ਅਸਲੇ ਪ੍ਰਤੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਬਿਆਨ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਵੇ

ਅਸਲੇ ਪ੍ਰਤੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਬਿਆਨ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਵੇ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰ੍ਰਪੀਤ ਸਿੰਘ ਦਾ ਬਿਆਨ ਬਹੁਤ ਹੀ ਹੈਰਾਨੀਜਨਕ ਤੱਥ ਹੈ।ਇਸ ਤੋਂ ਪਹਿਲਾਂ ਵੀ ਇੱਕ ਵਾਰ ਖਾਲਿਸਤਾਨ ਦੇ ਮੱੁਦੇ ਤੇ ਬਿਆਨ ਦੇ ਕੇ ਜੱਥੇਦਾਰ ਹਰਪ੍ਰੀਤ ਸਿੰਘ ਜੀ ਨੇ ਜੋ ਨਾਮਣਾ ਖੱਟਿਆ ਸੀ ਉਹ ਵੀ ਇੱਕ ਤਰ੍ਹਾਂ ਨਾਲ ਅਜਿਹੀ ਖਲਬਲੀ ਮਚਾ ਗਿਆ ਸੀ ਕਿ ਜਿਸ ਦਾ ਕੌਮ ਨੂੰ ਕੋਈ ਫਾਇਦਾ ਤਾਂ ਨਹੀਂ ਹੋਇਆ ਸੀ ਬਲਕਿ ਇੱਕ ਫਾਲਤੂ ਦਾ ਮਾਨਸਿਕ ਨੁਕਸਾਨ ਜਰੂਰ ਝੱਲਣਾ ਪਿਆ ਸੀ। ਕੀ ਜੱਥੇਦਾਰ ਸਾਹਿਬ ਵੀ ਉਸ ਚਾਲੀ ਸਾਲ ਪਹਿਲਾਂ ਦੇ ਇਤਿਹਾਸ ਨੂੰ ਵਿਸਾਰ ਚੁੱਕੇ ਹਨ ਜਿਸ ਨੂੰ ਕਿ ਇਸ ਸਮੇਂ ਸਮੱੁਚੀ ਕੌਮ ਵਿਸਾਰ ਚੱੁਕੀ ਹੈ ਤੇ ਉਹ ਸਿਰਫ ਇੱਕ ਹਫਤਾ ਘੱਲੂਘਾਰਾ ਸਪਤਾਹ ਮਨਾਉਣ ਤੋਂ ਸਿਵਾ ਕੱੁਝ ਵੀ ਨਹੀਂ ਕਰ ਰਹੀ । ਇਹ ਪ੍ਰਤੱਖ ਸਚਾਈ ਸਾਹਮਣੇ ਹੈ ਕਿ ਹਥਿਆਰਬੰਦ ਸੰਘਰਸ਼ ਨੇ ਜਿੱਥੇ 40 ਹਜ਼ਾਰ ਨੌਜੁਆਨਾਂ ਨੂੰ ਨਿਗਲਿਆ ਉਥੇ ਹੀ ਉਹਨਾਂ ਨੇ ਕਈ ਅਜਿਹੀਆਂ ਕੀਮਤੀ ਜਾਨਾਂ ਵੀ ਲਈਆਂ ਜਿੰਨ੍ਹਾਂ ਦਾ ਸੰਤਾਪ ਅੱਜ ਤੱਕ ਮਾਪੇ ਭੁਗਤ ਰਹੇ ਹਨ ਅਤੇ ਬਹੁਤ ਵੱਡੇ ਪੱਧਰ ਤੇ ਸਿੱਖ ਨੌਜੁਆਨ ਜੋ ਕਿ ਨਾ ਕੀਤੇ ਜੁਰਮ ਤੋਂ ਵੀ ਕਿਤੇ ਜਿਆਦਾ ਦੀ ਸਜ਼ਾ ਭੁੱਗਤ ਚੁੱਕੇ ਹਨ ਅਤੇ ਉੇਹਨਾਂ ਦੀ ਰਿਹਾਈ ਸੰਭਵ ਨਹੀਂ । ਜਦਕਿ ਹਾਲੇ ਵੀ ਨਿੱਤ ਦਿਨ ਸਰਕਾਰਾਂ ਦੇ ਨਿਸ਼ਾਨੇ ਤੇ ਕੋਈ ਨਾ ਕੋਈ ਨੌਜੁਆਨ ਚੜ੍ਹਿਆ ਹੀ ਰਹਿੰਦਾ ਹੈ ਅਤੇ ਜਿਸ ਤੇ ਅਜਿਹਾ ਕੇਸ ਪਾ ਦਿੱਤਾ ਜਾਂਦਾ ਹੈ ਜੋ ਕਿ ਉਮਰ ਦਾ ਇੱਕ ਹਿੱਸਾ ਜੇਲ੍ਹ ‘ਚ ਬਿਤਾਉਣ ਦੇ ਲਈ ਮਜ਼ਬੂਰ ਹੋ ਗਏ ਹਨ। ਹਾਲ ਹੀ ਵਿੱਚ ਲੁਧਿਆਣਾ ਕਚਹਿਰੀ ਵਿੱਚ ਹੋਇਆ ਧਮਾਕਾ ਜੋ ਕਿ ਬਹੁਤ ਵੱਡਾ ਨੁਕਸਾਨ ਕਰ ਸਕਦਾ ਸੀ।ਉਹ ਵੀ ਸਿੱਖਾਂ ਅਤੇ ਖਾਲਿਸਤਾਨ ਲਹਿਰ ਸਿਰ ਮੜ੍ਹਣ ਦੀਆਂ ਭਰਪੂਰ ਕੋਸ਼ਿਸ਼ਾਂ ਸਨ ਪਰ ਉਹ ਤਾਂ ਰੱਬ ਦਾ ਸ਼ੁੱਕਰ ਸੀ ਕਿ ਦੋਸ਼ੀ ਨਿਕਲਿਆ ਹੀ ਨਸ਼ੇੜੀ ਤੇ ਸਾਬਕਾ ਪੁਲਸ ਵਾਲਾ ਜਿਸ ਨੇ ਕਿ ਧਾਮਕਾ ਖੇਜ ਸਮੱਗਰੀ ਹੀ ਸਮੱਗਲਰਾਂ ਰਾਹੀਂ ਬਾਰਡਰਾਂ ਤੋਂ ਲਿਆਂਦੀ ਸੀ।

ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਿਆਨ ਦਾ ਜੇਕਰ ਅਗੇਤਰ ਪਛੇਤਰ ਫਰੋਲਿਆ ਜਾਵੇ ਤਾਂ ਪੰਜਾਬ ਦੀ ਧਰਤੀ ਤੇ ਸਰਕਾਰ ਤੋਂ ਸਵੈ-ਰੱਖਿਆ ਲਈ ਹਥਿਆਰ ਦਾ ਲਾਇਸੰਸ ਲੈਣਾ ਵੀ ਇੱਕ ਬਹੁਤ ਹੀ ਜੋਖਮ ਤੇ ਖੱਜਲ-ਖੁਆਰੀ ਭਰਿਆ ਕੰਮ ਹੈ ਇਸ ਤੋਂ ਉਲਟ ਜੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਿਆਨ ਦੀ ਕਾਪੀ ਲਗਾ ਕਿ ਲਾਇਸੰਸ ਮੰਗਿਆ ਜਾਵੇ ਤਾਂ ਕੀ ਉੇਹ ਮੰਗਣਾ ਸੰਭਵ ਹੋਵੇਗਾ। ਜਦਕਿ ਚਾਹੀਦਾ ਤਾਂ ਇਹ ਹੈ ਕਿ ਇਸ ਸਮੇਂ ਸਭ ਤੋਂ ਵੱਡਾ ਹਥਿਆਰ ਹੈ ਕੌਮ ਦੀ ਏਕਤਾ ਜੋ ਕਿ ਖਿੰਡੀ ਪਈ ਹੈ ਇਸ ਪ੍ਰਤੀ ਅਗਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਜਾਣਾ ਚਾਹੀਦਾ ਹੈ। ਇੱਕ ਪ੍ਰਤੱਖ ਸਚਾਈ ਰਾਜਸੀ ਹਿੱਤਾਂ ਨੂੰ ਸਾਹਮਣੇ ਰੱਖ ਕੇ ਹੈ ਜਿਸ ਨੇ ਕਿ ਇਤਿਹਾਸ ਰੱਚਿਆ ਹੈ ਉਹ ਇਹ ਸੀ ਕਿ ਜਦ ਪੰਜਾਬ ਵਿੱਚ ਗਰਮ ਖਿਆਲੀ ਸਿਆਸਤ ਦੇ ਦੌਰ ਵਿੱਚ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਸਮੂੰਹ ਸਿੱਖ ਕੌਮ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੱਕ ਵਿਚ ਵੋਟ ਭੁਗਤਾਵੇ ਤਾਂ ਲੋਕਾਂ ਨੇ ਇਹ ਹੁਕਮ ਮੰਨ ਕੇ ਸ੍ਰ. ਸਿਮਰਜੀਤ ਸਿੰਘ ਮਾਨ ਦੀ ਅਗਵਾਈ ਵਿਚ 9 ਮੈਂਬਰ ਲੋਕ ਸਭਾ ਪੰਜਾਬ ਤੋਂ ਜਿਤਾ ਕੇ ਭੇਜੇ ਸਨ, ਇਹ ਵੱਖਰੀ ਗੱਲ ਹੈ ਕਿ ਉਹ ਵੀ ਉਸ ਸਮੇਂ ਬਹੁਤੀ ਸਫਲਤਾ ਹਾਸਲ ਉਹਨਾਂ ਮੱੁਦਿਆਂ ਤੇ ਨਹੀਂ ਸਨ ਕਰ ਸਕੇ ਜੋ ਕਿ ਕੌਮ ਦੇ ਹੱਕ ਵਿੱਚ ਸਨ।

ਹੁਣ ਜਦੋਂ ਅਜਿਹਾ ਮੌਕਾ ਹੈ ਕਿ ਪੰਜਾਬ ਦੀ ਸਿਆਸਤ ਤੋਂ ਸਿੱਖ ਸਿਆਸਤ ਪੂਰੀ ਤਰ੍ਹਾਂ ਮਨਫੀ ਹੋ ਚੁੱਕੀ ਹੈ ਅਤੇ ਹੁਣ ਪੰਜਾਬ ਦੀ ਸਿਆਸਤ ਤੇ ਪੈਰ ਪੰਜਾਬ ਤੋਂ ਬਾਹਰਲੀ ਸਿਆਸਤ ਨੇ ਜਮਾ ਲਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਬਹੁਤ ਸਾਰੀਆਂ ਅਜਿਹੀਆਂ ਪਾਰਟੀਆਂ ਹਨ ਜੋ ਕਿ ਪੰਜਾਬ ਦੀ ਸਿਆਸਤ ਨੂੰ ਹਥਿਆਉਣਾ ਚਾਹੁੰਦੀਆਂ ਹਨ। ਅੱਜ ਪੰਜਾਬੀ ਹਿਜ਼ਰਤ ਕਰ ਰਹੇ ਹਨ ਅਤੇ ਕੈਨੇਡਾ, ਅਮਰੀਕਾ ਦੀ ਧਰਤੀ ਤੇ ਨਵਾਂ ਪੰਜਾਬ ਵਸਾ ਰਹੇ ਹਨ, ਜਦਕਿ ਪੰਜਾਬ ਦੀ ਸਿਆਸਤ ਤੇ ਸਰ ਜ਼ਮੀਨ ਹੁਣ ਭਈਆਂ ਦੇ ਹਵਾਲੇ ਆਪਣੇ ਹੱਥੀਂ ਕਰ ਰਹੇ ਹਨ। ਇੱਕ ਗੈਰ ਜੁੰਮੇਦਰਾਨਾ ਤੌਰ ਤਰੀਕਿਆਂ ਦੇ ਨਾਲ ਲੱਖਾਂ ਲੋਕ ਅਜਿਹੀਆਂ ਨਿਸ਼ਾਨੀਆਂ ਕੋਠੀਆਂ ਦੇ ਰੂਪ ਵਿਚ ਛੱਡ ਰਹੇ ਹਨ ਜਿਸ ਤੇ ਜਹਾਜਾਂ ਦੀ ਟੈਂਕੀਆਂ ਅਤੇ ਪੰਛੀਆਂ ਦੇ ਨਮੂਨਿਆਂ ਦੀਆਂ ਟੈਂਕੀਆਂ ਇਸ ਗੱਲ ਦਾ ਸੰਕੇਤ ਹਨ ਕਿ ਇਹਨਾਂ ਮਹਿਲਾਂ ਦੇ ਮਾਲਕ ਇਥੋਂ ਉਡਾਰੀਆਂ ਮਾਰ ਚੁੱਕੇ ਹਨ।

ਗਿਆਨੀ ਹਰਪ੍ਰੀਤ ਸਿੰਘ ਜੀ ਇਸ ਸਮੇਂ ਕੌਮ ਦਾ ਧਿਆਨ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਸਲ ਮੁੱਦਿਆਂ ਤੋਂ ਉਹਨਾਂ ਦਾ ਧਿਆਨ ਨਾ ਭਟਕਾਓ, ਉਹਨਾਂ ਸਿਆਸਤਦਾਨਾਂ ਵਾਂਗੂੰ ਜਿੰਨ੍ਹਾਂ ਦੀ ਬਦੌਲਤ ਅੱਜ ਉਹ ਇਨਸਾਫ ਵੀ ਸਿਸਕੀਆਂ ਲੈ ਰਿਹਾ ਹੈ ਜੋ ਕਿ ਆਪਣੇ ਗੁਰੂ ਸਾਹਿਬਾਨ ਦੀ ਰੱਖਿਅਤ ਕਰਦਿਆਂ ਉਸ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੈ ਜਿਨ੍ਹਾਂ ਤੇ ਨਿਸ਼ਾਨਾ ਉਹਨਾਂ ਦੀ ਰਹਿਨੁਮਾਈ ਵਿਚ ਵਿੰਨ੍ਹਿਆ ਗਿਆ ਜੋ ਕਿ ਪੰਥਕ ਸਰਕਾਰ ਦੇ ਦਾਅਵੇਦਾਰ ਸਨ। ਅੱਜ ਭਾਵੇਂ ਕਿ ਹਰ ਇੱਕ ਉੇਹ ਸ਼ਖਸ ਜਿਸ ਨੇ ਕਿ ਸਿੱਖ ਦੇ ਰੂਪ ਵਿੱਚ ਅਤੇ ਪਗੜੀਧਾਰੀ ਦੇ ਰੂਪ ਵਿਚ ਪੰਜਾਬ ਦੀ ਸਿਆਸਤ ਨਾਲ ਖਿਲਵਾੜ ਕੀਤਾ ਉਹ ਅੱਜ ਜੇਲ੍ਹਾਂ ਵਿਚ ਹਨ ਅਤੇ ਬਦਨਾਮੀਆਂ ਖੱਟੀ ਬੈਠੇ ਹਨ ਅਤੇ ਘਰਾਂ ਵਿਚ ਬੈਠੇ ਹਨ। ਸਿੱਖ ਸਿਆਸਤ ਵਿਚਲਾ ਨਿਘਾਰ, ਸਿੱਖ ਵਿਿਦਅਕ ਅਦਾਰਿਆਂ ਨਾਲ ਖਿਲਵਾੜ ਅਤੇ ਕੌਮ ਦੇ ਹਰ ਇੱਕ ਵਿਰਾਸਤੀ ਪਹਿਲੂ ਨੂੰ ਘੁਣ ਲੱਗਣ ਤੋਂ ਬਚਾਉਣ ਲਈ ਕੋਈ ਅਜਿਹਾ ਹੁਕਮਨਾਮਾ ਜਾਰੀ ਕਰੋ ਤਾਂ ਜੋ ਸਿੱਖ ਕੌਮ ਦੀ ਹਸਤੀ ਮੁੜ ਤੋਂ ਉਵੇਂ ਕਾਇਮ ਹੋ ਜਾਵੇ ਜਿਵੇਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਕੁਰਬਾਨੀਆਂ ਦੇ ਕੇ ਅਤੇ ਅਥਾਹ ਤਸ਼ੱਦਦਾਂ ਨਾਲ ਸਿੰਝ ਕੇ ਦਿੱਤੀਆਂ ਜਾਨਾਂ ਤੋਂ ਬਾਅਦ ਸਜਾ ਕੇ ਦਿੱਤੀ ਸੀ। ਘੱਲੂਘਾਰਾ ਸਪਤਾਹ ਨੂੰ ਹਾਲੇ ਕੱੁਝ ਹੀ ਦਿਨ ਬਚੇ ਹਨ ਇਸ ਮੌਕੇ ਕੋਈ ਅਜਿਹਾ ਸੰਦੇਸ਼ ਦੇਵੋ ਜੀ ਕਿ ਛੁਪੇ ਰੁਸਤਮ ਪੰਥਕ ਦੋਸ਼ੀ ਖੁੱਦ ਆਪਣੇ ਕੀਤੇ ਪੰਥ ਵਿਰੋਧੀ ਕਾਰਿਆਂ ਦੀ ਸਜ਼ਾ ਭੁੱਗਤਨ ਲਈ ਸਾਹਮਣੇ ਆ ਜਾਨ ਤੇ ਪੰਜਾਬ ਦੇ ਖਜ਼ਾਨੈ ਦੀ ਲੁੱਟ ਨਾਲ ਆਪਣੀਆਂ ਤਿਜੌਰੀਆਂ ਭਰਨ ਦੇ ਇਰਾਦਿਆਂ ਤੋਂ ਮੁਨਕਰ ਹੋ ਜਾਣ। ਹੁਣ ਦੇਖ ਕੇ ਅਣਡਿੱਠ ਕਰਨ ਦਾ ਵੇਲਾ ਨਹੀਂ ਬਲਕਿ ਦੇਖ ਕੇ ਸੰਵਾਰਨ ਤੇ ਵੰਗਾਰਨ ਦਾ ਸਮਾਂ ਹੈ।

Leave a Reply

Your email address will not be published.


*


%d