ਲੁਧਿਆਣਾ ( ਵਿਜੇ ਭਾਂਬਰੀ ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਇਕ ਰੋਜ਼ਾ
ਨੈਸ਼ਨਲ ਸੈਮੀਨਾਰ ਸੁਰਜੀਤ ਪਾਤਰ : ਸ਼ਖ਼ਸੀਅਤ ਅਤੇ ਸਾਹਿਤ 18 ਅਗਸਤ 2024, ਦਿਨ ਐਤਵਾਰ
ਨੂੰ ਸਵੇਰੇ 10 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਉਪਰੋਕਤ
ਜਾਣਕਾਰੀ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ
ਸੀਨਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਦਿੱਤੀ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦਸਿਆ ਕਿ ‘ਸੁਰਜੀਤ ਪਾਤਰ :
ਸ਼ਖ਼ਸੀਅਤ ਅਤੇ ਸਾਹਿਤ’ ਸੈਮੀਨਾਰ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਸ. ਅਮਰਜੀਤ ਸਿੰਘ
ਗਰੇਵਾਲ ਕਰਨਗੇ ਅਤੇ ਮੁੱਖ ਸੁਰ ਭਾਸ਼ਣ ਡਾ. ਸੁਰਜੀਤ ਸਿੰਘ ਦੇਣਗੇ। ਉਨ੍ਹਾਂ ਦਸਿਆ
ਪਹਿਲੇ ਸੈਸ਼ਨ ਵਿਚ ਡਾ. ਜਗਵਿੰਦਰ ਜੋਧਾ ‘ਸੁਰਜੀਤ ਪਾਤਰ ਦੀ ਵਾਰਤਕ : ਵਿਚਾਰ ਤੇ
ਵਿਧਾਨ’ ਅਤੇ ਡਾ. ਦੀਪਕ ਧਲੇਵਾਂ ‘ਸੁਰਜੀਤ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ
ਸੁਰਜੀਤ ਪਾਤਰ : ਸ਼ਖ਼ਸੀਅਤ ਅਤੇ ਸਾਹਿਤ ਬਾਰੇ ਨੈਸ਼ਨਲ ਸੈਮੀਨਾਰ 18 ਅਗਸਤ ਨੂੰ ਪੰਜਾਬੀ ਭਵਨ ਵਿਖੇਪਾਤਰ ਦਾ ਗੀਤ ਕਾਵਿ’ ਬਾਰੇ ਪੇਪਰ ਪੇਸ਼ ਕਰਨਗੇ। ਉਨ੍ਹਾਂ ਦਸਿਆ ਦੂਸਰੇ ਸੈਸ਼ਨ
ਦੀ ਪ੍ਰਧਾਨਗੀ ਡਾ. ਯੋਗਰਾਜ ਕਰਨਗੇ।
ਇਸ ਸੈਸ਼ਨ ਦੌਰਾਨ ਡਾ. ਦੇਵਿੰਦਰ ਸੈਫ਼ੀ ‘ਪਾਤਰ
ਕਾਵਿ : ਤਣਓ ਅਤੇ ਬੋਧ’ ਬਾਰੇ ਅਤੇ ਡਾ. ਨੀਤੂ ਅਰੋੜਾ ‘ਸੁਰਜੀਤ ਪਾਤਰ ਦੀ ਕਵਿਤਾ ਵਿਚ
ਪ੍ਰਤਿਰੋਧ’ ਬਾਰੇ ਆਪਣੇ ਖੋਜ-ਪੱਤਰ ਪੇਸ਼ ਕਰਨਗੇ। ਉਨ੍ਹਾਂ ਦਸਿਆ ਕਿ ਇਸ ਸੈਮੀਨਾਰ ਮੌਕੇ
ਡਾ. ਸੁਰਜੀਤ ਪਾਤਰ ਦੀਆਂ ਕਵਿਤਾਵਾਂ ’ਤੇ ਆਧਾਰਿਤ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਜਿਸ
ਦੇ ਲੇਖਕ ਤੇ ਅਦਾਕਾਰ ਡਾ. ਸੋਮਪਾਲ ਹੀਰਾ ਅਤੇ ਨਿਰਦੇਸ਼ਕ ਡਾ. ਕੰਵਲ ਢਿੱਲੋਂ ਹਨ ਪੇਸ਼
ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਨੈਸ਼ਨਲ ਸੈਮੀਨਾਰ ਦੇ ਸੰਯੋਜਕ ਡਾ. ਗੁਰਇਕਬਾਲ
ਸਿੰਘ ਹਨ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ
ਡਾ. ਸੁਰਜੀਤ ਪਾਤਰ ਹੋਰਾਂ ਨੂੰ ਸਮਰਪਿਤ ਇਸ ਸੈਮੀਨਾਰ ਵਿਚ ਸਮੂਹ ਸਾਹਿਤ ਪ੍ਰੇਮੀਆਂ
ਨੂੰ ਹਾਰਦਿਕ ਖੁੱਲ੍ਹਾ ਸੱਦਾ ਹੈ।
Leave a Reply