ਮਾਨਸਾ ( ਡਾ ਸੰਦੀਪ ਘੰਡ) ਬੇਸ਼ਕ ਸਰਪੰਚੀ ਦੀਆਂ ਚੋਣਾਂ ਹੋਈਆਂ ਨੂੰ ਅੱਜ 6 ਮਹੀਨੇ ਦਾ ਸਮਾਂ ਹੋ ਗਿਆ ਪਰ ਜਿਥੇ ਸਰਕਾਰ ਆਪਣਾ ਸਰਪੰਚ ਨਹੀ ਬਣਾ ਸਕੀ ਉਥੇ ਆਪਣਾ ਬਣਾਉਣ ਦੀਆਂ ਯੋਜਨਾਵਾਂ ਚਲਦੀਆਂ ਰਹਿੰਦੀਆ ਉਹ ਫੇਰ ਚਾਹੇ ਪਿੰਡ ਬਾਜੇਵਾਲਾ ਹੋਵੇ ਜਾਂ ਬੁਰਜ ਹਰੀ।
ਪਿੰਡ ਬੁਰਜ ਹਰੀ ਦੀ ਪੰਚਾਇੰਤ ਚੋਣ ਵਿੱਚ ਵੋਟਾਂ ਦਾ ਫਰਕ ਘੱਟ ਹੋਣ ਕਾਰਣ ਵਾਰ ਵਾਰ ਵੋਟਾਂ ਦੀ ਗਿਣਤੀ ਕੀਤੀ ਗਈ।ਆਖਰ ਵੋਟਾਂ ਵਾਲੇ ਦਿਨ ਪੰਜ ਵਾਰ ਗਿਣਤੀ ਕਰਨ ਤੇ ਜਦੋਂ ਕੋਈ ਗੱਲ ਨਾ ਬਣੀ ਤਾਂ ਸ਼੍ਰਮੋਣੀ ਅਕਾਲੀ ਦਲ ਦੀ ਉਮੀਦਵਾਰ ਸੁਖਜੀਤ ਕੌਰ ਨੂੰ ਜੈਤੂ ਅੇਲਾਨਣਾ ਪਿਆ।ਵੋਟਾਂ ਦਾ ਫਰਕ ਸੀ 8 ਵੋਟਾਂ ਵੇਸੇ ਤਾਂ ਫਰਕ ਜਿਆਦਾ ਸੀ ਪਰ ਇਹ ਫਰਕ ਤਾਂ ਉਹ ਸੀ ਜਿਸ ਨੂੰ ਕਿਸੇ ਵੀ ਕੀਮਤ ਤੇ ਘੱਟ ਨਹੀ ਕੀਤਾ ਜਾ ਸਕਦਾ ਸੀ।
ਪਰ ਅਜੇ ਵੀ ਹਾਰੇ ਉਮੀਦਵਾਰ ਨੂੰ ਵਿਧਾਇਕ ਨਾਲ ਲਿਹਾਜ ਕਾਰਣ ਕੁਝ ਨਾ ਕੁਝ ਹੋਣ ਦੀ ਉਮੀਦ ਸੀ।ਉਮੀਦਵਾਰ ਦਾ ਨਜਦੀਕੀ ਰਿਸ਼ਤੇਦਾਰ ਵਿਧਾਇਕ ਦਾ ਪੀਏ ਸੀ।ਆਖਰ ਜਿਲਾ ਚੋਣ ਅਫਸਰ ਕੋਲ ਪਟੀਸ਼ਨ ਪਾ ਕੇ ਦੁਬਾਰਾ ਗਿਣਤੀ ਦਾ ਹੁਕਮ ਲੇ ਲਿਆ ਗਿਆ।ਜਿਵੇਂ ਹੀ ਦੁਬਾਰਾ ਗਿਣਤੀ ਦਾ ਹੁਕਮ ਹੋਇਆ ਤਾਂ ਹੁਣ ਪਿੰਡ ਵਾਸੀਆਂ ਨੂੰ ਪੱਕਾ ਹੋ ਗਿਆ ਕਿ ਵਿਧਾਇਕ ਦਾ ਪੀਏ ਆਪਣਾ ਅਸਰ ਰਸੂਖ ਵਰਤ ਕੇ ਕੁਝ ਨਾ ਕੁਝ ਕਰੇਗਾ।ਪਰ ਸੋਸ਼ਲ ਮੀਡੀਆ ਦੇ ਮੁੱਖ ਚੈਨਲਾਂ ਅਤੇ ਪਿੰਡ ਦੇ ਏਕੇ ਨੇ ਕੁਝ ਵੀ ਗਲਤ ਨਾ ਹੋਣ ਦਿੱਤਾ ਅਤੇ ਫਰਕ ਘੱਟ ਕੇ 5 ਵੋਟਾਂ ਦਾ ਰਹਿ ਗਿਆ ਪਰ ਜੈਤੂ ਸੁਖਜੀਤ ਕੌਰ ਹੀ ਰਹੀ।
ਬੁਰਜ ਹਰੀ ਪਿੰਡ (ਹਲਕਾ ਮਾਨਸਾ) ਦੇ ਸਰਪੰਚ ਦੀ ਚੋਣ ਦੌਰਾਨ ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਲਈ ਗਲ੍ਹ ਦੀ ਹੱਡੀ ਬਣੀ ਹੋਈ ਸੀ। ਪਿਛਲੇ ਤਿੰਨ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਮਾਨਸਾ ਦੇ ਵਿਧਾਇਕ ਡਾ; ਵਿਜੇ ਸਿੰਗਲਾ ਅਤੇ ਉਸ ਦੇ ਪੀਏ ਗੁਰਲਾਲ ਸਿੰਘ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਡਾ ਮੀਡੀਆ ਤੇ ਜਿਕਰ ਕੀਤਾ ਜਾ ਰਿਹਾ ਸੀ ਤਾਂ ਆਖਰ ਵਿਧਾਇਕ ਅਤੇ ਉਮੀਦਵਾਰ ਅਤੇ ਪੀਏ ਨੂੰ ਨਾਮੋਸ਼ੀ ਝੱਲਣੀ ਪਈ।
ਸਰਪੰਚੀ ਦੀ ਚੋਣ ਲੜ ਰਹੀ ਸੁਖਜੀਤ ਕੌਰ ਦੇ ਰਿਸ਼ਤੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਿਰਵੈਰ ਸਿੰਘ ਬੁਰਜ ਹਰੀ ਨੇ ਦੱਸਿਆ ਕਿ ਸਥਾਨਕ ਵਿਧਾਇਕ ਦਾ ਪੀਏ ਗੁਰਲਾਲ ਸਿੰਘ (ਜੋ ਉਨ੍ਹਾਂ ਦੇ ਪਿੰਡ ਦੇ ਰਹਿਣ ਵਾਲੇ ਹਨ) ਵਿਧਾਇਕ ਦੀ ਸ਼ੈਅ ਤੇ ਆਪਣੇ ਰਿਸ਼ਤੇਦਾਰ ਨੂੰ ਸਰਪੰਚ ਬਣਾਉਣਾ ਚਾਹੁੰਦੇ ਸਨ। ਨਿਰਵੈਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਘਰਵਾਲੀ ਦੇ ਕਾਗਜ ਰੱਦ ਕਰਵਾਏ ਗਏ।ਉਸ ਉਪਰ ਤੂਤ ਦੀ ਚੋਰੀ ਦਾ ਝੂਠਾ ਕੇਸ ਪਵਾਕੇ ਉਸ ਨੂੰ ਜੇਲ ਭੇਜਿਆ ਗਿਆ।ਜਦੋ ਕਿ ਤੂਤ ਅਜੇ ਵੀ ਉਥੇ ਹੀ ਮਾਜੋਦ ਹੈ। ਬਾਅਦ ਵਿੱਚ ਜਦੋਂ ਪੂਰੇ ਪਿੰਡ ਨੇ ਸੁਖਜੀਤ ਕੌਰ ਨੂੰ ਸਮਰਥਨ ਦਿੱਤਾ ਤਾਂ ਧੱਕੇਸ਼ਾਹੀ ਦੇ ਬਾਵਜੂਦ ਉਹ ਸਰਪੰਚ ਬਣਨ ਵਿੱਚ ਕਾਮਯਾਬ ਰਹੀ।
ਉਧਰ ਦੂਜੇ ਪਾਸੇ ਵਿਧਾਇਕ ਡਾ ਵਿਜੇ ਸਿੰਗਲਾ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਉਨ੍ਹਾਂ ਨੂੰ ਜਾਣਬੂਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਜੇਤੂ ਵੋਟਾਂ ਦਾ ਅੰਤਰ ਘੱਟ ਹੋਣ ਕਾਰਨ ਦੁਬਾਰਾ ਗਿਣਤੀ ਕਰਵਾਉਣਾ ਉਮੀਦਵਾਰ ਦਾ ਹੱਕ ਹੈ ਅਤੇ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕੀਤੀ।
ਜੇਤੂ ਰਹੀ ਸਰਪੰਚ ਸੁਖਜੀਤ ਕੌਰ ਦਾ ਕਹਿਣਾ ਹੈ ਕਿ ਉਨਾਂ ਪਿੰਡ ਦੇ ਲੋਕਾਂ ਦਾ ਏਕਾ ਅਤੇ ਮੀਡੀਆਂ ਵੱਲੋਂ ਨਿਭਾਈ ਗਈ ਪਾਰਦਸ਼ਤਾ ਵਾਲੀ ਭੂਮਿਕਾ ਕਾਰਣ ਵਿਧਾਇਕ ਜਾਂ ਪ੍ਰਸਾਸ਼ਨ ਵੋਟਾਂ ਦਾ ਅੰਤਰ 5 ਤੇ ਲਿਆਉਣ ਵਿੱਚ ਕਾਮਯਾਬ ਰਿਹਾ ਪਰ ਫੇਰ ਵੀ ਉਹਨਾਂ ਨੂੰ ਮੂਂਹ ਦੀ ਖਾਣੀ ਪਈ।ਸਮੂਹ ਪਿੰਡ ਵਾਸੀਆਂ ਵੱਲੋਂ ਜੇਤੂ ਸਰਪੰਚ ਸੁਖਜੌਤ ਕੋਰ ਨੂੰ ਵਧਾਈ ਦਿਿਦੰਆਂ ਪਿੰਡ ਵਿਚ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਦੋਵੇਂ ਧਿਰਾਂ ਨੂੰ ਅਪੀਲ ਕੀਤੀ।ਦੂਜੇ ਪਾਸੇ ਲੋਕਾਂ ਵਿੱਚ ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਵਿਰੋਧੀ ਉਮੀਦਵਾਰ ਨੇ ਪਹਿਲਾਂ ਸਰਪੰਚੀ ਦੀ ਚੋਣ ਅਕਾਲੀ ਦਲ ਫੇਰ ਅਗਲੀ ਵਾਰ ਕਾਗਰਸ ਅਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਲੜੀ ਪਰ ਉਸ ਨੂੰ ਪਾਰਟੀ ਬਦਲਣੀ ਵੀ ਰਾਸ਼ ਨਾ ਆਈ।ਹੁਣ ਨਾ ਜਿੱਤਣ ਕਾਰਨ ਕਿਸ ਪਾਸੇ ਜਾਂਦੇ ਹਨ, ਇਹ ਆਉਣ ਵਾਲਾ ਸਮਾਂ ਦੱਸੇਗਾ।
Leave a Reply