ਹਰਿਆਣਾ ਨਿਊਜ਼

ਹਰਿਆਣਾ ਨੂੰ ਵਿਕਸਿਤ ਬਨਾਉਣ ਲਈ ਸੂਬਾ ਸਰਕਾਰ ਨੇ ਅਪਣਾਈ ਨੋਨ ਸਟਾਪ ਹਰਿਆਣਾ ਦੀ ਰਾਹ  ਨਾਇਬ ਸਿੰਘ ਸੈਨੀ

ਚੰਡੀਗੜ੍ਹ //////- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਨੂੰ ਵਿਕਸਿਤ ਸੂਬਾ ਬਨਾਉਣ ਲਈ ਸੂਬਾ ਸਰਕਾਰ ਨੌਨ-ਸਟਾਪ ਹਰਿਆਣਾ ਦੀ ਰਾਹ ‘ਤੇ ਅੱਗੇ ਵੱਧ ਰਹੀ ਹੈ। ਸੂਬੇ ਦੇ ਪਿੰਡ ਅਤੇ ਸ਼ਹਿਰ ਦੇ ਵਾਰਡਾਂ ਵਿਚ ਹੁਣ ਤਿੰਨ ਗੁਣਾ ਰਫਤਾਰ ਨਾਲ ਵਿਕਾਸ ਕੰਮ ਕਰਵਾਏ ਜਾਣਗੇ। ਇਸ ਉਦੇਸ਼ ਨੂੰ ਹਾਸਲ ਕਰਨ ਲਈ ਅਧਿਕਾਰੀਆਂ ਨੂੰ ਵੀ ਦਿਨ ਰਾਤ ਮਿਹਨਤ ਅਤੇ ਲਗਨ ਨਾਲ ਕੰਮ ਕਰਨਾ  ਹੋਵੇਗਾ।

          ਮੁੱਖ ਮੰਤਰੀ ਨਾਇਬ ਸਿੰਘ ਸੈਨੀ ਬੁੱਧਵਾਰ ਨੁੰ ਦੇਰ ਸ਼ਾਮ ਜਿਲ੍ਹਾ ਕੁਰੂਕਸ਼ੇਤਰ ਦੇ ਲਾਡਵਾ ਹਲਕਾ ਦੇ ਪਿੰਡ ਬੜਤੌਲੀ, ਰਾਮਸ਼ਰਣ ਮਾਜਰਾ ਅਤੇ ਬੀਟ ਵਿਚ ਪ੍ਰਬੰਧਿਤ ਧੰਨਵਾਦ ਸਭਾਵਾਂ ਵਿਚ ਬੋਲ ਰਹੇ ਸਨ। ਮੁੱਖ ਮੰਤਰੀ ਦਾ ਪਿੰਡ ਵਿਚ ਪਹੁੰਚਣ ‘ਤੇ ਸ਼ਮਸ਼ੇਰ ਸਿੰਘ, ਕਰਮਜੀਤ, ਓਮਪ੍ਰਕਾਸ਼, ਰਣਬੀਰ ਤੇ ਪ੍ਰਦੀਪ ਸਮੇਤ ਹੋਰ ਸਰਪੰਚਾਂ ਅਤੇ ਮਾਣਯੋਗ ਲੋਕਾਂ ਨੇ ਪੱਗ ਪਹਿਨਾ ਕੇ ਸਵਾਗਤ ਕੀਤਾ।

          ਮੁੱਖ ਮੰਤਰੀ ਨੇ ਪਿੰਡ ਬੜਤੌਲੀ ਅਤੇ ਰਾਮਸ਼ਰਣ ਮਾਜਰਾ ਨੁੰ 21-21 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਇਸ ਤੋਂ ਇਲਾਵਾ ਸਰਪੰਚਾਂ ਵੱਲੋਂ ਪਿੰਡ ਦੇ ਵਿਕਾਸ ਲਈ ਰੱਖੀ ਗਈ ਮੰਗਾਂ ‘ਤੇ ਵੀ ਜਲਦੀ ਕੰਮ ਕੀਤਾ ਜਾਵੇਗਾ।

          ਮੁੱਖ ਮੰਤਰੀ ਨੇ ਧੰਨਵਾਦ ਸਭਾਵਾਂ ਵਿਚ ਹੱਥ ੧ੋੜ ਕੇ ਲੋਕਾਂ ਦਾ ਧੰਨਵਾਦ ਵਿਅਕਤ ਕਰਦੇ ਹੋਏ ਕਿਹਾ ਕਿ ਲਾਡਵਾ ਹਲਕਾ ਦੇ ਲੋਕਾਂ ਨੇ ਸਾਡੇ ‘ਤੇ ਜੋ ਭਰੋਸਾ ਕੀਤਾ ਹੈ, ਉਸ ਭਰੋਸੇ ‘ਤੇ ਖਰਾ ਉਤਰਣ ਦਾ ਯਤਨ ਕਰਣਗੇ। ਇਸ ਹਲਕੇ ਦੇ ਲੋਕਾਂ ਦੀ ਇਕ-ਇਕ ਸਮਸਿਆ ਦਾ ਹੱਲ ਕਰਾਂਗੇ ਅਤੇ ਆਮਜਨਤਾ ਤੋਂ ਸੁਝਾਅ ਲੈਣ ਦੇ ਬਾਅਦ ਹਲਕੇ ਦਾ ਚਹੁਮੁਖੀ ਵਿਕਾਸ ਯਕੀਨੀ ਕਰਾਂਗੇ। ਸੂਬੇ  ਵਿਚ ਤੀਜੀ ਵਾਰ ਭਾਜਪਾ ਸਰਕਾਰ ਬਣਾ ਕੇ ਨਾਗਰਿਕਾਂ ਨੇ ਇਕ ਬਹੁਤ ਵੱਡੀ ਜਿਮੇਵਾਰੀ ਸੌਂਪੀ ਹੈ। ਇਸ ਜਿਮੇਵਾਰੀ ਦਾ ਬਹੁਤ ਸ਼ਿਦੱਤ ਦੇ ਨਾਲ ਪੂਰਾ ਕਰਨ ਦਾ ਕੰਮ ਕਰਾਂਗੇ।

          ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਸਖਤ ਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਨੈਤਾਵਾਂ ਅਤੇ ਕਾਰਜਕਰਤਾਵਾਂ ਨੇ ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਸਰਕਾਰ ਬਨਾਉਣਾ ਅਤੇ ਆਪਸ ਵਿਚ ਰਿਊੜੀਆਂ ਵੰਡਣ ਦੀ ਯੋਜਨਾ ਤੈਅ ਕਰ ਲਈ ਸੀ, ਪਰ ਸੂਬੇ ਦੀ ਜਨਤਾ ਨੈ ਉਨ੍ਹਾਂ ਨੁੰ ਸ਼ੀਸ਼ਾ ਦਿਖਾ ਦਿੱਤਾ।

          ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸੂਬੇ ਨੂੰ ਵਿਕਸਿਤ ਬਨਾਉਣ ਦਾ ਕੰਮ ਕੀਤਾ ਜਾਵੇਗਾ ਅਤੇ ਸੂਬੇ ਵਿਚ ਸਾਰੀ ਪਰਿਯੋਜਨਾਵਾਂ ਨੂੰ ਨਨੌ-ਸਟਾਪ ਦੀ ਨੀਤੀ ਅਪਣਾ ਕੇ ਪੂਰਾ ਕੀਤਾ ਜਾਵੇਗਾ।

ਬਿਜਲੀ ਦਾ ਟ੍ਰਾਂਸਫਾਰਮਰ ਖਰਾਬ ਹੋਣ ‘ਤੇ ਗ੍ਰਾਮੀਣ ਖੇਤਰਾਂ ਵਿਚ 2 ਘੰਟੇ ਤੇ ਸ਼ਹਿਰੀ ਖੇਤਰਾਂ 1 ਘੰਟੇ ਵਿਚ ਯਕੀਨੀ ਕਰਨ ਬਿਜਲੀ ਸਪਲਾਈ  ਅਨਿਲ ਵਿਜ

ਚੰਡੀਗੜ੍ਹ//////// ਹਰਿਆਣਾ ਦੇ ਉਰਜਾ ਮੰਤਰੀ ਅਨਿਲ ਵਿਜ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਟ੍ਰਾਂਸਫਾਰਮਰ ਖਰਾਬ ਹੋਣ ‘ਤੇ ਵਿਭਾਗ ਗ੍ਰਾਮੀਣ ਖੇਤਰਾਂ ਵਿਚ 2 ਘੰਟੇ ਤੇ ਸ਼ਹਿਰੀ ਖੇਤਰਾਂ ਵਿਚ 1 ਘੰਟੇ ਵਿਚ ਬਿਜਲੀ ਸਪਲਾਈ ਯਕੀਨੀ ਕਰਨ। ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਊਹ ਬਿਜਲੀ ਲਾਇਨ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੁੰ ਸੇਫਟੀ ਕਿੱਟ ਉਪਲਬਧ ਕਰਵਾਈ ਜਾਵੇ।

          ਸ੍ਰੀ ਅਨਿਲ ਵਿਜ ਅੱਜ ਇੱਥੇ ਉਰਜਾ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ।

ਬਿਜਲੀ ਦੀ ਲਾਇਨ ਲੋਸਿਸ ਨੂੰ ਘੱਟ ਕਰਨ ‘ਤੇ ਪ੍ਰਮੁੱਖਤਾ ਦੇ ਨਾਲ ਤਕਨੀਕੀ ਤੌਰ ‘ਤੇ ਵੱਖ-ਵੱਖ ਕਦਮ ਚੁੱਕੇ ਜਾਣ  ਵਿਜ

          ਉਰਜਾ ਮੰਤਰੀ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਬਿਜਲੀ ਦੀ ਚੋਰ ਨੂੰ ਰੋਕਣ ਲਈ ਸਹੀ ਕਦਮ ਚੁੱਕੇ ਜਾਣ। ਜੇਕਰ ਬਿਜਲੀ ਚੋਰੀ ਕਰਦਾ ਕੋਈ ਖਪਤਕਾਰ ਫੜਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ, ਬਿਜਲੀ ਦੀ ਲਾਇਨ ਲੋਸਿਸ ਨੂੰ ਘੱਟ ਕਰਨ ਲਈ ਪ੍ਰਮੁੱਖਤਾ ਦੇ ਨਾਲ ਤਕਨੀਕੀ ਤੌਰ ‘ਤੇ ਵੱਖ-ਵੱਖ ਕਦਮ ਚੁੱਕੇ ਜਾਣ।

ਬਿਜਲੀ ਦਾ ਨਵਾਂ ਕਨੈਕਸ਼ਨ ਲਗਾਉਣ ‘ਤੇ ਖਪਤਕਾਰਾਂ ਤੋਂ ਬਿਜਲੀ ਦੀ ਤਾਰ ਮੰਗਣ ‘ਤੇ ਸਬੰਧਿਤ ਬਿਜਲੀ ਕਰਮਚਾਰੀ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ  ਵਿਜ

          ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸੂਬੇ ਵਿਚ ਮੀਟਰ ਟੇਸਟਿੰਗ ਦੀ ਲੈਬਾਂ ਨੂੰ ਐਨਏਬੀਐਲ ਤੋਂ ਮੰਜੂਰ ਕਰਵਾਇਆ ਜਾਵੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਬਿਜਲੀ ਦਾ ਨਵਾਂ ਕਨੈਕਸ਼ਨ ਲਗਾਉਣ ‘ਤੇ ਖਪਤਕਾਰ ਤੋਂ ਬਿਜਲੀ ਦੀ ਤਾਰ ਮੰਗਣ ‘ਤੇ ਸਬੰਧਿਤ ਕਰਮਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ।

          ਸ੍ਰੀ ਵਿਜ ਨੇ ਕਿਹਾ ਕਿ ਪੂਰੇ ਸੂਬੇ ਵਿਚ ਜਿਨ੍ਹਾਂ ਸਬ-ਸਟੇਸ਼ਨਾਂ ‘ਤੇ ਵੱਧ ਲੋਡ ਹੈ, ਉਨ੍ਹਾਂ ਦੀ ਸਮਰੱਥਾ ਵਧਾਈ ਜਾਵੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਟ੍ਰਾਂਸਫਾਰਮਾਂ ਦਾ ਲੋਡ ਵੀ ਪਤਾ ਕਰਨ ਦਾ ਆਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਕਨੈਕਸ਼ਨ ਲੋਡ ਵੱਧ ਦਾ ਹੈ ਤਾਂ ਟ੍ਰਾਂਸਫਾਰਮਰ ਨੂੰ ਅਪਗ੍ਰੇਡ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦੇ ਕਰਮਚਾਰੀਆਂ ਨੂੰ ਸਰਕਾਰੀ ਮਕਾਨ ਦੇਣ ਲਈ ਯੋਜਨਾ ਤਿਆਰ ਕੀਤੀ ਜਾਵੇ।

ਪੀਐਮ ਸੂਰਿਆ ਘਰ ਯੋਜਨਾ ਨੁੰ ਅੱਗੇ ਵਧਾਉਣ ਲਈ ਲੋਕਾਂ ਨੂੰ ਕੀਤਾ ਜਾਵੇ ਜਾਗਰੁਕ  ਵਿਜ

          ਸ੍ਰੀ ਵਿਜ ਨੇ ਕਿਹਾ ਕਿ ਹਰਿਆਣਾ ਨੂੰ ਪੀਐਮ ਸੂਰਿਆ ਘਰ ਯੋਜਨਾ ਤਹਿਤ 1 ਲੱਖ ਕਨੈਕਸ਼ਨ ਦੇਣ ਦੇ ਟੀਚਾ ਭਾਰਤ ਸਰਕਾਰ ਵੱਲੋਂ ਮਿਲਿਆ ਹੈ। ਸੂਬੇ ਵਿਚ 7 ਹਜਾਰ ਤੋਂ ਵੱਧ ਪੀਐਮ ਸੂਰਿਆ ਘਰ ਯੋਜਨਾ ਤਹਿਤ ਕਨੈਕਸ਼ਨ ਦੇ ਦਿੱਤੇ ਗਏ ਹਨ। ਇਸ ਨੂੰ ਹੋਰ ਵੱਧ ਵਧਾਉਣ ਲਈ ਵੱਖ-ਵੱਖ ਸਰੋਤਾਂ ਨਾਲ ਲੋਕਾਂ ਨੁੰ ਜਾਗਰੁਕ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਟੀਚੇ ਨੂੰ 31 ਮਾਰਚ 2025 ਤਕ ਪੂਰਾ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

ਮੁੱਖ ਮੰਤਰੀ ਨੇ ਰੋਹਤਕ ਜਿਲ੍ਹੇ ਦੇ ਪਿੰਡਾਂ ਵਿਚ ਜਲ ਸਪਲਾਈ ਅਤੇ ਸੀਵਰੇਜ ਢਾਂਚੇ ਲਈ 2673.62 ਲੱਖ ਰੁਪਏ ਦੇ ਵਿਕਾਸ ਕੰਮਾਂ ਨੂੰ ਪ੍ਰਦਾਨ ਕੀਤੀ ਮੰਜੂਰੀ

ਚੰਡੀਗੜ੍ਹ, 6 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਰੋਹਤਕ ਜਿਲ੍ਹੇ ਦੇ ਬਨਿਆਨੀ, ਖਰਟੀ, ਜਸਿਆ ਅਤੇ ਹੋਰ ਪਿੰਡਾਂ ਵਿਚ ਜਲ ਸਪਲਾਈ ਅਤੇ ਸੀਵਰੇਜ ਢਾਂਚੇ ਨੂੰ ਹੋਰ ਬਿਹਤਰ ਬਨਾਉਣ ਲਈ 2673.62 ਲੱਖ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ। ਇਹ ਮੰਜੂਰੀ ਗ੍ਰਾਮੀਣ ਆਵਰਧਨ ਜਲ ਸਪਲਾਈ ਪ੍ਰੋਗ੍ਰਾਮ ਤਹਿਤ ਵਿੱਤੀ ਸਾਲ 2024-25 ਲਈ ਦਿੱਤੀ ਗਈ ਹੈ।

          ਜਨਸਿਹਤ ਇੰਜੀਨੀਅਰਿੰਗ ਮੰਤਰੀ ਰਣਬੀਰ ਗੰਗਵਾ ਨੇ ਅੱਜ ਇੱਥੇ ਇਸ ਸਬੰਧ ਚਿ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬਨਿਆਨੀ ਵਿਚ 430.26 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਨਵਾਂ ਆਰਸੀਸੀ ਜਲ ਸਟੋਰੇਜ ਟੈਕ ਅਤੇ 1 ਐਮਐਲਡੀ ਜਲ ਉਪਚਾਰ ਪਲਾਂਟ ਦਾ ਨਿਰਮਾਣ ਕੀਤਾ ਜਾਵੇਗਾ। ਨਾਲ ਹੀ ਨਹਿਰ ਤੋਂ ਕੱਚਾ ਪਾਣੀ ਪੰਪ ਕਰਨ ਦੀ ਵਿਵਸਥਾ ਵੀ ਕੀਤੀ ਜਾਵੇਗੀ।

          ਖਰੇਂਟੀ ਅਤੇ ਲਾਖਨ ਮਾਜਰਾ ਦੋਵਾਂ ਲਈ ਨਹਿਰ ਤੋਂ ਕੱਚਾ ਪਾਣੀ ਪੰਪ ਕਰਨ ਦੀ ਸਮਾਨ ਵਿਵਸਥਾ ਕੀਤੀ ਜਾਵੇਗੀ। ਇਸ ਪਰਿਯੋੋਜਨਾਵਿਚ ਖਰੇਂਟੀ ਪਿੰਡ ਵਿਚ ਆਰਸੀਸੀ ਸਟੋਰੇਜ ਅਤੇ ਸਪਲਾਈ ਟੈਂਕ ਦਾ ਨਿਰਮਾਣ ਅਤੇ ਅੰਦੂਰਣੀ ਵੰਡ ਪ੍ਰਣਾਲੀ ਵਿਛਾਉਣਾ ਸ਼ਾਮਿਲ ਹੈ। ਇੰਨ੍ਹਾਂ ਵਿਕਾਸ ਕੰਮਾਂ ‘ਤੇ 1084.23 ਲੱਖ ਰੁਪਏ ਦੀ ਲਾਗਤ ਆਵੇਗੀ।

          ਉਨ੍ਹਾਂ ਨੇ ਦਸਿਆ ਕਿ ਨਹਿਰ ਤੋਂ ਕੱਚਾ ਪਾਣੀ ਪੰਪ ਕਰ ਕੇ ਜਸਿਆ, ਬ੍ਰਾਹਮਣਵਾਸ, ਬਸੰਤਪੁਰ, ਧਿਲੌਂਡ ਕਲਾਂ, ਘਿਲਾੜ ਖੁਰਦ ਅਤੇ ਕਾਹਨੀ ਪਿੰਡਾਂ ਨੂੰ ਵੀ ਪਾਣੀ ਉਪਲਬਧ ਕਰਾਇਆ ਜਾਵੇਗਾ, ਜਿਸ ‘ਤੇ 1159.13 ਲੱਖ ਰੁਪਏ ਦੀ ਅੰਦਾਜਾ ਨਿਵੇਸ਼ ਹੋਵੇਗਾ।

          ਉਨ੍ਹਾਂ ਨੇ ਦਸਿਆ ਕਿ ਸਾਰੇ ਵਿਕਾਸ ਕੰਮਾਂ ਦਾ ਉਦੇਸ਼ ਇੰਨ੍ਹਾਂ ਪਿੰਡਾਂ ਵਿਚ ਜਲ ਸਪਲਾਈ ਅਤੇ ਸੀਵਰੇਜ ਦੇ ਬੁਨਿਆਦੀ ਢਾਂਚੇ ਵਿਚ ਵਰਨਣਯੋਗ ਸੁਧਾਰ ਲਿਆਉਣਾ ਹੈ ਤਾਂ ਜੋ ਨਿਵਾਸੀਆਂ ਦੀ ਜਰੂਰੀ ਸੇਵਾਵਾਂ ਤਕ ਬਿਹਤਰ ਪਹੁੰਚ ਯਕੀਲੀ ਹੋ ਸਕੇ।

ਮਹਿਲਾਵਾਂ ਨੂੰ ਜਾਗਰੁਕ ਕਰ ਸਮਾਜਿਕ ਬਦਲਾਅ ਦੀ ਦਿਸ਼ਾ ਵਿਚ ਕੰਮ ਕਰਨ ਅਧਿਕਾਰੀ  ਸ਼ਰੂਤੀ ਚੌਧਰੀ

ਚੰਡੀਗੜ੍ਹ////// ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਉਹ ਮਹਿਲਾਵਾਂ ਨੂੰ ਜਾਗਰੁਕ ਕਰਦੇ ਹੋਏ ਸਮਾਜਿਕ ਬਦਲਾਅ ਦੀ ਦਿਸ਼ਾ ਵਿਚ ਕੰਮ ਕਰਨ। ਤਾਂ ੧ੋ ਵਿਭਾਗ ਦੀ ਯੋਜਨਾਵਾਂ ਦਾ ਉਦੇਸ਼ ਹਾਸਲ ਕੀਤਾ ਜਾ ਸਕੇ। ਸੂਬੇ ਵਿਚ ਮਹਿਲਾ ਅਤੇ ਬਾਲ ਭਲਾਈ ਲਈ ਅਧਿਕਾਰੀ ਵਿਟਾਮਿਨ -ਡੀ ਦੀ ਵੰਡ, ਮਹਿਲਾਵਾਂ ਵਿਚ ਸਕਿਲ ਡਿਵੇਲਪਮੈਂਟ ਤੇ ਪੋਸ਼ਣ ‘ਤੇ ਫੋਕਸ ਕਰਦੇ ਹੋਏ ਜਮੀਨੀ ਪੱਧਰ ‘ਤੇ ਯੋਜਨਾਵਾਂ ਦੇ ਲਾਗੂ ਕਰਨ ਦੀ ਦਿਸ਼ਾ ਵਿਚ ਸਰਗਰਮ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਜਲ ਸਰੰਖਣ ਤੇ ਪਰਾਲੀ ਨਾ ਜਲਾਉਣ ਬਾਰੇ ਜਾਗਰੁਕਤਾ ਮੁਹਿੰਮ ਵਿਚ ਆਂਗਨਵਾੜੀ ਵਰਕਸ ਅਹਿਮ ਭੂਕਿਮਾ ਨਿਭਾ ਸਕਦੀ ਹੈ। ਇਸ ਲਈ ਵਿਭਾਗ ਇਸ ਬਾਰੇ ਵਿਚ ਵਿਸ਼ੇਸ਼ ਮੁਹਿੰਮ ਚਲਾਏ। ਇਹ ਵੀ ਮਹਿਲਾਵਾਂ ਤੇ ਬੱਚਿਆਂ ਦੇ ਪੋਸ਼ਣ ਨਾਲ ਜੁੜੇ ਹੋਏ ਹਨ।

          ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਵਿਚ ਕੈਬੀਨੇਟ ਮੰਤਰੀ ਨੇ ਕਿਹਾ ਕਿ ਪੋਸ਼ਣ, ਵਾਤਸਲਯ ਤੇ ਮਹਿਲਾ ਅਤੇ ਬਾਲ ਸ਼ਕਤੀਕਰਣ ਵਿਭਾਗ ਦੀ ਯੋਜਨਾਵਾਂ ਦਾ ਕੇਂਦਰ ਬਿੰਦੂ ਹੈ। ਇਸ ਦੇ ਇਰਦ-ਗਿਰਦ ਚਲਾਈ ਜਾ ਰਹੀ ਸਾਰੀ ਯੋਜਨਾਵਾਂ ਦੇ ਵਿਕਾਸ ਲਈ ਇਕ ਕਾਰਜ ਯੋਜਨਾ ਦਾ ਚਾਰਟ ਤਿਆਰ ਕਰਦੇ ਹੋਏ ਉਸ ‘ਤੇ ਕੰਮ ਸ਼ੁਰੂ ਕਰਨ। ਤਾਂ ਜੋ ਸਮੇਂ-ਸਮੇਂ ‘ਤੇ ਇਸ ਦੀ ਸਮੀਖਿਆ ਕੀਤੀ ਜਾ ਸਕੇ।  ਮੰਤਰੀ ਨੇ ਅਧਿਕਾਰੀਆਂ ਤੋਂ ਯੋਜਨਾ ਅਨੁਸਾਰ ਪ੍ਰਗਤੀ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਪੋਸ਼ਨ ਯੋਜਨਾ ਤਹਿਤ ਮਹਿਲਾਵਾਂ, ਬੱਚਿਆਂ ਨੂੰ ਦਿੱਤੇ ਜਾਣ ਵਾਲੇ ਭੋ੧ਨ ਦੀ ਗੁਣਵੱਤਾ ਤੋਂ ਲੈ ਕੇ ਉਨ੍ਹਾਂ ਦੇ ਵੰਡ ਤਕ ਦੀ ਬਾਰੀਕੀ ਨਾਲ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਹੋਰ ਵਿਭਾਗਾਂ ਦੇ ਨਾਲ ਤਾਲਮੇਲ ਨਾਲ ਜੋ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਲਈ ਆਪਸੀ ਸਹਿਯੋਗ ਵਧਾਉਣ। ਉਹ ਖੁਦ ਵੀ ਜਮੀਨੀ ਪੱਧਰ ‘ਤੇ ਯੋਜਨਾਵਾਂ ਦੇ ਲਾਗੂ ਕਰਨ ਨੁੰ ਦੇਖਣ ਲਈ ਦੌਰੇ ਕਰੇਗੀ। ਨਾਲ ਹੀ ਅਧਿਕਾਰੀ ਵੀ ਫੀਲਡ ਵਿਚ ਦੌਰਾ ਕਰਨ ਅਤੇ ਯੋਜਨਾ ਵਿਚ ਟਾਰਗੇਟ ਆਖੀਰੀ ਬੱਚੇ ਤੇ ਮਹਿਲਾਵਾਂ ਤਕ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਯਕੀਨੀ ਕਰਨ।

          ਕੈਬੀਨੇਟ ਮੰਤਰੀ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ, ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਯੋਜਨਾਵਾਂ ਦੇ ਲਾਗੂ ਕਰਨ ਵਿਚ ਤਕਨੀਕ ਦੀ ਵਰਤੋ ਨੂੰ ਲੈ ਕੇ ਸਜਗਤਾ ਜਰੂਰੀ ਦੱਸ ਚੁੱਕੇ ਹਨ। ਇਸ ਲਈ ਅਧਿਕਾਰੀ ਇਸ ਗੱਲ ਨੁੰ ਯਕੀਨੀ ਕਰਨ ਕਿ ਵਿਭਾਗ ਦੀ ਵੈਬਸਾਇਟ ‘ਤੇ ਢਿੱਲਾ ਰਵਇਆ ਨਾ ਹੋਵੇ। ਵਿਭਾਗ ਦੀ ਵੈਬਸਾਇਟ ਹਰ ਸਮੇਂ ਅੱਪਡੇਟ ਹੋਵੇ। ਇਸ ਤਰ੍ਹਾ ਨਾਲ ਡਿਜਾਇਨ ਕਰਵਾਇਆ ਜਾਵੇ ਕਿ ਆਮ ਆਦਮੀ ਯੋਜਨਾਵਾਂ ਨੂੰ ਸਮਝ ਸਕਣ। ਵੈਬਸਾਇਟ ਵਿਚ ਯੋਜਨਾਵਾਂ ਦੇ ਲਿੰਕ ਇਸ ਤਰ੍ਹਾ ਨਾਲ ਅਪਡੇਟ ਹੋਣ ਕਿ ਲੋਕ ਵੈਬਸਾਇਟ ਨੂੰ ਖੋਲਣ ਤਾਂ ਲਿੰਕ ‘ਤੇ ਜਾ ਕੇ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਯੋਜਨਾਵਾਂ ਨੂੰ ਸਮਝ ਕੇ ਉਸ ਦਾ ਲਾਭ ਚੁੱਕ ਸਕਣ। ਵੈਬਸਾਇਟ ਅੱਪਡੇਟ ਵਿਚ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਸਹਿਨ ਨਹੀਂ ਹੋਵੇਗੀ। ਉਹ ਖੁਦ ਹਰ ਰੋਜ ਵੈਬਸਾਇਟ ਖੋਲ ਕੇ ਦੇਖੇਗੀ। ਨੌਜੁਆਨ ਵਰਗ ਨੂੰ ਵਿਭਾਗ ਦੇ ਜਾਗਰੁਕਤਾ ਮੁਹਿੰਮਾਂ ਵਿਚ ਜੋੜਨ ਦੀ ਦਿਸ਼ਾ ਵਿਚ ਕੰਮ ਕੀਤਾ ਜਾਵੇ। ਉਨ੍ਹਾਂ ਨੇ ਮਹਿਲਾਵਾਂ ਤੇ ਬੱਚਿਆਂ ਵਿਚ ਵੰਡ ਕੀਤੇ ਜਾਣ ਵਾਲੇ ਫੋਰਟੀਫਾਇਡ ਆਟਾ, ਚਾਵਲ, ਪੰਜੀਰੀ ਤੇ ਦੁੱਧ ਵੰਡ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਪਾਰਟੀ ਦੇ ਸੰਕਲਪ ਪੱਤਰ ਵਿਚ ਸ਼ਾਮਿਲ ਮਹਿਲਾ ਚੌਪਾਲ ਬਨਾਉਣ ਤੇ ਨਵੇਂ ਆਂਗਨਵਾੜੀ ਕੇਂਦਰ ਬਨਾਉਣ ਦੇ ਸਬੰਧ ਵਿਚ ਵੀ ਅਧਿਕਾਰੀਆਂ ਨਾਲ ਚਰਚਾ ਕੀਤੀ। ਨਾਲ ਹੀ ਸੂਬੇ ਵਿਚ ਛੇ ਸਾਲ ਤਕ ਦੇ ਬੱਚਿਆਂ ਦੇ ਵਿਕਾਸ ਦੇ ਮਾਨਦੰਡਾਂ ਵਜਨ ਤੇ ਉਚਾਈ ਆਦਿ ਦੇ ਮਾਨਕਾਂ ਨੂੰ ਲੈ ਕੇ ਵੀ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਮਹਿਲਾਵਾਂ ਨੁੰ ਸਕਿਲ ਟ੍ਰੇਨਿੰਗ ਪ੍ਰੋਗ੍ਰਾਮ ਦੀ ਰਿਪੋਰਟ ਲਈ ਅਤੇ ਇਸ ਦਿਸ਼ਾ ਵਿਚ ਹੋਰ ਵੱਧ ਗੰਭੀਰਤਾ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਮਹਿਲਾਵਾਂ ਨੁੰ ਮੋਟੇ ਅਨਾਜ ਤੋਂ ਉਤਪਾਦ ਬਨਾਉਣ ਦੀ ਟ੍ਰੇਨਿੰਗ ਦੇ ਕੇ ਰੁਜਗਾਰ ਦਿਵਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ।

          ਮੰਤਰੀ ਨੇ ਬੇਟੀ ਬਚਾਓ, ਬੇਟੀ ਪੜਾਓ , ਮਹਿਲਾ ਉਦਮਤਾ ਯੋਜਨਾ, ਪਲੇ ਸਕੂਲ, ਕ੍ਰੈਚ ਕੇਂਦਰਾਂ, ਖਾਲੀ ਪਏ ਅਹੁਦਿਆਂ ਵਿਚ ਭਰਤੀ ਸਬੰਧੀ ਪਰੇਸ਼ਾਨੀਆਂ ਦੇ ਬਾਰੇ ਵਿਚ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਕਿਹਾ ਕਿ ਨਿਯਮ ਅਨੁਸਾਰ ਖਾਲੀ ਅਹੁਦਿਆਂ ‘ਤੇ ਭਰਤੀ ਕੀਤੀ ਜਾਵੇਗੀ। ਮੀਟਿੰਗ ਵਿਚ ਵਿਭਾਗ ਦੀ ਏਸੀਐਸ ਅਮਨੀਤ ਪੀ ਕੁਮਾਰ ਸਮੇਤ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਬਲਾਕ ਸੀ ਅਤੇ ਡੀ ਵਿਚ ਨਵੀਂ ਉਦਯੋਗਿਕ ਟਾਉਨਸ਼ਿਪ ਵਿਕਸਿਤ ਕਰਨ ਦੀ ਤਿਆਰ ਕੀਤੀ ਜਾਵੇ ਯੋਜਨਾ  ਰਾਓ ਨਰਬੀਰ ਸਿੰਘ

ਚੰਡੀਗੜ੍ਹ,/////// ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਅੱਜ ਇੱਥੇ ਐਚਐਸਆਈਆਈਡੀਸੀ, ਉਦਯੋਗ ਅਤੇ ਵਪਾਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵਿਭਾਗਾਂ ਦੀ ਕਾਰਗੁਜਾਰੀ ‘ਤੇ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੁੰ  ਨਿਰਦੇਸ਼ ਦਿੱਤੇ ਕਿ ਉਦਯੋਗਾਂ ਨੂੰ ਸ਼ੁਰੂ ਕਰਨ ਤੋਂ ਲੈ ਕੇ ਸਾਰੀ ਤਰ੍ਹਾ ਦੀ ਮੰਜੂਰੀ ਲੈਣ ਤਕ ਦੀ ਪ੍ਰਕ੍ਰਿਆ ਨੂੰ ਹੋਰ ਸਰਲ ਬਣਾਇਆ ਜਾਵੇ, ਤਾਂ ਜੋ ਸੂਬੇ ਵਿਚ ਵੱਧ ਤੋਂ ਵੱਧ ਉਦਯੋਗ ਲਗਣ , ਜਿਸ ਨਾਲ ਰੁਜਗਾਰ ਨੂੰ ਵੀ ਪ੍ਰੋਤਸਾਹਨ ਮਿਲੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਉਦਯੋਗ ਸਥਾਪਿਤ ਕਰਨ ਲਈ ਹਰਿਆਣਾ ਤੋਂ ਬਿਹਤਰ ਕੋਈ ਸੂਬਾ ਨਹੀਂ ਹੈ। ਉਨ੍ਹਾਂ ਨੇ ਉਦਯੋਗਿਕ ਰੂਪ ਤੋਂ ਪਿਛੜੇ ਬਲਾਕ ਸੀ ਅਤੇ ਡੀ ਵਿਚ ਨਵੇਂ ਉਦਯੋਗਿਕ ਟਾਉਨਸ਼ਿਪ ਵਿਕਸਿਤ ਕਰਨ ‘ਤੇ ਜੋਰ ਦਿੱਤਾ।

          ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਉਦਯੋਗਿਕ ਟਾਊਨਸ਼ਿਪ ਅਤੇ ਐਚਐਸਆਈਆਈਡੀਸੀ ਦੀ ਉਦਯੋਗਿਕ ਸੰਪਦਾ ਵਿਚ ਨਿਵੇਸ਼ਕਾਂ ਦੀ ਥਾਂ ਨਰਮਾਤਾ ਉਦਯੋਗ ਆਵੇ। ਜਲਦੀ ਉਤਪਾਦਨ ਸ਼ੁਰੂ ਹੋਵੇ ਇਸ ‘ਤੇ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਕਈ ਵਾਰ ਨਿਵੇਸ਼ਕ ਨਿਵੇਸ਼ ਕਰ ਕੇ ਉਦਯੋਗਿਕ ਪਲਾਟ ਨੂੰ ਖਾਲੀ ਛੱਡ ਦਿੰਦਾ ਹੈ ਅਤੇ ਸਮੇਂ ‘ਤੇ ਵਿਕਾਸ ਨਹੀਂ ਹੋ ਪਾਉਂਦਾ।

          ਕੈਬੀਨੇਟ ਮੰਤਰੀ ਰਾਓ ਨਰਬੀਰ ਸਿੰਘ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਜਿੱਥੇ ਵੀ ਵਿਕਾਸ ਕੰਮ ਚੱਲ ਰਹੇ ਹੋਣ, ਉੱਥੇ ਸਬੰਧਿਤਅਧਿਕਾਰੀ ਸਮੇਂ-ਸਮੇਂ ‘ਤੇ ਦੌਰਾ ਕਰ ਗੁਣਵੱਤਾਦੀ ਜਾਂਚ ਜਰੂਰ ਕਰਨ। ਇਸ ਤੋਂ ਇਲਾਵਾ, ਜਿੱਥੇ ਵੀ ਉਦਯੋਗਿਕ ਟਾਊਨਸ਼ਿਪ ਸਥਾਪਿਤ ਹੈ, ਉੱਥੇ ਵੀ ਦੌਰਾ ਕਰ ਸਮਸਿਆਵਾਂ ਦਾ ਜਲਦੀ ਹੱਲ ਕਰਨ। ਉਨ੍ਹਾਂ ਨੇ ਕਿਹਾ ਕਿ ਐਫਐਸਆਈਆਈਡੀਸੀ ਆਪਣੇ ਇੰਜੀਨੀਅਰਿੰਗ ਵਿੰਗ ਨੂੰ ਹੋਰ ਮਜਬੂਤ ਕਰਨ। ਖੁਦ ਦੀ ਲੈਬ ਬਣਾ ਕੇ ਆਪਣੇ ਪੱਧਰ ‘ਤੇ ਗੁਣਵੱਤਾ ਦੀ ਜਾਂਚ ਕਰਨ।

          ਉਨ੍ਹਾਂ ਨੇ ਕਿਹਾ ਕਿ ਕੇਐਮਪੀ ਐਕਸਪ੍ਰੈਸ ਵੇ ਦੀ ਗੁਣਵੱਤਾ ਵਿਚ ਕਮੀ ਹੈ, ਇਸ ਨੂੰ ਡੀਐਲਪੀ ਪੀਰਿਅਡ ਵਿਚ ਠੇਕੇਦਾਰ ਤੋਂ ਠੀਕ ਕਰਵਾਇਆ ਜਾਵੇ। ਗਲੋਬਲ ਸਿਟੀ ਦੀ ਡੀਪੀਆਰ ਜਲਦੀ ਤੋਂ ਜਲਦੀ ਤਿਆਰ ਕਰਵਾਈ ਜਾਵੇ। ਇਸ ਤਰ੍ਹਾ ਜੋ ਵੀ ਪੈਂਡਿੰਗ ਪਰਿਯੋਜਨਾਵਾਂ ਹਨ ਉਸ ਨੁੰ ਵੀ ਤੁਰੰਤ ਸਿਰੇ ਚੜਾਇਆ ਜਾਵੇ।

ਡੀਏਪੀ ਦੀ ਬਿਨ੍ਹਾਂ ਰੁਕਾਵਟ ਸਪਲਾਈ ਦਾ ਭਰੋਸਾ : ਹਰਿਆਣਾ ਦੇ ਖੇਤੀਬਾੜੀ ਮੰਤਰੀ ਦਾ ਐਲਾਨ, ਹਰ ਖੇਡ ਵਿਚ ਹੋਵੇਗੀ ਬਿਜਾਈ

ਚੰਡੀਗੜ੍ਹ///// ਰਬੀ ਸੀਜਨ ਲਈ ਡੀਏਪੀ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ੍ਰੀ ਸ਼ਾਮ ਸਿੰਘਰਾਣਾ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਹਰ ਕਿਸਾਨ ਦੀ ਜਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਡੀਏਪੀ ਦੀ ਕਮੀ ਕਾਰਨ ਕੋਈ ਵੀ ਖੇਡ ਬਿਜਈ ਤੋਂ ਨਹੀਂ ਛੁੱਟੇਗਾ। ਮੰਤਰੀ ਨੇ ਕਿਸਾਨਾਂ ਦੀ ਮੰਗ ਅਨੁਸਾਰ ਡੀਏਪੀ ਦੀ ਲਗਾਤਾਰ ਸਪਲਾਈ ਦਾ ਵਾਦਾ ਕੀਤਾ।

          ਸ੍ਰੀ ਰਾਣਾ ਨੇ ਦਸਿਆ ਕਿ ਸੂਬਾ ਸਰਕਾਰ ਦੀ ਯੋਜਨਾ 3 ਨਵੰਬਰ ਤੋਂ 11 ਨਵੰਬਰ ਦੇ ਵਿਚ ਹਰਿਆਣਾ ਵਿਚ ਕੁੱਲ 46,495 ਮੀਟ੍ਰਿਕ ਟਨ ਡੀਏਪੀ ਲਿਆਉਣ ਦੀ ਹੈ। ਇਸ ਸਪਲਾਈ ਸ਼ੈਡੀਯੂਲ ਵਿਚ ਰੋਜਾਨਾ ਆਗਮਨ ਸ਼ਾਮਿਲ ਹੈ, ਜਿਸ ਵਿਚ ਕਣਕ ਅਤੇ ਹੋਰ ਰਬੀ ਫਸਲਾਂ ਲਈ ਮਹਤੱਵਪੂਰਨ ਖਾਦ ਦੀ ਮੌਸਮੀ ਮੰਗ ਨੂੰ ਪੂਰਾ ਕਰਨ ਲਈ ਵੰਡ ਦੀ ਵਿਵਸਥਾ ਕੀਤੀ ਗਈ ਹੈ।

          ਖੇਤੀਬਾੜੀ ਮੰਤਰੀ ਨੇ ਸਪਲਾਈ ਦੀ ਸਮੇਂ ਸੀਮਾ ਦਾ ਵੇਰਵਾ ਦਿੰਦੇ ਹੋਏ ਦਸਿਆ ਕਿ ਰਾਜ ਵਿਚ 3 ਨਵੰਬਰ ਨੂੰ 7,938 ਐਮਟੀ, 4 ਨਵੰਬਰ ਨੁੰ 12,007 ਐਮਟੀ ਅਤੇ 5 ਨਵੰਬਰ ਨੂੰ 5,350 ਐਮਟੀ, 6 ਨਵੰਬਰ ਨੂੰ 5,250 ਐਮਟੀ ਪਹੁੰਚੀ ਹੈ। ਹੁਣ 7 ਨਵੰਬਰ ਨੁੰ 2700 ਐਮਟੀ ਅਤੇ 8 ਨਵੰਬਰ ਨੁੰ ਵੀ ਨਿਰਧਾਰਿਤ ਗਿਣਤੀ ਵਿਚ ਡੀਏਪੀ ਦੀ ਖੇਪ ਆਉਣ ਦੀ ਉਮੀਦ ਹੈ। ਉਨ੍ਹਾਂ ਨੇ ਅੱਗੇ ਜਾਣਕਾਰੀ ਦਿੱਤੀ ਕਿ 9, 10 ਤੇ 11 ਨਵੰਬਰ ਨੁੰ ਕ੍ਰਮਵਾਰ 2650, ਐਮਟੀ ਰੋਜਾਨਾ ਡੀਏਪੀ ਦੀ ਸਪਲਾਈ ਕੀਤੀ ਜਾਵੇਗੀ। ਇਸ ਤਰ੍ਹਾ ਕੁੱਲ 46,495 ਐਮਟੀ ਡੀਏਪੀ ਨੌ ਦਿਨਾਂ ਵਿਚ ਸੂਬੇ ਨੁੰ ਪ੍ਰਾਪਤ ਹੋਵੇਗੀ, ਜੋ ਖੇਤੀਬਾੜੀ ਵਿਭਾਗ ਦੇ ਘੱਟੋ ਘੱਟ ਆਂਕੜਿਆਂ ਅਨੁਸਾਰ, ਕਿਸਾਨਾਂ ਨੂੰ ਜਰੂਰੀ ਡੀਏਪੀ ਦੀ ਉਪਲਬਧਤਾ ਯਕੀਨੀ ਕਰੇਗਾ।

          ਸ੍ਰੀ ਸ਼ਾਮ ਸਿੰਘ ਰਾਣਾ ਨੇ ਮੌਜੂਦਾ ਵਿਚ ਡੀਹੇਪੀ ਦੇ ਭਡਾਰ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬੇ ਵਿਚ ਮੌਜੂਦਾ ਵਿਚ 6 ਨਵੰਬਰ ਤਕ 28670 ਐਮਟੀ ਡੀਏਪੀ ਦਾ ਭੰਡਾਰ ਮੌਜੂਦ ਹੈ। ਕਿਸਾਨਾਂ ਨੂੰ ਸਮੇਂ ‘ਤੇ ਖਾਦ ਪਹੁੰਚਾਉਣ ਲਈ ਲਗਾਤਾਰ ਵੰਡ ਜਾਰੀ ਹੈ।

          ਸਰਕਾਰ ਦੀ ਤਿਆਰੀਆਂ ਨੂੰ ਰੇਖਾਂਕਿਤ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਰਬੀ ਸੀਜਨ ਲਈ ਕੁੱਲ ਡੀਏਪੀ ਨੂੰ ਲਗਭਗ 70% ਮੰਗ ਪਹਿਲਾਂ ਹੀ ਪੂਰੀ ਕੀਤੀ ਜਾ ਚੁੱਕੀ ਹੈ। ਇਹ ਸੀਜਨ 24 ਸਤੰਬਰ ਤੋਂ ਸ਼ੁਰੂ ਹੋ ਕੇ 25 ਮਾਰਚ ਤਕ ਚੱਲੇਗਾ, ਅਤੇ ਇਸ ਸਮੇਂ ਵਿਚ ਖਾਦ ਦੀ ਲਗਾਤਾਰ ਉਪਲਬਧਤਾ ਯਕੀਨੀ ਕਰਨ ਲਈ ਸਰਕਾਰ ਲਗਾਤਾਰ ਯਤਨਸ਼ੀਲ ਹੈ।

          ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੈਨਿਕ ਖਰੀਦਦਾਰੀ ਤੋਂ ਬੱਚਣ ਅਤੇ ਜਰੂਰਤ ਅਨੁਸਾਰ ਹੀ ਡੀਏਪੀ ਖਰੀਦਣ ਤਾਂ ਜੋ ਸਪਲਾਹੀ ਲੜੀ ਸੰਤੁਲਿਤ ਰਹੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਸਿਰਫ ਆਪਣੀ ਜਰੂਰਤਾਂ ਦੇ ਅਨੁਸਾਰ ਡੀਏਪੀ ਖਰੀਦਦਾ ਹੈ ਤਾਂ ਯਕੀਨੀ ਹੋ ਸਕੇਗਾ ਕਿ ਹਰ ਕਿਸਾਨ ਨੂੰ ਜਰੂਰਤ ਅਨੂਸਾਰ ਖਰੀਦ ਮਿਲੇ ਅਤੇ ਵੰਡ ਵਿਚ ਕਿਸੇ ਤਰ੍ਹਾ ਦੀ ਰੁਕਾਵਟ ਨਾ ਆਵੇ।

          ਉਨ੍ਹਾਂ ਨੇ ਸੂਬੇ ਦੇ ਕਿਸਾਨਾਂ ਦੇ ਹਿੱਤਾ ਦੇ ਪ੍ਰਤੀ ਸੂਬਾ ਸਰਕਾਰ ਦੀ ਪ੍ਰਤੀਬੱਧਤਾ ਜਾਹਰ ਕਰਦੇ ਹੋਏ ਦਸਿਆ ਕਿ ਇੰਨ੍ਹਾਂ ਸਰਗਰਮ ਕਦਮਾਂ ਦੇ ਨਾਲ, ਹਰਿਆਣਾ ਦਾ ਖੇਤੀਬਾੜੀ ਖੇਤਰ ਕਿਸਾਨਾਂ ਨੂੰ ਕਾਫੀ ਸਰੋਤ ਉਪਲਬਧ ਕਰਾਉਂਦੇ ਹੋਏ ਇਕ ਮਜਬੂਤ ਬਿਜਾਈ ਸੀਜਨ ਵੱਲ ਵੱਧ ਰਿਹਾ ਹੈ, ਜਿਸ ਤੋਂ ਸੂਬੇ ਦੇ ਖੇਤੀਬਾੜੀ ਉਤਪਾਦਨ ਵਿਚ ਵੀ ਵਾਧੇ ਦੀ ਉਮੀਦ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕੀਤਾ ਲਾਡਵਾ ਵਿਧਾਨਸਭਾ ਖੇਤਰ ਦੇ ਪਿੰਡਾਂ ਦਾ ਧੰਨਵਾਦੀ ਦੌਰਾ

ਚੰਡੀਗੜ੍ਹ, ///- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬਾ ਸਰਕਾਰ ਜਲਦੀ ਹੀ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਰਿਹਾਇਸ਼ੀ ਭੂਮੀ ਤੋਂ ਵਾਂਝੇ 2 ਲੱਖ ਯੋਗ ਉਮੀਦਵਾਰਾਂ ਨੂੰ 100-100 ਵਰਗ ਗਜ ਦੇ ਪਲਾਟ ਦੀ ਸੌਗਾਤ ਦਵੇਗੀ। ਇਸ ਦੇ ਲਈ ਜਰੂਰੀ ਪ੍ਰਕ੍ਰਿਆ ਪੂਰੀ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਇਸ ਯੋ੧ਨਾ ਤਹਿਤ ਸੂਬੇ ਵਿਚ 5 ਲੱਖ ਲੋਕਾਂ ਨੇ ਪਲਾਟ ਲਈ ਬਿਨੈ ਕੀਤਾ ਸੀ। ਇੰਨ੍ਹਾਂ ਸਾਰੇ ਯੋਗ ਲਾਭਕਾਰਾਂ ਨੂੰ ਵੱਖ-ਵੱਖ ਪੜਾਆਂ ਵਿਚ 100-100 ਵਰਗ ਗਜ ਦੇ ਪਲਾਟ ਕੀਤੇ ਜਾਣਗੇ।

          ਮੁੱਖ ਮੰਤਰੀ ਬੁੱਧਵਾਰ ਨੂੰ ਜਿਲ੍ਹਾ ਕੁਰੂਕਸ਼ੇਤਰ ਦੇ ਲਾਡਵਾ ਵਿਧਾਨਸਭਾ ਖੇਤਰ ਵਿਚ ਪਿੰਡ ਉਮਰੀ, ਮਥਾਨਾ, ਦਬਖੇੜਾ, ਵੜੈਚਪੁਰ ਅਤੇ ਛਲੌਂਦੀ ਵਿਚ ਧੰਨਵਾਦੀ ਦੌਰੇ ਨੂੰ ਲੈ ਕੇ ਪ੍ਰਬੰਧਿਤ ਪ੍ਰੋਗ੍ਰਾਮਾਂ ਵਿਚ ਬੋਲ ਰਹੇ ਸਨ। ਸਾਰੇ ਪਿੰਡਾਂ ਵਿਚ ਮੁੱਖ ਮੰਤਰੀ ਦੇ ਆਉਣ ‘ਤੇ ਪਿੰਡਵਾਸੀਆਂ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਦੇ ਸਥਾਨਾਂ ‘ਤੇ ਮੁੱਖ ਮੰਤਰੀ ਨੂੰ ਸਨਮਾਨ ਸੂਚਕ ਪੱਗ ਪਹਿਨਾ ਕੇ ਅਤੇ ਫੁੱਲ ਮਾਲਾਵਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਪਿੰਡ ਪੰਚਾਇਤ ਉਮਰੀ, ਮਥਾਨਾ, ਦਬਖੇੜਾ, ਵੜੈਚਪੁਰ ਅਤੇ ਛਲੌਂਦੀ ਦੀ ਸਾਰੀ ਮੰਗਾਂ ਨੂੰ ਪੂਰਾ ਕੀਤਾ ਅਤੇ ਪਿੰਡ  ਮਥਾਨਾ, ਦਬਖੇੜਾ, ਵੜੈਚਪੁਰ ਅਤੇ ਛਲੌਂਦੀ ਨੁੰ 21-21 ਲੱਖ ਰੁਪਏ ਦੀ ਗ੍ਰਾਂਟ ਰਕਮ ਦੇਣ ਦਾ ਐਲਾਨ ਕੀਤਾ।

          ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਨੂੰ 2100 ਰੁਪਏ ਦੀ ਰਕਮ ਦੇਣ ਦੇ ਆਪਣੇ ਚੋਣਾਵੀ ਵਾਦੇ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਕੰਮ ਕਰਦੇ ਹੋਏ ਅਧਿਕਾਰੀਆਂ ਨੂੰ ਵਿਵਸਥਾ ਬਨਾਉਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਜਲਦੀ ਹੀ ਸੂਬੇ ਦੀ ਮਹਿਲਾਵਾਂ ਨੂੰ ਇਹ ਸੌਗਾਤ ਦਿੱਤੀ ਜਾਵੇਗੀ।

          ਇਸ ਧੰਨਵਾਦੀ ਦੌਰੇ ਦੌਰਾਨ ਮੁੱਖ ਮੰਤਰੀ ਨੇ ਪਿੰਡ ਦਬਖੇੜਾ ਵਿਚ ਵੱਡੇ ਕੰਮਿਊਨਿਟੀ ਸੈਂਟਰ ਦੀ ਸੌਗਾਤ ਦੇਣ ਦੇ ਨਾਲ-ਨਾਲ ਪਿਛੜਾ ਵਰਗ ਚੌਪਾਲ ਦੇ ਨਵੀਨੀਕਰਣ ਦੀ ਵੀ ਮੰਜੂਰੀ ਦਿੱਤੀ। ਮੁੱਖ ਮੰਤਰੀ ਨੇ ਪਿੰਡਵਾਸੀਆਂ ਨੂੰ ਹੱਥ ਜੋੜ ਕੇ ਸੂਬੇ ਵਿਚ ਤੀਜੀ ਵਾਰ ਭਾਜਪਾ ਸਰਕਾਰ ਬਨਾਉਣ ”ੇ ਧੰਨਵਾਦ ਵਿਅਕਤ ਕਰਦੇ ਹੋਏ ਕਿਹਾ ਕਿ ਲਾਡਵਾ ਵਿਧਾਨਸਭਾ ਦੇ ਨਾਲ-ਨਾਲ ਸੂਬੇ ਵਿਚ ਤੇਜ ਗਤੀ ਦੇ ਨਾਲ ਵਿਕਾਸ ਕੰਮ ਕੀਤੇ ਜਾਣਗੇ ਅਤੇ ਸੂਬੇ ਵਿਚ ਸਾਰੀ ਸੜਕਾਂ ਦੇ ਨਵੀਨੀਕਰਣ ਅਤੇ ਮੁਰੰਮਤ ਕਰਨ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਵਿਕਾਸ ਕੰਮਾਂ ਵਿਚ ਕਿਸੇ ਵੀ ਤਰ੍ਹਾ ਦੀ ਦੇਰੀ ਲਈ ਸਬੰਧਿਤ ਅਧਿਕਾਰੀਆਂ ਦੀ ਜਿਮੇਵਾਰੀ ਤੈਅ ਕੀਤੀ ਜਾਵੇਗੀ।

ਤੀਜੀ ਵਾਰ ਸਰਕਾਰ ਬਨਾਉਣ ‘ਤੇ ਤਿੰਨ ਗੁਣਾ ਤਾਕਤ ਨਾਲ ਹੋਵੇਗਾ ਵਿਕਾਸ

          ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਨਾਗਰਿਕਾਂ ਨੇ ਤੀਜੀ ਵਾਰ ਸਰਕਾਰ ਬਣਾ ਕੇ ਜੋ ਭਰੋਸਾ ਅਤੇ ਜਿਮੇਵਾਰੀ ਸਾਨੂੰ ਸੌਂਪੀ ਹੈ, ਉਸ ਭਰੋਸੇ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਡਬਲ ਇੰਜਨ ਦੀ ਸਰਕਾਰ ਤਿੰਨ ਗੁਣਾ ਤਾਕਤ ਨਾਲ ਸੂਬੇ ਦਾ ਵਿਕਾਸ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਮਾਜ ਦੇ ਆਖੀਰੀ ਵਿਅਕਤੀ ਨੂੰ ਆਯੂਸ਼ਮਾਨ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਪ੍ਰਦਾਨ ਕਰਨ ਸਮੇਤ ਕਿਸਾਨਾਂ ਦੀ ਫਸਲਾਂ ਨੂੰ ਐਮਐਸਪੀ  ‘ਤੇ ਖਰੀਦੇਗੀ, ਕਿਸਾਨਾਂ ਨੂੰ ਸਮੇਂ ‘ਤੇ ਮੁਆਵਜਾ ਦੇਣਾ ਅਤੇ ਰੋਡ ਇੰਫ੍ਰਾਸਟਕਚਰ ਨੂੰ ਮਜਬੂਤ ਕਰਨ ਦਾ ਕੰਮ ਕੀਤਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਬਣਦੇ ਹੀ ਮੀਰਜਾਂ ਨੂੰ ਫਰੀ ਡਾਇਲਸਿਸ ਦੀ ਸਹੂਲਤ ਦਿੱਤੀ ਹੈ।

ਚੋਣਾਵੀ ਵਾਦੇ ਨੁੰ ਪੂਰਾ ਕਰਦੇ ਹੋਏ ਸੁੰਹ ਲੈਣ ਤੋਂ ਪਹਿਲਾਂ ਇਕ ਕਲਮ ਨਾਲ ਦਿੱਤੀ 25 ਹਜਾਰ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ

          ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਸਰਕਾਰੀ ਨੌਕਰੀਆਂ ਵਿਕਰੀਆਂ ਸਨ, ਪਰ ਭਾਜਪਾ ਸਰਕਾਰ ਨੇ ਨੌਜੁਆਨਾਂ ਨੁੰ ਬਿਨ੍ਹਾਂ ਖਰਚੀ-ਬਿਨ੍ਹਾਂ ਪਰਚੀ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਕੀਤਾ। ਸੂਬਾ ਸਰਕਾਰ ਨੇ ਆਪਣੀ ਚੋਣਾਵੀ ਵਾਦੇ ਨੁੰ ਪੂਰਾ ਕਰਦੇ ਹੋਏ ਸੁੰਹ ਲੈਣ ਤੋਂ ਪਹਿਲਾਂ ਇਕ ਇਤਿਹਾਸਕ ਫੈਸਲਾ ਲੈਂਦੇ ਹੋਏ ਇਕ ਕਲਮ ਨਾਲ 25 ਹਜਾਰ ਨੌਜੁਆਨਾਂ ਨੁੰ ਬਿਨ੍ਹਾਂ ਸਿਫਾਰਿਸ਼ ਦੇ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਕੀਤਾ।

          ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਚੋਣਾਂ ਦੌਰਾਨ ਕਈ ਉਮੀਦਵਾਰਾਂ ਨੇ ਪਹਿਲਾਂ ਤੋਂ ਹੀ ਆਪਣੇ ਚਹੇਤਿਆਂ ਨੁੰ ਸਰਕਾਰੀ ਨੌਕਰੀਆਂ ਦੇਣ ਦਾ ਭਰੋਸਾ ਦੇ ਦਿੱਤਾ ਸੀ। ਪਰ ਸੂਬੇ ਦੀ ਜਨਤਾ ਨੇ ਵਿਰੋਧੀ ਪਾਰਟੀਆਂ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਧਾਨਸਭਾ ਚੋਣ ਤੋਂ ਪਹਿਲਾਂ ਨੌਜੁਆਨਾਂ ਨੁੰ ਨੌਕਰੀਆਂ ਨਾ ਮਿਲਣ ਇਸ ਦੇ ਲਈ ਕਾਂਗਰਸ ਪਾਰਟੀ ਤਾਂ ਚੋਣ ਕਮਿਸ਼ਨ ਦੇ ਕੋਲ ਚਲੀ ਗਈ ਸੀ ਅਤੇ ਚੋਣ ਜਾਬਤਾ ਦੇ ਚਦਲੇ ਨੌਕਰੀਆਂ ‘ਤੇ ਰੋਕ ਲਗਾਉਣੀ ਪਈ। ਇਸ ਤੋਂ ਕਾਂਗਰਸ ਦਾ ਨੌਜੁਆਨਾਂ ਦੇ ਪ੍ਰਤੀ ਦੋਹਰੀ ਨੀਤੀ ਦਾ ਚਿਹਰਾ ਵੀ ਸਾਫ ਹੋ ਗਿਆ ਹੈ।

ਪੰਜਾਬ ਸਰਕਾਰ ਨੇ ਨਹੀਂ ਖਰੀਦੀ ਕਿਸਾਨਾਂ ਦੀ ਫਸਲ

          ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਵਿਧਾਨਸਭਾ ਚੋਣਾਂ ਦੌਰਾਨ ਵੀ ਹਰਿਆਣਾ ਵਿਚ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਨਾ ਐਮਐਸਪੀ ‘ਤੇ ਖਰੀਦਿਆ ਗਿਆ ਅਤੇ ਕਿਸੇ ਵੀ ਮੰਡੀ ਵਿਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਗਈ। ਜਦੋਂ ਕਿ ਪੰਜਾਬ ਵਿਚ ਕੋਈ ਚੋਣ ਨਹੀਂ ਸੀ ਫਿਰ ਵੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਫਸਲ ਨਹੀਂ ਖਰੀਦੀ ਅਤੇ ਨਾ ਹੀ ਫਸਲਾਂ ਦਾ ਨਿਰਧਾਰਿਤ ਮੁੱਲ ਦੇਣ ਦਾ ਕੰਮ ਕੀਤਾ।

ਕਾਂਗਰਸ ਨੇ ਗਰੀਬਾਂ ਦਾ ਨਿਵਾਲਾ ਖੋਹਣ ਦਾ ਕੰਮ ਕੀਤਾ

          ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਗਰੀਬ ਵਿਅਕਤੀ ਦਾ ਨਿਵਾਲਾ ਖੋਹਣ ਦਾ ਕੰਮ ਕੀਤਾ, ਜਦੋਂ ਕਿ ਭਾਜਪਾ ਸਰਕਾਰ ਨੇ ਗਰੀਬਾਂ ਨੂੰ ਉਨ੍ਹਾਂ ਦਾ ਹੱਕ ਘਰ-ਘਰ ਜਾ ਕੇ ਦੇਣ ਦਾ ਕੰਮ ਕੀਤਾ। ਹਰਿਆਣਾ ਵਿਚ ਗਰੀਬਾਂ ਨੇ ਹੀ ਤੀਜੀ ਵਾਰ ਭਾਜਪਾ ਸਰਕਾਰ ਬਨਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ 14 ਸ਼ਹਿਰਾਂ ਵਿਚ 15 ਹਜਾਰ 430 ਲੋਕਾਂ ਨੂੰ 30-30 ਵਰਗ ਗਜ ਦੇ ਪਲਾਟ ਦੇਣ ਲਈ ਆਫਰ ਲੇਟਰ ਦਿੱਤੇ ਹਨ ਅਤੇ ਵੱਡੇ ਪਿੰਡਾਂ ਵਿਚ 10 ਹਜਾਰ ਲੋਕਾਂ ਨੂੰ 50-50 ਵਰਗ ਗਜ ਦੇ ਪਲਾਟ ਦੇਣ ਦੀ ਯੋਜਨਾ ਨੁੰ ਅਮਲੀਜਾਮਾ ਪਹਿਣਾਇਆ ਹੈ। ਹਰਿਆਣਾ ਸਰਕਾਰ ਨੇ 1 ਲੱਖ 80 ਹਜਾਰ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ 500 ਰੁਪਏ ਵਿਚ ਸਿਲੇਂਡਰ ਦੇਣ ਦੇ ਵਾਦੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਭਲਾਈਕਾਰੀ ਨੀਤੀਆਂ ਦੇ ਕਾਰਨ ਸਾਲ 2029 ਵਿਚ ਵੀ ਭਾਜਪਾ ਸਰਕਾਰ ਬਣਾਏਗੀ ਅਤੇ ਕਾਂਗਰਸ ਦਾ ਸੁਪੜਾ ਸਾਫ ਹੋ ਜਾਵੇਗਾ।

ਮੁੱਖ ਮੰਤਰੀ ਨੇ ਜੋਧਪੁਰ ਵਾਇਆ ਸਾਲਾਸਰ ਅਤੇ ਲਾਡਵਾ ਤੋਂ ਜੋਤੀਸਰ ਬੱਸ ਸੇਵਾ ਨੂੰ ਦਿੱਤੀ ਹਰੀ ਝੰਡੀ

          ਸ੍ਰੀ ਨਾਇਬ ਸਿੰਘ ਸੈਨੀ ਨੇ ਲਾਡਵਾ ਬੱਸ ਸਟੈਂਡ ਤੋਂ ਲਾਡਵਾ ਤੋਂ ਜੋਧਪੁਰ ਵਾਇਆ ਸਾਲਾਸਰ ਅਤੇ ਵਿਦਿਆਰਥੀਆਂ ਦੇ ਲਈ ਲਾਡਵਾ ਤੋਂ ਜੋਤੀਸਰ ਬੱਸ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਲਾਡਵਾ ਬੱਸ ਸਟੈਂਡ ਤੋਂ ਰੋਜਾਨਾ ਨਿਰਧਾਰਿਤ ਰੂਟ ‘ਤੇ ਬੱਸ ਚੱਲੇਗੀ ਅਤੇ ਲੋਕਾਂ ਨੂੰ ਬੱਸ ਸੇਵਾ ਦਾ ਲਾਭ ਮਿਲੇਗਾ।

ਡਿਪੂ ਹੋਲਡਰ ਰਾਸ਼ਨ ਦਾ ਵੇਰਵਾ ਸਮੇਂ ‘ਤੇ ਕਰਨ, ਨਹੀਂ ਤਾਂ ਹੋਵੇਗੀ ਕਾਰਵਾਈ  ਰਾਜੇਸ਼ ਨਾਗਰ

ਚੰਡੀਗੜ੍ਹ, ///// ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਸਾਰੇ ਡਿਪੂ ਹੋਲਡਰ ਤੋਂ ਰਾਸ਼ਨ ਦਾ ਵੇਰਵਾ ਜਲਦੀ ਤੋਂ ਜਲਦੀ ਕਰਵਾਉਣਾ ਯਕੀਨੀ ਕਰਨ। ਜਾਨਬੂਝ ਕੇ ਦੇਰੀ ਕਰਨ ਵਾਲੇ ਡਿਪੂ ਹੋਲਡਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਾਰੇ ਰਾਸ਼ਨ ਡਿਪੂਆਂ ‘ਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਗਰੀਬਾਂ ਦੇ ਰਾਸ਼ਨ ਵਿਚ ਗੜਬੜੀ ਕਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

          ਸ੍ਰੀ ਨਾਗਰ ਅੱਜ ਇੱਥੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਜਿਲ੍ਹਾ ਪੱਧਰ ਤੋਂ ਲੈ ਕੇ ਮੁੱਖ ਦਫਤਰ ਪੱਧਰ ਤਕ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਵੀ ਮੌਜੂਦ ਰਹੀ।

          ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਨੇ ਵਿਭਾਗ ਦੀ ਪਹਿਲੀ ਮੀਟਿੰਗ ਲੈਂਦੇ ਹੋਏ ਸਾਰੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਚਾਹੁੰਦੇ ਹਨ ਕਿ ਕੋਈ ਵੀ ਗਰੀਬ ਯੋਗ ਵਿਅਕਤੀ ਆਪਣੇ ਹੱਕ ਤੋਂ ਵਾਂਝਾ ਨਾ ਰਹੇ, ਹਰਿਆਣਾ ਸਰਕਾਰ ਪ੍ਰਧਾਨ ਮੰਤਰੀ ਦੇ ਉਸੀ ਸਪਨੇ ਨੂੰ ਸਾਕਾਰ ਕਰਨ ਵਿਚ ਲੱਗੀ ਹੋਈ ਹੈ। ਗਰੀਬਾਂ ਨੂੰ ਏਏਵਾਈ ਅਤੇ ਬੀਪੀਐਲ ਕਾਰਡ ਰਾਹੀਂ ਦਿੱਤੇ ਜਾਣ ਵਾਲੇ ਰਾਸ਼ਨ ਦੀ ਸਮੂਚੀ ਗਿਣਤੀ ਸਮੇਂ ‘ਤੇ ਪਹੁੰਚਾਉਣ ਲਈ ਉਨ੍ਹਾਂ ਨੇ ਜਿੱਥੇ ਅਧਿਕਾਰੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਉੱਥੇ ਹੀ ਗੜਬੜੀ ਕਰਨ ਵਾਲੇ ਡਿਪੋ ਹੋਲਡਰਾਂ ਨੂੰ ਸਰੰਖਣ ਦੇਣ ਵਾਲੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸ਼ਿਕਾਇਤ ਮਿਲਣ ‘ਤੇ ਦੋਸ਼ੀ ਪਾਏ ਜਾਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

          ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਰਾਸ਼ਨ ਡਿਪੂਆਂ ‘ਤੇ ਰਾਸ਼ਨ ਇਕ ਮਿੱਤੀ ਤੋਂ ਪਹਿਲਾਂ ਪਹੁੰਚ ਜਾਣਾ ਚਾਹੀਦਾ ਹੈ ਤਾਂ ਜੋ ਗਰੀਬ ਲੋਕ ਸਮੇਂ ‘ਤੇ ਆਪਣੇ ਅਨਾਜ ਦਾ ਪ੍ਰਬੰਧ ਕਰ ਸਕਣ। ਉਨ੍ਹਾਂ ਨੇ ਸਾਰੇ ਡਿਪੂਆਂ ‘ਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇੰਨ੍ਹਾਂ ਕੈਮਰਿਆਂ ਨਾਲ ਨਿਗਰਾਨੀ ਜਿਲ੍ਹਾ ਪੱਧਰ ਅਤੇ ਮੁੱਖ ਦਫਤਰ ਪੱਧਰ ‘ਤੇ ਕੀਤੀ ੧ਾਵੇਗੀ। ਇਸ ਤੋਂ ਡਿਪੂ ਹੋਲਡਰਾਂ ਦੇ ਕੰਮ ਵਿਚ ਪਾਰਦਰਸ਼ਿਤਾ ਆਵੇਗੀ ਅਤੇ ਗਰੀਬ ਵਿਅਕਤੀਆਂ ਦੇ ਰਾਸ਼ਨ ਵਿਚ ਗੜਬੜੀ ਹੋਣ ਤੋਂ ਵੀ ਬਚਿਆ ਜਾ ਸਕੇਗਾ।

          ਸ੍ਰੀ ਰਾਜੇਸ਼ ਨਾਗਰ ਨੇ ਰਾਸ਼ਨ ਵੰਡ ਦਾ ਆਨਲਾਇਨ ਡਾਟਾ ਅਪਡੇਟ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਦੋਂ ਵੀ ਡਿਪੂ ‘ਤੇ ਰਾਸ਼ਨ ਪਹੁੰਚਦਾ ਹੈ ਤਾਂ ਇਸ ਦੀ ਸੂਚਨਾ ਖਪਤਕਾਰਾਂ ਤਕ ਮੁਨਾਦੀ ਰਾਹੀਂ ਕਰਵਾਉਣ ਦੇ ਨਾਲ-ਨਾਲ ਵਾਟਸਐਪ ਅਤੇ ਟੈਕਸਟ-ਮੈਸੇਜ ਰਾਹੀਂ ਤੁਰੰਤ ਪਹੁੰਚਾਉਣੀ ਚਾਹੀਦੀ ਹੈ। ਡਿਪੂਆਂ ਲਈ ਨਿਰਧਾਰਤ ਸਮੇਂ ਵਿਚ ਡਿਪੂ ਨੂੰ ਪੂਰਾ ਮਹੀਨਾ ਜਾਂ ਉਦੋਂ ਤਕ ਖੋਲ ਕੇ ਰੱਖਣਾ ਜਰੂਰੀ ਹੋੇਗਾ ਜਦੋਂ ਤਕ ਉਸ ਦੇ ਖੇਤਰ ਵਿਚ ਸੌ-ਫੀਸਦੀ ਰਾਸ਼ਨ ਦੀ ਵੰਡ ਨਾ ਹੋ ਜਾਵੇ।

          ਉਨ੍ਹਾਂ ਨੇ ਇਹ ਵੀ ਕਿਹਾ ਕਿ ਇਕ ਪਰਿਵਾਰ ਦੇ ਸਿਰਫ ਇਕ ਵਿਅਕਤੀ ਨੂੰ ਹੀ ਰਾਸ਼ਨ ਡਿਪੂ ਦਾ ਲਾਇਸੈਂਸ ਮਿਲਣਾ ਚਾਹੀਦਾ ਹੈ, ਮਿਲੀਭਗਤ ਨਾਲ ਕਈ ਡਿਪੂਆਂ ਦਾ ਲਾਇਸੈਂਸ ਲੈਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।

ਕੰਮ ਵਿਚ ਲਾਪ੍ਰਵਾਹੀ ਨਾ ਵਰਤਣ ਅਧਿਕਾਰੀ  ਵਿਪੁਲ ਗੋਇਲ

ਚੰਡੀਗੜ੍ਹ, /////// ਹਰਿਆਣਾ ਦੇ ਕੈਬੀਨੇਟ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ (ਐਫਐਮਡੀਏ) ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕੰਮ ਵਿਚ ਲਾਪ੍ਰਵਾਹੀ ਨਾ ਵਰਤਣ ਅਤੇ ਤੈਅ ਸਮੇਂ ਵਿਚ ਵਿਕਾਸ ਕੰਮਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਵਿਕਾਸ ਕੰਮਾਂ ਵਿਚ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ ਅਤੇ ਤੈਅ ਸਮੇਂ ਵਿਚ ਕੰਮ ਪੂਰਾ ਨਾ ਹੋਣ ‘ਤੇ ਜਿਮੇਵਾਰ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਸਾਡਾ ਟੀਚਾ ਤੈਅ ਸਮੇਂ ਵਿਚ ਵਿਕਾਸ ਕੰਮਾਂ ਨੂੰ ਪੂਰਾ ਕਰ ਫਰੀਦਾਬਾਦ ਨੂੰ ਹੋਰ ਅੱਗੇ ਵਧਾਉਣਾ ਹੈ ਅਤੇ ਆਮ ਜਨਤਾ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨਾ ਹੈ।

          ਕੈਬੀਨੇਟ ਮੰਤਰੀ ਸ੍ਰੀ ਗੋਇਲ ਨੇ ਮੀਟਿੰਗ ਵਿਚ ਅਧਿਕਾਰੀਆਂ ਨੂੰ ਸੜਕਾਂ ਨਾਲ ਸਬੰਧਿਤ ਵਿਕਾਸ ਕੰਮਾਂ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕੰਮ ਨੂੰ ਪੂਰਾ ਕਰਨ ਲਈ ਰੋਜਾਨਾ ਕਾਰਜ ਸਮਰੱਥਾ ਨੂੰ ਵਧਾਇਆ ਜਾਵੇ ਤਾਂ ਜੋ ਫਰੀਦਾਬਾਦ ਨਿਵਾਸੀਆਂ ਨੂੰ ਆਵਾਜਾਈ ਵਿਚ ਅਸਹੂਲਤ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਹਰੇਕ ਅਧਿਕਾਰੀ ਸਬੰਧਿਤ ਖੇਤਰ ਦਾ ਦੌਰਾ ਕਰ ਸਮਸਿਆਵਾਂ ਨੂੰ ਜਾਨਣ ਅਤੇ ਉਨ੍ਹਾਂ ਦਾ ਹੱਲ ਕਰਨ। ਉਨ੍ਹਾਂ ਨੇ ਮਲਟੀ ਲੇਵਲ ਪਾਰਕਿੰਗ ਨਾਲ ਜੁੜੇ ਵਿਕਾਸ ਕੰਮਾਂ ਦੀ ਵੀ ਸਮੀਖਿਆ ਕੀਤੀ।

          ਉਨ੍ਹਾਂ ਨੇ ਸੀਵਰੇਜ ਅਤੇ ਬਰਸਾਤ ਤੋਂ ਹੋਣ ਵਾਲੇ ਜਲਭਰਾਵ ਦੀ ਸਮਸਿਆ ਨਾਲ ਨਜਿਠਣ ਲਈ ਹੋਰ ਬਿਹਤਰ ਕਾਰਜਯੋਜਨਾ ਬਨਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਪਾਣੀ ਨਿਕਾਸੀ ਦੀ ਸਮਸਿਆ ਹੈ, ਉਸ ਦਾ ਜਲਦੀ ਅਤੇ ਸਥਾਈ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਐਸਟੀਪੀ ਦੇ ਪਾਣੀ ਦੀ ਸਿੰਚਾਈ ਲਈ ਵੱਧ ਤੋਂ ਵੱਧ ਵਰਤੋ ਕਰਨ ਦੀ ਕਾਰਜ ਯੋਜਨਾ ‘ਤੇ ਜੋਰ ਦਿੱਤਾ ਤਾਂ ਜੋ ਪਾਣੀ ਦੀ ਸਹੀ ਵਰਤੋ ਕੀਤੀ ਜਾ ਸਕੇ।

          ਕੈਬੀਨੇਟ ਮੰਤਰੀ ਸ੍ਰੀ ਗੋਇਲ ਨੇ ਕਿਹਾ ਕਿ ਫਰੀਦਾਬਾਦ ਵਿਚ ਅੱਗੇ ਆਉਣ ਵਾਲੇ ਸਮੇਂ ਵਿਚ ਪੀਣ ਦੇ ਪਾਣੀ ਦੀ ਕਿਲੱਤ ਨਾ ਹੋਵੇ, ਉਸ ਦੇ ਲਈ ਅਧਿਕਾਰੀਆਂ ਨੂੰ ਹੁਣ ਤੋਂ ਹੀ ਯੋਜਨਾ ‘ਤੇ ਕੰਮ ਕਰਨ ਦੀ ਜਰੂਰਤ ਹੈ। ਕਿਉਂਕਿ ਪਾਣੀ ਦੀ ਖਪਤ ਰੋਜਾਨਾ ਵੱਧ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਪੇਯਜਲ ਸਪਲਾਈ ਨੂੰ ਇਕ ਸਮਾਨ ਅਤੇ ਬਿਨ੍ਹਾਂ ਰੁਕਾਵਟ ਸਪਲਾਈ ਕਰਨ ਦੇ ਵੀ ਨਿਰਦੇਸ਼ ਦਿੱਤੇ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin