Haryana News

ਚੰਡੀਗੜ੍ਹ, 20 ਅਪ੍ਰੈਲ – ਕਰਨਾਲ ਦੇ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਚੋਣ ਅਧਿਕਾਰੀ ਉੱਤਮ ਸਿੰਘ ਨੇ ਦਸਿਆ ਕਿ ਲੋਕਸਭਾ ਆਮ ਚੋਣ 2024 ਤੇ ਕਰਨਾਲ ਵਿਧਾਨਸਭਾ ਜਿਮਨੀ ਚੋਣ ਦੌਰਾਨ ਪ੍ਰਚਾਰ ਸਮੱਗਰੀ ਦੀ ਛਪਾਈ ਕਰਨ ਲਈ ਪੋਸਟਰ ਜਾਂ ਪੰਫਲੇਟ ‘ਤੇ ਪ੍ਰਕਾਸ਼ਕ, ਛਪਾਈ ਕਰਵਾਉਣ ਵਾਲੇ ਦਾ ਨਾਂਅ ਅਤੇ ਕਾਪੀਲਆਂ ਦੀ ਗਿਣਤੀ ਛਪੀ ਹੋਣੀ ਚਾਹੀਦੀ ਹੈ।

          ਉਨ੍ਹਾਂ ਨੇ ਦਸਿਆ ਕਿ ਭਾਰਤ ਚੋਣ ਵਿਭਾਗ, ਹਰਿਆਣਾ ਚੋਣ ਕਮਿਸ਼ਨ ਸਮੇਤ ਜਿਲ੍ਹਾ ਪ੍ਰਸਾਸ਼ਨ ਵੱਲੋਂ ਚੋਣ ਖਰਚ ਦਾ ਵੇਰਵਾ ‘ਤੇ ਪੂਰੀ ਨਿਗਰਾਨੀ ਰੱਖੀ ਜਾਵੇਗੀ। ਇਸ ਲਈ ਪ੍ਰਿੰਟਿੰਗ ਪ੍ਰੈਸ ਸੰਚਾਲਕ ੲਨੇਖਚਰ ਫਾਰਮ ਵਨ ਅਤੇ ਬੀ ਭਰ ਕੇ ਇਹ ਸਪਸ਼ਟ ਕਰਣਗੇ ਕਿ ਪ੍ਰਚਾਰ ਦੀ ਸਮੱਗਰੀ ਕਿਸੇ ਪ੍ਰੈਸ ਤੋਂ ਛਪਵਾਈ ਗਈ ਅਤੇ ਇਸ ਸਮੱਗਰੀ ਨੁੰ ਛਪਵਾਉਣ ਵਾਲਾ ਕੌਣ ਹੈ। ਨਾਲ ਹੀ ਕਿੰਨ੍ਹੀ ਕਾਪੀਆਂ ਛਾਪੀਆਂ ਗਈਆਂ ਹਨ, ਇਹ ਬਿਊਰਾ ਵੀ ਪ੍ਰੈਸ ਸੰਚਾਲਕਾਂ ਨੁੰ ਦੇਣਾ ਹੋਵੇਗਾ।

          ਜਿਲ੍ਹਾ ਚੋਣ ਅਧਿਕਾਰੀ ਨੇ ਦਸਿਆ ਕਿ ਚੋਣ ਪ੍ਰਚਾਰ ਦੀ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਨਾਲ ਪਹਿਲਾਂ ਪ੍ਰੈਸ ਸੰਚਾਲਕ ਇਸ ਗੱਲ ਦੀ ਜਾਂਚ ਕਰ ਲੈਣ ਕਿ ਪ੍ਰਚਾਰ ਸਮੱਗਰੀ ਦੀ ਭਾਸ਼ਾ ਅਤੇ ਵਿਸ਼ਾਵਸਤੂ ਵਿਚ ਕੋਈ ਇਤਰਾਜਜਨਕ ਸ਼ਬਦ ਤਾਂ ਨਹੀਂ ਹਨ। ਪ੍ਰਚਾਰ ਸਮੱਗਰੀ ਦੀ ਭਾਸ਼ਾ ਕਿਸੇ ਵਿਅਕਤੀ ਜਾਂ ਪਾਰਟੀ ਦੇ ਲਈ ਇਤਰਾਜਜਨਕ ਨਹੀਂ ਹੋਣੇ ਚਾਹੀਦੇ ਹਨ। ਜੇਕਰ ਇਸ ਬਾਰੇ ਕੋਈ ਸ਼ਿਕਾਇਤ ਪਾਈ ਗਈ ਤਾਂ ਛਪਾਈ ਕਰਵਾਉਣ ਵਾਲੇ ਅਤੇ ਛਾਪਣ ਵਾਲੇ ਦੋਵਾਂ ਦੇ ਖਿਲਾਫ ਜਨਪ੍ਰਤੀਨਿਧੀ ਐਕਟ, 1951 ਦੀ ਧਾਰਾ 127-ਏ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਦਸਿਆ ਕਿ ਹੈਂਡਬਿੱਲ, ਪੰਫਲੇਟ, ਪੋਸਟਰ, ਬੈਨਰ ਆਦਿ ਛਾਪਣ ਦਾ ਪੂਰਾ ਵੇਰਵਾ ਪ੍ਰੈਸ ਸੰਚਾਲਕ ਆਪਣੇ ਕੋਲ ਰੱਖਣਗੇ। ਇਸ ਨੂੰ ਚੋਣ ਵਿਭਾਗ ਵੱਲੋਂ ਕਦੀ ਵੀ ਮੰਗਿਆ ਜਾ ਸਕਦਾ ਹੈ। ਚੋਣ ਪ੍ਰਚਾਰ ਸਮੱਗਰੀ ਦੇ ਛਾਪਣ ‘ਤੇ ਪੂਰੀ ਜਿਮੇਵਾਰੀ ਪ੍ਰਕਾਸ਼ਕ ਅਤੇ ਛਪਾਈ ਕਰਵਾਉਣ ਵਾਲੇ ਦੀ ਰਹੇਗੀ। ਇਸ ਕੰਮ ਵਿਚ ਚੋਣ ਜਾਬਤ  ਦਾ ਧਿਆਨ ਰੱਖਣ।

ਕਿਸਾਨਾਂ ਨੁੰ ਸਹੂਲਤ ਮਹੁਇਆ ਕਰਾਉਣਾ ਪ੍ਰਾਥਮਿਕਤਾ ਹੈ

ਚੰਡੀਗੜ੍ਹ, 20 ਅਪ੍ਰੈਲ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਡਿਪਟੀ ਕਮਿਸ਼ਨਰਾਂ ਨੁੰ ਨਿਰਦੇਸ਼ ਦਿੱਤੇ ਕਿ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਸਮੇਂ ‘ਤੇ ਖਰਾਬ ਫਸਲਾਂ ਦੀ ਭਰਪਾਈ ਮਿਲ ਸਕੇ। ਕਿਸਾਨਾਂ ਦੀ ਸੰਤੁਸ਼ਟੀ ਸਾਡੀ ਪ੍ਰਾਥਮਿਕਤਾ ਹੈ।

          ਮੁੱਖ ਸਕੱਤਰ ਅੱਜ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਧਿਕਾਰੀਆਂ ਨਾਲ ਰਬੀ-ਫਸਲ ਦੀ ਖਰੀਦ ਨਾਲ ਸਬੰਧਿਤ ਵਿਵਸਥਾਵਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਉਨ੍ਹਾਂ ਨੇ ਪ੍ਰਸਾਸ਼ਨਿਕ ਸਕੱਤਰਾਂ, ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਰਬੀ ਫਸਲਾਂ ਦੀ ਖਰੀਦ ਨਾਲ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੀ ਮੰਡੀਆਂ ਵਿਚ ਕਣਕ ਤੇ ਸਰੋਂ ਦੀ ਆਮਦ ਤੇਜੀ ਨਾਲ ਵੱਧ ਰਹੀ ਹੈ। ਕਿਸਾਨਾਂ ਤੇ ਆੜਤੀਆਂ ਨਾਲ ਤਾਲਮੇਲ ਕਰ ਕੇ ਐਤਵਾਰ ਨੂੰ ਮੰਡੀਆਂ ਵਿਚ ਫਸਲ ਦੀ ਖਰੀਦ ਬੰਦ ਰੱਖਣ ਅਤੇ ਟਰੱਕਾਂ ਤੇ ਹੋਰ ਵਾਹਨਾਂ ਰਾਹੀਂ 24 ਘੰਟੇ ਵਿਚ 50 ਫੀਸਦੀ ਕਣਕ ਤੇ ਸਰੋਂ ਦੀ ਫਸਲਾਂ ਦਾ ਮੰਡੀਆਂ ਤੋਂ ਕੱਲ ਸ਼ਾਮ ਤਕ ਉਠਾਨ ਕਰਵਾ ਕੇ ਗੋਦਾਮਾਂ ਵਿਚ ਰੱਖਵਾਉਣ। ਜੇਕਰ ਮੰਡੀਆਂ ਵਿਚ ਫਸਲਾਂ ਦੇ ਉਠਾਨ ਵਿਚ ਕੋਤਾਹੀ ਨਾ ਵਰਤੀ ਜਾਵੇ। ਉਹ ਖੁਦ ਇਸਦਾ ਫੀਡਬੈਕ ਲੈਣਗੇ।

          ਉਨ੍ਹਾਂ ਨੇ ਕਿਹਾ ਕਿ ਜੇਕਰ ਕਣਕ ਉਠਾਨ ਲਈ ਆੜਤੀ ਆਪਣੇ ਵਾਹਨ ਦਾ ਇਸਤੇਮਾਲ ਕਰਦੇ ਹਨ ਤਾਂ ਉਨ੍ਹਾਂ ਨੂੰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੈਅ ਰੇਟ ਦੇ ਦਿੱਤੇ ਜਾਣ।

          ਉਨ੍ਹਾਂ ਨੇ ਕਿਹਾ ਕਿ ਕਿਸਾਨ ਦੀ ਫਸਲ ਦਾ ਜੇ ਫਾਰਮ ਕੱਟਣ ਦੇ 72 ਘੰਟੇ ਦੇ ਅੰਦਰ-ਅੰਦਰ ਫਸਲ ਦਾ ਭੁਗਤਾਨ ਕੀਤਾ ਜਾਵੇ। ਉਨ੍ਹਾਂ ਨੇ ਸੂਬੇ ਦੀ ਅਨਾਜ ਮੰਡੀਆਂ ਤੋਂ ਫਸਲਾਂ ਦਾ ਸਮੇਂ ‘ਤੇ ਉਠਾਨ ਕਰਨ ਅਤੇ ਕਿਸਾਨਾਂ ਨੂੰ ਹਰ ਸੰਭਵ ਸਹੂਲਤ ਮਹੁਇਆ ਕਰਾਉਣ ਦੇ ਵੀ ਨਿਰਦੇਸ਼ ਦਿੱਤੇ।

          ਉਨ੍ਹਾਂ ਨੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਵੀ ਸਮੇਂ-ਸਮੇਂ ‘ਤੇ ਆਪਣੇ ਅਧੀਨ ਮੰਡੀਆਂ ਦੀ ਵਿਜਿਟ ਕਰਨ ਦੇ ਵੀ ਨਿਰਦੇਸ਼ ਦਿੱਤੇ। ਆੜਤੀਆਂ ਦੇ ਨਾਲ ਤਾਲਮੇਲ ਕਰ ਕੇ ਕਾਮਿਆਂ ਦੀ ਵਿਵਸਥਾ ਕਰਨ, ਤਾਂ ਜੋ ਟਰੱਕਾਂ ਤੋਂ ਕਣਕ ਦੀ ਲੋਡਿੰਗ ਤੇ ਅਨਲੋਡਿੰਗ ਵਿਚ ਮੁਸ਼ਕਲ ਨਾ ਹੋਵੇ।

          ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਫਸਲ ਖਰੀਦ ਨਾਲ ਸਬੰਧਿਤ ਅਧਿਕਾਰੀਆਂ ਨੂੰੰ ਸਪਸ਼ਟ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੁੰ ਆਪਣੀ ਫਸਲ ਦੀ ਵਿਕਰੀ ਕਰਨ ਵਿਚ ਕਿਸੇ ਤਰ੍ਹਾ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਨਾਲ ਹੀ ਫਸਲਾਂ ਦਾ ਭੁਗਤਾਨ ਨਿਰਧਾਰਿਤ ਸਮੇਂ ਵਿਚ ਹਰ ਹਾਲ ਵਿਚ ਯਕੀਨੀ ਕੀਤਾ ਜਾਵੇ।

          ਮੁੱਖ ਸਕੱਤਰ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਸਾਇਲੋ ਨੁੰ ਵੀ ਖਰੀਦ ਕੇਂਦਰ ਬਣਾਇਆ ਗਿਆ ਹੈ ਜਿੱਥੇ ਕਿਸਾਨ ਸਿੱਧਾ ਆਪਣੀ ਫਸਲ ਵੇਚਣ ਲਈ ਲੈ ਜਾ ਸਕਦਾ ਹੈ।

          ਇਸ ਮੌਕੇ ‘ਤੇ ਮੀਟਿੰਗ ਵਿਚ ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਸਿਵ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਨਿਦੇਸ਼ਕ ਮੁਕੁਲ ਕੁਮਾਰ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਇੰਨ੍ਹਾਂ ਤੋਂ ਇਲਾਵਾ ਕਈ ਪ੍ਰਸਾਸ਼ਨਿਕ ਸਕੱਤਰ ਅਤੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਵੀਡੀਓ ਕਾਨਫ੍ਰੈਂਸਿੰਗ ਨਾਲ ਜੁੜੇ ਹੋਏ ਸਨ।

ਘਰ ਬੈਠੇ ਡਾਊਨਲੋਡ ਕਰਨ ਫੋਟੋਯੁਕਤ ਡਿਜੀਟਲ ਵੋੋਟਰ ਕਾਰਡ

ਚੰਡੀਗੜ੍ਹ, 20 ਅਪ੍ਰੈਲ – ਕੈਥਲ ਦੇ ਜਿਲ੍ਹਾ ਚੋਣ ਅਧਿਕਾਰੀਆਂ ਅਤੇ ਡੀਸੀ ਪ੍ਰਸ਼ਾਂਤ ਪੰਵਾਰ ਨੇ ਕਿਹਾ ਕਿ ਡਿਜੀਟਲਾਈਜੇਸ਼ਨ ਵੱਲ ਵੱਧਦੇ ਦੌਰ ਵਿਚ ਚੋਣ ਕਮਿਸ਼ਨ ਨੇ ਵੀ ਚੋਣ ਨਾਲ ਜੁੜੇ ਮਹਤੱਵਪੂਰਨ ਕੰਮ ਆਨਲਾਇਨ ਕਰ ਦਿੱਤੇ ਹਨ। ਚੋਣ ਕਮਿਸ਼ਨਰ ਨੇ ਪੂਰੇ ਦੇਸ਼ ਵਿਚ ਡਿਜੀਟਲ ਵੋਟਰ ਪਹਿਚਾਣ ਪੱਤਰ ਜਾਂ ਇਲੈਕਟ੍ਰੋੋਨਿਕ ਇਲੈਕਟੋਰਲ ਫੋਟੋ ਆਈਡੀ ਕਾਰਡ ਯਾਨੀ ਈ-ਈਪੀਆਈਸੀ ਦੀ ਸਹੂਲਤ ਸ਼ੁਰੂ ਕਰ ਰੱਖੀ ਹੈ।

          ਡੀਸੀ ਨੇ ਕਿਹਾ ਕਿ ਜੇਕਰ ਵੋਟਰ ਦੀ ਵੋਟਰ ਆਈਡੀ ਕਿਤੇ ਗੁੰਮ ਹੋ ਗਈ ਹੈ ਜਾਂ ਫਿਰ ਉਹ ਵੋਟਰ ਕਾਰਡ ਦੀ ਡਿਜੀਟਲ ਕਾਪੀ ਸੰਭਾਲ ਕੇ ਰੱਖਣੀ ਚਾਹੀਦੀ ਹੈ ਤਾਂ ਵੋਟਰ ਹੈਲਪਲਾਇਨ ਐਪ ਜਾਂ ਫਿਰ ਚੋਣ ਕਮਿਸ਼ਨ ਦੀ ਵੈਬਸਾਇਟ voters.eci.gov.in  ਤੋਂ ਆਪਣਾ ਵੋੋਟਰ ਕਾਰਡ ਆਸਾਨੀ ਨਾਲ ਮੋਬਾਇਲ ਜਾਂ ਕੰਪਿਊਟਰ ‘ਤੇ ਡਾਉਨਲੋਡ ਕਰ ਸਕਦੇ ਹਨ। ਖਾਸ ਗੱਲ ਇਹ ਹੈ ਕਿ ਡਿਜੀਟਲ ਵੋਟਰ ਕਾਰਡ ਈ-ਈਪੀਆਈਸੀ ਨੁੰ ਡਿਜੀ ਲਾਕਰ ਵਿਚ ਵੀ ਅਪਲੋਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਨੂੰ ਪ੍ਰਿੰਟ ਵੀ ਕਰਾਇਆ ਜਾ ਸਕਦਾ ਹੈ।

          ਉਨ੍ਹਾਂ ਨੇ ਦਸਿਆ ਕਿ ਈ-ਈਪੀਆਈਸੀ ਵੋਟਰ ਕਾਰਡ ਓਰਿਜਨਲ ਵੋਟਰ ਆਈ ਕਾਡਰ ਦਾ ਇਥ ਨਾਲ-ਏਡਿਟੇਬਲ ਪੀਡੀਐਫ ਵਰਜਨ ਹੈ। ਵੋਟਰ ਆਈਡੀ ਦੇ ਪੀਡੀਐਫ ਵਰਜਨ ਨੂੰ ਵੀ ਆਈਡੇਂਟਿਟੀ ਦੇ ਨਾਲ ਏਡਰੇਂਸ ਪਰੂਫ ਵਜੋ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਡਿਜੀਟਲ ਆਈਡੀ ਪਰੂਫ ਨੂੰ ਆਸਾਨੀ ਨਾਲ ਏਕਸੇਸ ਕਰਨ ਲਈ ਮੋਬਾਇਲ ਫੋਨ ਜਾਂ ਡਿਜੀਲਾਕਰ ਵਿਚ ਸਟੋਰ ਕਰ ਕੇ ਰੱਖਿਆ ਜਾ ਸਕਦਾ ਹੈ।

          ਉਨ੍ਹਾਂ ਨੇ ਦਸਿਆ ਕਿ ਡਿਜੀਟਲ ਕਾਰਡ ਨੁੰ ਡਾਉਨਲੋਡ ਕਰਨ ਦੇ ਲਈ ਕੌਮੀ ਵੋਟਰ ਪੋਰਟਲ eci.gov.in ‘ਤੇ ਵਿਜਟਿ ਕਰਨ। ਨਵੇਂ ਯੂਜਰ ਨੁੰ ਆਪਣੇ ਆਪਨੂੰ ਰਜਿਸਟਰ ਕਰਨਾ ਹੋਵੇਗਾ। ਇਸ ਦੇ ਬਾਅਦ ਈ-ਈਪੀਆਈਸੀ ਡਾਉਨਲੋਡ ਦੇ ਵਿਕਲਪ ‘ਤੇ ਕਲਿਕ ਕਰਨ। ਫਿਰ ਈ-ਈਪੀਆਈਸੀ ਨੰਬਰ ਜਾਂ ਫਾਰਮ ਰੇਫਰੈਂਸ ਨੰਬਰ ਨੁੰ ਦਰਜ ਕਰਨ। ਰਜਿਸਟਰਡ ਮੋਬਾਇਲ ਨੰਬਰ ‘ਤੇ ਇਕ ਓਟੀਪੀ ਆਵੇਗਾ। ਇਸ ਦੇ ਬਾਅਦ ਈ-ਈਪੀਆਈਸੀ ਡਾਊਨਲੋਡ ਦਾ ਵਿਕਲਪ ਸਾਹਮਣੇ ਹੋਵੇਗਾ।

Leave a Reply

Your email address will not be published.


*


%d