ਉੱਘੇ ਵਿਗਿਆਨੀ ਡਾ. ਬਲਵਿੰਦਰ ਸਿੰਘ ਔਲਖ ਨੂੰ ਪੁਲਸ ਵੱਲੋਂ ਪਰੇਸ਼ਾਨ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ

ਲੁਧਿਆਣਾ (ਜਸਟਿਸ ਨਿਊਜ਼  )  ਬਾਇਓ ਗੈਸ ਫ਼ੈਕਟਰੀਆਂ ਵਿਰੋਧੀ ਸੰਘਰਸ਼ ਦੀ ਤਾਲਮੇਲ ਕਮੇਟੀ ਦੇ ਆਗੂਆਂ ਡਾ. ਸੁਖਦੇਵ ਸਿੰਘ ਭੂੰਦੜੀ ਅਤੇ ਕੰਵਲਜੀਤ ਖੰਨਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੀਤੀ 20 ਅਗਸਤ ਨੂੰ ਪੀ ਏ ਯੂ ਵਿਖੇ ਬਾਇਓ ਗੈਸ ਫ਼ੈਕਟਰੀਆਂ ਵਿਰੋਧੀ ਸੰਘਰਸ਼ ਦੀ ਤਾਲਮੇਲ ਕਮੇਟੀ ਦੀ ਪੰਜਾਬ ਸਰਕਾਰ ਦੇ ਮੁੱਖ ਸੱਕਤਰ ਵੀ ਕੇ ਸਿੰਘ ਨਾਲ ਹੋਈ ਮੀਟਿੰਗ ਤੋਂ ਬਾਅਦ ਲੁਧਿਆਣਾ ਪੁਲਸ ਨੇ ਗੱਲਬਾਤ ‘ਚ ਮੁੱਖ ਤੌਰ ਤੇ ਸ਼ਾਮਲ ਉੱਘੇ ਲੋਕ ਪੱਖੀ ਵਿਗਿਆਨੀ ਡਾ. ਬਲਵਿੰਦਰ ਸਿੰਘ ਔਲ਼ਖ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਪੁਲਸ ਦੀ ਸਪੈਸ਼ਲ ਬ੍ਰਾਂਚ ਦੇ ਇੱਕ ਥਾਣੇਦਾਰ ਨੇ ਡਾ. ਔਲਖ ਦੇ ਘਰੇ ਜਾ ਕੇ ਉਨ੍ਹਾਂ ਦੇ ਪਰਿਵਾਰ ਤੋਂ ਉਹਨਾਂ ਦੇ ਵੇਰਵੇ ਜਾਨਣ ਦੀ ਕੋਸ਼ਿਸ਼ ਕੀਤੀ। ਡਾ. ਔਲਖ ਦੇ ਘਰ ਨਾ ਹੋਣ ਤੇ ਉੱਨਾਂ ਨੂੰ ਫੋਨ ਤੇ ਦਬਕਾਉਣ ਦੀ ਸਬੰਧਤ ਥਾਣੇਦਾਰ ਵੱਲੋਂ ਕੋਸ਼ਿਸ਼ ਕੀਤੀ ਗਈ। ਉਪਰੰਤ ਸਾਰਾ ਦਿਨ ਸਾਦਾ ਵਰਦੀ ‘ਚ ਪੁਲਸ ਉੱਨਾਂ ਦੇ ਘਰ ਦੇ ਬਾਹਰ ਗੱਡੀਆਂ ਤੇ ਸਵਾਰ ਹੋ ਕੇ ਖੜੀ ਰਹੀ।
ਇਸ ਸਮੁੱਚੇ ਘਟਨਾਕਰਮ ਦਾ ਪਤਾ ਲੱਗਣ ਤੇ ਤਾਲਮੇਲ ਕਮੇਟੀ ਦੇ ਸੱਦੇ ਤੇ ਬਾਇਓ ਗੈਸ ਵਿਰੋਧੀ ਸੰਘਰਸ਼ ਮੋਰਚਿਆਂ ਭੂੰਦੜੀ, ਅਖਾੜਾ, ਮੁਸ਼ਕਾਬਾਦ, ਘੁੰਗਰਾਲੀ ਰਾਜਪੂਤਾਂ ਤੋ ਸਵਾ ਸੋ ਦੇ ਕਰੀਬ ਵਰਕਰ ਰਾਤ ਸਾਢੇ ਨੌਂ ਵਜੇ ਡਾ. ਔਲਖ ਦੇ ਘਰ ਪੰਹੁਚ ਗਏ। ਇਸ ਸਮੇਂ ਨੇਤਾ ਜੀ ਪਾਰਕ ਹੈਬੋਵਾਲ ਵਿਖੇ ਵਰਕਰਾਂ ਦੀ ਰੋਹ ਭਰਪੂਰ ਰੈਲੀ ਨੂੰ ਸੰਬੋਧਨ ਕਰਦਿਆਂ ਤਾਲਮੇਲ ਕਮੇਟੀ ਦੇ ਆਗੂਆਂ ਡਾ. ਸੁਖਦੇਵ ਸਿੰਘ ਭੂੰਦੜੀ, ਕੰਵਲਜੀਤ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਸਰਕਾਰੀ ਪੱਖ ਦੇ ਮਾਹਰਾਂ ਨਾਲ ਦੋ ਵੇਰ ਹੋਈ ਮੀਟਿੰਗ ‘ਚ ਡਾ. ਔਲ਼ਖ ਨੇ ਤੱਥਾਂ, ਦਲੀਲਾਂ ਤੇ ਅੰਕੜਿਆਂ ਸਹਿਤ ਜੱਦੋ ਸਾਬਿਤ ਕਰ ਦਿੱਤਾ ਕਿ ਇਹ ਸੀ ਬੀ ਜੀ ਫ਼ੈਕਟਰੀਆਂ ਅਸਲ ‘ਚ ਕੈਂਸਰ ਫ਼ੈਕਟਰੀਆਂ ਹਨ ਤਾਂ ਪੰਜਾਬ ਸਰਕਾਰ ਬੁਖਲਾਹਟ ਚ ਆ ਗਈ ਹੈ। ਸਿੱਟੇ ਵਜੋਂ ਵੱਖ ਵੱਖ ਪੁਲਸ ਅਧਿਕਾਰੀਆਂ ਵੱਲੋਂ ਡਾ. ਔਲਖ ਬਾਰੇ ਗਹਿਨ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਗਈ।
ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਸਰਕਾਰ ਨੇ ਬਿਨਾਂ ਸੋਚੇ ਸਮਝੇ ਪੰਜਾਬ ‘ਚ ਗਰੀਨ ਬੈਲਟ ਉਸਾਰੀ ਦੇ ਨਾਮ ਤੇ ਸੀ ਬੀ ਜੀ ਪਲਾਂਟ ਲਾਉਣ ਦੇ  ਲਾਇਸੈਂਸ ਨਾਰਮਜ਼ ਦੀ ਪਰਵਾਹ ਕੀਤੇ ਬਿਨਾਂ ਕਿਓ ਜਾਰੀ ਕਰ ਦਿੱਤੇ ਹਨ? ਕੀ ਸਰਕਾਰੀ ਨੀਤੀਆਂ ਦੀ ਆਲੋਚਨਾ ਕਰਨਾ ਕੋਈ ਗੁਨਾਹ ਹੈ? ਪਿਛਲੇ ਦਿਨਾਂ ‘ਚ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੱਤ ਹੋਰ ਸੀ ਬੀ ਜੀ ਪਲਾਂਟਾਂ ਦੀ ਮਨਜੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਹੈਰਾਨਗੀ ਪ੍ਰਗਟ ਕੀਤੀ ਕਿ ਇੱਕ ਪਾਸੇ ਪਰਾਲੀ ਦੀ ਖ਼ਪਤ ਵਧਾਉਣ ਦੇ ਨਾਂ ਤੇ ਇਹ ਸੀ ਬੀ ਜੀ ਪਲਾਂਟ ਲਗਾਏ ਜਾ ਰਹੇ ਹਨ ਤੇ ਦੂਜੇ ਪਾਸੇ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਤੋਂ ਛੁਟਕਾਰਾ ਪਾਉਣ ਲਈ ਫਸਲੀ ਚੱਕਰ ਬਦਲਣ ਦੇ ਦਮਗਜੇ ਮਾਰੇ ਜਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਦੀ ਇਸ ਦੋਗਲੀ ਨੀਤੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਇਹ ਕੈਂਸਰ ਫੈਕਟਰੀਆਂ ਬੰਦ ਕਰਨ ਲਈ ਹਰ ਕੁਰਬਾਨੀ ਦੇ ਕੇ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਦੋਗਲੇਪਣ ਤੇ ਲਟਕਾਊ ਰਵੱਈਏ ਖ਼ਿਲਾਫ਼ ਪੰਜ ਸਤੰਬਰ ਨੂੰ ਦਿੱਲੀ ਹਾਈ ਵੇਅ ਜਾਮ ਕੀਤਾ ਜਾਵੇਗਾ।
ਇਸ ਸਮੇਂ ਬੋਲਦਿਆਂ ਮਜ਼ਦੂਰ ਆਗੂ ਲਖਵਿੰਦਰ ਸਿੰਘ , ਕਮੇਟੀ ਦੇ ਆਗੂਆਂ ਗੁਰਪ੍ਰੀਤ ਸਿੰਘ ਗੁਰੀ, ਹਰਮੇਲ ਸਿੰਘ ਸਰਪੰਚ, ਪ੍ਰਧਾਨ ਗੁਰਤੇਜ ਸਿੰਘ ਅਖਾੜਾ ਨੇ ਲੁਧਿਆਣਾ ਪੁਲਸ ਨੂੰ ਡਾ. ਔਲਖ ਨੂੰ ਜਾਣਬੁੱਝ ਕੇ ਪਰੇਸ਼ਾਨ ਕਰਨ ਦੀ ਨਿੰਦਾ ਕਰਦਿਆਂ ਇਹ ਵਤੀਰਾ ਬੰਦ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦੋਹੇਂ ਵਿਰੋਧੀ ਵਿਚਾਰਾਂ ਨੂੰ ਦਬਾਕੇ ਸੱਤਾ ਦੀ ਲੁੱਟ ਤੇ ਲੋਕ ਵਿਰੋਧੀ ਨੀਤੀਆ ਨੂੰ ਲੋਕਾਂ ਤੇ ਲਾਗੂ ਕਰਨ ਦਾ ਭਰਮ ਪਾਲ ਰਹੀਆਂ ਹਨ।
ਇਸ ਸਮੇਂ ਡਾ. ਔਲਖ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸੱਚ ਬੋਲਦੇ ਰਹਿਣਗੇ ਕਿ ਇਹ ਸੀ ਬੀ ਜੀ ਪਲਾਂਟ ਨਹੀ ਹਨ ਸਗੋਂ ਕੈਂਸਰ ਫ਼ੈਕਟਰੀਆਂ ਹਨ ਪੰਜਾਬੀਆਂ ਲਈ ਮੌਤ ਦੇ ਖੂਹ ਹਨ, ਜਿਨ੍ਹਾਂ ਨੂੰ ਕਦਾਚਿਤ ਪੰਜਾਬ ਦੀ ਧਰਤੀ ਤੇ ਨਹੀ ਲੱਗਣ ਦਿੱਤਾ ਜਾਵੇਗਾ।
ਇਸ ਸਮੇਂ ਹਰਦੇਵ ਸਿੰਘ ਅਖਾੜਾ, ਜਗਦੇਵ ਸਿੰਘ ਅਖਾੜਾ, ਸੁਰਜੀਤ ਸਿੰਘ ਭੂੰਦੜੀ, ਤੇਜਾ ਸਿੰਘ ਭੂੰਦੜੀ, ਨਿਰਮਲ ਸਿੰਘ ਮੁਸ਼ਕਾਬਾਦ, ਜਗਸੀਰ ਸਿੰਘ ਸੀਰਾ, ਰੂਪ ਸਿੰਘ ਮੁਸ਼ਕਾਬਾਦ, ਮਲਵਿੰਦਰ ਸਿੰਘ ਲਵਲੀ, ਕਰਮਜੀਤ ਸਿੰਘ  ਸਹੋਤਾ, ਸਵਰਨ ਸਿੰਘ ਅਖਾੜਾ ਆਦਿ ਹਾਜ਼ਰ ਸਨ।
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਆਗੂ ਬਲਵੰਤ ਸਿੰਘ ਘੁਡਾਣੀ, ਜਮਹੂਰੀ ਅਧਿਕਾਰ ਸਭਾ ਦੇ ਆਗੂ ਜਸਵੰਤ ਜੀਰਖ ਨੇ ਪੁਲਸੀ ਦੀਆਂ ਚਾਲਾਂ ਦੀ ਜੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਅਪਣਾ ਵਤੀਰਾ ਨਾ ਬਦਲਿਆ ਤਾਂ ਇਸ ਦੇ ਮਾੜੇ ਸਿੱਟੇ ਨਿਕਲਣਗੇ। ਆਉਣ ਵਾਲੀਆਂ ਜ਼ਿਮਨੀ ਚੋਣਾਂ ‘ਚ ਆਮ ਆਦਮੀ ਪਾਰਟੀ ਸਰਕਾਰ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin