ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਦੇ 6ਵੀਂ ਜਮਾਤ ਦੀ ਦਾਖਲਾ ਪ੍ਰੀਖਿਆ 18 ਜਨਵਰੀ ਨੂੰ

ਮੋਗਾ   ( Justice News) ਸਾਲ 2025-26 ਲਈ 6ਵੀਂ ਜਮਾਤ ਵਿੱਚ ਦਾਖਲੇ ਲਈ ਪੀ.ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਦੀ ਚੋਣ ਪ੍ਰੀਖਿਆ 18 ਜਨਵਰੀ 2025 ਦਿਨ ਸ਼ਨੀਵਾਰ ਨੂੰ ਸਵੇਰੇ 11:30 ਤੋਂ 1:30 ਤੱਕ ਹੋਣ ਜਾ ਰਹੀ ਹੈ।  6 ਬਲਾਕਾਂ ਬਾਘਾਪੁਰਾਣਾ, ਧਰਮਕੋਟ-1, ਧਰਮਕੋਟ-2, ਮੋਗਾ-1, ਮੋਗਾ-2, ਨਿਹਾਲ ਸਿੰਘ ਵਾਲਾ ਵਿੱਚ ਕੁੱਲ 12 ਪ੍ਰੀਖਿਆ ਕੇਂਦਰ ਹਨ।  ਸੈਸ਼ਨ-2025 ਦੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਜਮਾਤ 6ਵੀਂ ਵਿੱਚ ਦਾਖਲੇ ਲਈ ਜ਼ਿਲ੍ਹਾ ਮੋਗਾ ਦੇ 2928 ਉਮੀਦਵਾਰ ਰਜਿਸਟਰਡ ਹਨ।

          ਜਾਣਕਾਰੀ ਸਾਂਝੀ ਕਰਦਿਆਂ ਪ੍ਰਿੰਸੀਪਲ ਰਾਕੇਸ਼ ਕੁਮਾਰ ਮੀਣਾ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਸਮਿਤੀ-2025 ਦਾਖਲਾ ਪ੍ਰੀਖਿਆ ਲਈ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਐਪਲੀਕੇਸ਼ਨ ਪੋਰਟਲ ਪਹਿਲਾਂ ਹੀ ਕਿਰਿਆਸ਼ੀਲ ਹੈ। ਰਜਿਸਟਰਡ ਉਮੀਦਵਾਰ ਐਪਲੀਕੇਸ਼ਨ ਪੋਰਟਲ https://cbseitms.rcil.gov.in/nvs/  ਤੋਂ ਜਾਂ ਉਸ ਸਕੂਲ ਤੋਂ ਜਿੱਥੇ ਵਿਦਿਆਰਥੀ 5 ਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ ਤੋਂ ਦਾਖਲਾ ਕਾਰਡ ਡਾਊਨਲੋਡ ਕਰ ਸਕਦੇ ਹਨ ਜਾਂ ਉਮੀਦਵਾਰ ਜਵਾਹਰ ਨਵੋਦਿਆ ਵਿਦਿਆਲਿਆ ਕੇਂਦਰ ਲੋਹਾਰਾ ਤੋਂ ਐਡਮਿਟ ਕਾਰਡ ਪ੍ਰਾਪਤ ਕਰ ਸਕਦੇ ਹਨ।

Leave a Reply

Your email address will not be published.


*