Haryana News

ਚੰਡੀਗੜ੍ਹ, 3 ਅਪ੍ਰੈਲ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਗਲਤ ਸੂਚਨਾ ਦੇ ਪ੍ਰਸਾਰ ਤੋਂ ਨਜਿਠਣ ਅਤੇ ਚੋਣਾਵੀ ਪ੍ਰਕ੍ਰਿਆ ਦੀ ਅਖੰਡਤਾ ਨੁੰ ਬਣਾਏ ਰੱਖਣ ਲਈ ਭਾਰਤ ਚੋਣ ਕਮਿਸ਼ਨ (ਈਸੀਆਈ) ਨੇ ਅੱਜ ਆਮ ਚੋਣ 2024 ਦੇ ਮੱਦੇਨਜਰ ਇਕ ਆਨਲਾਇਨ ਪਲੇਟਫਾਰਮ Myth vs Reality Register ਲਾਂਚ ਕੀਤਾ। ਇਹ ਇਕ ਵਨ ਸਟਾਪ ਪਲੇਟਫਾਰਮ ਹੈ, ਜੋ ਚੋਣ ਕਮਿਸ਼ਨ ਦੀ ਅਥੋਰਾਇਜਡ ਵੈਬਸਾਇਟ https://mythvsreality.eci.gov.in/ ‘ਤੇ ਜਨਤਾ ਲਈ ਉਪਲਬਧ ਹੈ।

          ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਚੋਣਾਵੀ ਪ੍ਰਕ੍ਰਿਆ ਨੂੰ ਗਲਤ ਸੂਚਨਾ ਤੋਂ ਬਚਾਉਣ ਲਈ ਈਸੀਆਈ ਦੇ ਚੱਲ ਰਹੇ ਯਤਨਾਂ ਵਿਚ ਇਕ ਮਹਤੱਵਪੂਰਨ ਮੀਲ ਦਾ ਪੱਥਰ ਹੈ। ਵਿਸ਼ਵ ਪੱਧਰ ‘ਤੇ ਕਈ ਲੋੋਕਤਾਂਤਰਿਕ ਦੇਸ਼ਾਂ ਵਿਚ ਗਲਤ ਸੂਚਨਾ ਅਤੇ ਝੂਠੀ ਕਹਾਣੀਆਂ ਦੇ ਪ੍ਰਸਾਰ ਦੇ ਵੱਧਦੀ ਚਿੰਤਾ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਦਾ ਇਹ ਯਤਨ ਹੈ ਕਿ ਵੋਟਰਾਂ ਨੂੰ ਪੂਰੀ ਚੋਣਾਵੀ ਪ੍ਰਕ੍ਰਿਆ ਦੌਰਾਨ ਸਟੀਕ ਅਤੇ ਤਸਦੀਕ ਜਾਣਕਾਰੀ ਮਿਲੇ।

          ਉਨ੍ਹਾਂ ਨੇ ਦਸਿਆ ਕਿ Myth vs Reality Register ਚੋੋਣ ਸਮੇਂ ਦੌਰਾਨ ਪ੍ਰਸਾਰਿਤ ਮਿਥਕ ਜਾਣਕਾਰੀਆਂ ਅਤੇ ਝੂਠੀ ਖਬਰਾਂ ਨੂੰ ਦੂਰਾ ਕਰਨ ਲਈ ਤੱਥਾਂ ਦੀ ਜਾਣਕਾਰੀ ਦੇ ਇਕ ਵਿਆਪਕ ਭੰਡਾਰ ਵਜੋ ਕੰਮ ਕਰੇਗਾ। ਇਸ ਨੂੰ ਵਰਤੋਕਰਤਾ ਦੇ ਅਨੁਕੂਲ ਪ੍ਰਾਰੂਪ ਵਿਚ ਡਿਜਾਇਨ ਕੀਤਾ ਗਿਆ ਹੈ ਜੋ ਵਿਆਪਕ ਰੂਪ ਨਾਲ ਈਵੀਐਮ/ਵੀਵੀਪੀਏਟੀ, ਵੋਟਰ ਸੂਚੀ/ਵੋਟਰ ਸੇਵਾਵਾਂ, ਚੋਣਾਂ ਦੇ ਸੰਚਾਲਨ ਅਤੇ ਹੋਰ ਵਿਸ਼ਿਆਂ ਨਾਲ ਸਬੰਧਿਤ ਮਿਥਕ ਜਾਣਕਾਰੀਆਂ ਅਤੇ ਗਲਤ ਸੂਚਨਾਵਾਂ ਦੇ ਖੇਤਰਾਂ ਨੂੰ ਕਵਰ ਕਰਦਾ ਹੈ। ਇਹ ਰਜਿਸਟਰ ਪਹਿਲਾਂ ਤੋਂ ਹੀ ਉਜਾਗਰ ਚੋਣ ਸਬੰਧੀ ਫਰਜੀ ਜਾਣਕਾਰੀ, ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪ੍ਰਸਾਰਿਤ ਹੋਣ ਵਾਲੇ ਸੰਭਾਵਿਤ ਮਿਥਕ ਜਾਣਕਾਰੀਆਂ, ਮਹਤੱਵਪੂਰਨ ਵਿਸ਼ਿਆਂ ‘ਤੇ ਅਕਸਰ ਪੁੱਛੇ ਜਾਣ ਵਾਲੇ ਸੁਆਲ ਅਤੇ ਸਾਰੇ ਹਿੱਤਧਾਰਕਾਂ ਦੇ ਲਈ ਵੱਖ-ਵੱਖ ਅਨੁਭਾਗਾਂ ਦੇ ਤਹਿਤ ਸੰਦਰਭ ਸਮੱਗਰੀ ਪ੍ਰਦਾਨ ਕਰਦਾ ਹੈ। ਰਜਿਸਟਰ ਨੂੰ ਨਿਯਮਤ ਆਧਾਰ ‘ਤੇ ਅੱਪਡੇਟ ਕੀਤਾ ਜਾਵੇਗਾ।

          ਸਾਰੇ ਹਿੱਤਧਾਰਕਾਂ ਨੂੰ ਕਿਸੇ ਵੀ ਚੈਨਲ ਰਾਹੀਂ ਪ੍ਰਾਪਤ ਕਿਸੇ ਵੀ ਸ਼ੱਕੀ ਜਾਣਕਾਰੀ ਨੁੰ Myth vs Reality Register ਵਿਚ ਦਿੱਤੀ ਗਈ ਜਾਣਗਾਰੀ ਨਾਲ ਤਸਦੀਕ ਅਤੇ ਪੁਸ਼ਟੀ  ਕਰਨ ਲਈ ਪ੍ਰੋਤਸਾਹਨ ਕੀਤਾ ਜਾਂਦਾ ਹੈ। ਪਲੇਟਫਾਰਮ ਦੀ ਵਰਤੋ ਜਾਣਕਾਰੀ ਨੂੰ ਤਸਦੀਕ ਕਰਨ, ਗਲਤ ਸੂਚਨਾ ਦੇ ਪ੍ਰਸਾਰ ਨੂੰ ਰੋਕਨ, ਮਿਥਕ ਜਾਣਕਾਰੀਆਂ ਨੂੰ ਦੂਰ ਕਰਨ ਅਤੇ ਆਮ ਚੋਣ 2024 ਦੌਰਾਨ ਪ੍ਰਮੁੱਖ ਮੁਦਿਆਂ ਦੇ ਬਾਰੇ ਵਿਚ ਸੂਚਿਤ ਕਰਨ ਲਈ ਕੀਤਾ ਜਾਵੇਗਾ। ਵਰਤੋਕਰਤਾ ਰਜਿਸਟਰ ਤੋਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀ ਜਾਣਕਾਰੀ ਸਾਂਝਾ ਕਰ ਸਕਦੇ ਹਨ।

Leave a Reply

Your email address will not be published.


*


%d