ਨੂਰਪੁਰ ਬੇਦੀ (ਅਵਿਨਾਸ਼ ਸ਼ਰਮਾ )
ਨਾਮਵਰ ਅਧਿਆਪਕ ਸੋਹਣ ਸਿੰਘ ਸੇਵਾ-ਮੁਕਤ ਲੈਕਚਰਾਰ ਅਤੇ ਨਿਵਾਸੀ ਬਲਾਚੌਰ ਵਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਕਲਮੋਟ ਦਾ ਦੌਰਾ ਕੀਤਾ ਗਿਆ।ਸਕੂਲ ਵਲੋਂ ਉਹਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ।
ਸਕੂਲ ਵਿੱਚ ਚਲ ਰਹੀਆਂ ਸਮੁੱਚੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ।ਉਹਨਾਂ ਇਹ ਜਾਣ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਸਕੂਲ ਦੀਆਂ ਤਿੰਨ ਜਮਾਤਾਂ ਛੇਵੀਂ, ਸੱਤਵੀਂ ਅਤੇ ਬਾਰ੍ਹਵੀਂ ਵਿੱਚ ਏ.ਸੀ ਲਗਾਏ ਗਏ ਹਨ।ਉਹਨਾਂ ਵਿਚਾਰ ਅਧੀਨ ਬਾਕੀ ਜਮਾਤਾਂ ਦੇ ਕਮਰਿਆਂ ਵਿੱਚ ਏ.ਸੀ ਲਗਵਾਉਣ ਲਈ 11000 ਦੀ ਰਾਸ਼ੀ ਪ੍ਰਦਾਨ ਕੀਤੀ ਅਤੇ ਭਵਿੱਖ ਵਿੱਚ ਹੋਰ ਸਹਾਇਤਾ ਦਾ ਭਰੋਸਾ ਦਿੱਤਾ ਗਿਆ।ਸਕੂਲ ਇੰਚਾਰਜ ਪ੍ਰੇਮ ਧੀਮਾਨ ਵਲੋਂ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ ਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ਰਾਣਾ ਸੁਧੀਰ ਸਿੰਘ, ਪ੍ਰੇਮ ਧੀਮਾਨ, ਸੁਦੇਸ਼ ਕੁਮਾਰੀ, ਅਮਰੀਕ ਸਿੰਘ ਦਿਆਲ਼, ਅਰਵਿੰਦ ਸ਼ਰਮਾ, ਪਲਵਿੰਦਰ ਸਿੰਘ, ਮੀਤਕ ਸ਼ਰਮਾ, ਅਨੁਰਾਧਾ ਪਾਠਕ, ਕੁਲਦੀਪ ਰਾਣਾ ਨਿੱਕੂ ਨੰਗਲ, ਰਜੇਸ਼ ਕੁਮਾਰ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।
Leave a Reply