ਪ੍ਰੋਗਰਾਮ ਨੂੰ ਹੋਰ ਵੱਧ ਗਤੀ ਦੇਣ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਵਿਭਾਗ ਵਿੱਚ ਹੋਰ ਵੱਧ ਪਾਰਦਰਸ਼ਿਤਾ ਲਿਆਉਣ ਲਈ ਅੱਜ ਡੋਰ-ਟੂ-ਡੋਰ ਕਚਰਾ ਇਕੱਠਾ ਕਰਨ ਦੀ ਨਿਗਰਾਨੀ ਲਈ ਰਿਅਲ ਟਾਇਮ ਟ੍ਰੈਕਿੰਗ ਪੋਰਟਲ ਅਤੇ ਮੋਬਾਇਲ ਐਪ ਦੀ ਸ਼ੁਰੂਆਤ ਕੀਤੀ। ਇਸ ਡਿਜਿਟਲ ਪਹਿਲ ਨਾਲ ਨਗਰ ਨਿਗਮਾਂ, ਨਗਰ ਪਾਲਿਕਾਵਾਂ ਅਤੇ ਨਗਰ ਪ੍ਰੀਸ਼ਦਾਂ ਵਿੱਚ ਲਾਇਵ ਲੋਕੇਸ਼ ਦੇ ਆਧਾਰ ‘ਤੇ ਕਚਰਾ ਇਕੱਠਾ ਕਰਨ ਵਿੱਚ ਲਗੀ ਗੱਡਿਆਂ ਅਤੇ ਮੈਨਪਾਵਰ ਦੀ ਸਹੀ ਜਾਣਕਾਰੀ ਆਨਲਾਇਨ ਉਪਲਬਧ ਹੋ ਸਕੇਗੀ। ਹਰੇਕ ਨਾਗਰਿਕ ਆਪਣੇ ਖੇਤਰ ਅਤੇ ਏਰਿਆ ਵਿੱਚ ਚੱਲਣ ਵਾਲੀ ਗੱਡੀ ਦੀ ਲਾਇਵ ਟ੍ਰੈਕਿੰਗ ਵੇਖ ਸਕਦਾ ਹੈ। ਮੌਜ਼ੂਦਾ ਸਮੇ ਵਿੱਚ 37 ਨਗਰ ਪਾਲਿਕਾਵਾਂ ਇਸ ਪੋਰਟਲ ‘ਤੇ ਲਾਇਵ ਹੋ ਚੁੱਕੀਆਂ ਹਨ।
ਮੁੱਖ ਮੰਤਰੀ ਅੱਜ ਇੱਥੇ ਜ਼ਿਲ੍ਹਾ ਨਗਰ ਕਮੀਸ਼ਨਰਾਂ (ਡੀਐਮਸੀ) ਅਤੇ ਨਗਰ ਨਿਗਮ ਕਮੀਸ਼ਨਰਾਂ (ਐਮਸੀ) ਨਾਲ ਇੱਕ ਅਹਿਮ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਵੀ ਮੌਜ਼ੂਦ ਰਹੇ। ਮੀਟਿੰਗ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਵਿਭਾਗ ਵੱਲੋਂ ਲਾਗੂ ਕੀਤੀ ਜਾ ਰਹੀ ਵੱਖ ਵੱਖ ਪਰਿਯੋਜਨਾਵਾਂ ਦੀ ਸਮੀਖਿਆ ਕੀਤੀ ਗਈ।
ਸ਼ਹਿਰਾਂ ਵਿੱਚ ਲੇਗਸੀ ਵੇਸਟ ‘ਤੇ ਸਖ਼ਤ ਨਿਰਦੇਸ਼ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰਾਂ ਵਿੱਚ ਸਫਾਈ ਵਿਵਸਥਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਕਿਸੇ ਵੀ ਸ਼ਹਿਰ ਵਿੱਚ ਕਚਰੇ ਦੇ ਢੇਰ ਨਹੀਂ ਦਿਸਣੇ ਚਾਹੀਦੇ। ਸਰਕਾਰ ਦਾ ਟੀਚਾ ਸ਼ਹਿਰਾਂ ਨੂੰ ਸਾਫ਼ ਬਨਾਉਣਾ ਹੈ। ਇਸ ਲਈ ਸਾਰੇ ਅਧਿਕਾਰੀਆਂ ਨੂੰ ਜਿੰਮੇਵਾਰੀ ਨਾਲ ਕੰਮ ਕਰਨ ਦੀ ਲੋੜ ਹੈ। ਸਫਾਈ ਸਾਡੀ ਪਹਿਲੀ ਪ੍ਰਾਥਮਿਕਤਾ ਹੈ।
15 ਜੂਨ ਤੱਕ ਸੜਕਾਂ ਦਾ ਨਵੀਨੀਕਰਨ ਕਰਨ ਯਕੀਨੀ
ਨਗਰ ਨਿਗਮਾਂ ਵਿੱਚ ਸੜਕਾਂ ਦੀ ਮਜ਼ਬੂਤ ਦੇ ਸਬੰਧ ਵਿੱਚ ਹਿਦਾਇਤ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੜਕ ਸੁਧਾਰ ਕੰਮਾਂ ਨੂੰ ਸਮੇ ਸਿਰ ਪੂਰਾ ਕੀਤਾ ਜਾਵੇ। ਨਿਗਮਾਂ ਵਿੱਚ ਕਿਸੀ ਵੀ ਸੜਕ ‘ਤੇ ਗੱਡੇ ਨਹੀਂ ਹੋਣੇ ਚਾਹੀਦੇ। ਸੜਕਾਂ ਦੀ ਮਰੱਮਤ ਅਤੇ ਰਿ-ਕਾਰਪੇਟਿੰਗ ਦੇ ਕੰਮ ਵਿੱਚ ਤੇਜੀ ਲਿਆਈ ਜਾਵੇ ਅਤੇ 15 ਜੂਨ ਤੱਕ ਸਾਰੀ ਸੜਕਾਂ ਦੇ ਨਵੀਨੀਕਰਨ ਦੇ ਕੰਮ ਨੂੰ ਪੂਰਾ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨਿਗਮਾਂ ਵਿੱਚ ਸਫਾਈ ਨਾਲ ਸਬੰਧਿਤ ਨਵੇਂ ਟੈਂਡਰ ਲੱਗ ਚੁੱਕੇ ਹਨ, ਮੁੱਖ ਦਫ਼ਤਰ ਦੇ ਅਧਿਕਾਰੀ ਉਨ੍ਹਾਂ ਨਿਗਮਾਂ ਦਾ ਦੌਰਾ ਕਰਨ ਅਤੇ ਕੰਮਾ ਦੀ ਸਥਿਤੀ ਅਤੇ ਪ੍ਰਗਤੀ ਦੇ ਸਬੰਧ ਵਿੱਚ ਆਗਾਮੀ 7 ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ।
ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਿਗਮਾਂ ਅਤੇ ਸਫਾਈ ਐਜੰਸਿਆਂ ਨੂੰ ਕੀਤਾ ਜਾਵੇਗਾ ਸਨਮਾਨਿਤ
ਮੁੱਖ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਸਫਾਈ ਕਰਮਚਾਰੀਆਂ ਦੀ ਹਾਜ਼ਰੀ ਲਗਾਉਣਾ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ ਨਿਗਮ ਸਫਾਈ ਦੇ ਮਾਮਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ, ਉਸ ਨੂੰ ਸਨਮਾਨਿਤ ਕੀਤਾ ਜਾਵੇਗਾ। ਨਾਲ ਹੀ ਸਫਾਈ ਵਿਵਸਥਾ ਯਕੀਨੀ ਕਰਨ ਵਾਲੇ ਐਜੰਸੀ ਕਾਨਟ੍ਰੈਕਟਰ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਵਿੱਚ ਸੁਰੱਖਿਅਤ ਵਾਤਾਵਰਣ ਯਕੀਨੀ ਕਰਨ ਲਈ ਸ਼ਹਿਰਾਂ ਦੇ ਮੁੱਖ ਐਂਟ੍ਰੀ ਅਤੇ ਐਗਜਿਸਟ ਪੁਆਇੰਟ ‘ਤੇ ਸੀਸੀਟੀਵੀ ਕੈਮਰੇ ਲਗਵਾਉਣਾ ਯਕੀਨੀ ਕਰਨ। ਇਸ ਨਾਲ ਅਪਰਾਧਿਕ ਗਤੀਵਿਧੀਆਂ ਵਿੱਚ ਕਮੀ ਆਵੇਗੀ।
ਡ੍ਰੇਨਾਂ ਦੀ ਸਫਾਈ ਨੂੰ ਦੇਣ ਸਭ ਤੋਂ ਵੱਧ ਪ੍ਰਾਥਮਿਕਤਾ
ਮੁੱਖ ਮੰਤਰੀ ਨੇ ਡੇ੍ਰਨਾਂ ਦੀ ਸਫਾਈ ਦੀ ਤਰੱਕੀ ਦੀ ਸਮੀਖਿਆ ਕਰਦੇ ਹੋਏ ਹਿਦਾਇਤ ਦਿੱਤੀ ਕਿ ਸਪਸ਼ਟ ਸੀਮਾ ਤੈਅ ਕਰਦੇ ਹੋਏ ਡੇ੍ਰਨਾਂ ਦੀ ਸਫਾਈ ਨਾਲ ਲੰਬਿਤ ਕੰਮਾਂ ਨੂੰ ਬਿਨਾ ਦੇਰੀ ਦੇ ਪੂਰਾ ਕਰਨ। 15 ਜੂਨ ਤੱਕ ਸਾਰੇ ਨਿਗਮਾਂ ਤਹਿਤ ਆਉਣ ਵਾਲੇ ਡ੍ਰੇਨਾਂ ਦੀ ਸਫਾਈ ਯਕੀਨੀ ਕਰਨ। ਮਾਨਸੂਨ ਸੀਜ਼ਨ ਤੋਂ ਪਹਿਲਾਂ ਹੀ ਅਧਿਕਾਰੀ ਡੇ੍ਰਨਾਂ ਦੀ ਸਫਾਈ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦੇਣ।
ਸੀਵਰੇਜ ਸਫਾਈ ਤੋਂ ਪਹਿਲਾਂ ਸੁਰੱਖਿਆ ਜਾਂਚ ਜਰੂਰੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਵੀ ਸੀਵਰੇਜ ਸਫਾਈ ਦੌਰਾਨ ਜਾਨ ਦਾ ਵੀ ਨੁਕਸਾਨ ਹੁੰਦਾ ਹੈ। ਇਸ ਲਈ ਅਜਿਹੀ ਵਿਵਸਥਾ ਬਣਾਈ ਜਾਵੇ ਕਿ ਸਿਵਰੇਜ ਸਫਾਈ ਤੋਂ ਪਹਿਲਾਂ ਸੁਰੱਖਿਆ ਜਾਂਚ ਜਰੂਰੀ ਕੀਤਾ ਜਾਵੇ। ਇਹ ਚੈਕ ਕੀਤਾ ਜਾਵੇ ਕਿ ਸੀਵਰੇਜ ਵਿੱਚ ਕਿਸੇ ਪ੍ਰਕਾਰ ਦੀ ਗੈਸ ਜਾਂ ਹੋਰ ਜਾਨਲੇਵਾ ਰਸਾਇਣ ਦੀ ਮੌਜ਼ੂਦਗੀ ਨਾ ਹੋਵੇ ਤਾਂ ਜੋ ਸੀਵਰ ਮੈਨ ਦੀ ਜਾਨ ਨੂੰ ਨੁਕਸਾਨ ਨਾ ਹੋਵੇ।
Leave a Reply