ਹਰਿਆਣਾ ਨਿਊਜ਼

ਚੰਡੀਗੜ੍ਹ  (ਜਸਟਿਸ ਨਿਊਜ਼  ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਨਰਾਇਣਗੜ੍ਹ ਵਿਧਾਨਸਭਾ ਖੇਤਰ ਵਿੱਚ ਸਿਖਿਆ ਅਤੇ ਖੇਡ ਦੇ ਬੁਨਿਆਦੀ ਢਾਂਚੇ ਨੂੰ ਪ੍ਰੋਤਸਾਹਨ ਦੇਣ ਲਈ ਇਕ ਬਾਗਬਾਨੀ ਕਾਲਜ ਦੀ ਸਥਾਪਨਾ ਅਤੇ ਸਥਾਨਕ ਸਟੇਡੀਅਮ ਵਿੱਚ ਹਾਕੀ ਐਸਟਰੋਟਰਫ ਲਗਾਉਣ ਦਾ ਐਲਾਨ ਕੀਤਾ। ਇਹ ਬਾਗਬਾਨੀ ਕਾਲਜ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ, ਕਰਨਾਲ ਤੋਂ ਐਫਲੀਏਟ ਹੋਵੇਗਾ। ਜਿਸ ਨਾਲ ਇਸ ਖੇਤਰ ਦੇ ਨੌਜੁਆਨਾਂ ਨੂੰ ਬਾਗਬਾਨੀ ਦੇ ਖੇਤਰ ਵਿੱਚ ਵਿਸ਼ਵ ਪੱਧਰ ਦੀ ਸਿੱਖਿਆ ਅਤੇ ਖੋਜ ਦੇ ਮੌਕੇ ਮਿਲਣਗੇ। ਉਨ੍ਹਾਂ ਨੇ ਬੜਾਗੜ੍ਹ ਸਟੇਡੀਅਮ ਵਿੱਚ ਹਾਕੀ ਐਸਟਰੋਟਰਫ ਲਗਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਟੇਡੀਅਮ ਵਿੱਚ ਹਾਕੀ ਖਿਡਾਰੀਆਂ ਲਈ ਹਾਈ-ਮਾਸਟ ਲਾਇਟਾਂ ਵੀ ਲਗਾਈਆਂ ਜਾਣਗੀਆਂ ਤਾਂ ਜੋ ਸ਼ਾਮ ਦੇ ਸਮੇਂ ਦੇ ਬਾਅਦ ਵੀ ਸਾਡੇ ਖਿਡਾਰੀ ਅਭਿਆਸ ਜਾਰੀ ਰੱਖ ਸਕਣ।

ਮੁੱਖ ਮੰਤਰੀ ਨੇ ਅੱਜ ਨਰਾਇਣਗੜ੍ਹ ਵਿਧਾਨਸਭਾ ਖੇਤਰ ਵਿੱਚ ਇਕ ਵਿਸ਼ਾਲ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਐਲਾਨ ਕੀਤੇ।

ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਰਾਇਣ ਤਾਲਾਬ ਦੀ ਭੂਤਿਕ ਰਿਪੋਰਟ ਜਾਂਚ ਕਰ ਇਸ ਨੂੰ ਹਰਿਆਣਾ ਤਾਲਾਬ ਅਥਾਰਿਟੀ ਨੂੰ ਦੇ ਕੇ ਤਾਲਾਬ ਦਾ ਮੁੜ ਨਿਰਮਾਣ ਅਤੇ ਬਹਾਲੀ ਯਕੀਨੀ ਕੀਤੀ ਜਾਵੇਗੀ। ਉਨ੍ਹਾਂ ਨੇ ਪਤਰਹੇੜੀ ਤੋਂ ਸ਼ਹਿਜਾਦਪੁਰ-ਨਰਾਇਣਗੜ੍ਹ ਤੱਕ ਸੜਕ ਨੂੰ ਚਾਰ ਲੇਣ ਦਾ ਬਨਾਉਣ ਦਾ ਵੀ ਐਲਾਨ ਕੀਤਾ। ਸਥਾਨਕ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਮੁੱਖ ਮੰਤਰੀ ਨੇ ਨਰਾਇਣਗੜ੍ਹ ਵਿਧਾਨਸਭਾ ਖੇਤਰ ਵਿੱਚ ਪੀਡਬਲਿਯੂਡੀ ਸੜਕਾਂ ਦੀ ਮੁਰੰਮਤ ਅਤੇ ਬਹਾਲੀ ਲਈ 10 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ। ਨਾਲ ਹੀ, ਮਾਰਕਟਿੰਗ ਬੋਰਡ ਤਹਿਤ ਸੜਕਾਂ ਦੀ ਮੁਰੰਮਤ ਲਈ ਵੱਧ 5 ਕਰੋੜ ਰੁਪਏ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਨਰਾਇਣਗੜ੍ਹ ਵਿਧਾਨਸਭਾ ਖੇਤਰ ਦੇ ਪਿੰਡਾਂ ਦੇ ਵਿਕਾਸ ਲਈ 5 ਕਰੋੜ ਰੁਪਏ ਦੀ ਵੱਧ ਰਕਮ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਲਗਭਗ 45 ਪਿੰਡਾਂ ਵਿੱਚ ਕੰਮਿਉਨਿਟੀ ਸੈਂਟਰਾਂ ਦਾ ਨਿਰਮਾਣ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਅਤੇ ਭਰੋਸਾ ਦਿੱਤਾ ਕਿ ਬਾਕੀ ਪਿੰਡਾਂ ਵਿੱਚ ਵੀ ਹੌਲੀ-ਹੌਲੀ ਇਸੀ ਤਰ੍ਹਾਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਨਰਾਇਣਗੜ੍ਹ ਵਿੱਚ ਜਲਦੀ ਸਥਾਪਿਤ ਹੋਵੇਗੀ ਸਹਿਕਾਰੀ ਖੰਡ ਮਿੱਲ

          ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨਰਾਇਣਗੜ੍ਹ ਵਿੱਚ ਸਹਿਕਾਰੀ ਖੰਡ ਮਿੱਲ ਸਥਾਪਿਤ ਕਰਨ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ। ਕਿਸਾਨਾਂ ਦੀ ਸਮਸਿਆਵਾਂ ਦੇ ਮੱਦੇਨਜਰ ਰਾਜ ਸਰਕਾਰ ਇਸ ਮਾਮਲੇ ‘ਤੇ ਸਰਗਰਮੀ ਨਾਲ ਚਰਚਾ ਕਰ ਰਹੀ ਹੈ ਅਤੇ ਮੁੱਖ ਸਕੱਤਰ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕੀਤਾ ਹੈ। ਮੁੱਖ ਸਕੱਤਰ ਇਸ ਮਾਮਲੇ ‘ਤੇ ਨਿਜੀ ਰੂਪ ਨਾਲ ਗੰਭੀਰਤਾ ਨਾਲ ਨਜਰ ਰੱਖੇ ਹੋਏ ਹਨ ਅਤੇ ਇਸ ਸਬੰਧ ਵਿੱਚ ਤਿੰਨ ਮੀਟਿੰਗਾਂ ਪ੍ਰਬੰਧਿਤ ਹੋ ਚੁੱਕੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਾਂ ਤਾਂ ਇਸੀ ਮੌਜੂਦ ਮਿੱਲ ਨੂੰ ਸਹਿਕਾਰੀ ਖੰਡ ਮਿੱਲ ਵਜੋ ਸਥਾਪਿਤ ਕੀਤਾ ਜਾਵੇਗਾ ਜਾਂ ਫਿਰ ਦੂਰੀ ਸਹਿਕਾਰੀ ਮਿੱਲ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਨਰਾਇਣਗੜ੍ਹ ਅਤੇ ਨੇੜੇ ਦੇ ਖੇਤਰਾਂ ਦੇ ਕਿਸਾਨਾਂ ਨੂੰ ਅੱਗੇ ਕਿਸੇ ਤਰ੍ਹਾ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਦੇ ਲਈ ਇਸ ਫੈਸਲੇ ਨੂੰ ਜਲਦੀ ਹੀ ਲਾਗੂ ਕੀਤਾ ਜਾਵੇਗਾ।

ਇੰਨ੍ਹਾਂ ਪਰਿਯੋਜਨਾਵਾਂ ਦਾ ਕੀਤਾ ਉਦਘਾਟਨ ਤੇ ਨੀਂਹ ਪੱਥਰ

          ਇਸ ਮੌਕੇ ‘ਤੇ ਸ੍ਰੀ ਨਾਇਬ ਸਿੰਘ ਸੈਣੀ ਨੇ ਨਰਾਇਣਗੜ੍ਹ ਵਿਧਾਨਸਭਾ ਖੇਤਰ ਵਿੱਚ 10 ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕੀਤਾ, ਜਿਨ੍ਹਾਂ ਦੀ ਕੁੱਲ ਲਾਗਤ 43.28 ਕਰੋੜ ਰੁਪਏ ਹੈ। ਇੰਨ੍ਹਾਂ ਵਿੱਚ 22.23 ਕਰੋੜ ਰੁਪਏ ਦੀ 7 ਪਰਿਯੋਜਨਾਵਾਂ ਦਾ ਉਦਘਾਟਨ ਅਤੇ 21.05 ਕਰੋੜ ਰੁਪਏ ਦੀ 3 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ। ਉਦਘਾਟਨ ਕੀਤੀ ਗਈ ਪਰਿਯੋਜਨਾਵਾਂ ਵਿੱਚ ਕਈ ਨਵੀਂ ਸੰਪਰਕ ਸੜਕਾਂ ਦੇ ਨਿਰਮਾਣ ਦੇ ਨਾਲ-ਨਾਲ ਮੌਜੂਦਾ ਸੜਕਾਂ ਦਾ ਚੌੜਾਕਰਣ ਤੇ ਨਵੀਨੀਕਰਣ ਸ਼ਾਮਿਲ ਹਨ। ਇਸ ਤੋਂ ਇਲਾਵਾ, ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ, ਕਰਨਾਲ ਤਹਿਤ ਚਾਂਦਸੋਲੀ ਵਿੱਚ ਖੇਤਰੀ ਬਾਗਬਾਨੀ ਖੋਜ ਕੇਂਦਰ ਦਾ ਵੀ ਉਦਘਾਟਨ ਕੀਤਾ ਗਿਆ। ਮੁੱਖ ਮੰਤਰੀ ਨੇ ਨਵੇਂ ਬੱਸ ਸਟੈਂਡ ਦੇ ਨਿਰਮਾਣ, ਵਰਕਸ਼ਾਪ ਦੇ ਨਵੀਨੀਕਰਣ, ਨਰਾਇਣਗੜ੍ਹ ਦੀ ਨਵੀਂ ਕਲੋਨੀਆਂ ਵਿੱਚ ਪੇਯਜਲ੍ਹ ਪਾਇਪਲਾਇਨ ਵਿਛਾਉਣ ਅਤੇ ਪੇਯਜਲ੍ਹ ਵੰਡ ਪ੍ਰਣਾਲੀ ਦੇ ਮਜਬੂਤੀਕਰਣ ਕੰਮਾਂ ਦਾ ਨੀਂਹ ਪੱਥਰ ਵੀ ਰੱਖਿਆ।

ਇੱਕ ਲੱਖ ਯੋਗ ਲਾਭਕਾਰਾਂ ਨੂੰ ਜਲਦੀ ਹੀ 100-100 ਗਜ ਦੇ ਪਲਾਟ ਦਾ ਕਬਜਾ/ਕਾਗਜਾਤ ਦਿੱਤੇ ਜਾਣਗੇ

          ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਉਹ ਜਲਦੀ ਹੀ ਇੱਕ ਲੱਖ ਯੋਗ ਲਾਭਕਾਰਾਂ ਨੂੰ 100-100 ਵਰਗ ਗਜ ਦੇ ਪਲਾਟ ਦਾ ਕਬਜਾ/ਕਾਗਜਾਤ ਸੌਂਪਣਗੇ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਤਹਿਤ ਸਰਕਾਰ ਇਸ ਸਾਲ ਦੇ ਅੰਦਰ ਲਗਭਗ 77,000 ਯੋਗ ਨਾਭਕਾਰਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਰਕਮ ਟ੍ਰਾਂਸਫਰ ਕਰੇਗੀ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਬਚੇ ਹੋਏ ਯੋਗ ਲੋਕਾਂ ਦੀ ਪਹਿਚਾਣ ਕਰਨ ਲਈ ਸਰਵੇਖਣ ਕਰਨ ਤਾਂ ਜੋ ਸਾਰੇ ਯੋਗ ਪਰਿਵਾਰਾਂ ਨੂੰ ਯੋਜਨਾ ਦੇ ਤਹਿਤ ਉਨ੍ਹਾਂ ਦੇ ਘਰ ਮਿਲਣਾ ਯਕੀਨੀ ਕੀਤਾ ਜਾ ਸਕੇ।

ਪਿਛਲੇ 10 ਸਾਲਾਂ ਵਿੱਚ ਨਰਾਇਣਗੜ੍ਹ ਹਲਕੇ ਦੇ ਵਿਕਾਸ ਲਈ 770 ਕਰੋੜ ਰੁਪਏ ਖਰਚ

          ਨਰਾਇਣਗੜ੍ਹ ਵਿਧਾਨਸਭਾ ਖੇਤਰ ਵਿੱਚ ਪਿਛਲੇ ਇੱਕ ਦਿਹਾਕੇ ਵਿਚ ਕੀਤੇ ਗਏ ਵਿਕਾਸ ਕੰਮਾਂ ਦਾ ਵਰਨਣ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸੱਭਕਾ ਸਾਥ-ਸੱਭਕਾ ਵਿਕਾਸ ਦੇ ਵਿਜਨ ਅਤੇ ਹਰਿਆਣਾ ਏਕ-ਹਰਿਆਣਵੀਂ ਏਕ ਦੀ ਭਾਵਨਾ ਅਨੁਰੂਪ ਰਾਜ ਦਾ ਸੁਨਹਿਰਾ ਵਿਕਾਸ ਯਕੀਨੀ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਨਰਾਇਣਗੜ੍ਹ ਵਿੱਚ ਪਿਛਲੇ 10 ਸਾਲਾਂ ਵਿੱਚ ਸੜਕ ਢਾਂਚੇ ਦੇ ਵਿਸਤਾਰ, ਵਿਦਿਅਕ ਸੰਸਥਾਨਾਂ, ਖੇਡ ਸਹੂਲਤਾਂ, ਪ੍ਰਾਥਮਿਕ ਸਿਹਤ ਕੇਂਦਰਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਦੀ ਸਥਾਪਨਾ, ਸਿਵਲ ਹਸਪਤਾਲ ਦੇ ਅੱਪਗੇ੍ਰਡ , ਬਿਜਲੀ ਸਬ-ਸਟੇਸ਼ਨਾਂ ਦੇ ਨਿਰਮਾਣ ਅਤੇ ਨਦੀਆਂ ‘ਤੇ ਪੁੱਲਾਂ ਦੇ ਨਿਰਮਾਣ ਅਤੇ ਨਵੀਨੀਕਰਣ ‘ਤੇ ਲਗਭਗ 770 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ ਹੈ।

ਹਰਿਆਣਾ ਵਿੱਚ ਸੱਭ ਤੋਂ ਵੱਧ 24 ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ ‘ਤੇ ਹੋ ਰਹੀ

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੱਖ-ਵੱਖ ਭਲਾਈਕਾਰੀ ਯੋਜਨਾਵਾਂ ‘ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਸੂਬੇ ਵਿਚ ਹੁਣ ਸਾਰੀ 24 ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ‘ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਫਸਲ ਖਰੀਦ ਲਈ 12 ਲੱਖ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 1,25,000 ਕਰੋੜ ਰੁਪਏ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ। ਖਰੀਫ ਸੀਜਨ ਦੌਰਾਨ ਨਾਕਾਫੀ ਸਾਲਾਂ ਦੇ ਕਾਰਨ ਕਿਸਾਨਾਂ ਨੂੰ ਹੋਣ ਵਾਲੀ ਮੁਸ਼ਕਲਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ 2,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਭਗ 1,000 ਕਰੋੜ ਰੁਪਏ ਦੀ ਰਕਮ ਬੋਨਸ ਵਜੋ ਕਿਸਾਨਾਂ ਨੂੰ ਦਿੱਤੀ ਹੈ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਕ ਮਹਤੱਵਪੂਰਨ ਫੈਸਲਾ ਲੈਂਦੇ ਹੋਏ ਸੂਬਾ ਸਰਕਾਰ ਨੇ ਬ੍ਰਿਟਿਸ਼ ਸਮੇਂ ਤੋਂ ਚੱਲੀ ਆ ਰਹੀ ਆਬਿਯਾਨਾ ਪ੍ਰਥਾ ਨੂੰ ਵੀ ਖਤਮ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਸਾਨਾਂ, ਨੌਜੁਆਨਾਂ , ਕਿਡਨੀ ਰੋਗੀਆਂ, ਸੀਨੀਅਰ ਨਾਗਰਿਕਾਂ, ਮਹਿਲਾਵਾਂ ਅਤੇ ਅਨੁਸੂਚਿਤ ਜਾਤੀਆਂ (ਐਸਸੀ) ਅਤੇ ਪਿਛੜੇ ਵਰਗਾਂ (ਬੀਸੀ) ਦੇ ਲੋਕਾਂ ਨੂੰ ਲਾਭ ਦੇਣ ਦੇ ਉਦੇਸ਼ ਨਾਲ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵੱਖ-ਵੱਖ ਹੋਰ ਪਹਿਲਾਂ ‘ਤੇ ਵੀ ਚਾਨਣ ਪਾਇਆ।

          ਇਸ ਮੌਕੇ ‘ਤੇ ਵਿਧਾਇਕ ਸ੍ਰੀਮਤੀ ਸ਼ੈਲੀ ਚੌਧਰੀ, ਸਾਬਕਾ ਮੰਤਰੀ ਅਸੀਮ ਗੋਇਲ, ਸਾਬਕਾ ਵਿਧਾਇਕ ਡਾ. ਪਵਨ ਸੈਨੀ ਅਤੇ ਸ੍ਰੀਮਤੀ ਸੰਤੋਸ਼ ਸਾਰਵਾਨ, ਭਾਜਪਾ ਜਿਲ੍ਹਾ ਪ੍ਰਧਾਨ ਮਨਦੀਪ ਸਿੰਘ ਰਾਣਾ, ਚੇਅਰਮੈਨ ਧਰਮਬੀਰ ਮਿਰਜਾਪੁਰ ਸਮੇਤ ਹੋਰ ਮਾਣਯੋਗ ਵਿਅਕਤੀ ਵੀ ਮੌਜੂਦ ਸਨ।

ਹਰਿਆਣਾ ਕਬੱਡੀ ਖੇਡ ਮਹਾਕੁੰਭ ਪ੍ਰੋਗ੍ਰਾਮ

ਚੰਡੀਗੜ੍ਹ (ਜਸਟਿਸ ਨਿਊਜ਼  ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੰਬਾਲਾ ਜਿਲ੍ਹਾ ਦੇ ਪਿੰਡ ਬੜਾਗੜ੍ਹ ਵਿਚ ਪ੍ਰਬੰਧਿਤ ਹਰਿਆਣਾ ਕਬੱਡੀ ਖੇਡ ਮਹਾਕੁੰਭ ਪ੍ਰੋਗਰਾਮ ਵਿਚ ਅੱਜ ਐਲਾਨ ਕਰਦੇ ਹੋਏ ਖੇਡ ਸਟੇਡੀਅਮ ਬੜਾਗੜ੍ਹ ਵਿਚ 14 ਕਰੋੜ ਰੁਪਏ ਦੀ ਲਾਗਤ ਨਾਲ ਹਾਕੀ ਦਾ ਐਸਟਰੋਟਰਫ ਬਣਾਇਆ ਜਾਵੇਗਾ ਅਤੇ ਖੇਡ ਦੇ ਮੈਦਾਨ ਵਿਚ ਫਲੱਡ ਲਾਇਟਾਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ, ਪਿੰਡ ਲਾਹਾ ਅਤੇ ਪਿੰਡ ਬਿਚਪੜੀ ਵਿਚ ਸਥਿਤ ਖੇਡ ਸਟੇਡੀਅਮਾਂ ਦੇ ਨਵੀਨੀਕਰਣ ਦੇ ਲਈ 5 ਕਰੋੜ ਰੁਪਏ ਖਰਚ ਕੀਤੇ ਜਾਣਗੇ।

          ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਬੱਡੀ ਮਹਾਕੁੰਭ ਵਿਚ ਪੁਰਸ਼ ਅਤੇ ਮਹਿਲਾ ਵਰਗ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰਹੀ ਜੇਤੂ ਟੀਮਾਂ ਨੂੰ ਇਨਾਮ ਵੀ ਦਿੱਤੇ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਬੱਡੀ ਸਿਰਫ ਤਾਕਤ ਦੀ ਖੇਡ ਨਹੀਂ, ਸਗੋ ਦਿਮਾਗ ਦੀ ਖੇਡ ਵੀ ਹੈ। ਖਿਡਾਰੀਆਂ ਦੇ ਦਮਖਮ ‘ਤੇ ਭਾਰਤ ਅੱਜ ਓਲੰਪਿਕ ਤੇ ਹੋਰ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਵੱਡੀ ਸ਼ਕਤੀ ਵਜੋ ਉਭਰ ਰਿਹਾ ਹੈ। ਇਸ ਵਿਚ ਹਰਿਆਣਾ ਦੇ ਖਿਡਾਰੀਆਂ ਦਾ ਸੱਭ ਤੋਂ ਵੱਧ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿਚ ਹਰਿਆਣਾ ਦੇ ਅਜਿਹੇ 11 ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ  ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ। ਇੰਨ੍ਹਾਂ ਵਿਚ ਇਕ ਖਿਡਾਰੀ ਨੂੰ ਮੇ੧ਰ ਧਿਆਨਚੰਦ ਖੇਡ ਰਤਨ ਅਵਾਰਡ, 10 ਖਿਡਾਰੀਆਂ ਨੂੰ ਅਰਜੁਨ ਅਵਾਰਡ ਅਤੇ 1 ਕੋਚ ਨੂੰ ਦਰੋਣਾਚਾਰਿਆ ਅਵਰਾਡ ਨਾਲ ਸਨਮਾਨਿਤ ਕੀਤਾ ਗਿਆ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਕਬੱਡੀ, ਕੁਸ਼ਤੀ ਅਤੇ ਮੁੱਕੇਬਾਜੀ ਵਰਗੇ ਪਰੰਪਰਾਗਤ ਖੇਡਾਂ ਦਾ ਗੜ੍ਹ ਰਿਹਾ ਹੈ। ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਸੂਬੇ ਦੇ ਖਿਡਾਰੀਆਂ ਨੇ ਮੈਡਲ ਜਿੱਤ ਕੇ ਨਾ ਸਿਰਫ ਹਰਿਆਣਾ ਦਾ, ਗਸੋ ਪੂਰੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਹੁਣ ਤਾਂ ਹਰਿਆਣਾ ਖੇਡਾਂ ਦੇ ਦਮ ‘ਤੇ ਬਾਲੀਵੁੱਡ ਦੀ ਵੀ ਪਸੰਦ ਬਣ ਗਿਆ ਹੈ। ਦੰਗਲ ਅਤੇ ਸੁਲਤਾਨ ਵਰਗੀ ਫਿਲਮਾਂ ਹਰਿਆਣਾ ਦੇ ਪੁਰਸ਼ ਅਤੇ ਮਹਿਲਾ ਖਿਡਾਰੀਆਂ ਦਾ ਮਾਣ ਕਰਦੀ ਹੈ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਸਦਾ ਹੀ ਖੇਡ ਦੇ ਖੇਤਰ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ। ਪੇਰਿਸ ਓਲੰਪਿਕ 2024 ਵਿਚ ਦੇਸ਼ ਵੱਲੋਂ ਜਿੱਤੇ ਗਏ 6 ਮੈਡਲਾਂ ਵਿੱਚੋਂ 5 ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ। ਇਸ ਤੋਂ ਪਹਿਲਾਂ, ਟੋਕਿਓ ਓਲੰਪਿਕ 2020 ਵਿਚ ਹਰਿਆਣਾ ਦੇ 30 ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿਚ ਭਾਰਤ ਵੱਲੋਂ ਜਿੱਤੇ ਗਏ 7 ਮੈਡਲਾਂ ਵਿੱਚੋਂ 4 ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਹਾਸਲ ਕੀਤੇ। ਇਹੀ ਨਹੀਂ, ਏਸ਼ਿਆਈ ਖੇਡਾਂ ਵਿਚ ਵੀ ਸੂਬਾ ਦਾ ਪ੍ਰਦਰਸ਼ਨ ਬਹੁਤ ਹੀ ਸ਼ਲਾਘਾਯੋਗ ਰਿਹਾ ਹੈ। ਏਸ਼ਿਆਈ ਖੇਡ -2022 ਵਿਚ ਰਾਜ ਦੇ 82 ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿਚ ਦੇਸ਼ ਦੇ 111 ਮੈਡਲਾਂ ਵਿੱਚੋਂ 28 ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ। ਇਸੀ ਤਰ੍ਹਾ, ਕਾਮਲਵੈਲਥ ਖੇਡਾਂ ਵਿਚ ਵੀ ਹਰਿਆਣਾ ਦੇ ਖਿਡਾਰੀਆਂ ਦਾ ਦਬਦਬਾ ਰਿਹਾ। ਬਰਮਿੰਘਮ ਕਾਮਨਵੈਲਥ ਖੇਡ-2022 ਦੌਰਾਨ ਹਰਿਆਣਾ ਦੇ 43 ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿਚ ਹਰਿਆਣਾ ਦੇ ਖਿਡਾਰੀਆਂ ਨੇ 20 ਮੈਡਲ ਜਿੱਤੇ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਧੀਆ ਖਿਡਾਰੀਆਂ ਲਈ ਸੁਰੱਖਿਅਤ ਰੁਜਗਾਰ ਯਕੀਨੀ ਕਰਨ ਲਈ ਹਰਿਆਣਾ ਐਕਸੀਲੈਂਸ ਖਿਡਾਰੀ ਸੇਵਾ ਨਿਯਮ 2021 ਬਣਾਏ ਹੈ। ਇਸ ਦੇ ਤਹਿਤ ਖੇਡ ਵਿਭਾਗ ਵਿਚ 550 ਨਵੇਂ ਅਹੁਦੇ ਬਣਾਏ ਗਏ। ਇਸ ਤੋਂ ਇਲਾਵਾ, 224 ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ।

          ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ, ਜੋ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸੱਭ ਤੋਂ ਵੱਧ ਨਗਦ ਪੁਰਸਕਾਰ ਦਿੰਦਾ ਹੈ। ਅਸੀਂ ਹੁਣ ਤੱਕ ਖਿਡਾਰੀਆਂ ਨੂੰ 593 ਕਰੋੜ ਰੁਪਏ ਦੇ ਨਗਦ ਇਨਾਮ ਦਿੱਤੇ ਹਨ। ਇਸ ਤੋਂ ਇਲਾਵਾ, ਵਧੀਆ ਪ੍ਰਦਰਸ਼ਨ ਕਰਨ ਵਾਲੇ 298 ਖਿਡਾਰੀਆਂ ਨੂੰ ਮਾਣਭੱਤਾ ਵੀ ਦਿੱਤਾ ਜਾ ਰਿਹਾ ਹੈ।

          ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਲਗਾਤਾਰ ਵੱਧ ਰਹੀ ਖੇਡ ਸਭਿਆਚਾਰ ਨੂੰ ਦੇਖਦੇ ਹੋਏ ਅਸੀਂ ਖਿਡਾਰੀਆਂ ਦੇ ਪ੍ਰੋਤਸਾਹਨ ਅਤੇ ਭਲਾਈ ਲਈ ਆਪਣੇ ਸੰਕਲਪ ਪੱਤਰ -2024 ਵਿਚ ਹਰ ਖਿਡਾਰੀ ਨੂੰ 20 ਲੱਖ ਰੁਪਏ ਦਾ ਮੈਡੀਕਲ ਬੀਮਾ ਕਵਰ ਦੇਣ ਦਾ ਸੰਕਲਪ ਲਿਆ ਹੈ। ਇਸੀ ਤਰ੍ਹਾ, ਸੂਬਾ ਪੱਧਰ ‘ਤੇ ਪ੍ਰਤੀ ਸਾਲ ਤਿੰਨ ਵਧੀਆ ਅਖਾੜਿਆਂ ਨੂੰ 50 ਲੱਖ ਰੁਪਏ, 30 ਲੱਖ ਰੁਪਏ ਤੇ 20 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ। ਜਿਲ੍ਹਾ ਪੱਧਰ ‘ਤੇ ਵੀ ਤਿੰਨ ਵਧੀਆ ਅਖਾੜਿਆਂ ਨੂੰ 15 ਲੱਖ, 10 ਲੱਖ ਅਤੇ 5 ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ।

          ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਹਰਿਆਣਾ ਕਬੱਡੀ ਮਹਾਕੁੰਭ ਵਿਚ ਪਹਿਲਾ ਸਥਾਨ ‘ਤੇ ਰਹੀ ਹਿਸਾਰ, ਦੂਜੇ ਸਥਾਨ ‘ਤੇ ਰੋਹਤਕ ਅਤੇ ਤੀਜੇ ਸਥਾਨ ‘ਤੇ ਰਹੀ ਗੁਰੂਗ੍ਰਾਮ ਤੇ ਅੰਬਾਲਾ ਦੀ ਮਹਿਲਾ ਕਬੱਡੀ ਟੀਮ ਨੂੰ ਟਰਾਫੀ ਤੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।

          ਇਸ ਤਰ੍ਹਾ ਪੁਰਸ਼ ਕਬੱਡੀ ਮੁਕਾਬਲੇ ਦੇ ਪਹਿਲੇ ਸਥਾਨ ‘ਤੇ ਰਹੀ ਗੁਰੂਗ੍ਰਾਮ, ਦੂਜੇ ਸਥਾਨ ‘ਤੇ ਰਹੀ ਹਿਸਾਰ, ਤੀਜੇ ਸਥਾਨ ‘ਤੇ ਰਹੀ ਰੋਹਤਕ ਤੇ ਅੰਬਾਲਾ ਦੀ ਟੀਮ ਨੂੰ ਟਰਫੀ ਤੇ ਪੁਰਸਕਾਰ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ। ਪਹਿਲਾ ਸਥਾਨ ‘ਤੇ ਆਈ ਟੀਮ ਨੂੰ 2 ਲੱਖ ਰੁਪਏ, ਦੂ੧ੇ ਨੂੰ 1 ਲੱਖ ਰੁਪਏ ਤੇ ਤੀਜੇ ਸਥਾਨ ‘ਤੇ ਆਉਣ ਵਾਲੇ ਟੀਮ ਨੂੰ ਕ੍ਰਮਵਾਰ 25-25 ਹਜਾਰ ਦੇ ਪੁਰਸਕਾਰ ਦਿੱਤੇ ਗਏ।

          ਇਸ ਮੌਕੇ ‘ਤੇ ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ, ਡਾਇਰੈਕਟਰ ਜਨਰਲ ਸੰਜੀਵ ਵਰਮਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

ਹਰਿਆਣਾ ਵਿੱਚ ਪੁਰਾਣੇ ਵਾਹਨਾਂ ਦੀ ਹੋਵੇਗੀ ਸਕ੍ਰੈਪਿੰਗ ਤੇ ਰੀ-ਸਾਈਕਲਿੰਗ  ਰਾਓ ਨਰਬੀਰ ਸਿੰਘ

ਚੰਡੀਗੜ੍ਹ (ਜਸਟਿਸ ਨਿਊਜ਼  ) ਹਰਿਆਣਾ ਸਰਕਾਰ ਨੇ ਸੂਬੇ ਵਿੱਚ ਰਜਿਸਟਰਡ ਵਾਹਨ ਸਕ੍ਰੈਪੇਜ ਅਤੇ ਰੀ-ਸਾਈਕਲਿੰਗ ਸਹੂਲਤ ਪ੍ਰੋਤਸਾਹਨ ਨੀਤੀ 2024 ਨੋਟੀਫਾਇਡ ਕੀਤੀ ਹੈ। ਇਸ ਨਾਲ ਰਾਜ ਵਿੱਚ ਪੁਰਾਣੇ ਵਾਹਨਾਂ ਦੇ ਸਕੈ੍ਰਪਿੰਗ ਤੇ ਰੀ-ਸਾਈਕਲਿੰਗ ਸਹੂਲਤ ਉਪਲਬਧ ਹੋਵੇਗੀ ਅਤੇ ਥਾਂ-ਥਾਂ ਕਬਾੜ ਵਿੱਚ ਤਬਦੀਲ ਹੋ ਚੁੱਕੇ ਵਾਹਨਾਂ ਦੇ ਪੁਰਜਿਆਂ ਦੀ ਮੁੜ ਵਰਤੋ ਹੋ ਸਕੇਗੀ। ਇਸ ਨਾਲ ਸੂਬੇ ਵਿੱਚ ਇਕੋ ਵਾਤਾਵਰਣ ਵਿੱਚ ਵੀ ਸੁਧਾਰ ਹੋਵੇਗਾ।

          ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਇਸ ਸਬੰਧ ਵਿੱਚ ਵਿਸਥਾਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੌਮੀ ਰਾਜਧਾਨੀ ਖੇਤਰ ਵਿੱਚ ਐਨਜੀਟੀ ਵੱਲੋਂ ਪੁਰਾਣੇ ਡੀਜ਼ਲ ਵਾਹਨਾਂ ਦੀ 10 ਤੇ ਪਟਰੋਲ ਵਾਹਨਾਂ ਦੀ 15 ਸਾਲ ਤੱਕ ਪਾਸਿੰਗ ਸੀਮਾ ਸਮੇਂ ਤੈਅ ਕਰਨ ਬਾਅਦ ਕੰਡਮ ਵਾਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਇਸ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਇਹ ਫੈਸਲਾ ਕੀਤਾ ਹੈ।

          ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀ ਇਸ ਪਹਿਲ ਨਾਲ ਵਾਹਨਾਂ ਦੇ ਪੁਰਜਿਆਂ ਦੀ ਰੀ-ਸਾਈਕਲਿੰਗ ਹੋਣ ਨਾਲ ਮੁੜ ਤੋਂ ਇਸਤੇਮਾਲ ਹੋ ਸਕੇਗਾ। ਇਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਅ ਹੋਵੇਗਾ ਅਤੇ ਅਰਥ ਵਿਵਸਥਾ ਵੀ ਮਜਬੂਤ ਹੋਵੇਗੀ। ਇਸ ਤੋਂ ਇਲਾਵਾ, ਵਾਹਨ ਮਾਲਿਕਾਂ ਨੂੰ ਵੀ ਆਰਥਿਕ ਲਾਭ ਹੋਵੇਗਾ ਅਤੇ ਜਨਤਾ ਨੂੰ ਸੜਕਾਂ, ਗਲੀਆਂ ਤੇ ਹੋਰ ਪਬਲਿਕ ਸਥਾਨਾਂ ‘ਤੇ ਕੰਡਮ ਵਾਹਨਾਂ ਦੀ ਪਾਰਕਿੰਗ ਤੋਂ ਨਿਜਾਤ ਮਿਲੇਗੀ।

          ਉਨ੍ਹਾਂ ਨੇ ਦੱਸਿਆ ਕਿ ਨੀਤੀ ਨੂੰ ਹਰਿਆਣਾ ਸਰਕਾਰ ਉਦਯੋਗ ਦਾ ਦਰਜਾ ਦਵੇਗੀ। ਹਰਿਆਣਾ ਵਿੱਚ ਸਥਾਪਿਤ ਕੀਤੀ ਜਾਣ ਵਾਲੀ ਨਵੀਂ ਉਦਯੋਗ ਇਕਾਈਆਂ ਨੂੰ ਪੂੰਜੀ ਗ੍ਰਾਂਟ ਜਾਂ ਰਾਜ ਜੀਐਸਟੀ ਵਿੱਚ ਪ੍ਰਤੀਪੂਰਤੀ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਨੀਤੀ ਤਹਿਤ ਉਦਯੋਗ ਅਤੇ ਵਪਾਰ ਵਿਭਾਗ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਭਾਗ ਰਾਹੀਂ 10 ਸਾਲ ਦੀ ਲੀਜ਼ ‘ਤੇ ਦੇਣ ਦਾ ਮਾਡੀਯੂਲ ਤਿਆਰ ਕਰੇਗਾ।

          ਮੰਤਰੀ ਰਾਓ ਨਰਬੀਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਸਟਾਰਟ ਅੱਪ, ਮਹਿਲਾ ਉਦਮੀ, ਅਤੇ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਦਮ ਪੂੰਜੀ ਨਿਧੀ ਸਥਾਪਿਤ ਕਰਨ ਲਈ ਮਾਲੀ ਸਹਾਇਤਾ ਉਪਲਬਧ ਕਰਵਾਏਗੀ। ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ 20 ਕਰੋੜ ਰੁਪਏ ਤੱਕ ਦੀ ਮਾਲੀ ਸਹਾਇਤਾ ਉਪਲਬਧ ਕਰਾਈ ਜਾਵੇਗੀ, ਜਿਸ ਵਿੱਚ ਭੂਮੀ ਨੂੰ ਛੱਡ ਕੇ ਸੰਪੂਰਨ ਪਰਿਯੋਜਨਾ ਦੀ 10 ਫੀਸਦੀ ਲਾਗਤ ਅਤੇ ਉਦਯੋਗਿਕ ਸ਼੍ਰੇਣੀ ਦੇ ਡੀ ਬਲਾਕ ਵਿੱਚ ਸੌ-ਫੀਸਦੀ ਅਤੇ ਬੀ ਤੇ ਸੀ ਸ਼੍ਰੇਣੀ ਦੇ ਬਲਾਕ ਵਿੱਚ 75 ਫੀਸਦੀ ਸਟਾਂਪ ਡਿਊਟੀ ਦੀ ਪ੍ਰਤੀਪੂਰਤੀ ਕੀਤੀ ਜਾਵੇਗੀ।

          ਉਨ੍ਹਾਂ ਨੇ ਦੱਸਿਆ ਕਿ ਐਕਸੀਲੈਂਸ ਕੇਂਦਰ ਸਥਾਪਿਤ ਕਰਨ ਲਈ ਪਰਿਯੋਜਨਾ ਲਾਗਤ ਦਾ 50 ਫੀਸਦੀ ਗ੍ਰਾਂਟ ਦਿੱਤੀ ਜਾਵੇਗੀ, ਜੋ ਵੱਧ ਤੋਂ ਵੱਧ 5 ਕਰੋੜ ਰੁਪਏ ਤੱਕ ਦਾ ਹੋਵੇਗਾ। ਇਸ ਤੋਂ ਇਲਾਵਾ, ਰਾਜ ਦੇ ਨੌਜੁਆਨਾਂ ਦੇ ਸਕਿਲ ਅਤੇ ਰੁਜਗਾਰ ਉਪਲਬਧ ਕਰਾਉਣ ਵਾਲੇ 10 ਅਜਿਹੇ ਉਦਯੋਗਾਂ ਨੂੰ 50 ਲੱਖ ਰੁਪਏ ਦਾ ਗ੍ਰਾਂਟ ਵੀ ਦਿੱਤੀ ਜਾਵੇਗੀ।

ਹਰਿਆਣਾ ਨੇ ਆਰਜ਼ੀ ਤੇ ਨਵੇਂ ਬਿਜਲੀ ਕੁਨੈਕਸ਼ਨ ਜਾਰੀ ਕਰਨ ਦੀ ਸਮੇਂ-ਸੀਮਾ ਨਿਰਧਾਰਿਤ ਕੀਤੀ

ਚੰਡੀਗੜ੍ਹ  ( ਜਸਟਿਸ ਨਿਊਜ਼ )ਹਰਿਆਣਾ ਸਰਕਾਰ ਨੇ ਸੇਵਾ ਦੇ ਅਧਿਕਾਰ ਐਕਟ, 2014 ਦੇ ਤਹਿਤ ਖੇਤੀਬਾੜੀ ਪੰਪਿੰਗ (ਏਪੀ) ਸ਼੍ਰੇਣੀ ਨੂੰ ਛੱਡ ਕੇ, ਐਲਟੀ ਸਪਲਾਈ ਤਹਿਤ ਆਰਜੀ ਕੁਨੈਕਸ਼ਨ, ਨਵੇਂ ਕੁਨੈਕਸ਼ਨ ਅਤੇ ਵੱਧ ਲੋਡ ਜਾਰੀ ਕਰਨ ਦੀ ਸਮੇਂ-ਸੀਮਾ ਨਿਰਧਾਰਿਤ ਕੀਤੀ ਹੈ।

          ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਵੱਲੋਂ ਇਸ ਸਬੰਧ ਦੀ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।

          ਹੁਣ ਆਰਜੀ ਕੁਨੈਕਸ਼ਨ, ਨਵੇਂ ਕੁਨੈਕਸ਼ਨ ਅਤੇ ਵੱਧ ਲੋਡ ਸੰਪੂਰਨ ਬਿਨੈ, ਫ਼ੀਸ ਅਤੇ ਦਸਤਾਵੇਜਾਂ ਦੀ ਪ੍ਰਾਪਤੀ ਨਾਲ ਮਹਾਨਗਰੀ ਖੇਤਰਾਂ ਵਿੱਚ 3 ਦਿਨ, ਹੋਰ ਨਗਰਪਾਲਿਕਾਂ ਖੇਤਰਾਂ ਵਿੱਚ 7 ਦਿਨ ਅਤੇ ਪੇਂਡੂ ਖੇਤਰਾਂ ਵਿੱਚ 15 ਦਿਨ ਦੇ ਅੰਦਰ ਜਾਰੀ ਕੀਤਾ ਜਾਵੇਗਾ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin