Haryana News

ਚੰਡੀਗੜ੍ਹ, 13 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਮੰਤਰੀ ਪਰਿਸ਼ਦ ਨੇ ਅੱਜ ਹਰਿਆਣਾ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਵਿਸ਼ਵਾਸ ਮੱਤ ਹਾਸਲ ਕੀਤਾ ਹੈ। ਸਦਨ ਵਿਚ ਵਿਸ਼ਵਾਸ ਪ੍ਰਸਤਾਵ ‘ਤੇ ਸੱਤਾ ਪੱਖ ਅਤੇ ਵਿਰੋਧੀ ਪੱਖ ਦੇ ਮੈਂਬਰ ਵੱਲੋਂ ਚਰਚਾ ਕਰਨ ਦੇ ਬਾਅਦ ਵੋਆਇਸ ਮੱਤ ਨਾਲ ਮੌਜੂਦਾ ਸਰਕਾਰ ਦੇ ਪੱਖ ਵਿਚ ਵਿਸ਼ਵਾਸ ਪ੍ਰਸਤਾਵ ਪਾਸ ਹੋਇਆ।

          ਸਦਨ ਵਿਚ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਪਿਛਲੇ ਸਾਢੇ 9 ਸਾਲਾਂ ਵਿਚ ਸੂਬੇ ਵਿਚ ਚਹੁੰਮੁਖੀ ਵਿਕਾਸ ਹੋਇਆ ਹੈ, ਜਨਤਾ ਨੂੰ ਸਹੂਲਤਾਂ ਮਿਲੀਆਂ ਹਨ, ਉਸੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਮੌਜੂਦਾ ਸਰਕਾਰ ਸਖਤ ਮਿਹਨਤ ਨਾਲ ਸੂਬਾਵਾਸੀਆਂ ਦੀ ਸੇਵਾ ਵਿਚ ਜੁਟੇਗੀ। ਲੋਕਾਂ ਤਕ ਸਹੂਲਤਾਂ ਹੋਰ ਤੇਜ ਗਤੀ ਨਾਲ ਪਹੁੰਚੇਣ, ਵਿਕਾਸ ਦੇ ਨਵੇਂ ਪ੍ਰੋਗ੍ਰਾਮ ਆਉਣ, ਇਸੀ ਸੋਚ ਦੇ ਨਾਲ ਸਾਨੂੰ ਕੰਮ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਦੀ ਦੇਖ-ਰੇਖ ਵਿਚ ਮੈਂ ਉਨ੍ਹਾਂ ਤੋਂ ਬਹੁਤ ਕੁੱਝ ਸਿਖਿਆ ਹੈ।

          ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸਦਨ ਵਿਚ ਮੁੱਖ ਮੰਤਰੀ ਵਜੋੋ ਅੱਜ ਮੇਰਾ ਪਹਿਲਾ ਦਿਨ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸਾਲ 2014 ਤੋਂ 2019 ਦੇ ਵਿਚ ਵਿਧਾਨਸਭਾ ਦੇ ਮੈਂਬਰ ਰਹਿ ਚੁੱਕੇ ਹਨ। ਉਸ ਦੇ ਲੋਕਸਭਾ ਵਿਚ ਵੀ ਸੂਬੇ ਦਾ ਪ੍ਰਤੀਨਿਧੀਤਵ ਕੀਤਾ ਅਤੇ ਹੁਣ ਕੇਂਦਰੀ ਅਗਵਾਹੀ ਵੱਲੋਂ ਉਨ੍ਹਾਂ ਨੁੰ ਸੂਬੇ ਦੇ ਮੁੱਖ ਮੰਤਰੀ ਦੀ ਜਿਮੇਵਾਰੀ ਸੌਂਪੀ ਗਈ ਹੈ। ਖੁਦ ਨੂੰ ਭਾਰਤੀ ਜਨਤਾ ਪਾਰਟੀ ਦਾ ਇਕ ਛੋਟਾ ਜਿਹਾ ਕਾਰਜਕਰਤਾ ਦੱਸਦੇ ਹੋਏ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਊਹ ਇਕ ਆਮ ਪਰਿਵਾਰ ਤੋਂ ਆਉਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਰਾਜਨੀਤੀ ਵਿਚ ਕੋਈ ਵੀ ਵਿਅਕਤੀ ਨਹੀਂ ਰਿਹਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤੀ ਗਈ ਵੱਖ-ਵੱਖ ਜਿਮੇਵਾਰੀਆਂ ਨੂੰ ਨਿਭਾਉਂਦੇ ਹੋਏ ਸੂਬੇ ਪ੍ਰਧਾਨ ਦੇ ਬਾਅਦ ਅੱਜ ਸਦਨ ਦੇ ਨੇਤਾ ਵਜੋ ਇੱਥੇ ਮੌਜੂਦ ਹਨ, ਇਹ ਭਾਰਤੀ ਜਨਤਾ ਪਾਰਟੀ ਵਿਚ ਵੀ ਸੰਭਵ ਹੋਸਕਦਾ ਹੈ।

          ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ, ਭਾਂਜਪਾ ਸੂਬਾ ਪ੍ਰਧਾਨ ਸ੍ਰੀ ਜੇ ਪੀ ਨੱਡਾ ਅਤੇ ਸ੍ਰੀ ਮਨੋਹਰ ਲਾਲ ਦਾ ਇਸ ਅਹਿਮ ਜਿਮੇਵਾਰੀ ਦੇਣ ਲਈ ਧੰਨਵਾਦ ਪ੍ਰਗਟਾਇਆ।

          ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੁਸਾਸ਼ਨ ਦਾ ਉਦਾਹਰਣ ਪੇਸ਼ ਕਰ ਬਿਨ੍ਹਾਂ ਭੇਦਭਾਵ ਦੇ ਪਿਛਲੇ ਸਾਢੇ 9 ਸਾਲ ਵਿਚ ਸੂਬੇ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕੀਤਾ ਹੈ। ਸ੍ਰੀ ਮਨੋਹਰ ਲਾਲ ਤਪਸਵੀ ਹੈ। ਉਨ੍ਹਾਂ ਨੇ ਇਮਾਨਦਾਰੀ ਅਤੇ ਜਿਮੇਵਾਰੀ ਨਾਲ ਆਪਣਾ ਪੂਰੇ ਜੀਵਨ ਸੂਬੇ ਦੀ ਸੇਵਾ ਵਿਚ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਇਕ ਰਾਜਨੀਤਿਕ ਫਕਰੀਰ ਹਨ, ਮਨੋਹਰ ਲਾਲ ਦੇਸ਼ ਦੀ ਤਕਦੀਰ ਹੈ। ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਜਦੋਂ ਸੋਚ ਇਮਾਨਦਾਰ ਹੈ ਅਤੇ ਕੰਮ ਦਮਦਾਰ ਹੈ ਤਾਂ ਹੁਣ ਲੋਕ ਬੋਲ ਰਹੇ ਹਨ ਕਿ ਫਿਰ ਇਕ ਵਾਰ ਮੋਦੀ ਸਰਕਾਰ , ਭਾਜਪਾ ਸਰਕਾਰ।

          ਉਨ੍ਹਾਂ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਨੇ ਮਿਸ਼ਨ ਮੋਡ ਵਿਚ ਕੰਮ ਕਰਦੇ ਹੋਏ ਵਿਵਸਥਾ ਵਿਚ ਸੁਧਾਰ ਕੀਤਾ ਹੈ, ਜਿਸ ਨਾਲ ਅੱਜ ਸਰਕਾਰੀ ਯੋਜਨਾਵਾਂ ਦਾ ਲਾਭ ਯੋਗ ਲਾਂ ਨੂੰ ਘਰ ਬੈਠੇ ਮਿਲ ਰਿਹਾ ਹੈ। ਅੱਜ ਪੋਰਟਲ ਰਾਹੀਂ ਬਜੁਰਗਾਂ ਨੂੰ ਅੱਜ 3 ਹਜਾਰ ਰੁਪਏ ਪ੍ਰਤੀ ਮਹੀਨਾ ਪੇਂਸ਼ਨ ਘਰ ਬੈਠੇ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਤਹਿਤ ਸੂਬਾ ਸਰਕਾਰ ਦੇ ਯਤਨਾਂ ਨਾਲ ਨਾ ਸਿਰਫ ਹਰਿਆਣਾ ਵਿਚ ਵਿਆਪਤ ਕੰਨਿਆ ਭਰੂਣ ਹਤਿਆ ਵਰਗੀ ਬੁਰਾਈ ‘ਤੇ ਰ ਲਗਾਈ ਸਗੋ ਲੱਖਾਂ ਬੇਟੀਆਂ ਨੂੰ ਜੀਵਨਦਾਨ ਮਿਲਿਆ ਹੈ।

          ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਢੇ 9 ਸਾਲ ਵਿਚ ਹਰਿਆਣਾ ਕਈ ਮਾਮਲਿਆਂ ਵਿਚ ਅੱਗੇ ਰਿਹਾ ਹੈ। ਵੱਡੇ ਸੂਬਿਆਂ ਵਿਚ ਪ੍ਰਤੀ ਵਿਅਕਤੀ ਆਮਦਨ, ਪ੍ਰਤੀ ਵਿਅਕਤੀ ਜੀਐਸਟੀ ਸੰਗ੍ਰਹਿਣ, ਕਾਰਾਂ ਦੇ ਉਤਪਾਦਨ, ਐਮਐਸਪੀ ‘ਤੇ ਸੱਭ ਤੋਂ ਵੱਧ 14 ਫਸਲਾਂ ਦੀ ਖਰੀਦ ਕਰਨ, ਪਰਿਵਾਰ ਪਹਿਚਾਣ ਪੱਤਰ ਰਾਹੀਂ ਰਿਅਲ ਟਾਇਮ ਡਾਟਾ ਉਪਲਬਧਤਾ, ਖਿਡਾਰੀਆਂ ਨੂੰ ਸੱਭ ਤੋਂ ਵੱਧ ਸਨਮਾਨ ਰਕਮ ਦੇਣ ਵਾਲਾ, ਸੌ-ਫੀਸਦੀ ਪੜੀ ਲਿਖੀ ਪੰਚਾਇਤਾਂ ਵਾਲਾ, 72 ਹਜਾਰ ਤੋਂ ਵੱਧ ਸੋਲਰ ਪੰਪ ਲਗਾਉਣ, ਪੰਚਾਇਤਾਂ ਵਿਚ ਮਹਿਲਾਵਾਂ ਨੂੰ 50 ਫੀਸਦੀ ਪ੍ਰਤੀਨਿਧੀਤਵ ਦੇਣ ਵਰਗੇ ਅਨੇਕ ਮਾਮਲਿਆਂ ਵਿਚ ਹਰਿਆਣਾ ਪਹਿਲੇ ਸਥਾਨ ‘ਤੇ ਹੈ।

          ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਭਾਂਰਤ ਦਾ ਨਾਂਅ ਦੁਨੀਆ ਵਿਚ ਚਮਕ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਲੋਕਾਂ ਨੇ ਕਿਹਾ ਕਿ ਪਿੰਡ-ਪਿੰਡ ਅਤੇ ਘਰ-ਘਰ ਪਹੁੰਚ ਕੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਵਾਲੀ ਭਾਜਪਾ ਸਰਕਾਰ ਅਜਿਹੀ ਪਹਿਲੀ ਸਰਕਾਰ ਹੈ। ਜਦੋਂ ਕਿ 2014 ਤੋਂ ਪਹਿਲਾਂ ਦੀ ਸਰਕਾਰਾਂ ਨਾਰਾ ਤਾਂ ਦਿੰਦੀ ਸੀ ਕਿ ਗਰੀਬੀ ਹਟੇਗੀ, ਪਰ ਵੋਟ ਦੇਣ ਦੇ ਬਾਅਦ ਸਰਕਾਰ ਨੁੰ ਲੱਭਣਾ ਪੈਂਦਾ ਸੀ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਆਸ਼ੀਰਵਾਦ ਅਤੇ ਸਹਿਯੋਗ ਨਾਲ ਮੌਜੂਦਾ ਸੂਬਾ ਸਰਕਾਰ ਜਨਾਤ ਦੀ ਉਮੀਂਦਾਂ ‘ਤੇ ਖਰਾ ਊਤਰੇਗੀ।

ਅੰਤੋਂਦੇਯ ਦੇ ਸੰਕਲਪ ਦੇ ਨਾਲ ਆਖੀਰੀ ਸਾਹ ਤਕ ਹਰਿਆਣਾ ਦੀ ਜਨਤਾ ਦੀ ਸੇਵਾ ਕਰਦਾ ਰਹੁੰਗਾ  ਮਨੋਹਰ ਲਾਲ

ਚੰਡੀਗੜ੍ਹ, 13 ਮਾਰਚ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਾਰਦਰਸ਼ਿਤਾ ਦੇ ਮਾਮਲੇ ਵਿਚ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਪਿਛਲੇ ਸਾਢੇ 9 ਸਾਲਾਂ ਦੇ ਕਾਰਜਕਾਲ ਵਿਚ ਅਨੇਕ ਪਹਿਲਾਂ ਕੀਤੀਆਂ ਹਨ, ਜਿਸ ਵਿਚ ਜਨਤਾ ਨੂੰ ਲਾਭ ਮਿਲਿਆ ਹੈ। ਅਸੀਂ ਸੱਤਾ ਨੂੰ ਭੋਗਣ ਦੀ ਬਜਾਏ ਸੱਤਾ ਨੂੰ ਸੇਵਾ ਦਾ ਸਰੋੋਤ ਬਣਾਇਆ ਹੈ, ਤਕਨੀਕ ਦਾ ਸਹਾਰਾ ਲੈਂਦੇ ਹੋਏ ਵਿਅਕਤੀ ਦੀ ਬਜਾਏ ਸਿਸਟਮ ਨੂੰ ਮਹਤੱਵ ਦਿੱਤਾ ਅਤੇ ਇਸੀ ਸੋਚ ਦੇ ਨਾਲ ਆਖੀਰੀ ਸਾਹ ਤਕ ਹਰਿਆਣਾ ਦੀ ਜਨਤਾ ਦੀ ਸੇਵਾ ਕਰਦਾ ਰਹੁੰਗਾ।

          ਸ੍ਰੀ ਮਨੋਹਰ ਲਾਲ ਅੱਜ ਹਰਿਆਣਾ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਬੋਲ ਰਹੇ ਸਨ।

          ਉਨ੍ਹਾਂ ਨੇ ਸਦਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਦਨ ਦੀ ਅਗਵਾਈ ਕਰਨ ਦਾ ਮੌਕਾ ਲਗਭਗ ਸਾਢੇ 9 ਸਾਲ ਪਹਿਲਾਂ ਮਿਲਿਆ ਸੀ, ਪਰ ਪਹਿਲੀ ਵਾਰ ਜਦੋਂ ਉਹ ਮੁੱਖ ਮੰਤਰੀ ਬਣੇ ਸਨ ਤਾਂ ਉਸ ਸਮੇਂ ਵਿਰੋਧੀ ਧਿਰ ਦੇ ਲੋਕ ਕਹਿੰਦੇ ਸਨ ਕਿ ਬਤੌਰ ਮੁੱਖ ਮੰਤਰੀ ਉਨ੍ਹਾਂ ਨੁੰ ਕੋਈ ਤਜਰਬਾ ਨਹੀਂ ਹੈ। ਇਸ ਵਿਸ਼ਾ ਨੁੰ ਲੈ ਕੇ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀ ਤਾਂ ਵਿਧਾਇਕ ਬਣ ਕੇ ਮੁੱਖ ਮੰਤਰੀ ਬਣੇ ਹਨ, ਜਦੋਂ ਕਿ ਉਹ ਬਿਨ੍ਹਾਂ ਵਿਧਾਇਕ ਮੁੱਖ ਮੰਤਰੀ ਬਣੇ ਸਨ, ਜਿਸ ਤਰ੍ਹਾ ਅੱਜ ਸ੍ਰੀ ਨਾਇਬ ਸਿੰਘ ਮੁੱਖ ਮੰਤਰੀ ਬਣੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁੱਝ ਗੱਲਾਂ ਤਾਂ ਜਨਤਾ ਸਿਖਾ ਦਵੇਗੀ, ਕੁੱਝ ਵਿਧਾਨਸਭਾ ਵਿਚ ਵਿਰੋਧੀ ਧਿਰ ਦੇ ਮੈਂਬਰ ਸਿਖਾ ਦੇਣਗੇ।

          ਸ੍ਰੀ ਮਨੋਹਰ ਲਾਲ ਨੇ ਸਦਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਸੱਭ ਨੇ ਮੈਂਨੂੰ ਤਰਾਸ਼ਨ ਦਾ ਕੰਮ ਕੀਤਾ ਅਤੇ ਮੈਨੂੰ ਇਸ ਪੱਧਰ ‘ਤੇ ਲੈ ਕੇ ਆਏ। ਮੈਂ ਹਮੇਸ਼ਾ ਹਰਿਆਣਾ ਦੀ ਜਨਤਾ ਦੀ ਸੇਵਾ ਨੁੰ ਹੀ ਸੱਭ ਤੋਂ ਉੱਪਰ ਰੱਖਿਆ ਅਤੇ ਹਰਿਆਣਾ ਇਕ-ਹਰਿਆਣਵੀ ਇਕ ਦੇ ਮੂਲਮੰਤਰ ‘ਤੇ ਚਲਦੇ ਹੋਏ ਤਕਨੀਕ ਦੇ ਸਹਾਰੇ ਸਿਸਟਮ ਵਿਚ ਸੁਧਾਰ ਕਰਦੇ ਹੋਏ ਨਾਗਰਿਕਾਂ ਨੂੰ ਲਾਭ ਦਿੱਤਾ। ਅੱਜ ਸਾਡੀ ਯੋਜਨਾਵਾਂ ਦਾ ਅਨੁਸਰਣ ਬਹੁਤ ਸਾਰੇ ਹੋਰ ਸੂਬੇ ਵੀ ਕਰ ਰਹੇ ਹਨ। ਇਸ ਸਾਰੀ ਕਾਰਜਪ੍ਰਣਾਲੀ ਵਿਚ ਯੋਜਨਾਵਾਂ ਦਾ ਜਮੀਨੀ ਪੱਧਰ ‘ਤੇ ਲਾਗੂ ਕਰਨ ਲਈ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ।

ਕਰਨਾਲ ਹੀ ਰਹੇਗੀ ਸੀਐਮ ਸਿਟੀ, ਮੁੱਖ ਮੰਤਰੀ ਨਾਇਬ ਸਿੰਘ ਦੇ ਲਈ ਮਨੋਹਰ ਲਾਲ ਨੇ ਕਰਨਾਲ ਵਿਧਾਨਸਭਾ ਤੋਂ ਦਿੱਤਾ ਤਿਆਗਪੱਤਰ

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਬਦਲਾਅ ਜੀਵਨ ਦਾ ਹੱਸਾ ਹੈ ਅਤੇ ਮੋੜ ਆ ਜਾਵੇ, ਤਾਂ ਮੁੜਨਾ ਪੈਂਦਾ ਹੈ, ਇਸ ਨੁੰ ਰਸਤਾ ਬਦਲਣਾ ਨਹੀਂ ਕਹਿੰਦੇ। ਉਨ੍ਹਾਂ ਨੇ ਸ਼ਾਇਰਾਨਾ ਅੰਦਾਜ ਵਿਚ ਕਿਹਾ ਕਿ ਹਮ ਨਾ ਹੋਣਗੇ, ਕੋਈ ਹਮਸਾ ਹੋਗਾ, ਤੋ ਹਮਾਰੇ ਨਾਇਬ ਸੈਨੀ ਜੈਸਾ ਹੋਗਾ। ਉੂਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਪਹਿਲਾਂ ਵੀ ਜਿਮਨੀ ਚੋਣ ਹੋਏ ਹਨ। ਨਵੀਂ ਵਿਵਸਥਾ ਤਕ ਜਿਮਨੀ ਚੋਣ ਵਾਲੀ ਵਿਧਾਨਸਭਾ ਦੀ ਦੇਖਰੇਖ ਦੀ ਜਿਮੇਵਾਰੀ ਉਨ੍ਹਾਂ ਨੇ ਮੁੱਖ ਮੰਤਰੀ ਰਹਿੰਦੇ ਹੋਏ ਸੰਭਾਲੀ। ਕਰਨਾਲ ਦੇ ਲੋਕਾਂ ਨੇ ਮੈਨੁੰ 2 ਵਾਰ ਭਾਰੀ ਵੋਟਾਂ ਨਾਲ ਜਿਤਾ ਕੇ ਵਿਧਾਨਸਭਾ ਵਿਚ ਭੇਜਿਆ ਅਤੇ ਅੱਜ ਉਹ ਕਰਨਾਲ ਵਿਧਾਨਸਭਾ ਤੋਂ ਆਪਣਾ ਤਿਆਗਪੱਤਰ ਦਿੰਦੇ ਹਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਕਰਨਾਲ ਵਿਧਾਨਸਭਾ ਦੀ ਜਿਮੇਵਾਰੀ ਸੰਭਾਲਣਗੇ। ਸੰਗਠਨ ਜੋ ਵੀ ਜਿਮੇਵਾਰੀ ਤੈਅ ਕਰੇਗਾ ਊਸ ਦਾ ਹੋਰ ਵੀ ਜਿਮੇਵਾਰੀ ਨਾਲ ਉਹ ਨਿਭਾਉਣਗੇ।

ਚੰਡੀਗੜ੍ਹ, 13 ਮਾਰਚ – ਹਰਿਆਣਾ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਸਦਨ ਵਿਚ ਹਰਿਆਣਾ ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰੀ ਫਕੀਰ ਚੰਦ ਅਗਰਵਾਲ ਦੇ ਸਨਮਾਨ ਵਿਚ ਸੋਗ ਪ੍ਰਸਤਾਵ ਪੜ੍ਹ ਕੇ ਸੋਗ ਪਰਿਵਾਰ ਦੇ ਮੈਂਬਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟਾਈ ਗਈ।

          ਸੱਭ ਤੋਂ ਪਹਿਲਾਂ ਸਦਨ ਦੇ ਨੇਤਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਸੋਗ ਪ੍ਰਸਤਾਵ ਪੜਿਆ। ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਅਤੇ ਵਿਰੋਧੀ ਧਿਰ ਵੱਲੋਂ ਵਿਧਾਇਕ ਡਾ. ਰਘੂਬੀਰ ਸਿੰਘ ਕਾਦਿਆਨ ਨੇ ਵੀ ਸੋਗ ਪ੍ਰਸਤਾਵ ਪੜ੍ਹ ਕੇ ਆਪਣੀ ਵੱਲੋਂ ਸ਼ਰਧਾਂਜਲੀ ਦਿੱਤੀ। ਸਦਨ ਦੇ ਸਾਰੇ ਮੈਂਬਰਾਂ ਨੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਰੱਖਿਆ ਅਤੇ ਮਰਹੂਮ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ।

          ਹਰਿਆਣਾ ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰੀ ਫਕੀਰ ਚੰਦ ਅਗਰਵਾਲ ਦਾ ਨਿਧਨ 6 ਮਾਰਚ, 2024 ਨੂੰ ਹੋਇਆ। ਉਹ ਸਾਲ 1996 ਵਿਚ ਹਰਿਆਣਾ ਵਿਧਾਨਸਭਾ ਦੇ ਮੈਂਬਰ ਚੁਣੇ ਗਏ। ਉਹ 22 ਮਈ, 1996 ਤੋਂ 14 ਦਸੰਬਰ, 1999 ਤਕ ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਰਹੇ। ਉਹ ਕਈ ਸਮਾਜਿਕ ਸੰਗਠਨਾਂ ਦੇ ਅਧਿਕਾਰੀ ਵੀ ਰਹੇ। ਉਨ੍ਹਾਂ ਦੇ ਨਿਧਨ ਨਾਲ ਰਾਜ ਇਕ ਯੋਗ ਵਿਧਾਇਕ ਅਤੇ ਕੁਸ਼ਲ ਪ੍ਰਸਾਸ਼ਕ ਦੀ ਸੇਵਾਵਾਂ ਤੋਂ ਵਾਂਝਾ ਹੋ ਗਿਆ ਹੈ। ਸਦਨ ਨੇ ਮਰਹੂਮ ਰੂਹਾਂਦੇ ਸੋਗ ਪਰਿਵਾਰਾਂ ਦੇ ਮੈਂਬਰਾਂ ਦੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ।

 

Leave a Reply

Your email address will not be published.


*


%d