Haryana News

ਚੰਡੀਗੜ੍ਹ, 21 ਮਾਰਚ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਚੋਣ 2024 ਦੌਰਾਨ ਚੋਣ ਵਿਭਾਗ ਨੇ ਦਿਵਆਂਗ ਅਤੇ 85 ਸਾਲ ਤੋਂ ਘੱਟ ਉਮਰ ਵਾਲੇ ਵੋਟਰਾਂ ਲਈ ਚੋਣ ਕੇਂਦਰਾਂ ‘ਤੇ ਵਿਸ਼ੇਸ਼ ਵਿਵਸਥਾ ਕੀਤੀ ਹੈ। ਜਿਸ ਨਾਲ ਕਿ ਆਪਣੇ ਵੋਟ ਅਧਿਕਾਰ ਦੀ ਵਰਤੋ ਸਹੂਲਤਪੂਰਵਕ ਕਰ ਸਕਣ।

          ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਦਿਵਆਂਗ ਅਤੇ ਬਜੁਰਗ ਵੋਟਰਾਂ ਦੀ ਸਰਲ ਪਹੁੰਚ ਯਕੀਨੀ ਕਰਨ ਲਈ ਪੋਲਿੰਗ ਸਟੇਸ਼ਨਾਂ ‘ਤੇ ਰੈਂਪ, ਵਹੀਲ ਚੇਅਰ, ਲਿਆਉਣ ਤੇ ਲੈ ਜਾਣ ਦੀ ਵਿਵਸਥਾ, ਮੈਡੀਕਲ ਕਿੱਟ ਆਦਿ ਸਹੂਲਤਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਐਨਸੀਸੀ ਅਤੇ ਐਨਐਸਐਸ ਦੇ ਸਵੈ ਸੇਵਕਾਂਨੂੰ ਤੈਨਾਤ ਕੀਤਾ ਜਾਵੇਗਾ। ਕਮਿਸ਼ਨ ਨੇ ਦਿਵਆਂਗ ਵੋਟਰਾਂ ਲਈ ਚੋਣ ਨਾਲ ਸਬੰਧਿਤ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਕਸ਼ਮ ਐਪ ਵੀ ਬਣਾਇਆ ਹੈ।

          ਉਨ੍ਹਾਂ ਨੇ ਕਿਹਾ ਕਿ ਸਿਖਿਆ ਵਿਭਾਗ ਦੀ ਚੋਣਾਂ ਵਿਚ ਅਹਿਮ ਭੂਮਿਕਾ ਰਹਿੰਦੀ ਹੈ। ਸੂਬੇ ਵਿਚ ਜਿਆਦਾਤਰ ਪੋਲਿੰਗ ਸਟੇਸ਼ਨ ਸਕੂਲਾਂ ਵਿਚ ਹੀ ਬਣਾਏ ਗਏ ਹਨ। ਅਧਿਆਪਕ ਸਕੂਲਾਂ ਵਿਚ ਬੱਚਿਆਂ ਨੂੰ ਚੋਣ ਪ੍ਰਕ੍ਰਿਆ ਨਾਲ ਸਬੰਧਿਤ ਜਾਣਕਾਰੀ ਦੇਣ ਅਤੇ ਉਨ੍ਹਾਂ ਨੁੰ ਆਪਣੇ ਮਾਂਪਿਆਂ ਦੇ ਨਾਲ-ਨਾਲ ਹੋਰ ਲੋਕਾਂ ਨੁੰ ਚੋਣ ਲਈ ਜਾਗਰੁਕ ਕਰਨ ਨੂੰ ਕਹਿਣ।  ਚੋਣ ਦੇ ਦਿਨ ਜਦੋਂ ਉਨ੍ਹਾਂ ਦੇ ਮਾਪੇ ਵੋਟ ਪਾਉਣ ਆਉਂਦੇ ਹਨ ਤਾਂ ਉਹ ਵੀ ਨਾਲ ਆਉਣ ਅਤੇ ਸੈਲਫੀ ਲੈ ਕੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਪਲੋਡ ਕਰਨ।

          ਉਨ੍ਹਾਂ ਨੇ ਕਿਹਾ ਕਿ ਵੋਟਰ ਆਪਣੇ ਜਹਿਨ ਵਿਚ ਰੱਖਣ ਕਿ ਅਸੀਂ ਭਾਂਰਤ ਦੇ ਵੋਟਰ ਹਾਂ, ਭਾਰਤ ਦੇ ਲਈ ਵੋਟ ਕਰਨ। ਲੋਕਤੰਤਰ ਨਾਲ ਸਜਿਆ ਭਾਰਤ, ਚੋਣ ਕਰਨ ਜਾਣਗੇ। ਨਾ ਪੱਖਪਾਤ, ਨਾ ਭੇਦਭਾਵ, ਅਸੀਂ ਭਾਰਤ ਦੇ ਨਿਰਮਾਤਾ ਹਨ ਅਤੇ ਚੋਣ ਕਰਨ ਆਉਣਗੇ ਭਾਰਤ ਦੇ ਲਈ।

ਨਰਮਾ ਵਿਚ ਗੁਲਾਬੀ ਸੁੰਡੀ ਦਾ ਵੱਧਦਾ ਪ੍ਰਕੋਪ  ਸਮੂਹਿਕ ਤੇ ਠੋਸ ਕਦਮ ਚੁੱਕਣ ਨਾਲ ਹੋਵੇਗਾ ਹੱਲ

ਚੰਡੀਗੜ੍ਹ, 21 ਮਾਰਚ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ (ਸੀਸੀਐਚਏਯੂ), ਹਿਸਾਰ ਵੱਲੋਂ ਦੇਸ਼ ਦੇ ਉੱਤਰੀ ਖੇਤਰ ਵਿਚ ਲਗਾਤਾਰ ਗੁਲਾਬੀ ਸੁੰਡੀ ਦੇ ਵੱਧਦੇ ਪ੍ਰਕੋਪ ਦੇ ਹੱਲ ਲਈ ਅਸੀਂ ਸਮੂਹਿਕ ਰੂਪ ਨਾਲ ਇਕਜੁੱਟ ਹੋ ਕੇ ਠੋਸ ਕਦਮ ਚੁੱਕਣੇ ਹੋਣਗੇ ਤਾਂ ਜੋ ਕਿਸਾਨ ਨੁੰ ਵੱਧ ਨੁਕਸਾਨ ਤੋਂ ਬਚਾਇਆ ਜਾ ਸਕੇ।

          ਸੀਸੀਐਚਏਸੂ ਹਿਸਾਰ ਦੇ ਵਾਇਸ ਚਾਂਸਲਰ ਪ੍ਰੋਫੈਸਰ ਬੀ ਆਰ ਕੰਬੋਜ ਅੱਜ ਹਰਿਆਣਾ, ਪੰਜਾਬ , ਰਾਜਸਤਾਨ ਦੇ ਖੇਤੀਬਾੜੀ ਖੇਤਰ ਨਾਲ ਜੁੜੇ ਵਿਗਿਆਨਕ, ਅਧਿਕਾਰੀ ਤੇ ਨਿਜੀ ਬੀਜ ਕੰਪਨੀ ਦੇ ਪ੍ਰਤੀਨਿਧੀਆਂ ਲਈ ਯੂਨੀਵਰਸਿਟੀ ਵਿਚ ਪ੍ਰਬੰਧਿਤ ਇਕ ਦਿਨ ਦਾ ਸੇਮੀਨਾਰ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਸੈਮੀਨਾਰ ਵਿਚ ਕਪਾਅ ਉਗਾਉਣ ਵਾਲੇ 10 ਜਿਲ੍ਹਿਆਂ ਦੇ ਕਿਸਾਨ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ।

          ਵਾਇਸ ਚਾਂਸਲਰ ਨੇ ਕਿਹਾ ਕਿ ਪਿਛਲੇ ਸਾਲ ਗੁਲਾਬੀ ਸੁੰਡੀ ਦਾ ਪ੍ਰਕੋਪ ਵੱਧ ਰਿਹਾ ਸੀ, ਜਿਸ ਦੇ ਕੰਟਰੋਲ ਲਈ ਅੰਧਾਧੁਨ ਕੀਟਨਾਸ਼ਕਾਂ ਦੀ ਵਰਤੋ ਕੀਤੀ ਗਈ ਜੋ ਚਿੰਤਾ ਦਾ ਵਿਸ਼ਾ ਹੈ। ਇਸ ਕੀਟ ਦੇ ਕੰਟਰੋਲ ਲਈ ਜੈਵਿਕ ਕੀਟਨਾਸ਼ਕ ਅਤੇ ਹੋਰ ਕੀਟ ਪ੍ਰਬੰਧਨ ਦੇ ਉਪਾਆਂ ਨੁੰ ਖੋਜਣਾ ਹੋਵੇਗਾ ਅਤੇ ਹਿੱਤਧਾਰਕਾਂ ਦੇ ਨਾਲ ਮਿਲ ਕੇ ਸਮੂਹਿਕ ਯਤਨ ਕਰਨੇ ਹੋਣਗੇ। ਤਾਂਹੀ ਕਿਸਾਨ ਨੂੰ ਬਚਾਇਆ ਜਾ ਸਕਦਾ ਹੈ। ਕਿਸਾਨ ਨਰਮੇ ਦੀ ਛਾਂਟੀ ਨੁੰ ਨਾ ਰੱਖਣ। ਜੇਕਰ ਰੱਖੀ ਹੋਈ ਹੈ ਤਾਂ ਬਿਜਾਈ ਤੋਂ ਪਹਿਲਾਂ ਇੰਨ੍ਹਾਂ ਨੁੰ ਚੰਗੇ ਢੰਗ ਨਾਲ ਝਾੜਕੇ ਉਸ ਨੂੰ ਦੂਜੇ ਸਥਾਨ ‘ਤੇ ਰੱਖ ਦੇਣ ਅਤੇ ਇੰਨ੍ਹਾਂ ਦੇ ਅੱਧਖਿਲੇ ਟਿੰਡਿਆਂ ਅਤੇ ਸੁੱਖੇ ਕੂੜੇ ਨੂੰ ਖਤਮ ਕਰ ਦੇਣ ਤਾਂ ਜੋ ਇੰਨ੍ਹਾਂ ਛਾਂਟੀ ਤੋਂ ਨਿਕਲਣ ਵਾਲੇ ਗੁਲਾਬੀ ਸੁੰਡੀਆਂ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਨਰਮਾ ਦੀ ਬਿਜਾਈ ਯੂਨੀਵਰਸਿਟੀ ਵੱਲੋਂ ਅਨੁਮੋਦਿਤ ਬੀਟੀ ਸੰਕਰ ਕਿਸਮ ਦੀ 15 ਮਈ ਤਕ ਪੂਰੀ ਕਰਨ ਅਤੇ ਕੀਟਨਾਸ਼ਕਾਂ ਅਤੇ ਫਫੰਦੀਨਾਸ਼ਕਾਂ ਨੂੰ ਮਿਲਾ ਕੇ ਛਿੜਕਾਅ ਨਾ ਕਰਨ। ਕਿਸਾਨ ਨਰਮੇ ਦੀ ਬਿਜਾਈ ਬਾਅਦ ਆਪਣੇ ਖੇਤ ਦੀ ਫੀਰੋਕੇਟ੍ਰਿਪ ਨਾਲ ਲਗਾਤਾਰ ਨਿਗਰਾਨੀ ਰੱਖਣ ਅਤੇ ਗੁਲਾਬੀ ਸੁੰਡੀ ਦਾ ਪ੍ਰਕੋਪ ਨਜਰ ਆਉਣ ‘ਤੇ ਨੇੜੇ ਖੇਤੀਬਾੜੀ ਮਾਹਰ ਨਾਲ ਦੱਸੇ ਅਨੁਸਾਰ ਕੰਟਰੋਲ ਦੇ ਉਪਾਅ ਕਰਨ।

ਰਾਜ ਪੱਧਰ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ (ਐਮਸੀਐਮਸੀ) ਕੀਤੀ ਗਈ ਗਠਨ

ਚੰਡੀਗੜ੍ਹ, 21 ਮਾਰਚ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ 2024  ਦੇ ਮੱਦੇਨਜਰ ਚੋਣ ਪ੍ਰਕ੍ਰਿਆ ਦੌਰਾਨ ਚੋਣ ਜਾਬਤਾ ਦਾ ਸਹੀ ਮਾਇਨੇ ਵਿਚ ਪਾਲਣਾ ਹੋਵੇ, ਇਸ ਦੇ ਲਈ ਰਾਜਨੀਤਿਕ ਪਾਰਟੀਆਂ ਤੇ ਚੋਣ ਲੜ੍ਹ ਰਹੇ ਉਮੀਦਵਾਰਾਂ  ਦੇ ਰਾਜਨੀਤਿਕ ਇਸ਼ਤਿਹਾਰਾਂ, ਪੇਡ ਨਿਯੂਜ ਤੇ ਫੇਕ ਨਿਯੂਜ ‘ਤੇ ਪੈਨੀ ਨਜਰ ਰੱਖਣ ਤੇ ਇੰਨ੍ਹਾਂ ਦੇ ਸਰਟੀਫਿਕੇਸ਼ਨ ਮੰਜੂਰੀ ਪ੍ਰਦਾਨ ਕਰਨ ਲਈ ਰਾਜ ਪੱਧਰ ‘ਤੇ ਤੇ ਜਿਲ੍ਹਾ ਪੱਧਰ ‘ਤੇ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ (ਐਮਸੀਐਮਸੀ) ਗਠਨ ਕੀਤੀ ਗਈ ਹੈ।

ਮੁੱਖ ਚੋਣ ਅਧਿਕਾਰੀ ਰਾਜ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਦੇ ਚੇਅਰਮੈਨ ਹੋਣਗੇ ਜਦੋਂ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਿਯੁਕਤ ਇਕ ਓਬਜਰਵਰ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਮਨਦੀਪ ਸਿੰਘ ਬਰਾੜ, ਪੀਆਈਬੀ/ਬੀਓਸੀ, ਚੰਡੀਗੜ੍ਹ ਦੀ ਸੰਯੁਕਤ ਨਿਦੇਸ਼ਕ ਸੁਸ੍ਰੀ ਸੰਗੀਤਾ ਜੋਸ਼ੀ, ਭਾਰਤੀ ਪ੍ਰੈਸ ਪਰਿਸ਼ਦ ਦੇ ਸ੍ਰੀ ਗੁਰਿੰਦਰ ਸਿੰਘ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਸ੍ਰੀ ਵਿਵੇਕ ਕਾਲੀਆ ਅਤੇ ਸੰਯੁਕਤ ਚੋਣ ਅਧਿਕਾਰੀ, ਹਰਿਆਣਾ ਸ੍ਰੀ ਰਾਜਕੁਮਾਰ ਇਸ ਕਮੇਟੀ ਦੇ ਮੈਂਬਰ ਨਾਮਜਦ ਕੀਤੇ ਗਏ ਹਨ।

ਇਹ ਕਮੇਟੀ ਕਿਸੇ ਵੀ ਰਾਜਨੀਤਿਕ ਪਾਰਟੀ, ਉਮੀਦਵਾਰ ਜਾਂ ਕਿਸੇ ਹੋਰ ਵਿਅਕਤੀ ਨੁੰ ਇਸ਼ਤਿਹਾਰਾਂ ਦੇ ਸਬੰਧ ਵਿਚ ਸਰਟੀਫਿਕੇਸ਼ਨ ਪ੍ਰਦਾਨ ਕਰਨ ਜਾਂ ਨਾਮੰਜੂਰ ਕਰਨ ਦੇ ਸਬੰਧ ਵਿਚ ਕੀਤੀ ਗਈ ਅਪੀਲ ‘ਤੇ ਫੈਸਲਾ ਲਵੇਗੀ। ਅਜਿਹੀ ਅਪੀਲਾਂ ‘ਤੇ ਫੈਸਲਾ ਸਿਰਫ ਮੁੱਖ ਚੋਣ ਅਧਿਕਾਰੀ ਦੀ ਅਗਵਾਈ ਹੇਠ ਗਠਨ ਕਮੇਟੀ ਵੱਲੋਂ ਕੀਤਾ ਕੀਤਾ ਜਾਵੇਗਾ।,ਇਸ ਸਬੰਧ ਵਿਚ ਚੋਣ ਕਮਿਸ਼ਨ ਨੁੰ ਸੰਦਰਭ ਦੇਣ ਦੀ ਜਰੂਰੀ ਨਹੀਂ ਹੋਵੇਗੀ। ਇਸੀ ਤਰ੍ਹਾ ਪੇਡ ਨਿਯੂਜ਼ ਦੀ ਵਿਰੁੱਧ ਕੀਤੀ ਗਈ ਅਪੀਲ ਦੇ ਸਬੰਧ ਵਿਚ ਜਿਲ੍ਹਾ ਪੱਧਰ ‘ਤੇ ਗਠਨ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ (ਐਮਸੀਐਮਸੀ) ਖੁਦ ਫੈਸਲਾ ਲਵੇਗੀ ਅਤੇ ਉਮ੍ਰੀਂਦਵਾਰ ਨੂੰ ਨੋਟਿਸ ਜਾਰੀ ਕਰਨ ਲਈ ਸਬੰਧਿਤ ਰਿਟਰਨਿੰਗ ਅਧਿਕਾਰੀ ਨੁੰ ਨਿਰਦੇਸ਼ ਜਾਰੀ ਕਰੇਗੀ।

ਇਸ ਤਬ੍ਹਾ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਰਾਜ ਪੱਧਰ ‘ਤੇ ਸਰਟੀਫਿਕੇਸ਼ਨ ਕਮੇਟੀ ਵੀ ਗਠਨ ਕੀਤੀ ਗਈ ਹੈ ਜਿਸ ਵਿਚ ਵਧੀਕ ਮੁੱਖ ਚੋਣ ਅਧਿਕਾਰੀ, ਹਰਿਆਣਾ ਸ੍ਰੀਮਤੀ ਹੇਮਾ ਸ਼ਰਮਾ ਨੂੰ ਚੇਅਰਮੈਨ, ਹਾਰਟਰੋਨ ਦੇ ਨਿਦੇਸ਼ਕ ਸ੍ਰੀ ਯੱਸ਼ ਗਰਗ, ਹਾਰਟਰੋਨਦੇ ਉੱਪ ਮਹਾਪ੍ਰਬੰਧਕ (ਪੀਐਂਡ ਏ) ਸ੍ਰੀ ਨਿਰਮਲ ਪ੍ਰਕਾਸ਼ ਅਤੇ ਪੀਆਈਬੀ, ਚੰਡੀਗੜ੍ਹ ਦੇ ਉੱਪ ਨਿਦੇਸ਼ਕ ਸ੍ਰੀ ਹਰਸ਼ਿਤ ਨਾਰੰਗ ਨੂੰ ਕਮੇਟੀ ਦਾ ਮੈਂਬਰ ਨਾਂਮਜਦ ਕੀਤਾ ਗਿਆ ਹੈ। ਇਹ ਕਮੇਟੀ ਸਾਰੇ ਰਜਿਸਟਰਡ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਦਾ ਮੁੱਖ ਦਫਤਰ ਰਾਜ ਵਿਚ ਸਥਿਤ ਹੈ, ਸਾਰੇ ਸੰਗਠਨਾਂ , ਵਿਅਕਤੀਆਂ ਦੇ ਸਮੂਹ ਜਾਂ ਏਸੋਸਇਏਸ਼ਨ ਜੋ ਰਾਜ ਵਿਚ ਰਜਿਸਟਰਡ ਹੈ, ਨੂੰ ਪ੍ਰੀ-ਸਰਟੀਫਿਕੇਸ਼ਨ ਦੇ ਲਈ ਦਿੱਤੇ ਗਏ ਬਿਨਿਆਂ ‘ਤੇ ਫੈਸਲਾ ਕਰੇਗੀ।

Leave a Reply

Your email address will not be published.


*


%d