Haryana News

ਚੰਡੀਗੜ੍ਹ, 29 ਫਰਵਰੀ – ਹਰਿਆਣਾ ਦੇ ਉਰਜਾ, ਨਵ ਅਤੇ ਨਵੀਨੀਕਰਣੀ ਉਰਜਾ ਮੰਤਰੀ ਰੰਜੀਤ ਸਿੰਘ ਨੇ ਕਿਹਾ ਕਿ ਬਿਜਲੀ ਦੇ ਖੇਤਰ ਵਿਚ ਹਰਿਆਣਾ ਵਿਚ ਕਾਫੀ ਸੁਧਾਰ ਹੋਇਆ ਹੈ। ਜਦੋਂ ਤੋਂ ਉਨ੍ਹਾਂ ਨੇ ਵਿਭਾਗ ਦਾ ਕਾਰਜਭਾਰ ਸੰਭਾਲਿਆ ਹੈ , ਉਦੋਂ ਤੋਂ ਲਾਇਨ ਲਾਸਿਸ 10.3 ਫੀਸਦੀ ਤਕ ਆ ਗਿਆ ਹੈ ਅਤੇ ਮਾਰਚ ਤਕ ਇਸ ਨੂੰ ਸਿੰਗਲ ਡਿਚਿਟ ਵਿਚ ਲਿਆਉਣ ਦਾ ਟੀਚਾ ਹੈ।

          ਉਰਜਾ ਮੰਤਰੀ ਅੱਜ ਇੱਥੇ ਪ੍ਰਬੰਧਿਤ ਛਵੇਂ ਇਲੈਟਸ ਕੌਮੀ ਉਰਜਾ ਸਮਿਤ ਵਿਚ ਰਾਜ ਪੱਧਰੀ ਉਰਜਾ ਸਰੰਖਣ ਪੁਰਸਕਾਰ ਵੰਡ ਸਮਾਰੋਹ ਵਿਚ ਬੋਲ ਰਹੇ ਸਨ।

          ਉਨ੍ਹਾਂ ਨੇ ਕਿਹਾ ਕਿ ਥਰਮਲ ਪਾਵਰ ਦੀ ਥਾਂ ਗ੍ਰੀਨ ਉਰਜਾ ਸਵੱਛ ਉਰਜਾ ਦੇ ਵੱਲ ਵੀ ਦੇਸ਼ ਤੇਜੀ ਨਾਲ ਵੱਧ ਰਿਹਾ ਹੈ। ਆਉਣ ਵਾਲੀ ਪੀੜੀਆਂ ਦੇ ਉਜਵਲ ਭਵਿੱਖ ਅਤੇ ਸਮੂਚੇ ਵਿਕਾਸ ਲਈ ਕੁਦਰਤੀ ਸੰਸਥਾਨਾਂ ਦਾ ਵਿਵੇਕਪੂਰਕ ਤੇ ਬੁੱਧੀਮਤਾ ਨਾਲ ਵਰਤੋ ਕਰਨੀ ਹੋਵੇਗੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਨਵ ਅਤੇ ਨਵੀਨੀਕਰਣ ਉਰਜਾ ‘ਤੇ ਜੋਰ ਦਿੱਤਾ ਅਤੇ ਹਾਲ ਹੀ ਵਿਚ ਸਵੋਰਦਯ ਨਾਂਅ ਨਾਲ ਰੂਫਟਾਪ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤੋਂ ਲੋਕ ਆਪਣੀ ਘਰੇਲੂ ਜਰੂਰਤਾਂ ਦੀ ਪੂਰਤੀ ਕਰਨ ਦੇ ਨਾਲ-ਨਾਲ ਵੱਧ ਉਰਜਾ ਨੂੰ ਗ੍ਰਿਡ ਵਿਚ ਸਪਲਾਈ ਕਰ ਸਕਣਗੇ।

          ਉਰਜਾ ਮੰਤਰੀ ਨੇ ਕਿਹਾ ਕਿ ਦੇਸ਼ ਦੀ 60 ਫੀਸਦੀ ਜੇਸੀਬੀ, 53 ਫੀਸਦੀ ਕ੍ਰੇਨ, 60 ਫੀਸਦੀ ਕਾਰ ਅਤੇ 60 ਫੀਸਦੀ ਤੋਂ ਵੱਧ ਦੁਪਹਿਅਆ ਵਾਹਨਾਂ ਦਾ ਉਤਪਾਦਨ ਹਰਿਆਣਾ ਦੇ ਰਿਵਾੜੀ, ਗੁਰੂਗ੍ਰਾਮ ਅਤੇ ਮਾਨੇਸਰ ਖੇਤਰ ਵਿਚ ਹੁੰਦਾ ਹੈ ਅਤੇ ਇਹ ਬਿਜਲੀ ਦੀ ਊਪਲਬਧਤਾ ਦੇ ਬਿਨ੍ਹਾਂ ਸੰਭਵ ਨਹੀਂ ਹੈ। ਆਈਐਮਟੀ ਖਰਖੌਦਾ ਵਿਚ ਮਾਰੂਤੀ ਸਜੂਕੀਕਾਰ ਦੂਜਾ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ। ਕੌਮੀ ਰਾਜਧਾਨੀ ਖੇਤਰ ਵਿਚ ਵੱਧਦੇ ਉਦਯੋਗੀਕਰਣ ਤੇ ਬਹੁਮੰਜਿਲੀ ਰਿਹਾਇਸ਼ੀ ਇਮਾਰਤਾਂ ਨੂੰ ਵੀ ਬਿਜਲੀ ਦੀ ਜਰੂਰਤ ਦੀ ਪੂਰਤੀ ਕਰ ਰਹੇ ਹਨ, ਇਸ ਨਾਲ ਬਿਜਲੀ ਦੀ ਮੰਗ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਕੇਂਦਰੀ ਉਰਜਾ ਮੰਤਰੀ ਆਰਕੇ ਸਿੰਘ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਯਮੁਨਾਨਗਰ ਵਿਚ 800 ਮੇਗਾਵਾਟ ਦਾ ਥਰਮਲ ਪਲਾਂਟ ਨੂੰ ਦਿੱਤਾ ਹੈ।

          ਸਮਾਰੋਹ ਵਿਚ ਉਦਯੋਗਾਂ ਦੀ ਸ਼੍ਰੇਣੀ ਵਿਚ ਇਕ ਮੇਗਾਵਾਟ ਕਨੈਕਟਿਡ ਲੋਡ ਸ਼੍ਰੇਣੀ ਵਿਚ ਪਹਿਲਾ ਪੁਰਸਕਾਰ ਮੈਸਰਜ ਜਿੰਦਲ ਸਟੇਨਲੈਂਸ ਸਟੀਲ ਲਿਮੀਟੇਡ ਹਿਸਾਰ ਅਤੇ ਐਮਏਸਐਮਈ ਸ਼੍ਰੇਣੀ ਵਿਚ ਮੈਸਰਜ ਵਿਕਟੋਰਿਆ ਲਿਫਟਸ ਲਿਮੀਟੇਡ  ਫਰੀਦਾਬਾਦ  ਨੂੰ ਦਿੱਤਾ ਗਿਆ ਹੈ। ਇਕ ਮੇਗਾਵਾਟ ਤੋਂ ਘੱਟ ਸ਼੍ਰੇਣੀ ਵਿਚ ਮੇਸਰਜ ਡੇਨਸੋ ਟੇਂਟ ਉਨੋ ਮਿੰਦਾ ਪ੍ਰਾਈਵੇਟ ਲਿਮੀਟੇਡ ਰਿਵਾੜੀ ਨੂੰ। ਇਸ ਤਰ੍ਹਾਂ 500 ਕਿਲੋਵਾਟ ਤੋਂ ਘੱਅ ਉਰਜਾ ਖਪਤ ਵਾਲੇ ਸਰਕਾਰੀ ਭਵਨਾ ਦੀ ਸ਼੍ਰੇਣੀ ਵਿਚ ਸ੍ਰੀਮਾਤਾ ਮਨਸਾ ਦੇਵੀ ਸ਼੍ਰਾਇਨ ਬੋਰਡ ਪੰਚਕੂਲਾ ਅਤੇ 500 ਕਿਲੋਵਾਟ ਤੋਂ ਉੱਪਰ ਦੀ ਸ਼੍ਰੇਣੀ ਨੂੰ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਨੁੰ ਦਿੱਤਾ ਗਿਆ। ਵਪਾਰਕ ਭਵਨ ਵਿਚ ਇਕ ਮੇਗਾਵਾਟ ਤੋਂ ਘੱਟ ਦੀ ਸ਼੍ਰੇਣੀ ਵਿਚ ਮੈਸਰਜ ਕੈਨਡਹਰ ਗੁਰੁਗ੍ਰਾਮ, ਸੰਸਥਾਗਤ ਅਤੇ ਸੰਗਠਨ ਸੋਸਾਇਟੀ ਸ਼੍ਰੇਣੀ ਵਿਚ 500 ਕਿਲੋਵਾਟ ਤੋਂ ਘੱਟ ਖਪਤ ਵਾਲਿਆਂ ਵਿਚ ਸਨਾਤਮ ਧਰਮ ਕਾਲਜ ਅੰਬਾਲਾ ਨੂੰ ਪਹਿਲਾ ਇਨਾਮ। ਇਸ ਤਰ੍ਹਾ 500 ਕਿਲੋਵਾਟ ਤੋਂ ਉੱਪਰ ਦੀ ਸ਼੍ਰੇਣੀ  ਵਿਚ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਰੋਹਤਕ ਨੂੰ ਪਹਿਲਾ, ਭਗਤ ਫੂਲ ਸਿੰਘ ਮਹਿਲਾ ਯੂਨੀਵਰਸਿਟੀ ਖਾਨਪੁਰ ਕਲਾਂ ਨੂੰ ਦੂਜਾ ਅਤੇ ਮਾਨਵ ਰਚਨਾ ਯੂਨੀਵਰਸਿਟੀ ਫਰੀਦਾਬਾਦ ਨੂੰ ਤੀਜਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਨਵਾਚਾਰ ਅਤੇ ਨਵ ਤਕਨੀਕੀ ਅਤੇ ਆਰਐਲਡੀ ਪਰਿਯੋਜਨਾਵਾਂ ਦੇ ਉਰਜਾ ਗਿਣਤੀ/ਹਰਿਤ ਭਵਨ ਫਸਰ ਸ਼੍ਰੇਣੀ ਵਿਚ ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾਈਵੇਟ ਲਿਮੀਟੇਡ ਗੁਰੂਗ੍ਰਾਮ ਅਤੇ ਏਂਟ੍ਰਜੇਡ ਏਨਰਜੀ ਇੰਜੀਨੀਅਰਸ ਪ੍ਰਾਈਵੇਟ ਲਿਮੀਟੇਡ ਫਰੀਦਾਬਾਦ ਨੂੰ ਦਿੱਤਾ ਗਿਆ।

ਹਰਿਆਣਾ ਕੈਬਨਿਟ ਦੀ ਮੀਟਿੰਗ 6 ਮਾਰਚ ਨੂੰ

ਚੰਡੀਗੜ੍ਹ, 29 ਫਰਵਰੀ – ਹਰਿਆਣਾ ਕੈਬਨਿਟ ਦੀ ਅਗਾਮੀ ਮੀਟਿੰਗ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ 6 ਮਾਰਚ, 2024 ਨੁੰ ਸਵੇਰੇ 11:00 ਵਜੇ ਚੰਡੀਗੜ੍ਹ ਵਿਚ ਹਰਿਆਣਾ ਸਿਵਲ ਸਕੱਤਰੇਤ ਦੀ ਚੌਥੀ ਮੰਜਿਲ ਸਥਿਤ ਮੁੱਖ ਕਮੇਟੀ ਰੂਮ ਵਿਚ ਹੋਵੇਗੀ।

ਆਉਣ ਵਾਲੇ ਲੋਕਸਭਾ ਚੋਣਾਂ ਨੂੰ ਦੇਖਦੇ ਹੋਏ ਹਰਿਆਣਾ ਰਾਜ ਚੋਣ ਦਫਤਰ ਪੂਰੀ ਤਰ੍ਹਾ ਤਿਆਰ  ਅਨੁਰਾਗ ਅਗਰਵਾਲ

ਚੰਡੀਗੜ੍ਹ, 29 ਫਰਵਰੀ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਭਾਰਤ ਚੋਣ ਕਮਿਸ਼ਨ ਕਿਸੇ ਵੀ ਸਮੇਂ ਆਉਣ ਵਾਲੇ ਲੋਕਸਭਾ ਚੋਣ ਦਾ ਐਲਾਨ ਕਰ ਸਕਦਾ ਹੈ ਅਤੇ ਇਸ ਦੇ ਨਾਲ ਹੀ ਚੋਣ ਜਾਬਤਾ ਲਾਗੂ ਹੋ ਜਾਵੇਗੀ।

          ਸ੍ਰੀ ਅਗਰਵਾਲ ਅੱਜ ਇੱਥੇ ਆਪਣੀ ਦਫਤਰ ਵਿਚ ਲੋਕਸਭਾ ਚੋਣ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਬੰਧਾਂ ‘ਤੇ ਵਿਭਾਗ ਦੇ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ।

          ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਚੋਣ ਰਿਟਰਨਿੰਗ ਅਧਿਕਾਰੀ ਜਾਂ ਸਹਾਇਕ ਕਿਸੇ ਚੋਣ ਸੂਚੀ ਦੀ ਤਿਆਰੀ, ਮੁੜ ਨਿਰੀਖਣ ਜਾਂ ਸੁਧਾਰ ਜਾਂ ਉਸ ਸੂਚੀ ਵਿਚ ਜਾਂ ਉਸ ਵਿੱਚੋਂ ਕਿਸੇ ਵੀ ਐਂਟਰੀ ਨੁੰ ਬਿਨ੍ਹਾਂ ਸਹੀ ਕਾਰਨ ਦੇ ਸ਼ਾਮਿਲ ਕਰਨ ਜਾਂ ਬਾਹਰ ਕਰਨ ਦੇ ਸਬੰਧ ਵਿਚ ਕੋਈ ਅਧਿਕਾਰਕ ਜਿਮੇਵਾਰੀ ਨਿਭਾਉਣ ਲਈ ਤੈਨਾਤ ਕੀਤਾ ਗਿਆ ਹੈ ਤਾਂ ਕੋਈ ਈਈਆਰਓ, ਏਅਰੋ ਜਾਂ ਹੋਰ ਵਿਅਕਤੀ ਕਿਸੇ ਵੀ ਕਾਰਜ ਲਈ ਦੋਸ਼ੀ ਹੁੰਦਾ ਹੈ, ਅਜਿਹੇ ਅਧਿਕਾਰਕ ਜਿਮੇਵਾਰੀ ਦਾ ਉਲੰਘਣ ਕਰਨ ‘ਤੇ ਉਸ ਨੁੰ ਜਨਪ੍ਰਤੀਨਿਧੀ ਐਕਟ, 1950 ਦੀ ਧਾਰਾ 32 ਦੇ ਤਹਿਤ ਉਸ ਨੁੰ 3 ਮਹੀਨੇ ਤਕ ਦੀ ਜੇਲ ਹੋ ਸਕਦੀ ਹੈ, ਜਿਸ ਨੂੰ 2 ਸਾਲ ਤਕ ਵਧਾਇਆ ਜਾ ਸਕਦਾ ਹੈ ਅਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

          ਉਨ੍ਹਾਂ ਨੇ ਕਿਹਾ ਕਿ ਇਸ ਦੋਸ਼ ਲਈ ਕੋਈ ਵੀ ਅਦਾਲਤ ਜਨਪ੍ਰਤੀਨਿਧੀ ਐਕਟ, 1950 ਦੀ ਧਾਰਾ 32 ਤਹਿਤ ਸਜਾ ਕਿਸੇ ਵੀ ਅਪਰਾਧ ਦੀ ਜਾਣਕਾਰੀ ਨਹੀਂ ਲਵੇਗੀ, ਜਦੋਂ ਤਕ ਕਿ ਚੋਣ ਕਮਿਸ਼ਨ ਜਾਂ ਰਾਜ ਦੇ ਮੁੱਖ ਚੋਣ ਅਧਿਕਾਰੀ ਦੇ ਆਦੇਸ਼ ਜਾਂ ਉਨ੍ਹਾਂ ਦੇ ਅਧਿਕਾਰ ਦੇ ਤਹਿਤ ਸ਼ਿਕਾਇਤ ਨੇ ਕੀਤੀ ਗਈ ਹੋਵੇ।

          ਉਪਰੋਕਤ ਕਿਸੇ ਵੀ ਕਾਰਜ ਜਾਂ ਲਾਪ੍ਰਵਾਹੀ ਦੇ ਸਬੰਧ ਵਿਚ ਨੁਕਸਾਨ ਲਈ ਕਿਸੇ ਵੀ ਅਧਿਕਾਰੀ ਜਾਂ ਹੋਰ ਵਿਅਕਤੀ ਦੇ ਖਿਲਾਫ ਕੋਈ ਮੁਕਦਮਾ ਜਾਂ ਹੋਰ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ।

ਝੂਠੇ ਐਲਾਨ ਕਰਨਾ

          ਮੱਖ ਚੋਣ ਅਧਿਕਾਰੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਚੋਣ ਸੂਚੀ ਦੀ ਤਿਆਰੀ, ਮੁੜਨਿਰੀਖਣ ਜਾਂ ਸੁਧਾਰ ਜਾਂ ਕਿਸੇ ਚੋਣ ਸੂਚੀ ਵਿਚ ਜਾਂ ਉਸ ਵਿੱਚੋਂ ਕਿਸੇ ਐਂਟਰੀ ਨੂੰ ਸ਼ਾਮਿਲ ਕਰਨ ਜਾਂ ਬਾਹਰ ਕਰਨ ਦੇ ਸਬੰਧ ਵਿਚ ਲਿਖਤ ਰੂਪ ਨਾਲ ਕੋਈ ਬਿਆਨ ਜਾਂ ਐਲਾਨ ਕਰਦਾ ਹੈ ਜੋ ਗਲਤ ਹੈ ਅਤੇ ਜਿਸ ਦੇ ਬਾਰੇ ਵਿਚ ਉਹ ਜਾਣਦਾ ਹੈਠਜਾਂ ਭਰੋਸਾ ਕਰਦਾ ਹੈ। ਝੂਠ ਬੋਲਦਾ ਹੈ ਜਾਂ ਸੱਚ ਨਹੀਂ ਮੰਨਦਾ ਹੈ, ਤਾਂ ਉਸ ਨੁੰ ਜਨਪ੍ਰਤੀਨਿਧੀ ਐਕਟ, 1950 ਦੀ ਧਾਰਾ 31 ਤਹਿਤ ਇਕ ਸਾਲ ਤਕ ਦੀ ਕੈਦ ਜਾਂ ਜੁਰਮਾਨਾ ਜਾ ਦੋਵਾਂ ਨਾਲ ਸਜਾ ਦਿੱਤੀ ਜਾ ਸਕਦੀ ਹੈ।

          ਜਨਪ੍ਰਤੀਨਿਧੀ ਐਕਟ, 1950 ਦੀ ਧਾਰਾ 31 ਦੇ ਤਹਿਤ, ਅਪਰਾਧ ਕਿਸੇ ਵੀ ਮੇਜੀਸਟ੍ਰੇਟ ਵੱਲੋਂ ਗੈਰ- ਸੰਘੀਏ , ਜਮਾਨਤੀ ਅਪਰਾਧ ਹੈ। ਪੀੜਤ ਵਿਅਕਤੀ ਦੀ ਲਿਖਿਤ ਸ਼ਿਕਾਇਤ ‘ਤੇ ਹੀ ਮੇਜੀਸਟ੍ਰੇੇਟ ਅਜਿਹੇ ਅਪਰਾਧ ਦਾ ਸੰਗਿਆਨ ਲਵੇਗਾ।

Leave a Reply

Your email address will not be published.


*


%d