Haryana News

ਚੰਡੀਗੜ੍ਹ, 2 ਅਪ੍ਰੈਲ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਕਰਮਚਾਰੀਆਂ ਦੀ ਕਾਰਜਪ੍ਰਣਾਲੀ ਅਤੇ ਕੁਸ਼ਲਤਾ ਵਿਚ ਸੁਧਾਰ ਕੀਤਾ ਜਾਵੇਗਾ ਤਾਂ ਜੋ ਸਰਕਾਰੀ ਕੰਮ ਜਲਦੀ ਤੋਂ ਜਲਦੀ ਪੂਰੇ ਕੀਤੇ ਜਾ ਸਕਣ। ਉਨ੍ਹਾਂ ਨੇ ਦਫਤਰਾਂ ਵਿਚ ਪੂਰੀ ਤਰ੍ਹਾ ਸਫਾਈ ਵਿਵਸਥਾ ਬਣਾਏ ਰੱਖਣ ਦੇ ਵੀ ਨਿਰਦੇਸ਼ ਦਿੱਤੇ।

          ਮੁੱਖ ਸਕੱਤਰ ਅੱਜ ਹਰਿਆਣਾ ਸਿਵਲ ਸਕੱਤਰੇਤ ਵਿਚ ਅਚਾਨਕ ਨਿਰੀਖਣ ਕਰ ਕਰਮਚਾਰੀਆਂ ਦੀ ਵਰਕਿੰਗ ਬਾਰੇ ਜਾਣਕਾਰੀ ਲੈ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀ ਆਪਣੇ ਦਫਤਰਾਂ ਵਿਚ ਪੂਰੀ ਤਰ੍ਹਾ ਸਵੱਛਤਾ ਬਣਾਏ ਰੱਖਣ। ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾ ਦੇ ਇੰਫ੍ਰਾਸਟਕਚਰ ਦੀ ਜਰੂਰਤ ਹੈ ਤਾਂ ਉਸ ਬਾਰੇ ਤੁਰੰਤ ਆਪਣੇ ਉੱਚ ਅਧਿਕਾਰੀਆਂ ਦੇ ਜਾਣਕਾਰੀ ਵਿਚ ਲਿਆਉਣ ਤਾਂ ਜੋ ਉਸ ਦੀ ਉਪਲਬਧਤਾ ਯਕੀਨੀ ਕੀਤੀ ਜਾ ਸਕੇ।

          ਮੁੱਖ ਸਕੱਤਰ ਨੇ ਸਕੱਤਰੇਤ ਵਿਚ ਕਰਮਚਾਰੀਆਂ ਦੀ ਕਾਰਜ ਪ੍ਰਣਾਲੀ ਬਾਰੇ ਗੰਭੀਰਤਾ ਨਾਲ ਜਾਣਿਆ ਅਤੇ ਇਸ ਵਿਚ ਸੁਧਾਰ ਕਰਨ ਲਈ ਆਪਣੇ ਸੁਝਾਅ ਦਿੱਤੇ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀ ਦਫਤਰ ਵਿਚ ਸਮੇਂ ‘ਤੇ ਆਉਣ ਅਤੇ ਕੰਮ ਵਿਚ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਨਾ ਵਰਤਣ ਅਤੇ ਆਪਣੇ ਕੰਮ ਨੁੰ ਪੂਰੀ ਜਿਮੇਵਾਰੀ ਨਾਲ ਨਿਭਾਉਣ। ਜੇਕਰ ਕਰਮਚਾਰੀ ਆਪਣੇ ਕੰਮ ਵਿਚ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਵਰਤਣਗੇ ਤਾਂ ਉਨ੍ਹਾਂ ਦੇ ਵਿਰੁੱਧ ਜਰੂਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਰਮਚਾਰੀਆਂ ਤੋਂ ਕਾਰਜਪ੍ਰਣਾਲੀ ਵਿਚ ਸੁਧਾਰ ਕਰਨ ਲਈ ਸੁਝਾਅ ਵੀ ਮੰਗੇ।

ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਵਿਚ ਕਰਮਚਾਰੀਆਂ ਨੂੰ ਨੈਤਿਕਤਾ ਅਤੇ ਸਿਦਾਂਤ ਦੇ ਨਾਲ ਕੰਮ ਕਰਨ ਲਈ ਪ੍ਰੇਰਿਤ ਅਤੇ ਜਾਗਰੁਕ ਕਰਨ ਤਹਿਤ ਕਰਮਯੋਗੀ ਪ੍ਰੋਗ੍ਰਾਮ ਚਲਾਇਆ ਜਾ ਰਿਹਾ ਹੈ ਜਿਸ ਵਿਚ ਲਗਭਗ 3 ਲੱਖ ਤੋਂ ਵੱਧ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾਣੀ ਹੈ ਤਾਂ ਜੋ ਕਰਮਚਾਰੀ ਨਿਰਪੱਖ ਅਤੇ ਪਾਰਦਰਸ਼ਿਤਾ ਦੇ ਨਾਲ ਕੰਮ ਕਰਨ। ਇਸ ਸਿਖਲਾਈ ਨਾਲ ਕਰਮਚਾਰੀਆਂ ਦੀ ਕਾਰਜਪ੍ਰਣਾਲੀ ਵਿਚ ਜਰੂਰ ਹੀ ਸੁਧਾਰ ਆਵੇਗਾ।

          ਮੁੱਖ ਸਕੱਤਰ ਨੇ ਰਾਜਨੀਤਿਕ ਅਤੇ ਸੰਸਦੀ ਕੰਮ ਸ਼ਾਖਾ, ਕੈਬਨਿਟ ਬ੍ਰਾਂਚ, ਮਨੁੱਖ ਸੰਸਾਧਨ ਬ੍ਰਾਂਚ, ਸੇਵਾਵਾਂ ਬ੍ਰਾਂਚ, ਸਿਖਲਾਈ ਬ੍ਰਾਂਚ, ਮੁੱਖ ਮੰਤਰੀ ਸਕੱਤਰੇਤ ਬ੍ਰਾਂਚ ਸਮੇਤ ਹੋਰ ਬ੍ਰਾਂਚਾਂ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਵਿਸ਼ੇਸ਼ ਸਕੱਤਰ ਪਰਸਨਲ ਪ੍ਰਭਜੀਤ ਸਿੰਘ,  ਵਿਸ਼ੇਸ਼ ਸਕੱਤਰ ਮਾਨਵ ਸੰਸਾਧਨ ਆਦਿਤਅ ਦਹਿਆ, ਸੰਯੁਕਤ ਸਕੱਤਰ ਗ੍ਰਹਿ ਰਾਧਿਕਾ ਸਿੰਘ, ਡੀਐਸਐਸ ਅਨਿਲ ਭਾਰਦਵਾਜ ਸਮੇਤ ਕਈ ਅਧਿਕਾਰੀ ਨਾਲ ਰਹੇ।

ਭਾਵੀ ਪੀੜੀਆਂ ਨੂੰ ਰਸਾਇਨ ਮੁਕਤ ਭੋਜਨ ਉਪਲਬਧ ਕਰਵਾਉਣਾ ਪ੍ਰਾਥਮਿਕਤਾ  ਪ੍ਰੋਫੈਸਰ ਬੀਆਰ ਕੰਬੋਜ

ਚੰਡੀਗੜ੍ਹ, 2 ਅਪ੍ਰੈਲ – ਹਰਿਆਣਾ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਵਾਇਸ ਚਾਂਸਲਰ ਪ੍ਰੋਫੈਸਰ ਬੀਆਰ ਕੰਬੋਜ ਨੇ ਕਿਹਾ ਕਿ ਭਾਵੀ ਪੀੜੀਆਂ ਨੂੰ ਰਸਾਇਨ ਮੁਕਤ ਤੇ ਪੋਸ਼ਕ ਤੱਤਾਂ ਨਾਲ ਭਰਪੂਰ ਖੁਰਾਕ ਪਦਾਰਥ ਉਪਲਬਧ ਕਰਵਾਉਣਾ ਵਿਗਿਆਨਕਾਂ ਤੇ ਕਿਸਾਨਾਂ ਦੀ ਮੁੱਖ ਪ੍ਰਾਥਮਿਕਤਾ ਹੈ। ਇਸ ਦੇ ਲਈ ਉਨ੍ਹਾਂ ਨੇ ਕਿਹਾ ਕਿ ਕਿਸਾਨ ਸ਼ੁਰੂਆਤ ਵਿਚ ਘੱਟ ਥਾਂ ‘ਤੇ ਕੁਦਰਤੀ ਖੇਤੀ ਨੂੰ ਅਪਨਾਉਣ ਅਤੇ ਹੌਲੀ-ਹੌਲੀ ਉਸ ਦਾ ਖੇਤਰਫੱਲ ਵਧਾਉਂਦੇ ਜਾਣ। ਉਨ੍ਹਾਂ ਨੇ ਵਿਗਿਆਨਕਾਂ ਨੂੰ ਅਪੀਲ ਕੀਤੀ ਉਹ ਆਧੁਨਿਕ ਯੁੱਗ ਵਿਚ ਆਉਣ ਵਾਲੀ ਸਮਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਦੋਂ ਵੀ ਖੋਜ ਕਰਨ ਤਾਂ ਵੱਖ-ਵੱਖ ਕੁਦਰਤੀ ਸਰੋਤਾਂ, ਪਾਣੀ ਦੀ ਉਪਲਬਧਤਾ ਅਤੇ ਗੁਣਵੱਤਾ ਕਾਮਿਆਂ ਦੀ ਉਪਲਬਧਤਾ, ਬਰਸਾਤ, ਜਮੀਨ ਦਾ ਅਆਰਗੇਨਿਕ ਕਾਰਬਨ, ਖਰਪਤਵਾਰ, ਪੂਰੇ ਸਾਲ ਦਾ ਫਸਲ ਚੱਕਰ, ਕੀਟ ਅਤੇ ਬੀਮਾਰੀਆਂ ਦੇ ਪ੍ਰਬੰਧਨ ਸਬੰਧਿਤ ਗੱਲਾਂ ‘ਤੇ ਮੰਥਨ ਜਰੂਰ ਕਰਨ।

          ਪ੍ਰੋਫੈਸਰ ਕੰਰੋਜ ਅੱਜ ਯੂਨੀਵਰਸਿਟੀ ਵਿਚ ਵਿਗਿਆਨਕ-ਕਿਸਾਨ ਵਿਚਾਰ ਵਟਾਂਦਰਾਂ ਸੈਮੀਨਾਰ ਨੂੰ ਸੰਬੋਧਿਤ ਕਰ ਰਹੇ ਸਨ।

          ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਬੀ ਆਰ ਕੰਬੋਜ ਨੇ ਇਸ ਮੀਟਿੰਗ ਦੀ ਅਗਵਾਈ ਕੀਤੀ। ਇਸ ਮੀਟਿੰਗ ਵਿਚ ਪ੍ਰਬੰਧਨ ਡਿਵੀਜਨ ਦੇ ਸਾਬਕਾ ਮੈਂਬਰ ਸੀਪੀ ਆਹੁਜਾ, ਸ਼ਰਦ ਬਤਰਾ ਤੇ ਸ਼ਿਵਾਂਗ ਬਤਰਾ ਵੀ ਮੌਜੂਦ ਰਹੇ। ਪ੍ਰੋਗ੍ਰਾਮ ਵਿਚ ਕੁਦਰਤੀ ਖੇਤੀ ਕਰ ਰਹੇ ਵੱਖ-ਵੱਖ ਜਿਲ੍ਹਿਆਂ ਦੇ ਪ੍ਰਗਤੀਸ਼ੀਲ ਕਿਸਾਨਾਂ ਨੇ ਹਿੱਸਾ ਲਿਆ।

          ਵਾਇਸ ਚਾਂਸਲਰ ਪ੍ਰੋਫੈਸਰ ਬੀਆਰ ਕੰਬੋਜ ਨੇ ਆਧੁਨਿਕ ਯੁੱਗ ਵਿਚ ਕੁਦਰਤੀ ਖੇਤੀ ਦੇ ਵਿਸਤਾਰ  ਤੋਂ ਲੈ ਕੇ ਉਸ ਦੀ ਮਹਤੱਵਤਾ ‘ਤੇ ਚਾਨਣ ਪਾਇਆ। ਉਨ੍ਹਾਂ ਨੇ ਕਿਹਾ ਕਿ ਵਿਗਿਆਨਕ ਕਿਸਾਨ ਵਿਚਾਰ ਵਟਾਂਦਰਾਂ ਸੈਮੀਨਾਰ ਦਾ ਮੁੱਖ ਉਦੇਸ਼ ਕੁਦਰਤੀ ਖੇਤੀ ਕਰ ਹੇ ਕਿਸਾਨਾਂ ਦੀਆਂ ਸਮਸਿਆਵਾਂ ਨੂੰ ਜਾਣ ਕੇ ਉਨ੍ਹਾਂ ਦਾ ਹੱਲ ਕਰਨਾ ਤੇ ਖੋਜ ਕੰਮਾਂ ਨੂੰ ਉਨ੍ਹਾਂ ਦੇ ਅਨੁਰੂਪ ਬਨਾਉਣਾ ਹੈ। ਵਾਇਸ ਚਾਂਸਲਰ ਨੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਉਤਪਾਦਾਂ ਨੂੰ ਬਿਹਤਰ ਮੁੱਲ ਦਿਵਾਉਣ ਲਈ ਖਪਤਕਾਰਾਂ ਨਾਲ ਤਾਲਮੇਲ ਅਤੇ ਸਿੱਧੇ ਤੌਰ ‘ਤੇ ਜੁੜ ਕੇ ਆਪਸ ਵਿਚ ਭਰੋਸਾ ਪੈਦਾ ਕਰਨਾ ਜਰੂਰੀ ਹੈ। ਉਨ੍ਹਾਂ ਨੇ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਵਿਸ਼ੇਸ਼ ਰੂਪ ਨਾਲ ਕੋਰਸ ਬਨਾਉਣਾ, ਵੱਧ ਤੋਂ ਵੱਧ ਸਿਖਲਾਈਆਂ ਦਾ ਪ੍ਰਬੰਧ ਤੇ ਕਿਸਾਨਾਂ ਕੰਮਿਉਨਿਟੀ ਵੱਲੋਂ ਤਿਆਰ ਕੀਤੇ ਗਏ ਖੇਤੀਬਾੜੀ ਮਾਡਲ ਦੀ ਪ੍ਰਦਰਸ਼ਨੀ ਵੀ ਲਗਾਉਣ ‘ਤੇ ਜੋਰ ਦਿੱਤਾ। ਕੁਦਰਤੀ ਖੇਤੀ ਕਰ ਰਹੇ ਕਿਸਾਨ ਵਾਟਸਐਪ ਗਰੁੱਪ ਬਣਾਏ ਜਿਸ ਵਿਚ ਉਹ ਆਪਣੀ ਸਮਸਿਆਵਾਂ ਤੇ ਸਰੋਤ ਸ਼ੇਅਰ ਕਰਨ ਤਾਂ ਜੋ ਉਨ੍ਹਾਂ ਦਾ ਤੁਰੰਤ ਇਕ ਦੂਜੇ ਨੂੰ ਲਾਭ ਪਹੁੰਚ ਸਕੇ, ਨਾਲ ਹੀ ਆਪਸ ਵਿਚ ਤਕਨੀਕਾਂ ਦਾ ਵੀ ਅਦਾਨ-ਪ੍ਰਦਾਨ ਹੋਵੇ।

ਏਸੀਬੀ ਦੀ ਟੀਮ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਪਿਛਲੇ ਦਿਨ ਦੋ ਦੋਸ਼ੀਆਂ ਨੂੰ ਕੀਤਾ ਗਿਰਫਤਾਰ

ਚੰਡੀਗੜ੍ਹ, 2 ਅਪ੍ਰੈਲ – ਹਰਿਆਣਾ ਏਂਟੀ ਕਰਪਸ਼ਨ ਬਿਊਰੋ ਗੁਰੂਗ੍ਰਾਮ ਡਿਵੀਜਨ ਦੀ ਟੀਮ ਨੇ ਭ੍ਰਿਸ਼ਟਾਚਾਰ ਵਿਚ ਸ਼ਾਮਿਲ ਦੋਸ਼ੀ ਰਾਜੇਂਦਰ ਸਿੰਘ ਨੂੰ ਗਿਰਫਤਾਰ ਕੀਤਾ ਹੈ। ਦੋਸ਼ੀ ਵੱਲੋਂ 9 ਦਸੰਬਰ, 2023 ਨੁੰ ਭ੍ਰਿਸ਼ਟਾਚਾਰ ਸਬੰਧੀ ਮਾਮਲੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀ। ਇਸ ਦੇ ਬਾਅਦ ਏਂਟੀ ਕਰਪਸ਼ਨ ਬਿਊਰੋ ਦੀ ਟੀਮ ਨੇ ਮਾਮਲੇ ਦੀ ਪੁਸ਼ਟੀ ਕੀਤੀ ਅਤੇ ਦੋਸ਼ੀ ਨੁੰ 1 ਅਪ੍ਰੈਲ, 2024 ਨੁੰ ਗਿਰਫਤਾਰ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਗੁਰੂਗ੍ਰਾਮ ਵਿਚ ਆਪਣੇ ਸਹਿ ਦੋਸ਼ੀ ਦੇ ਨਾਲ ਮਿਲ ਕੇ ਟਰੱਕਾਂ ਤੋਂ ਮਹੀਨਾ ਤੌਰ ‘ਤੇ ਪੈਸਾ ਲੈਂਦਾ ਸੀ। ਜਿਸ ਨੂੰ ਉਹ ਉਸ ਸਮੇਂ ਦੇ ਮੋਟਰ ਵਹੀਕਲ ਅਫਸਰ ਨੂੰ ਦਿੰਦਾ ਸੀ।

          ਇਸ ਤਰ੍ਹਾ ਇਕ ਹੋਰ ਮਾਮਲੇ ਵਿਚ ਗੁਰੂਗ੍ਰਾਮ ਡਿਵੀਜਨ ਦੀ ਏਸੀਬੀ ਟੀਮ ਨੇ ਜੀਐਸਟੀ ਇੰਸਪੈਕਟਰ ਜਿਤੇਂਦਰ ਬਰਵੜ ਨੂੰ ਵੀ ਰਿਸ਼ਵਤ ਦੇ ਦੋਸ਼ ਵਿਚ ਗਿਰਫਤਾਰ ਕੀਤਾ ਹੈ। ਦੋਸ਼ੀ ਮੌਜੂਦਾ ਵਿਚ ਸੀਜੀਐਸਟੀ ਦਫਤਰ ਗੁਰੂਗ੍ਰਾਮ ਵਿਚ ਕੰਮ ਕਰ ਰਿਹਾ ਹੈ। ਦੋਸ਼ੀ ਵੱਲੋਂ ਸ਼ਿਕਾਇਤਕਰਤਾ ਤੋਂ ਪੈਂਡਿੰਗ ਸਰਕਾਰੀ ਕੰਮ ਕਰਾਉਣ ਦੇ ਬਦਲੇ ਵਿਚ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਇਸ ਮਾਮਲੇ ਵਿਚ ਇਕ ਦੋਸ਼ੀ ਨੂੰ ਪਹਿਲਾਂ ਹੀ ਗਿਰਫਤਾਰ ਕੀਤਾ ਜਾ ਚੁੱਕਾ ਹੈ।

Leave a Reply

Your email address will not be published.


*


%d