ਬੀਬੀ ਮਾਣੂੰਕੇ ਨੇ ਜਗਰਾਉਂ ਤੋਂ ਹਠੂਰ ਵਾਇਆ ਡੱਲਾ,ਮੱਲ੍ਹਾ, ਚਕਰ ਸੜਕ ਦਾ ਨੀਂਹ ਪੱਥਰ ਰੱਖਿਆ

          ਲੁਧਿਆਣਾ ( ਹਰਜਿੰਦਰ ਸਿੰਘ/ਰਾਹੁਲ ਘਈ/ਵਿਜੈ ਭਾਂਬਰੀ)ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਤੋਂ ਹਠੂਰ ਵਾਇਆ ਕੋਠੇ ਰਾਹਲਾਂ, ਡੱਲਾ, ਮੱਲ੍ਹਾ, ਚਕਰ ਸੜਕ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾਂ ਤਹਿਤ ਬਨਾਉਣ ਲਈ ਅੱਜ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ। ਇਸ ਮੌਕੇ ਉਹਨਾਂ ਆਖਿਆ ਕਿ ਇਹ ਸੜਕ 18 ਫੁੱਟ ਚੌੜੀ ਤੇ 24.58 ਕਿਲੋ ਮੀਟਰ ਲੰਮੀ ਬਣੇਗੀ ਅਤੇ ਇਸ ਉਪਰ 2055.45 ਕਰੋੜ ਰੁਪਏ ਦਾ ਖਰਚਾ ਆਵੇਗਾ।
ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਸਪੱਸ਼ਟ ਕੀਤਾ ਕਿ ਉਹਨਾਂ ਵੱਲੋਂ ਪੰਜਾਬ ਵਿਧਾਨ ਸਭਾ ਦੇ 2 ਸਤੰਬਰ ਤੋਂ 5 ਸਤੰਬਰ ਤੱਕ ਚੱਲੇ ਸ਼ੈਸ਼ਨ ਦੌਰਾਨ ਅਤੇ ਪਿੰਡ ਡੱਲਾ ਵਿਖੇ ਨਹਿਰ ਉਪਰ ਨਵਾਂ ਚੌੜਾ ਪੁਲ ਬਨਾਉਣ ਦਾ ਮੁੱਦਾ ਚੁੱਕਿਆ ਸੀ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਮੁੱਦੇ ਉਪਰ ਬਿਆਨ ਦਿੰਦੇ ਹੋਏ ਸਪੱਸ਼ਟ ਕੀਤਾ ਸੀ ਕਿ ਪੰਜਾਬ ਸਰਕਾਰ ਵੱਲੋਂ ਅਬੋਹਰ ਬ੍ਰਾਂਚ ਨਹਿਰ ਉਪਰ ਪੈਂਦੇ ਪਿੰਡ ਡੱਲਾ ਵਿਖੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਪੁੱਲ ਦੀ ਉਸਾਰੀ ਕਰਨ ਅਤੇ ਨਵੀਂ ਸੜਕ ਬਨਾਉਣ ਲਈ ਤਖਮੀਨਾਂ ਭਾਰਤ ਸਰਕਾਰ ਨੂੰ ਪ੍ਰਵਾਨਗੀ ਹਿੱਤ ਭੇਜਿਆ ਗਿਆ ਹੈ ਅਤੇ ਭਾਰਤ ਸਰਕਾਰ ਪਾਸੋਂ ਪ੍ਰਵਾਨਗੀ ਮਿਲਣ ਉਪਰੰਤ ਡੱਲਾ ਨਹਿਰ ਉਪਰ ਨਵੇਂ ਪੁੱਲ ਦੀ ਉਸਾਰੀ ਕਰਵਾ ਦਿੱਤੀ ਜਾਵੇਗੀ। ਹੁਣ ਸੜਕ ਦੀ ਪ੍ਰਵਾਨਗੀ ਤਾਂ ਮਿਲ ਗਈ ਹੈ ਅਤੇ ਪਿੰਡ ਡੱਲਾ ਵਿਖੇ ਨਹਿਰ ਉਪਰ 90 ਮੀਟਰ ਲੰਬੇ ਨੂੰ ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਬਨਾਉਣ ਦਾ ਕੰਮ ਵੀ ਪ੍ਰਵਾਨਗੀ ਮਿਲਣ ਉਪਰੰਤ ਸ਼ੁਰੂ ਕਰਵਾਇਆ ਜਾਵੇਗਾ। ਬੀਬੀ ਮਾਣੂੰਕੇ ਨੇ ਆਖਿਆ ਕਿ ਉਹ ਹਲਕੇ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਲਗਾਤਾਰ ਯਤਨਸ਼ੀਲ ਹਨ, ਜਿਸ ਤਹਿਤ ਉਹਨਾਂ ਵੱਲੋਂ ਅਖਾੜਾ ਨਹਿਰ ਉਪਰ ਨਵੇਂ ਪੁੱਲ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਜੋ ਨਵੰਬਰ ਮਹੀਨੇ ਵਿੱਚ ਚਾਲੂ ਕਰ ਦਿੱਤਾ ਜਾਵੇਗਾ
, ਪਿੰਡ ਮਲਕ ਤੋਂ ਬੋਦਲਵਾਲਾ ਦਰਮਿਆਨ 1.82 ਕਰੋੜ ਰੁਪਏ ਦੀ ਲਾਗਤ ਨਾਲ ਡਰੇਨ ਉਪਰ ਨਵਾਂ ਪੁੱਲ ਬਣਾਕੇ ਚਾਲੂ ਕਰ ਦਿੱਤਾ ਗਿਆ ਹੈ ਅਤੇ ਆਉਦੇਂ ਸਮੇਂ ਵਿੱਚ ਪਿੰਡ ਗਗੜਾ ਤੋਂ ਬਾਰਦੇਕੇ ਸੜਕ ਵਿੱਚਕਾਰ ਅਬੋਹਰ ਬ੍ਰਾਂਚ ਉਪਰ ਨਹਿਰ ਦਾ ਨਵਾਂ ਪੁੱਲ ਬਣਾਇਆ ਜਾਵੇਗਾ। ਉਹਨਾਂ ਹੋਰ ਦੱਸਿਆ ਕਿ ਜਗਰਾਉਂ ਸ਼ਹਿਰ ਦੇ ਕਮਲ ਚੌਂਕ ਅਤੇ ਪੁਰਾਣੀ ਦਾਣਾ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਦਾ ਪ੍ਰੋਜੈਕਟ ਵੀ ਲਗਭਗ ਪੌਣੇ 11 ਕਰੋੜ ਰੁਪਏ ਦਾ ਮੰਨਜੂਰ ਹੋ ਚੁੱਕਾ ਹੈ, ਜੋ ਕੇਂਦਰ ਸਰਕਾਰ ਵੱਲੋਂ ਰੋਕੇ ਗਏ ਡਿਵੈਲਪਮੈਂਟ ਫੰਡ ਦੇ ਪੈਸੇ ਮਿਲਣ ਉਪਰੰਤ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਨਵੰਬਰ ਮਹੀਨੇ ਵਿੱਚ ਪਿੰਡ ਗਿੱਦੜਵਿੰਡੀ ਵਿਖੇ ਨਵੇਂ ਬਣਨ ਵਾਲੇ 66 ਕੇਵੀ ਗਰਿੱਡ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ ਅਤੇ ਪਿੰਡ ਭੰਮੀਪੁਰਾ, ਬੁਜਰਗ ਅਤੇ ਕਾਉਂਕੇ ਕਲਾਂ ਵਿਖੇ ਵੀ 66 ਕੇਵੀ ਗਰਿੱਡ ਬਣਾਏ ਜਾਣਗੇ ਅਤੇ ਪਿੰਡ ਝੋਰੜਾਂ ਵਿਖੇ ਨਵੇਂ 220 ਕੇਵੀ ਬਿਜਲੀ ਗਰਿੱਡ ਦਾ ਕੰਮ ਜ਼ਲਦੀ ਹੀ ਸ਼ੁਰੂ ਹੋਣ ਲੱਗਾ ਹੈ, ਜਿਸ ਨਾਲ ਹਲਕੇ ਦੇ ਪਿੰਡ ਲੱਖਾ, ਰੂੰਮੀ ਅਤੇ ਰਸੂਲਪੁਰ ਆਦਿ ਦੇ 66 ਕੇਵੀ ਗਰਿੱਡਾਂ ਦਾ ਲੋਡ ਘੱਟ ਜਾਵੇਗਾ ਅਤੇ ਲੋਕਾਂ ਨੂੰ ਬਿਹਤਰ ਬਿਜਲੀ ਸਪਲਾਈ ਦੀ ਸਹੂਲਤ ਮਿਲੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੀਫ ਇੰਜ:ਜਤਿੰਦਰ ਸਿੰਘ ਭੰਗੂ, ਇੰਜ:ਅਮਨਦੀਪ ਸਿੰਘ, ਐਕਸੀਅਨ ਜਤਿਨ ਸਿੰਗਲਾ, ਐਸ.ਡੀ.ਓ.ਦਲਜੀਤ ਸਿੰਘ, ਪਰਮਿੰਦਰ ਸਿੰਘ ਜੇਈ, ਭਵਨਪ੍ਰੀਤ ਸਿੰਘ ਜੇਈ, ਕੋਆਰਡੀਨੇਟਰ ਕਮਲਜੀਤ ਸਿੰਘ ਕਮਾਲਪੁਰਾ, ਡਾ.ਮਨਦੀਪ ਸਿੰਘ ਸਰਾਂ, ਬੱਬੂ ਸਰਪੰਚ ਦੇਹੜਕਾ, ਗੋਪਾਲ ਸਿੰਘ, ਨੰਬਰਦਾਰ ਦਿਲਬਾਗ ਸਿੰਘ ਕੋਠੇ ਰਾਹਲਾਂ, ਪੰਚ ਪਰਮਜੀਤ ਸਿੰਘ ਮੰਡੇਰ, ਜਸਵਿੰਦਰ ਸਿੰਘ ਜੱਸੀ, ਨੰਬਰਦਾਰ ਹਰਬੰਸ ਸਿੰਘ, ਜੀਵਨ ਸਿੰਘ, ਜੋਤ ਕੋਠੇ ਰਾਹਲਾਂ, ਜਸਪਾਲ ਸਿੰਘ ਭੁੱਲਰ, ਹਰਬੰਸ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ, ਜਸਵਿੰਦਰ ਸਿੰਘ, ਨਾਇਬ ਸਿੰਘ, ਅਵਤਾਰ ਸਿੰਘ ਦੇਹੜਕਾ, ਜਿੰਦਰ ਦੇਹੜਕਾ, ਗੁਰਜਿੰਦਰ ਸਿੰਘ ਦੇਹੜਕਾ, ਜਗਦੇਵ ਸਿੰਘ ਕੋਠੇ ਰਾਹਲਾਂ, ਡਾ.ਰੂਪ ਸਿੰਘ ਆਦਿ ਵੀ ਹਾਜ਼ਰ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin