ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ ਤੋਂ ਕਿੰਨੀ ਅਹਿਮ ਸਮੱਸਿਆ ਹੈl ਧਾਰਮਿਕਤਾ ਪ੍ਰਤੀ ਕੀਤੀ ਗਈ ਟਿੱਪਣੀ ਅਸਲ ਰਾਜ਼ ਕੀ

ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ ਤੋਂ ਕਿੰਨੀ ਅਹਿਮ ਸਮੱਸਿਆ ਹੈl ਧਾਰਮਿਕਤਾ ਪ੍ਰਤੀ ਕੀਤੀ ਗਈ ਟਿੱਪਣੀ? ਅਸਲ ਰਾਜ਼ ਕੀ?

ਹਿੰਦੁਸਤਾਨ ਦਾ ਇਤਿਹਾਸ ਗਵਾਹ ਹੈ ਕਿ ਜਦ ਵੀ ਕੋਈ ਰਾਜ ਪ੍ਰਬੰਧਕ ਲੋਕਾਂ ਨੂੰ ਸਵੱਛ ਰਾਜ ਪ੍ਰਦਾਨ ਕਰਨ ਵਿੱਚ ਫੇਲ੍ਹ ਹੋ ਜਾਂਦੇ ਹਨ ਤਾਂ ਫਿਰ ਉਹਨਾਂ ਵਲੋਂ ਕਿਸੇ ਇੱਕ ਅਜਿਹੀ ਸਮੱਸਿਆ ਵਿਚ ਲੋਕਾਂ ਨੂੰ ਉਲਝਾਉਣਾ ਕਿ ਜਿਸ ਨਾਲ ਅਜਿਹੀ ਹਲਚਲ ਮੱਚ ਜਾਵੇ ਕਿ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਭਟਕ ਕਿ ਕਿਸੇ ਅਜਿਹੀ ਗੱਲ ਵੱਲ ਆਕਰਸ਼ਿਤ ਹੋ ਜਾਵੇ ਕਿ ਜਿਸ ਨਾਲ ਸਾਰੇ ਦੇਸ਼ ਵਿਚ ਅਰਾਜਕਤਾ ਫੈਲ ਜਾਵੇ। ਇਹੀ ਹਾਲ ਹੋਇਆ ਹੈ ਮੌਜੂਦਾ ਸਮੇਂ ਜਦੋਂ 2024 ਦੀਆਂ ਚੋਣਾਂ ਨੂੰ ਇੱਕ ਸਾਲ ਦਾ ਸਮਾਂ ਰਹਿ ਗਿਆ ਹੈ ਤੇ ਮੌਜੂਦਾ ਮੋਦੀ ਸਰਕਾਰ ਹਰ ਫਰੰਟ ਤੇ ਫੇਲ਼੍ਹ ਸਾਬਤ ਹੋਈ ਹੈ। ਲੋਕਾਂ ਦਾ ਧਿਆਨ ਹੁਣ ਜਦੋਂ ਮਹਿੰਗਾਈ ਅਤੇ ਬੇਰੁਜ਼ਗਾਰੀ ਵੱਲ ਕੇਂਦਰਿਤ ਹੋਣਾ ਹਾਲੇ ਸ਼ੁਰੂ ਹੀ ਹੋਇਆ ਸੀ ਕਿ ਉਸ ਨੇ ਭਾਰਤੀ ਜਨਤਾ ਪਾਰਟੀ ਦੀ ਹੋਣਹਾਰ ਨੇਤਾ ਜੋ ਕਿ ਪੇਸ਼ੇ ਤੋਂ ਵਕੀਲ ਵੀ ਹੈ ਉਸ ਦੀ ਸ਼ਾਤਰ ਦਿਮਾਗੀ ਵਿਚੋਂ ਕਿਸੇ ਵਿਸ਼ੇਸ਼ ਚਾਲ ਦੀ ਤਹਿਤ ਕੁਜ ਅਜਿਹਾ ਉਪਜਿਆ ਗਿਆ ਕਿ ਜਿਸ ਨਾਲ ਅੱਜ ਭਾਰਤ ਵਿੱਚ ਤਾਂ ਕੀ ਸਾਰੇ ਵਿਸ਼ਵ ਵਿੱਚ ਹੀ ਅੱਗ ਲੱਗ ਗਈ ਤੇ 15 ਦੇਸ਼ਾਂ ਨੇ ਤਾਂ ਇਸ ਦਾ ਵਿਰੋਧ ਕੁੱਝ ਇਸ ਕਦਰ ਕੀਤਾ ਹੈ ਕਿ ਉਨ੍ਹਾਂ ਅੱਗੇ ਭਾਰਤ ਸਰਕਾਰ ਨੂੰ ਸ਼ਰਮਿੰਦਗੀ ਉਠਾਉਣੀ ਪਈ ਹੈ। ਇਸਲਾਮਿਕ ਦੇਸ਼ ਜੋ ਕਿ ਆਪਣੇ ਈਸ਼ਟ ਪੈਗੰਬਰ ਮੁਹੰਮਦ ਸਾਹਿਬ ਜੀ ਦੇ ਪੂਜਨੀਕ ਹਨ ਉਹਨਾਂ ਨੇ ਤਾਂ ਭਾਰਤੀ ਵਸਤੂਆਂ ਦਾ ਸੇਵਨ ਹੀ ਬੰਦ ਕਰ ਦਿੱਤਾ ਹੈ।

ਜਿਸ ਦਿਨ ਤੋਂ ਇਹ ਵਿਵਾਦ ਉੱਠਿਆ ਹੈ ਉਸ ਦਿਨ ਤੋਂ ਹੀ ਸਾਰੇ ਭਾਰਤ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਨਿਰਵਿਰੋਧ ਜਾਰੀ ਹੈ ਅਜਿਹੇ ਸਮੇਂ ਤੋਂ ਜਦੋਂ ਕਾਨਪੁਰ ਵਿਚ ਤੋਂ ਹੋਏ ਦੰਗਿਆਂ ਦੇ ਰਾਹੀਂ ਕਾਫੀ ਨੁਕਸਾਨ ਹੋਇਆ ਪੁਲਿਸ ਵਲੋਂ ਧਾਰਾ 144 ਕਈ ਵੱਡੇ ਸ਼ਹਿਰਾਂ ਵਿਚ ਲਾਗੂ ਕਰ ਦਿੱਤੀ ਗਈ ਪਰ ਇਹ ਸਭ ਕੱੁਝ ਤੱਦ ਤੱਕ ਸ਼ਾਂਤ ਨਹੀਂ ਹੋ ਜਾਂਦਾ ਜਦ ਤੱਕ ਨੁਪੂਰ ਸ਼ਰਮਾ ਦੀ ਗ੍ਰਿਫਤਾਰੀ ਦੀ ਮੰਗ ਪੂਰੀ ਨਹੀਂ ਹੁੰਦੀ। ਰਾਂਚੀ ‘ਚ ਸ਼ੁੱਕਰਵਾਰ ਨੂੰ ਹੋਈ ਹਿੰਸਾ ਦੌਰਾਨ ਜ਼ਖ਼ਮੀ ਹੋਏ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੁਰੱਖਿਆ ਬਲਾਂ ਸਮੇਤ ਕਈ ਗੰਭੀਰ ਜ਼ਖ਼ਮੀ ਹਨ । ਅਧਿਕਾਰੀਆਂ ਨੇ ਅੱਜ ਦੱਸਿਆ ਕਿ ਪੋਸਟ ਮਾਰਟਮ ਦੀ ਰਿਪੋਰਟ ਅਨੁਸਾਰ ਦੋਵੇਂ ਵਿਅਕਤੀਆਂ ਦੀ ਮੌਤ ਗੋਲੀਆਂ ਲੱਗਣ ਕਾਰਨ ਹੋਈ ਹੈ । ਉਨ੍ਹਾਂ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਖਦੇਵ ਨਗਰ, ਲੋਅਰ ਬਾਜ਼ਾਰ, ਡੇਲੀ ਮਾਰਕੀਟ ਅਤੇ ਹਿੰਦਪਿਡੀ ਸਮੇਤ 12 ਪੁਲਿਸ ਥਾਣਿਆਂ ਦੇ ਖੇਤਰਾਂ ‘ਚ ਧਾਰਾ 144 ਲਾਗੂ ਕੀਤੀ ਹੋਈ ਹੈ । ਇਸ ਤੋਂ ਇਲਾਵਾ ਅਗਲੇ ਆਦੇਸ਼ਾਂ ਤੱਕ ਜ਼ਿਲ੍ਹੇ ‘ਚ ਇੰਟਰਨੈੱਟ ਸੇਵਾ ਵੀ ਮੁਅੱਤਲ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਸ਼ਹਿਰ ‘ਚ ਸਥਿਤੀ ਹੁਣ ਕਾਬੂ ਹੇਠ ਹੈ ਅਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ । ਵੱਡੀ ਗਿਣਤੀ ‘ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ । ਸੀ. ਸੀ. ਟੀ. ਵੀ. ਫੁਟੇਜ ਅਤੇ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾਵੇਗੀ । ਕੱਲ੍ਹ ਹੋਈਆਂ ਝੜਪਾਂ ਦੌਰਾਨ ਦੋ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ ।

ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਡਾਕਟਰਾਂ ਨੇ ਦੱਸਿਆ ਕਿ ਗੰਭੀਰ ਜ਼ਖ਼ਮੀ ਹੋਏ 13 ਵਿਅਕਤੀਆਂ ਨੂੰ ਕੱਲ੍ਹ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਨ੍ਹਾਂ ‘ਚੋਂ 2 ਦੀ ਬੀਤੀ ਰਾਤ ਮੌਤ ਹੋ ਗਈ । ਤਿੰਨ ਵਿਅਕਤੀਆਂ ਦੀ ਹਾਲਤ ਅਜੇ ਵੀ ਬੇਹੱਦ ਗੰਭੀਰ ਬਣੀ ਹੋਈ ਹੈ । ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ‘ਚ ਪੁਲਿਸ ਮੁਲਾਜ਼ਮ ਤੇ ਸੀ. ਆਰ. ਪੀ. ਐਫ ਦੇ ਜਵਾਨ ਵੀ ਸ਼ਾਮਿਲ ਹਨ । ਰਾਂਚੀ ਦੇ ਐਸ. ਐਸ. ਪੀ. ਸੁਰੇਂਦਰ ਕੁਮਾਰ ਝਾਅ ਨੂੰ ਵੀ ਕੱਲ੍ਹ ਜ਼ਖ਼ਮੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ । ਇਸੇ ਦੌਰਾਨ ਕਈ ਹਿੰਦੂ ਜਥੇਬੰਦੀਆਂ ਨੇ ਸਨਿਚਰਵਾਰ ਨੂੰ ਰਾਂਚੀ ਬੰਦ ਦਾ ਸੱਦਾ ਦਿੱਤਾ ਸੀ ਅਤੇ ਹਿੰਸਾ ਦੇ ਵਿਰੋਧ ‘ਚ ਵਪਾਰੀਆਂ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣ ਲਈ ਕਿਹਾ ਗਿਆ ਸੀ। । ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਿਲ੍ਹਆਂ ‘ਚ ਸ਼ੁੱਕਰਵਾਰ ਨੂੰ ਜ਼ੁੰਮੇ ਦੀ ਨਮਾਜ਼ ਦੇ ਬਾਅਦ ਹੋਈ ਹਿੰਸਾ ਸੰਬੰਧੀ ਹੁਣ ਤੱਕ 255 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ ।

ਪਰ ਲੋਕ ਰੋਹ ਇੰਨਾ ਭੜਕ ਚੁੱਕਾ ਹੈ ਕਿ ਉਹ ਅਸਲ ਮੱੁਦਿਆਂ ਨੂੰ ਤਾਂ ਆਪਣੇ ਦਿਮਾਗ ਵਿਚੋਂ ਕੱਢ ਚੁੱਕੇ ਹਨ ਅਤੇ ਉਹਨਾਂ ਦਾ ਇੱਕੋ ਹੀ ਮਕਸਦ ਰਹਿ ਗਿਆ ਹੈ ਕਿ ਨੁਪੂਰ ਸ਼ਰਮਾ ਦੀ ਗ੍ਰਿਫਤਾਰੀ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਵਿਚ ਮੁਸਲਿਮ ਲੋਕਾਂ ਦੀ ਗਿਣਤੀ ਹਿੰਦੂਆਂ ਤੋਂ ਬਾਅਦ ਦੂਜੇ ਨੰਬਰ ਤੇ ਹੈ ਜੇਕਰ ਉੇਹ ਮਹਿੰਗਾਈ, ਬੇਰੁਜ਼ਗਾਰੀ ਅਤੇ ਭੁੱਖਮਰੀ ਦੇ ਮੱੁਦੇ ਤੇ ਕਿਤੇ ਅਜਿਹਾ ਸੰਘਰਸ਼ ਕਰਨ ਤਾਂ ਸਰਕਾਰ ਦੀਆਂ ਮਨਮਰਜ਼ੀਆਂ ਤੇ ਗਲਤ ਪਾਲਿਸੀਆਂ ਨੂੰ ਕਦੋਂ ਦੀ ਠੱਲ੍ਹ ਪੈ ਜਾਵੇ। ਪਰ ਕਿੰਨਾ ਵਿਸ਼ਾਲ ਤੇ ਸ਼ਾਤਰ ਦਿਮਾਗ ਹੈ ਉਹਨਾਂ ਲੋਕਾਂ ਦਾ ਜਿੰਨਾਂ ਦੇ ਦਿਮਾਗ ਵਿਚ ਅਜਿਹੇ ਤੌਰ ਤਰੀਕੇ ਉਪਜਦੇ ਹਨ ਕਿ ਜਿਸ ਦੀ ਤਹਿਤ ਲੋਕਾਂ ਦਾ ਦੇ ਦਿਮਾਗ ਵਿਚ ਬਿਨਾਂ ਕਿਸੇ ਅਪਰੇਸ਼ਨ ਦੇ ਅਜਿਹੇ ਵਾਇਰਸ ਧੱਕ ਦਿੱਤੇ ਜਾਂਦੇ ਹਨ ਕਿ ਜਿਸ ਦਾ ਸਿੱਧਾ ਫਾਇਦਾ ਸਰਕਾਰੀ ਤੰਤਰ ਨੂੰ ਕੱੁਝ ਇਸ ਕਦਰ ਹੋ ਜਾਂਦਾ ਹੈ ਕਿ ਉਹਨਾਂ ਦਾ ਰਾਜ ਫਿਰ ਤੋਂ ਕਾਇਮ ਹੋ ਜਾਂਦਾ ਹੈ।

ਸੋਚਣ ਦਾ ਵਿਸ਼ਾ ਇਹ ਹੈ ਕਿ ਆਖਿਰ ਦੇਸ਼ ਜਾਂ ਦੁਨੀਆਂ ਦਾ ਇਸ ਸਮੇਂ ਕਿਹੜਾ ਖੇਤਰ ਹੈ ਜੋ ਧਾਰਮਿਕਤਾ ਅਤੇ ਨਸਲਵਾਦ ਦੇ ਮੱੁਦੇ ਵਿੱਚ ਗ੍ਰਸਤ ਨਹੀ ਅਤੇ ਇਹਨਾਂ ਦੋਵਾਂ ਮੱੁਦਿਆਂ ਨੂੰ ਲੈ ਕੇ ਕਤਲੇਆਮ ਨਾ ਹੋ ਰਿਹਾ ਹੋਵੇੇ ਅਤੇ ਇਸ ਦਾ ਅਸਰ ਕੱੁਝ ਇਸ ਕਦਰ ਵੀ ਹੋ ਚੁੱਕਾ ਹੈ ਕਿ ਮੁੰਬਈ ਬੰਬ ਧਮਾਕੇ, ਅਮਰੀਕਾ ਵਿਚ ਵਰਲਡ ਟਰੇਡ ਸੈਂਟਰ ਤੇ ਹਮਲਾ ਇਸ ਤੋਂ ਇਲਾਵਾ ਪੁਲਵਾਮਾ ਕਾਂਡ ਤੋਂ ਇਲਾਵਾ ਭਾਰਤ, ਅਮਰੀਕਾ ਸਮੇਤ ਕਈ ਦੇਸ਼ਾਂ ਵਿਚ ਅਜਿਹੇ ਕਾਰੇ ਹੋ ਚੱੁਕੇ ਹਨ ਕਿ ਨਸਲਵਾਦ ਤੇ ਧਾਰਮਿਕਤਾ ਦੀ ਅੱਗ ਨੇ ਕਈਆਂ ਦੇ ਦਿਮਾਗ ਵਿਚ ਅਜਿਹਾ ਵਿਸਫੋਟ ਕੀਤਾ ਹੈ ਕਿ ਉਹ ਸ਼ਰੇਆਮ ਬੰਦੂਕਾਂ ਲੈ ਕੇ ਸਕੂਲਾਂ ਵਿਚ ਅਤੇ ਧਾਰਮਿਕ ਸਥਾਨਾਂ ਤੇ ਜਾ ਕੇ ਕਤਲੇਆਮ ਕਰ ਚੁੱਕੇ ਹਨ । ਉਹ ਵੀ ਅਜਿਹੇ ਮੌਕੇ ਤੇ ਜਦੋਂ ਕਿ ਲੋਕਾਂ ਆਪਣੇ ਆਪਣੇ ਈਸ਼ਟ ਦੀ ਪੂਜਾ ਕਰਨ ਵਿਚ ਰੁੱਝੇ ਹੁੰਦੇ ਹਨ । ਜਦਕਿ ਨੁਪੂਰ ਸ਼ਰਮਾ ਦੇ ਇੱਕ ਵਿਚਾਰ ਨੇ ਜੋ ਕਿ ਤੈਸ਼ ਵਿਚ ਆਕੇ ਦਿਮਾਗ ਵਿਚੋਂ ਨਿਕਲਿਆ ਜਿਸ ਨੇ ਕਿ ਧਰਮ-ਯੱੁਧ ਨੂੰ ਜਨਮ ਦਿੱਤਾ ਹੈ। ਇਸ ਤੋਂ ਪਹਿਲਾਂ ਕਿ ਲੋਕ ਅਜਿਹੀ ਗੱਲ ਨੂੰ ਲੈਕੇ ਆਪਣੀਆਂ ਜਾਨਾਂ ਨੂੰ ਅਜਾਈਂ ਨਾ ਗਵਾ ਸਕਣ। ਰਾਜਨੀਤਿਕ ਚਾਲਾਂ ਨੂੰ ਸਮਝਦੇ ਹੋਏ ਇਹਨਾਂ ਵਿਵਾਦਾਂ ਤੋਂ ਬਚਣਾ ਚਾਹੀਦਾ ਹੈ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*


%d