ਪਾਣੀ ਦੀ ਘਾਟ ਪ੍ਰਤੀ ਸੰਜੀਦਾ ਹੋਣ ਦੀ ਜਰੂਰਤ।

ਇਹ ਨਾਂ ਹੋਵੇ ਕਿ ਅਗਲਾ ਵਿਸ਼ਵ ਯੁੱਧ ਪਾਣੀਆਂ ਤੇ ਲੜਿਆ ਜਾਵੇ।
ਦੁਨੀਆਂ ਦੇ ਪਾਣੀ ਦਾ ਸਿਰਫ 3% ਹਿੱਸਾ ਤਾਜਾ ਪਾਣੀ ਹੈ ਅਤੇ ਇਸ ਦਾ ਦੋ ਤਿਹਾਈ ਹਿੱਸਾ ਜੰਮੇ ਹੋਏ ਗਲੇਸ਼ੀਅਰਾਂ ਵਿੱਚ ਦਬਿਆ ਹੋਇਆ ਹੈ ਜਾਂ ਇਸ ਨੂੰ ਅਸੀ ਵਰਤ ਨਹੀ ਸਕਦੇ।ਨਤੀਜੇ ਵੱਜੋਂ ਸਮੁੱਚੇ ਵਿਸ਼ਵ ਵਿੱਚ ਲੱਗਭਗ 1.1ਬਿਲੀਆਨ ਲੋਕਾਂ ਨੂੰ ਪਾਣੀ ਦੀ ਪਹੁੰਚ ਨਹੀ ਹੈ।ਕੁੱਲ 2.7 ਬਿਲੀਆਨ ਲੋਕਾਂ ਨੂੰ ਸਾਲ ਦੇ ਘੱਟੋ ਘੱਟ ਇਕ ਮਹੀਨੇ ਲਈ ਪਾਣੀ ਦੀ ਘਾਟ ਮਹਿਸੂਸ ਹੁੰਦੀ ਹੈ।2.4 ਬਿਲੀਆਨ ਲੋਕਾਂ ਦੀ ਸਮੱਸਿਆ ਹੇ ਕਿ ਉਹ ਹੈਜਾ ਅਤੇ ਟਾਈਫਾਈਡ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਹੇੇ ਹਨ।

ਧਰਤੀ ਤੇ ਰਹਿ ਰਹੇ ਹਰ ਵਿਅਕਤੀ,ਪਸ਼ੂ ਪੰਛੀ,ਗਰੀਬ ਅਮੀਰ ਜਨਮਦੇ ਬੱਚੇ ਤੋਂ ਲੇਕੇ ਮਰਨ ਤੱਕ ਜਿਸ ਚੀਜ ਦੀ ਸਭ ਤੋਂ ਵੱਡੀ ਜਰੂਰਤ ਹੈ ਉਹ ਹੈ ਪਾਣੀ ਅਤੇ ਕੁਦਰਤ ਜਾਂ ਸ੍ਰਿਸ਼ਟੀ ਰਚਨਹਾਰ ਨੇ ਇਹ ਚੀਜ ਸਾਡੇ ਲਈ ਬਿਲਕੁਲ ਮੁੱਫਤ ਦਿੱਤੀ ਹੈ।ਪਰ ਮਨੁੱਖ ਦੀਆਂ ਗਲਤੀਆਂ ਕਾਰਣ ਇਸ ਨੂੰ ਮੁੱਲ ਦੀ ਵਸਤੂ ਬਣਾ ਦਿੱਤਾ ਗਿਆ ਹੈ।ਅਜਿਹਾ ਅਸੀਂ ਅਣਜਾਣੇ ਵਿੱਚ ਕੀਤਾ ਜਾਂ ਜਾਣਬੁੱਝ ਕੇ ਇਸ ਦਾ ਖਮਿਆਜਾ ਚੀ ਸਾਨੂੰ ਹੀ ਭੁਗਤਣਾ ਪੇ ਰਿਹਾ।
20 ਲੱਖ ਲੋਕ ਜਿਆਦਾਤਰ ਬੱਚੇ ਹਰ ਸਾਲ ਦਸਤ ਦੀਆਂ ਬਿਮਾਰੀਆਂ ਤੋਂ ਹੀ ਮਰਦੇ ਹਨ।ਪਾਣੀ ਦਾ ਸੰਕਟ ਵਿਸ਼ਵ ਪੱਧਰ ਤੇ ਇੰਨਾਂ ਵੱਧ ਚੁਕਿਆ ਕਿ ਅੱਧੇ ਤੋਂ ਵੱਧ ਗਿੱਲੇ ਖੇਤਰ ਗਾਇਬ ਹੋ ਗਏ ਹਨ।ਇਸ ਦੀ ਬੱਚਤ ਹਿੱਤ ਸਾਨੂੰ ਜਿਆਦਾ ਪਾਣੀ ਖਪਤ ਕਰਨ ਵਾਲੀ ਖੇਤੀ ਤਿਆਗਣੀ ਪਵੇਗੀ।ਜਲਵਾਯੂ ਪ੍ਰੀਵਰਤਨ ਦੁਨੀਆਂ ਭਰ ਵਿੱਚ ਮੌਸਮ ਅਤੇ ਪਾਣੀ ਦੇ ਪੈਟਰਨਾਂ ਨੂੰ ਬਦਲ ਰਿਹਾ ਹੈ ਜਿਸ ਕਾਰਣ ਕੁਝ ਖੇਤਰਾਂ ਵਿੱਚ ਕਮੀ ਅਤੇ ਸੋਕਾ ਅਤੇ ਕੁਝ ਵਿੱਚ ਹੜ੍ਹ ਆ ਰਹੇ ਹਨ।ਇਸ ਸਮੇਂ ਖਪਤਦਰ ਤੇ ਇਹ ਸਥਿਤੀ ਹੋਰ ਵੀ ਮਾੜੀ ਹੋਵੇਗੀ।2025 ਤੱਕ ਦੁਨੀਆਂ ਦੇ ਦੋ ਤਿਹਾਈ ਅਬਾਦੀ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਨਾਲ ਦੁਨੀਆਂ ਦੀਆਂ ਵਾਤਾਵਰਣ ਪ੍ਰਣਾਲੀਆਂ ਪ੍ਰਭਾਵਿਤ ਹੋਣਗੀਆਂ।
ਪਵਣੁ ਗੁਰੁ ਪਾਣੀ ਪਿਤਾ ਮਾਤਾ ਧਰਤ ਮਹਤਿ।ਸ਼੍ਰੀ ਗੁਰੁ ਗੰ੍ਰਥ ਸਾਹਿਬ ਵਿੱਚ ਦਰਜ ਇਹ ਸ਼ਬਦ ਸਾਡੇ ਮਨ,ਦਿਲ,ਦਿਮਾਗ ਤੇ ਉਕਰੇ ਹੋਏ ਹਨ।ਰੋਜਾਨਾਂ ਸਵੇਰੇ ਸ਼ਾਮ ਗੁਰਬਾਣੀ ਦੇ ਇਹ ਸ਼ਬਦ ਜਦੋਂ ਸਾਡੇ ਕੰਨਾਂ ਵਿੱਚ ਪੈਂਦੇ ਹਨ ਤਾਂ ਜਿਥੇ ਅਸੀਂ ਕੁਦਰਤ ਨਾਲ ਜੁੜਦੇ ਹਾਂ ਉਥੇ ਹੀ ਸਾਡੇ ਮਨ ਵਿੱਚ ਆਪਣੇ ਮਾਂ-ਬਾਪ ਨੂੰ ਵੀ ਯਾਦ ਕਰਦੇ ਹਾਂ।ਪਰ ਜਿਵੇਂ ਅਸੀਂ ਆਪਣਾ ਪਾਣੀ ਗੰਧਲਾ ਕਰ ਲਿਆ ਹਵਾ ਪ੍ਰਦੁਸ਼ਿਤ ਕਰ ਲਈ ਅਤੇ ਸਭ ਤੋਂ ਅਹਿਮ ਜੋ ਗਲਤੀ ਅਤੇ ਪਾਪ ਕੀਤਾ ਹੈ ਉਹ ਹੈ ਕਿ ਅਸੀ ਆਪਣੀ ਧਰਤੀ ਮਾਂ ਜੋ ਨਾ ਕੇਵਲ ਸਾਨੂੰ ਅਨਾਜ ਦਿੰਦੀ ਬਲਿਕ ਸਾਡਾ ਬੋਝ ਵੀ ਚੁੱਕਦੀ ਉਸ ਦਾ ਵੀ ਸੀਨਾ ਸ਼ਲਨੀ ਕਰ ਦਿੱਤਾ ਹੈ।

ਦੂਜੇ ਬੰਨੇ ਰਿਿਸ਼ਤਆਂ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਵੀ ਗੰਧਲਾਪਨ ਆ ਗਿਆ।ਜਿਸ ਤਰਾਂ ਗੁਰੁ ਨਾਨਕ ਦੇਵ ਜੀ ਨੇ ਪਾਣੀ ਦੀ ਤੁਲਨਾ ਪਿਤਾ ਨਾਲ ਕੀਤੀ ਪਰ ਅੱਜ ਲੋਕਾਂ ਦੀ ਸੋਚ ਵਿੱਚ ਇਸ ਪੱਖੋਂ ਨਿਘਾਰ ਆ ਗਿਆ ਕਿ ਜਦੋਂ ਸੁਣਦੇ ਹਾਂ ਕਿ ਕੁਝ ਲੜਕੀਆਂ ਆਪਣੀਆਂ ਜਰੂਰਤਾਂ ਨੂੰ ਪੂਰਾ ਕਰਨ ਹਿੱਤ ਆਪਣੇ ਬਾਪ ਦੀ ਉਮਰ ਦੇ ਵਿਅਕਤੀ ਨੂੰ ਸ਼ੂਗਰ ਡੈਡੀ ਕਹਿ ਕੇ ਸਮਾਜ ਨੂੰ ਪਹਿਚਾਣ ਕਰਵਾਉਦੀਆਂ ਜਦੋਂ ਬਾਪ ਵਰਗੇ ਪਵਿੱਤਰ ਰਿਸ਼ਤੇ ਨੂੰ ਅਜਿਹੇ ਨਾਮ ਮਿਲਦੇ ਤਾਂ ਇਸ ਨੂੰ ਅਸੀ ਕਲਯੁੱਗ ਤੋਂ ਵੀ ਘਟੀਆ ਸੋਚ ਕਹਿ ਸਕਦੇ ਹਾਂ।ਅੱਜ ਰੋਜਾਨਾ ਮੀਡੀਆ ਤੇ ਪਿਤਾ ਵੱਲੋਂ ਆਪਣੀ ਧੀ ਨਾਲ ਗਲਤ ਸਬੰਧ ਬਣਾਉਣ ਬਾਰੇ ਜਾਂ ਪੁੱਤਰ ਵੱਲੋਂ ਮਾਂ-ਬਾਪ ਨੂੰ ਘਰੋਂ ਕੱਢਣ ਅਤੇ ਗੁਰੁ ਦੇ ਮਾਣ ਸਨਮਾਨ ਦੀ ਤਾਂ ਗੱਲ ਹੀ ਖਤਮ ਹੋ ਗਈ।
ਪਾਣੀ ਦੀ ਤੁਲਨਾ ਗੁਰਬਾਣੀ ਵਿੱਚ ਪਿਤਾ ਨਾਲ ਕੀਤੀ ਗਈ ਹੈ।ਧੰਨ ਗੁਰੁ ਨਾਨਕ ਦੇਵ ਜੀ ਨੇ ਬਹੁਤ ਅਸਾਨ ਤਾਰੀਖੇ ਨਾਲ ਪਾਣੀ ਦੀ ਮਹਤੱਤਾ ਨੂੰ ਦਰਸਾਇਆ ਹੈ ਕਿ ਜਿਵੇਂ ਇੱਕ ਪ੍ਰੀਵਾਰ ਨੂੰ ਚਲਾਉਣ ਲਈ ਪਿਤਾ ਸਾਰਾ ਦਿਨ ਅਤੇ ਰਾਤ ਪ੍ਰੀਵਾਰ ਲਈ ਕੰਮ ਕਰਦਾ ਪ੍ਰੀਵਾਰ ਨੂੰ ਪਾਲਦਾ ਹੈ।ਉਸੇ ਤਰਾਂ ਪਾਣੀ ਵੀ ਸਾਡੀ ਸਾਰੀ ਸ੍ਰਿਸ਼ਟੀ ਦੀ ਲੋੜ ਪੂਰੀ ਕਰਦਾ ਹੈ।ਮਨੁੱਖ ਦੀ ਜਰੂਰਤ ਕੇਵਲ ਪਾਣੀ ਨਹੀ ਬਲਕਿ ਸਾਫ ਸੁੱਥਰੇ ਪਾਣੀ ਦੀ ਜਰੂਰਤ ਹੈ।ਕੁਦਰਤ ਮਨੁੱਖ ਨੂੰ ਪਾਣੀ ਦੀ ਮੰਗ ਪੂਰਾ ਕਰਨ ਲਈ ਧਰਤੀ ਹੇਠ ਪਾਣੀ ਨੂੰ ਸਾਂਭ ਕੇ ਰੱਖਿਆਂ ਹੈ ਤਾਂ ਜੋ ਉਹ ਪਾਣੀ ਸਾਫ ਸੁੱਥਰਾ ਰਹਿ ਸਕੇ।ਕੁਝ ਸਮਾਂ ਪਹਿਲਾਂ ਜਦੋਂ ਕਹਿੰਦੇ ਸੀ ਕਿ ਪਾਣੀ ਮੁੱਲ ਮਿਿਲਆ ਕਰੇਗਾ ਅਤੇ ਦੁੱਧ ਨਾਲੋਂ ਵੀ ਮਹਿੰਗਾ ਹੋਵੇਗਾ ਤਾਂ ਉਸ ਸਮਾਂ ਸਾਡੇ ਸਾਹਮਣੇ ਹੈ।ਆਉਣ ਵਾਲੀ ਪੀੜੀ ਸਾਨੂੰ ਕਸੂਰਵਾਰ ਸਮਝੇਗੀ।ਅਸੀ ਉਸ ਪੀੜੀ ਵਿੱਚੋਂ ਹਾਂ ਜਿਸ ਨੇ ਸਾਫ ਸਵੱਛ ਪਾਣੀ ਪੈਦਾਵਾਰ ਕਰਨ ਵਾਲੀ ਧਰਤੀ ਅਤੇ ਸਾਫ ਹਵਾ ਦਾ ਆਨੰਦ ਵੀ ਮਾਣਿਆ ਅਤੇ ਹੁਣ ਸਬ ਕੁਝ ਇਸ ਦੇ ਉਲਟ ਨਾਲ ਵੀ ਮੱਥਾ ਲਾ ਰਹੇ ਹਾਂ।

ਜਲ ਪ੍ਰਦੂਸਣ ਕਈ ਸਰੋਤਾਂ ਤੋਂ ਆਉਦਾਂ ਜਿੰਨਾਂ ਵਿੱਚ ਕੀਟਨਾਸ਼ਕ,ਖਾਦਾਂ ਤੋਂ ਇਲਾਵਾ ਉਦਯੋਗਿਕ ਰਹਿੰਦ ਖੂਂਹਦ ਵੀ ਸਾਮਲ ਹਨ।ਭਾਰਤ,ਚੀਨ,ਆਸਟ੍ਰੇਲੀਆ ਸਪੇਨ ਅਤੇ ਸਯੁਕੰਤ ਰਾਜ ਅੰਰੀਕਾ ਸਮੇਤ ਕਈ ਦੇਸ਼ ਆਪਣੀਆਂ ਜਲ ਸਰੋਤ ਸੀਮਾਵਾਂ ਤੱਕ ਪਹੁੰਚ ਗਏ ਹਨ ਜਾਂ ਪਹੁੰਚਣ ਦੇ ਨੇੜੇ ਹਨ।ਪਿਛਲੇ 50 ਸਾਲ ਵਿੱਚ ਵੱਧਦੀ ਅਬਾਦੀ ਨਾਲ ਆਰਿਥਕ ਵਿਕਾਸ ਅਤੇ ਉਦਯੋਗੀਕਰਨ ਦੇ ਨਾਲ ਪਾਣੀ ਦੇ ਘਟਣ ਦੀ ਚਿੰਤਾਂ ਵੱਧੀ ਹੈ।ਇੰਝ ਅਸੀਂ ਦੇਖਦੇ ਹਾਂ ਕਿ ਕੇਵਲ ਭਾਰਤ ਵਿੱਚ ਹੀ ਨਹੀ ਦੁਨੀਆਂ ਦੇ ਬਾਕੀ ਦੇਸ਼ਾਂ ਵਿੱਚ ਪਾਣੀ ਦੀ ਘਾਰ ਸੰਕਟ ਬਣ ਸਕਦੀ ਹੈ ਅਤੇ ਦੁਨੀਆਂ ਵਿੱਚ ਇਹ ਪਾਣੀ ਦਾ ਸੰਕਟ ਜੇਕਰ ਵਿਰਾਟ ਰੂਪ ਧਾਰਨ ਕਰ ਗਿਆ ਤਾਂ ਇਸ ਵਿੱਚ ਵੀ ਕੋਈ ਅਤਿਕਥਨੀ ਨਹੀ ਕਿ ਅਗਲਾ ਵਿਸ਼ਵ ਯੁੱਧ ਪਾਣੀਆਂ ਤੇ ਲੜਿਆ ਜਾਵੇ।

ਲੋਕਾਂ ਨੂੰ ਪਾਣੀ ਦੀ ਕਮੀ ਅਤੇ ਇਸ ਨੂੰ ਕਿਸ ਤਾਰੀਕੇ ਨਾਲ ਦੁਬਾਰਾ ਵਰਤੋਂ ਵਿੱਚ ਲਿਆਦਾ ਜਾ ਸਕਦਾ ਹੈ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਇਸ ਲਈ ਸਾਨੂੰ ਸਮਾਜ ਸਵੈ ਜਥੇਬੰਧੀਆ ਕਲੱਬਾਂ ਦੀ ਮਦਦ ਲੈਣੀ ਚਾਹੀਦੀ ਹੈ।ਮਨੁੱਖ ਨੇ ਧਰਤੀ ਤੇ ਵਿਕਾਸ ਦੇ ਨਾਮ ਤੇ ਸੜਕਾਂ ਅਤੇ ਪੁੱਲਾਂ ਦੀ ਉਸਾਰੀ ਕਰਨ ਕਰਕੇ ਵੱਡੇ ਪੱਧਰ ਤੇ  ਦਰੱਖਤਾਂ ਦੀ ਕਟਾਈ  ਕੀਤੀ ਗਈ।ਇਸ ਗੱਲ ਦਾ ਮੈਂ ਖੁਦ ਗਵਾਹ ਹਾਂ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਅਸੀ ਕਦੇ ਸਾਈਕਲ,ਬਾਈਕ ਤੇ ਟੂਰ ਜਾਂ ਕਿਸੇ ਲੰਮੇ ਸਫਰ ਤੇ ਜਾਦੇਂ ਸੀ ਤਾਂ ਰਾਸਤੇ ਵਿੱਚ ਖੱੜੁ ਵੱਡੇ ਵੱਡੇ ਦਰੱਖਤ ਇਸ ਤਰਾਂ ਲੱਗਦੇ ਸਨ ਜਿਵੇਂ ਸਾਡੀ ਉਡੀਕ ਕਰ ਰਹੇ ਹੋਣ।ਜਦੋਂ ਅਸੀ ਉਸ ਦਰੱਖਤ ਥੱਲੇ ਆ ਜਾਦੇ ਤਾਂ ਸਾਡੀ ਥਕਾਵਟ ਮਿੰਟਾਂ ਸਕਿੰਟਾਂ ਵਿੱਚ ਚਲੀ ਜਾਦੀ ਸੰਘਣੀ ਛਾਂ ਅਤੇ ਸ਼ਾਨਦਾਰ ਹਵਾ ਸਾਨੂੰ ਆਪਣੇ ਗੁਰੁ ਵਾਂਗ ਅਸੀਰਵਾਦ ਦਿੰਦੇ ਲੱਗਦੀ।ਪਰ ਅੱਜ ਵੱਡੇ ਵੱਡੇ ਹਾਈਵੇ ਬਣ ਗਏ ਹੁੁਣ ਤਾਂ ਰਾਸਤੇ ਵਿੱਚ ਜਾਂਦੇ ਹਾਂ ਨਾ ਦਰੱਖਤ ਨਾ ਰਾਸਤੇ ਵਿੱਚ ਕਿੱਤੇ ਨਲਕਾ।ਲੱਗਦਾ ਅਸੀ ਵਿਕਾਸ ਕਰਦੇ ਕਰਦੇ ਬਹੁਤ ਕੁਝ ਗਵਾ ਲਿਆ ਹੈ।

ਮਨੁੱਖ ਦੀਆਂ ਕੀਤੀਆਂ ਗਲਤੀਆਂ ਦਾ ਖਮਿਆਜਾ ਕੇਵਲ ਮਨੁੱਖ ਨੂੰ ਹੀ ਨਹੀ ਇਸ ਦਾ ਪਸ਼ੂ,ਪੰਛੀਆਂ ਨੂੰ ਵੀ ਹੋ ਰਿਹਾ ਹੈ ।40-45 ਫੁੱਟ ਤੇ ਮਿੱਲਣ ਵਾਲੇ ਪਾਣੀ ਨੂੰ ਜਦੋਂ ਪਤਾ ਲੱਗਿਆ ਕਿ ਮਨੁੱਖ ਨੇ ਮੈਨੂੰ ਗੰਧਲਾ ਅਤੇ ਇਸ ਨੂੰ ਅਜਾਂਈ ਡੋਲ ਰਿਹਾ ਹੈ ਤਾਂ ਪਾਣੀ ਵੀ ਦਿਨੋ ਦਿਨ ਨੀਵਾਂ ਹੁੰਦਾ ਜਾ ਰਿਹਾ ਅਤੇ ਧਰਤੀ ਵਿੱਚ ਵੱਧ ਅਤੇ ਜਲਦੀ ਫਸਲ ਦਾ ਝਾੜ ਲੈਣ ਲਈ ਖਤਰਨਾਕ ਕੀਟਨਾਸ਼ਕ,ਖਾਧਾਂ ਪਾਉਣ ਨਾਲ ਧਰਤੀ ਉਪਰ ਹੋਣ ਵਾਲੇ ਅਨਾਜ ਵੀ ਖਾਣਯੋਗ ਨਹੀ ਰਹੇ ਅਤੇ ਧਰਤੀ ਹੇਠਲਾ ਪਾਣੀ ਵੀ ਪੀਣ ਯੌਗ ਨਹੀ ਰਿਹਾ।ਪਾਣੀ ਦਾ ਪੱਧਰ ਦਿੰਨੋ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ਹਰ ਸਾਲ ਧਰਤੀ ਹੇਠਲਾ ਪਾਣੀ 10 ਤੋਂ 20 ਫੁੱਟ ਤੱਕ ਥੱਲੇ ਚਲਾ ਜਾਦਾਂ ਅਤੇ ਫਸਲਾਂ ਨੂੰ ਕੀਟਨਾਸ਼ਕ ਦਵਾਈਆਂ ਨਾਲ ਪਾਣੀ ਦਾ ਪੱਧਰ ਕੇਵਲ ਨੀਵਾਂ ਹੀ ਨਹੀ ਹੋਇਆ ਸਗੋਂ ਇਹ ਪੀਣ ਯੋਗ ਵੀ ਨਹੀ ਰਿਹਾ।ਦੇਸ਼ ਦੀ 1.2 ਬਿਲੀਅਨ ਜੰਂਸੰਖਿਆ ਅਜਿਹੀ ਹੈ ਜਿਸ ਕੋਲ ਪੀਣ ਵਾਲੇ ਪਾਣੀ ਦੀ ਕਮੀ ਹੈ ਅਤੇ ਜੇਕਰ ਪਾਣੀ ਹੈ ਤਾਂ ਇਹ ਗੰਧਲਾ ਹੋ ਚੁੱਕਿਆ ਹੈ ਜਿਸ ਨਾਲ ਕਈ ਕਿਸਮ ਦੀਆਂ ਅੀਜਹੀਆਂ ਬੀਮਾਰੀਆਂ ਹੋ ਰਹੀਆਂ ਜੋ ਕਿਸੇ ਸਮੇਂ ਵੀ ਮਹਾਂਮਾਰੀ ਦਾ ਰੂਪ ਲੇ ਸਕਦੀ ਹੈ।ਜੇਕਰ ਦੇਖਿਆ ਜਾਵੇ ਤਾਂ ਪਾਣੀ ਦੀ ਕਮੀ ਦੇ ਕੁਝ ਮੁੱਖ ਕਾਰਣ ਹਨ ਜਿੰਨਾ ਤੇ ਵਿਚਾਰ ਚਰਚਾ ਕਰਨ ਦੀ ਜਰੂਰਤ ਹੈ।

ਪਰ ਇਹ ਕੁਦਰਤ ਅਤੇ ਵਿਿਗਆਨ  ਦਾ ਵੀ ਅਟੱਲ ਨਿਯਮ ਹੈ ਕਿ ਜਿਸ ਚੀਜ ਨਾਲ ਤੁਸੀ ਕੋਈ ਖਿਲ਼ਾਵੜ ਕਰੋਗੇ ਜਾਂ ਵਿਿਗਆਨ ਅੁਨਸਾਰ ਜਿਵੇਂ ਕਿਸੇ ਗੇਂਦ ਨੂੰ ਕਿਸੇ ਕੰਧ ਵਿੱਚ ਮਾਰੋਗੇ ਉਹ ਦੁੱਗਣੇ ਜੋਰ ਨਾਲ ਵਾਪਸ ਸਾਡੇ ਵੱਲ ਆਵੇਗੀ।ਸਮਾਜਿਕ ਤੋਰ ਤੇ ਜਦੋਂ ਮਾਂ ਨੂੰ ਝੂਠਾ ਅਤੇ ਗਲਤ ਸਾਬਿਤ ਕਰਨ ਲਈ ਬਿਸਤਰੇ ਤੇ ਪਾਣੀ ਡੋਲਕੇ ਮਾਂ ਨੂੰ ਕੁੱਟ ਸਕਦੇ ਹਾਂ ਤਾਂ ਧਰਤੀ ਤਾਂ ਸਾਡੀ ਮਾਂ ਦੇ ਨਾਲ ਤੁਲਨਾ ਹੀ ਕੀਤੀ।ਮਾਂ-ਬਾਪ ਬਿਰਧ ਆਸ਼ਰਮ ਵਿੱਚ ਰੁੱਲ ਰਹੇ ਹਨ ਸਾਨੂੰ ਕੁਦਰਤ ਨਾਲ ਵੀ ਮੱਥਾ ਲਾਉਣਾ ਪੇ ਰਿਹਾ ਹੈ ।

ਬੇਸ਼ਕ ਸਰਕਾਰ ਵੱਲੋਂ ਪਾਣੀ ਦੀ ਬੱਚਤ ਕਰਨ ਅਤੇ ਮੀਹ ਦੇ ਪਾਣੀ ਦੀ ਸਚੱੁਜੀ ਵਰਤੋ ਕਰਕੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।ਸਰਕਾਰ ਵੱਲੋਂ ਕੈਚ ਦੀ ਰੈਨ ਵੇਅਰ ਇੱਟ ਫਾਲ ਵੈਨ ਇੱਟ ਫਾਲ ਭਾਵ ਮੀਹ ਦੇ ਪਾਣੀ ਦੀ ਬੱਚਤ ਅਤੇ ਉਸ ਨੂੰ ਧਰਤੀ ਨੂੰ ਰੀਚਾਰਜ ਕਰਨ ਹਿੱਤ ਧਰਤੀ ਵਿੱਚ ਭੇਜਿਆ ਜਾਣਾ ਚਾਹੀਦਾ ਹੈ।ਖੇਤੀ ਵਿੱਚ ਸੁਧਾਰ ਕਰਨ ਦੀ ਲੋੜ ਹੈ ਖੇਤੀ ਵਿੱਚ ਅਜਿਹੇ ਤਜਰਬੇ ਕਰਨ ਦੀ ਲੋੜ ਹੈ ਜਿਸ ਨਾਲ ਪਾਣੀਦੀ ਬੱਚਤ ਵੀ ਹੋਵੇ ਅਤੇ ਪਾਣੀ ਪ੍ਰਦੁਸ਼ਿਤ ਵੀ ਨਾ ਹੋਵੇ।ਫਸਲਾਂ ਵਿੱਚ ਰਸਾਇਣਾ ਦੀ ਵਰਤੋ ਘੱਟ ਤੋਂ ਘੱਟ ਕਰਨੀ ਚਾਹੀਦੀ ਤਾਂ ਜੋ ਧਰਤੀ ਹੇਠਲਾ ਪਾਣੀ ਵੀ ਪ੍ਰਦੁਸ਼ਿਤ ਨਾ ਹੋਵੇ ਜਿਸ ਨਾਲ ਧਰਤੀ ਦੀ ਉਜਾਉ ਸ਼ਕਤੀ ਵਿੱਚ ਵੀ ਵਾਧਾ ਹੋਵੇਗਾ।ਇਸ ਤੋਂ ਇਲਾਵਾ ਸਰਕਾਰ ਨੂੰ ਜੈਵਿਕ ਖਾਧਾਂ ਨੂੰ ਉਤਸ਼ਾਹਿਤ ਕਰਨ ਹਿੱਤ ਸਮਾਜ ਸੇਵੀ ਸੰਸ਼ਥਾਵਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।

ਲੇਖਕ ਡਾ ਸੰਦੀਪ ਘੰਡ ਲਾਈਫ ਕੋਚ
ਸੇਵਾ ਮੁਕਤ ਜਿਲ੍ਹਾ ਅਧਿਕਾਰੀ ਭਾਰਤ ਸਰਕਾਰ
ਮੋਬਾਈਲ: 9815139576

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin