Haryana News

ਚੰਡੀਗੜ੍ਹ, 23 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਆਯੋਜਿਤ ਕੀਤੀ ਗਈ ਕੈਬਿਨੇਟ ਦੀ ਮੀਟਿੰਗ ਵਿਚ ਸਾਰੀ ਕੈਬਿਨੇਟ ਨੇ ਸੂਬਾਵਾਸੀਆਂ ਨੂੰ ਹੋਲੀ ਦੇ ਪਵਿੱਤਰ ਤਿਉਹਾਰ ‘ਤੇ ਦਿਲੀ ਵਧਾਈ ਤੇ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਸੁੱਖੀ ਤੇ ਖੁਸ਼ਹਾਲ ਜੀਵਨ ਦੀ ਕਾਮਨ ਕੀਤੀ|
ਹਰਿਆਣਾ ਕੈਬਿਨੇਟ ਦੀ ਮੀਟਿੰਗ ਅੱਜ ਹਰਿਆਣਾ ਸਿਵਲ ਸਕੱਤਰੇਤ ਵਿਚ ਆਯੋਜਿਤ ਕੀਤੀ ਗਈ|

            ਮੀਟਿੰਗ ਵਿਚ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕਵਰ ਪਾਲ, ਉਦਯੋਗ ਤੇ ਵਪਾਰ ਮੰਤਰੀ ਮੂਲਚੰਦ ਸ਼ਰਮਾ, ਊਰਜਾ ਮੰਤਰੀ ਰਣਜੀਤ ਸਿੰਘ, ਵਿੱਤ ਮੰਤਰੀ ਜੈ ਪ੍ਰਕਾਸ਼ ਦਲਾਲ, ਜਨ ਸਿਹਤ ਮੰਤਰੀ ਡਾ.ਬਨਵਾਰੀ ਲਾਲ, ਸਿਹਤ ਮੰਤਰੀ ਡਾ. ਕਮਲ ਗੁਪਤਾ, ਸਕੂਲ ਸਿਖਿਆ ਰਾਜ ਮੰਤਰੀ ਸੀਮਾ ਤਿਰਖਾ, ਵਿਕਾਸ ਤੇ ਪੰਚਾਇਤ ਰਾਜ ਮੰਤਰੀ ਮਹਿਪਾਲ ਢਾਂਡਾ, ਟਰਾਂਸਪੋਰਟ ਰਾਜ ਮੰਰਤੀ ਅਸੀਮ ਗੋਇਲ, ਸਿੰਚਾਈ ਤੇ ਜਲ ਸਰੋਤ ਰਾਜ ਮੰਤਰੀ ਡਾ. ਅਭੈ ਸਿੰਘ ਯਾਦਵ, ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ, ਸਮਾਜਿਕ ਨਿਆਂ ਅਧਿਕਾਰਤਾ ਤੇ ਅਨੁਸੂਚਿਤ ਜਾਤੀ ਤੇ ਪਿਛੜ ਵਰਗ ਭਲਾਈ ਰਾਜ ਮੰਤਰੀ ਬਿਸ਼ਵੰਬਰ ਬਾਲਮਿਕੀ, ਚੌਗਿਰਦਾ ਤੇ ਵਣ ਰਾਜ ਮੰਤਰੀ ਸੰਜੈ ਸਿੰਘ, ਮੁੱਖ ਸਕੱਤਰ ਟੀ.ਵੀ.ਐਸ.ਐਨ.ਪ੍ਰਸਾਦ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਸੂਚਨਾ, ਲੋਕ ਸੰਪਰਕ, ਭਾਸ਼ਾ ਤੇ ਸਭਿਆਚਾਰਕ ਵਿਭਾਗ ਦੇ ਡਾਇਰੈਕਟਰ ਜਰਨਲ ਮੰਦੀਪ ਸਿੰਘ ਬਰਾੜ ਸਮੇਤ ਹਰੇਕ ਅਧਿਕਾਰੀ ਵੀ ਹਾਜਿਰ ਸਨ|

ਚੰਡੀਗੜ੍ਹ, 23 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਅੱਜ ਕੈਬਿਨੇਟ ਦੀ ਮੀਟਿੰਗ ਤੋਂ ਬਾਅਦ ਨਵੇਂ ਮੰਤਰੀਆਂ ਨੂੰ ਉਨ੍ਹਾਂ ਦੇ ਦਫਤਰ ਵਿਚ ਰਸਮੀ ਕਾਰਵਾਈ ਤੋਂ ਬਾਅਦ ਅਹੁੱਦਾ ਤੋਂ ਬੈਠਿਆ ਅਤੇ ਸਾਰੀਆਂ ਨੂੰ ਵਧਾਈ ਤੇ ਸ਼ੁਭਕਾਮਨਵਾਂ ਦਿੱਤੀਆਂ|

ਸ੍ਰੀ ਨਾਇਬ ਸਿੰਘ ਨੇ ਸਿਹਤ ਮੰਤਰੀ ਡਾ. ਕਮਲ ਗੁਪਤਾ, ਸਕੂਲ ਤੇ ਉੱਚੇਰੀ ਸਿਖਿਆ ਰਾਜ ਮੰਤਰੀ ਸੀਮਾ ਤਿਰਖਾ, ਵਿਕਾਸ ਤੇ ਪੰਚਾਇਤ ਰਾਜ ਮੰਤਰੀ ਮਹਿਪਾਲ ਢਾਂਡਾ, ਟਰਾਂਸੋਪਰਟ ਰਾਜ ਮੰਤਰੀ ਅਸੀਮ ਗੋਇਲ ਨਯੋਲਾ, ਸਿੰਚਾਈ ਤੇ ਜਲ ਸਰੋਤ ਰਾਜ ਮੰਤਰੀ ਡਾ.ਅਭੈ ਸਿੰਘ ਯਾਦਵ, ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ, ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤ ਤੇ ਪਿਛੜਾ ਵਰਗ ਭਲਾਈ ਅਤੇ ਅੰੰਤਯੋਦਯ (ਸੇਵਾ) ਰਾਜ ਮੰਤਰੀ ਬਿਸ਼ੰਭਰ ਸਿੰਘ ਅਤੇ ਚੌਗਿਰਦਾ ਵਣ ਤੇ ਜੰਗਲੀ ਜੀਵ ਰਾਜ ਮੰਤਰੀ ਸੰਜੈ ਸਿੰਘ ਨੂੰ ਅਹੁੱਦੇ ‘ਤੇ ਬਠਾਇਆ|
ਇਸ ਮੌਕੇ ‘ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੰਵਰ ਪਾਲ, ਉਦਯੋਗ ਤੇ ਵਪਾਰ ਮੰਤਰੀ ਮੂਲ ਚੰਦ ਸ਼ਰਮਾ, ਊਰਜਾ ਮੰਤਰੀ ਰਣਜੀਤ ਸਿੰਘ, ਵਿੱਤ ਮੰਤਰੀ ਜੇਪੀ ਦਲਾਲ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਡਾ.ਬਨਵਾਰੀ ਲਾਲ ਵੀ ਹਾਜਿਰ ਰਹੇ|

ਚੰਡੀਗੜ੍ਹ, 23 ਮਾਰਚ – ਹਰਿਆਣਾ ਦੇ ਪਵਿੱਤਰ ਮੌਕੇ ‘ਤੇ ਸੂਬੇ ਵਿਚ ਕਾਨੂੰਨ ਵਿਵਸਥਾ ਬਣਾਏ ਰੱਖਣ ਨੂੰ ਲੈਕੇ ਪੁਲਿਸ ਡਾਇਰੈਕਟਰ ਜਰਨਲ ਸ਼ਤਰੂਜੀਤ ਕਪੂਰ ਨੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਲੋਂੜੀਦੇ ਆਦੇਸ਼ ਜਾਰੀ ਕੀਤੇ ਹਨ| ਇੰਨ੍ਹਾਂ ਨਿਦੇਸ਼ਾਂ ਵਿਚ ਆਮ ਜਨਤਾ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਗਈ ਹੈ ਤਾਂ ਜੋ ਲੋਕ ਸ਼ਾਂਤੀ ਨਾਲ ਅਤੇ ਭਾਈਚਾਰੇ ਨਾਲ ਹੋਲੀ ਤਿਊਹਾਰ ਦਾ ਆਨੰਦ ਲੈ ਸਕਣ| ਡੀਜੀਪੀ ਨੇ ਕਿਹਾ ਕਿ ਧਾਰਮਿਕ ਥਾਂਵਾਂ ‘ਤੇ ਰੰਗ ਪਾਉਣ, ਸ਼ਰਾਬ ਪੀਣ ਤੋਂ ਬਾਅਦ ਹੁੜਬਾਜੀ ਕਰਨ, ਛੇੜਛਾੜ ਕਰਨ, ਜਬਰਦਸਤੀ ਡੋਨੇਸ਼ਨ ਲੈਣ ਅਤੇ ਆਵਾਜ ਪ੍ਰਦੂਸ਼ਣ ਆਦਿ ਸੰਭਾਵਿਤ ਸਮੱਸਿਆਵਾਂ ਨੂੰ ਵੇਖਦੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ|

ਉਨ੍ਹਾਂ ਕਿਹਾ ਕਿ ਸੂਬੇ ਵਿਚ ਯੋਗ ਗਿਣਤੀ ਵਿਚ ਪੁਲਿਸ ਫੋਰਸ ਤੈਨਾਤ ਕੀਤੀ ਜਾਵੇਗੀ| ਇਸ ਦੇ ਨਾਲ ਹੀ ਕਿਸੇ ਵੀ ਅਣਸੁੱਖਾਵੀਂ ਘਟਨਾ ਨਾਲ ਨਿਪਟਨ ਲਈ ਖੁਫਿਆ ਜਾਣਕਾਰੀ ਜੁੱਟਾਉਣ ਵਾਲੀਆਂ ਇਕਾਈਆਂ ਚੌਕਸ ਰਹਿਣਗੀਆਂ|
ਡੀਜੀਪੀ ਨੇ ਕਿਹਾ ਕਿ ਹੁੜਬਾਜੀ ਨੂੰ ਰੋਕਣ ਅਤੇ ਆਮ ਜਨਤਾ ਦੀ ਸੁਰੱਖਿਆ ਯਕੀਨੀ ਕਰਨ ਲਈ ਜਨਤਕ ਥਾਂਵਾਂ ‘ਤੇ ਪੁਲਿਸ ਦੀ ਪੈਦਲ ਅਤੇ ਮੋਬਾਇਲ ਗਸ਼ਤ ਵਧਾਈ ਜਾਵੇਗੀ| ਇਸ ਦੌਰਾਨ ਸੂਬੇ ਵਿਚ ਸਾਰੇ ਜਿਲ੍ਹਿਆਂ ਵਿਚ ਸਥਾਪਿਤ ਕੀਤੇ ਗਏ ਪੁਲਿਸ ਕੰਟ੍ਰੋਲ ਰੂਮ ਵੀ ਚੌਕਸ ਰਹਿਣਗੇ| ਜਨਤਕ ਤੌਰ ‘ਤੇ ਸ਼ਰਾਬ ਪੀਣ ਅਤੇ ਨਸ਼ੇ ਵਿਚ ਗੱਡੀ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ|

ਗੜ੍ਹ, 23 ਮਾਰਚ – ਸ਼ਹੀਦੇ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤੀਨਾਂ ਮਹਾਨ ਨਾਇਕ ਅਜਿਹੇ ਸੱਚੇ ਰਾਸ਼ਟਰਵਾਦੀ ਸਨ, ਜਿੰਨ੍ਹਾਂ ਦੇ ਖੂਨ ਵਿਚ ਦੇਸ਼ਭਗਤੀ ਦਾ ਭਾਅ ਕੁਟ-ਕੁਟ ਕਰ ਭਰਿਆ ਹੋਇਆ ਸੀ| ਉਨ੍ਹਾਂ ਦੇ ਬਲੀਦਾਨ ਨਾਲ ਦੇਸ਼ ਦੀ ਨੌਜੁਆਨ ਸ਼ਕਤੀ ਵਿਚ ਕ੍ਰਾਂਤੀ ਦੇ ਇਕ ਨਵੇਂ ਜੋਸ਼ ਦਾ ਸੰਚਾਰ ਹੋਇਆ ਜਿਸ ਦੇ ਚਲਦੇ ਅੰਗ੍ਰੇਜਾਂ ਨੂੰ ਦੇਸ਼ ਛੱਡ ਕੇ ਜਾਣਾ ਪਾਏਗਾ ਤੇ ਦੇਸ਼ ਨੂੰ ਆਜਾਦੀ ਨੂੰ ਹਾਸਲ ਹੋਈ| ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤੇਰਯ ਨੇ ਇਹ ਦੇਸ਼ ਭਗਤੀ ਨਾਲ ਭਰੇ ਅੱਜ ਸ਼ਹੀਦੀ ਦਿਵਸ ਦੇ ਪਵਿੱਤਰ ਮੌਕੇ ‘ਤੇ ਰਾਜ ਭਵਨ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਚਿੱਤਰ ‘ਤੇ ਫੁਲ ਚੜਾ ਕੇ ਉਨ੍ਹਾਂ ਨੂੰ ਸ਼ਰਧਾਂਜਲਦੀ ਦਿੰਦੇ ਹੋਏ ਪ੍ਰਗਟਾਏ|

ਸ੍ਰੀ ਬੰਡਾਰੂ ਦੱਤਾਤੇਰਯ ਨੇ ਉਨ੍ਹਾਂ ਸਾਰੇ ਵੀਰ ਸ਼ਹੀਦਾਂ ਨੂੰ ਵੀ ਪ੍ਰਮਾਣ ਕੀਤਾ, ਜਿੰਨ੍ਹਾਂ ਨੇ ਦੇਸ਼ ਦੀ ਆਨ-ਬਾਨ ਅਤੇ ਸ਼ਾਨ ਲਈ ਬਲਿਦਾਨ ਦਿੱਤਾ ਅਤੇ ਦੇਸ਼ ਨੂੰ ਆਜਾਦ ਕਰਵਾਇਆ| ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪਹਿਲੇ ਆਜਾਦੀ ਸੰਗ੍ਰਾਮ ਤੋਂ ਲੈਕੇ ਅੱਜ ਤਕ ਦੇਸ਼ ਸੇਵਾ ਵਿਚ ਜੋ ਵੀ ਸੱਭ ਤੋਂ ਉੱਚਾ ਬਲਿਦਾਨ ਦਿੱਤਾ ਗਿਆ, ਉਸ ਵਿਚ ਹਰਿਆਣਾ ਦੇ ਬਹਾਦੁਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ| ਇਸ ਮੌਕੇ ‘ਤੇ ਰਾਜਪਾਲ ਦੇ ਸਕੱਤਰ ਅਤੁਲ ਤ੍ਰਿਵੇਦੀ, ਅਮਿਤ ਯਸ਼ਵਰਧਨ, ਓਐਸਡੀ ਬਖਵਿੰਦਰ ਸਿੰਘ ਤੇ ਹੋਰ ਅਧਿਕਾਰੀ ਵੀ ਹਾਜਿਰ ਸਨ|

Leave a Reply

Your email address will not be published.


*


%d