ਐਚਐਸਐਸਸੀ ਵੱਲੋਂ ਗਰੁੱਪ 56 ਅਤੇ 57 ਦੇ ਅਹੁਦਿਆਂ ਲਈ ਲਿਖਿਤ ਪ੍ਰੀਖਿਆ ਅੱਜ ਤੇ ਕੱਲ ਹੋਵੇਗੀ

ਚੰਡੀਗੜ੍ਹ, 16 ਅਗਸਤ – ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਕਿਹਾ ਕਿ ਕਮਿਸ਼ਨ ਵੱਲੋਂ ਗਰੁੱਪ 56 ਅਤੇ 57 ਅਹੁਦਿਆਂ ਲਈ ਲਿਖਿਤ ਪ੍ਰੀਖਿਆ ਦਾ ਪ੍ਰਬੰਧ 17 ਤੇ 18 ਅਗਸਤ ਨੂੰ ਪੰਚਕੂਲਾ , ਯਮੁਨਾਨਗਰ, ਕੁਰੂਕਸ਼ੇਤਰ ਤੇ ਕਰਨਾਲ ਜਿਲ੍ਹਿਆਂ ਵਿਚ ਕੀਤਾ ਜਾ ਰਿਹਾ ਹੈ। 17 ਅਗਸਤ ਨੂੰ ਗਰੁੱਪ 56 ਦੇ ਲਈ ਕੁੱਲ 48 ਪ੍ਰੀਖਿਆ ਕੇਂਦਰ ਅਤੇ ਗਰੁੱਪ-57 ਲਹੀ 18 ਅਗਸਤ ਨੂੰ 98 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਉਨ੍ਹਾਂ ਨੇ ਦਸਿਆ ਕਿ ਕਮਿਸ਼ਨ ਦਾ ਜਰੂਰੀ ਹੈ ਕਿ ਸਾਰੀ ਭਰਤੀਆਂ ਪਾਰਦਰਸ਼ੀ ਅਤੇ ਸਮਾਨਤਾ ਦੇ ਸਿੰਦਾਂਤ ‘ਤੇ ਹੋਣ।

          ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ ਕਮਿਸ਼ਨ ਵੱਲੋਂ ਇੰਨ੍ਹਾਂ ਸਾਰੇ ਜਿਲ੍ਹਿਆਂ ਦੇ ਪੁਲਿਸ ਤੇ ਜਿਲ੍ਹਾ ਪ੍ਰਸਾਸ਼ਨ ਦੇ ਨੋਡਲ ਅਧਿਕਾਰੀਆਂ ਦੀ ਮੀਟਿੰਗ ਮੁੱਖ ਦਫਤਰ, ਪੰਚਕੂਲਾ ਵਿਚ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਕਮਿਸ਼ਨ ਦੇ ਮੈਂਬਰਾਂ ਨੇ ਵੀ ਜਿਲ੍ਹਾ ਮੁੱਖ ਦਫਤਰਾਂ ‘ਤੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਪ੍ਰੀਖਿਆ ਸੰਚਾਲਨ ਲਈ ਨਾਮਜਦ ਜਿਲ੍ਹਾ ਮੈਜੀਸਟੇ੍ਰਟ ਤੇ ਪੁਲਿਸ ਸੁਪਰਡੈਂਟ ਤੇ ਹੋਰ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ। ਜਿਲ੍ਹਾ ਕਰਨਾਲ ਵਿਚ ਕਮਿਸ਼ਨ ਦੇ ਮੈਂਬਰ ਭੁਪੇਂਦਰ ਚੌਹਾਨ, ਪੰਚਕੂਲਾ ਵਿਚ ਸੁਭਾਸ਼ ਚੰਦਰ, ਯਮੁਨਾਨਗਰ ਵਿਚ ਸਾਧੂਰਾਮ ਜਾਖੜ ਅਤੇ ਕੁਰੂਕਸ਼ੇਤਰ ਵਿਚ ਕਪਿਲ ਅਤਰੇਜਾ ਤੇ ਅਰਮ ਸਿੰਘ ਮੀਟਿੰਗ ਵਿਚ ਮੌਜੂਦ ਰਹੇ।

          ਉਨ੍ਹਾਂ ਨੇ ਦਸਿਆ ਕਿ ਕਮਿਸ਼ਨ ਦੇ ਰਿਕਾਰਡ ਦੇ ਅਨੁਸਾਰ ਕੁਰੂਕਸ਼ੇਤਰ ਜਿਲ੍ਹੇ ਵਿਚ 68 ਪ੍ਰੀਖਿਆ ਕੇਂਦਰ, ਕਰਨਾਲ ਜਿਲ੍ਹੇ ਵਿਚ 60 ਪ੍ਰੀਖਿਆ ਕੇਂਦਰ, ਪੰਚਕੂਲਾ ਜਿਲ੍ਹੇ ਵਿਚ 10 ਪ੍ਰੀਖਿਆ ਕੇਂਦਰ ਅਤੇ ਯਮੁਨਾਨਗਰ  ਜਿਲ੍ਹੇ ਵਿਚ 8 ਪ੍ਰੀਖਿਆ ਕੇਂਦਰ ਬਣਾਏ ਗਏ ਹਨ।

          ਉਨ੍ਹਾਂ ਨੇ ਦਸਿਆ ਕਿ ਪ੍ਰੀਖਿਆ ਕੇਂਦਰਾਂ ਦੇ ਨੇੜੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪ੍ਰਵੇਸ਼ ਦੇ ਸਮੇਂ ਉਮੀਦਵਾਰਾਂ ਦੀ ਸਕ੍ਰੀਨਿੰਗ ਹੋਵੇਗੀ ਅਤੇ ਬਾਇਓ ਮੈਟ੍ਰਿਕ ਨਾਲ ਹੀ ਉਨ੍ਹਾਂ ਦੀ ਐਂਟਰੀ ਹੋਵੇਗੀ। ਪੂਰੀ ਪ੍ਰੀਖਿਆ ਸੰਚਾਲਨ ਦੀ ਵੀਡੀਓਗ੍ਰਾਫੀ  ਤੇ ਸੀਸੀਟੀਵੀ ਕੈਮਰਿਆਂ ਤੋਂ ਨਿਗਰਾਨੀ ਕੀਤੀ ਜਾਵੇਗੀ, ਜਿਸ ਦੀ ਮੋਨੀਟਰਿੰਗ ਕਮਿਸ਼ਨ ਦੇ ਮੁੱਖ ਦਫਤਰ ਪੰਚਕੂਲਾ ਦੇ ਕੰਟਰੋਲ ਰੂਮ ਤੋਂ ਵੀ ਹੋਵੇਗੀ।

          ਸ੍ਰੀ ਹਿੰਮਤ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਪ੍ਰੀਖਿਆ ਵਿਚ ਪ੍ਰਵੇਸ਼ ਦੇ ਸਮੇਂ ਕਿਸੀ ਨੂੰ ਮੋਬਾਇਲ ਫੋਨ, ਇਲੈਕਟ੍ਰੋਨਿਕਸ ਡਿਵਾਇਸ, ਹਿਡਨ ਕੈਮਰਾ ਤੇ ਹੋਰ ਸਮੱਗਰੀਆਂ ਲਿਆਉਣੀ ਦੀ ਮੰਜੂਰੀ ਨਹੀਂ ਹੋਵੇਗੀ। ਮਹਿਲਾ ਉਮੀਦਵਾਰ ਕੰਨਾਂ ਦੀ ਬਾਲੀਆਂ, ਨੋਜਪਿਨ ਤੇ ਹੋਰ ਜੈਵਲਰੀ ਪਹਿਲ ਕੇ ਨਾ ਆਉਣ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਪੁਖਤਾ ਪ੍ਰਬੰਧਾਂ ਦੇ ਨਾਲ ਨਕਲ ਰਹਿਤ ਪ੍ਰੀਖਿਆ ਦਾ ਪ੍ਰਬੰਧ ਕਰਨਾ ਹੈ। ਪ੍ਰੀਖਿਆ ਦੌਰਾਨ ਜੋ ਉਮੀਦਵਾਰ ਅਨੁਚਿਤ ਸਾਧਨਾਂ ਦੀ ਵਰਤੋ ਕਰਦਾ ਮਿਲੇਗਾ ਤਾਂ ਉਸ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਉਮੀਦਵਾਰਾਂ ਦੀ ਸਹੂਲਤ ਲਈ ਪ੍ਰੀਖਿਆ ਕੇਂਦਰਾਂ ਤਕ ਲਿਆਉਣ ਤੇ ਲੈ ਜਾਣ ਲਈ ਹਰਿਆਣਾ ਰੋਡਵੇਜ ਦੀਆਂ ਬੱਸਾਂ ਵਿਚ ਫਰੀ ਯਾਤਰਾ ਦੀ ਸਹੂਲਤ ਹੋਵੇਗੀ।

ਸਲਸਵਿਹ/2024

Leave a Reply

Your email address will not be published.


*