Haryana news

ਪਵਿੱਤਰ ਗ੍ਰੰਥ ਗੀਤਾ ਦੇ ਮਹਾਪੂਜਨ ਦੇ ਨਾਲ ਹੋਇਆ ਕੌਮਾਂਤਰੀ ਗੀਤਾ ਮਹੋਤਸਵ -2024 ਦਾ ਆਗਾਜ਼

ਚੰਡੀਗੜ੍ਹ, 5 ਦਸੰਬਰ- ਕੁਰੂਕਸ਼ੇਤਰ ਵਿਚ ਚੱਲ ਰਹੇ ਕੌਮਾਂਤਰੀ ਗੀਤਾ ਮਹੋਤਸਵ-2024 ਦੌਰਾਨ ਮੰਤਰ ਉਚਾਰਣ ਅਤੇ ਸ਼ੰਖਨਾਦ ਦੀ ਧਵਨੀ ਦੇ ਵਿਚ ਪਵਿੱਤਰ ਗ੍ਰੰਥ ਗੀਤਾ ਦੇ ਮਹਾਪੂਜਨ ਨਾਲ ਅੱਜ ਮੁੱਖ ਪ੍ਰੋਗ੍ਰਾਮ ਦਾ ਆਗਾਜ਼ ਹੋਇਆ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਕੇਰਲ ਦੇ ਰਾਜਪਾਲ ਆਰਿਫ ਮੋਹਮਦ ਖਾਨ, ਜਾਂਜੀਬਾਰ ਦੀ ਸਭਿਆਚਾਰ ਅਤੇ ਖੇਡ ਮੰਤਰੀ ਟੀਐਮ ਮਾਵਿਤਾ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ, ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੇ ਗੀਤਾ ਯੱਗ ਵਿਚ ਆਹੂਤੀ ਪਾਈ ਅਤੇ ਬ੍ਰਹਮਸਰੋਵਰ ‘ਤੇ ਪੂਜਨ ਵੀ ਕੀਤਾ।

          ਇਸ ਤੋਂ ਪਹਿਲਾਂ ਸਾਰੇ ਮਾਣਯੋਗ ਨੇ ਇਸ ਬਾਰੇ ਦੇ ਕੌਮਾਂਤਰੀ ਗੀਤਾ ਮਹੋਤਸਵ-2024 ਦੇ ਪਾਰਨਟਰ ਦੇਸ਼ ਤੰਜਾਨਿਆ ਦੇ ਪਵੇਲਿਅਨ ਦਾ ਉਦਘਾਟਨ ਕਰਨ ਬਾਅਦ ਉੱਥੇ ਦੇ ਖਾਨ-ਪੀਣ, ਰਹਿਣ-ਸਹਿਨ, ਪਰਿਧਾਨਾਂ ਨੂੰ ਦਰਸ਼ਾਉਣ ਵਾਲੇ ਸਟਾਲ ਦਾ ਅਵਲੋਕਨ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੀ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਅਤੇ ਅਵਲੋਕਨ ਕੀਤਾ। ਇਸ ਪ੍ਰਦਰਸ਼ਨੀ ਰਾਹੀਂ ਹਰਿਆਣਾ ਸਰਕਾਰ ਦੀ 10 ਸਾਲ ਦੀ ਉਪਲਬਧੀਆਂ ਨੂੰ ਵੱਖ-ਵੱਖ ਵਿਭਾਗਾਂ ਦੇ ਸਟਾਲਾਂ ਰਾਹੀਂ ਦਰਸ਼ਾਇਆ ਗਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਰਸਵਤੀ ਹੈਰੀਟੇਜ ਵਿਕਾਸ ਬੋਰਡ ਦੀ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ। ਉਸ ਤੋਂ ਬਾਅਦ ਮੁੱਖ ਮੰਤਰੀ ਦੇ ਨਾਲ ਸਾਰੇ ਮਾਣਯੋਗ, ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੈਂਬਰਾਂ ਅਤੇ ਅਧਿਕਾਰੀਆਂ ਦੇ ਨਾਲ ਇਕ ਗਰੁੱਪ ਫੋਟੋ ਵੀ ਕਰਵਾਈ।

ਸੂਬਾ ਸਰਕਾਰ ਦੇ ਯਤਨਾਂ ਨਾਲ ਗੀਤਾ ਜੈਯੰਤੀ ਨੂੰ ਮਿਲਿਆ ਕੌਮਾਂਤਰੀ ਗੀਤਾ ਮਹੋਤਸਵ ਦਾ ਦਰਜਾ  ਨਾਇਬ ਸਿੰਘ ਸੈਣੀ

          ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਗੀਤਾ ਮਹੋਤਸਵ ਦੀ ਸੂਬਾਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਨਾਲ ਗੀਤਾ ਜੈਯੰਤੀ ਨੂੰ ਕੌਮਾਂਤਰੀ ਗੀਤਾ ਮਹੋਤਸਵ ਦਾ ਦਰਜਾ ਮਿਲਿਆ। ਉਨ੍ਹਾਂ ਨੇ ਕਿਹਾ ਕਿ 28 ਨਵੰਬਰ ਤੋਂ ਕੌਮਾਂਤਰੀ ਗੀਤਾ ਮਹੋਤਸਵ ਸ਼ੁਰੂ ਹੋ ਚੁੱਕਾ ਹੈ ਜੋ 15 ਦਸੰਬਰ ਤਕ ਜਾਰੀ ਰਹੇਗਾ। ਇਸ ਦੌਰਾਨ ਸ਼ਰਧਾਲੂਆਂ ਨੁੰ ਸ੍ਰੀਮਦਭਗਵਦਗੀਤਾ ਦਾ ਸੰਦੇਸ਼ ਦਿੱਤਾ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਇਸ ਵਾਰ ਕੌਮਾਂਤਰੀ ਗੀਤਾ ਮਹੋਤਸਵ ਵਿਚ ਯੁਨਾਈਟੇਡ ਰਿਪਬਲਿਕ ਆਫ ਤੰਜਾਨਿਆ ਸਹਿਯੋਗੀ ਦੇਸ਼ ਅਤੇ ਉੜੀਸਾ ਸਹਿਯੋਗੀ ਸੂਬਾ ਹੈ। ਉਨ੍ਹਾਂ ਨੇ ਕਿਹਾ ਕਿ ਸਹਿਯੋਗੀ ਸੂਬਾ ਉੜੀਸਾ ਦੇ ਸ੍ਰੀ ਜਗਨਨਾਥ ਮੰਦਿਰ, ਪੂਰੀ, ਉੱਤਰ ਪ੍ਰਦੇਸ਼ ਦੇ ਵ੍ਰੰਦਾਵਨ ਵਿਚ ਬਾਂਕੇ ਬਿਹਾਰੀ ਮੰਦਿਰ, ਮਥੁਰਾ ਵਿਚ ਸ੍ਰੀ ਕ੍ਰਿਸ਼ਣ ਜਨਮਭੂਮੀ ਮੰਦਿਰ, ਗੁਜਰਾਤ ਵਿਚ ਦਵਾਰਿਕਧੇਸ਼, ਉਜੈਨ ਵਿਚ ਮਹਾਕਾਲੇਸ਼ਵਰ ਅਤੇ ਜੈਯਪੁਰ ਵਿਚ ਠਿਕਾਨਾ ਮੰਦਿਰ ਸ੍ਰੀ ਗੋਵਿੰਦ ਦੇਵ ਜੀ ਵਿਚ ਕੌਮਾਂਤਰੀ ਗੀਤਾ ਜੈਯੰਤੀ ਮਹੋਤਸਵ ਦਾ ਲਾਇਵ ਪ੍ਰਸਾਰਣ ਕੀਤਾ ਜਾ ਰਿਹਾ ਹੈ।

          ਉਨ੍ਹਾਂ ਨੇ ਕਿਹਾ ਕਿ ਸਾਲ 2016 ਤੋਂ ਲਗਾਤਾਰ ਪਿਛਲੇ 8 ਸਾਲਾਂ ਤੋਂ ਇਸ ਮਹੋਤਸਵ ਨੂੰ ਕੌਮਾਂਤਰੀ ਮਹੋਤਸਵ ਵਜੋ ਮਨਾਇਆ ਜਾ ਰਿਹਾ ਹੈ। ਮਹੋਤਸਵ ਵਿਚ ਲੱਖਾਂ ਦੀ ਗਿਣਤੀ ਵਿਚ ਦੇਸ਼ ਵਿਦੇਸ਼ ਤੋਂ ਲੋਕ ਹਿੱਸਾ ਲੈਣ ਲਈ ਪਹੁੰਚਦੇ ਹਨ, ਜੋ ਸਾਡੇ ਲਈ ਮਾਣ ਦੀ ਗੱਲ ਹੈ। ਪਿਛਲੇ ਸਾਲ ਲਗਭਗ 45 ਤੋਂ 50 ਲੱਖ ਲੋਕਾਂ ਨੇ ਹਿੱਸੇਦਾਰੀ ਕੀਤੀ ਸੀ। ਇਸ ਵਾਰ ਵੀ ਲੱਖਾਂ ਲੋਕਾਂ ਦੇ ਇੱਥੇ ਪਹੁੰਚਣ ਦੀ ਉਮੀਦ ਹੈ।

          ਉਨ੍ਹਾਂ ਨੇ ਕਿਹਾ ਕਿ ਇਸ ਮਹੋਤਸਵ ਵਿਚ 18 ਹਜਾਰ ਵਿਦਿਆਰਥੀਆਂ ਦੇ ਨਾਲ ਵਿਸ਼ਵ ਗੀਤਾ ਪਾਠ, ਹਰਿਆਣਾ ਕਲਾ ਅਤੇ ਸਭਿਆਚਾਰਕ ਕਾਰਜ ਵਿਭਾਗ ਵੱਲੋਂ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਦੇ ਸਭਿਆਚਾਰਕ ਪ੍ਰੋਗ੍ਰਾਮ, ਕੌਮਾਂਤਰੀ ਗੀਤਾ ਸੈਮੀਨਾਰ, ਬ੍ਰਹਮਸਰੋਵਰ ਦੀ ਮਹਾਆਰਤੀ, ਦੀਪ ਉਤਸਵ 48 ਕੋਸ ਦੇ 182 ਤੀਰਥਾਂ ‘ਤੇ ਸਭਿਆਚਾਰਕ ਪ੍ਰੋਗ੍ਰਾਮ ਆਦਿ ਮੁੱਖ ਖਿੱਚ ਦਾ ਕੇਂਦਰ ਰਹਿਣਗੇ।

ਗੀਤਾ ਮਹੋਤਸਵ ਨੈ ਪੂਰੀ ਦੁਨੀਆ ਵਿਚ ਬਣਾਈ ਆਪਣੀ ਇਕ ਪਹਿਚਾਣ  ਸਵਾਮੀ ਗਿਆਨਾਨੰਦ ਜੀ ਮਹਾਰਾਜ

          ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਨੈ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ 2024 ਵਿਚ ਸਰਸ ਅਤੇ ਕ੍ਰਾਫਟ ਮੇਲੇ ਦਾ ਆਗਾਜ਼ 28 ਨਵੰਬਰ ਤੋਂ ਹੋ ਚੁੱਕਾ ਹੈ। ਇਸ ਮਹੋਤਸਵ ਨੇ ਪੂਰੀ ਦੁਨੀਆ ਵਿਚ ਆਪਣੀ ਇਕ ਪਹਿਚਾਣ ਬਣਾ ਦਿੱਤੀ ਹੈ। ਮਹੋਤਸਵ ਦੀ ਰਿਵਾਇਤ ਨੂੰ ਨਿਭਾਉਂਦੇ ਹੋਏ ਹਵਨ ਯੱਗ, ਗੀਤਾ ਯੱਗ ਅਤੇ ਬ੍ਰਹਮਸਰੋਵਰ ਦੇ ਪੂਜਨ ਦਾ ਕਾਰਜ ਕੀਤਾ ਗਿਆ। ਇਹ ਮਹੋਤਸਵ ਆਮਜਨਤਾ ਦਾ ਮਹੋਤਸਵ ਬਣ ਚੁੱਕਾ ਹੈ ਅਤੇ ਪੂਰੇ ਦੇਸ਼ ਅਤੇ ਵਿਦੇਸ਼ ਦੇ ਲੋਕ ਇਸ ਮਹੋਤਸਵ ਦੇ ਨਾਲ ਜੁੜ ਚੁੱਕੇ ਹਨ।

          ਸਾਬਕਾ ਰਾਜਮੰਤਰੀ ਸ੍ਰੀ ਸੁਭਾਸ਼ ਸੁਧਾ ਨੇ ਕਿਹਾ ਕਿ ਇਸ ਮਹੋਤਸਵ ਵਿਚ ਹਰ ਸਾਲ ਲੱਖ ਲੋਕ ਆਉਂਦੇ ਹਨ ਅਤੇ ਇਸ ਮਹੋਤਸਵ ਦੀ ਸ਼ਿਲਪਕਲਾ, ਵੱਖ-ਵੱਖ ਸੂਬਿਆਂ ਦੀ ਸਭਿਆਚਾਰ ਅਤੇ ਧਾਰਮਿਕ ਪ੍ਰੋਗ੍ਰਾਮਾਂ ਦਾ ਆਨੰਦ ਲੈਂਦੇ ਹਨ। ਇਸ ਤਰ੍ਹਾ ਦੇ ਮਹੋਤਸਵ ਦਾ ਪ੍ਰਬੰਧ ਹੋਣਾ ਇਕ ਖੁਸ਼ਕਿਸਮਤੀ ਦੀ ਗੱਲ ਹੈ। ਮਹੋਤਸਵ ਵਿਚ ਸ਼ਹਿਰ ਦੀ ਤਮਾਮ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਆਪਣੀ ਭਾਗੀਦਾਰੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਹੋਤਸਵ 15 ਦਸੰਬਰ ਤਕ ਚੱਲੇਗਾ ਅਤੇ ਸ਼ਾਮ ਦੇ ਸਮੇਂ ਪ੍ਰੋਗ੍ਰਾਮਾਂ ਦਾ ਆਨੰਦ ਸੈਨਾਨੀ ਚੁੱਕ ਸਕਣਗੇ।

ਪੂਰੇ ਵਿਸ਼ਵ ਨੁੰ ਵਾਤਾਵਰਣ ਦਾ ਸੰਦੇਸ਼ ਦਿੰਦਾ ਹੈ ਗੀਤਾ  ਬੰਡਾਰੂ ਦੱਤਾਤੇ੍ਰਅ

ਚੰਡੀਗੜ੍ਹ, 5 ਦਸੰਬਰ- ਗੀਤਾ ਪੂਰੇ ਵਿਸ਼ਵ ਨੂੰ ਵਾਤਾਵਰਣ ਸਰੰਖਣ ਦਾ ਸੰਦੇਸ਼ ਦਿੰਦੀ ਹੈ। ਗੀਤਾ ਸੰਪੂਰਣ ਮਨੁੱਖਤਾ ਦੀ ਭਲਾਈ ਦਾ ਅਜਿਹਾ ਗ੍ਰੇਥ ਹੈ ਜਿਸ ਦੇ ਰਾਹੀਂ ਜੀਵਨ ਨਾਲ ਜੁੜੀ ਹੋਈ ਸਾਰੀ ਸਮਸਿਆਵਾਂ ਦਾ ਹੱਲ ਮਿਲਦਾ ਹੈ।

          ਇਹ ਹਰਿਆਣਾ ਦੇ ਰਾਜਪਾਲ ਅਤੇ ਕੁਰੂਕਸ਼ੇਤਰ ਯੁਨੀਵਰਸਿਟੀ ਦੇ ਚਾਂਸਲਰ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਕੇਯੂ ਅਤੇ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਸੰਯੁਕਤ ਤੱਤਵਾਧਾਨ ਵਿਚ ਓਡੀਟੋਰਿਅਮ ਹਾਲ ਵਿਚ ਸ੍ਰੀਮਦਭਗਵਦ ਗੀਤਾ ਅਧਾਰਿਤ ਸੰਤੁਲਿਤ ਕੁਦਰਤੀ-ਸ਼ੁੱਧ ਵਾਤਾਵਰਣ ਵਿਸ਼ਾ ‘ਤੇ ਪ੍ਰਬੰਧਿਤ 9ਵੇਂ ਤਿੰਨ ਦਿਨਾਂ ਦੇ ਕੌਮਾਂਤਰੀ ਗੀਤਾ ਸਮੇਲਨ ਵਿਚ ਬਤੌਰ ਮੁੱਖ ਮਹਿਮਾਨ ਮੌ੧ੂਦ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਵਿਅਕਤ ਕੀਤੇ।

          ਇਸ ਤੋਂ ਪਹਿਲਾਂ ਰਾਜਪਾਲ ਅਤੇ ਮਹਿਮਾਨਾਂ ਵੱਲੋਂ ਵਿਧੀਵਤ ਰੂਪ ਨਾਲ ਦੀਪ ਪ੍ਰਜਵਲੱਤ ਕਰ ਕੌਮਾਂਤਰੀ ਗੀਤਾ ਸਮੇਲਨ ਦਾ ਉਦਾਘਟਨ ਕੀਤਾ ਗਿਆ ਅਤੇ ਗੀਤਾ ਸਮੇਲਨ ਦੀ ਸਮਾਰਿਕ ਦਾ ਘੁੰਡ ਚੁਕਾਈ ਕੀਤੀ।

          ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਕਿਹਾ ਕਿ ਕੇਂਦਰ ਸਰਕਾਰ ਗੀਤਾ ਦੇ ਸੰਦੇਸ਼ ਦਾ ਨਿਰਵਹਿਣ ਕਰਦੇ ਹੋਏ 2035 ਤਕ ਸੋਲਰ ਊਰਜਾ ਰਾਹੀਂ 6000 ਮੇਗਾਵਾਟ ਬਿਜਲੀ ਉਤਪਾਦਨ ਕਰ ਕਾਰਬਨ ਉਤਸਰਜਨ ਨੂੰ ਘੱਟ ਕਰਨ ਵਿਚ ਮਹਤੱਵਪੂਰਨ ਭੂਕਿਮਾ ਨਿਭਾਏਗੀ। ਹਰਿਆਣਾ ਸਰਕਾਰ ਵੀ ਸੋਲਰ ਉਰਜਾ ਰਾਹੀਂ ਕਾਰਬਨ ਦੇ ਉਤਸਰਜਨ ‘ਤੇ ਕੰਟਰੋਲ ਕਰ ਵਾਤਾਵਰਣ ਸੰਤੁਲਨ ਦੇ ਖੇਤਰ ਵਿਚ ਆਪਣਾ ਮਹਤੱਵਪੂਰਨ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਆਪਣੀ ਸਮਾਜਿਕ ਸਮਸਿਆਵਾਂ ਦੇ ਹੱਲ ਲਈ ਗੀਤਾ ਦਾ ਪਾਠ ਜਰੂਰ ਕਰਨ।

          ਇਸ ਮੌਕੇ ‘ਤੇ ਕੌਮਾਂਤਰੀ ਸੈਮੀਨਾਰ ਵਿਚ ਵਿਸ਼ੇਸ਼ ਮਹਿਮਾਨ ਵਜੋ ਕੇਰਲ ਦੇ ਰਾਜਪਾਲ ਆਰਿਫ ਮੋਹਮਦ ਖਾਨ ਨੇ ਕਿਹਾ ਕਿ ਗੀਤਾ ਭਾਰਤ ਦੇ ਸਭਿਆਚਾਰਕ ਇਤਿਹਾਸ ਦੀ ਵਿਰਾਸਤ ਹੈ। ਇਹ ਸੰਪੂਰਨ ਮਨੁੱਖਤਾ ਦੀ ਭਲਾਈ ਦਾ ਗ੍ਰੇਥ ਹੈ। ਇਸ ਵਿਚ ਭਾਂਰਤੀ ਏਕਤਾ ਅਤੇ ਅਖੰਡਤਾ ਦਾ ਸਵਰੂਪ ਦਿਖਾਈ ਦਿੰਦਾ ਹੈ। ਵਾਤਾਵਰਣ ਸਰੰਖਣ ਦੇ ਖੇਤਰ ਵਿਚ ਗੀਤਾ ਦਾ ਮਹਤੱਵਪੂਰਨ ਯੋਗਦਾਨ ਹੈ। ਜਰੂਰਤ ਹੈ ਗੀਤਾ ਦੇ ਵਾਤਾਵਰਣ ਸਰੰਖਣ ਸੰਦੇਸ਼ ਨੂੰ ਪੂਰੇ ਵਿਸ਼ਵ ਤਕ ਪਹੁੰਚਾਉਣ ਦੀ ਗੀਤਾ ਉਪਾਨਿਸ਼ੇਦਾਂ ਵੈਦਿਕ ਗ੍ਰੰਥਾਂ ਦਾ ਸਾਰ ਹੈ।

          ਸਮੇਲਨ ਦੇ ਵਿਸ਼ੇਸ਼ ਮਹਿਮਾਨ ਉਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਕਿਹਾ ਕਿ ਗੀਤਾ ਸੰਪੂਰਣ ਮਨੁੱਖਤਾ ਦੇ ਜੀਵਨ ਦਰਸ਼ਨ ਦਾ ਸਾਰ ਹੈ। ਉਨ੍ਹਾਂ ਨੇ ਕਿਹਾ ਕਿ ਧਰਮ ਅਤੇ ਗਿਆਨ ਦੀ ਭੂਮੀ ਕੁਰੂਕਸ਼ੇਤਰ ਆ ਕੇ ਪੂਰੀ ਤਰ੍ਹਾ ਅਨੁਭੁਤੀ ਹੋ ਰਹੀ ਹੈ।

          ਹਰਿਆਣਾ ਸਰਕਾਰ ਵੱਲੋਂ 18 ਦਿਨ ਤਕ ਪ੍ਰਬੰਧਿਤ ਕੌਮਾਂਤਰੀ ਗੀਤਾ ਮਹੋਤਸਵ ਨਾਲ ਪੂਰੇ ਵਿਸ਼ਵ ਨੂੰ ਪਤਾ ਲੱਗੇਗਾ ਕਿ ਗੀਤਾ ਵਿਚ ਲਿਖਿਆ ਕੀ ਹੈ। ਜੀਵਨ ਵਿਚ ਚਿੰਤਾ, ਉਲਝਣ, ਬਚੈਨੀ ਨਾਲ ਗੀਤਾ ਦਾ ਗਿਆਨ ਸਾਨੂੰ ਸਹੀ ਦਿਸ਼ਾ ਵਿਚ ਲੈ ਕੇ ਜਾਂਦਾ ਹੈ। ਗੀਤਾ ਧਾਰਮਿਕ, ਨੈਤਿਕ ਗ੍ਰੇਥ ਹੈ ਜੋ ਸਾਨੂੰ ਸਾਰੀਆਂ ਉਤਸੁਕਤਾਵਾਂ , ਅੰਦਰ ਤੋਂ ਮਜਬੂਤੀ, ਸੰਕਟ ਦੇਸਮੇਂ ਸਹੀ ਫੈਸਲਾ ਲੈਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਭਾਂਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਖੁਦ ਨੂੰ ਜਾਗ੍ਰਤ ਕਰਨ ਦਾ ਕੰਮ ਕੀਤਾ ਹੈ ਤਾਂ ਹੀ ਗੀਤਾ ਨੂੰ ਪੂਰੇ ਵਿਸ਼ਵ ਦੀ ਧਰੋਹਰ ਦਸਿਆ ਹੈ।

          ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਨੇ ਕਿਹਾ ਕਿ ਦੇਵ ਸਵਰੂਤ ਗੀਤਾ ਵਿਚ ਵਾਤਾਵਰਣ ਦਾ ਵਿਸ਼ਵ ਸੰਦੇਸ਼ ਹੈ। ਕੁਰੂਕਸ਼ੇਤਰ ਦੀ ਪਵਿੱਤਰ ਭੁਮੀ ਗੀਤਾ ਦੇ ਉਪਦੇਸ਼ ਤੇ ਸੰਦੇਸ਼ ਦੀ ਜਨਮ ਸਥਲੀ ਹੈ। ਸੰਤੁਲਨ ਹਰ ਖੇਤਰ ਵਿਚ ਜਰੂਰੀ ਹੈ। ਗੀਤਾ ਵਿਚ ਹਰੇਕ ਸਮਸਿਆ ਦਾ ਹੱਲ ਹੈ। ਕੌਮਾਂਤਰੀ ਸਮੇਲਨ ਵਿਚ ਤੰਜਾਨਿਆ , ਜਾਂਜੀਬਾਰ ਦੀ ਯੂਥ ਅਤੇ ਕਲਚਰਲ ਮਿਨਿਸਟਰ ਟੀਐਮ ਮਾਵਿਤਾ ਨੇ ਕਿਹਾ ਕਿ ਭਾਂਰਤ ਅਤੇ ਤੰਜਾਨਿਆ ਦੇ ਸਿਖਿਆ ਅਤੇ ਖੇਤੀਬਾੜੀ ਖੇਤਰ ਵਿਚ ਡੁੰਘੇ ਸਬੰਧ ਹਨ। ਕੁਰੂਕਸ਼ੇਤਰ ਦੀ ਪਵਿੱਤਰ ਭੂਮੀ ‘ਤੇ ਭਗਵਾਨ ਕ੍ਰਿਸ਼ਣ ਨੇ ਅਰਜੁਨ ਨੁੰ ਗੀਤਾ ਦਾ ਸੰਦੇਸ਼ ਦਿੱਤਾ ਸੀ। ਤੰਜਾਨਿਆ ਅਤੇ ਭਾਂਰਤ ਦੇ ਵਿਚ ਇਸ ਤਰ੍ਹਾ ਦੇ ਪ੍ਰਬੰਧਾਂ ਨਾਲ ਆਪਸੀ ਸਬੰਧ ਮਜਬੂਤ ਹੋਣਗੇ ਜਿਸ ਨਾਲ ਸਭਿਆਚਾਰ, ਖੇਤੀਬਾੜੀ, ਸਿਹਤ, ਵਪਾਰ, ਸਿਖਿਆ, ਖੋਜ ਤੇ ਹੋਰ ਖੇਤਰਾਂ ਵਿਚ ਲਾਭ ਹੋਵੇਗਾ।

          ਸਵਦੇਸ਼ੀ ਜਾਗਰਣ ਮੰਚ ਦੇ ਸਹਿ-ਸੰਗਠਕ ਤੇ ਪ੍ਰਸਿੱਦ ਆਰਥਕ ਮਾਹਰ ਸਤੀਸ਼ ਕੁਮਾਰ ਨੇ ਕਿਹਾ ਕਿ ਵਿਸ਼ਵ ਵਿਚ ਗੀਤਾ ਦੇ ਵਾਤਾਵਰਣ ਸਰੰਖਣ ਸਿਦਾਂਤ ਨੂੰ ਲਾਗੂ ਕਰਨ ਦੀ ਜਰੂਰਤ ਹੈ। ਆਈਐਚਐਮ, ਤਿਰੂਚਰਾਪੱਲੀ ਦੇ ਨਿਦੇਸ਼ਕ ਡਾ. ਪਵਨ ਕੁਮਾਰ ਨੇ ਕਿਹਾ ਕਿ ਭਗਵਦਗੀਤਾ ਨੂੰ ਸਾਨੂੰ ਆਪਣੇ ਕੋਲ ਰੱਖਣਾ ਚਾਹੀਦਾ ਹੈ। ਗੀਤਾ ਵਿਚ 18 ਅਧਿਆਏ ਤੇ 700 ਸ਼ਲੋਕ ਹਨ। ਸਾਨੂੰ ਗੇਰ-ਜਰੂਰੀ ਵਿਕਾਰ ਨੂੰ ਹਟਾਉਣਾ ਚਾਹੀਦਾ ਹੈ।

ਅਰਾਵਲੀ ਖੇਤਰ ਵਿੱਚ ਹਰੇ ਰੁਜਗਾਰ ਦੇ ਮੌਕੇ ਪੈਦਾ ਕਰਨ ਦੀ ਯੋਜਨਾ  ਰਾਓ ਨਰਬੀਰ ਸਿੰਘ

ਚੰਡੀਗੜ੍ਹ, 5 ਦਸੰਬਰ- ਹਰਿਆਣਾ ਦੇ ਜੰਗਲ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਵਾਤਾਵਰਣ ਸੰਤੁਲਨ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਿਸ਼ਨ ਲਾਇਵ ਵਾਤਾਵਰਣ ਲਈ ਜੀਵਨ ਸ਼ੈਲੀ ‘ਤੇ ‘ਇੱਕ ਪੇੜ ਮਾਂ ਦੇ ਨਾਂ’ ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਵਾਤਾਵਰਣ ਨਾਲ ਜੋੜਨ ਦੀ ਪਹਿਲ ਸੁਆਗਤਯੋਗ ਹੈ। ਇਸ ਲੜੀ ਵਿੱਚ ਹਰਿਆਣਾ ਦੇ ਅਰਾਵਲੀ ਖੇਤਰ ਵਿੱਚ ਹਰਿਆਲੀ ਵਧਾਉਣ ਲਈ ਸਊਦੀ ਅਰੇਬਿਆ ਦੀ ਤਰਜ਼ ‘ਤੇ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਬਣਾਇਆ ਜਾਵੇਗਾ।

ਸਊਦੀ ਅਰਬ ਦੇ ਪੰਜ ਦਿਨਾਂ ਦੇ ਦੌਰੇ ਤੋਂ ਬਾਅਦ ਜੰਗਲ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸਊਦੀ ਅਰਬ ਇੱਕ ਰੇਗਿਸਤਾਨੀ ਦੇਸ਼ ਹੈ ਪਰ ਉਥੇ ਹਰਿਤ ਪੱਟੀਆਂ ਵਿਕਸਿਤ ਕਰਕੇ ਹਰਿਆਲੀ ਨੂੰ ਬਹੁਤ ਦਿਲਖਿੱਚ ਢੰਗ ਨਾਲ ਵਧਾਇਆ ਗਿਆ ਹੈ। ਇਸ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਹਰਿਆਣਾ ਨੂੰ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਤਿਆਰ ਕਰਨ ਦੀ ਜਿੱਮੇਵਾਰੀ ਦਿੱਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਤਹਿਤ ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਦਿੱਲੀ ਸਮੇਤ 4 ਸੂਬਿਆਂ ਵਿੱਚ 1.15 ਮਿਲਿਅਨ ਹੈਕਟੇਅਰ ਤੋਂ ਵੱਧ ਜਮੀਨ ਦਾ ਸੁਧਾਰ ਬਹੁ-ਰਾਜ ਸਹਿਯੋਗ ਦਾ ਇੱਕ ਮਿਸਾਲੀ ਮਾਡਲ ਪ੍ਰਦਰਸ਼ਿਤ ਕਰਨਾ ਹੈ। ਜੰਗਲਾਂ ਦੀ ਸਵਦੇਸ਼ੀ ਕਿਸਮਾਂ ਨਾਲ ਵਨ ਰੋਪਣ, ਜੈਵ ਵਿਭਿਨਤਾ ਦੀ ਸੰਭਾਲ, ਮਿੱਟੀ ਦੀ ਸਿਹਤ ਵਿੱਚ ਸੁਧਾਰ ਅਤੇ ਜਮੀਨੀ ਪਾਣੀ ਨੂੰ ਵਧਾਉਣ ‘ਤੇ ਧਿਆਨ ਕਰਨਾ ਵੀ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨਾਲ ਅਰਾਵਲੀ ਖੇਤਰ ਵਿੱਚ ਸਥਾਨਕ ਲੋਕਾਂ ਲਈ ਹਰਿਤ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਜੈਵ ਵਿਭਿਨਤਾ ਦੀ ਸੰਭਾਲ ਅਤੇ ਵਾਤਾਵਰਣ ਪੱਖੀ ਸਰੋਤ ਪ੍ਰਬੰਧਨ ਨੂੰ ਵਾਧਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਨੌਜ਼ੁਵਾਨ ਪੀੜ੍ਹੀ ਨੂੰ ਕੁਦਰਤ ਦੇ ਇਸ ਨੇਕ ਕਾਰਜ ਪ੍ਰਤੀ ਜਾਗਰੁਕ ਕਰਾਉਣ ਅਤੇ ਉਨ੍ਹਾਂ ਦੀ ਕਮਾਈ ਦੇ ਸਰੋਤ ਵਧਾਉਣ ਲਈ ਰਾਜ ਵਿੱਚ ਵਨ ਮਿੱਤਰ ਨਿਯੁਕਤ ਕੀਤੇ ਗਏ ਹਨ, ਜੋ ਸਥਾਨਕ ਲੋਕਾਂ ਨੂੰ ਵਨਾਂ ਨਾਲ ਜੋੜ ਰਹੇ ਹਨ।

ਵਾਤਾਵਰਣ ਵਿਭਾਗ ਨੇ ਐਚਐਸਪੀਸੀਬੀ ਦੇ ਆਦੇਸ਼ਾਂ ਦੇ ਵਿਰੁੱਧ ਅਪੀਲ ਦਾਇਰ ਕਰਨ ਦੇ ਲਈ ਪੋਰਟਲ ਲਾਂਚ ਕੀਤਾ

ਚੰਡੀਗੜ੍ਹ, 5 ਦਸੰਬਰ – ਹਰਿਆਣਾ ਵਾਤਾਵਰਣ ਅਤੇ ਕਲਾਈਮੇਟ ਬਦਲਾਅ ਵਿਭਾਗ ਵੱਲੋਂ ਅੱਜ ਸਰਕਾਰ ਦੀ ਸੁਸ਼ਾਸਨ ਦੀ ਪਹਿਲਾਂ ਨੂੰ ਅੱਗੇ ਵਧਾਉਣ ਦੀ ਨੀਤੀ ਅਨੁਸਾਰ https://appeal.harenvironment.gov.in ਵੈਬ ਪੋਰਟਲ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ।

          ਇਕ ਸਰਕਾਰੀ ਬੁਲਾਰੇ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਮੌਕੇ ‘ਤੇ ਅਪੀਲ ਅਥਾਰਿਟੀ ਦੇ ਚੇਅਰਮੈਨ ੧ੱਜ ਸੁਰਿੰਦਰ ਗੁਪਤਾ (ਸੇਵਾਮੁਕਤ), ਹਰਿਆਣਾਂ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ-ਕਮ-ਉੱਚ ਸਿਖਿਆ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਨੀਤ ਗਰਗ ਅਤੇ ਹਰਿਆਣਾ ਤਕਨੀਕੀ ਸਿਖਿਆ ਬੋਰਡ ਦੇ ਡਾਇਰੈਕਟਰ ਜਨਰਲ ਸ੍ਰੀ ਪ੍ਰਭਜੋਤ ਸਿੰਘ ਮੌਜੂਦ ਰਹੇ।

          ਉਨ੍ਹਾਂ ਨੇ ਦਸਿਆ ਕਿ ਇਹ ਵੈਬਸਾਇਟ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਲ (ਪ੍ਰਦੂਸ਼ਣ ਹੱਲ ਅਤੇ ਕੰਟਰੋਲ), 1974 ਅਤੇ ਹਵਾ (ਪ੍ਰਦੂਸ਼ਣ ਨਿਵਾਰਣ ਅਤੇ ਕੰਟਰੋਲ), ਐਕਟ, 1981 ਤਹਿਤ ਪਾਸ ਆਦੇਸ਼ਾਂ ਦੇ ਵਿਰੁੱਧ ਆਨਲਾਇਨ ਅਪੀਲ ਦਾਇਰ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਇਸ ਪੋਰਟਲ ਨਾਲ ਵੀਕਲਾਂ, ਅਪੀਲਕਰਤਾਵਾਂ ਅਤੇ ਆਮ ਜਨਤਾ ਨੂੰ ਹੁਣ ਅਪੀਲ ਅਥਾਰਿਟੀ ਵੱਲੋਂ ਪਾਸ ਵਾਦ ਸੂਚੀ, ਅੰਤਰਿਮ ਆਦੇਸ਼ਾਂ ਤਕ ਪਹੁੰਚ ਆਸਾਨ ਹੋ ਜਾਵੇਗੀ। ਇਸ ਵੈਬਸਾਇਟ ਨੂੰ ਅਪੀਲ ਅਥਾਰਿਟੀ ਦੇ ਮਾਰਗਦਰਸ਼ਨ ਵਿਚ ਡੀਆਈਟੀਈਸੀਐਚ ਵੱਲੋਂ ਵਿਕਸਿਤ ਕੀਤਾ ਗਿਆ ਹੈ। ਵਰਤੋਕਰਤਾ ਨੂੰ ਵੈਬਸਾਇਟ ਦੇ ਹੋਰ ਵੱਧ ਇਸਤੇਮਾਲ ਲਈ ਮੋਬਾਇਲ ਵਰਜਨ ਵੀ ਪ੍ਰਕ੍ਰਿਆਧੀਨ ਹੈ ਅਤੇ ਇਸ ਨੂੰ ਵੀ ਜਲਦੀ ਹੀ ਲਾਂਚ ਕੀਤਾ ਜਾਵੇਗਾ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin