ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ 3 ਜੋਨਾਂ ਦੇ ਖੇਤਰਾਂ ‘ਚ ਚਲਾਇਆ ਗਿਆ ਅਪ੍ਰੇਸ਼ਨ ਈਗਲ ਸਪੈਸ਼ਲ ਸਰਚ ਅਭਿਆਨ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ /ਜੋਗਾ ਸਿੰਘ ਰਾਜਪੂਤ) ਡੀ.ਜੀ.ਪੀ ਪੰਜਾਬ ਗੋਰਵ ਯਾਦਵ ਦੀਆਂ ਹਦਾਇਤਾਂ ਤੇ ਨਸ਼ਾਂ ਤੱਸਕਰਾਂ ਅਤੇ ਸਮਾਜ਼ ਦੇ ਮਾੜੇ ਅਨਸਰਾਂ ਨੂੰ ਨੱਥ ਪਾਊਣ ਅਤੇ ਅਮਨ-ਸ਼ਾਂਤੀ ਨੂੰ ਬਣਾਈ ਰੱਖਣ ਲਈ ਅਪ੍ਰੇਸ਼ਨ ਈਗਲ (CASO) ਚਲਾਇਆ ਗਿਆ ਹੈ।
ਜਿਸਦੇ ਤਹਿਤ ਅੱਜ ਮਿਤੀ 7-8-2024 ਨੂੰ ਰਣਜੀਤ ਸਿੰਘ ਢਿੱਲੋਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਹਰਪ੍ਰੀਤ ਸਿੰਘ ਮੰਡੇਰ ਡੀ.ਸੀ.ਪੀ ਡਿਟੈਕਟਿਵ ਅੰਮ੍ਰਿਤਸਰ, ਆਲਮ ਵਿਜੇ ਸਿੰਘ ਡੀ.ਸੀ.ਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ਅਤੇ ਸਤਵੀਰ ਸਿੰਘ ਅਟਵਾਲ ਡੀ.ਸੀ.ਪੀ ਸਥਾਨਿਕ ਅੰਮ੍ਰਿਤਸਰ ਦੀ ਅਗਵਾਈ ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਤਿੰਨਾਂ ਜ਼ੋਨਾਂ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਗਿਆ।
ਇਸ ਸਪੈਸ਼ਲ ਅਭਿਆਨ ਵਿੱਚ ਤਿੰਨਾਂ ਜੋਨਾਂ ਦੇ ਏ.ਡੀ.ਸੀ.ਪੀਜ਼, ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ ਸਿਟੀ-1, ਅਭਿਮੰਨਿਊ ਰਾਣਾ, ਏ.ਡੀ.ਸੀ.ਪੀ ਸਿਟੀ-2 ਅਤੇ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3 ਸਮੇਤ ਸਬ-ਡਵੀਜ਼ਨ ਏ.ਸੀ.ਪੀਜ਼, ਮੁੱਖ ਅਫਸਰਾਨ ਥਾਣਾ, ਇੰਚਾਂਰਜ਼ ਸਟਾਫ਼, ਇੰਚਾਰਜ਼ ਚੌਕੀਆਂ, ਸਵੈਟ ਟੀਮਾਂ ਸਮੇਤ ਭਾਰੀ ਪੁਲਿਸ ਫੋਰਸ ਵੱਲੋਂ ਸਵੇਰੇ 10 ਤੋਂ 2 ਵਜੇ ਤੱਕ ਸਪੈਸ਼ਲ ਸਵੇਦਨਸ਼ੀਲ ਇਲਾਕਿਆਂ ਦੀ ਸਰਚ/ਚੈਕਿੰਗ ਕੀਤੀ ਗਈ।
ਸਰਚ ਅਪ੍ਰੇਸ਼ਨ ਦੌਰਾਨ ਤਿੰਨਾਂ ਜੋਨਾਂ ਦੇ ਵੱਖ-ਵੱਖ ਇਲਾਕਿਆਂ ਗੇਟ ਹਕੀਮਾਂ, ਅੰਨਗੜ੍ਹ, ਗੁੱਜਰਪੁਰਾ, ਘਨੁੰਪੁਰ ਕਾਲੇ, ਕਪੱਤਗੜ, ਮੁਸਤਫਾਬਾਦ, 88 ਫੁੱਟ ਰੋਡ, ਮਕਬੂਲਪੁਰਾ, ਮੋਹਕਮਪੁਰਾ, ਝੂਗੀਆਂ ਦਾ ਖੇਤਰ, ਵੇਰਕਾ ਆਦਿ ਤੋਂ ਇਲਾਵਾ ਸਮੂਹ ਥਾਣਿਆ ਦੇ ਵੱਖ-ਵੱਖ ਖੇਤਰਾਂ ਵਿੱਚ ਨਸ਼ਾਂ ਤੱਸਕਰਾਂ/ਸਮੱਗਲਰਾਂ ਅਤੇ ਜੁਰਾਇਮ ਪੇਸ਼ਾ ਵਿਅਕਤੀ ਜੋ ਬੇਲ ਤੇ ਬਾਹਰ ਆਏ ਹਨ ਤੇ ਸ਼ੱਕੀ ਵਿਅਕਤੀਆਂ ਦੀਆਂ ਰਿਹਾਇਸ਼ਾਂ ਪਰ ਬਾਰੀਕੀ ਨਾਲ ਸਰਚ ਕੀਤੀ ਗਈ ਅਤੇ ਉਹਨਾਂ ਦੀ ਮੌਜ਼ੂਦਾ ਗਤੀਵਿਧੀਆਂ ਬਾਰੇ ਵਿਸਥਾਪੂਰਵਕ ਜਾਣਕਾਰੀ ਲਈ ਗਈ। ਇਸਤੋਂ ਇਲਾਵਾਂ ਵਹੀਲਕਾਂ ਨੂੰ ਚੈਕ ਕਰਕੇ ਉਹਨਾਂ ਦੀ ਮਾਲਕੀ ਵੀ ਚੈਕ ਕੀਤੀ ਗਈ।
ਪੁਲਿਸ ਵੱਲੋਂ ਸਰਚ ਦੌਰਾਨ ਇਲਾਕ਼ੇ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨਾਲ ਵਿਚਾਰ ਵਿਟਾਦਰਾਂ ਕੀਤਾ ਗਿਆ ਅਤੇ ਅਪੀਲ ਕੀਤੀ ਗਈ ਕਿ ਅਗਰ ਕੋਈ ਵਿਅਕਤੀ ਉਹਨਾਂ ਦੇ ਇਲਾਕੇ ਵਿੱਚ ਨਸ਼ਾਂ ਤੱਸਕਰੀ ਜਾਂ ਕੋਈ ਹੋਰ ਗੈਰ ਕਾਨੂੰਨੀ ਕੰਮ ਕਰਦਾ ਹੈ ਤਾਂ ਉਸਦੀ ਸੂਚਨਾਂ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤੇ ਸੂਚਨਾਂ ਦੇਣ ਵਾਲੇ ਦਾ ਨਾਮ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਅਮਨ ਸ਼ਾਤੀ ਬਹਾਲ ਰੱਖਣ ਅਤੇ ਪਬਲਿਕ ਦੀ ਸੁਰੱਖਿਆਂ ਲਈ 24 ਘੰਟੇ ਤੱਤਪਰ ਹੈ।
ਇਸ ਸਰਚ ਅਪਰੇਸ਼ਨ ਦੌਰਾਨ 136 ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕੀਤੀ ਗਈ ਅਤੇ ਐਨ.ਡੀ.ਪੀ.ਐਸ ਐਕਟ ਅਤੇ ਐਕਸਾਈਜ਼ ਐਕਟ ਅਧੀਨ 4 ਮੁਕੱਦਮੇਂ ਦਰਜ਼ ਰਜਿਸਟਰ ਕਰਕੇ 5 ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ 42 ਗ੍ਰਾਮ ਹੈਰੋਇੰਨ, 40 ਬੋਤਲਾਂ ਅਲਕੋਹਲ ਅੰਗ੍ਰੇਜ਼ੀ ਅਤੇ 100 ਲੀਟਰ ਭੰਗ (ਤਰਲ) ਬ੍ਰਾਮਦ ਕੀਤੀ ਗਈ। ਇਸਤੋਂ ਇਲਾਵਾ 4 ਵਿਅਕਤੀਆਂ ਖਿਲਾਫ਼ Preventive Action ਲਿਆ ਗਿਆ।

Leave a Reply

Your email address will not be published.


*