Haryana News

ਚੰਡੀਗੜ੍ਹ, 30 ਮਾਰਚ – ਗੱਡੀਆਂ ਦੇ ਸ਼ੀਸ਼ੇ ‘ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ ਹੋ ਜਾਵੇ ਕਿਉਂਕਿ ਹਰਿਆਣਾ ਪੁਲਿਸ ਵੱਲੋਂ 1 ਅਪ੍ਰੈਲ ਤੋਂ 7 ਅਪ੍ਰੈਲ ਤਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਜਿਸ ਦੇ ਤਹਿਤ ਅਜਿਹੇ ਵਾਹਨ ਡਰਾਈਵਰਾਂ ਦੇ ਚਾਲਾਨ ਕੀਤੇ ਜਾਣਗੇ|

            ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਦਸਿਆ ਕਿ ਹਰਿਆਣਾ ਪੁਲਿਸ ਅਜਿਹੀ ਗੱਡੀ ਡਰਾਈਵਰਾਂ ‘ਤੇ ਸ਼ਿੰਕਜਾ ਕੱਸਣ ਜਾ ਰਹੀ ਹੈ, ਜੋ ਗੱਡੀਆਂ ਦੇ ਸ਼ੀਸ਼ੇ ‘ਤੇ ਬਲੈਕ ਫਿਲਮ ਲਗਾ ਕੇ ਘੁਮ ਰਹੇ ਹਨ| ਉਨ੍ਹਾਂ ਕਿਹਾ ਕਿ ਗੱਡੀਆਂ ਦੇ ਸ਼ੀਸ਼ੇ ‘ਤੇ ਬਲੈਕ ਫਿਲਮ ਲਗਾਉਣ ਆਵਾਜਾਈ ਨਿਯਮਾਂ ਦੇ ਖਿਲਾਫ ਹੈ ਅਤੇ ਹਰਿਆਣਾ ਪੁਲਿਸ ਅਜਿਹੇ ਵਾਹਨ ਡਰਾਈਵਰਾਂ ਖਿਲਾਫ ਸਖਤੀ ਨਾਲ ਨਿਬੜੇਗੀ| ਅਜਿਹੇ ਗੱਡੀ ਡਰਾਈਵਰਾਂ ਨੂੰ ਨਿਯਮਾਨੁਸਾਰ 10,000 ਰੁਪਏ ਤਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ| ਇਸ ਬਾਰੇ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ ਅਤੇ ਪੁਲਿਸ ਕਮਿਸ਼ਨਰਾਂ ਨੂੰ ਲੋਂੜੀਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ| ਇਸ ਮੁਹਿੰਮ ਨੂੰ ਲੈਕੇ ਸਬੰਧਤ ਖੇਤਰਾਂ ਦੇ ਡੀਐਸਪੀ ਅਤੇ ਏਸੀਪੀ ਨੂੰ ਇੰਚਾਰਜ ਲਗਾਇਆ ਗਿਆ ਹੈ, ਜਿਸ ਦੀ ਨਿਗਰਾਨੀ ਸਬੰਧਤ ਪੁਲਿਸ ਸੁਪਰਡੈਂਟਾਂ ਅਤੇ ਪੁਲਿਸ ਕਮਿਸ਼ਨਰਾਂ  ਵੱਲੋਂ ਖੁਦ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਵਾਜਾਈ ਨਿਯਮਾਂ ਦਾ ਗੰਭੀਰਤਾ ਨਾਲ ਪਾਲਣ ਕਰਨ ਅਤੇ ਇਸ ਦੀ ਉਲੰਘਨਾ ਨਾ ਕਰਨ|

            ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਵਾਜਾਈ ਨਿਯਮਾਂ ਦਾ  ਸਖਤੀ ਨਾਲ ਪਾਲਣ ਕਰਨ ਅਤੇ ਉਨ੍ਹਾਂ ਦੀ ਅਣਦੇਖੀ ਨਾ ਕਰਨ| ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਗੱਡੀ ਡਰਾਈਵਰਾਂ ਦੇ ਆਨਲਾਇਨ ਤੇ ਆਫਲਾਇਨ ਦੋਵਾਂ ਤਰ੍ਹਾਂ ਨਾਲ ਚਾਲਾਨ ਕੀਤੇ ਜਾਣਗੇ| ਇਸ ਤੋਂ ਇਲਾਵਾ, ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਨਾਗਰਿਕ ਬੁਲੇਟ ਪਟਾਖਾ ਬਜਾਦਾ ਜਾਂ ਗੱਡੀਆਂ ‘ਤੇ ਬਲੈਕ ਫਿਲਮ ਲਗਾਇਆ ਹੋਇਆ ਫੜਿਆ ਗਿਆ ਤਾਂ ਇਸ ਦੀ ਸੂਚਨਾ ਹਰਿਆਣਾ 112 ‘ਤੇ ਜ਼ਰੂਰ ਦੇਣ ਤਾਂ ਜੋ ਉਨ੍ਹਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾ ਸਕੇ|

ਚੰਡੀਗੜ੍ਹ, 30 ਮਾਰਚ – ਹਰਿਆਣਾ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੇਰ ਸ਼ਾਮ ਫਰੀਦਾਬਾਦ ਵਿਚ ਨਗਰ ਨਿਗਮ ਫਰੀਦਾਬਾਦ ਦਫਤਰ ਵਿਚ ਕੰਮ ਕਰਦੇ ਮੈਡੀਕਲ ਅਧਿਕਾਰੀ ਨੀਤਿਸ਼ ਪਰਵਲ ਨੂੰ 3 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ| ਦੋਸ਼ੀ ਖਿਲਾਫ ਵਿਜੀਲੈਂਸ ਬਿਊਰੋ ਫਰੀਦਾਬਾਦ ਵਿਚ ਐਫਆਈਆਈ ਦਰਜ ਕਰਦੇ ਹੋਏ ਕਾਰਵਾਈ ਕੀਤੀ ਗਈ ਹੈ|

            ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਸ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਹਰਿਆਣਾ ਵਿਜੀਲੈਂਸ ਬਿਊਰੋ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਨੀਤਿਸ਼ ਪਰਵਲ ਵੱਲੋਂ ਸ਼ਿਕਾਇਤਕਰਤਾ ਤੋਂ ਬਲਕ ਵੇਸਟ ਜਰਨੇਟ ਦੇ ਇੰਪੈਨਲਮੈਂਟ ਦਾ ਪ੍ਰਮਾਣ ਪੱਤਰ ਜਾਰੀ ਕਰਨ ਦੇ ਬਦਲੇ ਵਿਚ 3 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ| ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀ ਨੂੰ ਫੜਣ ਲਈ ਯੋਜਨਾ ਬਣਾਈ ਗਈ ਅਤੇ ਵਿਜੀਲੈਂਸ ਟੀਮ ਨੇ ਦੋਸ਼ੀ ਨੂੰ 3 ਲੱਖ ਰੁਪਏ ਦੀ ਰਿਸ਼ਵਤ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ| ਇਹ ਪੂਰੀ ਕਾਰਵਾਈ ਗਵਾਹਾਂ ਦੇ ਸਾਹਮਣੇ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ| ਇਸ ਮਾਮਲੇ ਵਿਚ ਸਾਰੇ ਸਬੂਤ ਇਕੱਠੇ ਕਰਦੇ ਹੋਏ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

            ਬਿਊਰੋ ਦੇ ਬੁਲਾਰੇ ਨੇ ਆਮ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਸਰਕਾਰੀ ਕੰਮ ਕਰਨ ਦੇ ਬਦਲੇ ਵਿਚ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਹਰਿਆਣਾ ਵਿਜੀਲੈਂਸ ਬਿਊਰੋ ਦੇ ਟੋਲ ਫਰੀ ਨੰਬਰ 1800-180-2022 ਜਾਂ 1064 ‘ਤੇ ਦੇ

ਚੰਡੀਗੜ੍ਹ, 30 ਮਾਰਚ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਹਰਿਆਣਾ ਵਿਚ 25 ਮਈ ਨੂੰ ਹੋਣ ਵਾਲੇ ਲੋਕ ਸਭਾ ਆਮ ਚੋਣ ਦੇ ਮੱਦੇਨਜ਼ਰ ਸੂਬੇ ਵਿਚ ਨਾਜਾਇਜ ਸ਼ਰਾਬ ਦੀ ਵਿਕਰੀ ਹੋਣ ਨਹੀਂ ਦਿੱਤੀ ਜਾਵੇਗੀ, ਜਿਸ ਲਈ ਸ਼ਰਾਬ ਦੀ ਵਿਕਰੀ ‘ਤੇ ਜਿਲਾ ਪ੍ਰਸ਼ਾਸਨ ਦੀ ਕੜੀ ਨਜ਼ਰ ਰੱਖੇਗੀ| ਇਸ ਦੌਰਾਨ ਜੇਕਰ ਕਿਧਰੇ ਵੀ ਨਾਜਾਇਜ ਸ਼ਰਾਬ ਪਾਈ ਗਈ ਤਾਂ ਸਬੰਧਤ ਲੋਕਾਂ ਖਿਲਾਫ ਪੁਲਿਸ ਵਿਭਾਗ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਸ਼ੱਕੀ ਲੋਕਾਂ ਤੇ ਥਾਂਵਾਂ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਨਜ਼ਰ ਰੱਖਦੇ ਹੋਏ ਸੂਬੇ ਵਿਚ ਨਾਜਾਇਜ ਸ਼ਰਾਬ ਦੀ ਸਪਲਾਈ ਨੂੰ ਰੋਕਣ ਵਿਚ ਚੌਕਸੀ ਰੱਖੀ ਜਾ ਰਹੀ ਹੈ| ਨਾਜਾਇਜ ਤੇ ਨਕਲੀ ਸ਼ਰਾਬ ਦੀ ਵਿਕਰੀ ਵਰਗੀ ਗਤੀਵਿਧੀਆਂ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਨਜ਼ਰ ਰੱਖੀ ਜਾਵੇ| ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਜੇਕਰ ਚੈਕਿੰਗ ਵਰਗੇ ਕੰਮਾਂ ਵਿਚ ਪੁਲਿਸ ਵਿਭਾਗ ਦੀ ਲੋਂੜ ਹੈ ਤਾਂ ਪੁਲਿਸ ਵਿਭਾਗ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਮਦਦ ਮਹੁੱਇਆ ਕਰਵਾਈ ਜਾਵੇਗੀ|

ਲੋਕ ਸਭਾ ਚੋਣ ਦੀ ਤਿਆਰੀਆਂ ਨੂੰ ਲੈਕੇ ਹਰਿਆਣਾ ਦੇ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਤੇ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਵੀਸੀ ਰਾਹੀਂ ਸਾਰੇ ਜਿਲਾ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਲੋਂੜੀਦੇ ਦਿਸ਼ਾ-ਨਿਰਦੇਸ਼ ਦਿੱਤੇ| ਸ੍ਰੀ ਅਗਰਵਾਲ ਨੇ ਕਿਹਾ ਕਿ ਚੋਣ ਦੌਰਾਨ ਜਿਸ ਵੀ ਅਧਿਕਾਰੀ ਦੀ ਜੋ ਵੀ ਡਿਊਟੀ ਲਗਾਈ ਗਈ ਹੈ ਉਸ ਨੂੰ ਉਹ ਪੂਰੀ ਇਮਾਨਦਾਰੀ ਨਾਲ ਪੂਰਾ ਕਰੇ| ਇਸ ਕੰਮ ਵਿਚ ਕਿਸੇ ਤਰ੍ਹਾਂ ਦੀ ਢਿਲਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ| ਉਨ੍ਹਾਂ ਨੇ ਆਦੇਸ਼ ਦਿੱਤੇ ਕਿ ਉਹ ਆਪਣੇ ਤੋਂ ਸਬੰਧਤ ਸਾਰੇ ਵੋਟ ਕੇਂਦਰਾਂ ਦਾ ਮੌਕਾ ‘ਤੇ ਮੁਆਇਨਾ ਕਰਨ| ਜੇਕਰ ਕਿਸੇ ਵੋਟ ਕੇਂਦਰ ਨੂੰ ਹੋਰ ਕਿਧਰੇ ਸ਼ਿਫਟ ਕਰਵਾਉਣਾ ਹੈ ਤਾਂ ਉਸ ਦੀ ਰਿਪੋਰਟ ਤੁਰੰਤ ਪੇਸ਼ ਕਰਨ ਤਾਂ ਜੋ ਸਮੇਂ ‘ਤੇ ਉਸ ਵੋਟ ਕੇਂਦਰ ਨੂੰ ਸ਼ਿਫਟ ਕੀਤਾ ਜਾ ਸਕੇ|

ਉਨ੍ਹਾਂ ਕਿਹਾ ਕਿ ਸਾਰੇ ਰਿਟਨਿੰਗ ਅਧਿਕਾਰੀ ਯਕੀਨ ਕਰਨ ਕਰਨ ਕਿ ਵੋਟ ਕੇਂਦਰਾਂ ਵਿਚ ਬਿਜਲੀ, ਪਾਣੀ, ਪਖਾਨਾ ਤੇ ਹੋਰ ਸਾਰੀਆਂ ਸਹੂਲਤਾਂ ਮਹੁੱਇਆ ਹਨ ਜਾਂ ਨਹੀਂ| ਜਿਸ ਵੀ ਵੋਟ ਕੇਂਦਰ ‘ਤੇ ਜਿਸ ਵੀ ਚੀਜ ਦੀ ਕਮੀ ਹੈ ਤਾਂ ਉਸ ਨੂੰ ਤੁਰੰਤ ਪੂਰਾ ਕਰਵਾਉਣ|

ਉਨ੍ਹਾਂ ਕਿਹਾ ਕਿ ਸੂਬੇ ਵਿਚ ਵੋਟ ਦੀ ਫੀਸਦੀ ਵੱਧਾਉਣ ਲਈ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਸਵੀਪ ਮੁਹਿੰਮ ਦੇ ਤਹਿਤ ਜਾਗਰੂਕਤਾ ਪ੍ਰੋਗ੍ਰਾਮ ਆਯੋਜਿਤ ਕਰਵਾਉਣ ਤਾਂ ਜੋ ਵੱਧ ਤੋਂ ਵੱਧ ਲੋਕ ਆਪਣੀ ਵੋਟ ਦੀ ਵਰਤੋਂ ਕਰ ਸਕਣ| ਉਨ੍ਹਾਂ ਨੇ ਸੁਬੇ ਦੇ ਸਾਰੇ ਵੋਟਰਾਂ ਤੋਂ ਅਪੀਲ ਕੀਤੀ ਕਿ 25 ਮਈ ਨੂੰ ਆਯੋਜਿਤ ਹੋਣ ਵਾਲੇ ਇਸ ਲੋਕਤੰਤਰ ਦੇ ਤਿਉਹਾਰ ਵਿਚ ਸਾਰੇ ਹਿੱਸਾ ਲੈਣ ਅਤੇ ਆਪਣੇ ਵੋਟ ਦੀ ਵਰਤੋਂ ਕਰਕੇ ਦੇਸ਼ ਦੇ ਲੋਕਤੰਤਰ ਨੂੰ ਮਜਬੂਤ ਬਣਾਉਣ ਵਿਚ ਆਪਣਾ ਯੋਗਦਾਨ ਦੇਣ|

Leave a Reply

Your email address will not be published.


*


%d