ਲੁਧਿਆਣਾ 18 ਜਨਵਰੀ ( ਹਰਜਿੰਦਰ ਸਿੰਘ/ਰਾਹੁਲ ਘਈ)
ਚੀਫ਼ ਐਡੀਟਰ ਪ੍ਰੈਸ ਐਸੋਸੀਏਸ਼ਨ ਰਜਿਸਟਰ ਦੀ ਇੱਕ ਹੰਗਾਮੀ ਮੀਟਿੰਗ ਪ੍ਰਧਾਨ ਬਲਵੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ।
ਜਿਸ ਵਿੱਚ ਸਮਾਲ ਨਿਊਜ਼ ਅਖ਼ਬਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਅਤੇ ਕੁੱਝ ਮਤੇ ਵੀ ਪਾਸ ਕੀਤੇ ਗਏ, ਜਿਹਨਾਂ ਵਿੱਚ ਸਮਾਲ ਨਿਊਜ਼ ਅਖ਼ਬਾਰ ਜਿਹਨਾਂ ਦੀ ਗਿਣਤੀ ਸਮਾਲ ਨਿਊਜ਼ ਅਖ਼ਬਾਰਾਂ ਵਿੱਚ ਆਉਦੀ ਹੈ। ਭਾਵੇਂ ਉਹ ਰੋਜ਼ਾਨਾ ਅਖ਼ਬਾਰ ਹੋਣ ਨੂੰ ਵੀ ਮੈਂਬਰ ਭਰਤੀ ਕਰਨ ਲਈ ਮਤਾਂ ਪਾਸ ਕੀਤਾ ਗਿਆ। ਸਮਾਲ ਕੈਟਾਗਰੀ ਦੇ ਅਖ਼ਬਾਰ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਵਾਉਣ ਲਈ ਵੀ ਸਬੰਧਤ ਮੰਤਰੀ ਨੂੰ ਜ਼ਲਦੀ ਇੱਕ ਐਸੋਸੀਏਸ਼ਨ ਦਾ ਵਫ਼ਦ ਮਿਲਣ ਲਈ ਜਾ ਰਿਹਾ ਹੈ। ਤਾਂ ਜੋ ਮੰਤਰੀ ਨੂੰ ਮਿਲ ਕੇ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕੇ।ਇਸ ਸਮੇ ਮੀਟਿੰਗ ਵਿੱਚ ਹਾਜ਼ਰ ਸ੍ਰੀ, ਜਗਮੋਹਨ ਸਿੰਘ ਮੱਕੜ, ਅਮਰਜੀਤ ਸਿੰਘ ਭਾਟੀਆ, ਹੁਕਮ ਚੰਦ ਜੀ, ਰਣਜੀਤ ਸਿੰਘ, ਸੁਭਾਸ਼ ਮਹਿਤਾ, ਸ੍ਰੀਮਤੀ ਵੀਨਾ ਵੱਧਵਾ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
Leave a Reply