Haryana News

ਚੰਡੀਗੜ੍ਹ, 23 ਦਸੰਬਰ – ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਤੇ ਖਨਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਬਾਬਾ ਸਾਹੇਬ ਭੀਮ ਰਾਓ ਅੰਬੇਦਕਰ ਭਾਰਤ ਸੰਵਿਧਾਨ ਦੇ ਨਿਰਮਾਤਾ ਰਹੇ ਹਨ। ਬੀਜੇਪੀ ਸਰਕਾਰ ਨੇ ਹਮਸ਼ਾ ਬਾਬਾ ਸਾਹੇਬ ਦਾ ਸਨਮਾਨ ਕੀਤਾ ਹੈ ਜਦੋਂ ਕਿ ਕਾਂਗਰਸ ਨੇ ਹਮੇਸ਼ਾ ਬਾਬਾ ਸਾਹੇਬ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 1947 ਦੇ ਬਾਅਦ ਕਾਂਗਰਸ ਦੀ ਸਰਕਾਰ ਰਹੀ ਪਰ ਉਨ੍ਹਾਂ ਨੇ ਕਦੀ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਨੂੰ ਭਾਰਤੀ ਰਤਨ ਨਾ ਤਾਂ ਦਿੱਤਾ ਨਾ ਕਦੀ ਗੱਲ ਕੀਤੀ। 1990 ਵਿਚ ਗੈਰ ਕਾਂਗਰਸ ਦੀ ਸਰਕਾਰ ਸੀ ਅਤੇ ਭਾਂਰਤੀ ਜਨਤਾ ਪਾਰਟੀ ਦੇ ਸਮਰਥਨ ਨਾਲ ਸੁਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪੇਯੀ ਤੇ ਲਾਲ ਕ੍ਰਿਸ਼ਣ ਅਡਵਾਣੀ ਜੀ ਦੇ ਯਤਨਾਂ ਨਾਲ ਉਨ੍ਹਾਂ ਨੂੰ ਭਾਰਤ ਰਤਨ ਦੀ ਉਪਾਧੀ ਦਿੱਤੀ ਗਈ। ਕਾਂਗਰਸ ਦੀ ਸਰਕਾਰ ਨੇ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਦੇ ਜਨਮ ਦਿਨ ‘ਤੇ ਕਦੀ ਵੀ ਛੁੱਟੀ ਐਲਾਨ ਨਹੀਂ ਕੀਤੀ ਪਰ 2014 ਵਿਚ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ਸਰਕਾਰ ਬਣੀ ਉਦੋਂ ਉਨ੍ਹਾਂ ਨੇ 2015 ਵਿਚ 14 ਅਪ੍ਰੈਲ ਨੂੰ ਬਾਬਾ ਸਾਹੇਬ ਜੀ ਦੇ ਜਨਮ ਦਿਨ ‘ਤੇ ਛੁੱਟੀ ਐਲਾਨ ਕੀਤੀ ਗਈ।

          ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਅੱਜ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ।

ਪ੍ਰਧਾਨ ਮੰਤਰੀ ਮੋਦੀ ਨੇ ਬਾਬਾ ਸਾਹੇਬ ਦੇ ਜੀਵਨ ਨਾਲ ਜੁੜੇ 5 ਸਥਾਨਾਂ ਨੂੰ ਤੀਰਥ ਵਜੋ ਵਿਕਸਿਤ ਕੀਤਾ

          ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹੇਬ ਦੇ ਸਨਮਾਨ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਦੇ ਜੀਵਨ ਦੇ 5 ਸਥਾਨਾਂ ਨੂੰ ਪੰਜ ਤੀਰਥ ਵਜੋ ਵਿਕਸਿਤ ਕਰਨ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 19 ਨਵੰਬਰ, 2015 ਨੂੰ ਬਾਬਾ ਸਾਹੇਬ ਦੇ ਸਨਮਾਨ ਵਿਚ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ, ਉਨ੍ਹਾਂ ਨੇ 2016 ਵਿਚ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਦੀ ਪਾਲਕੀ ਨੂੰ ਵੀ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਿਲ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 2018 ਵਿਚ ਮਹਾਪਰਿਨਿਰਵਾਣ ਸਥਾਨ ‘ਤੇ ਡਾ. ਅੰਬੇਦਕਰ ਸਮਾਰਕ ਦਾ ਉਦਘਾਟਨ ਕੀਤਾ ਸੀ। ਬੀਜੇਪੀ ਸਰਕਾਰ ਤੋਂ ਐਸਸੀ ਤੇ ਐਸਟੀ ਸਮਾਜ ਦੇ ਲੋਕ ਬਹੁਤ ਖੁਸ਼ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਹੱਥਾਂ ਵਿਚ ਦੇਸ਼ ਸੁਰੱਖਿਅਤ ਹੈ।

ਨਵੇਂ ਸਾਲ ਵਿਚ ਗਰੀਬਾਂ ਨੂੰ ਮਿਲਣਗੇ ਪਲਾਟ

          ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਆਦੇਸ਼ ਦਿੱਤੇ ਕਿ ੧ੋ ਪਹਿਲਾਂ ਦੀ ਸਰਕਾਰਾਂ ਨੇ ਗਰੀਬ ਲੋਕਾਂ ਨੂੰ ਪਲਾਟ ਦੇਣ ਦਾ ਐਲਾਨ ਕੀਤਾ ਸੀ ਪਰ ਉਸ ਨੂੰ ਹੁਣ ਤਕ ਪਲਾਟ ਦੀ ਰਜਿਸਟਰੀ ਨਹੀਂ ਦਿੱਤੀ ਗਈ ਸੀ, ਜਦੋਂ ਉਨ੍ਹਾਂ ਸਾਰੇ ਲੋਕਾਂ ਨੂੰ ਪਲਾਟ ਦੀ ਰਜਿਸਟਰੀ ਤੇ ਕਬਜਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਾਇਬ ਸਿੰਘ ਸੈਣੀ ਸਰਕਾਰ ਨੇ ਪੰਜ ਲੱਖ ਲੋਕਾਂ ਨੂੰ ਪਲਾਟ ਜਾਂ ਮਕਾਨ ਦੇਣ ਦਾ ਐਲਾਨ ਕੀਤਾ ਸੀ, ਜਿਸ ਦੇ ਲਈ ਸਰਵੇ ਚੱਲ ਰਿਹਾ ਹੈ ਅਤੇ ਆਉਣ ਵਾਲੇ ਨਵੇਂ ਸਾਲ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਇਸ ਦੇ ਪਹਿਲੇ ਫੇਜ਼ ਦੀ ਸ਼ੁਰੂਆਤ ਕਰਣਗੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਅਰਬਨ ਵਿਚ 30 ਗਜ ਦਾ ਪਲਾਟ, ਮਹਾਗ੍ਰਾਮ ਵਿਚ 50 ਗਜ ਦਾ ਪਲਾਟ ਤੇ ਆਮ ਜਰਨਲ ਪਲੱਸ ਵਿਚ 100 ਗਜ ਦਾ ਪਲਾਟ ਦੇਣ ਦਾ ਫੈਸਲਾ ਕੀਤਾ ਹੈ।

          ਪੱਤਰਕਾਰਾਂ ਦੇ ਇਕ ਸੁਆਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਪਿੰਡ ਪੰਚਾਇਤਾਂ ਨੇ ਵੀ ਗਰੀਬ  ਵਰਗਾਂ ਲਈ ਪਲਾਟ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਦੇ ਅੰਦਰ ਜਮੀਨ ਨਹੀਂ ਹੈ ਅਤੇ ਜੋ ਯੋਗ ਹਨ, ਉਨ੍ਹਾਂ ਦੇ ਲਈ ਹਰਿਆਣਾ ਸਰਕਾਰ ਨੇ ਯੋਗ ਲੋਕਾਂ ਦੇ ਖਾਤਿਆਂ ਵਿਚ ਇਕ ਲੱਖ ਰੁਪਏ ਦੀ ਰਕਮ ਭੇਜੀ ਹੈ ਜਿਸ ਨਾਲ ਉਹ ਪਲਾਟ ਲੈ ਸਕਣ। ਇਸ ਦੇ ਨਾਲ ਹੀ, ਮੁੱਖ ਮੰਤਰੀ ਆਵਾਸ ਯੋਜਨਾ ਤਹਿਤ ਪੂਰੇ ਸੂਬੇ ਵਿਚ ਸਰਵੇ ਚੱਲ ਰਿਹਾ ਹੈ ਅਤੇ ਜੋ ਗਰੀਬ ਵਿਅਕਤੀ ਇਸ ਦੇ ਤਹਿਤ ਆਉਂਦਾ ਹੈ ਉਸ ਨੂੰ ਸਰਕਾਰ ਮਕਾਨ ਬਣਾ ਕੇ ਦਵੇਗੀ।

          ਵਿਕਾਸ ਅਤੇ ਪੰਚਾਇਤ ਮੰਤਰੀ ਨੇ ਇਕ ਸੁਆਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਹਰਿਆਣਾ ਵਿਧਾਨਸਭਾ ਵਿਚ ਅਸੀਂ ਬਿੱਲ ਲਿਆਏ ਸਨ, ਜਿਸ ਦੇ ਤਹਿਤ ਕਿਸੇ ਵੀ ਸਮਾਜ ਦੇ ਕੋਈ ਵੀ ਵਿਅਕਤੀ ਨੇ ਪਿੰਡ ਪੰਚਾਇਤ ਦੀ ਜਮੀਨ ‘ਤੇ 100 ਤੋਂ 500 ਗਜ ਦੇ ਏਰਿਆ ਵਿਚ ਮਕਾਨ ਬਣਾ ਲਿਆ ਹੈ ਅਤੇ ਉਹ ਮਕਾਨ 20 ਸਾਲ ਪਹਿਲਾਂ ਦਾ ਬਣਾਇਆ ਹੋਇਆ ਹੈ ਪਰ ਉਹ ਮਕਾਨ ਕਿਸੇ ਤਾਲਾਬ, ਫਿਰਨੀ ਅਤੇ ਖੇਤੀਬਾੜੀ ਭੂਮੀ ਵਿਚ ਨਾ ਹੋਵੇ, ਤਾ ਉਸ ਨੁੰ ਮਾਲਿਕਾਨਾ ਹੱਕ ਦਵਾਂਗੇ।

ਕੈਬੀਨੇਟ ਮੰਤਰੀ ਅਨਿਲ ਵਿਜ ਨਾਲ ਮਿਲੇ ਪੱਤਰਕਾਰ

ਚੰਡੀਗੜ੍ਹ, 23 ਦਸੰਬਰ – ਪੱਤਰਕਾਰਾਂ ਦਾ ਸੰਗਠਨ ‘ਮੀਡੀਆ ਵੇਲ ਬੀਇੰਗ ਏਸੋਸਇਏਸ਼ਨ’ ਦੀ ਨਵੇਂ ਗਠਨ ਅੰਬਾਲਾ ਜਿਲ੍ਹੇ ਦੀ ਯੂਨਿਟ ਦੇ ਮੈਂਬਰ ਸੋਮਵਾਰ ਨੂੰ ਹਰਿਆਣਾ ਦੇ ਟ੍ਰਾਂਸਪੋਰਟ, ਉਰਜਾ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨਾਲ ਮਿਲੇ। ਇਸ ਮੌਕੇ ‘ਤੇ ਪੱਤਰਕਾਰਾਂ ਅਤੇ ਮੰਤਰੀ ਸ੍ਰੀ ਵਿਜ ਦੇ ਵਿੱਚ ਕਈ ਮਹਤੱਵਪੂਰਨ ਵਿਸ਼ਿਆਂ ‘ਤੇ ਗਲਬਾਤ ਹੋਈ।

          ਕੈਬੀਨੇਟ ਮੰਤਰੀ ਸ੍ਰੀ ਅਨਿਲ ਵਿਜ ਨੇ ਮੀਡੀਆਂ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਦੱਸਦੇ ਹੋਏ ਕਿਹਾ ਕਿ ੧ੇਕਰ ਇਹ ਚੌਥਾ ਥੰਮ੍ਹ ਆਪਣੀ ਇਮਾਨਦਾਰ ਭੁਕਿਮਾ ਅਦਾ ਕਰੇ ਤਾਂ ਹਰ ਬਦਲਾਅ ਵਿਚ ਆਪਣੀ ਮਜਬੂਤ ਮੌਜੂਦਗੀ ਅਤੇ ਤਾਕਤ ਨੂੰ ਸਾਬਿਤ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰ ਸਮਾਜ ਵਿਚ ਕਈ ਵੱਡੀ ਘਟਨਾਵਾਂ ਦਾ ਖੁਲਾਸਾ ਕਰਨ ਵਿਚ ਮਦਦ ਕਰਦੇ ਹਨ ਅਤੇ ਸਰਕਾਰ ਅਤੇ ਪ੍ਰਸਾਸ਼ਨ ਲਈ ਅੱਖਾਂ ਅਤੇ ਕੰਨ ਦੀ ਭੁਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਹਮੇਸ਼ਾ ਪੱਤਰਕਾਰਾਂ ਦੀ ਮਹਤੱਵਤਾ ਨੂੰ ਸਮਝਿਆ ਅਤੇ ਉਨ੍ਹਾਂ ਦੀ ਆਵਾਜ ਨੂੰ ਬੁਲੰਦ ਕੀਤਾ। ਉਨ੍ਹਾਂ ਨੇ ਆਪਣੀ ਜਿਮੇਵਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਊਹ ਅੱਗੇ ਵੀ ਪੱਤਰਕਾਰਾਂ ਨੂੰ ਮਜਬੂਤ ਵਕਾਲਤ ਕਰਦੇ ਰਹਿਣਗੇ।

          ਇਸ ਮੌਕੇ ‘ਤੇ ਸੰਸਥਾ ਦੇ ਚੇਅਰਮੈਨ ਚੰਦਰਸ਼ੇਖਰ ਧਰਨੀ, ਪ੍ਰਧਾਨ ਰਾਜੀਵ ਰਿਸ਼ੀ, ਮਹਾਸਕੱਤਰ ਚੰਦਰ ਮੋਹਨ ਮੇਹੰਦੀਰਤਾ ਅਤੇ ਹੋਰ ਪੱਤਰ ਮੌਜੂਦ ਸਨ।

ਮੁੱਖ ਮੰਤਰੀ ਨੇ ਕੀਤੀ ਇੰਦਰੀ ਦੇ ਵਿਕਾਸ ਕੰਮਾਂ ਲਈ ਵੱਖ ਤੋਂ 5 ਕਰੋੜ ਦੇਣ ਦਾ ਐਲਾਨ

ਚੰਡੀਗੜ੍ਹ, 23 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਇੰਦਰੀ ਵਿਧਾਨਸਭਾ ਖੇਤਰ ਨੂੰ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੰਦੇ ਹੋਏ ਲਗਭਗ 11 ਕਰੋੜ 33 ਲੱਖ ਰੁਪਏ ਦੀ ਲਾਗਤ ਦੀ ਕੁੱਲ 4 ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ। ਇੰਨ੍ਹਾਂ ਵਿਚ ਮੁਗਲ ਮਾਜਰਾ ਪਿੰਡ ਵਿਚ 33 ਕੇਵੀ ਸਬ-ਸਟੇਸ਼ਟ ਅਤੇ ਮਟਕ ਮਾਜਰੀ ਪਿੰਡ ਵਿਚ ਸਵੀਮਿੰਗ ਪੂਲ ਦਾ ਉਦਘਾਟਨ ਸ਼ਾਮਿਲ ਹੈ। ਇੰਨ੍ਹਾਂ ‘ਤੇ 9 ਕਰੋੜ 41 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਬੀਬੀਪੁਰ ਜਾਟਾਨ ਤੇ ਦਨਿਆਲਪੁਰ ਦੇ ਉੱਪ ਸਿਹਤ ਕੇਂਦਰ ਦਾ ਨੀਂਹ ਪੱਥਰ ਰੱਖਿਆ। ਇੰਨ੍ਹਾਂ ‘ਤੇ 1 ਕਰੋੜ 28 ਲੱਖ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ।

          ਮੁੱਖ ਮੰਤਰੀ ਨੇ ਸੋਮਵਾਰ ਨੂੰ ਜਿਲ੍ਹਾ ਕਰਨਾਲ ਦੇ ਇੰਦਰੀ ਵਿਧਾਨਸਭਾ ਖੇਤਰ ਵਿਚ ਪ੍ਰਬੰਧਿਤ ਖੇਤਰਵਾਦ ਪ੍ਰੋਗ੍ਰਾਮ ਨੂੰ ਸੰਬੋਧਿਤ ਕਰਦੇ ਹੋਏ ਇੰਦਰੀ ਹਲਕਾਵਾਸੀਆਂ ਲਈ ਐਲਾਨਾਂ ਦੀ ਝੜੀ ਲਗਾਈ। ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਮਹਾਗ੍ਰਾਮ ਯੋਜਨਾ ਤਹਿਤ ਸੰਗੋਹਾ ਤੇ ਸੰਘੋਈ ਵਿਚ ਪੇਯਜਲ੍ਹ, ਸੀਵਰੇਜ ਟ੍ਰੀਟਮੈਂਟ ਪਲਾਂਟ ਤੇ ਸੀਵਰੇਜ ਲਾਇਨ ਵਿਛਾਉਣ ਦਾ ਕੰਮ ਤੇੇਜੀ ਨਾਲ ਕੀਤਾ ਜਾਵੇਗਾ, ਇਸ ‘ਤੇ 24 ਕਰੋੜ ਰੁਪਏ ਦੀ ਲਾਗਤ ਆਵੇਗੀ।

ਮੁੱਖ ਮੰਤਰੀ ਨੇ  ਇੰਦਰੀ ਵਿਚ ਛਠ ਪੂਜਾ ਘਾਟ ਬਨਾਉਣ, ਪੀਡਬਲਿਯੂਡੀ ਦੀ ਸੜਕਾਂ ਦੀ ਨਵੀਨੀਕਰਣ ਲਈ 10 ਕਰੋੜ ਰੁਪਏ ਅਤੇ ਮੰਡੀ ਬੋਡਰ ਦੀ ਸੜਕਾਂ ਦੇ ਨਵੀਨੀਕਰਣ ਲਈ 5 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ। ਨਾਲ ਹੀ, ਇੰਦਰੀ ਹਲਕੇ ਦੇ ਸਕੂਲਾਂ ਦੇ ਨਵੀਨੀਕਰਣ ਅਤੇ ਉਨ੍ਹਾਂ ਦੇ ਰੱਖ ਰਖਾਵ ਲਈ 5 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ।

          ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਬੜਾ ਪਿੰਡ ਦੇ ਸਬ-ਸੈਂਟਰ ਨੂੰ ਪੀਐਚਸੀ ਵਿਚ ਅਪਗ੍ਰੇਡ ਕੀਤਾ ਜਾਵੇਗਾ। ਹਰਬਲ ਪਾਰਕ ਦੇ ਵਿਸਤਾਰ ਅਤੇ ਸੁੰਦਰੀਕਰਣ ਦਾ ਕੰਮ ਤੇਜੀ ਨਾਲ ਕੀਤਾ ਜਾਵੇਗਾ। ਧਨੋਰਾ ਏਸਕੇਪ ਵਿਚ ਪਾਣੀ ਦੇ ਕਾਰਨ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੀ ਸਮਸਿਆ ਦਾ ਵੀ ਹੱਲ ਕੀਤਾ ਜਾਵੇਗਾ, ਤਾਂ ਜੋ ਜਲਭਰਾਵ ਦੇ ਕਾਰਨ ਫਸਲਾਂ ਦਾ ਨੁਕਸਾਨ ਨਾ ਹੋਵੇ।

ਇਸ ਤੋਂ ਇਲਾਵਾ, ਗੂੜਾ ਇੰਦਰੀ ਵਿਚ ਵਾਰਡ ਨੰਬਰ 10, 11, 12, 13 ਵਿਚ  ਲੋਕਾਂ ਨੂੰ ਮਾਲਿਕਾਨਾ ਹੱਕ ਦੇਣ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਨਿਰੀਖਣ ਕਰ ਕੇ ਨਿਯਮ ਅਨੁਸਾਰ ਹੱਲ ਕੱਢਣ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੰਦਰੀ-ਜੈਨਪੁਰ ਰੋਡ ਤੋਂ ਇੰਦਰੀ ਖੇੜਾ ਰੋਡ ਤਕ ਇੰਦਰੀ ਏਸਕੇਪ ਡ੍ਰੇਨ ਦੇ ਨਾਲ 2.5 ਕਿਲੋਮੀਟਰ ਦੇ ਕੱਚੇ ਰਸਤੇ ਨੂੰ ਪੱਕਾ ਕੀਤਾ ਜਾਵੇਗਾ।

          ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਇੰਦਰੀ ਏਸਕੇਪ ‘ਤੇ ਵੀਆਰ ਬ੍ਰਿਜ ਬਣਾਇਆ ਜਾਵੇਗਾ ਅਤੇ ਪੁਰਾਣੇ ਪੁੱਲ ਦਾ ਨਵੀਨੀਕਰਣ ਵੀ ਕੀਤਾ ਜਾਵੇਗਾ। ਇੰਦਰੀ ਏਸਕੇਪ ‘ਤੇ ਆਰਡੀ 0-5200 ਤੋਂ ਦਾਯੀਂ ਅਤੇ ਰਸਤੇ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੰਦਰੀ ਬਾਈਪਾਸ ਨੂੰ ਫੋਰਲੇਨ ਕਰਨ ਲਈ ਡਿਜੀਬਿਲਿਟੀ ਚੈਕ ਕਰਵਾ ਕੇ ਇਸ ਕੰਮ ਨੂੰ ਕਰਵਾਇਆ ਜਾਵੇਗਾ।

          ਮੁੱਖ ਮੰਤਰੀ ਨੇ ਉਪਰੋਕਤ ਐਲਾਨਾਂ ਤੋਂ ਇਲਾਵਾ, ਇੰਦਰੀ ਦੇ ਵਿਕਾਸ ਕੰਮਾਂ ਲਈ ਵੱਖ ਤੋਂ 5 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ।

          ਇਸ ਮੌਕੇ ‘ਤੇ ਵਿਧਾਇਕ ਰਾਮ ਕੁਮਾਰ ਕਸ਼ਪ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ

ਸੂਬੇ ਦੀ ਜਨਤਾ ਨੇ ਭਾਜਪਾ ਦੀ ਨੀਤੀਆਂ ‘ਤੇ ਜਤਾਇਆ ਭਰੋਸਾ, ਤੀਜੀ ਵਾਰ ਬਣਾਈ ਭਾਜਪਾ ਸਰਕਾਰ  ਮੁੱਖ  ਮੰਤਰੀ

ਚੰਡੀਗੜ੍ਹ, 23 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਜਿਲ੍ਹਾ ਕਰਨਾਲ ਦੇ ਇੰਦਰੀ ਵਿਧਾਨਸਭਾ ਖੇਤਰ ਵਿਚ ਪ੍ਰਬੰਧਿਤ ਧੰਨਵਾਦ ਪ੍ਰੋਗ੍ਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸੂਬੇ ਦੀ ਜਨਤਾ ਨੇ ਭਾਜਪਾ ਸਰਕਾਰ ਦੀ ਨੀਤੀਆਂ ‘ਤੇ ਭਰੋਸਾ ਜਤਾ ਕੇ ਹਰਿਆਣਾ ਵਿਚ ਲਗਾਤਾਰ ਤੀਜੀ ਵਾਰ ਭਾਜਪਾ ਸਰਕਾਰ ਬਣਾ ਕੇ ਜਨ ਵਿਰੋਧੀ ਤਾਕਤਾਂ ਨੂੰ ਹਰਾਉਣ ਦਾ ਕੰਮ ਕੀਤਾ ਹੈ। ਜਨਤਾ ਨੇ ਉਨ੍ਹਾਂ ਤਾਕਤਾਂ ਨੂੰ ਕਰਾਰਾ ਜਵਾਬ ਦੇਣ ਦਾ ਕੰਮ ਕੀਤਾ ਹੈ ਜੋ ਸੰਵਿਧਾਨ ਨੂੰ ਖਤਰਾ ਬਣਾ ਕੇ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਦਾ ਕੰਮ ਕਰ ਰਹੀ ਸੀ। ਕਾਂਗਰਸ ਬੋਲਦੀ ਸੀ ਕਿ ਸੰਵਿਧਾਨ ਨੂੰ ਖਤਰਾ ਹੈ, ਜਦੋਂ ਕਿ ਸਚਾਈ ਇਹ ਹੈ ਕਿ ਸੰਵਿਧਾਨ ਨੁੰ ਕੋਈ ਖਤਰਾ ਨਹੀਂ ਹੈ, ਖਤਰਾ ਤਾਂ ਕਾਂਗਰਸ ਨੂੰ ਹੈ। ਦੇਸ਼ ਦੀ ਜਨਤਾ ਨੇ ਕਾਂਗਰਸ ਨੂੰ ਨਕਾਰ ਦਿੱਤਾ ਹੈ।

          ਮੁੱਖ ਮੰਤਰੀ ਨੇ ਕਾਂਗਰਸ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਨੇਤਾ ਚੋਣਾਂ ਦੌਰਾਨ ਬੋਲਦੇ ਸਨ ਕਿ 50 ਵੋਟ ਸਾਨੂੰ ਦੇ ਦਿਓ ਇਕ ਨੌਕਰੀ ਦੇਣ ਦਾ ਕੰਮ ਕਰਾਂਗੇ, ਪਰ ਸੂਬੇ ਦੀ ਜਨਤਾ ਨੇ ਅਜਿਹੀ ਸੋਚ ਨੂੰ ਹਰਾਉਣ ਦਾ ਕੰਮ ਕੀਤਾ ਹੈ। ਜਨਤਾ ਨੇ ਚੋਣਾਂ ਤੋਂ ਪਹਿਲਾਂ ਹੀ ਨੌਕਰੀਆਂ ਵਿਚ ਬੰਦਰਬਾਂਟ ਕਰਨ ਦਾ ਐਲਾਨ ਕਰਨ ਵਾਲੇ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਜਨਤਾ ਨੇ ਭਾਜਪਾ ਸਰਕਾਰ ਬਣਾ ਕੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ, ਅੰਤੋਂਦੇਯ ਦਰਸ਼ਨ ਦੇ ਅਨੁਰੂਪ ਸੱਭ ਤੋਂ ਪਹਿਲਾਂ ਸੱਭਤੋਂ ਗਰੀਰ ਦੇ ਉਥਾਨ ਦੀ ਨੀਤੀ, ਸੱਭਕਾ ਸਾਥ-ਸੱਭਕਾ ਵਿਕਾਸ ਅਤੇ ਹਰਿਆਣਾ ਏਕ-ਹਰਿਆਣਵੀਂ ਏਕ ਦੀ ਭਾਵਨਾ ਨਾਲ ਜਨਭਲਾਈ ਦੀ ਨੀਤੀਆਂ ਨੂੰ ਜਤਾਉਣ ਦਾ ਕੰਮ ਕੀਤਾ ਹੈ।

          ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਬਿਨ੍ਹਾ ਪਰਚੀ-ਬਿਨ੍ਹਾ ਖਰਚੀ ਦੇ ਹਰਿਆਣਾ ਦੇ ਲੱਖਾਂ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾ ਪਿਛਲੇ 10 ਸਾਲਾਂ ਵਿਚ ਅਸੀਂ ਹਰਿਆਣਾ ਦੇ ਵਿਕਾਸ ਲਈ ਕੰਮ ਕੀਤਾ ਹੈ, ਤੀਜੇ ਕਾਰਜਕਾਲ ਵਿਚ ਵੀ ਸਾਡੀ ਸਰਕਾਰ ਤਿੰਨ ਗੁਣਾ ਵੱਧ ਗਤੀ ਨਾਲ ਵਿਕਾਸ ਕੰਮ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਹ ਰੈਲੀ ਇੰਦਰੀ ਦੇ ਵਿਕਾਸ ਨੂੰ ਇਕ ਨਵੀਂ ਗਤੀ, ਨਵੀ ਦਿਸ਼ਾ ਦੇਣ ਦਾ ਕੰਮ ਕਰੇਗੀ।

          ਮੁੱਖ ਮੰਤਰੀ ਨੇ ਕਿਹਾ ਕਿ ਚੋਣਾ ਦੌਰਾਨ ਕਾਂਗਰਸ ਅਤੇ ਕਾਂਗਰਸ ਦੇ ਸਹਿਯੋਗੀ ਪਾਰਟੀਆਂ ਦੇ ਕੋਲ ਬੋਲਣ ਲਈ ਕੁੱਝ ਨਹੀਂ ਸੀ। 55 ਸਾਲਾਂ ਵਿਚ ਕਾਂਗਰਸ ਨੈ ਗਰੀਬਾਂ ਦੇ ਬਾਰੇ ਵਿਚ ਵਿਚਾਰ ਨਹੀਂ ਕੀਤਾ, ਊਹ ਸਿਰਫ ਗਰੀਬੀ ਹਟਾਓ ਦਾ ਨਾਰਾ ਦਿੰਦੇ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਿਛਲੇ 10 ਸਾਲਾਂ ਵਿਚ ਜੋ ਕਿਹਾ, ਉਸ ਨੂੰ ਤਾਂ ਜਮੀਨੀ ਪੱਧਰ ‘ਤੇ ਉਤਾਰਿਆ ਹੀ ਅਤੇ ਜੋ ਨਹੀਂ ਵੀ ਕਿਹਾ, ਉਸਨੂੰ ਵੀ ਜਮੀਨੀ ਪੱਧਰ ‘ਤੇ ਉਤਾਰਣ ਦਾ ਕੰਮ ਕੀਤਾ ਹੈ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਦੇ 10 ਸਾਲ ਦੇ ਸ਼ਾਸਨ ਵਿਚ ਇੰਦਰੀ ਵਿਚ ਸਿਰਫ 391 ਕਰੋੜ ਰੁਪਏ ਦੇ ਵਿਕਾਸ ਕੰਮ ਕਰਵਾਏ ਗਏ, ਜਦੋਂ ਕਿ ਭਾਜਪਾ ਸਰਕਾਰ ਦੇ 10 ਸਾਲ ਦੇ ਕਾਰਜਕਾਲ ਵਿਚ ਇੰਦਰੀ ਵਿਚ 1300 ਕਰੋੜ ਰੁਪਏ ਵਿਕਾਸ ਕੰਮਾਂ ‘ਤੇ ਖਰਚ ਕੀਤੇ ਗਏ ਹਨ। ਪਹਿਲਾਂ ਪੈਸਾ ਭ੍ਰਿਸ਼ਟਾਚਾਰ ਦੇ ਭੇਂਟ ਚੜ੍ਹ ਜਾਂਦਾ ਸੀ, ਗਰੀਬ ਵਿਅਕਤੀ ਸਹੂਲਤਾਂ ਤੋਂ ਵਾਂਝਾ ਰਹਿ ਜਾਂਦਾ ਸੀ। ਪਰ ਹਰਿਆਣਾ ਸੂਬੇ ਦੀ ਜਨਤਾ ਨੇ ਅਜਿਹੀ ਭ੍ਰਿਸ਼ਟਾਚਾਰੀ ਪਾਰਟੀ, ਜੋ ਖੇਤਰਵਾਦ ਨੂੰ ਜਨਮ ਦਿੰਦੀ ਸੀ ਅਤੇ ਪਰਿਵਾਰਵਾਦ ਨੂੰ ਪ੍ਰੋਤਸਾਹਨ ਦਿੰਦੀ ਸੀ, ੧ਨਤਾ ਨੇ ਅਜਿਹੀ ਸਰਕਾਰ ਨੂੰ ਬਾਹਰ ਕਰਨ ਦਾ ਕੰਮ ਕੀਤਾ ਹੈ।

          ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਚਾਹੇ ਹਰਿਆਣਾ ਸੂਬਾ ਜਾਂ ਦੇਸ਼ ਦੇ ਅੰਦਰ ਰੋਡ ਕਨੈਕਟੀਵਿਟੀ, ਰੇਲਵੇ ਕਨੈਕਟੀਵਿਟੀ ਜਾਂ ਏਅਰ ਕਨੈਕਟੀਵਿਟੀ ਦੀ ਗੱਲ ਹੋਵੇ, ਏਮਸ ਬਨਾਉਣ ਦੀ ਗੱਲ ਹੋਵੇ, ਕਾਲਜ ਅਤੇ ਮੈਡੀਕਲ ਕਾਲਜ ਬਨਾਉਣ ਦਾ ਗੱਲ ਹੋਵੇ, ਭਾਜਪਾਸਰਕਾਰ ਨੇ ਤੇਜ ਗਤੀ ਨਾਲ ਇਸ ਦੇਸ਼ ਅਤੇ ਸੂਬੇ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਆਯੂਸ਼ਮਾਨ -ਚਿਰਾਯੂ ਯੋਜਨਾ ਤਹਿਤ ਹਰਿਆਣਾ ਸੂਬੇ ਦੇ 16 ਲੱਖ ਪਰਿਵਾਰਾਂ ਦੇ ਇਲਾਜ ‘ਤੇ 2139 ਕਰੋੜ ਰੁਪਏ ਦੀ ਰਕਮ ਸਰਕਾਰ ਨੇ ਖਰਚ ਕੀਤੀ ਹੈ। ਸਾਡੀ ਸਰਕਾਰ ਹਰ ਘਰ ਗ੍ਰਹਿਣੀ ਯੋਜਨਾ ਤਹਿਤ 500 ਰੁਪਏ ਵਿਚ ਗੈਸ ਸਿਲੇਂਡਰ ਉਪਲਬਧ ਕਰਵਾ ਰਹੀ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ 5 ਲੱਖ ਮਹਿਲਾਵਾਂ ਦੀ ਲੱਖਪਤੀ ਦੀਦੀ ਬਨਾਉਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਹੁਣ ਤਕ 1,45,773 ਮਹਿਲਾਵਾਂ ਨੂੰ ਲੱਖਪਤੀ ਦੀਦੀ ਬਣਾਇਆ ਜਾ ਚੁੱਕਾ ਹੈ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਕਾਰਜਕਾਲ ਵਿਚ ਸਾਡੀ ਸਰਕਾਰ 5 ਲੱਖ ਮਕਾਨ ਬਣਾ ਕੇ ਗਰੀਬਾਂ ਨੂੰ ਦੇਣ ਦਾ ਕੰਮ ਕਰੇਗੀ। ਇਸ ਤੋਂ ਇਲਾਵਾ, ਰਾਜ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਸੂਬੇ ਵਿਚ ਇਕ ਲੱਖ ਪਰਿਵਾਰਾਂ ਨੂੰ 100-100 ਗਜ ਦੇ ਪਲਾਟ ਦਿੱਤੇ ਜਾਣਗੇ, ਇਸ ਦੇ ਲਈ ਯੋਜਨਾ ਤਿਆਰ ਕਰ ਲਈ ਗਈ ਹੈ।

          ਇਸ ਮੌਕੇ ‘ਤੇ ਵਿਧਾਇਕ ਸ੍ਰੀ ਰਾਮ ਕੁਮਾਰ ਕਸ਼ਯਪ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਹਲਕਾਵਾਸੀਆਂ ਲਈ ਅੱਜ 11 ਕਰੋੜ ਰੁਪਏ ਦੀ ਲਾਗਤ ਦੀ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ

ਹਰਿਆਣਾ ਬਣਿਆ ਐਮਐਸਪੀ ‘ਤੇ 24 ਫਸਲਾਂ ਦੀ ਖਰੀਦ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ  ਸ਼ਿਆਮ ਸਿੰਘ ਰਾਣਾ

ਚੰਡੀਗੜ੍ਹ, 23 ਦਸੰਬਰ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਕੇਂਦਰ ਸਰਕਾਰ ਵੱਲੋਂ ਤੈਅ ਕੀਤੇ ਗਏ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ‘ਤੇ ਸਾਰੀ 24 ਨੋਟੀਫਾਇਡ ਫਸਲਾਂ ਦੀ ਖਰੀਦ ਦਾ ਫੈਸਲਾ ਕੀਤਾ ਹੈ।

          ਅੱਜ ਕੌਮੀ ਖੇਤੀਬਾੜੀ ਦਿਵਸ ਅਤੇ ਕਿਸਾਨ ਨੈਤਾ ਤੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਣ ਸਿੰਘ ਦੀ ਜੈਯੰਤੀ ਦੇ ਮੌਕੇ ‘ਤੇ ਖੇਤੀਬਾੜੀ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਇਤਿਹਾਸਕ ਫੈਸਲ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ।

          ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ।

          ਉਨ੍ਹਾਂ ਨੇ ਦਸਿਆ ਕਿ ਸੂਬਾ ਸਰਕਾਰ ਵੱਲੋਂ ਪਿਛਲੇ 5 ਅਗਸਤ ਨੂੰ ਹੋਈ ਕੈਬੀਨੇਟ ਦੀ ਮੀਟਿੰਗ ਵਿਚ ਲਏ ਗਏ ਫੈਸਲੇ ਅਨੁਸਾਰ, ਪਹਿਲਾਂ ਤੋਂ ਖਰੀਦੀ ਜਾ ਰਹੀ ਫਸਲਾਂ ਜਿਵੇਂ ਝੋਨਾ, ਬਾਜਰਾ, ਖਰੀਫ ਮੂੰਗ, ਉੜਦ, ਅਰਹਰ, ਤਿੱਲ, ਕਪਾਹ, ਮੂੰਗਫਲੀ, ਕਣਕ, ਸਰੋਂ, ਛੋਲੇ, ਮਸੂਰ, ਸੂਰਜਮੁੰਖੀ ਅਤੇ ਗੰਨਾ ਦੇ ਨਾਲ-ਨਾਲ ਹੁਣ ਰੋਗੀ, ਸੋਇਆਬੀਨ, ਨਾਇਜਰਸੀਡ, ਸਨਫਲਾਵਰ, ਜੌਂ, ਮੱਕੀ, ਜੁਆਰ, ਜੂਟ, ਕੋਰਪਾ ਅਤੇ ਸਮਰ ਮੂੰਗ ਨੂੰ ਵੀ ਐਮਐਸਪੀ ‘ਤੇ ਖਰੀਦਿਆ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਰਾਜ ਸਰਕਾਰ ਨੇ ਇੰਨ੍ਹਾਂ ਫਸਲਾਂ ਦੀ ਖਰੀਦ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।

          ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਸਥਿਰ ਅਤੇ ਲਾਭਕਾਰੀ ਮੁੱਲ ਪ੍ਰਦਾਨ ਕਰਨਾ ਉਨ੍ਹਾਂ ਦੀ ਆਮਦਨ ਵਧਾਉਣ, ਖੇਤੀ ਉਤਪਾਦਨ ਨੂੰ ਪ੍ਰੋਤਸਾਹਨ ਦੇਣ ਅਤੇ ਉਤਪਾਦਕਤਾ ਵਿਚ ਸੁਧਾਰ ਲਈ ਬੇਹੱਦ ਜਰੂਰੀ ਹੈ। ਬਾਜਾਰ ਵਿਚ ਫਸਲਾਂ ਦੇ ਮੁੱਲ ਅਕਸਰ ਅਸਥਿਰ ਅਤੇ ਅਸਮਾਨ ਰਹਿੰਦੇ ਹਨ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ ਅਤੇ ਆਧੁਨਿਕ ਤਕਨੀਕਾਂ ਨੂੰ ਅਪਨਾਉਣ ਵਿਚ ਇਹ ਮੁਸ਼ਕਲਾਂ ਹਨ।

          ਉਨ੍ਹਾਂ ਨੇ ਅੱਗੇ ਕਿਹਾ ਕਿ ਖੇਤੀਬਾੜੀ ਉਤਪਾਦਾਂ ਦੀ ਕੀਮਤਾਂ ਵਿਚ ਗਿਰਾਵਟ ਨਾਲ ਕਿਸਾਨਾਂ ਨੂੰ ਬਚਾਉਣ ਲਈ ਸੂਬਾ ਸਰਕਾਰ ਖੇਤੀਬਾੜੀ ਮੁੱਲ ਸਮਰਥਨ ਪ੍ਰਣਾਲੀ ਦਾ ਪਾਲਣ ਕਰ ਰਹੀ ਹੈ। ਐਮਐਸਪੀ ਰਾਹੀਂ ਕਿਸਾਨਾਂ ਨੂੰ ਊਤਪਾਦਨ ਲਾਗਤ ਦੇ ਨਾਲ ਇਕ ਯਕੀਨੀ ਲਾਭ ਮਾਰਜਿਨ ਦੀ ਗਾਰੰਟੀ ਦਿੱਤੀ ਜਾਂਦੀ ਹੈ। ਇਹ ਐਮਐਸਪੀ ਹਰ ਸਾਲ ਖਰੀਫ ਅਤੇ ਰਬੀ ਸੀਜਨ ਲਈ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਲਾਗਤ ਅਤੇ ਮੁੱਲ ਕਮਿਸ਼ਨ ਦੀ ਸਿਫਾਰਿਸ਼ਾਂ ਦੇ ਆਧਾਰ ‘ਤੇ ਤੈਅ ਅਤੇ ਐਲਾਨ ਕੀਤੀ ਜਾਂਦੀ ਹੈ।

          ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਸਾਰੀ 24 ਨੋਟੀਫਾਇਡ ਫਸਲਾਂ ਦੀ ਖਰੀਦ ਲਈ ਚੁਕਿਆ ਗਿਆ ਕਦਮ ਕਿਸਾਨਾਂ ਦੇ ਹਿੱਤ ਵਿਚ ਇਕ ਮੀਲ ਦਾ ਪੱਧਰ ਸਾਬਿਤ ਹੋਵੇਗਾ ਅਤੇ ਖੇਤੀਬਾੜੀ ਖੇਤਰ ਵਿਚ ਨਵੇਂ ਮਾਨਕ ਸਥਾਪਿਤ ਕਰੇਗਾ।

ਪੰਡਿਤ ਦੀਨ ਦਿਆਲ ਉਪਾਧਿਆਏ ਸਮੂਹਿਕ ਪਸ਼ੂਧਨ ਬੀਮਾ ਯੋ੧ਨਾ ਸੇਵਾ ਦਾ ਅਧਿਕਾਰੀ ਐਕਟ ਦੇ ਦਾਇਰੇ ਵਿਚ

ਚੰਡੀਗੜ੍ਹ, 23 ਦਸੰਬਰ – ਹਰਿਆਣਾ ਦੇ ਪਸ਼ੂਧਨ ਅਤੇ ਡੇਅਰੀ ਵਿਭਾਗ ਦੀ ਪੰਡਿਤ ਦੀਨ ਦਿਆਲ ਉਪਾਧਿਆਏ ਸਮੂਹਿਕ ਪਸ਼ੂਧਨ ਬੀਮਾ ਯੋਜਨਾ- ਕੌਮੀ ਪਸ਼ੂਧਨ ਮਿਸ਼ਨ, ਦੀ ਸੇਵਾ ਦਾ ਅਧਿਕਾਰੀ ਐਕਟ, 2014 ਦੇ ਦਾਇਰੇ ਵਿਚ ਸ਼ਾਮਿਲ ਕੀਤਾ ਗਿਆ ਹੈ। ਹੁਣ ਇਹ ਯੋਜਨਾ 45 ਦਿਨ ਦੀ ਨਿਰਧਾਰਿਤ ਸਮੇਂ-ਸੀਮਾ ਵਿਚ ਪ੍ਰਦਾਨ ਕੀਤੀ ਜਾਵੇਗੀ।

   ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਵੱਲੋਂ ਇਸ ਸਬੰਧ ਦੀ ਇਕ ਨੌਟੀਫਿਕੇਸ਼ਨ ਜਾਰੀ ਕੀਤੀ ਗਈ ਹੈ।

     ਇਸ ਯੋਜਨਾ ਲਈ ਵਿਭਾਗ ਦੇ ਸਬ-ਡਿਵੀਜਨਲ ਅਧਿਕਾਰੀ ਨੂੰ ਪਦਨਾਮਿਤ ਅਧਿਕਾਰੀ ਨਾਮਜਦ ਕੀਤਾ ਗਿਆ ਹੈ। ਸ਼ਿਕਾਇਤ ਨਿਵਾਰਣ ਲਈ ਉੱਪ ਨਿਦੇਸ਼ਕ, ਪਸ਼ੂਧਨ ਅਤੇ ਡੇਅਰੀ/ਸਘਨ ਪਸ਼ੂਧਨ ਵਿਕਾਸ ਪਰਿਯੋਜਨਾ ਨੂੰ ਪਹਿਲੀ ਅਪੀਲ ਅਧਿਕਾਰੀ ਜਦੋਂ ਕਿ ਹਰਿਆਣਾ ਪਸ਼ੂਧਨ ਵਿਕਾਸ ਬੋਰਡ ਦੇ ਪ੍ਰਬੰਧ ਨਿਦੇਸ਼ਕ ਅਤੇ ਉੱਚ-ਨਿਦੇਸ਼ਕ ਪੱਧਰ ਦੇ ਉਨ੍ਹਾਂ ਦੇ ਪ੍ਰਤੀਨਿਧੀ ਨੂੰ ਦੂਜੀ ਅਪੀਲ ਅਧਿਕਾਰੀ ਬਣਾਇਆ ਗਿਆ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin