ਇਜ਼ਰਾਈਲੀ ਧਾੜਵੀਆਂ ਵੱਲੋਂ ਨਮਾਜ਼ ਅਦਾ ਕਰ ਰਹੇ ਅਤੇ ਸਕੂਲਾਂ ਵਿੱਚ ਸ਼ਰਨ ਲੈਣ ਵਾਲੇ ਫ਼ਲਸਤੀਨੀ ਲੋਕਾਂ ਦੇ ਨਿਹੱਕੇ ਕਤਲਾਂ ਵਿਰੁੱਧ ਆਵਾਜ਼ ਉਠਾਓ: ਇਨਕਲਾਬੀ ਕੇਂਦਰ 

ਬਰਨਾਲਾ (ਜਸਟਿਸ ਨਿਊਜ਼ )  ਮਹੀਨਿਆਂ ਤੋਂ ਵੱਧ ਸਮੇਂ ਤੋਂ ਸਾਮਰਾਜੀ ਧਾੜਵੀ ਅਮਰੀਕਾ ਦੀ ਸ਼ਹਿ ਤੇ ਇਸਰਾਇਲ ਵੱਲੋਂ ਫ਼ਲਸਤੀਨੀ ਲੋਕਾਂ ਖ਼ਿਲਾਫ਼ ਨਿਹੱਕੀ ਜ਼ੰਗ ਛੇੜੀ ਹੋਈ ਹੈ। ਤਾਜ਼ਾ ਹਮਲਿਆਂ ਵਿੱਚ ਗਜ਼ਾ ਸ਼ਹਿਰ ਦੇ ਅਲ-ਤਾਬਿਨ ਸਕੂਲ ਨੂੰ ਨਿਸ਼ਾਨਾ ਬਣਾਉਂਦਿਆਂ ਸਕੂਲ ਤੇ ਬੰਬ ਸੁੱਟ ਕੇ 80 ਔਰਤਾਂ ਅਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਹੀ ਤਰ੍ਹਾਂ ਨਮਾਜ਼ ਪੜਦੇ 100 ਫਲਸਤੀਨੀ ਮਾਰ ਮੁਕਾ ਦਿੱਤੇ ਹਨ।
ਇਜ਼ਰਾਈਲੀ ਹਾਕਮਾਂ ਦੀ ਇਸ ਬਰਬਰਤਾ ਬਾਰੇ ਪ੍ਰਤੀਕਰਮ ਦਿੰਦਿਆਂ ਇਨਕਲਾਬੀ ਕੇਂਦਰ,ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ 9 ਅਗਸਤ 2024 ਤੱਕ, ਇਜ਼ਰਾਈਲ-ਹਮਾਸ ਯੁੱਧ ਵਿੱਚ 41,000 ਤੋਂ ਵੱਧ ਲੋਕ (39,677 ਫਲਸਤੀਨੀ ਅਤੇ 1,478 ਇਜ਼ਰਾਈਲੀ) ਮਾਰੇ ਗਏ ਹਨ, ਜਿਨ੍ਹਾਂ ਵਿੱਚ 113 ਪੱਤਰਕਾਰ (108 ਫਲਸਤੀਨੀ, 2 ਇਜ਼ਰਾਈਲੀ ਅਤੇ 3 ਲੇਬਨਾਨੀ) ਅਤੇ 224 ਤੋਂ ਵੱਧ ਮਾਨਵਤਾਵਾਦੀ ਸਹਾਇਤਾ ਕਰਮਚਾਰੀ ਸ਼ਾਮਲ ਹਨ। ਬ੍ਰਿਟਿਸ਼ ਮੈਡੀਕਲ ਜਰਨਲ, ਦਿ ਲੈਂਸੇਟ, ਨੇ ਇੱਕ ਦੁਖਦਾਈ ਚੇਤਾਵਨੀ ਜਾਰੀ ਕੀਤੀ ਹੈ ਕਿ ਗਾਜ਼ਾ ਸੰਘਰਸ਼ ਦੀ ਅਸਲ ਮੌਤਾਂ ਦੀ ਗਿਣਤੀ 186,000 ਤੋਂ ਵੱਧ ਹੋ ਸਕਦੀ ਹੈ, ਜੋ ਗਾਜ਼ਾ ਦੀ ਆਬਾਦੀ ਦਾ 8% ਹੈ। ਇਹ ਇਜਾਰਈਲੀ ਜਿਊਣਵਾਦੀ ਹਾਕਮਾਂ ਦੀ ਬਰਬਰਤਾ ਵੱਲੋਂ ਮਿਥ ਕੇ ਕੀਤਾ ਜਾ ਰਿਹਾ ਨੰਗਾ ਚਿੱਟਾ ਵਹਿਸ਼ੀ ਕਾਰਨਾਮਾ ਹੈ।
ਇਜ਼ਰਾਈਲੀ ਹਾਕਮਾਂ ਨੂੰ ਸੰਸਾਰ ਦਾ ਸਭ ਤੋਂ ਵੱਡਾ ਮਨੁੱਖਤਾ ਦਾ ਸਭ ਤੋਂ ਵੱਡਾ ਕਾਤਲ ਸਾਮਰਾਜੀ ਭੇੜੀਆ ਅਮਰੀਕਾ ਨੰਗੀ ਚਿੱਟੀ ਸ਼ਹਿ ਦੇਕੇ 3.8 ਬਿਲੀਅਨ ਡਾਲਰਾਂ ਦੀ ਫੌਜੀ ਸਹਾਇਤਾ ਅਤੇ ਮਨੁੱਖਤਾ ਘਾਤੀ ਅਤਿ ਆਧੁਨਿਕ ਫੌਜੀ ਮਸ਼ੀਨਰੀ ਵੇਚਕੇ ਅਰਬਾਂ ਖਰਬਾਂ ਡਾਲਰਾਂ ਦੇ ਮੁਨਾਫ਼ੇ ਕਮਾ ਰਿਹਾ ਹੈ। ਭਾਰਤੀ ਹਾਕਮ ਵੀ ਫੋਕੀ ਅਮਨ ਅਮਨ ਦੀ ਬੂ ਦੇਹਾਈ ਪਾ ਰਹੇ ਹਨ, ਹਕੀਕਤ ਵਿੱਚ ਇਜ਼ਰਾਈਲੀ ਹਾਕਮਾਂ ਵੱਲੋ ਫਲਸਤੀਨੀ ਲੋਕਾਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਦੀ ਪਿਠ ਠੋਕ ਰਹੇ ਹਨ। ਫੌਜੀ ਪਾਣੀ, ਬਿਜਲੀ, ਇਲਾਜ ਲਈ ਦਵਾਈਆਂ ਅਤੇ ਲੋੜੀਂਦੀਆਂ ਮਨੁੱਖੀ ਲੋੜਾਂ ਤੋਂ ਵਿਰਵੇ ਰੱਖਕੇ ਫ਼ਲਸਤੀਨੀ ਲੋਕਾਂ ਨੂੰ ਤਿਲ ਤਿਲ ਮਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਫਲਸਤੀਨ ਦੀ 90 ਵਸੋਂ ਨੂੰ ਘਰੋਂ ਉਜਾੜ ਦਿੱਤਾ ਗਿਆ ਹੈ। 500 ਸਕੂਲਾਂ(80%) ਨੂੰ ਤਬਾਹ ਕਰ ਦਿੱਤਾ ਹੈ। ਇਸੇ ਹੀ ਤਰ੍ਹਾਂ ਗਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ-ਸ਼ਿਫਾ ਸਮੇਤ 37 ਹਸਪਤਾਲਾਂ ਨੂੰ ਮਲੀਆਮੇਟ ਕਰ ਦਿੱਤਾ ਹੈ।
ਇਹ ਸਕੂਲ ਅਤੇ ਹਸਪਤਾਲ ਉਜਾੜੇ ਗਏ ਸਕੂਲ ਫਲਸਤੀਨੀ ਲੋਕਾਂ ਲਈ ਸ਼ਰਨਾਰਥੀ ਕੈਂਪਾਂ ਵਜੋਂ ਵਰਤੇ ਜਾ ਰਹੇ ਹਨ। ਅਜਿਹਾ ਕਰਨਾ ਮਨੁੱਖ ਜ਼ਿੰਦਗੀ ਜਿਉਣ ਦੇ ਮੁੱਢਲੇ ਹੱਕਾਂ ਉੱਪਰ ਹਮਲਾ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਸੰਸਾਰ ਭਰ ਦੇ ਲੋਕ ਵੱਲੋਂ ਫ਼ਲਸਤੀਨੀ ਲੋਕਾਂ ਖ਼ਿਲਾਫ਼ ਨਿਹੱਕੀ ਜ਼ੰਗ ਬੰਦ ਕਰਨ, ਫ਼ਲਸਤੀਨ ਨੂੰ ਆਜ਼ਾਦ ਕਰੋ, ਫ਼ਲਸਤੀਨ ਵਿੱਚੋਂ ਇਜ਼ਰਾਈਲੀ ਫੌਜਾਂ ਬਾਹਰ ਕੱਢੋ’ ਆਦਿ ਅਕਾਸ਼ ਗੁੰਜਾਊ ਨਾਹਰੇ ਗੂੰਜਾਏ ਜਾ ਰਹੇ ਹਨ।
ਇਨਕਲਾਬੀ ਕੇਂਦਰ ਦੇ ਆਗੂਆਂ ਮੁਖਤਿਆਰ ਪੂਹਲਾ, ਜਸਵੰਤ ਜੀਰਖ ਅਤੇ ਜਗਜੀਤ ਲਹਿਰਾ ਮੁਹੱਬਤ ਨੇ ਇਸਰਾਇਲ ਵੱਲੋਂ ਫ਼ਲਸਤੀਨੀ ਲੋਕਾਂ ਉੱਪਰ ਥੋਪੀ ਨਿਹੱਕੀ ਜੰਗ ਰੋਕਣ ਲਈ ਸਖ਼ਤ ਕਦਮ ਚੁੱਕਣ, ਨਿਹੱਕੀ ਜੰਗ ਬੰਦ ਕਰਨ ਦੀ ਮੰਗ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ। ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਬੰਦ ਕਰਵਾਉਣ ਲਈ ਧਾੜਵੀਆਂ ਨੇਤਨਯਾਹੂ ਤੇ ਬਇਡਨ ਖ਼ਿਲਾਫ਼ ਰਹਿਲੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin