ਭਾਰਤ ਨੂੰ ਅਗਲਾ ਰਾਸ਼ਟਰਪਤੀ ਕਿਹੋ ਜਿਹਾ ਮਿਲੇਗਾ ਇੱਕ ਆਸ

ਭਾਰਤ ਨੂੰ ਅਗਲਾ ਰਾਸ਼ਟਰਪਤੀ ਕਿਹੋ ਜਿਹਾ ਮਿਲੇਗਾ ? ਇੱਕ ਆਸ……?

ਭਾਰਤ ਦੀ ਆਜ਼ਾਦੀ ਦੇ 75 ਸਾਲਾਂ ‘ਚ ਪਹਿਲੇ ਰਾਸ਼ਟਰਪਤੀ ਡਾ. ਰਜਿਮਦਰ ਪ੍ਰਸਾਦ ਤੋਂ ਰਾਮਨਾਥ ਕੋਵਿੰਦ ਤੱਕ ਨੀਲਮ ਸੰਜੀਵਾ ਰੈਡੀ 6ਵੇਂ ਰਾਸ਼ਟਰਪਤੀ ਬਿਨਾਂ ਮੁਕਾਬਲੇ ਚੁਣੇ ਜਾਣ ਵਾਲੇ ਪਹਿਲੇ ਰਾਸ਼ਟਰਪਤੀ ਸਨ । ਉਨ੍ਹਾ 1977 ‘ਵ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਜਿੱਤੀ ਸੀ। ਚੋਣ ਅਧਿਕਾਰੀਆਂ ਨੇ ਉਦੋਂ 36 ਹੋਰਨਾਂ ਨਾਮਜ਼ਦਗੀਆਂ ਨੂੰ ਰੱਦ ਕਰ ਦਿੱਤਾ ਸੀ। ਤ੍ਰਾਸਦੀ ਇਹ ਹੈ ਕਿ ਉਸ ਤੋਂ 10 ਸਾਲ ਪਹਿਲਾਂ ਸਭ ਤੋਂ ਵੱਧ ਰੋਮਾਂਚਕਾਰੀ ਰਾਸ਼ਟਰਪਤੀ ਦੀ ਚੋਣ ‘ਚੋਂ ਇਕ ‘ਚ ਉਸੇ ਕਾਂਗਰਸ ਪਾਰਟੀ ਦੇ ਅਧਿਕਾਰਤ ਉਮੀਦਵਾਰ ਸੰਜੀਵਾ ਰੈਡੀ ਆਜ਼ਾਦ ਉਮੀਦਵਾਰ ਵੀ.ਵੀ. ਗਿਰੀ ਕੋਲੋਂ ਹਾਰ ਗਏ ਸਨ। ਜਿਨ੍ਹਾਂ ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀੌ ਦੀ ਹਮਾਇਤ ਪ੍ਰਾਪਤ ਸੀ। ਇਸ ਤੋਂ ਪਹਿਲਾਂ ਅਤੇ ਬਾਅਦ ‘ਚ ਅਧਿਕਾਰਿਤ ਉਮੀਦਵਾਰ ਹੀ ਜਿੱਤਦੇ ਰਹੇ। ਉਸ ਤੋਂ ਬਾਅਦ ਹੀ ਕਾਂਗਰਸ ਪਾਰਟੀ ਦੀ ਵੰਡ ਹੋ ਗਈ ਸੀ।

ਹੁਣ ਜਦੋਂ ਰਾਸ਼ਟਰਪਤੀ ਰਾਜ ਨਾਥ ਕੋਵਿੰਦ ਜੀ ਦੀ ਸੇਵਾ ਮੁਕਤੀ ਤੋਂ ਬਾਅਦ ਅਗਲੇ ਮਹੀਨੇ ਭਾਰਤ ਨੂੰ ਨਵਾਂ ਰਾਸ਼ਟਰਪਤੀ ਮਿਲਨਾ ਹੈ ਜਿਸ ਦੀ ਅੱਜ ਕੱਲ੍ਹ ਹਰ ਪਾਸੇ ਚਰਚਾ ਚੱਲ੍ਹ ਰਹੀ ਹੈ। ਆਜ਼ਾਦੀ ਤੋਂ ਬਾਅਦ ਮੁਕਾਬਲੇਬਾਜ਼ੀ, ਹੈਰਾਨੀ ਅਤੇ ਉਲਟ ਫੇਰ ਦੇਖਣ ਨੂੰ ਮਿਲੇ ਹਨ। ਇਸ ਵਾਰ ਸੱਤਾਧਾਰੀ ਰਾਜਗ ਅਤੇ ਵਿਰੋਧੀ ਪਾਰਟੀਆਂ ਇੱਕ ਢੁਕਵੇਂ ਉਮੀਦਵਾਰ ਦੀ ਭਾਲ ‘ਚ ਹਨ॥ ਇਲੈਕਟਰੋਲ ਕਾਲਜ ‘ਚ ਸੰਸਦ ਦੇ 776 ਮੈਂਬਰ (ਲੋਕ ਸਭਾ ਤੋਂ 543 ਅਤੇ ਰਾਜ ਸਭਾ ਤੋਂ 233) ਅਤੇ ਸੂਬਾਈ ਵਿਧਾਨ ਸਭਾਵਾਂ ਦੇ 4809 ਮੈਂਬਰ ਸ਼ਾਮਲ ਹੁੰਦੇ ਹਨ ਜੋ 18 ਜੁਲਾਈ ਨੂੰ ਅਗਲਾ ਰਾਸ਼ਟਰਪਤੀ ਚੁਣਨਗੇ।

ਸਵਾਲ ਪੈਦਾ ਹੁੰਦਾ ਹੈ ਕਿ ਦੇਸ਼ ਦਾ ਸਭ ਤੋਂ ਉੱਚ ਅਹੁਦਾ ਜੋ ਕਿ ਦੇਸ਼ ਦੀਆਂ ਸਰਕਾਰਾਂ ਜਿਸ ਦੇ ਅਧੀਨ ਹੁੰਦੀਆਂ ਹਨ। ਵਿਰੋਧੀ ਧਿਰਾਂ ਸਰਕਾਰ ਦੀ ਕਾਰਗੁਜ਼ਾਰੀ ਦੇ ਖਿਲਾਫ ਹਮੇਸ਼ਾਂ ਰਾਸ਼ਟਰਪਤੀ ਜੀ ਅੱਗੇ ਗੁਹਾਰ ਲਗਾਉਂਦੀਆਂ ਰਹਿੰਦੀਆਂ ਹਨ ਪਰ ਹਮੇਸ਼ਾਂ ਇਹ ਹੁੰਦਾ ਆਇਆ ਹੈ ਕਿ ਰਾਸ਼ਟਰਪਤੀ ਸੱਤਾਧਾਰੀ ਪਾਰਟੀ ਵਿਚੋਂ ਆਏ ਹੁੰਦੇ ਹਨ ਅਤੇ ਹਿੰਦੁਸਤਾਨ ਦੇ ਇਤਿਹਾਸ ਵਿਚ ਸ਼ਾਇਦ ਹੀ ਕੋਈ ਹੀ ਅਜਿਹਾ ਮੌਕਾ ਹੋਵੇ ਜਦੋਂ ਰਾਸ਼ਟਰਪਤੀ ਵੱਲੋਂ ਕਿਸੇ ਵੀ ਸਰਕਾਰ ਤੇ ਕੋਈ ਜਨਤਕ ਹਿੱਤ ਵਿਚ ਫੈਸਲਾ ਲੈਂਦਿਆਂ ਕਾਰਵਾਈ ਕੀਤੀ ਗਈ ਹੋਵੇ।

ਹਾਲ ਦੀ ਘੜੀ ਵਿਚ ਦੇਸ਼ ਜਦੋਂ ਅਜੀਬ ਸਥਿਤੀ ਵਿਚ ਘਿਿਰਆ ਪਿਆ ਹੈ ਤੇ ਹਰ ਪਾਸੇ ਅਰਜਾਕਤਾ ਫੈਲੀ ਪਈ ਹੈ । ਬੀੇਤੇ ਤਿੰਨ ਸਾਲਾਂ ਵਿਚ ਜੋ ਵੀ ਕਾਨੂੰਨ ਬਣੇ ਹਨ ਉਹ ਜਨਤਕ ਹਿੱਤ ਵਿਚ ਨਹੀਂ ਸਨ ਸਭ ਦਾ ਵਿਰੋਧ ਹੋਇਆ ਹੈ ਅਤੇ ਕੀਮਤੀ ਜਾਨਾਂ ਵੀ ਗਈਆਂ ਹਨ। ਪਰ ਦੇਸ਼ ਦੇ ਰਾਸ਼ਟਰਪਤੀ ਸਾਹਿਬ ਜੀ ਨੇ ਇਸ ਸੰਬੰਧ ਵਿਚ ਕਦੀ ਵੀ ਕੋਈ ਵੀ ਕਾਰਵਾਈ ਕਰਨੀ ਸੰਭਵ ਨਹੀਂ ਸਮਝੀ।

ਇਸ ਸਮੇਂ ਦੇਸ਼ ਨੂੰ ਇਕ ਅਜਿਹੇ ਰਾਸ਼ਟਰਪਤੀ ਦੀ ਜਰੂਰਤ ਹੈ ਜੋ ਦੇਸ਼ ਦੀ ਸਥਿਤੀ ਨੂੰ ਦੇਖਦਿਆਂ ਕੱੁਝ ਅਜਿਹਾ ਨਵਾਂ ਕਰਨ ਕਿ ਜਿਸ ਨਾਲ ਸਰਕਾਰਾਂ ਨੂੰ ਇੱਕ ਨਵੀਂ ਤਰਜੀਹ ਮਿਲੇ ਕਿ ਜਿਸ ਨਾਲ ਇਸ ਮੁਲਕ ਦਾ ਢਾਂਚਾ ਸੁਧਰ ਸਕੇ। ਪਿਛੇ ਜਿਹੇ ਰਾਜ ਸਭਾ ਦੇ ਮੈਬਰਾਂ ਦੀ ਚੋਣ ਵੇਲੇ ਜਿਸ ਤਰ੍ਹਾਂ ਵੋਟਰਾਂ ਦੀ ਆਓ ਭਗਤ ਦੇ ਚਰਚੇ ਅਖਬਾਰਾਂ ਵਿਚ ਛਾਏ ਰਹੇ ਉਸ ਤੋਂ ਤਾਂ ਜਾਪਦਾ ਇਹ ਹੈ ਕਿ ਸ਼ਾਇਦ ਰਾਟਰਪਤੀ ਦੀ ਚੋਣ ਸਮੇਂ ਵੀ ਕਿਤੇ ਅਜਿਹੀ ਕਾਰਵਾਈਆਂ ਹੋਂਦ ਵਿਚ ਨਾ ਆਉਣ। ਇਸ ਸਮੇਂ ਰਾਸ਼ਟਰਪਤੀ ਦੇ ਅਹੁਦੇ ਦੀ ਅਹਿਮੀਅਤ ਸੀ ਬਹੁਤ ਹੀ ਮਹੱਤਤਾ ਹੈ।

ਸਾਨੂੰ ਕਿਸ ਤਰ੍ਹਾਂ ਦੇ ਰਾਸ਼ਟਰਪਤੀ ਦੀ ਲੋੜ ਹੈ ? ਰਾਸ਼ਟਰਪਤੀ ਭਵਨ ‘ਚ ਰਹਿਣ ਵਾਲੇ ਵਧੇਰੇ ਲੋਕ ਉੱਚੇ ਸਿਆਸੀ ਕੱਦ ਦੇ ਸਨ ਅਤੇ ਉਨ੍ਹਾਂ ‘ਚੋ ਕਈਆਂ ਨੂੰ ਭਾਰਤ ਦਾ ਸਰਵਉੱਚ ਸਿਵਲ ਪੁਰਸਕਾਰ ‘ਭਾਰਤ ਰਤਨ’ ਵੀ ਪ੍ਰਦਾਨ ਕੀਤਾ ਗਿਆ। ਇਨ੍ਹਾਂ ‘ਚੋਂ ਡਾ. ਰਜਿੰਦਰ ਪ੍ਰਸਾਦ (1962), ਡਾ. ਰਾਧਾ ਕ੍ਰਿਸ਼ਣਨ (1954), ਡਾ. ਜ਼ਾਕਿਰ ਹੁਸੈਨ (1963), ਵੀ.ਵੀ. ਗਿਰੀ (1975) ਅਤੇ ਡਾ. ਅਬਦੱੁਲ ਕਲਾਮ (1997) ਸ਼ਾਮਿਲ ਹਨ।

ਇਸ ਤੋਂ ਇਲਾਵਾ ਹੋਰਨਾਂ ਭਾਈਚਾਰਿਆਂ ਨੂੰ ਰਾਸ਼ਟਰਪਤੀ ਭਵਨ ‘ਚ ਰਹਿਣ ਦਾ ਮੌਕਾ ਮਿਿਲਆ ਹੈ। ਕੇ.ਆਰ. ਨਰਾਇਣ ਪਹਿਲੇ ਦਲਿਤ ਰਾਸ਼ਟਰਪਤੀ ਸਨ। ਉਹ 1997 ‘ਚ ਇਸ ਅੁਹਦੇ ਇਸ ਅਹੁਦੇ ‘ਤੇ ਬਿਰਾਜਮਾਨ ਹੋਏ ਸਨ। ੳ ਡਾ. ਏ.ਪੀ.ਜੇ. ਅਬਦੱੁਲ ਕਲਾਮ 2002 ‘ਚ ਰਾਸ਼ਟਰਪਤੀ ਬਣੇ। ਉਹ ਪਹਿਲੇ ਵਿਿਗਆਨੀ ਰਾਸ਼ਟਰਪਤੀ ਸਨ। 2007 ‘ਚ ਪ੍ਰਤਿਭਾ ਪਾਟਿਲ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ।

ਹੁਣ ਜਦੋਂ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੀ ਇਸ ਸਮੇਂ ਬਹੁਤ ਹੀ ਖਤਰੇ ਵਿਚ ਹੈ ਅਤੇ ਸਰਕਾਰਾਂ ਇਸ ਦੇ ਹਾਲਾਤਾਂ ਨੂੰ ਸੰਭਾਲਨ ਨਹੀਂ ਪਾ ਰਹੀਆਂ । ਮੁਲਕ ਦਾ ਸਾਰਾ ਧੰਨ ਇਸ ਸਮੇਂ ਲੋਕ ਹਿੱਤ ਵਿਚ ਨਹੀਂ ਬਲਕਿ ਲੋਕ ਵਿਰੋਧੀ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ। ਬੇਰੁਜ਼ਗਾਰੀ ਤੇ ਮਹਿੰਗਾਈ ਨੇ ਲੋਕਾਂ ਦਾ ਦਮ ਕੱਢ ਰੱਖਿਆ। ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮੁੁਲਕ ਵਿਚ ਨਿੱਤ ਦਿਨ ਨਵੇਂ ਡਾਅਨ ਪੈਦਾ ਹੋ ਰਹੇ ਹਨ। ਰੋਟੀ ਨਾਲੋਂ ਨਸ਼ਾ ਮਹਿੰਗਾ ਹੋ ਰਿਹਾ ਹੇ। ਕਾਰਪੋੇਰੇਟ ਘਰਾਣੇ ਸਰਕਾਰਾਂ ਨੂੰ ਚਲਾ ਰਹੇ ਹਨ । ਜਿੱਦ ਦਾ ਮਾਹੌਲ ਕੱੁਝ ਅਜਿਹੇ ਤਰੀਕੇ ਨਾਲ ਵਿਚਰ ਰਿਹਾ ਹੈ ਕਿ ਕਿਸੇ ਦੀ ਵੀ ਜਾਨ ਦੀ ਪ੍ਰਵਾਹ ਨਹੀਂ। ਕਿਸਾਨ ਸੰਘਰਸ਼ ਵਿੱਚ 700 ਦੇ ਕਰੀਬ ਸ਼ਹਾਦਤਾਂ ਕੋਈ ਅਹਿਮੀਅਤ ਨਹੀਂ ਰਖਵਾਉਂਦੀਆਂ। ਅਗਨੀਪੱਥ ਯੋਜਨਾ ਰਾਹੀਂ ਕਰੋੜਾਂ ਦਾ ਨੁਕਸਾਨ ਹੋ ਚੁੱਕਾ ਹੈ। ਪਰ ਸਰਕਾਰ ਦੇ ਕੰਨਾ ਤੇ ਜੂੰ ਨਹੀਂ ਸਰਕਦੀ।

ਅਜਿਹੇ ਮੌਕੇ ਤੇ ਜਦੋਂ ਦੇਸ਼ ਦੀ ਸਥਿਤੀ ਬੇਕਾਬੂ ਹੋਵੇ ਤਾਂ ਉਸ ਸਮੇਂ ਅਜਿਹੇ ਰਾਸ਼ਟਰਪਤੀ ਦੀ ਜਰੂਰਤ ਹੈ ਜੋ ਪਾਰਟੀ ਮਹੱਤਵ ਨੂੰ ਇੱਕ ਪਾਸੇ ਰੱਖ ਕੇ ਭਾਰਤ ਦੀ ਉਸ ਸ਼ਾਖ ਨੂੰ ਕਾਇਮ ਕਰੇ ਜੋ ਕਿ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਹਾਸਲ ਕੀਤੀ ਸੀ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d bloggers like this: