ਜੀਂਦ ਦੇ ਉਚਾਨਾ ਵਿੱਚ ਪ੍ਰਬੰਧਿਤ ਹੋਇਆ ਸ੍ਰੀ ਧੰਨਾ ਭਗਤ ਜੈਯੰਤੀ ਰਾਜ ਪੱਧਰੀ ਸਮਾਰੋਹ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ
ਚੰਡੀਗੜ੍ਹ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ੍ਰੀ ਧੰਨਾ ਭਗਤ ਜੀ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਉਤਾਰਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦਿਖਾਏ ਮਾਰਗ ‘ਤੇ ਚਲਦੇ ਹੋਏ ਅਸੀਂ ਸਾਰੇ ਇੱਕ ਬਿਹਤਰ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਦੇਣ। ਉਨ੍ਹਾਂ ਨੇ ਮਾਂਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਿਖਿਅਤ ਕਰਨ ਅਤੇ ਸਮਾਜ ਤੋਂ ਜਾਤ-ਪਾਤ, ਉਚ-ਨੀਚ ਦੀ ਬੁਰਾਈਆਂ ਨੂੰ ਖਤਮ ਕਰ ਭਾਈਚਾਰਾ ਵਧਾਉਣ ਦਾ ਕੰਮ ਕਰਨ।
ਮੁੱਖ ਮੰਤਰੀ ਅੱਜ ਸ੍ਰੀ ਧੰਨਾ ਭਗਤ ਜੀ ਦੀ ਜੈਯੰਤੀ ਦੇ ਮੌਕੇ ‘ਤੇ ਜਿਲ੍ਹਾ ਜੀਂਦ ਦੇ ਉਚਾਨਾ ਵਿੱਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੇਣੀ ਨੇ ਦਾੜਨ ਖਾਪ ਵੱਲੋਂ ਰੱਖੀ ਗਈ ਮੰਗਾਂ ‘ਤੇ ਐਲਾਨ ਕਰਦੇ ਹੋਏ ਕਿਹਾ ਕਿ ਪਿੰਡ ਪਾਲਵਾਂ ਵਿੱਚ ਤਾਲਾਬ ਦੀ ਰਿਟਰਨਿੰਗ ਵਾਲ, ਇੱਕ ਸ਼ੈਡ ਅਤੇ ਇੱਕ ਕਮਰੇ ਦਾ ਨਿਰਮਾਣ ਕਰਵਾਇਆ ਜਾਵੇਗਾ। ਨਾਲ ਹੀ, ਪਿੰਡ ਪਾਲਵਾਂ ਵਿੱਚ ਦਾੜਨ ਖਾਪ ਭਵਨ ਦੀ ਚਾਰਦੀਵਾਰੀ ਅਤੇ ਗ੍ਰਿਲ ਦਾ ਕੰਮ ਵੀ ਪੂਰਾ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ, ਦਾੜਨ ਖਾਪ ਭਵਨ ਵਿੱਚ ਬਰਾਂਡਾਂ-ਕਮ-ਹਾਲ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ, ਪਾਲਵਾਂ ਵਿੱਚ ਦੋੜਨ ਖਾਪ ਭਵਨ ਵਿੱਚ 40 ਕੇਵੀ ਲੋਡ ਵਧਾਉਣ ਲਈ ਬਿਨੈ ਕਰਨ ‘ਤੇ ਵਿਭਾਗ ਦੇ ਮਾਣਦੰਡਾਂ ਅਨੁਸਾਰ ਭਵਨ ਵਿੱਚ 40 ਕਿਲੋਵਾਟਾ ਦਾ ਸੋਲਰ ਪੈਨਲ ਲਗਵਾਇਆ ਜਾਵੇਗਾ।
ਸ੍ਰੀ ਧੰਨਾ ਭਗਤ ਜੀ ਦਾ ਜੀਵਨ ਸਮਾਜਿਕ ਏਕਤਾ ਦਾ ਜਿੰਦਾ ਉਦਾਹਰਣ
ਮੁੱਖ ਮੰਤਰੀ ਨੇ ਮੌਜੂਦ ਜਨਤਾ ਨੁੰ ਸ੍ਰੀ ਧੰਨਾ ਭਗਤ ਦੀ ਜੈਯੰਤੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸ੍ਰੀ ਧੰਨਾ ਭਗਤ ਜੀ ਦੀ ਸਖਸ਼ੀਅਤ ਪੁਰਨਮਾਸੀ ਦੇ ਚੰਨ੍ਹ ਦੀ ਤਰ੍ਹਾ ਸ਼ੀਤਲ ਅਤੇ ਉਜਵਲ ਸੀ। ਉਹ ਮੰਨੇ-ਪ੍ਰਮੰਨੇ ਸੰਤ ਸੀz ਰਾਮਾਨੰਦ ਅਚਾਰਿਆ ਜੀ ਦੇ ਮੁਰੀਦ ਸਨ। ਸੰਤ ਰਾਮਾਨੰਦ ਅਚਾਰਿਆ ਜੀ ਨੇ ਉੱਤਰ ਭਾਰਤ ਵਿੱਚ ਭਗਤੀ ਅੰਦੋਲਨ ਦਾ ਵਿਆਪਕ ਪ੍ਰਚਾਰ-ਪ੍ਰਸਾਰ ਕੀਤਾ ਸੀ। ਉਨ੍ਹਾਂ ਦੀ ਪੇ੍ਰਰਣਾ ਨਾਲ ਹੀ ਸ੍ਰੀ ਧੰਨਾ ਭਗਤ ਜੀ ਨੇ ਭਗਤੀ ਅੰਦੋਲਨ ਦਾ ਇੰਨ੍ਹਾ ਪ੍ਰਚਾਰ ਕੀਤਾ ਕਿ ਉਨ੍ਹਾਂ ਨੂੰ ਰਾਜਸਥਾਨ ਵਿੱਚ ਇਸ ਅੰਦੋਲਨ ਦਾ ਆਗੂ ਕਿਹਾ ਜਾਣ ਲੱਗਾ। ਸ੍ਰੀ ਧੰਨਾ ਭਗਤ ਜੀ ਦਾ ਜੀਵਨ ਸਮਾਜਿਕ ਏਕਤਾ ਦਾ ਜਿੰਦਾ ਉਦਾਹਰਣ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਤ ਮਹਾਪੁਰਖਾਂ, ਰਿਸ਼ੀ-ਮੁਨੀਆਂ ਅਤੇ ਗੁਰੂਆਂ ਨੇ ਭੁੱਲੀ-ਭਟਕੀ ਮੁਨੱਖਤਾ ਨੂੰ ਜੀਵਨ ਦਾ ਸਹੀ ਰਸਤਾ ਦਿਖਾਇਆ ਹੈ। ਅਜਿਹੀ ਮਹਾਨ ਸਖਸ਼ੀਅਤਾਂ ਦੀ ਸਿਖਿਆਵਾਂ ਪੂਰੇ ਮਨੁੱਖ ਸਮਾਜ ਦੀ ਧਰੋਹਰ ਹਨ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਤੇ ਸਹੇਜਣ ਦੀ ਜਿਮੇਵਾਰੀ ਸਾਡੀ ਸਾਰਿਆਂ ਦੀ ਹੈ। ਸੰਤਾਂ ਦੀ ਸਿਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਸੂਬਾ ਸਰਕਾਰ ਨੇ ਸੰਤ ਮਹਾਪੁਰਸ਼ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਚਲਾਈ ਹੈ, ਜਿਸ ਤਹਿਤ ਸੰਤ ਤੇ ਮਹਾਪੁਰਖਾਂ ਦੀ ਜੈਯੰਤੀਆਂ ਦੇ ਮੌਕੇ ‘ਤੇ ਰਾਜ ਪੱਧਰੀ ਪ੍ਰੋਗਰਾਮ ਪ੍ਰਬੰਧਿਤ ਕੀਤੇ ਜਾਂਦੇ ਹਨ। ਅੱਜ ਦਾ ਇਹ ਪ੍ਰੋਗਰਾਮ ਵੀ ਇਸੀ ਯੋਜਨਾ ਤਹਿਤ ਪ੍ਰਬੰਧਿਤ ਕੀਤਾ ਗਿਆ ਹੈ।
ਸ੍ਰੀ ਧੰਨਾ ਭਗਤ ਦੇ ਜੀਵਨ ਤੋਂ ਪੇ੍ਰਰਣਾ ਲੈ ਕੇ ਸੂਬਾ ਸਰਕਾਰ ਸੱਭਦੀ ਭਲਾਈ ਤੇ ਉਥਾਨ ਲਈ ਕਰ ਰਹੀ ਕੰਮ
ਮੁੱਖ ਮੰਤਰੀ ਨੇ ਕਿਹਾ ਕਿ ਧੰਨਾ ਭਗਤ ਜੀ ਦੀ ਸੋਚ ਸੀ ਕਿ ਹਰ ਵਿਅਕਤੀ ਸੁਖੀ, ਸਪੰਨ ਅਤੇ ਖੁਸ਼ਹਾਲ ਹੋਵੇ। ਉਨ੍ਹਂਾਂ ਦੀ ਸੋਚ ਅਤੇ ਵਿਚਾਰਾਂ ਨੂੰ ਅੱਗੇ ਵਧਾਉਂਦੇ ਹੋਏ ਅਤੇ ਉਨ੍ਹਾਂ ਦੇ ਜੀਵਨ ਅਤੇ ਆਦਰਸ਼ਾਂ ਤੋਂ ਪੇ੍ਰਰਣਾ ਲੈ ਕੇ ਸੂਬਾ ਸਰਕਾਰ ਹਰਿਆਣਾ ਇੱਕ-ਹਰਿਆਣਵੀਂ ਇੱਕ ਦੇ ਭਾਵ ਨਾਲ ਸੱਭਦੀ ਭਲਾਈ ਅਤੇ ਉਥਾਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਸਮਾਜ ਕਈ ਤਰ੍ਹਾ ਦੀ ਸਮਾਜਿਕ ਅਤੇ ਹੋਰ ਚਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਸ੍ਰੀ ਧੰਨਾ ਭਗਤ ਜੀ ਦੀ ਸਿਖਿਆਵਾਂ ਤੇ ਸੰਦੇਸ਼ ਦੀ ਮਹਤੱਤਾ ਹੋਰ ਵੱਧ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਧੰਨਾ ਭਗਤ ਜੀ ਦੀ ਸਿਖਿਆਵਾਂ ਨਾਲ ਭਾਵੀ ਪੀੜੀ ਨੁੰ ਜਾਣੂੰ ਕਰਾਉਣ ਲਈ ਧਰਮ ਖੇਤਰ ਕੁਰੂਕਸ਼ੇਤਰ ਵਿੱਚ ਸ੍ਰੀ ਧੰਨਾ ਭਗਤ ਪਬਲਿਕ ਸਕੂਲ ਸਥਾਪਿਤ ਹੈ।
ਨਸ਼ੇ ਦੇ ਖਿਲਾਫ ਜਨ-ਜਾਗਰਣ ਮੁਹਿੰਮ ਵਿੱਚ ਹਰ ਨਾਗਰਿਕ ਦਵੇ ਆਪਣਾ ਬਹੁਮੁੱਲਾ ਯੋਗਦਾਨ
ਮੁੱਖ ਮੰਤਰੀ ਨੇ ਨਸ਼ੇ ਨੂੰ ਇੱਕ ਸਮਾਜਿਕ ਬੁਰਾਈ ਦੱਸਦੇ ਹੋਏ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਾਮੁਕਤੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੁਕ ਕਰਨ ਲਈ ਪੂਰੇ ਸੂਬੇ ਵਿੱਚ ਸਾਈਕਲੋਥਾਨ ਯਾਤਰਾ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਨਸ਼ੇ ਖਿਲਾਫ ਜਨ-ਜਾਗਰਣ ਦੀ ਇਸ ਮੁਹਿੰਮ ਵਿੱਚ ਹਰ ਨਾਗਰਿਕ ਆਪਣਾ ਬਹੁਮੁੱਲਾ ਯੋਗਦਾਨ ਦਵੇ, ਤਾਂ ਜੋ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ।
ਹਰਿਆਣਾ ਵਿੱਚ ਅਨੇਕ ਸੰਤਾਂ-ਮਹਾਤਮਾਵਾਂ ਨੈ ਤੱਪ ਕਰ ਜਨ ਸੇਵਾ ਦਾ ਪੁਨੀਤ ਕੰਮ ਕੀਤਾ – ਓਮ ਪ੍ਰਕਾਸ਼ ਧਨਖੜ
ਇਸ ਮੌਕੇ ‘ਤੇ ਸਾਬਕਾ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਸਕੱਤਰ ਸ੍ਰੀ ਓਮ ਪ੍ਰਕਾਸ਼ ਧਨਖੜ ਨੇ ਸ੍ਰੀ ਧੰਨਾ ਭਗਤ ਦੀ ਜੈਯੰਤੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਹਰੀ ਦੀ ਧਰਤੀ ਹਰਿਆਣਾ ਵਿੱਚ ਅਨੇਮ ਸੰਤਾ-ਮਹਾਤਾਮਾਵਾਂ ਨੇ ਤੱਪ ਕਰ ਕੇ ਜਨਸੇਵਾ ਦਾ ਪੁਨੀਤ ਕੰਮ ਕੀਤਾ ਹੈ। ਸੰਤਾਂ ਨੂੰ ਅਰਾਧਿਅ ਮੰਨ ਕੇ ਇਸ ਤਰ੍ਹਾ ਦੇ ਪ੍ਰੋਗਰਾਮ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ, ਜੋ ਸਮਾਜ ਵਿੱਚ ਏਕਤਾ ਦੇ ਸੰਦੇਸ਼ ਨੂੰ ਫੈਲਾਉਣ ਦਾ ਕੰਮ ਕਰਦਾ ਹੈ। ਊਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜਨਤਾ ਜਨਾਰਦਨ ਰੂਪੀ ਭਗਵਾਨ ਦੇ ਸਾਹਮਣੇ ਹੱਥ ਜੋੜੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਉਪਾਸਨਾ ਦੇ ਨਾਲ ਅੱਗੇ ਵੱਧਦੇ ਹਨ।
ਸਾਲ 2014 ਦੇ ਬਾਅਦ ਤੋਂ ਦੇਸ਼ ਵਿੱਚ ਵਿਚਾਰਾਂ, ਸਮਾਜਿਕ ਅਤੇ ਮਾਨਸਿਕ ਰੂਪ ਨਾਲ ਵੱਡਾ ਬਦਲਾਅ ਆਇਆ – ਮੋਹਨ ਲਾਲ ਕੌਸ਼ਿਕ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਨੇ ਕਿਹਾ ਕਿ ਜਦੋਂ ਤੋਂ ਸਾਲ 2014 ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਬਣੀ, ਉਦੋਂ ਤੋਂ ਦੇਸ਼ ਵਿੱਚ ਵਿਚਾਰਾਂ, ਸਮਾਜਿਕ ਅਤੇ ਮਾਨਸਿਕ ਰੂਪ ਨਾਲ ਵੱਡਾ ਬਦਲਾਅ ਆਇਆ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਸੰਤਾ-ਮਹਾਪੁਰਖਾਂ ਵੱਲੋਂ ਦੇਸ਼ ਤੇ ਸਮਾਜ ਲਈ ਦਿੱਤੇ ਗਏ ਯੋਗਦਾਨ ਨੂੰ ਆਉਣ ਵਾਲੀ ਪੀੜੀ ਤੱਕ ਪਹੁੰਚਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੇ ਪ੍ਰੋਗਰਾਮਾਂ ਦਾ ਪ੍ਰਬੰਧ ਕਰਦੇ ਹੋਏ ਸਮਾਜ ਨੂੰ ਨਵਾਂ ਸੰਤੇਸ਼ ਦਿੰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਅਤੇ ਉਨ੍ਹਾਂ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਸੂਬੇ ਦੀ ਜਨਤਾ ਦੀ ਸੇਵਾ ਕਰਦੀ ਰਹੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਯਤਨ ਹੈ ਕਿ ਜਨਤਾ ਨੂੰ ਸਰਕਾਰ ਦੀ ਯੋਜਨਾਵਾਂ ਦਾ ਪੂਰਾ ਲਾਭ ਮਿਲੇ।
ਪ੍ਰੋਗਰਾਮ ਦੇ ਸੰਯੋਜਕ ਅਤੇ ਰਾਜਸਭਾ ਸਾਂਸਦ ਸ੍ਰੀ ਸੁਭਾਸ਼ ਬਰਾਲਾ ਨੇ ਕਿਹਾ ਕਿ ਸ੍ਰੀ ਧੰਨਾ ਭਗਤ ਜੀ ਨੇ ਆਪਣੀ ਭਗਤੀ ਨਾਲ ਖੁਦ ਭਗਵਾਨ ਸ੍ਰੀ ਕ੍ਰਿਸ਼ਣ ਨੂੰ ਪ੍ਰਗਟ ਕੀਤਾ ਸੀ ਅਤੇ ਅਸੀਂ ਉਸੀ ਧਰਤੀ ‘ਤੇ ਸ੍ਰੀ ਧੰਨਾ ਭਗਤ ਜੀ ਦੀ ਜੈਯੰਤੀ ਮਨਾ ਰਹੇ ਹਨ। ਹਰਿਆਣਾ ਦੀ ਧਰਤੀ ਤੋਂ ਹੀ ਭਗਵਾਨ ਸ੍ਰੀ ਕ੍ਰਿਸ਼ਣ ਨੈ ਵਿਸ਼ਵ ਦਾ ਕਰਮ ਸੰਦੇਸ਼ ਦਿੱਤਾ ਸੀ।
ਮੁੱਖ ਮੰਤਰੀ ਨੇ ਸੰਤ ਮਹਾਤਮਾਵਾਂ ਦਾ ਕੀਤਾ ਸਨਮਾਨ
ਪ੍ਰੋਗਰਾਮ ਵਿੱਚ ਪਹੁੰਚਣ ‘ਤੇ ਮੁੱਖ ਮੰਤਰੀ ਨੇ ਸੱਭ ਤੋਂ ਪਹਿਲਾਂ ਸ੍ਰੀ ਧੰਨਾ ਭਗਤ ਜੀ ਦੇ ਫੋਟੋ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਉਨ੍ਹਾਂ ਨੇ ਪ੍ਰੋਗਰਾਮ ਵਿੱਚ ਮੌਜੂਦ ਸੰਤ ਮਹਾਤਮਾਵਾਂ ਦਾ ਸ਼ਾਲ ਪਹਿਨਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਰੋਹ ਦੋਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਤੇ ਹੋਰ ਮਹਿਮਾਨਾਂ ਨੇ ਸ੍ਰੀ ਧੰਨਾ ਭਗਤ ਜੀ ਦੇ ਜੀਵਨ ‘ਤੇ ਅਧਾਰਿਤ ਕਿਤਾਬ ਦੀ ਘੁੰਡ ਚੁਕਾਈ ਵੀ ਕੀਤੀ।
ਸੂਬੇ ਵਿੱਚ ਗਾਂਸ਼ਾਲਾਵਾਂ ਨੂੰ ਕਦੀ ਮਿਲਦਾ ਸੀ ਦੋ ਕਰੋੜ ਬਜਟ, ਮੌਜੂਦਾ ਸਰਕਾਰ ਨੇ ਵਧਾ ਕੇ ਕੀਤਾ 500 ਕਰੋੜ – ਡਾ ਅਰਵਿੰਦ ਸ਼ਰਮਾ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਸਹਿਕਾਰਤਾ, ਜੇਲ੍ਹ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਸੂਬੇ ਵਿੱਚ ਕਿਸੇ ਸਮੇਂ ਵਿੱਚ ਗਾਂਸ਼ਾਲਾਵਾਂ ਲਈ ਸਿਰਫ ਦੋ ਕਰੋੜ ਰੁਪਏ ਦਾ ਹੀ ਬਜਟ ਸੀ, ਪਰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਮੌਜੂਦਾ ਸਰਕਾਰ ਨੇ ਇਸ ਬਜਟ ਨੂੰ ਵਧਾ ਕੇ 500 ਕਰੋੜ ਰੁਪਏ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀ ਸੁਰੱਖਿਆ ਲਈ ਸਰਕਾਰ ਪੂਰੀ ਤਰ੍ਹਾ ਪ੍ਰਤੀਬੱਧ ਹੈ।
ਡਾ. ਅਰਵਿੰਦ ਸ਼ਰਮਾ ਨੇ ਐਤਵਾਰ ਨੂੰ ਜਿਲ੍ਹਾ ਰੋਹਤਮ ਦੇ ਪਿੰਡ ਪਹਿਰਾਵਰ ਵਿੱਚ ਪ੍ਰਬੰਧਿਤ ਗਾਂਸ਼ਾਲਾ ਨੰਦਿਨੀ ਧਾਮ ਦੇ 36ਵੀਂੇ ਸਥਾਪਨਾ ਦਿਵਸ ਅਤੇ ਸਨਮਾਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਡੀ ਜਨਨੀ ਮਾਂ ਦਾ ਤਰ੍ਹਾ ਗਾਂ ਮਾਤਾ ਦੀ ਵੀ ਸੇਵਾ ਕਰਨੀ ਚਾਹੀਦੀ ਹੈ। ਗਾਂ ਵਿੱਚ 33 ਕਰੋੜ ਦੇਵੀ-ਦੇਵਤਾਵਾਂ ਦਾ ਵਾਸ ਮੰਨਿਆ ਜਾਂਦਾ ਹੈ ਅਤੇ ਗਾਂ ਮਾਤਾ, ਮਾਤਰਤਵ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ।
ਪ੍ਰੋਗਰਾਮ ਬਾਅਦ ਪੱਤਰਕਾਰਾਂ ਨਾਂਲ ਗਲਬਾਤ ਕਰਦੇ ਹੋਏ ਡਾ. ਸ਼ਰਮਾ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਆਪਣੀ ਜਮੀਨ ਪੂਰੀ ਤਰ੍ਹਾ ਨਾਲ ਖੋ ਚੁੱਕੀ ਹੈ। ਅਤੇ ਹੁਣ ਕਾਂਗਰਸ ਦੇ ਕੋਲ ਕੁੱਝ ਨਹੀਂ ਬਚਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਰਾਬਟ ਵਾਡਰਾ ਮਾਮਲੇ ਨੂੰ ਲੈ ਕੇ ਸਰਕਾਰ ‘ਤੇ ਬੇਵਜ੍ਹਾ ਦੋਸ਼ ਲਗਾ ਰਹੀ ਹੈ ਜਦੋਂ ਕਿ ਰਾਬਟ ਵਾਦਰਾ ਮਾਮਲਾ ਕਾਨੂੰਨੀ ਪ੍ਰਕ੍ਰਿਆ ਦੇ ਤਹਿਤ ਚੱਲ ਰਿਹਾ ਹੈ। ਇਸ ਵਿੱਚ ਸਰਕਾਰ ਦਾ ਕੋਈ ਲੇਣਾ-ਦੇਣਾ ਨਹੀਂ ਹੈ।
ਉਨ੍ਹਾਂ ਨੇ ਦੇਸ਼ ਵਿੱਚ ਇੱਕਠੇ ਚੋਣ ਕਰਨ ਦੀ ਗੱਲ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਸਾਲ 1980 ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ਇੱਕ ਦੇਸ਼ ਇੱਕ ਚੋਣ ਦੀ ਗੱਲ ਕਹੀ ਗਈ ਸੀ। ਕੇਂਦਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦੀ ਅਗਵਾਈ ਹੇਠ ਇਸ ਵਿਸ਼ਾ ਨੁੰ ਲੈ ਕੇ ਇੱਕ ਕਮੇਟੀ ਬਣਾਈ ਸੀ, ਜਿਸ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਨਾਲ ਦੇਸ਼ ਦਾ 140 ਕਰੋੜ ਜਨਮਾਨਸ ਦੇਸ਼ ਵਿੱਚ ਇੱਕਠੇ ਚੋਣ ਚਾਹੁੰਦਾ ਹੈ, ਇਸ ਨਾਲ ਦੇਸ਼ ਵਿੱਚ ਵਿਕਾਸ ਦੇ ਰਸਤੇ ਖੁਲਣਗੇ ਅਤੇ ਧਨ ਦੀ ਵੀ ਬਚੱਤ ਹੋਵੇਗੀ।
ਵਕਫ ਸੋਧ ਬਿੱਲ ਸੰਸਦ ਵਿੱਚ ਪਾਸ ਹੋਣ ਦੇ ਬਾਅਦ ਪੱਛਮ ਬੰਗਾਲ ਵਿੱਚ ਫੈਲੀ ਹਿੰਸਾ ‘ਤੇ ਡਾ. ਅਰਵਿੰਦ ਸ਼ਰਮਾ ਨੇ ਚਿੰਤਾ ਜਾਹਰ ਕਰਦੇ ਹੋਏ ਕਿਹਾ ਕਿ ਉੱਥੇ ਹਾਲਾਤ ‘ਤੇ ਸਰਕਾਰ ਦੀ ਪੈਨੀ ਨਜਰ ਹੈ, ਜਿੱਥੇ ਤੱਕ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਦੀ ਗੱਲ ਹੈ ਤਾਂ ਸਰਕਾਰ ਨੂੰ ਇਸ ਬਾਰੇ ਵਿੱਚ ਬਹੁਤ ਸਾਰੀ ਰਿਪੋਰਟ ਪ੍ਰਾਪਤ ਹੋ ਰਹੀਆਂ ਹਨ।
ਕੈਬੀਨੇਟ ਮੰਤਰੀ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਜੋਰਾਂ ‘ਤੇ ਹੈ ਅਤੇ ਸਰਕਾਰ ਨੇ ਅਨਾਜ ਦੀ ਖਰੀਦ ਲਈ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਦਿੱਤੀ ਜਾਨ ਵਾਲੀ ਸਹੂਲਤਾਂ ਦੀ ਵੱਡੇ ਪੈਮਾਨੇ ‘ਤੇ ਵਿਵਸਥਾ ਕੀਤੀ ਹੈ। ਸਰਕਾਰ ਕਿਸਾਨ ਦਾ ਇੱਕ-ਇੱਕ ਦਾਨਾ ਖਰੀਦੇਗੀ, ਕਿਸਾਨਾਂ ਨੁੰ ਕਿਸੇ ਤਰ੍ਹਾ ਦੀ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਰੋਧੀ ਧਿਰ ਦੇ ਬਹਿਕਾਵੇ ਵਿੱਚ ਨਾ ਆਉਣ, ਕਿਉਂਕਿ ਵਿਰੋਧੀ ਧਿਰ ਦਾ ਕੰਮ ਸਿਰਫ ਕਮੀ ਕੱਢਣਾ ਰਹਿ ਗਿਆ ਹੈ।
ਕੈਬੀਨੇਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਨੇ ਨਾਲ ਚਰਚਾ ਹੋਈ ਹੈ ਅਤੇ ਇਸ ਜਮੀਨ ‘ਤੇ ਪ੍ਰੋਜੈਕਟ ਨੂੰ ਲੈ ਕ ਯੋਜਨਾ ਬਣਾਈ ਜਾਵੇਗੀ। ਇੱਕ ਇੰਚ ਜਮੀਨ ਵੀ ਵੇਸਟ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਯਤਨ ਹੈ ਕਿ ਸੰਸਥਾ ਦੀ ਜਮੀਨ ‘ਤੇ ਜਲਦੀ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇ।
ਪਿੰਡ ਮਤਲੌਡਾ ਦੇ ਬੱਸ ਅੱਡੇ ‘ਤੇ ਆਮ ਜਨਤਾ ਦੀ ਸਹੂਲਤ ਲਈ ਦੋ ਪਖਾਨਿਆਂ ਦਾ ਨਿਰਮਾਣ ਵੀ ਕੀਤਾ ਜਾਵੇਗਾ
ਚੰਡੀਗੜ੍ਹ (ਜਸਟਿਸ ਨਿਊਜ਼ ) ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਅੱਜ ਜਿਲ੍ਹਾ ਪਾਣੀਪਤ ਦੀ ਇਸਰਾਨਾ ਵਿਧਾਨਸਭਾ ਦੇ ਪਿੰਡ ਮਤਲੌਡਾ ਵਿੱਚ ਫਿਰਨੀ ‘ਤੇ ਸਟ੍ਰੀਟ ਲਾਇਟ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਸਥਾਨਕ ਜਨਪ੍ਰਤੀਨਿਧੀਆਂ, ਪੰਚਾਇਤ ਮੈਂਬਰਾਂ ਅਤੇ ਗ੍ਰਾਮੀਣਾਂ ਵੀ ਵੱਡ ਗਿਣਤੀ ਵਿੱਚ ਮੌਜੂਦ ਰਹੇ।
ਸ੍ਰੀ ਪੰਵਾਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਿੰਡ ਦੀ ਫਿਰਨੀ ‘ਤੇ 16 ਲੱਖ 50 ਹਜਾਰ ਰੁਪਏ ਦੀ ਲਾਗਤ ਨਾਲ 75 ਸਟ੍ਰੀਟ ਲਾਇਟਾਂ ਲਗਾਈ ਜਾ ਰਹੀਆਂ ਹਨ। ਇਸ ਫਿਰਨੀ ਦੀ ਕੁੱਲ ਲੰਬਾਈ ਲਗਭਗ 4 ਕਿਲੋਮੀਟਰ ਹੈ, ਜਿਸ ‘ਤੇ ਹਰੇਕ 50 ਮੀਟਰ ਦੀ ਦੂਰੀ ‘ਤੇ 90 ਵਾਟ ਸਮਰੱਥਾ ਵਾਲੀ ਐਲਈਡੀ ਸਟ੍ਰੀਟ ਲਾਇਟ ਲਗਾਈ ਗਈ ਹੈ। ਇਸ ਵਿਵਸਥਾ ਨਾਲ ਪਿੰਡਵਾਸੀਆਂ ਨੂੰ ਰਾਤ ਦੇ ਸਮੇਂ ਸੁਰੱਖਿਅਤ ਆਵਾਜਾਈ ਦੀ ਸਹੂਲਤ ਮਿਲੇਗੀ ਅਤੇ ਪਿੰਡ ਦੀ ਸਮੂਚੇ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ।
ਮੰਤਰੀ ਨੈ ਦਸਿਆ ਕਿ ਪਿੰਡ ਮਤਲੌਡਾ ਦੇ ਬੱਸ ਅੱਡੇ ‘ਤੇ ਆਵਾਜਾਈ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਗਭਗ 4 ਲੱਖ ਰੁਪਏ ਦੀ ਲਾਗਤ ਨਾਲ ਦੋ ਪਖਾਨਿਆਂ ਦਾ ਨਿਰਮਾਣ ਵੀ ਕੀਤਾ ਜਾਵੇਗਾ। ਇਹ ਸਹੂਲਤ ਵਿਸ਼ੇਸ਼ ਰੂਪ ਨਾਲ ਮਹਿਲਾਵਾਂ, ਸੀਨੀਅਰ ਨਾਗਰਿਕਾਂ ਅਤੇ ਦੂਰ ਦਰਜਾਜ ਤੋਂ ਆਉਣ ਵਾਲੇ ਯਾਤਰੀਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ।
ਸ੍ਰੀ ਪੰਵਾਰ ਨੇ ਕਿਹਾ ਕਿ ਹਰਿਆਣਾ ਸਰਕਾਰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵਿੱਚ ਰਾਜ ਦੇ ਸੁਨਹਿਰੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਹਰੇਕ ਪਿੰਡ ਵਿੱਚ ਮੁੱਢਲੀ ਸਹੂਲਤਾਂ-ਜਿਵੇਂ ਸੜਕ, ਜਲ ਨਿਕਾਸੀ, ਬਿਜਲੀ, ਸਫਾਈ ਅਤੇ ਕਮਿਊਨਿਟੀ ਢਾਂਚੇ-ਸਰਲ ਕਰਵਾਏ ਜਾਣ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਜ ਦੇ ਸਾਰੇ ਪਿੰਡਾਂ ਦੀ ਫਿਰਨੀਆਂ ਨੂੰ ਪੱਕਾ ਕਰਨ ਦਾ ਕੰਮ ਯੂੱਧ ਪੱਧਰ ‘ਤੇ ਕੀਤਾ ਜਾ ਰਿਹਾ ਹੈ, ਅਤੇ ਹੁਣ ਸਰਕਾਰ ਵੱਲੋਂ ਇਹ ਯਕੀਨੀ ਕੀਤਾ ਜਾ ਰਿਹਾ ਹੈ ਕਿ ਹਰੇਕ ਪੱਕੀ ਫਿਰਨੀ ‘ਤੇ ਸਟ੍ਰੀਟ ਲਾਇਟ ਦੀ ਵਿਵਸਥਾ ਵੀ ਹੋਵੇ। ਹਰੇਕ ਫਿਰਨੀ ‘ਤੇ ਲਾਇਟ ਲਗਾਉਣ ਦਾ ਕੰਮ ਵੀ ਪੜਾਅਵਾਰ ਢੰਗ ਨਾਲ ਜਾਰੀ ਹੈ। ਪਹਿਲੇ ਪੜਾਅ ਵਿੱਚ ਸੂਬੇ ਦੇ 2024 ਪਿੰਡਾਂ ਦੀ ਫਿਰਨੀਆਂ ‘ਤੇ ਸਟ੍ਰੀਟ ਲਾਇਟ ਲਗਾਈ ਜਾ ਚੁੱਕੀ ਹੈ।
ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਹਰ ਪਿੰਡ ਵਿੱਚ ਵਿਕਾਸ ਦੀ ਰੋਸ਼ਨੀ ਪਹੁੰਚੇ-ਚਾਹੇ ਉਹ ਭੌਤਿਕ ਢਾਂਚਾ ਵਜੋ ਹੋਵੇ ਜਾਂ ਮੁੱਢਲੀ ਸਹੂਲਤਾਂ ਰਾਹੀਂ ਗ੍ਰਾਮੀਣਾਂ ਦੀ ਸਹੂਲਤ ਅਤੇ ਸਨਮਾਨ ਸਾਡੀ ਪ੍ਰਾਥਮਿਕਤਾ ਹੈ।
ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਲਈ ਦੇਸ਼ ਭਗਤ ਯੂਨੀਵਰਸਿਟੀ ਨੇ 11 ਲੱਖ ਰੁਪਏ ਦਾ ਦਿੱਤਾ ਯੋਗਦਾਨ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਲੋਹਗੜ੍ਹ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਦੇ ਸ਼ੁੱਭ ਮੌਕੇ ‘ਤੇ ਦੇਸ਼ ਭਗਤ ਯੂਨੀਵਰਸਿਟੀ ਨੈ ਬਾਬਾ ਬੰਦਾ ਸਿੰਘ ਬਹਾਦੁਰ ਡਾਊਂਡੇਸ਼ਨ ਟਰਸਟ ਦੀ ਅਗਵਾਈ ਹੇਠ ਇਸ ਇਤਿਹਾਸਕ ਪਹਿਲ ਦਾ ਸਮਰਥਨ ਕਰਨ ਲਈ ਇੱਕ ਮਹਤੱਵਪੂਰਣ ਯੋਗਦਾਨ ਦਿੱਤਾ। ਦੇਸ਼ ਭਗਤ ਯੂਨੀਵਰਸਿਟੀ ਨੇ 11 ਲੱਖ ਰੁਪਏ ਦੇ ਯੋਗਦਾਨ ਦੇ ਨਾਲ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਦਾ ਸਮਰਥਨ ਕੀਤਾ।
ਫਾਊਂਡੇਸ਼ਨ ਟਰਸਟ ਦੇ ਮਾਰਗਦਰਸ਼ਨ ਵਿੱਚ ਵਿਕਸਿਤ ਕੀਤੇ ਜਾ ਰਹੇ ਇਸ ਸਮਾਰਕ ਦਾ ਉਦੇਸ਼ ਭਾਰਤ ਵਿੱਚ ਪਹਿਲਾ ਸੰਪ੍ਰਭੂ ਸਿੱਖ ਸ਼ਾਸਨ ਸਥਾਪਿਤ ਕਰਨ ਵਾਲੇ ਇੱਕ ਸਿੱਖ ਯੋਧਾ ਅਤੇ ਨੇਤਾ ਬਾਬਾ ਬੰਦਾ ਸਿੰਘ ਬਹਾਦੁਰ ਦੀ ਬਹਾਦੁਰੀ ਅਤੇ ਬਲਿਦਾਨ ਦਾ ਸਨਮਾਨ ਕਰਨਾ ਹੈ। ਟਰਸਟ ਇਸ ਆਲੀਸ਼ਾਨ ਸਮਾਰਕ ਦੇ ਵਿਕਾਸ ਰਾਹੀਂ ਇਸ ਪ੍ਰਤਿਸ਼ਠਤ ਇਤਿਹਾਸਕ ਵਿਰਾਸਤ ਨੂੰ ਸਰੰਖਤ ਕਰਨ ਅਤੇ ਪ੍ਰੋਤਸਾਹਨ ਦੇਣ ਲਈ ਪ੍ਰਤੀਬੱਧ ਹੈ।
ਇਸ ਨੇਕ ਕੰਮ ਦੇ ਸਮਰਥਨ ਵਿੱਚ, ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜੋਰਾ ਸਿੰਘ, ਦੇਸ਼ ਭਗਤ ਯੂਨੀਵਰਸਿਟੀ ਦੇ ਚੇਅਰਮੈਨ ਡਾ. (ਇੰਜੀ) ਸੰਦੀਪ ਸਿੰਘ, ਕਮਾਂਤਰੀ ਮਾਮਲਿਆਂ ਦੇ ਨਿਦੇਸ਼ਕ ਸ੍ਰੀ ਅਰੁਣ ਮਲਿਕ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਬਲਦੀਪ ਸਿੰਘ ਨੇ 11 ਲੱਖ ਰੁਪਏ ਦਾ ਚੈਕ ਭੇਂਟ ਕੀਤਾ।
ਇਹ ਚੈਕ ਰਸਮੀ ਰੂਪ ਨਾਲ ਕੇਂਦਰੀ ਉਰਜਾ, ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੌਹਰ ਲਾਲ ਨੂੰ ਸੌਂਪਿਆ ਗਿਆ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਓਐਸਡੀ ਡਾ. ਪ੍ਰਭਲੀਨ ਸਿੰਘ ਵੀ ਮੌਜੁਦ ਰਹੇ।
ਇਸ ਮੌਕੇ ‘ਤੇ ਸ੍ਰੀ ਮਨੋਹਰ ਲਾਲ ਨੇ ਯੂਨੀਵਰਸਿਟੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸਿਖਿਆ ਅਤੇ ਸਮਾਜਿਕ ਉਥਾਨ ਖੇਤਰ ਵਿੱਚ ਉਨ੍ਹਾਂ ਦੀ ਵਿਸ਼ੇਸ਼ ਸੇਵਾ ਲਈ ਡਾ. ਜੋਰਾ ਸਿੰਘ ਦੀ ਪ੍ਰਸੰਸਾਂ ਕੀਤੀ। ਉਨ੍ਹਾਂ ਨੇ ਭਾਰਤ ਦੀ ਖੁਸ਼ਹਾਲ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਕਰਨ ਲਈ ਦੇਸ਼ ਭਗਤ ਯੂਨੀਵਰਸਿਟੀ ਦੀ ਪ੍ਰਤੀਬੱਧਤਾ ਨੂੰ ਵੀ ਸਰਾਇਆ।
ਯੂਨੀਵਰਸਿਟੀ ਦਾ ਇਹ ਕਦਮ ਸੇਵਾ, ਇਤਿਹਾਸ ਅਤੇ ਸਿਖਿਆ ਦੇ ਆਪਣੇ ਮੁੱਲਾਂ ਦਾ ਪ੍ਰਮਾਣ ਹੈ- ਕੌਮੀ ਅਤੇ ਸਭਿਆਚਾਰਕ ਵਿਕਾਸ ਵਿੱਚ ਇੱਕ ਪ੍ਰਮੁੱਖ ਭਾਗੀਦਾਰ ਵਜੋ ਇਸ ਦੀ ਭੁਮਕਾ ਨੂੰ ਮਜਬੂਤ ਕਰਨਾ ਹੈ।
Leave a Reply