ਚੰਡੀਗੜ੍ਹ ( ਜਸਟਿਸ ਨਿਊਜ਼ ) : ਨੈਸ਼ਨਲ ਇੰਸਟੀਟਿਊਟ ਆਫ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ.), ਚੰਡੀਗੜ੍ਹ ਨੇ ਆਪਣੇ ਕੈਂਪਸ ਵਿਖੇ ਸਾਈਬਰ ਵੈੱਲਨੈੱਸ ਕਲੀਨਿਕ ਦੀ ਸਫਲਤਾਪੂਰਵਕ ਸ਼ੁਰੂਆਤ ਕੀਤੀ। ਸਾਈਬਰ ਵੈੱਲਨੈੱਸ ਕਲੀਨਿਕ NITTTR ਚੰਡੀਗੜ੍ਹ, ISAC ਅਤੇ CopConnect ਦਾ ਸਾਂਝਾ ਉੱਦਮ ਹੈ, ਜਿਸ ਨੂੰ ਜ਼ੈੱਡਸਕੇਲਰ ਇੰਕ ਦੇ ਸੀਐੱਸਆਰ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਹੈ। ਇਸ ਕਲੀਨਿਕ ਦੇ ਉਦਘਾਟਨ ਦੇ ਨਾਲ, NITTTR ਚੰਡੀਗੜ੍ਹ ਭਾਰਤ ਦੇ ਸਾਈਬਰ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵਿਅਕਤੀਆਂ ਨੂੰ ਆਤਮਵਿਸ਼ਵਾਸ ਅਤੇ ਸੁਰੱਖਿਆ ਦੇ ਨਾਲ ਡਿਜੀਟਲ ਖੇਤਰ ਵਿੱਚ ਅੱਗੇ ਵਧਣ ਲਈ ਸਮਰੱਥ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਵਚਨਬੱਧ ਹੈ।
ਇਸ ਮੌਕੇ ‘ਤੇ ਬਹੁਤ ਸਾਰੇ ਵਿਸ਼ੇਸ਼ ਮਹਿਮਾਨਾਂ ਨੇ ਪ੍ਰੇਰਣਾਦਾਇਕ ਭਾਸ਼ਣ ਦਿੱਤੇ ਜਿਨ੍ਹਾਂ ਵਿੱਚ ਸ਼ਾਮਲ ਹਨ – ਸ਼੍ਰੀਮਤੀ ਗੀਤਾਂਜਲੀ ਖੰਡੇਲਵਾਲ, ਆਈਪੀਐੱਸ, ਸੁਪਰਡੈਂਟ, ਚੰਡੀਗੜ੍ਹ ਸਾਈਬਰ ਸੈੱਲ; ਸ਼੍ਰੀਮਤੀ ਕਰਿਸ਼ਮਾ ਭੂਯਾਨ, ਸੀਐੱਸਆਰ ਦੀ ਮੁਖੀ, ਜ਼ੈੱਡਸਕੇਲਰ ਇੰਕ.; ਪ੍ਰੋਫ਼ੈਸਰ (ਡਾ.) ਬੀ.ਆਰ.ਗੁਰਜਰ, ਡਾਇਰੈਕਟਰ, ਐਨ.ਆਈ.ਟੀ.ਟੀ.ਟੀ.ਆਰ., ਚੰਡੀਗੜ੍ਹ; ਅਤੇ ਗਰੁੱਪ ਕੈਪਟਨ ਪੀ. ਆਨੰਦ ਨਾਇਡੂ (ਸੇਵਾਮੁਕਤ), ਕਾਰਜਕਾਰੀ ਨਿਰਦੇਸ਼ਕ, ਆਈਐੱਸਏਸੀ।
ਸਮਾਗਮ ਦੀ ਸਮਾਪਤੀ “ਸਮਾਜ ਅਤੇ ਸੰਸਥਾਵਾਂ ਵਿੱਚ ਇੱਕ ਸਾਈਬਰ ਸੁਰੱਖਿਅਤ ਅਤੇ ਜਾਗਰੂਕ ਸੱਭਿਆਚਾਰ ਦਾ ਨਿਰਮਾਣ” ਵਿਸ਼ੇ ‘ਤੇ ਇੱਕ ਵਰਕਸ਼ਾਪ ਨਾਲ ਹੋਈ। ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਕਾਨੂੰਨ ਲਾਗੂ ਕਰਨ ਵਾਲੀ ਏਜੰਸੀਆਂ ਦੇ ਕਰਮਚਾਰੀਆਂ ਨੂੰ ਅਤਿ-ਆਧੁਨਿਕ ਸਾਈਬਰ ਸੁਰੱਖਿਆ ਮੁਹਾਰਤ ਨਾਲ ਲੈਸ ਕਰਕੇ ਇੱਕ ਵਧੇਰੇ ਸੁਰੱਖਿਅਤ ਡਿਜੀਟਲ ਵਾਤਾਵਰਣ ਬਣਾਉਣਾ ਹੈ।
Leave a Reply