ਰੂਪਨਗਰ, ਸਿੰਬਲ ਝੱਲੀਆਂ ( ਪੱਤਰ ਪ੍ਰੇਰਕ ) ਪਿੰਡ ਸਿੰਬਲ ਝੱਲੀਆਂ ਵਿੱਚ ਪੈਂਡੂ ਸਿਹਤ ਅਤੇ ਪੋਸ਼ਨ ਵਿਕਾਸ ਕਮੇਟੀ ਦੀ ਮੀਟਿੰਗ ਆਜ ਸਫਲਤਾਪੂਰਵਕ ਕਰਵਾਈ ਗਈ। ਇਸ ਮੀਟਿੰਗ ਵਿੱਚ ਪਿੰਡ ਦੇ ਆਸ਼ਾ ਵਰਕਰ, ਆਂਗਣਵਾਡੀ ਵਰਕਰ, ਸਿਹਤ ਵਿਭਾਗ ਦੇ ਅਧਿਕਾਰੀ, ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਭਰਪੂਰ ਹਿੱਸਾ ਲਿਆ।
ਮੀਟਿੰਗ ਦੌਰਾਨ ਮਾਤਾ ਤੇ ਬੱਚਿਆਂ ਦੀ ਸਿਹਤ, ਪੋਸ਼ਣ, ਟੀਕਾਕਰਨ, ਪੀਣ ਵਾਲੇ ਸਾਫ਼ ਪਾਣੀ, ਅਤੇ ਸਫਾਈ ਸੰਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਸਿਹਤ ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਨੂੰ ਸਿਹਤ ਸੰਬੰਧੀ ਸੇਵਾਵਾਂ ਅਤੇ ਸਰਕਾਰੀ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ‘ਤੇ ਪੈਂਡੂ ਸਿਹਤ ਅਤੇ ਪੋਸ਼ਨ ਵਿਕਾਸ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਜਸਪਾਲ ਕੌਰ ਨੇ ਕਿਹਾ ਕਿ ਸਾਡੇ ਪਿੰਡ ਦੀ ਸਿਹਤ ਸੰਬੰਧੀ ਜਾਗਰੂਕਤਾ ਵਧ ਰਹੀ ਹੈ, ਜੋ ਇਕ ਚੰਗੀ ਨਿਸ਼ਾਨੀ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਪਰਿਵਾਰ ਤੱਕ ਪੋਸ਼ਣ ਅਤੇ ਸਿਹਤ ਦੀ ਜਾਣਕਾਰੀ ਪਹੁੰਚੇ। ਮਾਤਾਵਾਂ ਅਤੇ ਬੱਚਿਆਂ ਦੀ ਖ਼ੁਰਾਕ, ਟੀਕਾਕਰਨ ਅਤੇ ਸਾਫ਼ ਪਾਣੀ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
ਇਸ ਮੀਟਿੰਗ ਦੌਰਾਨ ਐਨ.ਸੀ.ਡੀ ਜਾਂਚ ਕੈਂਪ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਆਯੁਸ਼ਮਾਨ ਆਰੋਗਿਆ ਕੇਂਦਰ ਬੁਰਜਵਾਲਾ ਦੇ ਪੈਰਾਮੈਡੀਕਲ ਸਟਾਫ ਦੀ ਮਦਦ ਨਾਲ ਪਿੰਡ ਵਾਸੀਆਂ ਦੀ ਜਾਂਚ ਕੀਤੀ ਗਈ। ਕੈਂਪ ਵਿੱਚ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਅਤੇ ਹੋਰ ਅਣ-ਸੰਕਰਾਮਕ ਬਿਮਾਰੀਆਂ ਦੀ ਸਕਰੀਨਿੰਗ ਕੀਤੀ ਗਈ। ਲੋਕਾਂ ਨੂੰ ਆਪਣੀ ਸਿਹਤ ਲਈ ਸਾਵਧਾਨ ਰਹਿਣ ਅਤੇ ਨਿਯਮਤ ਜਾਂਚ ਕਰਵਾਉਣ ਦੀ ਸਲਾਹ ਵੀ ਦਿੱਤੀ ਗਈ।
ਇਸ ਕੈਂਪ ਦੇ ਸਫਲ ਆਯੋਜਨ ਵਿੱਚ ਕਮਿਊਨਟੀ ਹੇਲਥ ਅਫਸਰ ਸ੍ਰੀਮਤੀ ਹਰਪ੍ਰੀਤ ਕੌਰ, ਹੇਲਥ ਵਰਕਰ ਹਰਪ੍ਰੀਤ ਕੌਰ ਅਤੇ ਆਸ਼ਾ ਗੁਰਪ੍ਰੀਤ ਕੌਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਮਿਹਨਤ ਅਤੇ ਸੇਵਾ ਭਾਵਨਾ ਕਾਰਨ ਪਿੰਡ ਵਾਸੀਆਂ ਨੂੰ ਸਿਹਤ ਦੀਆਂ ਮੁਫ਼ਤ ਅਤੇ ਲਾਭਦਾਇਕ ਸੇਵਾਵਾਂ ਮਿਲ ਸਕੀਆਂ।
ਪਿੰਡ ਸਰਪੰਚ ਸ੍ਰੀਮਤੀ ਰਾਜਵਿੰਦਰ ਕੌਰ ਨੇ ਕੈਂਪ ਅਤੇ ਮੀਟਿੰਗ ਵਿੱਚ ਸ਼ਾਮਿਲ ਹੋਏ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਖੁਸ਼ੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਮੈਂ ਇਸ ਸਮਰਥਿਤ ਅਤੇ ਪੀੜਤ ਵਧਾਉਣ ਵਾਲੀ ਮਿਸ਼ਨ ਦੀ ਤਹਿ ਦਿਲੋਂ ਕਦਰ ਕਰਦੀ ਹਾਂ। ਸਾਡਾ ਮਕਸਦ ਸਿਰਫ ਪਿੰਡ ਦੀ ਸਿਹਤ ਨੂੰ ਸੁਧਾਰਨਾ ਨਹੀਂ, ਬਲਕਿ ਹਰ ਨਾਗਰਿਕ ਨੂੰ ਸਿਹਤਮੰਦ ਜੀਵਨ ਦੇਣ ਵਿੱਚ ਸਹਿਯੋਗ ਕਰਨਾ ਹੈ।
ਉਹਨਾਂ ਨੇ ਆਪਣੇ ਸਾਰੇ ਪਿੰਡ ਵਾਸੀਆਂ ਨੂੰ ਸਿਹਤ ਸੰਬੰਧੀ ਜਾਗਰੂਕਤਾ ਅਤੇ ਨਿਯਮਤ ਜਾਂਚਾਂ ਲਈ ਪ੍ਰੇਰਿਤ ਕੀਤਾ, ਤਾ ਜੋ ਕਿਤੇ ਵੀ ਅਣ-ਸੰਕਰਾਮਕ ਬਿਮਾਰੀਆਂ ਦੀ ਪੇਚੀਦਗੀ ਨਾ ਹੋਵੇ ਅਤੇ ਹਰ ਪਰਿਵਾਰ ਦਾ ਜੀਵਨ ਸੁਖਮਈ ਹੋਵੇ।
ਮੀਟਿੰਗ ਅੰਤ ਵਿੱਚ ਸਾਰੇ ਹਾਜ਼ਰ ਮੈਂਬਰਾਂ ਨੇ ਭਰਵਾਂ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਅਤੇ ਇਹ ਵੀ ਫੈਸਲਾ ਲਿਆ ਗਿਆ ਕਿ ਅਗਲੀ ਮੀਟਿੰਗ ਨਿਯਮਤ ਤੌਰ ‘ਤੇ ਹੋਵੇਗੀ ਤਾਂ ਜੋ ਪਿੰਡ ਦੀ ਸਿਹਤ ਸੰਬੰਧੀ ਪ੍ਰਗਤੀ ਨੂੰ ਯਕੀਨੀ ਬਣਾਇਆ ਜਾ ਸਕੇ।
Leave a Reply