ਨਸ਼ਿਆਂ ਦੇ ਖਾਤਮੇ ਲਈ ਚੰਗਾ ਮੋਕਾ-ਉਸ ਨੂੰ ਚੁਣੋ ਜੋ ਨਸ਼ਿਆਂ ਦੀ ਸਮਾਪਤੀ ਦਾ ਪ੍ਰਣ ਲਵੇ।

ਲੇਖਕ ਡਾ.ਸੰਦੀਪ ਘੰਡ
ਤੀਸਰੀ ਸਰਕਾਰ ਜਿਸ ਨੂੰ ਲੋਕਤੰਤਰ ਦਾ ਥੰਮ ਕਿਹਾ ਗਿਆਂ ਦੀਆਂ ਤਿਆਰੀਆਂ ਜੋਰਾਂ ਤੇ ਚਲ ਰਹੀਆਂ ਹਨ।ਦਿਨ ਵੇਲੇ ਇਹ ਰੋਲਾ ਗੋਲਾ ਬਲਾਕ ਪੰਚਾਇੰਤ ਅਫਸਰ,ਤਹਸੀਲਦਾਰ ਅਤੇ ਕਚਿਹਰੀ ਵਿੱਚ ਬੇਠੇ ਵਕੀਲਾਂ ਅਤੇ ਟਾਈਪਸਟ ਦੇ ਅੱਡਿਆਂ ਤੇ ਜਦੋਂ ਵੱਡੀਆਂ ਵੱਡੀਆਂ ਟੋਲੀਆਂ ਆਉਦੀਆਂ ਤਾਂ ਚਾਅ ਚੜ ਜਾਦਾਂ।ਗੱਡੀਆਂ ਦੀ ਵੱਡੀ ਗਿਣਤੀ ਮਾਵਾ ਲੱਗਿਆਂ ਕੁੜਤਾ ਪਜਾਮਾ ਲੱਗਦਾ ਨਹੀਂ ਚਾਲੀ ਜਾਂ ਤੀਹ ਹਜਾਰ ਰੁਪਏ ਵਿੱਚ ਸਰ ਜਾਵੇਗਾ।

ਪਰ ਸਰਕਾਰਾਂ ਦਾ ਕਿਹਾ ਸਿਰ ਮੱਥੇ ਪੰਤਾਲਾ ਉਥੇ ਦਾ ਉਥੇ ਭਾਵ ਹੁਣ ਸੀਏ ਨੂੰ ਚਾਲੀ ਹਜਾਰ ਦੇਕੇ ਇਹ ਕਰਵਾਉਣਾ ਵੀ ਚਾਲੀ ਹਜਾਰ ਵਿੱਚ ਚੋਣ ਲੜੀ ਦਾ ਖਰਚਾ ਦਿਖਾਉਣਾ।ਚਲੋ ਇਹ ਖਰਚੇ ਤਾਂ ਛੋਟੇ ਅਜੇ ਵੀ ਜੇਕਰ ਲੋਕ ਸਮਝਦਾਰੀ ਦਿਖਾਉਣ ਤਾਂ ਨਸ਼ਾ ਮੁਕਤ ਤੀਜੀ ਸਰਕਾਰ ਦੀ ਚੋਣ ਕਰ ਸਕਦੇ ਹਨ।ਸਰਬਸੰਤੀ ਨਾਲ ਚੋਣ ਕਰਨ ਲਈ ਵੀ ਬੋਲੀ ਲਾਈ ਜਾਂਦੀ ਬੋਲੀ 70 ਲੱਖ ਤੱਕ ਇੱਕ ਪਿੰਡ ਵਿੱਚ ਤਾਂ ਦੋ ਕਰੋੜ ਦੀ ਬੋਲੀ ਦੇਕੇ ਬੋਲੀਕਾਰ ਬੈਠਾ ਵੀ ਹੈ ਕਿਸੇ ਵਿੱਚ ਹਿੰਮਤ ਤਾਂ ਉਹ ਆ ਸਕਦਾ।ਪੰਜਾਬ ਦੇ ਚੋਣ ਕਮਿਸ਼ਨਰ ਨੇ 2 ਕਰੋੜ ਵਾਲੇ ਨੂੰ ਤਾਂ ਬੁਲਾ ਲਿਆ ਕੀ ਖੱਟੇਗਾਂ ਸਰਪੰਚੀ ਵਿੱਚ।ਉੱਧਰ ਦਿਨੇ ਨਸ਼ਾਂ ਨਾ ਵਰਤਾਉਣ ਦਾ ਹੋਕਾ ਦੇਣ ਵਾਲਿਆਂ ਦੇ ਦਿਨ ਦੇ ਵਪਾਰੀ ਹੋਰ ਹੁੰਦੇ ਅਤੇ ਰਾਤ ਵਾਲੇ ਹੋਰ।ਰਾਤ ਨੂੰ ਥੱਕ ਅਤੇ ਅੱਕ ਕੇ ਸਾਰਾ ਟੋਲਾ ਪਿੰਡ ਵਿੱਚ ਆ ਜਾਦਾਂ ਥੋੜੇ ਸਮੇਂ ਦੀ ਚਰਚਾ ਤੋਂ ਬਾਅਦ ਵੋਟਰ ਸੂਚੀ ਤੇ ਟਿੱਕ ਮਾਰਨੇ ਸ਼ੁਰੂ ਹੋ ਜਾਦੇਂ ਅਤੇ ਲਾਲ ਪਰੀ ਦੇ ਸ਼ੋਕੀਨਾਂ ਦਾ ਦੋਰ ਸ਼ੁਰੂ ਹੋ ਜਾਦਾਂ।ਵੋਟਾਂ ਦੀ ਗਿਣਤੀ ਬੇਸ਼ਕ 15 ਅਕਤੂਬਰ 2024 ਨੂੰ ਸ਼ਾਮ ਵੋਟਾਂ ਤੋਂ ਬਾਅਦ ਹੋਣੀ ਪਰ ਰਾਤ ਨੂੰ ਨੀਦ ਆਉਣ ਦਾ ਹੱਲ ਵੀ ਕੱਢਣਾ ਜੋ ਹੋਇਆ।

ਬੇਸ਼ਕ ਪੰਜਾਬ ਸਰਕਾਰ ਨੇ ਪੰਚਾਇਤ ਚੋਣਾਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਬਿੰਨਾਂ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੋਂ ਲੜੇ ਜਾਣ ਦਾ ਫੈਸਲਾ ਕੀਤਾ।ਪਰ ਫੇਰ ਸਮਝ ਨਹੀ ਆਉਦੀ ਕਿ ਵਿਧਾਇਕ ਸਾਹਿਬ ਸਟੇਜ ਤੇ ਕਿਉਂ ਬੜਕ ਮਾਰਦੇ ਕਿ ਸਾਡੇ ਬੰਦੇ ਵੱਲ ਕੋਈ ਨਾ ਝਾਕੇ ਐਂਤਕੀ ਤਾਂ ਸਾਡਾ ਸਰਪੰਚ ਬਣੇਗਾ।ਕਹਿੰਦੇ ਸਰਪੰਚ ਨੇ ਚੋਣ ਜਾਬਤੇ ੳਲੁਘੰਣਾ ਪਰ ਵਿਧਾਇਕ ਕਹਿੰਦਾਂ ਸਾਨੂੰ ਤਾਂ ੳਲੁਘਣਾ ਕਰਨੀ ਆਉਦੀ ਨਹੀ ਸੀ ਇਹ ਤੁਸੀ ਹੀ ਸਿਖਾਈ ਹੈ।ਪਰ ਪਿੰਡਾਂ ਵਾਲਿਉ ਬਹੁਤ ਵਧੀਆ ਮੋਕਾ ਹੋ ਸਕਦਾ ਜੇ ਪੰਚਾਇੰਤ ਚੰਗੀ ਚੁਣ ਲਉ ਜਿਹੜਾ ਨਸ਼ਿਆਂ ਨੂੰ ਖਤਮ ਕਰਨ ਦਾ ਰੋਲਾ ਰੋਜਾਨਾ ਪਾੳਂਦੇ ਹੋ ਹੁਣ ਮੋਕਾ।

ਸੰਵਿਧਾਨ ਅੁਨਸਾਰ ਦਿੱਤੇ ਅਧਿਕਾਰਾਂ ਦਾ ਇਸਤੇਮਾਲ ਕਰਕੇ ਮਤਾ ਪਾ ਸਕਦੇ ਹੋ ਕਿ ਪਿੰਡ ਵਿੱਚ ਠੇਕਾ ਨਹੀ ਖੁੱਲੇਗਾ।ਬਾਕੀ ਨਸ਼ੇ ਤਾਂ ਗੈਰਕਾਨੂੰਨੀ ਹਨ ਪਿੰਡ ਵਿੱਚ ਨਾ ਵੜਣ ਦੇਣਾ।ਬਚਾ ਲਉ ਨੌਜਵਾਨਾਂ ਨੂੰ ਜੇਕਰ ਬਚਾ ਸਕਦੇ ਹੋ।ਪੈਸੇ ਵਾਲਿਆਂ ਨੇ ਤਾਂ ਵਿਦੇਸ਼ਾ ਵਿੱਚ ਭੇਜ ਕੇ ਬਚਾ ਲੈਣਾ।ਪੜ੍ਹੀ ਲਿੱਖੀ ਨਸ਼ਾਂ ਮੁਕਤ ਡਰ ਮੁਕਤ ਸਰਕਾਰ ਚੁਣ ਲਵੋ।ਜਿਵੇਂ ਸਾਡੇ ਬਾਬਾ ਨਨਾਨਕ ਜੀ ਨੇ ਬਾਬਰ ਨੂੰ ਜਾਬਰ ਕਿਹਾ ਸੀ ਹੁਣ ਵੀ ਲੋੜ ਹੈ ਅਜਿਹੇ ਹਾਕਮਾ ਖਿਲਾਫ ਬੋਲਣ ਦੀ ਜੋ ਨਸ਼ੇ ਵਾਲਿਆਂ ਦਾ ਸਾਥ ਦਿੰਦੇ।ਪਰ ਅਸੀਂ ਇਹ ਜਾਣਦੇ ਹਾਂ ਕਿ ਰਾਜਨੀਤੀ ਦਾ ਪ੍ਰਭਾਵ ਇੰਨ੍ਹਾਂ ਚੋਣਾਂ ਤੇ ਕਿੰਨਾਂ ਹੁੰਦਾਂ।

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਸੰਵਿਧਾਨ ਵਿੱਚ 73ਵੀਂ ਸੋਧ ਪਾਸ ਕਰਵਾਕੇ ਇੱਕ ਇਤਹਾਸ ਸਿਰਜ ਦਿੱਤਾ ਸੀ ਜਿਸ ਵਿੱਚਪਿੰਡ ਪੱਧਰ ਦੇ ਵਿਕਾਸ ਦੇ ਕੰਮ ਪੰਚਾਇਤਾਂ ਅਤੇ ਬਲਾਕ ਸੰਮਤੀਆਂ ਅਤੇ ਜਿਲ੍ਹਾ ਪ੍ਰੀਸਦ ਆਪ ਕਰਨਗੀਆਂ।ਮਹਾਤਮਾ ਗਾਂਧੀ ਦਾ ਪੰਚਾਇਤਾਂ ਨੂੰ ਸਮਰਥਨ ਇਸ ਗੱਲ ਦੀ ਗਵਾਹੀ ਭਰਦਾ ਕਿ ਅਸਲ ਲੋਕਤੰਤਰ ਪਿੰਡਾਂ ਵਿੱਚ ਵਸਦਾ॥ਉਹਨਾਂ ਦਾ ਕਹਿਣਾ ਸੀ ਕਿ ਜੇਕਰ ਪਿੰਡ ਵਿਕਸਤ ਹੋ ਜਾਣ ਤਾਂ ਦੇਸ਼ ਆਪਣੇ ਆਪ ਵਿਕਸਤ ਹੋ ਜਾਵੇਗਾ।ਉਹ ਪਿੰਡਾਂ ਨੂੰ ਸਵੈ-ਸੰਭਾਲ,ਆਤਮ ਨਿਰਭਰ ਅਤੇ ਸਵੈ-ਸ਼ਾਸ਼ਨ ਦੀ ਮਿਸਾਲ ਮੰਨਦੇ ਸਨ।
ਇਸ ਲਈ ਉਪਰੋਕਤ ਸੋਚ ਦੇ ਸਦਰੰਭ ਵਿੱਚ ਜੋ ਆਦਰਸ਼ ਪੰਚਾਇੰਤ ਮਹਾਤਮਾਂ ਗਾਂਧੀ ਜੀ ਦਾ ਸੁਪਨਾ ਸੀ ਉਸ ਨੂੰ ਪੂਰਾ ਕਰਨ ਹਿੱਤ ਨੌਜਵਾਨ ਸਬ ਤੋਂ ਵੱਡੀ ਧਿਰ ਹਨ।ਪਿੰਡਾਂ ਵਿੱਚ ਬਣੀਆਂ ਯੂਥ ਕਲੱਬਾਂ ਜਾਂ ਮਹਿਲਾ ਮੰਡਲ ਨੂੰ ਇੱਕ ਸਾਝੇ ਪਲੇਟਫਾਰਮ ਤੇ ਇਕੱਠਾ ਹੋਕੇ ਪਿੰਡ ਦੇ ਬਾਕੀ ਵਰਗਾਂ ਜਿਵੇਂ ਸਾਬਕਾ ਫੋਜੀ ਸਰਕਾਰੀ ਜਾਂ ਪ੍ਰਾਈਵੇਟ ਨੋਕਰੀ ਕਰ ਰਹੇ ਮਰਦ ਅਤੇ ਔਰਤਾਂ ਅਤੇ ਪਿੰਡ ਦੇ ਬਜੁਰਗਾਂ ਨੂੰ ਨਾਲ ਲੇਕੇ ਅਜਿਹੇ ਵਿਅਕਤੀ ਦੀ ਚੋਣ ਕਰਨੀ ਚਾਹੀਦੀ ਹੈ ਜੋ ਸਬ ਨੂੰ ਪ੍ਰਮਾਣਿਤ ਹੋਵੇ ਨਸ਼ਾਂ ਰਹਿਤ ਹੋਣਾ ਚਾਹੀਦਾ।ਜਿਸ ਤਰਾਂ ਅਸੀਂ ਦੇਖ ਰਹੇ ਹਾਂ ਕਿ ਸਰਕਾਰਾਂ ਲੰਮੇ ਸਮੇ ਤੋਂ ਨਸ਼ਿਆਂ ਨੂੰ ਬੰਦ ਕਰਨ ਬਾਰੇ ਬਿਆਨ ਦੇ ਰਹੇ ਹਨ।ਇਸ ਲਈ ਪੰਚਾਇਤ ਚੋਣਾਂ ਉਹਨਾਂ ਕੋਲ ਇੱਕ ਵਧੀਆ ਮੋਕਾ ਹੈ ਪਿੰਡ ਦੀ ਪੰਚਾਇੰਤ ਜੇਕਰ ਸੱਚੇ ਮਨ ਅਤੇ ਦ੍ਰਿੜ ਇਰਾਦੇ ਨਾਲ ਚਾਹੇ ਅਤੇ ਪਿੰਡ ਦੇ ਸਾਰੇ ਲੋਕ ਉਨ੍ਹਾਂ ਦਾ ਸਾਥ ਦੇਣ ਤਾਂ ਇਹ ਅਸੰਭਵ ਕੰਮ ਵੀ ਸੰਭਵ ਹੋ ਸਕਦਾ ਹੈ।

ਬੇਸ਼ਕ ਅਸੀ ਦੇਖ ਰਹੇ ਹਾਂ ਕਿ ਬੁੱਧੀਜੀਵੀਆਂ ਦੀ ਸੰਸ਼ਥਾ ਜਿਸ ਨੂੰ ਲੋਕ ਰਾਜ ਦਾ ਨਾਮ ਦਿੱਤਾ ਹੈ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਜਿਸ ਵਿੱਚ ਸਮਾਜ ਵਿੱਚ ਹੋ ਰਹੇ ਸ਼ੋਸਣ ਤੋਂ ਫਿਕਰਮੰਦ ਲੋਕ ਸ਼ਾਮਲ ਹਨ।ਕਈ ਪਿੰਡਾਂ ਵਿੱਚ ਉਹਨਾਂ ਦੀ ਸੋਚ ਨੇ ਅਸਰ ਵੀ ਕੀਤਾ।ਉਹਨਾਂ ਦਾ ਵਿਚਾਰ ਸੀ ਕਿ ਨੋਜਵਾਨਾਂ,ਔਰਤਾਂ,ਸਾਬਕਾ ਫੋਜੀਆਂ ਅਤੇ ਸੇਵਾ ਮੁਕਤ ਮੁਲਾਜਮਾਂ ਅਤੇ ਹੋਰ ਅਗਾਹਵਾਧੂ ਸੋਚ ਵਾਲੇ ਲੋਕਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇ ਜਿਸ ਨਾਲ ਸਕਾਰਤਾਮਕ ਸੋਚ ਵਾਲੀ ਪੰਚਾਇੰਤ ਹੋਂਦ ਵਿੱਚ ਆਵੇਗੀ।ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਜਾਵੇ ਕਿ ਚੋਣਾਂ ਕਿਸੇ ਵੀ ਤਰ੍ਹਾਂ ਦੇ ਤਣਾਅ ਜਾਂ ਧੱਕੇਸ਼ਾਹੀ ਨਾਲ ਨਹੀਂ, ਸਗੋਂ ਸ਼ਾਂਤੀ ਅਤੇ ਭਾਈਚਾਰੇ ਨਾਲ ਕੀਤੀਆਂ ਜਾਣ। ਪੰਜਾਬ ਦੇ ਲੋਕਾਂ ਵਿੱਚ ਪੁਰਾਣੀ ਭਾਈਚਾਰੇ ਦੀ ਰਿਵਾਇਤ ਹੈ ਜੋ ਸਮਾਜਿਕ ਇਕਜੁਟਤਾ ਦਾ ਨਿਸ਼ਾਨ ਹੈ। ਪੰਚਾਇਤੀ ਚੋਣਾਂ ਸਮੇਂ ਵੀ ਇਸ ਭਾਈਚਾਰੇ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ।ਬੇਸ਼ਕ ਚੋਣ ਕਮਿਸ਼ਨਰ ਨੇ ਚੋਣ ਦੌਰਾਨ ਸਰਪੰਚ ਲਈ ਖਰਚ ਸੀਮਾ 40 ਹਜਾਰ ਅਤੇ ਪੰਚ ਲਈ 30 ਹਜਾਰ ਦੀ ਸੀਮਾਂ ਰੱਖੀ ਹੈ ਇਹ ਚੋਣ ਕਮਿਸ਼ਨਰ ਦਾ ਵਧੀਆ ਉਪਰਾਲਾ ਹੈ ਪਰ ਅਸੀ ਜਾਣਦੇ ਹਾਂ ਕਿ ਸਰਪੰਚ ਦੀ ਚੋਣ ਤੇ ਕਿੰਨਾਂ ਖਰਚ ਹੁੰਦਾ ਹੈ।ਇਹ ਗੱਲ ਸੁਭਾਵਿਕ ਹੈ ਕਿ ਜਿਹੜਾ ਵਿਅਖਤੀ ਪੰਚੀ ਤੀਹ ਲੱਖ ਲਾਕੇ ਚੋਣ ਲੜੇਗਾ ਉਹ ਕਿਵੇਂ ਇਮਾਨਦਾਰੀ ਨਾਲ ਕੰਮ ਕਰੇਗਾ।ਇਸ ਲਈ ਸਾਰਿਆਂ ਨੂੰ ਇਕੱਠੇ ਹੋਕੇ ਨਸ਼ਾਂ ਨਾ ਵਰਤਾਉਣ ਅਤੇ ਕਿਸੇ ਕਿਸਮ ਦੇ ਹੋਰ ਖਰਚੇ ਨਾ ਕਰਨ ਬਾਰੇ ਕਹਿਣਾ ਣਾਹੀਦਾ।

ਇਮਾਨਦਾਰੀ ਨਾਲ ਲੜੀ ਚੋਣ ਨਾਲ ਉਹ ਵਿਅਕਤੀ ਵੀ ਇਮਾਨਦਾਰੀ ਨਾਲ ਕੰਮ ਕਰੇਗਾ।ਇਸ ਤੋਂ ਇਲਾਵਾ ਕਈ ਪਿੰਡਾਂ ਵਿੱਚ ਸਰਪੰਚੀ ਔਰਤਾਂ ਲਈ ਰਾਂਖਵੀ ਹੁੰਦੀ ਹੈ।ਲੋਕਾਂ ਨੂੰ ਹੁਣੇ ਤੋਂ ਉਸ ਔਰਤ ਸਰਪੰਚ ਨੂੰ ਚੁਣਨਾ ਚਾਹੀਦਾ ਜੋ ਆਪਣੇ ਪੱਧਰ ਤੇ ਕੰਮ ਕਰੇ।ਸਰਪੰਚ ਪਿੰਡ ਦਾ ਮੁੱਖੀ ਹੀ ਨਹੀ ਉਸ ਦਾ ਕੰਮ ਕੇਵਲ ਵਿਕਾਸ ਦੇ ਕੰਮ ਹੀ ਨਹੀ ਸਗੋਂ ਇਸ ਦੇ ਨਾਲ ਨਾਲ ਪਿੰਡਾਂ ਵਿੱਚ ਨਸ਼ਿਆਂ ਦੇ ਖਾਤਮੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ ਬਲਿਕ ਜੇਕਰ ਸਰਪੰਚ ਵਿੱਚ ਸਵੈ-ਵਿਸ਼ਵਾਸ,ਦ੍ਰਿੜ ਇਰਾਦਾ ਅਤੇ ਉਸ ਵਿੱਚ ਇੱਕ ਲੀਡਰ ਦੇ ਗੁਣ ਹਨ ਤਾਂ ਉਹ ਨਸ਼ਿਆਂ ਨੂੰ ਪੂਰਨ ਤੋਰ ਤੇ ਖਤਮ ਕਰ ਸਕਦਾ ਹੈ।ਇਸੇ ਤਰਾਂ ਜੇਕਰ ਪਿੰਡ ਦਾ ਸਰਪੰਚ ਨੋਜਵਾਨਾਂ ਅਤੇ ਸਕੂਲ  ਦੇ ਅਧਿਆਪਕਾਂ ਨਾਲ ਰਲ ਕੇ ਕੰਮ ਕਰਦਾ ਹੈ ਤਾਂ ਜਿਥੇ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਹੁੰਦਾਂ ਉਥੇ ਹੀ ਪਿੰਡ ਦੇ ਹੋਰ ਵਿਕਾਸ ਦੇ ਕੰਮ ਵੀ ਪਹਿਲ ਦੇ ਅਧਾਰ ਤੇ ਹੁੰਦੇ ਹਨ।ਪਿੰਡ ਵਿੱਚ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਨ ਅਤੇ ਤੰਦਰੁਸਤ ਰੱਖਣ ਦੇ ਨਾਲ ਨਾਲ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਵੀ ਸਰਪੰਚ ਅਤੇ ਗ੍ਰਾਮ ਪੰਚਾਇਤ ਦੀ ਅਹਿਮ ਭੂਮਿਕਾ ਹੁੰਦੀ ਹੈ।ਬਹੁਤ ਘੱਟ ਪਿੰਡ ਹਨ ਜਿਥੇ ਨੌਜਵਾਨਾਂ ਨੂੰ ਜਿੰਮੇਵਾਰੀ ਸੋਂਪੀ ਜਾਦੀ ਨਹੀ ਤਾਂ ਸਰਪੰਚ ਦੀ ਚੋਣ ਸਮੇਂ ਨੌਜਵਾਨਾਂ ਨੂੰ ਨਿਆਣੇ ਜਾਂ ਮੰਡੀਰ ਕਹਿ ਦਿੱਤਾ ਜਾਦਾਂ ਕਿ ਸਰਪੰਚ ਦੀ ਜਿੰਮੇਵਾਰੀ ਅਹਿਮ ਹੁੰਦੀ ਇਸ ਲਈ ਕੋਈ ਉਮਰ ਦਰਾਜ ਵਿਅਕਤੀ ਨੂੰ ਸਰਪੰਚ ਬਣਾਉਣਾ ਚਾਹੀਦਾ।ਇਸ ਤਰਾਂ ਸਰਪੰਚ ਦੀ ਚੋਣ ਤੋਂ ਬਾਅਦ ਉਮਰ ਦਾ ਵਖਰੇਵਾਂ ਅਤੇ ਸੋਚ ਦਾ ਅੰਤਰ ਹੋਣ ਕਾਰਨ ਹਰ ਕੰਮ ਵਿੱਚ ਰੁਕਾਵਟ ਪੈਂਦੀ ਹੈ।ਮੈਨੂੰ ਆਪ ਇੱਕ ਵਾਰ ਦੇਖਣ ਦਾ ਮੋਕਾ ਮਿਿਲਆ ਕਿ ਪੰਚਾਇੰਤ ਨੇ ਪਿੰਡ ਵਿੱਚ ਨੌਜਵਾਨਾਂ ਨੂੰ ਜਿੰਮ ਲਈ ਕਮਰਾ ਨਹੀ ਦਿੱਤਾ ਕਿ ਨੌਜਵਾਨ ਕਪੜੇ ਲਾਹਕੇ ਜਿੰਮ ਮਾਰਣਗੇ।ਆਖਰ ਨੌਜਵਾਨਾਂ ਨੂੰ ਸਿਿਵਆਂ ਵਿੱਚ ਜਿੰਮ ਰੱਖਣਾ ਪਿਆ।

ਸਬ ਤੋਂ ਅਹਿਮ ਗੱਲ ਹੈ ਕਿ ਹੁਣ ਵੀ ਸਰਪੰਚ ਦੀ ਚੋਣ ਸਮੇਂ ਜੇਕਰ ਸਰਬਸੰਮਤੀ ਨਹੀ ਵੀ ਹੁੰਦੀ ਤਾਂ ਨੌਜਵਾਨਾਂ ਨੂੰ ਪਿੰਡ ਵਿੱਚ ਇਸ ਗੱਲ ਨੂੰ ਜਰੂਰ ਪ੍ਰਵਾਨ ਕਰਵਾਉਣਾ ਚਾਹੀਦਾ ਕਿ ਚੋਣਾ ਸਮੇਂ ਕੋਈ ਵੀ ਸਰਪੰਚੀ ਜਾਂ ਪੰਚੀ ਲਈ ਚੋਣ ਲੜਨ ਵਾਲਾ ਨਾਂ ਨਸ਼ਿਆਂ ਦਾ ਇਸਤੇਮਾਲ ਕਰੇਗਾ ਅਤੇ ਨਾਂ ਹੀ ਨਸ਼ੇ ਵੰਡੇਗਾ।ਜੇਕਰ ਇੰਨੀ ਕੁ ਸਹਿਮਤੀ ਹੀ ਹੋ ਜਾਦੀ ਤਾਂ ਉਮੀਦ ਕੀਤੀ ਜਾ ਸਕਦੀ ਕਿ ਚੰਗੀ ਪੰਚਾਇੰਤ ਚੁਣੀ ਜਾਵੇ।ਪੰਚਾਇਤੀ ਚੋਣਾ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਅਤੇ ਵੋਟ ਮੰਗਣ ਸਮੇਂ ਜੋ ਕੰਮ ਉਹ ਪਿੰਡ ਦੇ ਵਿੱਚ ਕਰਵਾੳਣਿਾ ਚਾਹੁੰਦਾ ਕੀ ਉਸ ਦੇ ਕੋਲ ਬਲਿਉ ਪ੍ਰਿੰਟ ਹੋਣਾ ਚਾਾਹੀਦਾ। ਜਿਸ ਰਾਹੀ ਉਹ ਪਿੰਡ ਦੇ ਵਿਕਾਸ ਦੇ ਕੰਮ ਕਰਵਾਏਗਾ ਉਸ ਬਾਰੇ ਦੱਸਿਆ ਜਾਵੇ ਨਾਂ ਕਿ ਕੋਈ ਨਿੱਜੀ ਵਿਰੋਧ ਕੀਤਾ ਜਾਵੇ।ਪਿੰਡ ਦੇ ਲੋਕਾਂ ਦੀ ਇੱਕ ਦੂਜੇ ਨਾਲ ਨਿੱਜੀ ਸਾਝ ਹੁੰਦੀ ਹੈ ਹਰ ਵਿਅਕਤੀ ਇੱਕ ਦੂਜੇ ਨੂੰ ਜਾਣਦਾ ਹੁੰਦਾਂ।ਪਿੰਡ ਦੇ ਨੋਜਵਾਨਾਂ ਅਤੇ ਮੋਹਤਬਰ ਲੋਕਾਂ ਨੂੰ ਇਕੱਠੇ ਕਰਕੇ ਕਹਿਣਾ ਚਾਹੀਦਾ ਕਿ ਕੋਈ ਵੀ ਉਮੀਦਵਾਰ ਕਿਸੇ ਵੀ ਵੋਟਰ ਨੂੰ ਕੋਈ ਨਸ਼ਾਂ ਕਰਨ ਨਹੀ ਦੇਵੇਗਾ ਅਤੇ ਆਪਸੀ ਭਾਈਚਾਰਕ ਸਾਝ ਵੀ ਬਣਾਈ ਰੱਖਣ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਚੋਣਾ ਤੋਂ ਬਾਅਦ ਪਿੰਡਾਂ ਵਿੱਚ ਇੱਕ ਦੂਜੇ ਦਾ ਵਿਰੋਧ ਕਰਨ ਵਾਲੇ ਲੋਕ ਪਿੰਡ ਵਿੱਚ ਧੜੇਬੰਦੀ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ।ਕਈ ਵਾਰ ਜੈਤੂ ਪੰਚਾਇਤ ਵਿੱਚ ਹਾਊਮੇ ਆ ਜਾਦੀ ਜਿਸ ਕਾਰਣ ਕੋਈ ਵਿਅਕਤੀ ਕਿਸੇ ਸਾਝੇਂ ਕੰਮ ਬਾਰੇ ਕਹਿਦਾ ਤਾਂ ਉਹ ਵੋਟਾਂ ਸਮੇ ਵਿਰੋਧ ਕਰਨ ਦੀ ਗੱਲ ਕਰਦਾ ਜਦੋਂ ਕਿ ਚਾਹੀਦਾ ਹੈ ਕਿ ਜੋ ਚੀ ਪਿੰਡ ਦਾ ਮਸਲਾ ਅਉਦਾਂ ਤਾਂ ਉਸ ਦਾ ਰਲ ਮਿਲ ਕੇ ਹੱਲ ਕੱਢਣਾ ਚਾਹੀਦ ਹੈ।ਸਿੱਖਿਆ, ਸਿਹਤ, ਨਸ਼ਾ ਖ਼ਤਮ ਕਰਨਾ, ਅਤੇ ਪਿੰਡ ਵਿੱਚ ਸਾਂਝ ਨੂੰ ਬਰਕਰਾਰ ਰੱਖਣ ਲਈ ਉਹਨਾਂ ਨੂੰ ਕਾਨੂੰਨੀ ਅਤੇ ਸਮਾਜਿਕ ਤੌਰ ‘ਤੇ ਕਈ ਮਹੱਤਵਪੂਰਨ ਫ਼ੈਸਲੇ ਲੈਣੇ ਪੈਣਗੇ।

ਚੰਗੀ ਪੰਚਾਇਤ ਦੀ ਸਥਾਪਨਾ ਨਾਲ ਪਿੰਡਾਂ ਵਿੱਚ ਇੱਕ ਨਵੇਂ ਆਦਰਸ਼ ਦਾ ਨਿਰਮਾਣ ਹੋਵੇਗਾ, ਜੋ ਸਮਾਜ ਦੇ ਹਰ ਵਰਗ ਨੂੰ ਇੱਕ ਨਵੀਂ ਦਿਸ਼ਾ ਦੇਵੇਗਾ। ਪੰਜਾਬ ਦੇ ਪਿੰਡਾਂ ਵਿਚ ਨਸ਼ਿਆਂ ਦੀ ਸਮੱਸਿਆ ਤੇ ਉਸਨੂੰ ਕਾਬੂ ਕਰਨ ਲਈ ਪੰਚਾਇਤਾਂ ਅਤੇ ਨੌਜਵਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਣ ਹੈ। ਇਸ ਲਈ ਨੌਜਵਾਨਾਂ ਨੂੰ ਪੰਚਾਇਤੀ ਚੋਣਾਂ ਵਿਚ ਸਿਰਫ਼ ਇੱਕ ਮਤਦਾਤਾ ਹੀ ਨਹੀਂ, ਸਗੋਂ ਸਮਾਜ ਦੇ ਸੂਝਵਾਨ ਨਾਗਰਿਕ ਵਜੋਂ ਭਾਗੀਦਾਰੀ ਨਿਭਾਉਣ ਦੀ ਲੋੜ ਹੈ। ਨੌਜਵਾਨਾਂ ਦੀਆਂ ਬਾਹਵਾਂ ਵਿੱਚ ਬਲ ਹੁੰਦਾ ਹੈ, ਉਨ੍ਹਾਂ ਦੇ ਵਿਚਾਰ ਤਰੋਤਾਜ਼ਾ ਹੁੰਦੇ ਹਨ, ਜੋ ਕਿ ਪਿੰਡਾਂ ਵਿੱਚ ਨਵੇਂ ਸੋਚ ਨਾਲ ਬਦਲਾਅ ਲਿਆ ਸਕਦੇ ਹਨ। ਜਦੋਂ ਨੌਜਵਾਨ ਪਿੰਡ ਪੱਧਰ ‘ਤੇ ਚੋਣਾਂ ਵਿੱਚ ਭਾਗੀਦਾਰੀ ਕਰਦੇ ਹਨ, ਉਹ ਸਿਰਫ਼ ਇੱਕ ਪੰਚ-ਸਰਪੰਚ ਦੀ ਚੋਣ ਲਈ ਨਹੀਂ ਸਗੋਂ ਪਿੰਡ ਦੀ ਸਮੁੱਚੀ ਭਲਾਈ ਲਈ ਕੰਮ ਕਰਦੇ ਹਨ।

ਨਸ਼ਿਆਂ ਦੀ ਸਮੱਸਿਆ ਹਰ ਪਿੰਡ ਨੂੰ ਅੰਦਰੋਂ ਖੋਖਲਾ ਕਰ ਰਹੀ ਹੈ। ਅੱਜ ਦੇ ਨੌਜਵਾਨ ਇਸ ਸਮੱਸਿਆ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹਨ। ਨਸ਼ਿਆਂ ਨਾਲ ਜੁੜੇ ਮਾਮਲੇ ਸਿਰਫ਼ ਕਿਸੇ ਵਿਆਕਤੀਗਤ ਗ਼ਲਤੀ ਦਾ ਨਤੀਜਾ ਨਹੀਂ ਹਨ, ਸਗੋਂ ਸਮਾਜਿਕ ਸਥਿਤੀਆਂ ਅਤੇ ਰਾਜਨੀਤਕ ਨੇਤਾ ਵੀ ਇਸ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹਨ। ਪੰਚਾਇਤ ਚੋਣਾਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨਾਲ ਪਿੰਡਾਂ ਵਿਚ ਇਸ ਸਮੱਸਿਆ ਨੂੰ ਸਪੱਸ਼ਟ ਤੌਰ ਖਤਮ ਕਰਨ ਵਿੱਚ ਸਮਰਥਨ ਮਿਲ ਸਕਦਾ ਹੈ।

ਨੌਜਵਾਨਾਂ ਦਾ ਪਿੰਡ ਦੇ ਵਾਤਾਵਰਣ ਨੂੰ ਸੁਧਾਰਨ ਅਤੇ ਇੱਕ ਰਾਲ ਮਾਡਲ ਬਣਾਉਣ ਵਿੱਚ ਭਾਰੀ ਯੋਗਦਾਨ ਹੁੰਦਾ ਹੈ।ਨੌਜਵਾਨ ਇਸਦੇ ਲਈ ਇੱਕ ਮਿਸਾਲ ਬਣ ਸਕਦੇ ਹਨ ਜਦੋਂ ਉਹ ਸਾਰੇ ਧਰਮਾਂ ਦੀ ਇਜ਼ਤ ਕਰਦੇ ਹਨ ਅਤੇ ਭਾਈਚਾਰੇ ਦੀ ਮਹਾਨਤਾ ਨੂੰ ਵਧਾਉਂਦੇ ਹਨ। ਪੰਚਾਇਤਾਂ ਨੇ ਉਹ ਮਾਹੌਲ ਬਣਾਉਣਾ ਹੈ, ਜਿਸ ਵਿੱਚ ਹਰ ਸ਼ਖ਼ਸ ਆਪਸੀ ਭਾਈਚਾਰੇ ਵਿੱਚ ਰਹਿੰਦਾ ਹੈ ਅਤੇ ਇੱਕ ਦੂਜੇ ਦੀ ਮਦਦ ਲਈ ਤਿਆਰ ਰਹਿੰਦਾ ਹੈ। ਜੇਕਰ ਨੌਜਵਾਨ ਸਹਿਯੋਗ ਦੇਣ ਲਈ ਆਗੇ ਆਉਂਦੇ ਹਨ, ਤਾਂ ਪਿੰਡਾਂ ਵਿੱਚ ਭਾਈਚਾਰੇ ਦੇ ਸੰਬੰਧ ਅੱਧਿਕ ਮਜ਼ਬੂਤ ਹੋ ਸਕਦੇ ਹਨ।

ਪਿੰਡ ਦੇ ਨੌਜਵਾਨਾਂ ਨੂੰ ਸਕਿਲ ਅੱਪ ਟ੍ਰੇਨਿੰਗ ਅਤੇ ਖੇਡਾਂ ਦੀਆਂ ਸਰਗਰਮੀਆਂ ਨੂੰ ਮਜ਼ਬੂਤ ਬਣਾਉਣਾ ਹੈ। ਅੱਜ ਦੀਆਂ ਕੁੜੀਆਂ ਅਤੇ ਮੁੰਡੇ ਸਿਰਫ਼ ਪੜ੍ਹਾਈ ਤੇ ਨੌਕਰੀਆਂ ਵਿਚ ਹੀ ਨਹੀਂ, ਸਗੋਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਮਾਲ ਕਰ ਸਕਦੇ ਹਨ ਜੇਕਰ ਉਨ੍ਹਾਂ ਨੂੰ ਸਹੀ ਮਾਰਗ-ਦਰਸ਼ਨ ਦਿੱਤਾ ਜਾਵੇ। ਪਿੰਡ ਦੀ ਪੰਚਾਇਤ ਦੇ ਵਿੱਚ ਨੌਜਵਾਨ ਕੁੜੀਆਂ ਨੂੰ ਖੇਡਾਂ ਵਿੱਚ ਭਾਗੀਦਾਰੀ ਲਈ ਪਹਲ ਕਰਵਾਉਣੀ ਚਾਹੀਦੀ ਹੈ। ਖੇਡਾਂ ਨਾਲ ਨੌਜਵਾਨ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਅਨੁਸ਼ਾਸਨ ਅਤੇ ਸਾਥੀਵਾਦ ਨੂੰ ਵੀ ਸਮਝਦੇ ਹਨ। ਜਿਹੜੇ ਨੌਜਵਾਨ ਖੇਡਾਂ ਵਿੱਚ ਸ਼ਮੂਲੀਅਤ ਕਰਦੇ ਹਨ, ਉਹ ਬਹੁਤ ਘੱਟ ਮੌਕਿਆਂ ‘ਤੇ ਨਸ਼ਿਆਂ ਵਿੱਚ ਫਸਦੇ ਹਨ।

ਪੰਚਾਇਤਾਂ ਵਿੱਚ ਇੱਕਸੁਰਤਾ ਬਣਾਉਣ ਲਈ ਧਾਰਮਿਕ ਅਤੇ ਰਾਜਨੀਤਿਕ ਸਿੱਖਿਆਵਾਂ ਬਹੁਤ ਮਹੱਤਵਪੂਰਣ ਹਨ।ਜਿਵੇਂ ਕਿ ਸਿੱਖ ਧਰਮ ਵਿੱਚ ‘ਪੰਚ ਪਰਮੇਸ਼ਰ’ ਦਾ ਜ਼ਿਕਰ ਕੀਤਾ ਗਿਆ ਹੈ, ਜੋ ਕਹਿੰਦਾ ਹੈ ਕਿ ਪੰਜ ਬੰਦੇ ਇਕੱਠੇ ਮਿਲ ਕੇ ਜੋ ਵੀ ਫ਼ੈਸਲਾ ਲੈਂਦੇ ਹਨ, ਉਹ ਪਰਮਾਤਮਾ ਦਾ ਹੁਕਮ ਮੰਨਿਆ ਜਾਂਦਾ ਹੈ। ਇਹ ਗ੍ਰਾਮ ਪੰਚਾਇਤਾਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ, ਜਿੱਥੇ ਲੋਕਾਂ ਦੇ ਚੁਣੇ ਪ੍ਰਤਿਿਨਧੀ ਸਮੂਹਿਕ ਤੌਰ ‘ਤੇ ਫ਼ੈਸਲੇ ਕਰ ਸਕਣ।ਅੱਜ ਦੇ ਸਮੇਂ ਵਿੱਚ, ਜਦੋਂ ਚੋਣਾਂ ਰਾਜਨੀਤਿਕ ਪੱਖਪਾਤਾਂ ਦਾ ਨਤੀਜਾ ਬਣ ਗਈਆਂ ਹਨ, ਪੰਚਾਇਤਾਂ ਨੂੰ ਸਿਰਫ਼ ਚੋਣਾਂ ਦਾ ਮਾਧਿਅਮ ਨਹੀਂ, ਸਗੋਂ ਸਮਾਜਕ ਸੰਗਠਨਾ ਦਾ ਕੇਂਦਰ ਬਣਾਉਣ ਦੀ ਜ਼ਰੂਰਤ ਹੈ।
9815139576

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin