People coming to Punjab without any record from outside states - isn't this illegal infiltration

ਪੰਜਾਬ ਵਿੱਚ ਬਾਹਰਲੇ ਰਾਜਾਂ ਤੋਂ ਬਿਨਾਂ ਕਿਸੇ ਰਿਕਾਰਡ ਦੇ ਆ ਰਹੀ ਜਨਤਾ -ਕੀ ਇਹ ਗੈਰ ਕਾਨੂੰਨੀ ਘੁੱਸਪੈਠ ਨਹੀਂ ?

ਪੰਜਾਬ ਇਸ ਸਮੇਂ ਜ਼ੁਲਮਾਂ ਦਾ ਘਰ ਬਣ ਚੁੱਕਿਆ ਹੈ ਅਤੇ ਪੰਜਾਬ ਵਿਚੋਂ ਪ੍ਰਕਾਸ਼ਿਤ ਹੋਣ ਵਾਲੇ ਵੱਖ-ਵੱਖ ਸ਼ਹਿਰਾਂ ਦੇ ਅੰਕ ਇਸ ਸਮੇਂ ਜੋ ਕਿ ਜਿਲ੍ਹਾ ਪੱਧਰ ਤੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ ਜੇਕਰ ਉਹਨਾਂ ਨੂੰ ਗੌਰ ਨਾਲ ਪੜ੍ਹਿਆ ਜਾਵੇ ਤਾਂ ਰੋਜ਼ਾਨਾ ਪਹਿਲੇ ਪੇਜ਼ ਤੇ ਲੱਗੀਆਂ ਖਬਰਾਂ ਜੋ ਕਿ ਜ਼ੁਲਮ ਦੀਆਂ ਦਾਸਤਾਨਾਂ ਹੀ ਲਿਖ ਰਹੀਆਂ ਹੁੰਦੀਆਂ ਹਨ। ਲੱੁਟ-ਖਸੱੁਟ, ਲੜਾਈਆਂ, ਕਤਲ ਅਤੇ ਆਤਮ-ਹੱਤਿਆਵਾਂ ਦੀਆਂ ਵਾਰਦਾਤਾਂ ਤਾਂ ਅਖਬਾਰ ਦੇ ਪੰਨੇ ਤੇ ਇੰਝ ਸਜਾਈਆਂ ਹੁੰਦੀਆਂ ਹਨ ਜਿਵੇਂ ਕਿ ਕਿਸੇ ਦੇ ਮਕਾਨ ਦੇ ਬਾਹਰ ਬਿਜਲੀ ਦੀਆਂ ਲੜੀਆਂ ਸਜਾਈਆਂ ਹੋਣ। ਅਜਿਹੇ ਮੌਕੇ ਤੇ ਜਦੋਂ ਪੰਜਾਬ ਇਸ ਸਮੇਂ ਜ਼ੁਲਮ ਦਾ ਘਰ ਬਣਦਾ ਜਾ ਰਿਹਾ ਹੈ ਅਤੇ ਇਸ ਦੀ ਟਰੇਨਿੰਗ ਦੀਆਂ ਅਕੈਡਮੀਆਂ ਸਰਕਾਰੀ ਰਹਿਨੁਮਾਈ ਵਿਚ ਜੇਲ੍ਹਾਂ ਹੋਣ ਤਾਂ ਉੇਸ ਅਜਿਹੇ ਸਮੇਂ ਤੇ ਜ਼ੁਲਮ ਦੀ ਨਿੱਤ ਦਿਨ ਵੱਧ ਰਹੀ ਤਾਦਾਦ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?

ਹੁਣ ਜਦੋਂ ਚਾਕੂ, ਛੁਰੀਆਂ, ਦਾਤਾਂ ਤੋਂ ਸ਼ੁਰੂ ਹੋਈ ਦਾਸਤਾਨ ਦੇਸੀ ਕੱਟਿਆਂ ਤੇ ਆ ਗਈ ਸੀ ਤਾਂ ਉਸ ਸਮੇਂ ਹੀ ਇਸ ਹਥਿਆਰਾਂ ਦੀ ਸਪਲਾਈ ਤੇ ਕਾਬੂ ਪਾ ਲਿਆ ਜਾਂਦਾ ਤਾਂ ਕਿੰਨਾ ਚੰਗਾ ਹੁੰਦਾ ਹੁਣ ਜਦ ਕਿ ਇਹ ਸਫਰ ਏ.ਕੇ. 94. ਏ.ਕੇ. 47, ਵਰਗੇ ਹਥਿਆਰਾਂ ਤੇ ਆ ਕੇ ਰੁੱਕ ਗਿਆ ਹੈ ਅਤੇ ਜਿਸ ਦੀ ਵਰਤੋਂ ਸ਼ਰੇਆਮ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਕੀਤੀ ਗਈ ਵਰਤੋਂ ਨੇ ਜਾਹਿਰ ਕਰ ਦਿੱਤਾ ਹੈ ਕਿ ਹੁਣ ਇਸ ਤੋਂ ਵੱਡੇ ਹਥਿਆਰ ਵੀ ਪੰਜਾਬ ਵਿਚ ਆ ਸਕਦੇ ਹਨ ਜਦਕਿ ਆ ਵੀ ਗਏ ਹਨ ਕਿਉਂਕਿ ਪਿੱਛੇ ਜਿਹੇ ਮੁਹਾਲੀ ਦੇ ਇੱਕ ਪੁਲਿਸ ਦਫਤਰ ਤੇ ਹੋਇਆ ਹਮਲਾ ਇੱਕ ਰਾਕੇਟ ਲਾਂਚਰ ਨਾਲ ਕੀਤਾ ਗਿਆ ਸੀ, ਇਹ ਤਾਂ ਸਰਕਾਰ ਦੇ ਕਹਿ ਲਵੋ ਜਾਂ ਪੰਜਾਬ ਦੇ ਕਹਿ ਲਵੋ ਭਾਗ ਚੰਗੇ ਸਨ ਕਿ ਇਸ ਨੇ ਕੋਈ ਨੁਕਸਾਨ ਨਹੀਂ ਕੀਤਾ। ਇਸ ਸਭ ਤੇ ਕਾਬੂ ਪਾਉਣ ਪ੍ਰਤੀ ਅੱਜ ਜਿੱਥੇ ਪੁਲਿਸ ਤੰਤਰ ਬੇਬੱਸ ਹੋਇਆ ਪਿਆ ਹੈ ਉਥੇ ਹੀ ਖੁਫੀਆ ਏਜੰਸੀ ਦੀਆਂ ਨਕਾਮੀਆਂ ਨੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹੋਏ ਹਨ।

ਇਸ ਦਾ ਮੱੁਢਲਾ ਕਾਰਨ ਹੈ ਘੁੱਸਪੈਠ ਜਿਸ ਦੇ ਬਾਰਡਰ ਤੇ ਤਾਂ ਰੂਪ ਹਨ, ਸਮਗਲਰਾਂ ਅਤੇ ਅੱਤਵਾਦੀਆਂ ਦੇ ਅਤੇ ਸ਼ਹਿਰਾਂ ਵਿਚ ਹਨ ਜ਼ਰਾਇਮ ਪੇਸ਼ਾ ਲੋਕਾਂ ਦੇ ਜੋ ਕਿ ਇਸ ਸਮੇਂ ਪੰਜਾਬ ਵਿੱਚ ਆ ਤਾਂ ਰਹੇ ਹਨ ਕੰਮ ਕਰਨ ਦੇ ਬਹਾਨੇ ਪਰ ਅਸਲ ਵਿਚ ੳੇੁਹ ਘੁਣ ਲਗਾ ਰਹੇ ਹਨ ਇਥੋਂ ਦੀ ਸ਼ਾਂਤ ਆਬੋ-ਹਵਾ ਨੂੰ। ਅੱਜ ਪੰਜਾਬ ਦੀ ਤ੍ਰਾਸਦੀ ਹੈ ਕਿ ਇਸ ਵਿਚ ਕੌਣ ਕਿੱਥੋਂ ਆ ਰਿਹਾ ਹੈ ਕਿਸ ਕੋਲ ਆ ਰਿਹਾ, ਕੀ ਉਸ ਕੋਲ ਰਹਿਣ ਵਾਸਤੇ ਜਗ੍ਹਾ ਹੈ ਜਾਂ ਨਹੀਂ ਇਸ ਦਾ ਲੇਖਾ-ਜੋਖਾ ਨਾ ਤਾਂ ਉੇਹਨਾਂ ਲੋਕਾਂ ਕੋਲ ਹੈ ਜਿੰਨ੍ਹਾਂ ਰਾਜਾਂ ਤੋਂ ਇਹ ਆ ਰਹੇ ਹਨ ਅਤੇ ਨਾ ਹੀ ਪੰਜਾਬ ਸਰਕਾਰ ਕੋਲ। ਪੰਜਾਬ ਪੁਲਿਸ ਨੇ ਵੱਡੇ ਪੱਧਰ ਤੇ ਇਹ ਮੁਹਿੰਮ ਚਲਾਈ ਹੈ ਕਿ ਫੈਕਟਰੀਆਂ ਵਿਚ ਕੰਮ ਕਰਨ ਵਾਲਿਆਂ ਵਰਕਰਾਂ ਅਤੇ ਕਿਰਾਏਦਾਰਾਂ ਦੀ ਰਜਿਸਟਰੇਸ਼ਨ ਕਰਵਾਈ ਜਾਵੇ ਅਤੇ ਉਹਨਾਂ ਦੇ ਆਧਾਰ ਕਾਰਡ ਵਗੈਰਾ ਦਾ ਰਿਕਾਰਡ ਰੱਖਿਆ ਜਾਵੇ ਕਿ ਕੌਣ ਕਿੱਥੋਂ ਆ ਰਿਹਾ ਹੈ ਅਤੇ ਉਸ ਦਾ ਮਕਸਦ ਕੀ ਹੈ ਅਤੇ ਉਸ ਦਾ ਪਿਛੋਕੜ ਕੀ ਹੈ ? ਪਰ ਵੱਡੇ ਪੱਧਰ ਤੇ ਅਜਿਹੇ ਮੌਕਿਆਂ ਤੇ ਲੋਕ ਲਾਪਰਵਾਹੀ ਦੇ ਧਾਰਨੀ ਹਨ ਕਿ ੳੇੁਹ ਨਾ ਤਾਂ ਖੁੱਦ ਕਿਸੇ ਦਾ ਰਿਕਾਰਡ ਰੱਖਦੇ ਹਨ ਅਤੇ ਨਾ ਹੀ ਉਹ ਪੁਲਿਸ ਕੋਲ ਜਮ੍ਹਾ ਕਰਵਾਉਂਦੇ ਹਨ।

ਪੰਜਾਬ ਵਿੱਚ ਬਾਹਰਲੇ ਰਾਜਾਂ ਤੋਂ ਬਿਨਾਂ ਕਿਸੇ ਰਿਕਾਰਡ ਦੇ ਆ ਰਹੀ ਜਨਤਾ -ਕੀ ਇਹ ਗੈਰ ਕਾਨੂੰਨੀ ਘੁੱਸਪੈਠ ਨਹੀਂ ?ਜੇਕਰ ਅੱਜ ਸ਼ਹਿਰ ਦੇ ਲੇਬਰ ਇਲਾਕਿਆਂ ਦਾ ਨਿਰੀਖਣ ਕੀਤਾ ਜਾਵੇ ਤਾਂ ਪਤਾ ਲਗਦਾ ਹੈ ਕਿ ਸ਼ਹਿਰ ਵਿੱਚ ਬਾਹਰਲੇ ਸੂਬਿਆਂ ਤੋਂ ਆ ਰਹੀ ਜਨਤਾ ਦੀ ਗਿਣਤੀ ਕਿੰਨੀ ਹੈ। ਧਰਮ ਦੀ ਨਿਗ੍ਹਾ ਨਾਲ ਵੇਖਿਆ ਜਾਵੇ ਤਾਂ ਈਦ ਵਾਲੇ ਦਿਨ ਪਤਾ ਲੱਗਦਾ ਹੈ ਕਿ ਸ਼ਹਿਰਾਂ ਦੇ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਕਿੰਨੇ ਹਨ ਅਤੇ ਦੁਰਗਾ ਪੂਜਾ ਅਤੇ ਛੱਟ ਪੂਜਾ ਵਾਲੇ ਦਿਨ ਪਤਾ ਲਗਦਾ ਹੈ ਕਿ ਯੂ.ਪੀ. ਬਿਹਾਰ ਦੇ ਲੋਕ ਕਿੰਨੇ ਹਨ, ਜਦੋਂ ਸੜਕਾਂ ਜਾਮ ਕਰ ਦਿੱਤੀਆਂ ਜਾਂਦੀਆਂ ਹਨ। ਇਸ ਦੇ ਉਲਟ ਪੱਕੇ ਮਕਾਨ, ਝੁੱਗੀ ਝੌਂਪੜੀ ਵਿੱਚ ਨਿਵਾਸ ਤੋਂ ਇਲਾਵਾ ਸੜਕਾਂ ਤੇ ਰਾਤ ਨੂੰ ਸੌ ਰਹੇ ਲੋਕ ਅਤੇ ਧਾਰਮਿਕ ਸਥਾਨਾਂ ਦੇ ਬਾਹਰ ਨਿੱਤ ਦਿਨ ਲੰਗਰ ਖਾ ਰਹੇ ਲੋਕਾਂ ਦਾ ਤਾਂ ਪਤਾ ਹੀ ਨਹੀਂ ਕਿ ਉੇਹ ਕਿੰਨੇ ਹਨ। ਬਰਾਦਰੀ ਅਤੇ ਸੂਬਾਈ ਪੱਧਰ ਤੇ ਕਈ ਮਹੱਲੇ ਤਾਂ ਅਲੱਗ ਹੀ ਵੱਸ ਗਏ ਹਨ ਅਜਿਹੇ ਮੌਕੇ ਤੇ ਜਦੋਂ ਸ਼ਹਿਰ ਦੇ ਵਿੱਚ ਰਾਜਸਥਾਨੀ ਬਰਾਦਰੀ ਦਾ ਕੌੰਸਲਰ ਅਤੇ ਸ਼ੇਰੁਪੁਰ ਫੌਕਲ ਪੁਆਇੰਟ ਸਾਈਡ ਤੇ ਪੁਰਵਾਂਚਲ ਪੱਧਰ ਤੇ ਕੌਂਸਲਰ ਵੀ ਚੁਣੇ ਜਾ ਚੁੱਕੇ ਹਨ। ਬੱਸ ਹੁਣ ਵਿਧਾਇਕ ਚੁਨਣਾ ਹੀ ਬਾਕੀ ਹੈ ਉਹ ਵੀ ਪੰਜਾਬ ਵਿਚ ਤੀਜਾ ਬਦਲ ਤਾਂ ਹੋ ਹੀ ਗਿਆ ਹੈ ਹੁਣ ਇਸ ਨੂੰ ਬਦਲਣ ਦੇ ਲਈ ਰਾਜਸੀ ਪਾਰਟੀਆਂ ਕਈ ਅਜਿਹੇ ਵਿਧਾਇਕ ਵੀ ਚੁਣ ਲੈਣਗੀਆਂ ਜਿੰਨ੍ਹਾਂ ਦਾ ਸੰਬੰਧ ਪੰਜਾਬ ਤੋਂ ਬਾਹਰੀ ਹੋਵੇਗਾ।

ਕਿੰਨਾ ਹੈਰਾਨੀਜਨਕ ਤੱਥ ਹੈ ਕਿ ਇੱਕ ਪਾਸੇ ਤਾਂ ਪੰਜਾਬ ਇਸ ਸਮੇਂ ਸੰਪੂਰਨ ਗਰਮੀ ਨਾਲ ਝੁਲਸ ਰਿਹਾ ਹੈ, ਦੂਜੇ ਪਾਸੇ ਪ੍ਰਦੂਸ਼ਨ ਝੁਲਸ ਰਿਹਾ ਹੈ ਅਤੇ ਝੁੱਗੀਆਂ, ਝੌਂਪੜੀਆਂ ਵਿੱਚ ਨਿੱਤ ਦਿਨ ਲੱਗੀ ਅੱਗ ਤੋਂ ਇਲਾਵਾ ਕਈ ਵਪਾਰਕ ਇਕਾਈਆਂ ਵੀ ਸ਼ਾਟ ਸਰਕਟ ਦੀ ਤਹਿਤ ਵਰਤੀ ਜਾਂਦੀ ਕਿਸੇ ਖਾਸ ਲਾਪਰਵਾਹੀ ਨਾਲ ਝੁਲਸ ਰਹੀਆਂ ਹਨ ਇਸ ਤੋਂ ਇਲਾਵਾ ਜੁਲਮ ਦੀ ਦਾਸਤਾਨ ਨੇ ਜੋ ਅੱਗ ਫੈਲਾਈ ਹੈ ਉਸ ਨਾਲ ਵੀ ਨਿੱਤ ਦਿਨ ਕਈ ਸਿਵੇ ਤਾਂ ਬਲ ਹੀ ਰਹੇ ਹਨ। ਪਰ ਸਮਝ ਨਹੀਂ ਆਉਂਦੀ ਕਿ ਰਾਜਨੀਤਿਕਾਂ ਦੇ ਵੋਟ ਬੈਂਕ ਦੀ ਤਹਿਤ ਭਖਾਈ ਗਈ ਇੱਕ ਖਾਸ ਭੱਠੀ ਦੀ ਤਹਿਤ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਕੀ ਕੁੱਝ ਸਾੜ ਕੇ ਸਵਾਹ ਕਰੇਗੀ ਇਸ ਸੰਬਧੀ ਕਿਸੇ ਕਿਸਮ ਦਾ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ । ਹਾਲ ਹੀ ਵਿਚ ਬਲਦੇ ਪੰਜਾਬ ਦੀਆਂ ਲਪਟਾਂ ਦਾ ਅਹਿਸਾਸ ਉਸ ਨੂੰ ਹੀ ਹੁੰਦਾ ਹੈ ਜਿਸ ਨੂੰ ਇਸ ਦਾ ਸੇਕ ਪਹੁੰਚਦਾ ਹੈ। ਜੇਕਰ ਕੋਈ ਖਾਸ ਅਹਿਸਾਸ ਕਿਸੇ ਦੀ ਆਤਮਾ ਨੂੰ ਟੁੰਬਦਾ ਹੈ ਤਾਂ ਉਹ ਹੈ ਸਿਵੇ ਦੀ ਅੱਗ ਜੋ ਕਿ ਅੰਨ੍ਹੀ ਭੀੜ ਦੀ ਕਿਸੇ ਖਾਸ ਮਕਸਦ ਵਿਚੋਂ ਨਿਕਲੀ ਕਿਸੇ ਖਾਸ ਮੰਗ ਦੀ ਪੂਰਤੀ ਨਾ ਹੋਣ ਤੇ ਬਲਦੀ ਹੈ। ਅੱਜ ਕਿੰਨਾ ਅਫਸੋਸ ਹੋਇਆ ਹੈ ਰਾਜਨੀਤਿਕ ਨੇਤਾਵਾਂ ਨੂੰ ਕਿ ਉਹ ਸ਼ਿਵਦੀਪ ਸਿੰਘ ਮੂਸੇਵਾਲਾ ਦੇ ਘਰ ਉੇਸ ਦੀ ਅਜਾਈਂ ਮੌਤ ਤੇ ਅਫਸੋਸ ਕਰਨ ਪਹੁੰਚੇ ਹਨ। ਲਗਦਾ ਤਾਂ ਇੰਝ ਹੈ ਕਿ ਜੇਕਰ ਸੰਗਰੂਰ ਦੀ ਜਿਮਨੀ ਚੋਣ ਨੇੜੇ ਨਾ ਹੁੰਦੀ ਤਾਂ ਸ਼ਾਇਦ ਕੋਈ ਵੀ ਕੇਂਦਰੀ ਆਗੂ ਉਹਨਾਂ ਦੇ ਘਰ ਨਾ ਪਹੁੰਚਦਾ। ਪਰ ਭੋਗ ਤਾਂ ਪੈ ਗਿਆ ਸਿਵੇ ਦੀ ਅੱਗ ਹਾਲੇ ਪੂਰੀ ਤਰ੍ਹਾਂ ਠੰਡੀ ਨਹੀਂ ਹੋਈ ਅਤੇ ਹਿਰਦਿਆਂ ਵਿਚ ਅੱਗ ਸਦਾ ਬਲਦੀ ਰਹੇਗੀ ਉਹਨਾਂ ਮਾਪਿਆਂ ਦੇ ਜਦ ਤੱਕ ਉਸ ਦੇ ਕਾਤਲਾਂ ਨੂੰ ਫਾਂਸੀ ਨਹੀਂ ਹੁੰਦੀ । ਪੰਜਾਬ ਤੋਂ ਬਾਹਰੀ ਹੁਣ ਹੌਲੀ ਹੌਲੀ ਇਸ ਦੇ ਮਾਲਕ ਹੋਣਗੇ।ਪਰ ਅਫਸੋਸ ਕਿਸ ਨੂੰ। ਬੱਸ ਰਾਜ ਚਾਹੀਦਾ ਹੈ ਕੋਈ ਮਰੇ ਜਾਂ ਚਾਹੇ ਜੀਵੇ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d