Haryana News

ਚੰਡੀਗੜ੍ਹ, 31 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸੁਰਗਵਾਸੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਉਨ੍ਹਾਂ ਦੀ ਦੇਖਰੇਖ ਵਿਚ ਹੋਇਆ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਜਿਲ੍ਹਾ ਸਿਰਸਾ ਦੇ ਪਿੰਡ ਚੌਟਾਲਾ ਦੇ ਚੌਧਰੀ ਸਾਹਬ ਰਾਮ ਸਟੇਡੀਅਮ ਵਿਚ ਪ੍ਰਬੰਧਿਤ ਸੁਰਗਵਾਸੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੀ ਸ਼ਰਧਾਂਜਲੀ ਸਭਾ ਵਿਚ ਮਰਹੂਮ ਆਤਮਾ ਨੂੰ ਸ਼ਰਦਾਸੁਮਨ ਅਰਪਿਤ ਕਰ ਰਹੇ ਸਨ।

          ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਚੌਟਾਲਾ ਦਾ ਜੀਵਨ ਸੰਘਰਸ਼ ਦਾ ਪ੍ਰਤੀਕ ਰਿਹਾ ਹੈ। ਉਨ੍ਹਾਂ ਦੇ ਮਾਰਗਦਰਸ਼ਨ ਵਿਚ ਹਰਿਆਣਾ ਨੂੰ ਵਿਕਾਸ ਦੇ ਖੇਤਰ ਵਿਚ ਨਵੀਂ ਦਿਸ਼ਾ ਮਿਲੀ। ਅਜਿਹੇ ਮਹਾਨ ਸ਼ਖਸੀਅਤ ਚੌਧਰੀ ਓਮ ਪ੍ਰਕਾਸ਼ ਚੌਟਾਲਾ ਆਪਣਾ ਇਕ ਗੌਰਵਸ਼ਾਲੀ ਜੀਵਨ ਬਤੀਤ ਕਰ ਕੇ ਸਾਨੂੰ ਸਾਰਿਆਂ ਨੂੰ ਇਕ ਦਿਸ਼ਾ ਦੇ ਕੇ ਗਏ ਹਨ। ਅਜਿਹੀ ਮਰਹੂਮ ਆਤਮਾ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ, ਜਿਨ੍ਹਾਂ ਨੇ ਸਮਾਜ ਅਤੇ ਸੂਬੇ ਦੇ ਹਿੱਤ ਵਿਚ ਆਪਣਾ ਜੀਵਨ ਸਮਰਪਿਤ ਕੀਤਾ। ਜਦੋਂ ਵੀ ਸਮਾਜ ਦੇ ਹਿੱਤ ਦੀ ਗੱਲ ਆਈ ਸ੍ਰੀ ਚੌਟਾਲਾ ਨੇ ਹਮੇਸ਼ਾ ਅੱਗੇ ਵੱਧ ਕੇ ਯੋਗਦਾਨ ਦਿੱਤਾ ਅਤੇ ਲੋਕਾਂ ਤੱਕ ਲਾਭ ਪਹੁੰਚਾਉਣ ਦਾ ਕੰਮ ਕੀਤਾ।

          ਮੁੱਖ ਮੰਤਰੀ ਨੇ ਪਰਮਪਿਤਾ ਪਰਮਾਤਮਾ ਤੋਂ ਪ੍ਰਾਰਥਨਾ ਕੀਤੀ ਕਿ ਮਰਹੂਮ ਆਤਮਾ ਨੂੰ ਆਪਣੇ ਸ੍ਰੀ ਪੜਾਂਆਂ ਵਿਚ ਸਥਾਨ ਦੇਣ ਅਤੇ ਸੋਗ ਸ਼ਾਮਿਲ ਪਰਿਵਾਰ ਨੂੰ ਇਹ ਦੁਖ ਸਹਿਨ ਦਾ ਹਿੰਮਤ ਪ੍ਰਦਾਨ ਕਰਨ।

ਮੁੱਖ ਸਕੱਤਰ ਨੇ ਕੀਤੀ 5758 ਕਰੋੜ ਰੁਪਏ ਅਨੁਮਾਨਿਤ ਲਾਗਤ ਦੇ 11 ਪ੍ਰੋਜੈਕਟਾਂ ਦੀ ਸਮੀਖਿਆ

ਚੰਡੀਗੜ੍ਹ, 31 ਦਸੰਬਰ- ਹਰਿਆਣਾ ਦੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਅੱਜ ਇੱਥੇ ਪੰਜ ਪ੍ਰਮੁੱਖ ਵਿਭਾਗਾਂ- ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ ਅਤੇ ਡੇਅਰੀ, ਸਿਵਲ ਏਵੀਏਸ਼ਨ, ਸਿਹਤ ਅਤੇ ਪਰਿਵਾਰ ਭਲਾਈ ਅਤੇ ਉਰਜਾ ਵਿਭਾਗ ਦੀ, 100 ਕਰੋੜ ਰੁਪਏ ਤੋਂ ਵੱਧ ਲਾਗਤ ਦੀ ਬੁਨਿਆਦੀ ਢਾਂਚੇ ਪੋ੍ਰਜੈਕਟਾਂ ਦੀ ਵਿਆਪਕ ਸਮੀਖਿਆ ਕੀਤੀ। ਸੂਬੇ ਵਿੱਚ 5758 ਕਰੋੜ ਰੁਪਏ ਅੰਦਾਜਾ ਲਾਗਤ ਦੇ ਇਨ੍ਹਾਂ ਪੋ੍ਰਜੈਕਟਾਂ ਦੇ ਪੂਰਾ ਹੋਣ ‘ਤੇ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਅਤੇ ਨਾਗਰਿਕਾਂ ਨੂੰ ਸੇਵਾਵਾਂ ਦੀ ਡਿਲੀਵਰੀ ਵਿੱਚ ਵੀ ਸੁਧਾਰ ਹੋਵੇਗਾ।

ਅੱਜ ਜਿਨ੍ਹਾਂ ਪੋ੍ਰਜੈਕਟਾਂ ਦੀ ਸਮੀਖਿਆ ਕੀਤੀ ਗਈ, ਉਨ੍ਹਾਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ 2939.50 ਕਰੋੜ ਰੁਪਏ ਲਾਗਤ ਦੇ 3 ਪੋ੍ਰਜੈਕਟ, ਪਸ਼ੂ ਪਾਲਨ ਅਤੇ ਡੇਅਰੀ ਵਿਭਾਗ ਦੀ 215.36 ਕਰੋੜ ਰੁਪਏ ਦੇ 2 ਪੋ੍ਰਜੈਕਟ, ਸਿਵਲ ਏਵੀਏਸ਼ਨ ਵਿਭਾਗ ਦੀ 1205 ਕਰੋੜ ਰੁਪਏ ਲਾਗਤ ਦਾ ਇੱਕ ਪੋ੍ਰਜੈਕਟ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ 500 ਕਰੋੜ ਰੁਪਏ ਲਾਗਤ ਦਾ ਇੱਕ ਪੋ੍ਰਜੈਕਟ ਅਤੇ ਊਰਜਾ ਵਿਭਾਗ ਦੇ 898.64 ਕਰੋੜ ਰੁਪਏ ਲਾਗਤ ਦੇ 4 ਪੋ੍ਰਜੈਕਟ ਸ਼ਾਮਲ ਹਨ।

ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਕਿਹਾ ਕਿ ਨਿਰਧਾਰਿਤ ਸਮੇਂ-ਸੀਮਾ ਬਾਅਦ ਪੋ੍ਰਜੈਕਟਾਂ ਵਿੱਚ ਬੇਲੋੜੀ ਦੇਰੀ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇ ਕੋਈ ਠੇਕੇਦਾਰ ਜਾਂ ਏਜੰਸੀ ਪੋ੍ਰਜੈਕਟ ਨੂੰ ਸਮੇਂ-ਸਿਰ ਪੂਰਾ ਨਹੀਂ ਕਰਦੀ ਤਾਂ ਸਬੰਧਤ ਵਿਭਾਗ ਉਨ੍ਹਾਂ ਦੇ ਵਿਰੁਧ ਤੁਰੰਤ ਕਾਰਵਾਈ ਕਰੇ ਅਤੇ ਪੋ੍ਰਜੈਕਟ ਨੂੰ ਜਲਦ ਪੂਰਾ ਕਰਵਾਉਣ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ। ਇਸ ਦੇ ਇਲਾਵਾ, ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸਾਰੇ ਵਿਭਾਗ ਆਪਣੇ ਪੋ੍ਰਜੈਕਟਾਂ ਦੀ ਤਰੱਕੀ ਪੋਰਟਲ ‘ਤੇ ਅੱਪਡੇਟ ਕਰਨਾ ਯਕੀਨੀ ਕਰਨ।

ਮੀਟਿੰਗ ਵਿੱਚ ਦੱਸਿਆ ਗਿਆ ਕਿ ਹਿਸਾਰ ਵਿੱਚ ਸਵਰਨ ਜੈਅੰਤੀ ਇਟੰਗਰੇਟਿਡ ਹੱਬ ਦੇ ਦੂਜੇ ਪੜਾਅ ਦਾ ਨਿਰਮਾਣ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਅਤੇ ਏਅਰਪੋਰਟ ਬਿਲਡਿੰਗ ਅਤੇ ਇਨ੍ਹਾਂ ਨਾਲ ਜੁੜੇ ਬਾਕੀ ਕੰਮ ਵੀ ਜਲਦ ਹੀ ਪੂਰੇ ਹੋ ਜਾਣਗੇ। ਵਰੜਣਯੋਗ ਹੈ ਕਿ ਇਸ ਏਵਇਏਸ਼ਨ ਹੱਬ ਦੇ ਬਣਨ ਵਿੱਚ ਸੂਬੇ ਵਿੱਚ ਏਅਰ ਕਨੈਕਟਿਵੀਟੀ ਮਜ਼ਬੂਤ ਹੋਵੇਗੀ।

ਲੁਵਾਸ, ਹਿਸਾਰ ਵਿੱਚ ਪਸ਼ੂ ਫਾਰਮ/ਪਸ਼ੂ ਸ਼ੈਡ ਅਤੇ ਪੋਲਟ੍ਰੀ ਫਾਰਮ ਆਦਿ ਦੀ ਉਸਾਰੀ ਬਾਰੇ , ਮੀਟਿੰਗ ਵਿੱਚ ਦੱਸਿਆ ਗਿਆ ਕਿ ਇਸਦੇ ਲਈ ਟੈਂਡਰ ਦੇ ਬਾਅਦ ਕੰਮ ਅਲਾਟ ਕਰ ਦਿੱਤਾ ਗਿਆ ਹੈ ਅਤੇ ਉਸਾਰੀ ਕਾਰਜ  ਪ੍ਰਗਤੀ ‘ਤੇ ਹੈ।

ਇਸ ਵੀ ਦੱਸਿਆ ਗਿਆ ਕਿ ਸਮਾਰਟ ਸਿਟੀ ਪੋ੍ਰਗਰਾਮ, ਗੁਰੂਗ੍ਰਾਮ ਤਹਿਤ ਮਾਰੂਤੀ ਅਤੇ ਆਈਡੀਸੀ ਸਬ-ਡਿਵੀਜਨ ਤਹਿਤ ਮੌਜੂਦਾ 11 ਕੇਵੀ ਫੀਡਰ ਲਾਈਨ ਦੇ ਮੁੜ ਸ੍ਰਿਜਤ ਦਾ 92 ਫੀਸਦੀ ਅਤੇ ਗੁਰੂਗਾ੍ਰਮ ਸਾਉਥ ਸਿਟੀ ਅਤੇ ਕਾਦੀਪੁਰ ਸਬ-ਡਿਵੀਜਨ ਵਿੱਚ 79 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਇਸੇ ਤਰ੍ਹਾਂ, ਹਰਿਆਣਾ ਵਿੱਚ 132 ਕੇਵੀ ਅਤੇ ਇਸ ਤੋਂ ਵੱਧ ਦੇ ਨੇਟਵਰਕ ਲਈ ਭਰੋਸੇਯੋਗ ਸੰਚਾਰ ਅਤੇ ਡੇਟਾ ਅਧਿਗ੍ਰਹਿਣ ਸਿਸਟਮ ਦਾ 98 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ।

ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਿੰਜੌਰ ਵਿੱਚ ਬਣਾਈ ਜਾ ਰਹੀ ਸੇਬ, ਫਲ ਅਤੇ ਸਬਜੀ ਮੰਡੀ ਦੇ ਉਸਾਰੀ ਦੇ ਕੰਮ ਵਿੱਚ ਤੇਜੀ ਲਆਈ ਜਾਵੇ ਅਤੇ ਇਸਦੀ ਲਗਾਤਾਰ ਮਾਨਿਟਰਿੰਗ ਵੀ ਕੀਤੀ ਜਾਵੇ। ਕਰਨਾਲ ਵਿੱਚ ਸਥਾਪਤ ਕਿੱਤੇ ਜਾ ਰਹੇ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨਿਵਰਸ਼ਿਟੀ ਕੈਂਪਸ ਦੇ ਸਬੰਧ ਵਿੱਚ ਡਾ. ਜੋਸ਼ੀ ਨੇ ਨਿਰਦੇਸ਼ ਦਿੱਤੇ ਕਿ ਉੱਥੇ ਮੁੱਖ ਇਮਾਰਤ ਅਤੇ ਹੋਸਟਲ ਨੂੰ ਪ੍ਰਾਥਮਿਕਤਾ ਆਧਾਰ ‘ਤੇ ਪੂਰਾ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਇਸ ਸਹੁਲਤ ਮਿਲ ਸਕੇ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਵਿਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਕੁਮਾਰ ਗੁਪਤਾ ਅਤੇ ਕਾਰਮਿਕ, ਸਿਖਲਾਈ ਅਤੇ ਸੰਸਦੀ ਮਾਮਲੇ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਆਦਿਤਆ ਦਹਿਆ ਵੀ ਮੀਟਿੰਗ ਵਿੱਚ ਮੌਜੂਦ ਸਨ।

ਟ੍ਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਸਾਨਿਆ ਦੀ ਮੈਰਾਥਨ ਨੂੰ ਸਰਾਹਿਆ

ਚੰਡੀਗੜ੍ਹ, 31 ਦਸੰਬਰ – ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਸੋਨੀਪਤ ਜਿਲ੍ਹੇ ਦੇ ਪਿੰਡ ਰੂਖੀ ਦੀ ਬੇਟੀ ਸਾਨਿਆ ਪਾਂਚਾਲ ਨੂੰ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਮੈਰਾਥਨ ਦੌੜ ਲਈ ਸ਼ੁਭਕਾਮਨਾਵਾਂ ਦਿੱਤੀਆਂ।

          ਟ੍ਰਾਂਸਪੋਰਟ ਮੰਤਰੀ ਨੇ ਅੰਬਾਲਾ ਕੈਂਟ ਵਿਚ ਸਾਨਿਆ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਂਰਤ ਵਿਵਿਧਾਵਾਂ ਦਾ ਦੇਸ਼ ਹੈ, ਜਿੱਥੇ ਧਰਮ, ਭਾਸ਼ਾ ਅਤੇ ਜਾਤੀਆਂ ਵਿਚ ਭਿੰਨਤਾ ਹੋਣ ਦਾ ਬਾਵਜੂਦ ਪੂਰਾ ਦੇਸ਼ ਇੱਕਜੁੱਟ ਹੈ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾਕਿ ਕੇਰਲ ਵਿਚ ਉੱਗਣ ਵਾਲਾ ਨਾਰਿਅਲ ਕਸ਼ਮੀਰ ਦੀ ਵੈਸ਼ਣੋ ਦੇਵੀ ਦੇ ਦਰਬਾਰ ਵਿਚ ਚੜਾਇਆ ਜਾਂਦਾ ਹੈ। ਇਹ ਮੈਰਾਥਨ ਦੇਸ਼ ਦੀ ਏਕਤਾ ਅਤੇ ਸ਼ਕਤੀ ਦਾ ਪ੍ਰਤੀਕ ਹੈ। ਇਸ ਦੌਰਾਨ, ਮੰਤਰੀ ਅਨਿਲ ਵਿਜ ਨੇ ਆਪਣੇ ਸਵੈਛਿੱਕ ਕੋਸ਼ ਤੋਂ ਸਾਨਿਆ ਨੂੰ ਇੱਕ ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦੇਣ ਦਾ ਐਲਾਨ ਕੀਤਾ।

          ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਵੱਖ ਕਰਨ ਦੀ ਕੋਸ਼ਿਸ਼ ਹੈ ਮਗਰ ਕੁੱਝ ਤਾਂ ਹੈ ਕਿ ਹਸਤੀ ਮਿੱਟਦੀ ਨਹੀਂ ਹਮਾਰੀ। ਅਸੀਂ ਇੱਕ ਹਾਂ ਅਤੇ ਮਿਲ ਕੇ ਇੱਕ ਮੁੱਠੀ ਬੰਦ ਕਰ ਕੇ ਸਾਰੀ ਮੁਸੀਬਤਾਂ ਦਾ ਮੁਕਾਬਲਾ ਕਰ ਸਕਦੇ ੲਨ।

          ਸਾਨਿਆ ਇਹ ਮੈਰਾਥਨ ਸ਼ਹੀਦ ਫੌਜੀਆਂ ਦੀ ਸਮ੍ਰਿਤੀ ਵਿਚ ਅਤੇ ਮਹਿਲਾਵਾਂ ਨੂੰ ਸ਼ਸ਼ਕਤ ਬਨਾਉਣ ਦੇ ਸੰਦੇਸ਼ ਨਾਲ ਕਰ ਰਹੀ ਹੈ। ਸਾਨਿਆ ਨੇ ਦਸਿਆ ਕਿ ਉਨ੍ਹਾਂ ਨੇ 13 ਦਸੰਬਰ ਨੂੰ ਕਸ਼ਮੀਰ ਦੇ ਲਾਲ ਚੌਕ ਤੋਂ ਇਹ ਯਾਤਰਾ ਸ਼ੁਰੂ ਕੀਤੀ ਹੈ। ਅਤੇ ਅਪ੍ਰੈਲ ਤੱਕ ਕੰਨਿਆ ਕੁਮਾਰੀ ਪਹੁੁੰਚਣ ਦਾ ਟੀਚਾ ਹੈ।

ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦੇ ਨਾਲ ਮੁਹਿੰਮ ਵਿਚ ਸਹਿਯੋਗ ਲਈ ਕੀਤੀ ਅਪੀਲ

ਚੰਡੀਗੜ੍ਹ, 31 ਦਸੰਬਰ – ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬੇ ਤੋਂ ਟੀਬੀ ਨੂੰ ਖਤਮ ਕਰਨ ਲਈ 25 ਮਾਰਚ, 2025 ਤੱਕ ਮੁਹਿੰਮ ਚੱਲੇਗੀ ਅਤੇ ਦਸੰਬਰ 2025 ਤੱਕ ਇਕ ਸਾਲ ਵਿਚ ਟੀਬੀ ਦੇ ਖਾਤਮੇ ਦਾ ਟੀਚਾ ਰੱਖਿਆ ਗਿਆ ਹੈ।

          ਉਨ੍ਹਾਂ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਾਲ ਹੀ ਲੋਕਾਂ ਨੂੰ ਟੀਬੀ ਖਾਤਮਾ ਮੁਹਿੰਮ ਵਿਚ ਸਹਿਯੋਗ ਲਈ ਅਪੀਲ ਕੀਤੀ।

          ਕੁਮਾਰੀ ਆਰਤੀ ਸਿੰਘ ਰਾਓ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ 100 ਦਿਨਾਂ ਟੀਬੀ ਖਾਤਮਾ ਮੁਹਿੰਮ ਸੂਬਾ ਪੱਧਰ ‘ਤੇ 7 ਦਸੰਬਰ, 2024 ਤੋਂ ਸ਼ੁਰੂ ਹੋਈ ਸੀ। ਹਰਿਆਣਾ ਸਰਕਾਰ ਨੇ ਦਸੰਬਰ 2025 ਤੱਕ ਟੀਬੀ ਨੂੰ ਸੂਬੇ ਤੋਂ ਖਤਮ ਕਰਨ ਦਾ ਟੀਚਾ ਬਣਾਇਆ ਹੈ। ਉਨ੍ਹਾਂ ਨੇ ਦਸਿਆ ਕਿ ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੀ ਟੀਮ ਹਰੇਕ ਜਿਲ੍ਹਾ ਵਿਚ ਜਿਲ੍ਹਾ ਜੇਲ੍ਹ ਤੋਂ ਲੈ ਕੇ ਹਰ ਸ਼ਹਿਰ ਤੇ ਪਿੰਡ ਵਿਚ ਜਾ ਕੇ ਟੀਬੀ ਮਰੀਜਾਂ ਦੀ ਪਹਿਚਾਣ ਕਰ ਰਹੀ ਹੈ। ਇਸ ਵਿਚ ਟੀਬੀ ਯੁਕਤ ਪਾਏ ਜਾਣ ਵਾਲੇ ਮਰੀਜਾਂ ਨੂੰ ਸਰਕਾਰ ਦੀ ਯੋਜਨਾ ਤਹਿਤ ਜਾਂਚ ਅਤੇ ਦਵਾਈਆਂ ਮੁਫਤ ਵਿਚ ਉਪਲਬਧ ਕਰਵਾਈ ਜਾ ਰਹੀ ਹੈ।

          ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਟੀਬੀ ਮੁਕਤ ਹਰਿਆਣਾ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਸਿਹਤ ਵਿਭਾਗ ਜੁਟਿਆ ਹੋਇਆ ਹੈ। ਉਨ੍ਹਾਂ ਨੇ ਰਾਜ ਦੇ ਮੈਡੀਕਲ ਅਧਿਕਾਰੀਆਂ ਨੂੰ ਵੀ ਕਿਹਾ ਕਿ ਸਾਰੇ ਮੈਡੀਕਲ ਅਧਿਕਾਰੀ ਇਸ ਮੁਹਿੰਮ ਨੂੰ ਸਿਰਫ ਇਕ ਡਿਊਟੀ ਨਾ ਸਮਝਦੇ ਹੋਏ ਪੂਰੀ ਪ੍ਰਤੀਬੱਧਤਾ ਦੇ ਨਾਲ ਕੰਮ ਕਰਨ।

          ਉਨ੍ਹਾਂ ਨੇ ਦਸਿਆ ਕਿ ਨਿਕਸ਼ੈ ਪੋਸ਼ਣ ਯੋਜਨਾ ਤਹਿਤ ਟੀਬੀ ਦੇ ਮਰੀਜਾਂ ਨੂੰ ਸਰਕਾਰ ਇਲਾਜ ਚੱਲਣ ਤੱਕ ਪ੍ਰਤੀਮਹੀਨਾ 1000 ਰੁਪਏ ਪ੍ਰੋਤਸਾਹਨ ਰਕਮ ਵੀ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਡਾਕਟਰ ਨਾਗਰਿਕਾਂ ਨੂੰ ਨਿਕਸ਼ੈ ਮਿੱਤਰ ਬਨਾਉਣ ਲਈ ਵੀ ਪ੍ਰੋਤਸਾਹਿਤ ਕਰ ਅਤੇ ਉਨ੍ਹਾਂ ਨੂੰ ਨਿਕਸ਼ੈ ਪੋਰਟਲ ਦੇ ਬਾਰੇ ਵਿਚ ਜਾਣਕਾਰੀ ਦੇਣ।

          ਕੁਮਾਰੀ ਆਰਤੀ ਸਿੰਘ ਰਾਓ ਨੇ ਰਾਜ ਦੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਪੁਰੇ ਸੂਬੇ ਵਿਚ ਚਲਾਏ ਜਾ ਰਹੇ ਟੀਬੀ ਮੁਕਤ ਮੁਹਿੰਮ ਤਹਿਤ ਸਿਹਤ ਦੀ ਜਾਂਚ ਲਈ ਅੱਗੇ ਆਉਣ।

          ਉਨ੍ਹਾਂ ਨੇ ਦਸਿਆ ਕਿ ਟੀਬੀ ਦੇ ਸ਼ੁਰੂਆਤੀ ਲੱਛਣ ਖਾਂਸੀ ਹੈ। ਦੋ ਹਫਤੇ ਤੋਂ ਵੱਧ ਖਾਂਸੀ ਆਉਣਾ, ਵਾਰ-ਵਾਰ ਪਸੀਨਾ ਆਉਣਾ, ਥਕਾਵਟ ਹੋਣਾ, ਵਜਨ ਘਟਨਾ, ਸਾਂਹ ਲੈਣ ਵਿਚ ਪਰੇਸ਼ਾਨੀ ਆਉਣਾ, ਬੁਖਾਰ ਆਉਣਾ ਟੀਬੀ ਦੇ ਮੁੱਖ ਲੱਛਣਾਂ ਵਿਚ ਸ਼ਾਮਿਲ ਹਨ। ਅਜਿਹੇ ਵਿਚ ਨਾਗਰਿਕ ਆਪਣੀ ਸਿਹਤ ਦੀ ਜਾਂਚ ਜਰੂਰ ਕਰਵਾਉਣ ਅਤੇ ਸਿਹਤ ਵਿਭਾਗ ਦੀ ਟੀਮ ਦਾ ਸਹਿਯੋਗ ਕਰਨ। ਸਾਰਿਆਂ ਦੇ ਸਹਿਯੋਗ ਨਾਲ ਹੀ ਅਸੀਂ ਅਗਲੇ ਇੱਕ ਸਾਲ ਵਿਚ ਸੂਬੇ ਤੋਂ ਟੀਬੀ ਨੂੰ ਖਤਮ ਕਰ ਦਵਾਂਗੇ।

13 ਜਨਵਰੀ, 2025 ਤੱਕ ਕਰ ਸਕਦੇ ਹਨ ਆਨਲਾਇਨ ਬਿਨੈ

ਚੰਡੀਗੜ੍ਹ, 31 ਦਸੰਬਰ – ਫੌਜੀ ਸਕੂਲ ਕੁੰਜਪੁਰਾ, ਕਰਨਾਲ ਵੱਲੋਂ ਵਿਦਿਅਕ ਸੈਸ਼ਸ਼ 2025-26 ਲਈ ਕਲਾਸ ਛੇਵੀਂ ਤੇ 9ਵੀਂ ਵਿਚ ਦਾਖਲੇ ਲਈ ਬਿਨੈ ਮੰਗੇ ਹਨ। ਯੋਗ ਉਮੀਦਵਾਰ ਵੈਬਸਾਇਟ www.exam.nta.ac.in/aissee/  ‘ਤੇ 13 ਜਨਵਰੀ, 2025 ਤੱਕ ਆਨਲਾਇਨ ਬਿਨੈ ਕਰ ਸਕਦੇ ਹਨ।

          ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਪ੍ਰੀਖਿਆ ਕਲਾਸ ਛੇਵੀਂ ਅਤੇ ਕਲਾਸ 9ਵੀਂ ਲਈ ਹੋਵੇਗੀ। ਆਖੀਰੀ ਸੀਟ ਗਿਣਤੀ ਪਾਸ-ਆਊਟ ਅਤੇ ਨਾਮਜਦ ਵਿਦਿਆਰਥੀਆਂ ਦੀ ਸਥਿਤੀ ‘ਤੇ ਨਿਰਭਰ ਕਰੇਗੀ। ਕਲਾਸ ਛੇਵੀਂ ਲਈ ਪ੍ਰਬੰਧਿਤ ਹੋਣ ਵਾਲੀ ਸੂਬਾ ਪ੍ਰੀਖਿਆ ਵਿਚ ਗਣਿਤ, ਆਮ ਗਿਆਨ, ਭਾਸ਼ਾ ਅਤੇ ਬੁੱਧੀਮਤਾ ਵਰਗੇ ਵਿਸ਼ਿਆਂ ‘ਤੇ ਅਧਾਰਿਤ 300 ਨੰਬਰਾਂ ਦੀ ਪ੍ਰੀਖਿਆ ਅਤੇ ਕਲਾਸ 9ਵੀਂ ਦੀ ਪ੍ਰੀਖਿਆ ਵਿਚ ਗਣਿਤ, ਅੰਗੇ੍ਰਜੀ, ਵਿਗਿਆਨ, ਸਮਾਜਿਕ ਅਧਿਐਨ ਅਤੇ ਬੁਧੀਮਤਾ ‘ਤੇ ਅਧਾਰਿਤ 400 ਨੰਬਰਾਂ ਦੀ ਪ੍ਰੀਖਿਆ ਹੋਵੇਗੀ।

          ਉਨ੍ਹਾਂ ਨੇ ਦਸਿਆ ਕਿ ਇਛੁੱਕ ਵਿਦਿਆਰਥੀ ਅਥੋਰਾਇਜਡ ਵੈਬਸਾਇਟ ‘ਤੇ ਜਾ ਕੇ ਦਾਖਲਾ ਪ੍ਰਿੀਖਿਆ ਦੀ ਵਿਸਥਾਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਫੌਜੀ ਸਕੂਲ ਕੁੰਜਪੁਰਾ ਰੱਖਿਆ ਮੰਤਰਾਲੇ ਦਾ ਇਕ ਪ੍ਰਮੁੱਖ ਸੰਸਥਾਨ ਹੈ ਜੋ ਮੁੱਖ ਰੂਪ ਨਾਲ ਹਰਿਆਣਾ ਦੇ ਲੋਕਾਂ ਨੂੰ ਸਮਰਪਿਤ ਹੈ। ਇਸ ਵਿਚ 67 ਫੀਸਦੀ ਸੀਟ ਹਰਿਆਣਾ ਦੇ ਵਿਦਿਆਰਥੀਆਂ ਦੇ ਲਈ ਅਤੇ 33 ਫੀਸਦੀ ਸੀਟਰ ਭਾਂਰਤ ਦੇ ਹੋਰ ਸੂਬਿਆਂ ਲਈ ਹੈ। ਇਸ ਸਕੂਲ ਦੀ ਪ੍ਰਾਥਮਿਕ ਉਦੇਸ਼ ਕੈਡੇਟ ਨੂੰ ਸਾਡੇ ਦੇਸ਼ ਦੇ ਾਅਰਮਡ ਫੋਰਸਾਂ ਵਿਚ ਅਧਿਕਾਰੀਆਂ ਵਜੋ ਇਕ ਸ਼ਾਨਦਾਰ ਕੈਰਿਅਰ ਲਈ ਤਿਆਰ ਕਰਨਾ ਹੈ।

ਕਿਸਾਨਾਂ ਨੁੰ ਦਿੱਤਾ ਨਵੇਂ ਸਾਲ ਤੋਹਫਾ

ਚੰਡੀਗੜ੍ਹ, 31 ਦਸੰਬਰ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਸੂਬੇ ਦੇ ਝੋਨਾ ਉਤਪਾਦਕ ਕਿਸਾਨਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਉਨ੍ਹਾਂ ਲਈ 90 ਕਰੋੜ ਰੁਪਏ ਦਾ ਬੋਨਸ ਜਾਰੀ ਕੀਤਾ। ਉਨ੍ਹਾਂ ਨੇ ਅੱਜ ਇੱਥੇ ਆਪਣੇ ਦਫਤਰ ਤੋਂ ਆਨਲਾਇਨ ਬੋਨਸ ਜਾਰੀ ਕਰਨ ਦੇ ਬਾਅਦ ਖੇਤੀਬਾੜੀ, ਬਾਗਬਾਨੀ ਅਤੇ ਹੋਰ ਸਹਾਇਕ ਖੇਤਰਾਂ ਲਈ ਅਧਿਕਾਰੀਆਂ ਦੇ ਨਾਲ ਪ੍ਰੀ-ਬਜਟ ਚਰਚਾ ਵੀ ਕੀਤੀ।

          ਖੇਤੀਬਾੜੀ ਮੰਤਰੀ ਨੇ ਅਗਾਮੀ ਬਜਟ ਦੀ ਵਿਆਪਕ ਤਿਆਰੀਆਂ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੇ ਵਿਆਪਕ ਹਿੱਤ ਦੀ ਯੋਜਨਾਵਾਂ ਲਈ ਬਜਟ ਵਿਚ ਰੂਪਰੇਖਾ ਤਿਆਰ ਕਰਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ‘ਤੇ ਸਾਰੀ 24 ਫਸਲਾਂ ਦੀ ਖਰੀਦ ਨੂੰ ਪ੍ਰਾਥਮਿਕਤਾ ਦੇਣ ਦਾ ਨਿਰਦੇਸ਼ ਦਿੱਤਾ।

          ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਤੁਰੰਤ ਰਾਹਤ ਉਪਾਆਂ ਤਹਿਤ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਐਲਾਨ ਸੁਰੱਖਿਆ ਰਾਹਤ ਯੋਜਨਾ ਤਹਿਤ ਕਿਸਾਨਾਂ ਨੂੰ ਪ੍ਰਤੀ ਏਕੜ 2,000 ਰੁਪਏ ਦਾ ਬੋਨਸ ਪ੍ਰਦਾਨ ਕਰਦੇ ਹੋਏ 90 ਕਰੋੜ ਰੁਪਏ ਜਾਰੀ ਕੀਤੇ। ਇਹ ਫੈਸਲਾ ਪ੍ਰਤੀਕੂਲ ਕਲਾਈਮੇਟ ਪਰਿਸਥਿਤੀਆਂ ਨਾਲ ਜੂਝ ਰਹੇ ਝੋਨਾ ਉਤਪਾਦਕਾਂ ਨੂੰ ਸਮਰਥਨ ਦੇਣ ਦੇ ਉਦੇਸ਼ ਨਾਲ ਕੀਤਾ ਗਿਆ।

          ਇਸ ਮੌਕੇ ‘ਤੇ ਉਨ੍ਹਾਂ ਨੇ ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ ਲਾਗੂ ਕਰਨ ਦੀ ਸਮੀਖਿਆ ਕੀਤੀ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਸ਼ੁਰੂ ਕੀਤੀ ਗਈ ਭਲਾਈਕਾਰੀ ਪਹਿਲਾਂ ਦੇ ਪ੍ਰਤੀ ਕਿਸਾਨਾਂ ਵਿਚ ਜਾਗਰੁਕਤਾ ਫੈਲਾਉਣ ‘ਤੇ ਵੀ ਜੋਰ ਦਿੱਤਾ।

          ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨੂੰ ਵਿਭਾਗ ਦੇ ਸੰਕਲਪਾਂ (ਪ੍ਰਤੀਬੱਧਤਾਵਾਂ) ਦੀ ਸਥਿਤੀ ਰਿਪੋਰਟ ਪੇਸ਼ ਕਰਨ ਅਤੇ ਐਲਾਨ ਯੋਜਨਾਵਾਂ ਨੂੰ ਸਮੇਂ ‘ਤੇ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਸਮੱਗਰੀਆਂ ਲਈ ਸਿੱਧੇ ਸਬਸਿਡੀ ਟ੍ਹਾਂਸਫਰ ਜਲਦੀ ਤੋਂ ਜਲਦੀ ਕੀਤੀ ਜਾਵੇ, ਤਾਂ ਜੋ ਕਿਸਾਨ ਖੁੱਲੇ ਬਾਜਾਰ ਤੋਂ ਸਮੱਗਰੀ ਖਰੀਦ ਸਕਣ।

          ਹਰਿਆਣਾ ਰਾਜ ਖੇਤੀਬਾੜੀ ਅਤੇ ਮਾਰਕਟਿੰਗ ਬੋਰਡ ਦੇ ਅਧਿਕਾਰੀਆਂ ਨੂੰ ਖੇਤੀਬਾੜੀ ਮੰਡੀਆਂ (ਮੰਡੀਆਂ) ਵਿਚ ਕਿਸਾਨਾਂ ਅਤੇ ਮਜਦੂਰਾਂ ਲਈ ਸਹੂਲਤਾਂ ਨੂੰ ਵਧਾਉਣ ਦਾ ਨਿਰਦੇਸ਼ ਦਿੱਤਾ ਗਿਆ। ਮਾਰਕਟਿੰਗ ਪ੍ਰਣਾਲੀ ਨੂੰ ਆਧੁਨਿਕ ਬਨਾਉਣ ਲਈ ਅਧਿਕਾਰੀਆਂ ਤੋਂ ਕੌਮੀ ਖੇਤੀਬਾੜੀ ਬਾਜਾਰ (ਈ-ਨਾਮ) ਨੂੰ ਪ੍ਰੋਤਸਾਹਨ ਦੇਣ ਦੀ ਅਪੀਲ ਕੀਤੀ, ਜਿਸ ਨਾਲ ਕਿਸਾਨ ਆਪਣੇ ਉਤਪਾਦ ਪੂਰੇ ਭਾਰਤ ਵਿਚ ਆਨਲਾਇਨ ਵੇਚ ਸਕਣ।

          ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪਰਾਲੀ ਜਲਾਉਣ ਨੂੰ ਰੋਕਨ ਲਈ ਅੱਗੇ ਆਉਣ ਵਾਲੀ ਪਿੰਡ ਪੰਚਾਇਤਾਂ ਨੂੰ ਨਗਦ ਪੁਰਸਕਾਰ ਦੇ ਕੇ ਪ੍ਰੋਤਸਾਹਿਤ ਕੀਤਾ ਜਾਵੇਗਾ। ਅਧਿਕਾਰੀਆਂ ਨੇ ਖੇਤੀਬਾੜੀ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਕਿਸਾਨਾਂ ਨੂੰ ਆਰਥਕ ਨੁਕਸਾਨ ਤੋਂ ਬਚਾਉਣ ਲਈ ਨਕਲੀ ਬੀਜ, ਕੀਟਨਾਸ਼ਕ ਅਤੇ ਖਾਦ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

          ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦਸਿਆ ਕਿ ਹਰਿਆਣਾ ਇਕਲੌਤਾ ਅਜਿਹਾ ਸੂਬਾ ਹੈ ੧ੋ ਪਰਾਲੀ ਨਾ ਜਲਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1,000 ਰੁਪਏ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ, ਫਸਲ ਅਵਸ਼ੇਸ਼ਾਂ ਨੂੰ ਪ੍ਰਭਾਵੀ ਢੰਗ ਨਾਲ ਪ੍ਰਬੰਧਿਤ ਕਰਨ ਲਈ ਸਬਸਿਡੀ ਵਾਲੇ ਖੇਤੀਬਾੜੀ ਸਮੱਗਰੀ ਵੀ ਵੰਡੀ ਜਾ ਰਹੀ ਹੈ।

          ਉਨ੍ਹਾਂ ਨੇ ਕਿਹਾ ਕਿ ਸਾਡਾ ਧਿਆਨ ਕਿਸਾਨਾਂ ਨੂੰ ਸ਼ਸ਼ਕਤ ਬਨਾਉਣ, ਸਬਸਿਡੀ ਵੰਡ ਵਿਚ ਪਾਰਦਰਸ਼ਿਤਾ ਯਕੀਨੀ ਕਰਨ ਅਤੇ ਇਕ ਵਾਤਾਵਰਣ-ਅਨੁਕੂਲ ਖੇਤੀਬਾੜੀ ਮਾਹੌਲ ਬਨਾਉਣ ‘ਤੇ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin