Haryana News

ਚੰਡੀਗੜ੍ਹ/////- ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਵੱਧ ਵਰਤੋਂ ਨਾਲ ਜਮੀਨ ਉੱਤੇ ਉਲਟਾ ਅਸਰ ਪੈ ਰਿਹਾ ਹੈ ਅਤੇ ਚੌਗਿਰਦਾ ਵੀ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਅਪਨਾਕੇ ਅਸੀਂ ਜਮੀਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਇਆ ਜਾ ਸਕਦਾ ਹੈ। ਕੁਦਰਤੀ ਤੌਰ ‘ਤੇ ਉਗਾਈ ਜਾ ਰਹੀ ਫ਼ਸਲਾਂ ਵੱਧ ਸਿਹਤਮੰਦ ਹੁੰਦੀਆਂ ਹਨ ਅਤੇ ਬਾਜ਼ਾਰ ਵਿੱਚ ਉਨ੍ਹਾਂ ਦੀ ਕੀਮਤ ਵੀ ਵੱਧ ਮਿਲਦੀ ਹੈ।

               ਸ੍ਰੀ ਰਾਣਾ ਅੱਜ ਖੇਤੀਬਾੜੀ ਵਿਭਾਗ ਵੱਲੋਂ ਜਿਲਾ ਯਮੁਨਾਨਗਰ ਦੇ ਕਸਬਾ ਰਾਦੌਰ ਵਿਚ ਕੁਦਰਤੀ ਖੇਤੀ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਆਯੋਜਿਤ ਜਿਲਾ ਪੱਧਰੀ ਵਰਕਸ਼ਾਪ ਨੂੰ ਸੰਬੋਧਤ ਕਰ ਰਹੇ ਸਨ। ਇਸ ਮੌਕੇ ‘ਤੇ ਖੇਤੀਬਾੜੀ ਮੰਤਰੀ ਸ਼ਯਾਮ ਸਿੰਘ ਰਾਣਾ ਨੇ ਪ੍ਰੋਗ੍ਰਾਮ ਥਾਂ ‘ਤੇ ਖੇਤੀਬਾੜੀ ਯੰਤਰਾਂ ਨਾਲ ਸਬੰਧਤ ਲਗਾਈ ਪ੍ਰਦਰਸ਼ਨੀ ਨੂੰ ਵੀ ਵੇਖਿਆ।

               ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕੁਦਰਤੀ ਖੇਤੀ ਦਾ ਅਰਥ ਹੈ ਸੂਖ਼ਮ ਜੀਵਾਣੂਆਂ ਦੀ ਖੇਤੀ। ਰਸਾਇਣਕ ਖੇਤੀ ਨਾਲ ਸਾਡੇ ਕੁਦਰਤੀ ਸਰੋਤਾਂ ਦੀ ਵੱਧ ਵਰਤੋਂ ਹੋ ਰਹੀ ਹੈ ਅਤੇ ਫਸਲ ਦਾ ਖਰਚ ਵੱਧਣ ਦੇ ਨਾਲ-ਨਾਲ ਉਪਜ ਵਿਚ ਵੀ ਠਹਿਰਾਓ ਆ ਗਿਆ ਹੈ।

               ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਵੱਲੋਂ ਖੇਤਰ ਵਿਚ ਅਗਾਂਊਵਾਧੂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਫਸਲਾਂ ਦੇ ਰਹਿੰਦ-ਖੁਰਦ ਨਾ ਜਲਾਉਣ ਬਾਰੇ ਵੀ ਜਾਗਰੂਕ ਕੀਤਾ।

               ਇਸ ਮੌਕੇ ‘ਤੇ ਮਾਹਿਰਾਂ ਵੱਲੋਂ ਕਿਸਾਨਾਂ ਤੇ ਖੇਤੀਬਾੜੀ ਨਾਲ ਜੁੜੀ ਵੱਖ-ਵੱਖ ਯੋਜਨਾਵਾਂ ਤੇ ਕੁਦਰਤੀ ਖੇਤੀ ਬਾਰੇ ਕਿਸਾਨਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਵਿਭਾਗਾਂ ਵੱਲੋਂ ਕਿਸਾਨਾਂ ਲਈ ਚਲਾਈ ਜਾ ਰਹੀਆਂ ਯੋਜਨਾਵਾਂ ਅਤੇ ਉਨ੍ਹਾਂ ਯੋਜਨਾਵਾਂ ਨੂੰ ਪ੍ਰਾਪਤ ਕਰਨ ਲਈ ਲਗਣ ਵਾਲੇ ਦਸਤਾਵੇਜਾਂ ਬਾਰੇ ਵੀ ਵੇਰਵੇ ਸਿਹਤ ਜਾਣਕਾਰੀ ਦਿੱਤੀ ਗਈ

ਚੰਡੀਗੜ੍ਹ//// ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਸਾਰੇ ਤਲਾਬਾਂ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਦਾ ਪਾਣੀ ਪਸ਼ੂਆਂ ਦੇ ਪੀਣ ਜਾਂ ਸਿੰਚਾਈ ਆਦਿ ਦੇ ਕੰਮਾਂ ਵਿਚ ਵਰਤੋਂ ਕੀਤਾ ਜਾ ਸਕੇ।  ਪੰਚਾਇਤਾਂ ਦੇ ਸਹਿਯੋਗ ਨਾਲ ਪੇਂਡੂਆਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਜਾਵੇ ਕਿ ਉਹ ਤਲਾਬਾਂ ਵਿਚ ਕੁੜਾ ਤੇ ਘਰਾਂ ਤੋਂ ਨਿਕਲਣ ਵਾਲਾ ਗੰਦਾ ਪਾਣੀ ਨਾ ਜਾਣ ਦੇਣ।

          ਮੁੱਖ ਮੰਤਰੀ ਵੀਰਵਰ ਨੂੰ ਦੇਰ ਸ਼ਾਮ ਚੰਡੀਗੜ੍ਹ ਵਿਚ ਦ ਹਰਿਆਣਾ ਪੌਂਡ ਐਂਡ ਵੇਸਟ ਵਾਟਰ ਮੈਨੇਜਮੈਂਟ ਅਥਾਰਿਟੀ ਦੇ ਕੰਮਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

          ਇਸ ਮੌਕੇ ‘ਤੇ ਅਥਾਰਿਟੀ ਤੋਂ ਇਲਾਵਾ ਵਿਕਾਸ ਤੇ ਪੰਚਾਇਤ ਵਿਭਾਗ, ਸਿੰਚਾਈ ਵਿਭਾਗ, ਵਣ ਵਿਭਾਗ, ਸਥਾਨਕ ਸਰਕਾਰ ਵਿਭਾਗ, ਮੱਛੀ ਪਾਲਣ ਵਿਭਾਗ, ਲੋਕ ਨਿਰਮਾਣ ਵਿਭਾਗ, ਭਾਰਤੀ ਕੌਮੀ ਰਾਜ ਮਾਰਗ ਅਥਾਰਿਟੀ ਸਮੇਤ ਕਈ ਵਿਭਾਗਾਂ ਦੇ ਉੱਚ ਅਧਿਕਾਰੀ ਹਾਜ਼ਿਰ ਸਨ।

          ਮੁੱਖ ਮੰਤਰੀ ਨੇ ਡਿੱਗਦੇ ਭੂ-ਜਲ ਪੱਧਰ ‘ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਪਹਿਲੇ ਪੜਾਅ ਵਿਚ 500 ਪਿੰਡਾਂ ਦੇ ਭੂ-ਪਾਣੀ ਨੂੰ ਰਿਚਾਰਜ ਕਰਨ ਦਾ ਟੀਚਾ ਤੈਅ ਕਰਨ ਅਤੇ ਇਸ ਕੰਮ ਨੂੰ ਨਿਰਧਾਰਿਤ ਸਮੇਂ ਵਿਚ ਪੂਰਾ ਕਰਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭੂ-ਜਲ ਪੱਧਰ ਦੇ ਹੇਠਾਂ ਜਾਣ ‘ਤੇ ਚਿੰਤਾ ਪ੍ਰਗਟਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭੂ-ਜਲ ਦਾ ਘੱਟ ਹੋਣਾ ਦੇਸ਼ ਲਈ ਸੱਭ ਤੋਂ ਵੱਡੀ ਚੁਣੌਤੀ ਹੈ ਅਤੇ ਇਸ ਚੁਣੌਤੀ ਨਾਲ ਨਿੱਜਠਣ ਲਈ ਅਸੀਂ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਪਾਣੀ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਦੀ ਅਪੀਲ ਵੀ ਕੀਤੀ।

          ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਵੀ ਪ੍ਰਧਾਨ ਮੰਤਰੀ ਦੀ ਸੋਚ ਅਨੁਸਾਰ ਕੰਮ ਕਰਦੇ ਹੋਏ ਡਾਰਕ ਜੋਨ ਵਿਚ ਵੱਧ ਤੋਂ ਵੱਧ ਪੌਂਡ (ਤਲਾਬ) ਬਣਾਏ ਚਾਹੀਦੇ ਹਨ ਤਾਂ ਜੋ ਵਰਖ਼ਾ ਦੇ ਦਿਨਾਂ ਵਿਚ ਪਾਣੀ ਨੂੰ ਇੱਕਠਾ ਕੀਤਾ ਜਾ ਸਕੇ। ਇਸ ਨਾਲ ਜਿੱਥੇ ਭੂ-ਜਲ ਪੱਧਰ ਵਿਚ ਸੁਧਾਰ ਹੋਵੇਗਾ, ਉੱਥੇ ਇਸ ਪਾਣੀ ਦਾ ਵਰਖ਼ਾ ਤੋਂ ਬਾਅਦ ਹੋਰ ਕੰਮਾਂ ਵਿਚ ਵਰਤੋਂ ਹੋ ਸਕੇਗੀ।

          ਉਨ੍ਹਾਂ ਨੇ ਹਾਂਸੀ-ਬੁਟਾਨਾ ਲਿੰਕ ਨਹਿਰ ਨੂੰ ਵੀ ਵਾਟਰ-ਸਟੋਰੇਜ ਲਈ ਵਰਤੋਂ ਕਰਨ ਦੀ ਸੰਭਾਵਨਾਵਾਂ ਭਾਲਣ ਦੇ ਨਿਰਦੇਸ਼ ਦਿੱਤੇ।

          ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਵਿੱਚ ਜਲ ਆਡਿਟ ਨਾਲ ਵਿਆਪਕ ਜਲ ਪ੍ਰਬੰਧਨ ਕਰਨ ਦੇ ਆਦੇਸ਼ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਨਦੀਆਂ ਨੂੰ ਆਪਸ ਵਿੱਚ ਜੋੜਣ ਲਈ ਨਦੀ ਜੋੜੋ ਪਰਿਯੋਜਨਾ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਇਸ ਤਰ੍ਹਾਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਦੇਸ਼ ਦਿੱਤੇ ਕਿ ਸੂਬੇ ਨਾਲ ਹੋਕੇ ਗੁਜਰਨ ਵਾਲੇ ਨਦੀਆਂ ਨੂੰ ਵੀ ਆਪਸ ਵਿੱਚ ਜੋੜਣ ਲਈ ਰੋਡ ਮੈਪ ਤਿਆਰ ਕਰਨ। ਇਸ ਨਾਲ ਵਰਖ਼ਾ ਦੇ ਦਿਨਾਂ ਵਿੱਚ ਹੜ੍ਹ ਨਾਲ ਹੋਣ ਵਾਲੇ ਨੁਕਸਾਨ ਤੋਂ ਬੱਚਣ ਅਤੇ ਘੱਟਦੇ ਭੂ-ਜਲ ਪੱਧਰ ਨੂੰ ਉੱਪਰ ਲਿਆਉਣ ਵਿੱਚ ਮਦਦ ਮਿਲੇਗੀ।

          ਮੁੱਖ ਮੰਤਰੀ ਨੇ ਕਿਹਾ ਕਿ ਸੰਕਲਪ ਪੱਤਰ ਵਿੱਚ ਅੰਮ੍ਰਿਤ ਸਰਿਤਾ ਯੋਜਨਾ ਦੀ ਕਲਪਨਾ ਕੀਤੀ ਗਈ ਸੀ। ਇਸ ਦੇ ਤਹਿਤ ਸੂਬੇ ਦੀਆਂ ਸਾਰੀਆਂ ਨਹਿਰਾਂ ਅਤੇ ਨਦੀਆਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਮਨਰੇਗਾ ਯੋਜਨਾ ਦੇ ਤਹਿਤ ਕਰਵਾਇਆ ਜਾ ਸਕਦਾ ਹੈ। ਬੰਨ੍ਹ ਮਜ਼ਬੂਤ ਹੋਣ ਨਾਲ ਨਹਿਰ ਟੁੱਟਣ ਦੀ ਘਟਨਾਵਾਂ ‘ਤੇ ਰੋਕ ਲੱਗ ਜਾਵੇਗੀ। ਉਨ੍ਹਾਂ ਨੇ ਨਹਿਰਾਂ ਨਾਲ ਪਾਣੀ ਦੀ ਚੋਰੀ ਰੋਕਣ ਲਈ ਟਾਸਕ ਫੋਰਸ ਗਠਤ ਕਰਨ ਦੇ ਆਦੇਸ਼ ਦਿੱਤੇ।

          ਸ੍ਰੀ ਨਾਇਬ ਸਿੰਘ ਸੈਣੀ ਨੇ ਚਰਖੀ ਦਾਦਰੀ, ਝੱਜਰ, ਮਹੇਂਦਰਗੜ੍ਹ, ਸੋਨੀਪਤ, ਰੋਹਤਕ ਸਮੇਤ ਕੁਝ ਹੋਰ ਖੇਤਰਾਂ ਵਿੱਚ ਹੋਣ ਵਾਲੇ ਜਲ ਭਰਾਵ ਨੂੰ ਠੀਕ ਕਰਨ ਲਈ ਸੋਲਰ ਪੰਪ ਨਾਲ ਜਲ ਕੱਢਣ ਦਾ ਪ੍ਰਬੰਧ ਕਰਨ ਦੇ ਆਦੇਸ਼ ਦਿੰਦੇ ਹੋਏ ਕਿਹਾ ਕਿ ਨੇੜਲੇ ਖੇਤਰ ਵਿਚ ਪੌਂਡ ਬਣਾ ਕੇ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਲਈ ਕਿਸਾਨਾਂ ਨੂੰ ਪ੍ਰੋਤਸਾਹਿਤ ਕਰਨ ਤਾਂ ਜੋ ਜਲ ਭਰਨ ਵਾਲੇ ਖੇਤਰ ਨਾਲ ਜਲ ਨਿਕਾਸੀ ਆਸਾਨੀ ਨਾਲ ਹੋ ਸਕੇ।

          ਮੁੱਖ ਮੰਤਰੀ ਨੂੰ ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਦ ਹਰਿਆਣਾ ਪੌਂਡ ਐਂਡ ਵੇਸਟ ਵਾਟਰ ਮੈਨੇਜਮੈਂਟ ਅਥਾਰਿਟੀ ਦੇ ਤਹਿਤ ਸੂਬੇ ਵਿੱਚ ਕੁੱਲ 19,716 ਸਰੋਵਰ ਬਣਾਏ ਗਏ ਹਨ, ਇੰਨ੍ਹਾਂ ਵਿੱਚੋਂ 18,813 ਪਿੰਡਾਂ ਵਿੱਚ ਅਤੇ ਬਾਕੀ ਸ਼ਹਿਰਾਂ ਵਿੱਚ ਹਨ। ਮੁੱਖ ਮੰਤਰੀ ਨੇ ਸਾਰੇ ਅੰਮ੍ਰਿਤ ਸਰੋਵਰਾਂ ਦੀ ਸਮੀਖਿਆ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਆਦੇਸ਼ ਨਿਦੇਸ਼ ਦਿੱਤੇ ਕਿ ਜੋ ਸਰੋਵਰ ਬਣ ਕੇ ਤਿਆਰ ਹੋ ਜਾਂਦੇ ਹਨ, ਉਨ੍ਹਾਂ ਦਾ ਰੱਖ-ਰਖਾਓ ਬਰਕਰਾਰ ਰੱਖਣ ਅਤੇ ਇੰਨ੍ਹਾਂ ਦੇ ਕਿਨਾਰਿਆਂ ‘ਤੇ ਪੌਧੇ ਵੀ ਲਗਾਉਣ। ਇਸ ਨਾਲ ਕਿਨਾਰਿਆਂ ਨੂੰ ਮਜ਼ਬੂਤੀ ਮਿਲੇਗੀ ਅਤੇ ਚੌਗਿਰਦਾ ਵੀ ਸਵੱਛ ਰਹੇਗਾ। ਪੇਂਡੂਆਂ ਨੂੰ ਇਸ ਗੱਲ ਲਈ ਪ੍ਰੇਰਿਤ ਕਰਨ ਕਿ ਉਹ ਆਪਣੀ ਧੀਆਂ ਤੋਂ ਪੌਧੇ ਲਗਾਉਣ ਤਾਂ ਜੋ ਇੰਨ੍ਹਾਂ ਪੌਧਿਆਂ ਨਾਲ ਅਪਨਾਪਣ ਜੁੜਿਆ ਰਹੇ।

          ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੇ ਨਿਦੇਸ਼ ਦਿੰਦੇ ਹੋਏ ਕਿਹਾ ਕਿ ਮੌਜ਼ੂਦਾ ਸਮੇਂ ਵਿਚ ਭੂ-ਜਲ ਪੱਧਰ ਲਗਾਤਾਰ ਡਿਗਦਾ ਜਾ ਰਿਹਾ ਹੈ। ਅੰਮ੍ਰਿਤ ਸਰੋਵਰ ਯੋਜਨਾ ਨਾਲ ਜਿੱਥੇ ਭੂ-ਜਲ ਪੱਧਰ ਨੂੰ ਸਹੀ ਕਰਨ ਵਿਚ ਮਦਦ ਮਿਲੇਗੀ, ਉੱਥੇ ਤਲਾਬ ਪ੍ਰਦੂਸ਼ਣ ਮੁਕਤ ਹੋਣ ਨਾਲ ਸਾਫ ਰਹਿਣਗੇ ਅਤੇ ਲੋਕ ਸਿਹਤਮੰਦ ਰਹਿਣਗੇ।

          ਇਸ ਮੌਕੇ ‘ਤੇ ਮੀਟਿੰਗ ਵਿੱਚ ਮੁੱਖ ਸਕੱਤਰ ਵਿਵੇਕ ਜੋਸ਼ੀ,  ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਵਿੱਤ ਕਮਿਸ਼ਨਰ ਅਨੁਰਾਗ ਰਸਤੋਗੀ, ਵਿਕਾਸ ਤੇ ਪੰਚਾਇਤ ਵਿਭਾਗ ਦੇ ਕਮਿਸ਼ਨਰ ਡਾ.ਅਮਿਤ ਕੁਮਾਰ ਅਗਰਵਾਲ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ.ਸਾਕੇਤ ਕੁਮਾਰ ਸਮੇਤ ਪੌਂਡ ਅਥਾਰਿਟੀ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਿਰ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin